ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੀ ਦਿਸ਼ਾ ਵਿਚ ਇਕ ਹੋਰ ਇਕ ਹੋਰ ਪਹਿਲ ਕਰਦੇ ਹੋਏ 10 ਨਵੇਂ ਕੰਨਿਆ ਕਾਲਜ ਖੋਲਣ ਦੀ ਮੰਜੂਰੀ.

ਚੰਡੀਗੜ੍ਹ, 01 ਅਗਸਤ ( ) – ਰੱਖੜੀ ਦੇ ਪਵਿੱਤਰ ਮੌਕੇ ‘ਤੇ ਮਹਿਲਾ ਕਰਮਚਾਰੀਆਂ ਨੂੰ ਆਨਲਾਇਨ ਤਬਾਦਲਾ ਨੀਤੀ ਵਿਚ ਸਟੇਸ਼ਨ ਦਾ ਵਿਕਲਪ ਚੁਨਣ ਵਿਚ ਇਕ ਵੱਡੀ ਰਾਹਤ ਪ੍ਰਦਾਨ ਕਰਨ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੀ ਦਿਸ਼ਾ ਵਿਚ ਇਕ ਹੋਰ ਇਕ ਹੋਰ ਪਹਿਲ ਕਰਦੇ ਹੋਏ 10 ਨਵੇਂ ਕੰਨਿਆ ਕਾਲਜ ਖੋਲਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਵੀਡੀਓ ਕਾਨਫ੍ਰੈਸਿੰਗ ਰਾਹੀਂ 3 ਅਗਸਤ ਨੂੰ ਰੱਖੜੀ ਦੇ ਦਿਨ ਮੁੱਖ ਮੰਤਰੀ ਪੰਚਕੂਲਾ ਦੇ ਸੈਕਟਰ-1 ਸਥਿਤ ਸਰਕਾਰੀ ਪੋਸਟ ਗਰੈਜੂਏਟ ਇੰਨ੍ਹਾਂ ਕਾਲਜਾਂ ਦਾ ਇਕੱਠੇ ਨੀਂਹ ਪੱਥਰ ਰੱਖ ਕੇ ਰੱਖੜੀ ‘ਤੇ ਇਕ ਹੋਰ ਤੋਹਫਾ ਦੇਣਗੇ|
ਬੁਲਾਰੇ ਨੇ ਦਸਿਆ ਕਿ ਦੂਰ-ਦਰਾਜ ਦੇ ਗ੍ਰਾਮੀਣ ਖੇਤਾਂ ਦੀ ਮਹਿਲਾਵਾਂ ਨੂੰ ਉੱਚੇਰੀ ਸਿਖਿਆ ਦੇ ਮੌਕੇ ਪ੍ਰਦਾਨ ਕਰਵਾਉਣ ਦੇ ਮੱਦੇਨਜਰ ਜਿਨ੍ਹਾਂ ਕੰਨਿਆ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿਚ ਪੰਚਕੂਲਾ ਜਿਲ੍ਹੇ ਦੇ ਮੋਰਨੀ ਹਿਲਸ ਵਿਚ, ਭਿਵਾਨੀ ਜਿਲ੍ਹੇ ਦੇ ਇਸ਼ਰਵਾਲ ਵਿਚ, ਸਿਰਸਾ ਜਿਲ੍ਹੇ ਦੇ ਗੋਰੀਵਾਲਾ, ਨੁੰਹ ਜਿਲ੍ਹੇ ਦੇ ਫਿਰੋਜਪੁਰ ਝਿਰਕਾ ਵਿਚ, ਜੀਂਦ ਜਿਲ੍ਹੇ ਦੇ ਛਾਤੱਰ ਵਿਚ, ਕੈਥਲ ਜਿਲ੍ਹੇ ਦੇ ਲਾਡਨਾ ਚਾਕੂ ਵਿਚ, ਯਮੁਨਾਨਗਰ ਜਿਲ੍ਹੇ ਦੇ ਪ੍ਰਤਾਪ ਨਗਰ ਵਿਚ, ਹਿਸਾਰ ਜਿਲ੍ਹੇ ਦੇ ਅਗਰੋਹਾ ਵਿਚ ਅਤੇ ਸੋਨੀਪਤ ਜਿਨ੍ਹੇ ਦੇ ਭੈਂਸਵਾਲ ਕਲਾਂ ਅਤੇ ਬਰੋਦਾ ਕੰਨਿਆ ਕਾਲਜ ਸ਼ਾਮਿਲ ਹੈ|
ਬੁਲਾਰੇ ਨੇ ਦਸਿਆ ਕਿ ਨਵੇਂ ਵਿਦਿਅਕ ਸ਼ੈਸ਼ਨ ਤੋਂ ਇੰਨ੍ਹਾਂ ਕੰਨਿਆ ਕਾਲਜਾਂ ਵਿਚ ਕਲਾਸਾਂ ਸ਼ੁਰੂ ਹੋ ਜਾਣਗੀਆਂ ਅਤੇ ਜਦੋਂ ਤਕ ਇੰਨ੍ਹਾਂ ਦੇ ਭਵਨ ਤਿਆਰ ਨਹੀਂ ਹੋ ਜਾਂਦੇ ਉਦੋਂ ਤਕ ਸਥਾਨਕ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਕਲਾਸਾਂ ਲਗਾਈਆਂ ਜਾਣਗੀਆਂ| ਉਨ੍ਹਾਂ ਨੇ ਦਸਿਆ ਕਿ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੁੱਖ ਮੰਤਰੀ ਇੰਨ੍ਹਾਂ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਪਿੰਡ ਪੰਚਾਇਤਾਂ ਦੇ ਜਨਪ੍ਰਤੀਨਿਧੀ ਦੇ ਪਿੰਡ ਦੇ ਹੋਰ ਪ੍ਰਬੁੱਧ ਵਿਅਕਤੀ ਨੀਂਹ ਪੱਥਰ ਸਮਾਰੋਹ ਦੌਰਾਨ ਮੌਜੂਦ ਰਹਿਣਗੇ ਅਤੇ ਮੁੱਖ ਮੰਤਰੀ ਦਾ ਸੰਦੇਸ਼ ਸੁਨਣਗੇ|

