ਹਰਿਆਣਾ ਸਰਕਾਰ ਨੇ ਪਦਮ ਪੁਰਸਕਾਰਾਂ ਲਈ ਬਿਨੈ ਮੰਗੇ.

ਚੰਡੀਗੜ, 5 ਜੂਨ ( ) – ਹਰਿਆਣਾ ਸਰਕਾਰ ਨੇ ਪਦਮ ਪੁਰਸਕਾਰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਜੋ ਕਿ 26 ਜਨਵਰੀ, 2021 ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਐਲਾਨ ਕੀਤੇ ਜਾਣ ਵਾਲੇ ਸੱਭ ਤੋਂ ਉੱਚੇ ਨਾਗਰਿਕ ਸਨਮਾਨ ਹਨ, ਲਈ ਬਿਨੈ ਮੰਗੇ ਹਨ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਸਕੱਤਰ ਵੱਲੋਂ ਸੂਬੇ ਦੇ ਸਾਰੇ ਵਧੀਕ ਮੁੱਖ ਸਕੱਤਰਾਂ, ਪ੍ਰਧਾਨ ਸਕੱਤਰਾਂ, ਮੰਡਲ ਕਮਿਸ਼ਨਰਾਂ ਅੇਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਉਹ ਪਦਮ ਪੁਰਸਕਾਰ ਪ੍ਰਦਾਨ ਸਬੰਧੀ ਆਪਣੀ ਸਿਫਾਰਿਸ਼ ਪੀਡੀਐਫ ਫਾਰਮੇਟ ਵਿਚ ਦੀ ਫਤ“ੀਗਖ|ਅਜਫ|ਜਅ ਈਮੇਲ ‘ਤੇ ਸੂਬਾ ਸਰਕਾਰ ਨੂੰ 10 ਅਗਸਤ, 2020 ਤਕ ਭੇਜ ਸਕਦੇ ਹਨ| ਨਿਰਧਾਰਿਤ ਮਿਤੀ ਤੋਂ ਬਾਅਦ ਪ੍ਰਾਪਤ ਸਿਫਾਰਿਸ਼ਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ| ਉਨਾਂ ਦਸਿਆ ਕਿ ਇਸ ਸਬੰਧ ਵਿਚ ਹਰੇਕ ਸਿਫਾਰਿਸ਼ ਨਾਲ ਸਬੰਧਤ ਵਿਅਕਤੀ ਦਾ ਪੂਰਾ ਨਾਂਅ, ਪਤਾ, ਜਨਮ ਮਿਤੀ, ਉਸ ਵਿਅਕਤੀ ਦੇ ਜੀਵਨ ਦੀ ਮੁੱਖ ਘਟਨਾਵਾਂ ਤੇ ਉਸ ਦੇ ਮੌਜੂਦਾ ਕਿੱਤੇ ਜਾਂ ਅਹੁੱਦਾ ਦਾ ਵੇਰਵੇ ਹਿੰਦੀ ਅਤੇ ਅੰਗ੍ਰੇਜੀ ਦੋਵਾਂ ਭਾਸ਼ਾਵਾਂ ਵਿਚ ਪੱਤਰ ਨਾਲ ਦਿੱਤੇ ਪ੍ਰਫੋਰਮੇ ਵਿਚ ਭਰ ਕੇ ਭੇਜਣਾ ਹੋਵੇਗਾ|
