ਗੁਰੂਗ੍ਰਾਮ ਤੋਂ ਬਿਲਾਸਪੁਰ, ਛਤੀਸਗੜ੍ਹ ਦੇ ਲਈ 100ਵੀਂ ਵਿਸ਼ੇਸ਼ ਟ੍ਰੇਨ 1360 ਮਜਦੁਰਾਂ ਤੇ 82 ਬੱਚਿਆਂ ਦੇ ਨਾਲ ਭੇਜੀ ਗਈ.

ਚੰਡੀਗੜ੍ਹ, 14 ਜੂਨ – ਹਰਿਆਣਾ ਸਰਕਾਰ ਵੱਲੋਂ ਹੋਰ ਸੂਬਿਆਂ ਦੇ ਮਜਦੂਰਾਂ ਨੁੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿਚ ਬੱਸਾਂ ਤੇ ਵਿਸ਼ੇਸ਼ ਰੇਲ ਗੱਡੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਕੜੀ ਵਿਚ ਅੱਜ ਗੁਰੂਗ੍ਰਾਮ ਤੋਂ ਬਿਲਾਸਪੁਰ, ਛਤੀਸਗੜ੍ਹ ਦੇ ਲਈ 100ਵੀਂ ਵਿਸ਼ੇਸ਼ ਟ੍ਰੇਨ 1360 ਮਜਦੁਰਾਂ ਤੇ 82 ਬੱਚਿਆਂ ਦੇ ਨਾਲ ਭੇਜੀ ਗਈ| ਇਕੱਲੇ ਗੁਰੂਗ੍ਰਾਮ ਤੋਂ ਵੱਖ-ਵੱਖ ਰਾਜਾਂ ਨੂੰ ਭੇਜੀ ਗਈ ਇਹ 21ਵੀਂ ਟ੍ਰੇਨ ਸੀ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਲ੍ਹਾ ਪ੍ਰਸਾਸ਼ਨ ਨੂੰ ਈ-ਦਿਸ਼ਾ ਵੈਬਸਾਇਟ ‘ਤੇ ਪ੍ਰਵਾਸੀ ਨਾਗਰਿਕਾਂ ਵੱਲੋਂ ਕੀਤੇ ਗਏ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਵਿਸ਼ੇਸ਼ ਪ੍ਰਬੰਧ ਕਰਦੇ ਹੋਏ ਇਹ ਟ੍ਰੇਨ ਭੇਜੀ ਜਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪ੍ਰਵਾਸੀ ਨਾਗਰਿਕਾਂ ਨੇ ਛਤੀਸਗੜ੍ਹ ਜਾਣ ਦੇ ਲਈ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਸੀ, ਉਹ ਉਨ੍ਹਾਂ ਦਾ ਅੱਜ ਗੁਰੂਗ੍ਰਾਮ ਦੇ ਸੈਕਟਰ-38 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਚ ਮੈਡੀਕਲ ਕਰਵਾਇਆ ਗਿਆ ਅਤੇ ਜੋ ਲੋਕ ਸਿਹਤਮੰਦ ਪਾਏ ਗਏ, ਉਨ੍ਹਾਂ ਨੂੰ ਹੀ ਸਰਟੀਫਿਕੇਟ ਦੇ ਕੇ ਇਸ ਟ੍ਰੇਨ ਵਿਚ ਭੇਜਿਆ ਗਿਆ| ਜਾਣ ਤੋਂ ਪਹਿਲਾਂ ਸਟੇਸ਼ਨ ਪਰਿਸਰ ਵਿਚ ਗ੍ਰਹਿ ਮੰਤਰਾਲੇ ਦੀ ਗਾਇਡਲਾਇਨਸ ਅਨੁਸਾਰ ਯਾਤਰੀਆਂ ਨੂੰ ਥਰਮਲ ਸਕੈਨਿੰਗ ਕੀਤੀ ਗਈ ਅਤੇ ਜਿਨ੍ਹਾਂ ਵਿਚ ਕੋਰੋਨਾ ਸੰਕ੍ਰਮਣ ਦੇ ਲੱਛਣ ਨਜਰ ਨਹੀਂ ਆਏ, ਉਨ੍ਹਾਂ ਨੂੰ ਟ੍ਰੇਨ ਵਿਚ ਬਿਠਾਇਆ ਗਿਆ|
ਉਨ੍ਹਾਂ ਨੇ ਦਸਿਆ ਕਿ ਇਸ ਟ੍ਰੇਨ ਦਾ ਪੂਰਾ ਖਰਚ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਅਤੇ ਯਾਤਰੀਆਂ ਨੂੰ ਇਸ ਟ੍ਰੇਨ ਦੀ ਟਿਕਟ ਬਿਲਕੁਲ ਫਰੀ ਦਿੱਤੀ ਗਈ| ਯਾਤਰੀਆਂ ਨੂੰ ਸਫਰ ਦੌਰਾਨ ਫੂਡ ਪੈਕੇਟਾਂ ਤੇ ਪਾਣੀ ਦੀਆਂ ਬੋਤਲਾਂ, ਬੱਚਿਆਂ ਨੂੰ ਚਿਪਸ, ਚਾਕਲੇਅ, ਖਿਡੌਣੇ ਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਗਿਆ|
