ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਬਿਹਤਰ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ ਨੂੰ ਹਰਿਆਣਾ ਵਿਚ ਲਿਆਇਆ ਜਾ ਸਕਣ.

ਚੰਡੀਗੜ੍ਹ, 24 ਜੂਨ – ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਵਿਕਾਸ ਨਿਗਮ ਲਿਮੀਟੇਡ (ਐਚਐਸਆਈਆਈਡੀਸੀ) ਦੇ ਪ੍ਰਬੰਧ ਨਿਦੇਸ਼ਕ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਬਿਹਤਰ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ ਨੂੰ ਹਰਿਆਣਾ ਵਿਚ ਲਿਆਇਆ ਜਾ ਸਕਣ|
ਪ੍ਰਬੰਧ ਨਿਦੇਸ਼ਕ ਨੇ ਜਾਪਾਨ ਵਿਚ ਭਾਰਤੀ ਦੂਤਾਵਾਸ ਨੂੰ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰਜੇਂਟੇਸ਼ਨ ਦਿੱਤੀ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਜਾਪਾਨ ਦੇ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਸੂਬੇ ਦਾ ਮਾਹੌਲ ਅਨੁਕੂਲ ਹੈ|
ਉਨ੍ਹਾਂ ਨੇ ਕਿਹਾ ਕਿ ਈਜ ਆਫ ਡੂਇੰਗ ਬਿਜਨੈਸ ਦੇ ਮਾਮਲੇ ਵਿਚ ਹਰਿਆਣਾ ਉੱਤਰ ਭਾਰਤ ਵਿਚ ਪਹਿਲੇ ਅਤੇ ਭਾਰਤ ਵਿਚ ਤੀਜੇ ਸਥਾਨ ‘ਤੇ ਹੈ| ਉਦਯੋਗਾਂ ਨੂੰ ਵਿਕਸਿਤ ਕਰਨ ਲਈ ਨਿਗਮ ਵੱਲੋਂ 14 ਇੰਡਸਟਰਿਅਲ ਏਸਟੇਟ ਤਿਆਰ ਕੀਤੇ ਗਏ ਹਨ, ਇੰਨ੍ਹਾਂ ਵਿਚ ਵੱਖ-ਵੱਖ ਤਰ੍ਹਾ ਦੇ 1100 ਤੋਂ ਵੱਧ ਪਲਾਟ ਆਈਐਮਟੀ ਫਰੀਦਾਬਾਦ, ਬਾਵਲ, ਮਾਨਕਪਰੂ, ਆਈਈ ਪਾਣੀਪਤ, ਉਦਯੋਗ ਵਿਹਾਰ ਗੁਰੂਗ੍ਰਾਮ ਵਿਚ ਉਪਲਬਧ ਹਨ| ਇਸ ਤੋਂ ਇਲਾਵਾ, ਆਈਐਮਟੀ ਸੋਹਨਾ ਵਿਚ 1500 ਏਕੜ ਅਤੇ ਚਰਖੀ ਦਾਦਰੀ ਵਿਚ 3000 ਏਕੜ ਥਾਂ ਨੂੰ ਉਦਯੋਗ ਲਗਾਉਣ ਦੇ ਲਈ ਤਿਆਰ ਹੈ| ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਸਪੈਸ਼ਲ ਇਕੋਨੋਮਿਕ ਜੋਨ ਹਨ, ਜਿਨ੍ਹਾਂ ਵਿਚ ਲਗਭਗ ਦੱਸ ਹਜਾਰ ਕਰੋੜ ਦਾ ਨਿਵੇਸ਼ ਹੋਣ ਦੇ ਨਾਲ-ਨਾਲ ਇਕ ਲੱਖ ਲੋਕਾਂ ਨੂੰ ਰੁਜਗਾਰ ਦੇ ਮੌਕੇ ਮਿਲਣਗੇ|
ਸ੍ਰੀ ਅਗਰਵਾਲ ਨੇ ਦਸਿਆ ਕਿ ਹਰਿਆਣਾ ਦੇਸ਼ ਦੇ ਕੈਪੀਟਲ ਗੁਡਸ ਆਫ ਮੈਨਯੂਫੈਕਚਰ ਖੇਤਰ ਵਿਚ ਅੱਗੇ ਹੋਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਦੇ ਲਈ ਬਾਵਲ ਤੇ ਮਾਨੇਸਰ ਖੇਤਰ ਅਹਿਮ ਰੋਲ ਅਦਾ ਕਰ ਰਿਹਾ ਹੈ| ਇਸ ਤੋਂ ਇਲਾਵਾ, ਦਿੱਲੀ ਮੁਬਈ ਤੇ ਅਮ੍ਰਿਤਸਰ ਕੋਲਕਾਤਾ ਐਕਸਪ੍ਰੈਸ ਵੇ ਅਤੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ‘ਤੇ ਮੇਜਰ ਇੰਡਸਟਰਿਅਲ ਕਾਰੀਡੋਰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਪੂਰੇ ਸੂਬੇ ਨੂੰ ਕਵਰ ਕਰਦੇ ਹੋਏ ਉਦਯੋਗਿਕ ਯੂਨਿਟ ਦੀ ਕਨੈਕਟਿਵਿਟੀ ਨੂੰ ਹੱਬ ਅਤੇ ਬੰਦਰਗਾਹ ਨਾਲ ਜੋੜੇਗਾ|
ਐਚਐਸਆਈਆਈਡੀਸੀ ਦੇ ਐਕਜੀਕਿਯੂਟਰ ਸ੍ਰੀ ਸੰਦੀਪ ਚਾਵਲਾ ਨੇ ਦਸਿਆ ਕਿ ਸਾਨੂੰ ਹਫਤੇ ਵਿਚ ਤਿੰਨ ਦਿਨ ਵੈਬਿਨਾਰ ਵੱਲੋਂ ਸੰਭਾਵਿਤ ਨਿਵੇਸ਼ਕਾਂ ਨਾਲ ਗਲ ਕਰਦੇ ਹਨ ਅਤੇ ਹਰਿਆਣਾ ਵਿਚ ਨਵੇਂ ਉਦਯੋਗਾਂ ਲਈ ਹਮੇਸ਼ਾ ਯਤਨਸ਼ੀਲ ਹਨ| ਜਾਪਾਨ ਵਿਚ ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਵੈਬਿਨਾਰ ਸਾਡੇ ਸਫਲ ਵੈਬਿਨਾਰ ਵਿੱਚੋਂ ਇਕ ਹਨ|

Share