ਨਗਰ ਨਿਕਾਇਆਂ ਦੀ ਸੀਮਾ ਦੇ ਘੇਰੇ ਵਿਚ ਲਗਭਗ 50,000 ਘਰ ਬਣਾਏ ਜਾਣਗੇ|.

ਚੰਡੀਗੜ, 27 ਜੂਨ – ਹਰਿਆਣਾ ਵਿਚ ਸ਼ਹਿਰਾਂ ਵਿਚ ਕੰਮ ਕਰਨ ਲਈ ਨੇੜਲੇ ਇਲਾਕਿਆਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬਾ ਸਰਕਾਰ ਨੇ ਇਕ ਨਵੀਂ ਯੋਜਨਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਨਗਰ ਨਿਕਾਇਆਂ ਦੀ ਸੀਮਾ ਦੇ ਘੇਰੇ ਵਿਚ ਲਗਭਗ 50,000 ਘਰ ਬਣਾਏ ਜਾਣਗੇ| ਇਸ ਯੋਜਨਾ ਅਨੁਸਾਰ, ਅਜਿਹੇ ਸਾਰੇ ਲੋਕ ਜੋ ਆਪਣੇ ਕੰਮ ਥਾਂਵਾਂ ਲਈ ਦੂਰ-ਦਰਾੜੇ ਥਾਂਵਾਂ ‘ਤੇ ਰੋਜਾਨਾ ਯਾਤਰਾ ਕਰਦੇ ਹਨ, ਉਨਾਂ ਨੂੰ ਇਹ ਘਰ ਫਰੀ ਹੋਲਡ ਜਾਂ ਲੀਜ ਹੋਲਡ ਆਧਾਰ ‘ਤੇ ਦਿੱਤੇ ਜਾਣਗੇ| ਇਹ ਯੋਜਨਾ ਬਾਇਬੈਕ ਵਿਕਲਪ ਨਾਲ ਤਿਆਰ ਕੀਤੀ ਜਾਵੇਗੀ, ਜਿਸ ਵਿਚ ਕਿਸੇ ਵੀ ਸਮੇਂ ਮਾਲਿਕ ਕੋਲ ਘਰ ਸਰਕਾਰ ਨੂੰ ਵਾਪਸ ਵੇਚਣ ਦਾ ਵਿਕਲਪ ਹੋਵੇਗਾ|
ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਹਾਊਸਿੰਗ ਫਾਰ ਆਲ ਵਿਭਾਗ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ|
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਾਰੇ ਵਿਅਕਤੀਆਂ ਜਿੰਨਾਂ ਨੇ ਆਪਣੇ ਕੰਮ ਥਾਂਵਾਂ ਤਕ ਪਹੁੰਚਾਉਣ ਲਈ ਕਈ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ, ਉਨਾਂ ਦੀ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਯੋਜਨਾ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ| ਇਸ ਯੋਜਨਾ ਦਾ ਮੰਤਵ ਅਜਿਹੇ ਸਾਰੇ ਲੋਕਾਂ ਨੂੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨਾ ਹੈ| ਇੰਨਾਂ ਘਰਾਂ ਦੇ ਨਿਰਮਾਣ ਨਾਲ ਉਨਾਂ ਨੂੰ ਆਪਣੇ ਕੰਮ ਖੇਤਰ ਦੇ ਨੇੜੇ ਰਹਿਣ ਲਈ ਰਿਹਾਇਸ਼ ਦੀ ਸਹੂਲਤ ਮਿਲੇਗੀ|