ਵਿਸ਼ੇਸ਼ ਟ੍ਰੇਨ ਵਿਚ ਸਵਾਰ ਹੁੰਦੇ ਸਮੇਂ ਮਜਦੂਰਾਂ ਨੂੰ ਆਪਣੇ ਪਿੰਡ ਤੇ ਘਰ ਜਾਣ ਦੀ ਜਿੱਥੇ ਇਕ ਪਾਸੇ ਖੁਸ਼ੀ ਸਾਫ ਝਲਕ ਰਹੀ ਸੀ, ਉੱਥੇ ਉਨ੍ਹਾਂ ਦੇ ਚੇਹਰਿਆਂ ‘ਤੇ ਗੁਰੂਗ੍ਰਾਮ ਤੋਂ ਜਾਣ ਦਾ ਮਲਾਲ ਵੀ ਸੀ| ਕਾਫੀ ਸਮੇਂ ਤਕ ਗੁਰੂਗ੍ਰਾਮ ਵਿਚ ਰਹਿ ਕੇ ਆਜੀਵਿਕਾ ਕਮਾਉਣ ਦੇ ਕਾਰਣ ਉਨ੍ਹਾਂ ਦਾ ਇਸ ਸ਼ਹਿਰ ਨਾਲ ਲਗਾਵ ਸਭਾਵਿਕ ਹੈ| ਯਾਤਰੀਆਂ ਨੇ ਆਉਦੇ ਹੋਹੇ ਹਰਿਆਣਾ ਸਰਕਾਰ ਦਾ ਫਰੀ ਟਿਕਟ ਉਪਲਬਧ ਕਰਵਾਉਣ ਲਈ ਧੰਨਵਾਦ ਪ੍ਰਗਟਾਇਆ| ਜਦੋਂ ਵਿਸ਼ੇਸ਼ ਟ੍ਰੇਨ ਗੁਰੂਗ੍ਰਾਮ ਰੇਲਵੇ ਸਟੇਸ਼ਨ ਤੋਂ ਚੱਲੀ ਤਾਂ ਟ੍ਰੇਨ ਵਿਚ ਬੈ,ੇ ਸਾਰੇ ਪ੍ਰਵਾਸੀ ਨਾਗਰਿਕਾਂ ਨੇ ਹੱਥ ਹਿਲਾ ਕੇ ਅਤੇ ਤਾਲੀਆਂ ਵਜਾ ਕੇ ਰਾਜ ਸਰਕਾਰ ਅਤੇ ਗੁਰੂਗ੍ਰਾਮ ਜਿਲ੍ਹਾ ਪ੍ਰਸਾਸ਼ਨ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ|
ਸਲਸਵਿਹ/2020

ਵਾਈਐਮਸੀਏ, ਫਰੀਦਾਬਾਦ ਵਿਦਿਅਕ ਸ਼ੈਸ਼ਨ ਤੋਂ ਪੋਸਟ ਗਰੈਜੂਏਸ਼ਨ (ਪੀਜੀ) ਪੱਧਰ ‘ਤੇ ਵਿਗਿਆਨ ਵਿਸ਼ਾ ਦੇ ਚਾਰ ਨਵੇਂ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ, 14 ਜੂਨ – ਜੇ.ਸੀ. ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਵਿਦਿਅਕ ਸ਼ੈਸ਼ਨ ਤੋਂ ਪੋਸਟ ਗਰੈਜੂਏਸ਼ਨ (ਪੀਜੀ) ਪੱਧਰ ‘ਤੇ ਵਿਗਿਆਨ ਵਿਸ਼ਾ ਦੇ ਚਾਰ ਨਵੇਂ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ| ਯੂਨੀਵਰਸਿਟੀ ਵੱਲੋਂ ਨਵੇਂ ਜੀਵ ਵਿਗਿਆਨ ਵਿਭਾਗ ਦਾ ਗਠਨ ਕੀਤਾ ਗਿਆ ਹੈ ਅਤੇ ਵਿਭਾਗ ਦੇ ਤਹਿਤ ਅਗਲੇ ਵਿਦਿਅਕ ਸ਼ੈਸ਼ਨ ਤੋਂ ਬਾਇਓ ਤਕਨਾਲੋਜੀ, ਮਾਈਕਰੋਬਾਇਓਲਾਜੀ, ਬਾਟਨੀ ਅਤੇ ਜੂਲਾਜੀ ਵਿਚ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ| ਸਾਰੇ ਦੋ ਸਾਲ ਐਮਐਸਸੀ ਡਿਗਰੀ ਕੋਰਸ 20-20 ਸੀਟਾਂ ਦੇ ਨਾਲ ਸ਼ੁਰੂ ਕੀਤੇ ਜਾਣਗੇ|
