ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰ ਤੋਂ 2547 ਕਰੋੜ ਰੁਪਏ ਦੀ ਰਕਮ ਦੀ ਮੰਗ ਕੀਤੀ
ਚੰਡੀਗੜ੍ਹ 9 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਵਿਰਕੀ ਕਰ (ਸੀ.ਐਸ.ਟੀ.) ਦੀ ਕਮੀ ਨੂੰ ਪੂਰਾ ਕਰਨ ਵਾਸਤੇ ਸੂਬੇ ਦੇ ਲਈ ਕੇਂਦਰ ਤੋਂ 2547 ਕਰੋੜ ਰੁਪਏ ਦੀ ਰਕਮ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਅੱਜ ਇਸ ਸਬੰਧੀ ਕੇਂਦਰੀ ਵਿੱਤ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਰੁਣ ਜੇਟਲੀ ਦੇ ਨਾਲ ਮੁਲਾਕਾਤ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਵਿਕਰੀ ਕਰ ਤੇ ਪ੍ਰਸਤਾਵਿਤ ਵਸਤੂ ਤੇ ਸੇਵਾ ਕਰ ਤੋਂ ਇਲਾਵਾ ਸੂਬੇ ਵਿਚ ਕਿਸਾਨਾ ਨੂੰ ਆਰਥਿਤ ਰੂਪ ਨਾਲ ਮਜ਼ਬੂਤ ਕਰਨ ਤੇ ਸੂਬੇ ਦੇ ਆਰਥਿਕ ਵਿਕਾਸ ਸਮੇਤ ਅਨੇਕਾਂ ਮੁੱਦਿਆਂ ‘ਤੇ ਵਿਸਥਾਰਤ ਚਰਚਾ ਕੀਤੀ। ਕਿਸਾਨਾਂ ਨੂੰ ਖੁਸ਼ਹਾਲ ਕਰਨ ਦੇ ਲਈ ਅਸੀਂ ਸਹਿਕਾਰੀ ਬੈਂਕਾਂ ਨੂੰ ਵੀ ਮਜ਼ਬੂਤ ਕਰਨਾ ਚਾਹੁੰਦੇ ਹਾਂ।
ਮੁੱਖ ਮੰਤਰੀ ਦੀ ਮੰਗ ‘ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਮੁੱਖ ਮੰਤਰੀ ਵੱਲੋਂ ਰੱਖੀਆਂ ਗਈਆਂ ਮੰਗਾਂ ‘ਤੇ ਕੇਂਦਰ ਵੱਲੋਂ ਸਕਾਰਾਤਮਕ ਸਹਿਯੋਗ ਦੇ ਲਈ ਵਿਸ਼ਵਾਸ ਦਿੱਤਾ। ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨੂੰ ਦੱਸਿਆ ਕਿ ਕੇਂਦਰ ਵੱਲੋਂ ਪ੍ਰਸਤਾਵਿਤ ਵਸਤੂ ਤੇ ਸੇਵਾ ਕਰ ਅਧਿਨਿਯਮ ‘ਤੇ ਹਰਿਆਣਾ ਸੂਬੇ ਨੇ ਕੇਂਦਰ ਦੀ ਅਪੀਲ ‘ਤੇ ਕੇਂਦਰੀ ਵਿਕਰੀ ਕਰ ਦੀ ਦਰ ਨੂੰ ਪਹਿਲਾਂ ਤੋਂ ਹੀ 4 ਫੀਸਦੀ ਤੋਂ 3 ਫੀਸਦੀ ਅਤੇ 3 ਫੀਸਦੀ ਤੋਂ 2 ਫੀਸਦੀ ਕਰ ਦਿੱਤਾ, ਜਿਸਦਾ ਸਿੱਧਾ ਨੁਕਸਾਨ ਰਾਜ ਨੂੰ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਜੋ ਕਿ ਅਜੇ ਤੱਕ ਕੇਂਦਰ ਵੱਲੋਂ ਪ੍ਰਸਤਾਵਿਤ ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਲਾਗੂ ਨਹੀਂ ਹੋਇਆ ਹੈ, ਨਾ ਹੀ ਕੇਂਦਰੀ ਵਿਕਰੀ ਕਰ ਦੀ ਦਰ 2 ਤੋਂ 4 ਫੀਸਦੀ ਕੀਤੀ ਗਈ ਹੈ, ਇਸ ਲਿਹਾਜ ਨਾਲ ਸਮੀਖਿਆ ਕਰਦੇ ਹੋਏ ਸਾਲ 2013-14 ਤੇ 2014-15 ਦੇ ਲਈ ਪੂਰੀ ਸੀ.ਐਸ.ਟੀ. ਦੀ ਕਮੀ ਨੂੰ ਪੂਰਾ ਕਰਨ ਦੇ ਲਈ ਹਰਿਆਣਾ ਨੂੰ ਦਿੱਤੀ ਜਾਵੇ।
ਸਲਸਵਿਹ/2015