ਹਰਿਆਣਾ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਲਈ, ਉਦਯੋਗਾਂ ਨੂੰ ਸਥਾਪਿਤ ਕਰਨ ਲਈ ਉਦਮੀਆਂ ਲਈ ਸਨਅਤੀ ਜਮੀਨ ‘ਤੇ ਰਿਹਾਇਸ਼ ਲਈ 10 ਫੀਸਦੀ ਐਫਏਆਰ ਦੀ ਇਜਾਜਤ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਦਮ ਉਦਯੋਗ ਕੰਪਲੈਕਸ ਦੇ ਅੰਦਰ ਹੀ ਆਪਣੇ ਕਾਮਿਆਂ ਲਈ ਰਿਹਾਇਸ਼ ਸਹੂਲਤਾਂ ਦੀ ਵਿਵਸਥਾ ਕਰ ਸਕਣ| ਇਸ ਤੋਂ ਇਲਾਵਾ, ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (ਐਚਐਸਆਈਆਈਡੀਸੀ) ਦੇ ਸਨਅਤੀ ਸੰਪਦਾ ਵਿਚ ਸਥਿਤੀ ਉਦਯੋਗਿਕ ਜਮੀਨਾਂ ਲਈ ਵੀ ਇਸ ਤਰਾਂ ਦਾ ਪ੍ਰਵਧਾਨ ਕੀਤਾ ਜਾਵੇਗਾ|
ਇਸ ਤੋਂ ਇਲਾਵਾ ਐਚਐਸਆਈਆਈਡੀਸੀ ਸਨਅਤੀ ਇਕਾਈਆਂ ਲਈ ਘਰਾਂ ਦਾ ਨਿਰਮਾਣ ਕਰੇਗਾ, ਜਿੰਨਾਂ ਨੂੰ ਉਦਮੀਆਂ ਨੂੰ ਕਿਰਾਏ ਆਧਾਰ ‘ਤੇ ਦਿੱਤਾ ਜਾਵੇਗਾ ਤਾਂ ਜੋ ਇੰਨਾਂ ਰਿਹਾਇਸ਼ਾਂ ਵਿਚ ਉਦਮੀ ਆਪਣੇ ਕਾਮਿਆਂ ਨੂੰ ਰੱਖਣ ਦਾ ਪ੍ਰਬੰਧ ਕਰ ਸਕਣ|
ਮੀਟਿੰਗ ਵਿਚ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਰਿਹਾਇਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ.ਗੁਪਤਾ, ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਹਾਜਿਰ ਸਨ|

*****

ਹਰਿਆਣਾ ਸਰਕਾਰ ਨੇ ਦੋ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 27 ਜੂਨ – ਹਰਿਆਣਾ ਸਰਕਾਰ ਨੇ ਦੋ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਸ਼ਾਹਬਾਦ ਦੇ ਉਪ-ਮੰਡਲ ਅਧਿਕਾਰੀ (ਸਿਵਲ) ਅਤੇ ਵਿਮੁਕਤ ਘੁਮੰਤੁ ਜਾਤੀ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਡਾ. ਕਿਰਣ ਸਿੰਘ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਸਹਿਕਾਰੀ ਖੰਡ ਮਿਲ, ਸ਼ਾਹਬਾਦ ਦਾ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਸੌਂਪਿਆ ਹੈ|
ਉਚਾਨਾ ਕਲਾਂ ਦੇ ਉਪ-ਮੰਡਲ ਅਧਿਕਾਰੀ (ਸਿਵਲ) ਰਾਜੇਸ਼ ਕੋਥ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਸਹਿਕਾਰੀ ਖੰਡ ਮਿਲ, ਜੀਂਦ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਸੌਂਪਿਆ ਹੈ|

*****
ਹਰਿਆਣਾ ਪੁਲਿਸ ਨੇ 1015 ਮਾਮਲੇ ਦਰਜ ਕਰਕੇ 1700 ਲੋਕਾਂ ਨੂੰ ਗ੍ਰਿਫਤਾਰ ਕੀਤਾ
ਚੰਡੀਗੜ, 27 ਜੂਨ – ਹਰਿਆਣਾ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਨਸ਼ੀਲੇ ਪਦਾਰਥ ਤਸਕੱਰਾਂ ‘ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਇਕੱਲੇ ਜਿਲਾ ਸਿਰਸਾ ਵਿਚ 19 ਮਹੀਨਿਆਂ ਦੌਰਾਨ 1015 ਮਾਮਲੇ ਦਰਜ ਕਰਕੇ ਨਸ਼ੀਲੇ ਪਦਾਰਥ ਦੇ ਦੋਸ਼ ਵਿਚ 1700 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲਿਸ ਨੇ ਇਸ ਸਮੇਂ ਵਿਚ ਭਾਰੀ ਮਾਤਰਾ ਵਿਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਮੇਂ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਕਬਜੇ ‘ਚੋਂ 15.25 ਕਿਲੋਗ੍ਰਾਮ ਹੀਰੋਇਨ, 3641.337 ਕਿਲੋਗ੍ਰਾਮ ਚੂਰਾ ਪੋਸਤ, 53.871 ਕਿਲੋਗ੍ਰਾਮ ਅਫੀਮ, 35.206 ਕਿਲੋਗ੍ਰਾਮ ਗੰਜਾ, ਪਾਬੰਦੀਸ਼ੁਦਾ ਦਵਾਈਆਂ ਦੀ 8,81,980 ਨਸ਼ੀਲੀ ਗੋਲੀਆਂ ਅਤੇ 1.54 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਜਬਤ ਕੀਤੇ ਹਨ|

****
ਚੰਡੀਗੜ, 27 ਜੂਨ – ਹਰਿਆਣਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੰਪਿਊਟਰ ਐਪੀਸਿਏਸ਼ਨ ਤੇ ਅਪਲੀਕੇਸ਼ਨ (ਐਸਈਟੀਸੀ) ਵਿਚ ਰਾਜ ਪਾਤਰਾਤ ਪ੍ਰੀਖਿਆ ਭਾਗ-1 ਤੋਂ ਛੋਟ ਪ੍ਰਾਪਤ ਕਰਨ ਲਈ 19 ਸਤੰਬਰ, 2019 ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਨਿਯੁਕਤ ਸਾਰੇ ਕਲਰਕਾਂ, ਜਿੰਨਾਂ ਨੇ ਇਸ ਮਿਤੀ ਤੋਂ ਪਹਿਲਾਂ ਘੱਟੋਂ ਘੱਟ ਤਿੰਨ ਮਹੀਨੇ ਦਾ ਕੰਪਿਊਟਰ ਕੋਰਸ ਪਾਸ ਨਹੀਂ ਕੀਤਾ ਹੈ, ਲਈ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਦੇ ਕੰਪਿਊਟਰ ਕੋਰਸ ਦਾ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਲਾਜਿਮੀ ਹੋਵੇਗਾ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਜਿਹੇ ਕਰਮਚਾਰੀ, ਜਿੰਨਾਂ ਨੇ 19 ਸਤੰਬਰ, 2019 ਤੋਂ ਪਹਿਲਾਂ ਐਚ.