ਇਸ ਸਬੰਧ ਦਾ ਫੈਸਲਾ ਇਨ੍ਹਾਂ ਵਿਸ਼ਿਆਂ ਦੇ ਵੱਧਦੇ ਮਹਤੱਵ ਅਤੇ ਇਸ ਵਿਚ ਕੈਰੀਅਰ ਦੇ ਵਿਕਲਪਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਐਨਜੀ ਅਤੇ ਐਨਵਾਇਰਨਮੈਂਟਲ ਇੰਜੀਨੀਅਰਿੰਗ ਵਿਚ ਇੰਟ ਡਿਸਿਪਲਿਨਰੀ ਦੋ ਸਾਲ ਐਮਐਕ ਡਿਗਰੀ ਕੋਰਸ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ ਨੇ ਦਸਿਆ ਕਿ ਵਿਸ਼ਵ ਪੱਧਰ ‘ਤੇ ਵੱਧਦੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਖਤੇ ਨੇ ਵਾਤਾਵਰਣ ਇੰਜੀਨਅਰਾਂ ਦੇ ਮਹਤੱਵ ਨੰ ਵਧਾ ਦਿੱਤਾ ਹੈ| ਇਸ ਤਰ੍ਹਾ, Jਨਰਜੀ ਅਤੇ ਐਨਵਾਇਨਮੈਂਟਲ ਇੰਜੀਨਅਰਿੰਗ ਖੇਤਰ ਵਿਚ ਰੁਜਗਾਰ ਦੇ ਮੌਕਿਆਂ ਵਿਚ ਨਿਰੰਤਰ ਵਾਧਾ ਹੋਇਆ ਹੈ| ਖਨਨ, ਭੂ-ਵਿਗਿਆਨ, ਰਸਾਇਨਿਕ ਅਤੇ ਪੈਟਰੋਲੀਅਮ ਖੇਤਰਾਂ ਵਿਚ ਵੱਧ ਤੋਂ ਵੱਧ ਪ੍ਰੇਫੈਸ਼ਨਲ ਦੀ ਜਰੂਰਤ ਹੈ| ਨਾਲ ਹੀ ਵਿਕਾਸ ਦੀ ਦਿਸ਼ਾ ਵਿਚ ਕੰਮ ਕਰ ਰਹੀ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੇ ਨਾਲ-ਨਾਲ ਖੋਜ ਖੇਤਰ ਵਿਚ ਵਾਤਾਵਰਣ ਇੰਜੀਨੀਅਰਾਂ ਦੇ ਲਈ ਰੁਜਗਾਰ ਦੀ ਸੰਭਾਨਾਵਾਂ ਉਜਵਲ ਹਨ|
ਇਸ ਤਰ੍ਹਾ, ਏਨਰਜੀ ਅਤੇ ਐਨਵਾਇਰਨਮੈਂਟਲ ਇੰਜੀਨੀਅਰਿੰਗ ਵਿਚ ਇੰਟਰ-ਡਿਸਿਪਲਿਨਰੀ ਐਮਟੈਕ ਡਿਗਰੀ ਕੋਰਸ ਨੂੰ ਖੇਤਰ ਵਿਚ ਉਪਲਬਧ ਕੈਰਿਅਰ ਵਿਕਲਪਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੁਰੂ ਕੀਤੇ ਜਾ ਰਹੇ ਹਨ| ਇਸ ਤਰ੍ਹਾ, ਜੈਵ ਤਕਨਾਲੋਜੀ, ਮਾਈਕਰੋਬਾਇਓਲਾਜੀ, ਵਨਸਪਤੀ ਵਿਗਿਆਨ ਅਤੇ ਜੂਲਾਜੀ ਦਾ ਪ੍ਰਭਾਵ ਕਈ ਖੇਤਰਾਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਵਿਚ ਵਿਗਿਆਨਕ ਖੋਜ, ਫਾਰਮਾਸੂਟੀਕਲ, ਵਾਤਾਵਰਣ, ਖੇਤੀਬਾੜੀ, ਵਿਗਿਆਨਕ ਸਿਹਤ, ਅਤੇ ਤਕਨਾਲੋਜੀ ਪ੍ਰਯੋਗ ਸ਼ਾਮਿਲ ਹਨ|
ਕੋਵਿਡ-19 ਮਹਾਮਾਰੀ ਦੇ ਬਾਅਦ ਵਾਤਾਵਰਣ, ਸਿਹਤ ਅਤੇ ਮੈਡੀਕਲ ਵਰਗੇ ਖੇਤਰਾਂ ਵਿਚ ਵੱਧ ਖੋਜ ਕਾਰਜ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ| ਇਸ ਤਰ੍ਹਾ, ਨਵੇਂ ਕੋਰਸ ਨੂੰ ਸ਼ਾਮਿਲ ਕਰਨ ਦੇ ਨਾਲ ਯੂਨਵਿਰਸਿਟੀ ਦਾ ਉਦੇਸ਼ ਰੁਜਗਾਰ ਦੇ ਸੰਭਾਵਿਤ ਖੇਤਰਾਂ ਵਿਚ ਮੌਕਿਆਂ ਦਾ ਲਾਭ ਚੁੱਕਣਾ ਅਤੇ ਖੋਜ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਲਈ ਕੁਸ਼ਲ ਕਾਰਜਬਲ ਉਪਲਬਧ ਕਰਵਾਉਣਾ ਹੈ|
ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ ਨੇ ਕਿਹਾ ਕਿ ਨਵੇਂ ਕੋਰਸਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਰੂਰਤ ਅਨੁਸਾਰ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਨੂੰ ਬਿਹਤਰ ਬਨਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਨਵੇਂ ਕਲਾਸਰੂਮ, ਲੈਬ ਅਤ ਹੋਰ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ| ਇਸ ਤੋਂ ਇਲਾਵਾ, ਇਕ ਨਵਾਂ ਵਿਗਿਆਨ ਬਲਾਕ ਵੀ ਨਿਰਮਾਣਧੀਨ ਹੈ, ਜੋ ਜਲਦੀ ਬਣ ਕੇ ਤਿਆਰ ਹੋ ਜੇਗਾ ਅਤੇ ਨਵੇਂ ਕੋਰਸਾਂ ਦੀ ਜਰੂਰਤ ਨੂੰ ਪੂਰਾ ਕਰੇਗਾ|

ਹਰਿਆਣਾ ਦੇ ਮੁੱਖ ਮੰਤਰੀ ਨੇ ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਇੱਛਾ ਨਾਲ ਖੂਨਦਾਨ ਲਈ ਅੱਗੇ ਆਉਣ ਕਿਉਂਕਿ ਖੂਨਦਾਨ ਇਕ ਮਹਾਦਾਨ ਹੈ
ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਇੱਛਾ ਨਾਲ ਖੂਨਦਾਨ ਲਈ ਅੱਗੇ ਆਉਣ ਕਿਉਂਕਿ ਖੂਨਦਾਨ ਇਕ ਮਹਾਦਾਨ ਹੈ ਅਤੇ ਸਮੇਂ ‘ਤੇ ਉਪਲਬਧ ਕਰਾਇਆ ਗਿਆ ਖੂਨ ਕਿਸੇ ਦੀ ਅਨਮੋਲ ਜਿੰਦਗੀ ਬਚਾ ਸਕਦਾ ਹੈ|
ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਕੁੱਝ ਗੈਰ-ਸਰਕਾਰੀ ਸੰਗਠਨ ਤੇ ਸਮਾਜਿਕ ਸੰਸਥਾਨ ਸਮੇਂ-ਸਮੇਂ ‘ਤੇ ਖੂਨਦਾਨ ਕੈਂਪਾਂ ਦਾ ਆਯੋਜਨ ਕਰ ਲੋਕਾਂ ਨੂੰ ਆਪਣੀ ਇੱਛਾ ਨਾਲ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ| ਮਨੁੱਖਤਾ ਦੇ ਨਾਤੇ ਹਰ ਕਿਸੇ ਨੂੰ ਅਜਿਹੇ ਨੇਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ| ਕੋਰੋਨਾ ਕਾਲ ਵਿਚ ਆਪਣੀ ਇੱਛਾ ਨਾਲ ਖੂਨਦਾਨ ਦਾ ਮਹਤੱਵ ਹੋਰ ਵੱਧ ਗਿਆ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਨਿਯਮਤ ਰੂਪ ਨਾਲ ਖੂਨਦਾਨ ਕਰਦਾ ਰਹਿੰਦਾ ਹੈ, ਉਸ ਨੂੰ ਸਮਾਜ ਵਿਚ ਇਕ ਵੱਖ ਤਰ੍ਹਾ ਦਾ ਸਨਮਾਨ ਮਿਲਦਾ ਹੈ ਅਤੇ ਉਹ ਨੌਜੁਆਨਾਂ ਦੇ ਲਈ ਪ੍ਰੇਰਣਾ ਸਰੋਤ ਵੀ ਬਣਾ ਜਾਂਦਾ ਹੈ|

Share