ਬੁਲਾਰੇ ਨੇ ਦਸਿਆ ਕਿ ਪਦਮ ਪੁਰਸਕਾਰਾਂ ਲਈ ਆਨਲਾਇਨ ਬਿਨੈ ਤੇ ਸਿਫਾਰਿਸ਼ਾਂ ਭੇਜਣ ਦੀ ਆਖਰੀ ਮਿਤੀ 15 ਸਤੰਬਰ, 2020 ਹੈ| ਉਨਾਂ ਕਿਹਾ ਕਿ ਪਹਿਲੀ ਮਈ, 2020 ਤੋਂ 15 ਸਤੰਬਰ, 2020 ਦੌਰਾਨ ਪ੍ਰਾਪਤ ਬਿਨੈ ਤੇ ਸਿਫਾਰਿਸ਼ਾਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ| ਇਸ ਤੋਂ ਇਲਾਵਾ ਵਧੇਰੇ ਜਾਣਕਾਰੀ www.padmaawards.gov.in ‘ਤੇ ਲਈ ਜਾ ਸਕਦੀ ਹੈ|
ਸਲਸਵਿਹ/2020
****
ਹਰਿਆਣਾ ਖੁਰਾਕ ਤੇ ਦਵਾਈ ਪ੍ਰਸ਼ਾਸਨ ਵਿਭਾਗ ਨੇ ਵੱਖ-ਵੱਖ ਕੰਪਨੀਆਂ ਦੇ ਸੈਨਾਟਾਇਜਰ ਦੇ 158 ਨੂਮਨੇ ਇੱਕਠੇ ਕੀਤੇ
ਚੰਡੀਗੜ, 5 ਜੂਨ ( ) – ਹਰਿਆਣਾ ਖੁਰਾਕ ਤੇ ਦਵਾਈ ਪ੍ਰਸ਼ਾਸਨ ਦੇ ਰਾਜ ਦਵਾਈ ਕੰਟ੍ਰੋਲਰ ਨਰਿੰਦਰ ਆਹੂਜਾ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਕਿਸਮ ਦੇ ਹੈਂਡ ਸੈਨਾਟਾਇਜਰ ਦੀ ਉਪਲਬੱਧਤਾ ਤੇ ਗੁਣਵੱਤਾ ਬਣਾਏ ਰੱਖਣ ਲਈ ਸੂਬੇ ਵਿਚ ਵੱਖ-ਵੱਖ ਕੰਪਨੀਆਂ ਦੇ ਸੈਨਾਟਾਇਜਰ ਦੇ 158 ਨੂਮਨੇ ਇੱਕਠੇ ਕੀਤੇ ਹਨ| ਇੰਨਾਂ ਨਮੂਨਿਆਂ ਨੂੰ ਜਾਂਚ ਲਈ ਚੰਡੀਗੜ ਸਥਿਤ ਲੈਬ ਵਿਚ ਭੇਜ ਦਿੱਤਾ ਹੈ|
ਸ੍ਰੀ ਆਹੂਜਾ ਨੇ ਕਿਹਾ ਕਿ ਸੂਬੇ ਦੇ ਅਨੇਕ ਥਾਂਵਾਂ ਤੋਂ ਨਕਲੀ ਸੈਨਾਟਾਇਜਰ ਵੇਚਣ ਦੀ ਸ਼ਿਕਾਇਤਾਂ ਮਿਲ ਰਹੀ ਸੀ| ਇਸ ‘ਤੇ ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼ ‘ਤੇ ਰਾਜ ਦੇ ਸਾਰੇ ਜਿਲਿਆਂ ਵਿਚ ਛਾਪੇਮਾਰੀ ਕੀਤੀ ਗਈ ਤਾਂ ਜੋ ਲੋਕਾਂ ਨੂੰ ਚੰਗੇ ਤੇ ਵਧੀਆ ਕਿਸਮ ਦੇ ਸੈਨਾਟਾਇਜਰ ਦੀ ਉਪਲੱਬਧਤਾ ਹੋ ਸਕਣ| ਉਨਾਂ ਕਿਹਾ ਕਿ ਕੋਰੋਨਾ ਦੀ ਸ਼ੁਰੂਆਤ ਵਿਚ ਲੋਕਾਂ ਨੂੰ ਸੈਨਾਟਾਇਜਰ ਦੀ ਉਪਲੱਬਧਤਾ ਵਿਚ ਮੁਸ਼ਕਲ ਆ ਰਹੀ ਸੀ, ਜਿਸ ਨੂੰ ਪ੍ਰਸ਼ਾਸਨ ਨੇ ਤੇਜੀ ਨਾਲ ਦੂਰ ਕੀਤਾ| ਇਸ ‘ਤੇ ਕੇਂਦਰ ਸਰਕਾਰ ਨੇ ਸੈਨਾਟਾਇਜਰ ਦੀ ਕੀਮਤਾਂ ਨੂੰ ਫਿਕਸ ਕਰਕੇ ਲੋਕਾਂ ਨੂੰ ਰਾਹਤ ਦਿੱਤੀ| ਦਵਾਈ ਪ੍ਰਸ਼ਾਸਨ ਨੇ ਸੈਨਾਟਾਇਜਰ ਦੇ 158 ਨਮੂਨੇ ਇੱਕਠੇ ਕੀਤੇ ਹਨ| ਇੰਨਾਂ ਵਿਚ ਜੋ ਸੈਨਾਟਾਇਜਰ ਘਟੀਆ ਤੇ ਮਾਨਕਾਂ ਅਨੁਸਾਰ ਨਹੀਂ ਪਾਇਆ ਜਾਵੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|
ਸ੍ਰੀ ਆਹੂਜਾ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਗੁਰੂਗ੍ਰਾਮ ਤੋਂ ਸੱਭ ਤੋਂ ਵੱਧ ਸੈਨਾਟਾਇਜਰ ਦੇ 25 ਨਮੂਨੇ ਇੱਕਠੇ ਕੀਤੇ ਗਏ ਅਤੇ ਫਰੀਦਾਬਾਦ ਤੋਂ 19, ਸਿਰਸਾ ਤੋਂ 17 ਅਤੇ ਅੰਬਾਲਾ ਤੋਂ 9 ਨਮੂਨੇ ਲਏ ਗਏ ਹਨ| ਉਨਾਂ ਦਸਿਆ ਕਿ ਭਿਵਾਨੀ ਤੋਂ 7, ਚਰਖੀ ਦਾਦਰੀ ਤੋਂ ਇਕ, ਹਿਸਾਰ ਤੋਂ 7, ਝੱਜਰ ਤੋਂ 9, ਕੈਥਲ ਤੋਂ 4, ਕਰਨਾਲ ਤੋਂ ਇਕ, ਮੇਵਾਤ ਤੋਂ 12, ਨਾਰਨੌਲ ਤੋਂ 5, ਪਲਵਲ ਤੋਂ 4, ਪੰਚਕੂਲਾ ਤੋਂ 8, ਪਾਣੀਪਤ ਤੋਂ 8, ਰਿਵਾੜੀ ਤੋਂ 6, ਰੋਹਤਕ ਤੋਂ 10, ਸੋਨੀਪਤ ਤੋਂ ਇਕ ਅਤੇ ਯਮੁਨਾਨਗਰ ਤੋਂ 5 ਸੈਂਪਲ ਲਏ ਗਏ|
ਸਲਸਵਿਹ/2020 
*****
ਹਰਿਆਣਾ ਪੁਲਿਸ ਨੇ 1.20 ਲੱਖ ਰੁਪਏ ਦੇ ਦੋ ਇਨਾਮੀ ਅਪਰਾਧੀ ਫੜੇ
ਚੰਡੀਗੜ, 5 ਜੂਨ ( ) – ਹਰਿਆਣਾ ਪੁਲਿਸ ਨੇ ਅਪਰਾਧ ‘ਤੇ ਨਕੇਲ ਕਸਦੇ ਹੋਏ ਵੱਖ-ਵੱਖ ਮਾਮਲਿਆਂ ਵਿਚ ਦੋ ਇਨਾਮੀ ਅਪਰਾਧੀਆਂ ਨੂੰ ਫੜਣ ਵਿਚ ਸਫਲਤਾ ਪ੍ਰਾਪਤ ਕੀਤੀ| ਇੰਨਾਂ ਅਪਰਾਧੀਆਂ ‘ਤੇ 1.20 ਲੱਖ ਰੁਪਏ ਦਾ ਇਨਾਮ ਸੀ| ਪੁਲਿਸ ਨੇ ਉਨਾਂ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਅਪਰਾਧੀ ਹੱਤਿਆ, ਹੱਤਿਆ ਦਾ ਯਤਨ, ਲੁੱਟ, ਡਕੈਤੀ ਅਤੇ ਚੋਰੀ ਸਮੇਤ ਕੁਲ 70 ਅਪਰਾਧਿਕ ਮਾਮਲਿਆਂ ਵਿਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਪੁਲਿਸ ਨੂੰ ਦੋਵਾਂ ਇਨਾਮੀ ਅਪਰਾਧੀਆਂ ਦੀ ਭਾਲ ਸੀ| ਅਪਰਾਧੀਆਂ ਦੇ ਕਬਜੇ ‘ਚੋ 7 ਨਾਜਾਇਜ ਪਿਸਤੌਲ ਅਤੇ 62 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ|
