ਸੂਬੇ ਵਿਚ ਸਾਲ 2020 ਤਕ 400 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਯੋਜਨਾ – ਖਨਨ ਤੇ ਭੌਂ-ਵਿਗਿਆਨ ਮੰਤਰੀ
ਚੰਡੀਗੜ੍ਹ 01 ਅਗਸਤ (ਸਲਸਵਿਹ/2015) – ਹਰਿਆਣਾ ਖਾਨ ਤੇ ਭੌਂ-ਵਿਗਿਆਨ ਅਤੇ ਸੂਰਜੀ ਊਰਜਾ ਵਿਭਾਗ ਦੇ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿਚ ਸਾਲ 2020 ਤਕ 400 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਹੈ। ਇਹ ਪਲਾਂਟ ਪੰਚਾਇਤੀ ਜਮੀਨ, ਨਹਿਰਾਂ ਦੇ ਕੱਢਿਆਂ ਅਤੇ ਹਰਿਆਣਾ ਬਿਜਲੀ ਉਤਪਾਦਨ ਨਿਗਮ ਦੇ ਕੋਲ ਉਪਲੱਬਧ ਜਮੀਨ ਅਤੇ ਛੱਤਾਂ ਉੱਪਰ ਲਗਾਏ ਜਾਣਗੇ।
ਉਨ੍ਹਾਂ ਦਸਿਆ ਕਿ ਸਾਲ 2016-17 ਤਕ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਭਗ 5500 ਕਰੋੜ ਰੁਪਏ ਦੀ ਇਕ ਯੋਜਨਾ ਤਿਆਰ ਕੀਤੀ ਹੈ। ਇਸ ਤੋਂ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਉੱਤਰ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਖੇਤੀਬਾੜੀ ਟਿਊਬਵੈਲਾਂ ਦੇ ਪੈਂਡਿੰਗ 7,000 ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਕਨੈਕਟੀਵਿਟੀ ਵੱਧਾਉਣ ਲਈ ਆਪਟੀਕਲ ਫਾਈਬਰ ਨੈਟਵਰਕ ਨਾਲ ਜੋੜਣ ਦਾ ਕੰਮ ਚੱਲ ਰਿਹਾ ਹੈ। ਇਸ ਯੋਜਨਾ ਦੇ ਤਹਿਤ ਹੁਣ ਤਕ 1100 ਤੋਂ ਲਗਭਗ ਪਿੰਡ ਪੰਚਾਇਤਾਂ ਵਿਚ ਆਪਟੀਕਲ ਫਾਇਬਰ ਲਾਈਨਾਂ ਵਿਛਾਈਆਂ ਗਈਆਂ ਹਨ।