ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਸੂਬੇ ਵਿਚ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ

ਚੰਡੀਗੜ੍ਹ, 10 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਸੂਬੇ ਵਿਚ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੇਂਡੂ ਖੇਤਰਾਂ ਵਿਚ ਬਿਜਲੀ ਦੀ ਸਮੱਸਿਆ ਹਲ ਕਰਨ ਦੇ ਲÂ ‘ਮਹਾਰਾ ਗਾਵ ਜਗਮਗ ਗਾਵ’ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਲੋਕਾਂ ਨੂੰ 24 ਘੰਟੇ ਤੱਕ ਬਿਜਲੀ ਸਪਲਾਈ ਮਿਲੇਗੀ।
Îਮੁੱਖ ਮੰਤਰੀ 5 ਕਰੋੜ 57 ਲੱਖ ਦੀ ਲਾਗਤ ਨਾਲ ਤਿਆਰ ਹਾਂਸੀ ਰੋਡ ਕਰਨਾਲ, ਮਧੂਬਨ ਅਤੇ ਸੀਦਪੁਰ 33-33 ਕੇਵੀ ਸਬ ਸਟੇਸ਼ਨ ਜਨਤਾ ਨੂੰ ਸਮਰਪਿਤ ਕਰਨ ਬਆਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਾਂਸੀ ਰੋਡ ਸਥਿਤ 33 ਕੇਵੀ ਸਬ ਸਟੇਸ਼ਨ ਬਣਨ ਨਾਲ ਨਵੀਂ ਜਨਕਪੁਰੀ, ਪੁਰਾਣੀ ਜਨਕਪੁਰੀ, ਗਊਸ਼ਾਲਾ ਰੋਡ, ਉਦਯੋਗਿਕ ਖੇਤਰ ਜਨਕਪੁਰੀ, ਰਵਿਦਾਸਪੁਰਾ, ਰਮੇਸ਼ ਨਗਰ, ਹਾਂਸੀ ਰੋਡ, ਲਵਕੁਸ਼ ਕਾਲੋਨੀ, ਗੀਤਾ ਕਾਲੋਨੀ, ਸ਼ਿਵਾਜੀ ਕਾਲੋਨੀ, ਬਾਲਮਿਕੀ ਬਸਤੀ, ਬਹਾਦਰ ਚੰਦ ਕਾਲੋਨੀ, ਸ੍ਰੀ ਰਾਮ ਕਾਲੋਨੀ, ਆਨੰਦ ਵਿਹਾਰ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਡਿੰਗਾ ਖੇੜਾ, ਬਹਰਾਮ ਨਗਰ, ਉਪਕਾਰ ਕਾਲੋਨੀ, ਹਾਂਸੀ ਚੌਕ, ਆਜ਼ਾਦ ਨਗਰ, ਸੰਤ ਨਗਰ, ਚੌਧਰੀ ਹਾਊਸ ਕਾਲੋਨੀ, ਸੇਸਨ ਮਾਰਗ ਅਤੇ ਖਾਲਸਾ ਮਾਰਕੀਟ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਖੇਤਰ ਦੇ ਘਰੇਲੂ ਵਰਗ ਦੇ 4903 ਖਪਤਕਾਰ ਅਤੇ ਗੈਰ ਘਰੇਲੂ ਵਰਗ ਦੇ 1032, ਉਦਯੋਗਿਕ ਵਰਗ ਦੇ 139 ਤੇ 5 ਜਨਤਕ ਸਵੱਛ ਜਲ ਘਰ ਦੇ ਖਪਤਕਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਬਸਟੇਸ਼ਨ ਨੂੰ 132 ਕੇਵੀ ਸਬਸਟੇਸ਼ਨ ਡਬਰੀ ਤੋਂ 6 ਕਿ.