*****

ਸੂਬਾ ਸਰਕਾਰ ਨੇ ਰੱਖੜੀ ਉਤਸਵ ਤੋਂ ਠੀਕ ਪਹਿਲਾਂ ਜਿਲ੍ਹਾ ਹਿਸਾਰ ਦੇ ਅਗਰੋਹਾ ਵਿਚ ਮਹਿਲਾ ਕਾਲਜ ਖੋਲਣ ਦੀ ਮੰਜੂਰੀ ਦੇ ਕੇ ਖੇਤਰ ਦੀ ਬੇਟੀਆਂ ਨੂੰ ਤੋਹਫਾ ਦਿੱਤਾ
ਚੰਡੀਗੜ੍ਹ, 01 ਅਗਸਤ – ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਰੱਖੜੀ ਉਤਸਵ ਤੋਂ ਠੀਕ ਪਹਿਲਾਂ ਜਿਲ੍ਹਾ ਹਿਸਾਰ ਦੇ ਅਗਰੋਹਾ ਵਿਚ ਮਹਿਲਾ ਕਾਲਜ ਖੋਲਣ ਦੀ ਮੰਜੂਰੀ ਦੇ ਕੇ ਖੇਤਰ ਦੀ ਬੇਟੀਆਂ ਨੂੰ ਤੋਹਫਾ ਦਿੱਤਾ ਹੈ|
ਸ੍ਰੀ ਅਨੁਪ ਧਾਨਕ ਨੇ ਇਸ ਮੌਕੇ ‘ਤੇ ਖੇਤਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਇਲਾਕੇ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋਈ ਹੈ| ਉਨ੍ਹਾਂ ਨੇ ਕਾਲਜ ਦੀ ਮੰਜੂਰੀ ਮਿਲਨ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ਇਸ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਧੰਨਵਾਦ ਪ੍ਰਗਟਾਇਆ ਹੈ|
ਰਾਜ ਮੰਤਰੀ ਨੇ ਦਸਿਆ ਕਿ ਅਗਰੋਹਾ ਵਿਚ ਮਹਿਲਾ ਕਾਲਜ ਖੋਲਨ ਦੀ ਮੰਗ ਖੇਤਰ ਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ| ਉਨ੍ਹਾਂ ਨੇ ਵੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਇੱਥੇ ਮਹਿਲਾ ਕਾਲਜ ਖੁਲਵਾਉਣ ਦਾ ਵਾਦਾ ਕੀਤਾ ਸੀ| ਉਨ੍ਹਾਂ ਨੇ ਕਿਹਾ ਕਿ ਆਪਣੇ ਇਸ ਵਾਦੇ ਨੁੰ ਪੂਰਾ ਕਰਵਾਉਣ ਲਈ ਮੈਨੂੰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ|
ਸ੍ਰੀ ਅਨੁਪ ਧਾਨ ਨੇ ਕਿਹਾ ਕਿ ਅਗਰੋਹਾ ਵਿਚ ਮਹਿਲਾ ਕਾਲਜ ਖੁਲਣ ਦੇ ਬਾਅਦ ਇੱਥੇ ਦੀ ਬੇਟੀਆਂ ਨੂੰ ਉੱਚ ਸਿਖਿਆ ਲਈ ਬਾਹਰ ਨਹੀਂ ਜਾਣਾ ਪਵੇਗਾ ਅਤੇ ਕਾਲਜ ਦੀ ਪੜਾਈ ਪੂਰੀ ਕਰਨ ਵਾਲੀ ਬੇਟੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ|

ਉਚੱਰੇ ਸਿਖਿਆ ਨੂੰ ਪ੍ਰੋਤਸਾਹਨ ਦੇਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ – ਸਿਖਿਆ ਮੰਤਰੀ
ਚੰਡੀਗੜ੍ਹ, 01 ਅਗਸਤ – ਹਰਿਆਣਾ ਦ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਹੈ ਕਿ ਉਚੱਰੇ ਸਿਖਿਆ ਨੂੰ ਪ੍ਰੋਤਸਾਹਨ ਦੇਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ ਅਤੇ ਇਸ ਕੜੀ ਵਿਚ ਸੂਬੇ ਦੇ ਸਾਰੇ ਕਾਲਜਾਂ ਦੀ ਮੈਪਿੰਗ ਕਰਵਾ ਕੇ ਇਸ ਗਲ ਦਾ ਫੈਸਲਾ ਕੀਤਾ ਗਿਆ ਕਿ 20 ਕਿਲੋਮੀਟਰ ਦੇ ਘੇਰੇ ਵਿਚ ਘੱਟ ਤੋਂ ਘੱਟ ਇਕ ਸਰਕਾਰੀ ਕਾਲਜ ਖੋਲਿਆ ਜਾਵੇ, ਜਿ ਦੇ ਤਹਿਤ 3 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਇਕੱਠੇ 10 ਨਵੇਂ ਕੰਨਿਆ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ| ਇਸ ਦੇ ਨਾਲ ਹੀ ਸੂਬੇ ਵਿਚ ਕਾਲਜਾਂ ਦੀ ਗਿਣਤੀ ਵੱਧ ਕੇ 350 ਹੋ ਜਾਵੇਗੀ|
