ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ “ਸੰਕਟਕਾਲ ਤੇ ਅਸੀ” ਲੜੀ-34 .

Chandigarh-7/820,ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ “ਸੰਕਟਕਾਲ ਤੇ ਅਸੀ” ਲੜੀ-34 ਤਹਿਤ “ਨਿੱਕੀਆਂ ਆਵਾਜਾਂ ਵੱਡੀਆਂ ਪਰਵਜਾਂ” ਤਹਿਤ ਕੁਝ ਨੰਨੇ ਮੁੰਨੇ ਤੇ ਕੁਝ ਯੁਵਕ ਆਪੋ ਆਪਣੀਆਂ ਰਚਨਾਵਾਂ ਲੈ ਕੇ ਆਨ ਲਾਈਨ ਸਨਮੁੱਖ ਹੋਏ। ਆਰੰਭਕ ਸ਼ਬਦ ਆਖਦਿਆਂ ਡਾ ਕੁਲਦੀਪ ਸਿੰਘ ਦੀਪ ਨੇ ਖੂਬਸੂਰਤੀ ਨਾਲ ਇਨਾ ਨਵੇਂ ਕਵੀਆਂ ਦੀ ਜਾਣ ਪਛਾਣ ਕਰਵਾਈ ਤੇ ਅਕਾਦਮੀ ਦੇ ਪਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਜੀਓ ਆਖਦਿਆਂ ਇਨਾ ਨੂੰ ਭਵਿਖ ਦੀ ਸ਼ਾਇਰੀ ਦਾ ਇਤਿਹਾਸ ਦੱਸਿਆ। ਉਨਾ ਕਿਹਾ ਕਿ ਇਨਾ ਸਭਨਾ ਕੋਲ ਅਹਿਸਾਸ ਵੀ ਹੈ ਤੇ ਜਜਬਾ ਵੀ।
ਇਸ ਕਵੀ ਸਭਾ ਵਿਚ ਜਗਦੀਪ ਜਵਾਹਰਕੇ, ਸੁਖਮਨ ਸਿੰਘ, ਸਨੇ ਸਾਦਗੀ, ਪੁਨੀਤ, ਸੀਰਤਪਾਲ, ਪਰਵਾਜ, ਹਰੀਗੋਪਾਲ ਤੇ ਆਰੀਅਨ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਮੋਹ ਲਿਆ। ਖਾਸ ਗੱਲ ਵੇਖਣ ਨੂੰ ਮਿਲੀ ਕਿ ਸੰਕਟ ਕਾਲ ਵਿਚ ਇਹ ਯੁਵਾ ਤੇ ਬਾਲ ਮਨ ਆਪਣੀਆਂ ਸਾਹਿਤਕ ਤੇ ਕਲਾਤਮਿਕ ਰੁਚੀਆਂ ਕਾਰਨ ਹੌਸਲੇ ਤੇ ਉਤਸ਼ਾਹ ਵਿਚ ਦਿਖਾਈ ਦੇ ਰਹੇ ਸਨ। ਸਮੇਂ ਨਾਲ ਸਿੰਝਣ ਦਾ ਜਜਬਾ ਤੇ ਕੁਦਰਤੀ ਕਰੋਪੀ ਨਾਲ ਲੜਨ ਦਾ ਹੌਸਲਾ ਵੀ ਇਨਾ ਦੀਆਂ ਲਿਖਤਾਂ ਉਤੇ ਭਾਰੂ ਸੀ।
ਆਨ ਲਾਈਨ ਕਵੀ ਸਭਾ ਦੇ ਅੰਤ ਉਤੇ ਡਾ ਸਰਬਜੀਤ ਕੌਰ ਸੋਹਲ ਨੇ ਧੰਨਵਾਦੀ ਸ਼ਬਦ ਆਖਦਿਆਂ ਕਿਹਾ ਕਿ ਭਵਿਖ ਵਿਚ ਵੀ ਅਸੀਂ ਇਨਾ ਬਾਲਾਂ ਤੇ ਯੁਵਕਾਂ ਦੀ ਸਾਹਿਤਕ ਸੰਗਤ ਮਾਣਦੇ ਰਹਾਂਗੇ।

Share