ਮੀ. ਲੰਬੀ 33 ਕੇਵੀ ਲਾਈਨ ਵੱਲੋਂ ਜੋੜਿਆ ਗਿਆ ਹੈ। ਇਸ ਵਿਚ 10ਐਮਵੀਏ ਸਮਰਥਾ ਦਾ ਇਕ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 33 ਕੇਵੀ ਸਬਸਟੇਸ਼ਨ ਮਧੂਬਨ ਨੂੰ 132 ਕੇਵੀ ਸਬਸਟੇਸ਼ਨ ਮਧੂਬਨ ਤੋਂ 400 ਮੀਟਰ ਲੰਬੀ 33 ਕੇਵੀ ਲਾਈਨ ਵੱਲੋਂ ਜੋੜਿਆ ਗਿਆ ਹੈ, ਇਸ ਵਿਚ 8 ਐਮਵੀਏ ਸਮਰਥਾ ਦਾ ਇਕ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ। ਇਸ ਸਬ ਸਟੇਸ਼ਨ ਨਾਲ ਪਿੰਡ ਕਮਬੋਪੁਰਾ, ਦਾਹ, ਬਜੀਦਾ, ਭੂਸਲੀ, ਊਚਾ ਸਮਾਨਾ ਅਤੇ ਗੋਪੀ ਵਾਲੀ ਗਾਮੜੀ ਦੇ ਖਪਤਕਾਰਾਂ ਨੂੰ ਲਾਭ ਹੋਵੇਗਾ। ਲਾਭ ਹੋਣ ਵਾਲੇ 2080 ਖਪਤਕਾਰਾਂ ਵਿਚ ਘਰੇਲੂ ਵਰਗ ਦੇ 1869 ਅੇ ਗੈਰ ਘਰੇਲੂ ਵਰਗ ਦੇ 66 ਤੇ ਟਿਊਬਵੈਲ ਵਰਗ ਦੇ 145 ਖਪਤਕਾਰ ਸ਼ਾਮਲ ਹਨ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 33 ਕੇਵੀ ਸਬ ਸਟੇਸ਼ਨ ਸੀਦਪੁਰ ਸਬਸਟੇਸ਼ਨ ਨੂੰ 132 ਕੇਵੀ ਸਬਸਟੇਸ਼ਨ ਨੀਲੋਖੇੜੀ ਤੋਂ 6 ਕਿ.ਮੀ. ਲੰਬੀ 33ਕੇਵੀ ਲਾਈਨ ਦੁਆਰਾ ਜੋੜਿਆ ਗਿਆ ਹੈ, ਇਸ ਵਿਚ 10 ਐਮਵੀਏ ਸਮਰਥਾ ਦਾ ਇਕ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ। ਇਸ ਸਬਸਟੇਸ਼ਨ ਨਾਲ ਪਿੰਡ ਸੀਦਪੁਰ, ਖਵਾਜਾ, ਅਹਿਮਦਪੁਰ, ਪੂਜਮ, ਅਜੰਨਥਲੀ, ਬਰਥਲ, ਗਾਲਿਬ ਖੇੜੀ, ਪੁਰਾਣੀ ਨੀਲੋਖੇੜੀ ਅਤੇ ਡੇਰਾ ਗੋਰਾਇਆ ਫਾਰਮ ਦੇ ਖਪਤਕਾਰਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿਚ 1856 ਖਪਤਕਾਰਾਂ ਵਿਚ ਘਰੇਲੂ ਵਰਗ ਦੇ 1025 ਅਤੇ ਗੈਰ ਘਰੇਲੂ ਵਰਗ ਦੇ 19 ਅਤੇ ਉਦਯੋਗਿਕ ਵਰਕ ਦੇ 9, ਜਨਤਕ ਜਲ ਘਰ ਦੇ 8 ਅਤੇ ਹੋਰ ਸ਼੍ਰੇਣੀਆਂ ਦੇ 795 ਖਪਤਕਾਰ ਸ਼ਾਮਲ ਹਨ।
ਇਸ ਮੌਕੇ ਸਾਂਸਦ ਅਸ਼ਵਨੀ ਚੌਪੜਾ, ਮੁੱਖ ਸੰਸਦੀ ਸਕੱਤਰ ਬਖਸ਼ੀਸ ਸਿੰਘ ਵਿਰਕ, ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ, ਘਰੌਂੜਾ ਦੇ ਵਿਧਾਇਕ ਹਰਵਿੰਦਰ ਕਲਿਆਣ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਓਐਸਡੀ ਜਵਾਹਰ ਯਾਦਵ ਤੇ ਅਮਰੇਂਦਰ ਸਿੰਘ, ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਆਦਿ ਹਾਜ਼ਰ ਸਨ।
ਸਲਸਵਿਹ/2015

Share