ਸਿਖਿਆ ਮੰਤਰੀ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਵਿਚ ਸੂਬੇ ਵਿਚ 155 ਸਰਕਾਰੀ ਕਾਲਜ, 97 ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਅਤੇ 88 ਸਵੈ-ਵਿੱਤ ਪੋਸ਼ਤ ਕਾਲਜ ਸੰਚਾਲਿਤ ਹੈ, ਜਦੋਂ ਕਿ 10 ਸਰਕਾਰੀ ਖੇਤਰ ਦੇ ਯੁਨੀਵਰਸਿਟੀ, 22 ਪ੍ਰਾਈਵੇਟ ਯੁਨੀਵਰਸਿਟੀਆਂ ਤੋਂ ਇਲਾਵਾ ਦੋ ਸਰਕਾਰੀ ਵਿਦਿਅਕ ਕਾਲਜ ਅਤੇ 475 ਸਵੈ ਵਿੱਤ ਪੋਸ਼ਿਤ ਵਿਦਿਅਕ (ਬੀ.ਏਡ) ਕਾਲਜ ਹਨ|
ਸ੍ਰੀ ਕੰਵਰ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿਚ ਨਵੀਂ ਕੌਮੀ ਸਿਖਿਆ ਨੀਤੀ-2020 ਐਲਾਨ ਕੀਤੀ ਗਈ ਹੈ, ਜਿਸ ਵਿਚ ਸਕੂਲ ਪੱਧਰ ਤੋਂ ਲੈ ਕੇ ਉੱਚੇਰੀ ਸਿਖਿਆ, ਤਕਨੀਕੀ ਤੇ ਵਪਾਰਕ ਸਿਖਿਆ ਦੇ ਪੱਧਰ ਵਿਚ ਬੁਨਿਆਦੀ ਬਦਲਾਅ ਕਰ ਇਸ 21ਵੀਂ ਸਦੀ ਦੇ ਵਿਸ਼ਵ ਦ੍ਰਿਸ਼ ਚਿਤਰਨ ਦੇ ਅਨੁਰੂਭ ਤਿਆਰ ਕੀਤਾ ਗਿਆ ਹੈ| ਸਿਖਿਆ ਮੰਤਰੀ ਨੇ ਕਿਹਾ ਕਿ ਹੁਣ ਹਰ ਸੂਬੇ ਨੂੰ ਨਵੀ ਕੌਮੀ ਸਿਖਿਆ ਨੀਤੀ-2020 ਅਨੁਸਾਰ ਕੋਰਸ ਤਆਰ ਕਰਨੇ ਹੋਣਗੇ|
ਸਿਖਿਆ ਮੰਤਰੀ ਨੇ ਸਾਰੇ ਅਧਿਆਪਕਾਂ ਦੇ ਨਾਲ-ਨਾਲ ਮਾਂਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਵੀਂ ਕੌਮੀ ਸਿਖਿਆ ਨੀਤੀ-2020 ਦਾ ਅਧਿਐਨ ਜਰੂਰ ਕਰਣ ਕਿਊਂਕਿ 34 ਸਾਲਾਂ ਦੇ ਬਾਅਦ ਵੱਡੇ ਬਦਲਾਅ ਦੇ ਨਾਲ ਇਹ ਸਿਖਿਆ ਨੀਤੀ ਆਈ ਹੈ|

ਹਰਿਆਣਾ ਦੇ ਮੁੱਖ ਮੰਤਰੀ 5 ਅਗਸਤ ਨੂੰ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਅਤੇ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਦਾ ਉਦਘਾਟਨ ਵੀਡੀਓ ਕਾਨਫ੍ਰੈਸਿੰਗ ਰਾਹੀਂ ਕਰਣਗੇ
ਚੰਡੀਗੜ, 01 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 5 ਅਗਸਤ ਨੂੰ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਅਤੇ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਦਾ ਉਦਘਾਟਨ ਵੀਡੀਓ ਕਾਨਫ੍ਰੈਸਿੰਗ ਰਾਹੀਂ ਕਰਣਗੇ| ਇੰਨਾਂ ਯੋਜਨਾਵਾਂ ਦਾ ਉਦਘਾਟਨ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਜਿਲਾ ਪੱਧਰ ‘ਤੇ ਵੀ ਕੀਤਾ ਜਾਵੇਗਾ| ਇਸ ਦਿਨ ਪਿੰਡ ਪੱਧਰ ‘ਤੇ ਆਂਗਨਵਾੜੀ ਕਾਰਜਕਰਤਾਵਾਂ ਵੱਲੋਂ ਸੈਨਿਟਰੀ ਨੈਪਕਿਨ ਅਤੇ ਫੋਰਟੀਫਾਇਡ ਖੁਸ਼ਬੂਦਾਰ ਸਕਿਮਡ ਮਿਲਕ ਪਾਊਡਰ ਨੂੰ ਘਰ-ਘਰ ਜਾ ਕੇ ਲਾਭਪਾਤਰਾਂ ਨੂੰ ਵੰਡਿਆ ਜਾਵੇਗਾ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਬੀਪੀਐਲ ਪਰਿਵਾਰਾਂ ਦੀ ਮਹਿਲਾਵਾਂ ਤੇ ਕਿਸ਼ੋਰੀਆਂ ਨੂੰ ਅੰਡਰਲਾਇਨ ਕੀਤਾ ਗਿਆ ਹੈ| ਇੰਨਾ ਬੀਪੀਐਲ ਪਰਿਵਾਰਾਂ ਦੀ 10 ਤੋਂ 45 ਸਾਲ ਦੀ ਮਹਿਲਾਵਾਂ ਨੁੰ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੇ ਤਹਤ ਸਰਕਾਰ ਨੇ ਆਂਗਨਵਾੜੀ ਕੇਂਦਰਾਂ ਰਾਹੀਂ ਸੈਨਿਟਰੀ ਪੈਡ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ| ਉਨਾਂ ਨੇ ਦਸਿਆ ਕਿ ਉਪਲਬਧ ਆਂਕੜਿਆਂ ਅਨੁਸਾਰ ਸੂਬੇ ਵਿਚ 11,24,871 ਬੀਪੀਐਲ ਪਰਿਵਾਰ ਹਨ, ਇਹ ਮੰਨ ਕੇ ਗਿਣਤੀ ਕੀਤੀ ਗਈ ਹੈ ਕਿ ਅਜਿਹੇ ਪਰਿਵਾਰਾਂ ਵਿਚ 45 ਸਾਲ ਤੋਂ ਘੱਟ ਦੀ ਉਮਰ ਦੀ 2 ਕਿਸ਼ੋਰੀਆਂ ਜਾਂ ਮਹਿਲਾਵਾਂ ਹੋ ਸਕਦੀਆਂ ਹਨ ਜਿਨਾਂ ਨੇ ਸੈਨਿਟਰੀ ਨੈਪਕਿਨ ਦਿੱਤੇ ਜਾਣੇ ਹਨ| ਰਾਜ ਵਿਚ ਬੀਪੀਐਲ ਪਰਿਵਾਰ ਦੀ ਮਹਿਲਾਵਾਂ ਦੀ ਅੰਦਾਜਾ ਗਿਣਤੀ 22.50 ਲੱਖ ਹੈ| ਇੰਨਾਂ ਸਾਰੀ ਮਹਿਲਾਵਾਂ ਅਤੇ ਕਿਸ਼ੋਰੀਆਂ ਨੂੰ ਇਕ ਸਾਲ ਦੇ ਲਈ ਹਰ ਮਹੀਨੇ ਮੁਫਤ ਸੈਨਿਟਰੀ ਪੈਡ ਦਾ ਇਕ ਪੈਕੇਟ ਜਿਸ ਵਿਚ 6 ਪੈਡ ਰਹਿਣਗੇ, ਵੰਡੇ ਜਾਣਗੇ|
ਬੁਲਾਰੇ ਨੇ ਦਸਿਆ ਕਿ ਸੂਬਾ ਸਰਕਾਰ ਨੇ ਮਹਿਲਾਵਾਂ ਦੀ ਭਲਾਈ ਅਤੇ ਸਿਹਤ ਦੇ ਲਈ ਸ਼ੁਰੂ ਕੀਤੀ ਜਾਣ ਵਾਲੀ ਇਸ ਮਹਤੱਵਕਾਂਸ਼ੀ ਯੋਜਨਾ ਨਾਂਅ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਲਈ 39.80 ਕਰੋੜ ਰੁਪਏ ਦੀ ਰਕਮ ਦਾ ਪ੍ਰਾਵਧਾਨ ਕੀਤਾ ਹੈ|
ਇਸ ਤੋਂ ਇਲਾਵਾ, ਬੱਚਿਆਂ ਤੇ ਮਾਤਾਵਾਂ ਦੇ ਸਿਹਤ ਵਿਚ ਹੋਰ ਵੱਧ ਸੁਧਾਰ ਕਰਨ ਲਈ ਸਰਕਾਰ ਵੱਲੋਂ ਇਕ ਹੋਰ ਯੋਜਨਾ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਵਿਚ ਆਂਗਨਵਾੜੀ ਕੇਂਦਰਾਂ ਵਿਚ ਆਉਣ ਵਾਲੇ ਬੱਚਿਆਂ ਜਣੇਪਾ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਹਫਤੇ ਵਿਚ 6 ਦਿਨ, 200 ਮਿ.ਲੀ. ਰੋਜਾਨਾ ਫੋਰਟੀਫਾਇਡ ਖੁਸ਼ਬੂਦਾਰ ਸਕਿਮਡ ਮਿਲਕ ਪਾਊਡਰ ਦਿੱਤਾ ਜਾਵੇਗਾ| ਲਾਭਪਾਤਰਾਂ ਨੂੰ ਉਪਲਬਧ ਕਰਵਾਇਆ ਜਾਣ ਵਾਲਾ ਦੁੱਧ ਛੇ ਤਰਾ ਦੇ ਸਵਾਦ ਜਿਵੇਂ ਚਾਕਲੇਟ, ਗੁਲਾਬ, ਇਲਾਇਚੀ, ਵਨੀਲਾ, ਪਲੇਨ ਅਤੇ ਬਟਰਸਕਾਚ ਵਿਚ ਹੋਵੇਗਾ|
ਇਸ ਨਵੇਂ ਪ੍ਰੋਗ੍ਰਾਮ ਦੇ ਲਾਗੂ ਕਰਨ ਨਾਲ 1-6 ਸਾਲ ਦੇ 9.03 ਲੱਖ ਬੱਚੇ ਅਤੇ 2.95 ਲੱਖ ਜਣੇਪਾ ਤੇ ਦੁੱਧ ਪਿਲਾਉਣ ਵਾਲੀ ਮਾਤਾਵਾਂ ਨੂੰ ਲਾਭ ਮਿਲੇਗਾ| ਇਹ ਫੋਰਟੀਫਾਇਡ ਦੁੱਧ ਸਾਲ ਵਿਚ ਘੱਟ ਤੋਂ ਘੱਟ 300 ਦਿਨ ਵੰਡਿਆ ਜਾਵੇਗਾ| ਇਹ ਸਕਿਮਡ ਮਿਲਕ ਪਾਊਡਰ ਵਿਟਾਮਿਨ ਏ ਅਤੇ ਡੀ-3 ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਿਟੀ (ਐਫਐਸਐਸਏਆਈ) ਦੇ ਮਾਪਦੰਡਾਂ ਅਨੁਸਾਰ ਫੋਰਟੀਫਾਇਡ ਕੀਤਾ ਗਿਆ ਹੈ| ਦੁੱਧ ਇਕ ਸੰਪੂਰਣ ਅਹਾਰ ਹੈ ਅਤੇ ਇਸ ਵਿਚ ਪ੍ਰੋਟੀਨ, ਕੇਲੋਰੀ, ਕੈਲਸ਼ਿਅਮ, ਮੈਗਨੀਸ਼ਿਅਮ, ਬੀ-12, ਵਰਗੇ ਸੂਖਮ ਤੱਤ ਹੁੰਦੇ ਹਨ ਅਤੇ ਇਹ ਦੁੱਧ ਵਿਟਾਮਿਨ ਏ ਤੇ ਡੀ ਨਾਲ ਲੈਸ ਹੋਵੇਗਾ ਜੋ ਸ਼ਰੀਰ ਵਿਚ ਇੰਨਾਂ ਵੀਟਾਮਿਨ ਨੂੰ ਪੂਰਾ ਕਰੇਗਾ|
ਉਨਾਂ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਸਮੇਕਿਤ ਵਾਲੇ ਵਿਕਾਸ ਯੋਜਨਾ ਦੇ ਤਹਿਤ ਫੋਰਟੀਫਾਇਡ ਖੁਸ਼ਬੂਦਾਰ ਸਕਿਮਡ ਮਿਲਕ ਪਾਊਡਰ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਕੁਪੋਸ਼ਨ ਨਾਲ ਨਜਿੱਠਣ ਵਿਚ ਮਹਤੱਵਪੂਰਣ ਭੂਮਿਕਾ ਨਿਭਾਏਗਾ| ਇਸ ਤੋਂ ਇਲਾਵਾ, ਇਸ ਨਾਲ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਦੀ ਮੌਜੂਦਗੀ ਵਿਚ ਸੁਧਾਰ ਆਏਗਾ| ਹਰਿਆਣਾ ਡੇਅਰੀ ਵਿਕਾਸ ਕਾਪਰੇਟਿਵ ਫੈਡਰੇਸ਼ਨ ਲਿਮੀਟੇਡ ਵੱਲੋਂ ਸਾਲ ਵਿਚ ਲਗਭਗ 7200 ਮੀਟ੍ਰਿਕ ਟਨ ਦੁੱਧ ਇਸ ਯੋਜਨਾ ਦੇ ਤਹਿਤ ਪਿੰਡ ਪੱਧਰ ‘ਤੇ ਉਪਲਬਧ ਕਰਵਾਇਆ ਜਾਵੇਗਾ| ਇਹ ਸੰਸਥਾਵਾਂ ਹਰਿਆਣਾ ਦੇ ਪ੍ਰਾਥਮਿਕ ਸਕੂਲਾਂ ਵਿਚ ਪਹਿਲਾਂ ਤੋਂ ਹੀ ਫੋਰਟੀਫਾਇਡ ਖੁਸ਼ਬੂਦਾਰ ਸਕਿਮਡ ਮਿਲਕ ਪਾਊਡਰ ਦੀ ਯੋਜਨਾ ਲਾਗੂ ਕਰ ਰਹੀ ਹੈ| ਦੁੱਧ ਤਿਆਰ ਕਰਵਾਉਣ ਲਈ ਵੀਟਾ ਹਰਿਆਣਾ ਡੇਅਰੀ ਵਿਕਾਸ ਕਾਪਰੇਟਿਵ ਫੈਡਰੇਸ਼ਨ ਲਿਮੀਟੇਡ ਵੱਲੋਂ ਜਿਲਾ ਤੇ ਬਲਾਕ ਪੱਧਰ ਦੇ ਕਰਮਚਾਰੀਆਂ ਨੂੰ ਵੀਡੀਓ ਕਲਿਕ ਰਾਹੀਂ ਇਸ ਸਬੰਧ ਵਿਚ ਸਿਖਿਅਤ ਕੀਤਾ ਜਾ ਚੁੱਕਾ ਹੈ| ਪਿੰਡ ਪੱਧਰ ‘ਤੇ ਵੀ ਆਂਗਨਵਾੜੀ ਕੇਂਦਰਾਂ ਵਿਚ ਕੰਮ ਕਰ ਰਹੇ ਆਂਗਨਵਾੜੀ ਵਰਕਰ/ਹੈਲਪਰ ਨੂੰ ਵਿਭਾਗ ਦੇ ਟ੍ਰੇਨਡ ਅਧਿਕਾਰੀ/ਕਰਮਚਾਰੀ ਵੱਲੋਂ ਸਿਖਲਾਈ ਦਿੱਤੀ ਗਈ ਹੈ| ਟ੍ਰੇਨਡ ਆਂਗਨਵਾੜੀ ਵਰਕਰ/ਹੈਲਪਰ ਵੱਲੋਂ ਫੋਰਟੀਡਾਇਡ ਮਿੱਠਾ ਦੁੱਧ ਤਿਆਰ ਕਰ ਕੇ ਰਾਜ ਦੇ 25962 ਆਂਗਨਵਾੜੀ ਕੇਂਦਰਾਂ ਦੇ ਲਾਭਪਾਤਰਾਂ ਨੂੰ ਵੰਡਿਆ ਜਾਵੇਗਾ| ਟਾਰਗੈਟ ਵਰਗ ਦੇ ਸਿਹਤ ਅਤੇ ਪੋਸ਼ਣ ਪੱਧਰ ਵਿਚ ਸੁਧਾਰ ਲਈ ਸੂਬਾ ਸਰਕਾਰ ਇਸ ਮਹਤੱਵਕਾਂਸ਼ੀ ਯੋਜਨਾ ‘ਤੇ 216 ਕਰੋੜ ਰੁਪਏ ਖਰਚ ਕਰੇਗੀ|

*****
ਹਰਿਆਣਾ ਰਾਜ ਵਿਗਿਆਨ, ਇਨੋਵੇਸ਼ਨ ਅਤੇ ਤਕਨੋਲਜੀ ਪਰਿਸ਼ਦ ਨੇ ਕੈਲੇਂਡਰ ਸਾਲ 2020 ਤਹਿਤ ਹਰਿਆਣਾ ਵਿਗਿਆਨ ਰਤਨ ਪੁਰਸਕਾਰ ਅਤੇ ਹਰਿਆਣਾ ਯੁਵਾ ਵਿਗਿਆਨ ਰਤਨ ਪੁਰਸਕਾਰ ਪ੍ਰਦਾਨ ਕਰਨ ਲਈ ਬਿਨੈ ਮੰਗੇ