ਕੇ.ਸੀ.ਐਲ. ਜਾਂ ਐਨ.ਆਈ.ਈ.ਈ.ਐਲ.ਆਈ.ਟੀ. ਆਦਿ ਤੋਂ ਤਿੰਨ ਮਹੀਨੇ ਦੇ ਕੰਪਿਊਟਰ ਕੋਰਸ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ, ਉਨਾਂ ਨੂੰ ਐਸਈਟੀਸੀ ਤੋਂ ਛੋਟ ਦਿੱਤੀ ਗਈ ਹੈ ਅਤੇ 6 ਮਹੀਨੇ ਦੇ ਸਮੇਂ ਦੇ ਕੰਪਿਊਟਰ ਕੋਰਸ ਦਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਲਾਜਿਮਤਾ ਨੂੰ ਬਾਅਦ ਵਿਚ ਪੂਰਾ ਕੀਤਾ ਜਾ ਸਕਦਾ ਹੈ|
ਉਨਾਂ ਦਸਿਆ ਕਿ ਜਿੰਨਾਂ ਕਲਰਕਾਂ ਨੇ ਇਸ ਮਿਤੀ ਤੋਂ ਪਹਿਲਾਂ ਤਿੰਨ ਮਹੀਨੇ ਦਾ ਕੰਪਿਊਟਰ ਕੋਰਸ ਪੂਰਾ ਕਰ ਲਿਆ ਹੈ ਅਤੇ ਜਿੰਨਾਂ ਨੇ ਅਜੇ ਤਕ ਇਹ ਛੋਟ ਨਹੀਂ ਦਿੱਤੀ ਗਈ ਹੈ, ਉਹ ਇਹ ਛੋਟ ਪ੍ਰਾਪਤ ਕਰਨ ਦੇ ਪਾਤਰ ਹੋਣਗੇ| ਇਸ ਤੋਂ ਇਲਾਵਾ, 19 ਸਤੰਬਰ, 2019 ਤੋਂ ਪਹਿਲਾਂ ਤਿੰਨ ਮਹੀਨੇ ਦਾ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਕਲਰਕ 3500 ਰੁਪਏ ਦੀ ਫੀਸ ਦੀ ਪ੍ਰਤੀਪੂਰਤੀ ਦੇ ਪਾਤਰ ਵੀ ਹੋਣਗੇ|

*****

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਟਿੱਡੀ ਦਲ ਦੇ ਬਚਾਓ ਲਈ ਕੀਤੇ ਗਏ ਉਪਾਇਆਂ ਦਾ ਜਾਇਜਾ ਲਿਆ
ਚੰਡੀਗੜ, 27 ਜੂਨ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਅੱਜ ਜਿਲਾ ਰਿਵਾੜੀ ਦੇ ਪਿੰਡ ਜਾਟੂਸਾਨਾਂ ਦੇ ਖੇਤਾਂ ਵਿਚ ਪੁੱਜੇ ਅਤੇ ਟਿੱਡੀ ਦਲ ਦੇ ਬਚਾਓ ਲਈ ਕੀਤੇ ਗਏ ਉਪਾਇਆਂ ਦਾ ਜਾਇਜਾ ਲਿਆ|
ਖੇਤੀਬਾੜੀ ਮੰਤਰੀ ਨੇ ਇਸ ਮੌਕੇ ‘ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਨੂੰ ਘਬਰਾਉਣ ਦੀ ਲੋਂੜ ਨਹੀਂ ਹੈ| ਟਿੱਡੀ ਦਲ ਨਾਲ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਪ੍ਰਸ਼ਾਸਨ ਵੱਲੋਂ ਆਂਕਲਨ ਕੀਤਾ ਜਾ ਰਿਹਾ ਹੈ, ਸਰਕਾਰ ਕਿਸਾਨਾਂ ਨਾਲ ਖੜੀ ਹੈ| ਉਨਾਂ ਕਿਹਾ ਕਿ ਪ੍ਰਸ਼ਾਸਨ ਨੇ ਵਧੀਆ ਪ੍ਰਬੰਧ ਕੀਤੇ ਹਨ ਅਤੇ ਪੇਂਡੂਆਂ ਨਾਲ ਮਿਲ ਕੇ ਚੰਗਾ ਕੰਮ ਕੀਤਾ ਹੈ|
