ਬੰਗਲਾ ਦੇਸ਼ ਦਾ ਸ਼ਿਸ਼ਟ ਮੰਡਲ ਕੱਲ ਪਹੁੰਚੇਗਾ ਪੰਚਕੁਲਾ

ਪੰਚਕੁਲਾ, 3 ਅਗਸਤ ( )  ਬੰਗਲਾ ਦੇਸ਼  ਦੇ ਪ੍ਰਬੰਧਕੀ ਅਧਿਕਾਰੀਆਂ ਦਾ ਇੱਕ ਸ਼ਿਸ਼ਟ ਮੰਡਲ ਕੱਲ 4 ਅਗਸਤ ਨੂੰ ਜਿਲ੍ਹਾ ਪੰਚਕੁਲਾ ਦੇ ਪ੍ਰਬੰਧਕੀ ਅਧਿਕਾਰੀਆਂ ਨੂੰ ਮਿਲਣ ਦੇ ਨਾਲ-ਨਾਲ ਪਿੰਡ ਨੱਗਲ ਮੋਗੀਨੰਦ ਦਾ ਦੌਰਾ ਵੀ ਕਰੇਗਾ। ਡਿਪਟੀ ਕਮਿਸ਼ਨਰ ਵਿਵੇਕ ਅੱਤਰੇ ਨੇ ਦੱਸਿਆ ਕਿ ਕਾਰਮਿਕ ਅਤੇ ਅਧਿਆਪਨ ਵਿਭਾਗ,  ਭਾਰਤ ਸਰਕਾਰ ਦੇ ਸੁਸ਼ਾਸਨ ਲਈ ਰਾਸ਼ਟਰੀ ਕੇਂਦਰ ਦੇ ਤਹਿਤ ਖੇਤਰੀ ਅਧਿਆਪਨ ਲਈ ਇਹ ਸ਼ਿਸ਼ਟਮੰਡਲ ਜਿਲ੍ਹਾ ਪੰਚਕੁਲਾ ਦਾ ਦੌਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ੪ ਅਗਸਤ ਨੂੰ ਮਿਨੀ ਸਕੱਤਰੇਤ ਵਿੱਚ ਇਹ ਸ਼ਿਸ਼ਟਮੰਡਲ ਸਵੇਰੇ: 9 :30  ਵਜੇ ਪਹੁੰਚੇਗਾ।ਜਿਲ੍ਹਾ ਪ੍ਰਸ਼ਾਸਨ ਦੁਆਰਾ ਸ਼ਿਸ਼ਟਮੰਡਲ ਦਾ ਸਵਾਗਤ ਕੀਤਾ ਜਾਵੇਗਾ।  ਇਸ ਦੌਰੇ ਵਿੱਚ ਸ਼ਰਮਿਕਾਂ ਅਤੇ ਮਨੁੱਖੀ ਤਸਕਰੀ, ਪ੍ਰਬੰਧਕੀ ਅਧਿਕਾਰੀਆਂ ਦੀਆਂ ਸ਼ਕਤੀਆਂ ਅਤੇ ਕੰਮਾਂ ਦੀ ਪ੍ਰਸਤੁਤੀ  ਦੇ ਨਾਲ-ਨਾਲ ਐਸ.ਡੀ.ਐਮ. ਦਫ਼ਤਰ ਦਾ ਦੌਰਾ ਕਰੇਗਾ। ਇਸਦੇ ਬਾਅਦ ਇਹ ਸ਼ਿਸ਼ਟਮੰਡਲ ਜਿਲ੍ਹੇ ਦੇ ਪਿੰਡ ਨੱਗਲ ਮੋਗੀਨੰਦ ਦਾ ਦੌਰਾ ਵੀ ਕਰੇਗਾ।

Share