ਚੰਡੀਗੜ, 01 ਅਗਸਤ – ਹਰਿਆਣਾ ਰਾਜ ਵਿਗਿਆਨ, ਇਨੋਵੇਸ਼ਨ ਅਤੇ ਤਕਨੋਲਜੀ ਪਰਿਸ਼ਦ ਨੇ ਕੈਲੇਂਡਰ ਸਾਲ 2020 ਤਹਿਤ ਹਰਿਆਣਾ ਵਿਗਿਆਨ ਰਤਨ ਪੁਰਸਕਾਰ ਅਤੇ ਹਰਿਆਣਾ ਯੁਵਾ ਵਿਗਿਆਨ ਰਤਨ ਪੁਰਸਕਾਰ ਪ੍ਰਦਾਨ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੇ ਮੰਨੇ-ਪ੍ਰਮੰਨੇ ਵਿਗਿਆਨਕਾਂ ਤੋਂ ਨਾਮਜਦਗੀਆਂ ਮੰਗੀਆਂ ਹਨ| ਨਾਮਜਦਗੀ 31 ਅਗਸਤ, 2020 ਤਕ ਪਰਿਸ਼ਦ ਦੇ ਦਫਤਰ ਵਿਚ ਪਹੁੰਚ ਜਾਣੇ ਚਾਹੀਦੇ ਹਨ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਗਿਆਨ ਰਤਨ ਪੁਰਸਕਾਰ ਦੇ ਤਹਿਤ ਚਾਰ ਲੱਖ ਰੁਪਏ ਦਾ ਨਗਦ ਇਨਾਮ, ਪ੍ਰਸ਼ਸਤੀ ਪੱਤਰ ਅਤੇ ਟ੍ਰਾਫੀ ਜਦੋਂ ਕਿ ਹਰਿਆਣਾ ਯੁਵਾ ਵਿਗਿਆਨ ਰਤਨ ਪੁਰਸਕਾਰ ਦੇ ਤਹਿਤ ਦJਕ ਲੱਖ ਰੁਪਏ ਦਾ ਨਗਦ ਇਨਾਮ, ਪ੍ਰਸ਼ਸਤੀ ਪੱਤਰ ਅਤੇ ਟ੍ਰਾਫੀ ਦਿੱਤੀ ਜਾਵੇਗੀ| ਹਰਿਆਣਾ ਵਿਗਿਆਨ ਰਤਨ ਪੁਰਸਕਾਰ 40 ਸਾਲ ਤੋਂ ਵੱਧ ਦੀ ਉਮਰਵਾਲੇ ਮੰਨੇ-ਪ੍ਰਮੰਨੇ ਵਿਗਿਆਨਕਾਂ ਨੂੰ ਜਦੋਂ ਕਿ ਹਰਿਆਣਾ ਯੁਵਾ ਵਿਗਿਆਨ ਰਤਨ ਪੁਰਸਕਾਰ 40 ਸਾਲ ਤੋਂ ਘੱਟ ਦੀ ਉਮਰ ਵਾਲੇ ਮੰਨੇ-ਪ੍ਰਮੰਨੇ ਵਿਗਿਆਨਕਾਂ ਨੂੰ ਦਿੱਤੇ ਜਾਣਗੇ|
ਉਨਾਂ ਨੇ ਦਸਿਆ ਕਿ ਹਰਿਆਣਾ ਯੁਵਾ ਵਿਗਿਆਨ ਰਤਨ ਪੁਰਸਕਾਰਾਂ ਦੀ ਨਾਮਜਦਗੀ ਤਹਿਤ 40 ਸਾਲ ਦੀ ਉਮਰ ਨਿਰਧਾਰਿਤ ਕਰਨ ਦੀ ਆਖੀਰੀ ਮਿੱਤੀ 31 ਦਸੰਬਰ, 2020 ਹੋਵੇਗੀ ਅਤੇ ਸਿਰਫ ਨਵੀਂ ਨਾਮਜਦਗੀਆਂ ‘ਤੇ ਹੀ ਵਿਚਾਰ ਕੀਤਾ ਜਾਵੇਗਾ| ਸਵੈ-ਨਾਮਜਦਗੀਆਂ ‘ਤੇ ਕਿਸੇ ਵੀ ਸਥਿਤੀ ਵਿਚ ਵਿਚਾਰ ਨਹੀਂ ਕੀਤਾ ਜਾਵੇਗਾ| ਵਿਸਥਾਰ ਦਿਸ਼ਾ-ਨਿਰਦੇਸ਼ਾਂ ਦੇ ਲਈ ਵਿਭਾਗ ਦੀ ਵੈਬਸਾਇਟ www.dstharyana.gov.in ‘ਤੇ ਲਾਂਗ-ਇਨ ਕੀਤਾ ਜਾ ਸਕਦਾ ਹੈ|

ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਨੇ ਅੱਜ ਵਿਭਾਗ ਵੱਲੋਂ ਸਾਲ 2020-21 ਤਹਿਤ ਇੰਜੀਨੀਅਰਿੰਗ ਡਿਗਰੀ ਅਤੇ ਡਿਪਲੋਮਾ ਕੋਰਸ ਤਹਿਤ ਸ਼ੁਰੂ ਕੀਤੀ ਗਈ ਆਨਲਾਇਨ ਦਾਖਲਾ ਪ੍ਰਕ੍ਰਿਆ ਦਾ ਉਦਘਾਟਨ ਕੀਤਾ
ਚੰਡੀਗੜ, 01 ਅਗਸਤ – ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਅਨਿਲ ਵਿਜ ਨੇ ਅੱਜ ਵਿਭਾਗ ਵੱਲੋਂ ਸਾਲ 2020-21 ਤਹਿਤ ਇੰਜੀਨੀਅਰਿੰਗ ਡਿਗਰੀ ਅਤੇ ਡਿਪਲੋਮਾ ਕੋਰਸ ਤਹਿਤ ਸ਼ੁਰੂ ਕੀਤੀ ਗਈ ਆਨਲਾਇਨ ਦਾਖਲਾ ਪ੍ਰਕ੍ਰਿਆ ਦਾ ਉਦਘਾਟਨ ਕੀਤਾ ਗਿਆ| ਇਸ ਨਾਲ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਇਨਾਂ ਵਿਸ਼ਿਆਂ ਵਿਚ ਆਪਣਾ ਦਾਖਲਾ ਕਰਵਾਉਣ ਦਾ ਮੌਕਾ ਮਿਲੇਗਾ|