ਸ੍ਰੀ ਦਲਾਲ ਨੇ ਕਿਹਾ ਕਿ ਲਗਭਗ 6 ਮਹੀਨੇ ਪਹਿਲਾਂ ਟਿੱਡੀ ਦਲ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਇਆ ਹੈ, ਇਸ ਲਈ ਹਰਿਆਣਾ ਸਰਕਾਰ ਉਸ ਸਮੇਂ ਤੋਂ ਬਚਾਓ ਦੀ ਤਿਆਰੀਆਂ ਸ਼ੁਰੂ ਕਰ ਦਿੰਤੀ ਸੀ| ਟਿੱਡੀ ਦਲ ਪਹਿਲਾਂ ਰਾਜਸਥਾਨ ਤੇ ਮੱਧਪ੍ਰਦੇਸ਼ ਗਿਆ| ਹੁਣ ਹਵਾ ਦੇ ਰੁੱਖ ਨਾਲ ਹਰਿਆਣਾ ਵਿਚ ਦਾਖਲਾ ਹੋ ਗਿਆ ਹੈ| ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦੇ ਬਚਾਓ ਲਈ ਸ਼ਾਸਨ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਕਦਮ ਚੁੱਕੇ ਗਏ ਹਨ|
ਜਿਲਾ ਰਿਵਾੜੀ ਦੇ ਡਿਪਟੀ ਕਮਿਸ਼ਨਰ ਯਸ਼ੇਂਦਰ ਸਿੰਘ ਨੇ ਖੇਤੀਬਾੜੀ ਮੰਤਰੀ ਨੂੰ ਦਸਿਆ ਕਿ ਇਸ ਜਿਲੇ ਵਿਚ ਟਿੱਡੀ ਦਲ ਦਾ ਦਾਖਲਾ ਸ਼ੁੱਕਰਵਾਰ ਦੀ ਸ਼ਾਮ ਲਗਭਗ 5:00 ਵਜੇ ਜਿਲਾ ਮਹੇਂਦਰਗੜ ਵੱਲ ਹੋਇਆ ਸੀ ਅਤੇ ਰਾਤ ਨੂੰ ਜਾਟੂਸਾਨਾਂ ਦੇ ਨੇੜਲੇ ਪਿੰਡਾਂ ਵਿਚ ਠਹਿਰਾਵ ਕੀਤਾ| ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੂਰੀ ਤਿਆਰ ਕਰ ਲਈ ਗਈ ਸੀ| ਦਵਾਈ ਦੇ ਛਿੜਕਾਅ ਲਈ ਫਾਇਰ ਟੈਂਡਰ, ਸਪ੍ਰੇ ਮਸ਼ੀਨ, ਮਾਊਂਟੇਡ ਟ੍ਰੈਕਟਰ ਦਿੱਤੇ ਗਏ ਅਤੇ ਕਿਸਾਨਾਂ ਨੂੰ ਅਗਾਊਂ ਜਾਣਕਾਰੀ ਦੇਣ ਲਈ ਕੰਟ੍ਰੋਲ ਰੂਮ ਸਥਾਪਿਤ ਕੀਤੇ ਗਏ | ਪਿੰਡਾਂ ਵਿਚ ਮੁਨਾਦੀ ਕਰਵਾਈ ਗਈ| ਕੇਂਦਰ ਸਰਕਾਰ ਤੋਂ ਮਾਹਿਰ ਬੁਲਾਏ ਗਏ ਅਤੇ ਕੇਂਦਰ ਸਰਕਾਰ ਨੇ ਦੋ ਸਪ੍ਰੇ ਮਸ਼ੀਨਾਂ ਵੀ ਭੇਜਿਆ ਹਨ|
ਉਨਾਂ ਦਸਿਆ ਕਿ ਅਗਾਊਂ ਵਿਚ ਕੀਤੀ ਗਈ ਤਿਆਰ ਨਾਲ ਕਾਫੀ ਰਾਹਤ ਮਿਲੀ ਹੈ, ਜਿਸ ਕਾਰਣ ਸਪ੍ਰੈ ਆਦਿ ਨਾਲ ਲਗਭਗ 30 ਤੋਂ 35 ਫੀਸਦੀ ਟਿੱਡੀਆਂ ਨੂੰ ਮਾਰਨ ਵਿਚ ਸਫਲਤਾ ਮਿਲੀ ਹੈ| ਟਿੱਡੀ ਦਲ ਲਗਭਗ 10 ਕਿਲੋਮੀਟਰ ਲੰਬਾਈ ਅਤੇ 6 ਕਿਲੋਮੀਟਰ ਚੌੜਾਈ ਵਿਚ ਫੈਲਿਆ ਹੋਇਆ ਸੀ|

Share