ਸ੍ਰੀ ਵਿਜ ਨੇ ਕਿਹਾ ਕਿ ਕੋਵਿਡ-19 ਕਾਰਣ ਉਤਪਨ ਸਥਿਤੀਆਂ ਦੇ ਚਲਦੇ ਜਿੱਥੇ ਫਿਲਹਾਲ ਮੁੰਡੇ-ਕੁੜੀਆਂ ਨੂੱ ਵੱਖ-ਵੱਖ ਸੰਸਥਾਨਾਂ ਵਿਚ ਜਾ ਕੇ ਦਾਖਲਾ ਪ੍ਰਕ੍ਰਿਆ ਨੂੰ ਪੂਰਾ ਕਰਨਾ ਮੁਸ਼ਕਲ ਹੈ, ਜਿੱਥੇ ਬਿਨਾਂ ਮੁੱਢਲੇ ਪ੍ਰਮਾਣ ਪੱਤਰਾਂ ਦੇ ਉਨਾਂ ਦੇ ਪ੍ਰਮਾਣ ਪੱਤਰ ਵੈਰੀਫਿਕੇਸ਼ਨ ਵੀ ਸੰਭਵ ਨਹੀਂ ਹੈ| ਇਸ ਸਥਿਤੀ ਨੂੰ ਸਰਲ ਬਨਾਉਣ ਤਹਿਤ ਰਾਜ ਤਕਨੀਕੀ ਸਿਖਿਆ ਵਿਭਾਗ ਨੇ ਕੌਮੀ ਸੂਚਨਾ ਵਿਗਿਆਨ ਕੇਂਦਰ ਹਰਿਆਣਾ ਦੀ ਮਦਦ ਨਾਲ ਇਕ ਵਿਸ਼ੇਸ਼ ਸਾਫਟਵੇਅਰ ਤਿਆਰ ਕੀਤਾ ਹੈ, ਜਿਸ ਦੀ ਵਰਤੋ ਇਸ ਵਾਰ ਦਾਖਲਾ ਪ੍ਰਕ੍ਰਿਆ ਤਹਿਤ ਕੀਤੀ ਜਾਵੇਗੀ| ਇਹ ਸਾਫਟਵੇਅਰ ਨਾ ਸਿਰਫ ਆਨਲਾਇਨ ਬਿਨੈ ਪੱਤਰ ਮੰਜੂਰ ਕਰੇਗਾ ਨਹੀਂ ਤਾਂ ਡਿਜੀਲਾਕਰ ਦੀ ਮਦਦ ਨਾਲ ਉਨਾਂ ਦੇ ਪ੍ਰਮਾਣ ਪੱਤਰਾਂ ਦਾ ਵੈਰੀਫਿਕੇਸ਼ਨ ਵੀ ਕਰੇਗਾ| ਇਸ ਨਾਲ ਵਿਦਿਆਰਥੀਆਂ ਨੂੰ ਭੌਤਿਕ ਰੂਪ ਨਾਲ ਮੋਜੂਦ ਨਾ ਹੋਣ ‘ਤੇ ਵੀ ਉਨਾਂ ਦੇ ਲਈ ਦਾਖਲਾ ਕਰਵਾਉਣਾ ਸੰਭਵ ਹੋਵੇਗਾ|
ਤਕਨੀਕੀ ਸਿਖਿਆ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਮੌਜੂਦਾ ਵਿਚ 37 ਸਰਕਾਰੀ ਬਹੁਤਕਨੀਕੀ ਸੰਸਥਾਨ ਹਨ ਅਤੇ 4 ਸਹਾਇਤਾ ਪ੍ਰਾਪਤ ਸੰਸਥਾਨ ਹਨ, ਜਿਨਾਂ ਵਿਚ 36 ਵੱਖ-ਵੱਖ ਟੇਡਾਂ ਵਿਚ ਡਿਪਲੋਮਾ ਕੋਰਸ ਉਪਲਬਧ ਹਨ| ਇੰਨਾਂ ਸੰਸਥਾਨਾਂ ਵਿਚ ਇੰਜੀਨੀਅਰਿੰਗ ਡਿਪਲੋਮਾ ਦੀ 13131 ਸੀਟਾਂ ਅਤੇ ਵੋਕੇਸ਼ਨਲ ਡਿਪਲੋਮਾ ਕੋਰਸ ਦੀ 810 ਸੀਟਾਂ ‘ਤੇ ਦਾਖਲਾ ਹੋਣਾ ਹੈ| ਇਸ ਤੋਂ ਇਲਾਵਾ, 151 ਸਵੈ ਵਿੱਤਪੋਸ਼ਿਤ ਸੰਸਥਾਨ ਵੀ ਹਨ, ਜਿੱਥੇ ਇੰਜੀਨੀਅਰਿੰਗ ਡਿਪਲੋਮਾ ਦੀ ਲਗਭਗ 26000 ਸੀਟਾਂ ਹਨ|
ਤਕਨੀਕੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੁਰ ਗੁਪਤਾ ਨੇ ਦਸਿਆ ਕਿ ਵਿਭਾਗ ਵੱਖ-ਵੱਖ ਉਦਯੋਗਾਂ ਦੀ ਜਰੂਰਤ ਅਨੁਸਾਰ ਉਨੱਤ ਅਤੇ ਅੱਪਡੇਟਿਡ ਏ ਆਈ ਸੀ ਟੀ ਈ ਮਾਡੀਯੂਲ ਕੋਰਸ ਲਾਗੂ ਕਰ ਕੇ ਵਿਦਿਆਰਥ.ਆਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲਿਆਂ ਲਈ ਤਿਆਰ ਕਰਨ ਤਹਿਤ ਯਤਨਸ਼ੀਲ ਸਨ| ਤਕਨੀਕੀ ਸਿਖਿਆ ਦੇ ਮਹਾਨਿਦੇਸ਼ਕ ਅਜੀਤ ਬਾਲਾਜੀ ਜੋਸ਼ੀ ਨੇ ਦਸਿਆ ਕਿ ਇਸ ਨਵੇਂ ਸਾਫਟਵੇਅਰ ਦੀ ਸਹਾਇਤਾ ਨਾਲ ਪ੍ਰਮਾਣ ਪੱਤਰ ਵੈਰੀਫਿਕੇਸ਼ਨ ਵੀ ਹੋ ਸਕੇਗਾ| ਇਸ ਦੇ ਲਈ ਡਿਜੀਲਾਕਰ ‘ਤੇ ਉਮੀਦਵਾਰਾਂ ਵੱਲੋਂ ਅਪਲੋਡ ਕੀਤੇ ਗਏ ਪ੍ਰਮਾਣ ਪੱਤਰਾਂ ਦਾ ਇਸਤੇਮਾਲ ਕੀਤਾ ਜਾਵੇਗਾ| ਉਨਾਂ ਨੇ ਦਸਿਆ ਕਿ ਵੱਖ-ਵੱਖ ਸੂਬਿਆਂ ਦੇ ਡਿਜੀਲਾਕਰਾਂ ਤਕ ਪਹੁੰਚ ਕੇ ਉਸ ਰਾਜ ਦੇ ਉਮੀਦਵਾਰਾਂ ਦੇ ਪ੍ਰਮਾਣ ਪੱਤਰ ਵੈਰੀਫਿਕੇਸ਼ਨ ਤਹਿਤ ਮੰਜੂਰੀ ਪੱਤਰ ਲੈ ਲਏ ਗਏ ਹਨ ਅਤੇ ਇੰਨਾਂ ਦੇ ਲਿੰਕ ਵੱਖ-ਵੱਖ ਸੰਸਥਾਨਾਂ ਨੂੰ ਉਪਲਬਧ ਕਰਾ ਦਿੱਤੇ ਜਾਣਗੇ, ਜਿਸ ਨਾਲ ਇਹ ਪ੍ਰਕ੍ਰਿਆ ਸਰਲਤਾ ਨਾਲ ਪੂਰੀ ਕੀਤੀ ਜਾ ਸਕੇਗੀ|
ਵਿਭਾਗ ਦੇ ਡਾਇਰੈਕਟਰ ਕੇ.ਕੇ. ਕਟਾਰਿਆ ਨੇ ਦਸਿਆ ਕਿ ਇੰਨਾ ਬਹੁਤਕਨੀਕੀ ਸੰਸਥਾਵਾਂ ਤੋਂ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਭਾਰਤੀ ਰੇਲਵੇ, ਗੇਲ, ਮਾਰੂਤੀ, ਪਾਵਰਗ੍ਰਿਡ, ਐਨ ਟੀ ਪੀ ਸੀ ਸਮੇਤ ਅਨੇਕਾਂ ਕੰਪਨੀਆਂ ਵਿਚ ਰੁਜਗਾਰ ਦੇ ਚੰਗੇ ਮੌਕੇ ਪ੍ਰਾਪਤ ਹੁੰਦੇ ਹਨ| ਇਸ ਦੇ ਨਾਲ ਹੀ ਹਰਿਆਣਾ ਦੇ ਬਹੁਤਕਨੀਕੀ ਸੰਸਥਾਨਾਂ ਵਿਚ ਬਾਜਾਰ ਦੀ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤੇ ਗਏ ਹਨ ਜੋ ਕਿ ਉਦਯੋਗਾਂ ਦੀ ਜਰੂਰਤ ਅਨੁਸਾਰ ਬਿਹਰਤ ਡਿਪਲੋਮਾ ਇੰਜੀਨੀਅਰ ਉਤਪਨ ਕਰਦੇ ਹਨ|
ਇਸ ਮੌਕੇ ‘ਤੇ ਜੁਆਇੰਟ ਡਾਇਰੈਕਟਰ ਪੂਨਮ ਪ੍ਰਤਿਭਾ, ਡਾ. ਰਾਜੀਵ ਸਪਰਾ, ਬਿੰਦੂ ਆਨੰਦ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਨੇ ਅੱਜ ਫਰੀਦਾਬਾਦ ਤੋਂ ਬਟਨ ਦਬਾ ਕੇ 941 ਡਰਾਈਵਰਾਂ ਅਤੇ ਕੰਡਕਟਰਾਂ ਦਾ ਤਬਾਦਲਾ ਕੀਤਾ
ਚੰਡੀਗੜ, 01 ਅਗਸਤ – ਹਰਿਆਣਾ ਵਿਚ ਕਈ ਵਿਭਾਗਾਂ ਵਿਚ ਆਨਲਾਇਨ ਤਬਾਦਲਾ ਨੀਤੀ ਸਫਲਤਾਪਰਵਕ ਲਾਗੂ ਹੋਣ ਦੇ ਬਾਅਦ ਅੱਜ ਤੋਂ ਟ੍ਰਾਂਸਪੋਰਟ ਵਿਭਾਗ ਵਿਚ ਵੀ ਇਹ ਨੀਤੀ ਲਾਗੂ ਹੋ ਗਈ ਹੈ| ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਫਰੀਦਾਬਾਦ ਤੋਂ ਬਟਨ ਦਬਾ ਕੇ 941 ਡਰਾਈਵਰਾਂ ਅਤੇ ਕੰਡਕਟਰਾਂ ਦਾ ਤਬਾਦਲਾ ਕੀਤਾ|
ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਦੇ ਨਾਲ ਰੋਡਵੇਜ ਡਿਪੋ ਫਰੀਦਾਬਾਦ ਦੇ ਮਹਾਪ੍ਰਬੰਧਕ ਰਾਜੀਵ ਨਾਗਪਾਲ ਅਤੇ ਪਲਵਲ ਦੇ ਮਹਾਪ੍ਰਬੰਧਕ ਐਨ.ਕੇ. ਗਰਗ ਮੌਜੂਦ ਰਹੇ| ਚੰਡੀਗੜ ਤੋਂ ਵਿਭਾਗ ਦੇ ਮਹਾਨਿਦੇਸ਼ਕ ਵੀਰੇਂਦਰ ਦਹਿਆ ਅਤੇ ਸੰਯੁਕਤ ਨਿਦੇਸ਼ਕ ਸੂਬਾ ਟ੍ਰਾਂਸਪੋਰਟ ਮੀਣਾਕਸ਼ੀ ਰਾਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ|
ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਅੱਜ ਜਿਨਾਂ 941 ਕਰਮਚਾਰੀਆਂ ਦਾ ਆਨਲਾਇਨ ਤਬਾਦਲਾ ਕੀਤਾ ਗਿਆ ਹੈ, ਉਨਾਂ ਵਿਚ 565 ਡਰਾਈਵਰ ਅਤੇ 376 ਕੰਡਕਟਰਾਂ ਸ਼ਾਮਿਲ ਹਨ| ਇੰਨਾਂ ਵਿੱਚੋਂ 258 ਡਰਾਈਵਰਾਂ ਤੇ 198 ਕੰਡਕਟਰਾਂ ਨੂੰ ਪਹਿਲੀ ਪਸੰਦ ਵਾਲਾ ਸਟੇਸ਼ਨ ਮਿਲਿਆ ਹੈ|
ਸ੍ਰੀ ਮੂਲਚੰਦ ਸ਼ਰਮਾ ਨੇ ਇਸ ਮੌਕੇ ‘ਤੇ ਵਿਭਾਗ ਦੇ ਆਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਡਰਾਈਵਰ ਅਤੇ ਕੰਡਕਟਰ ਇਸ ਪਾਲਿਸੀ ਦੇ ਤਹਿਤ ਆਪਣੀ ਮਨਮਰਜੀ ਦੇ ਸਥਾਨਾਂ ‘ਤੇ ਟ੍ਰਾਂਸਫਰ ਕਰਵਾ ਸਕਣਗੇ| ਕਰਮਚਾਰੀਆਂ ਨੂੰ ਆਪਣੇ ਟ੍ਰਾਂਸਫਰ ਲਈ ਚੰਡੀਗੜ ਦਫਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ|

Share