ਬੁਲਾਰੇ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਹਿਸਾਰ ਦੇ ਸਿਵਲ ਲਾਇਨ ਥਾਣਾ ਖੇਤਰ ਤੋਂ ਸ਼ੀਸ਼ਵਾਲ ਵਾਸੀ ਇਕ ਲੱਖ ਦੇ ਇਨਾਮੀ ਅਪਰਾਧੀ ਅਸ਼ੋਕ ਕੁਮਾਰ ਅਤੇ ਉਸ ਦੇ ਸਹਿਯੋਗੀ ਅਮਰਜੀਤ ਨੂੰ ਕਾਬੂ ਕੀਤਾ| ਪੁਲਿਸ ਨੇ ਉਨਾਂ ਦੇ ਕਬਜੇ ‘ਚੋ 6 ਪਿਸਤੌਲ (ਤਿੰਨ .32 ਬੋਰ, ਦੋ .315 ਬੋਰ, ਇਕ 9 ਐਮਐਮ) ਅਤੇ 57 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ| ਅਸ਼ੋਕ ਕੁਮਾਰ ਹਰਿਆਣਾ ਅਤੇ ਰਾਜਸਥਾਨ ਵਿਚ ਹੱਤਿਆ, ਹੱਤਿਆ ਦਾ ਯਤਨ, ਡਕੈਤੀ ਅਤੇ ਲੁੱਟ ਸਮੇਤ 14 ਸੰਗੀਨ ਮਾਮਲਿਆਂ ਵਿਚ ਲੋਂੜੀਦਾ ਸੀ|
ਉਨਾਂ ਦਸਿਆ ਕਿ ਫਰੀਦਾਬਾਦ ਵਿਚ ਕ੍ਰਾਇਮ ਬ੍ਰਾਂਚ ਨੇ ਗੁਪਤਾ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਜਿਲਾ ਮਥੂਰ ਵਾਸੀ ਜਗਰਾਮ ਉਰਫ ਜੱਗਾ ਨੂੰ ਗ੍ਰਿਫਤਾਰ ਕੀਤਾ, ਜੋ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਿਲ ਸੀ| ਉਸ ਦੇ ਕਬਜੇ ‘ਚੋਂ ਦੇਸੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਵੀ ਜਬਤ ਕੀਤੇ ਹਨ|
ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਜੱਗਾ ਖਿਲਾਫ ਰਾਜਸਥਾਨ ਵਿਚ 23 ਮਾਮਲੇ, ਉੱਤਰ ਪ੍ਰਦੇਸ਼ ਵਿਚ 27 ਮਾਮਲੇ ਅਤੇ ਫਰੀਦਾਬਾਦ ਵਿਚ 6 ਮਾਮਲੇ ਦਰਜ ਹਨ| ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੀ ਗ੍ਰਿਫਤਾਰੀ ‘ਤੇ 15,000 ਰੁਪਏ, ਜਦੋਂ ਕਿ ਰਾਜਸਥਾਨ ਪੁਲਿਸ ਵੱਲੋਂ 5,000 ਰੁਪਏ ਦਾ ਇਨਾਮ ਐਲਾਨ ਸੀ| ਇੰਨਾਂ ਤਿੰਨਾਂ ਦੋਸ਼ੀਆਂ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ|
ਸਲਸਵਿਹ/2020

*****
ਭਾਰਤ ਸਰਕਾਰ ਦੇ ਯੁਵਾ ਪ੍ਰੋਗ੍ਰਾਮ ਤੇ ਖੇਡ ਮੰਤਰਾਲੇ ਵੱਲੋਂ ਕੌਮੀ ਪੁਰਸਕਾਰਾਂ ਲਈ ਆਨਲਾਇਨ ਬਿਨੈ ਮੰਗੇ
ਚੰਡੀਗੜ•, 5 ਜੂਨ ( ) – ਭਾਰਤ ਸਰਕਾਰ ਦੇ ਯੁਵਾ ਪ੍ਰੋਗ੍ਰਾਮ ਤੇ ਖੇਡ ਮੰਤਰਾਲੇ ਵੱਲੋਂ 2017-18 ਅਤੇ ਸਾਲ 2018-19 ਦੇ ਕੌਮੀ ਪੁਰਸਕਾਰਾਂ ਲਈ ਆਨਲਾਇਨ ਬਿਨੈ ਮੰਗੇ ਹਨ| ਇਸ ਲਈ ਬਿਨੈ ਕਰਨ ਦੀ ਆਖਰੀ ਮਿਤੀ 26 ਜੂਨ, 2020 ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਧੀਆ ਕੌਮੀ ਯੁਵਾ ਯੋਗਤਾ ਪੁਰਸਕਾਰ ਲਈ ਬਿਨੈਕਾਰ ਦੀ ਉਮਰ 1 ਜਨਵਰੀ ਤਕ 15 ਤੋਂ 29 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ| ਇਸ ਲਈ ਉਸ ਨੂੰ ਹਲਫੀਆ ਬਿਆਨ ਦੇਣਾ ਹੋਵੇਗਾ| ਬਿਨੈਕਾਰ ਨੂੰ 3 ਸਾਲਾਂ ਦੀ ਉਪਲੱਬਧੀਆਂ ਨਾਲ ਨੱਥੀ ਹੋਣੀ ਚਾਹੀਦੀ ਹੈ| ਬਿਨੈਕਾਰ ਵੱਲੋਂ ਸ਼ਲਾਘਾਯੋਗ ਤੇ ਸਮਾਜਿਕ ਕੰਮ ਕੀਤੇ ਗਏ ਹੋਣ ਅਤੇ ਨਿੱਜੀ ਫਾਇਦਾ ਲਈ ਕੰਮ ਨਾ ਕੀਤਾ ਹੋਵੇ| ਸਵੈਸੇਵਕ ਵੱਜੋਂ ਸਿਹਤ, ਖੋਜ, ਸਭਿਆਚਾਰ, ਮੌਲਿਕ ਅਧਿਕਾਰ ਤੇ ਜਿੰਮੇਵਾਰੀ ਜਾਗਰੂਕਤਾ, ਸਮਾਜ ਭਲਾਈ, ਖੇਡ, ਸਮਾਜਿਕ ਵਿਕਾਸ, ਕੁਰਦਤ ਸਰੰਖਣ, ਸਾਖਰਤਾ, ਸਮਾਰਟ ਸਿਖਿਆ, ਸਮਾਜਿਕ ਬੁਰਾਈਆਂ, ਕੁਰਿਤੀਆਂ ਉਨਮੂਲਨ ਤੇ ਸਰੋਤ ਨਿਰਮਾਣ ਆਦਿ ਵਿਚ ਕੰਮ ਕੀਤਾ ਹੋਵੇ| ਬਿਨੈਕਾਰ ਨੇ ਇਸ ਤਰ•ਾਂ ਦਾ ਪੁਰਸਕਾਰ ਪਹਿਲਾ ਪ੍ਰਾਪਤ ਨਹੀਂ ਕੀਤਾ ਹੋਣਾ ਚਾਹੀਦਾ ਹੈ| ਬਿਨੈਕਾਰ ਰਾਜ ਤੇ ਭਾਰਤ ਸਰਕਾਰ, ਪੀਐਸਯੂ ਯੂਨੀਵਰਸਿਟੀ, ਕਾਲਜ, ਸਕੂਲ ਵਿਚ ਕਿਸੇ ਅਹੁੱਦੇ ‘ਤੇ ਕੰਮ ਕਰਦਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਤਰ•ਾਂ ਦਾ ਮਾਣਭੱਤਾ ਵੀ ਨਹੀਂ ਲੈਂਦਾ ਹੋਣਾ ਚਾਹੀਦਾ ਹੈ| ਇਸ ਲਈ ਬਿਨੈਕਾਰ ਨੂੰ ਇਕ ਹਲਫੀਆ ਬਿਆਨ ਨਾਲ ਲਗਾਉਣਾ ਹੋਵੇਗਾ, ਜੋ ਉਪਰੋਕਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ|
ਉਨ•ਾਂ ਦਸਿਆ ਕਿ ਵਧੀਆ ਕੌਮੀ ਸਵੈਇਛੁਕ ਯੁਵਾ ਸੰਗਠਨ ਲਈ ਬਿਨੈ ਲਈ ਬਿਨੈਕਾਰ ਰਜਿਸਟਾਰ ਸੋਸਾਇਟੀ ਐਕਟ, 1860 ਦੇ ਤਹਿਤ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਸੰਗਠਨ ਦਾ ਆਪਣਾ ਸੰਵਿਧਾਨ ਨੱਥੀ ਕਰਨਾ ਹੈ| ਸੰਗਠਨ ਦੀ ਪਿਛਲੇ 3 ਸਾਲਾਂ ਦੀ ਉਪਲੱਬਧੀਆਂ ਨੱਕੀ ਕੀਤੀ ਜਾਣੀ ਚਾਹੀਦੀਆਂ ਹਨ| ਸੰਗਠਨ ਕਿਸੇ ਜਾਤੀ, ਧਰਮ, ਲਿੰਗ ਅਤੇ ਨਿੱਜੀ ਫਾਇਦੇ ਲਈ ਕੰਮ ਨਾ ਕਰਦਾ ਹੋਵੇ| ਸਮਾਜ ਵਿਚ ਯੁਵਾ ਸੰਗਠਨ ਦੀ ਦਿੱਖ ਮਜਬੂਤ ਹੋਣੀ ਚਾਹੀਦੀ ਹੈ| ਇਸ ਤਰ•ਾਂ ਦਾ ਇਨਾਮ ਪਹਿਲਾਂ ਕਦੀ ਪ੍ਰਾਪਤ ਨਾ ਕੀਤਾ ਹੋਵੇ|
ਸਲਸਵਿਹ/2020
*****
ਹਰਿਆਣਾ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਨੇ ਸਟੇਟ ਲੋਡ ਡਿਸਪੇਚ ਸੈਂਟਰ ਦਾ ਨਿਰੀਖਣ ਕੀਤਾ
ਚੰਡੀਗੜ•, 5 ਜੂਨ ( ) – ਹਰਿਆਣਾ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਚੇਅਰਮੈਨ ਦੀਪੇਂਦਰ ਸਿੰਘ ਢੇਸੀ ਪਾਣੀਪਤ ਵਿਚ ਸਟੇਟ ਲੋਡ ਡਿਸਪੇਚ ਸੈਂਟਰ (ਐਸਐਲਡੀਸੀ) ਦਾ ਨਿਰੀਖਣ ਕੀਤਾ| ਐਸਐਲਡੀਸੀ ਵਿਚ ਬਿਜਲੀ ਦਾ ਪੂਰਾ ਆਨਲਾਇਨ ਡਾਟਾ ਹੁੰਦਾ ਹੈ ਕਿ ਬਿਜਲੀ ਦੀ ਕਿੰਨੀ ਉਪਲੱਬਧਤਾ ਹੈ ਅਤੇ ਕਿੰਨੀ ਮੰਗ ਹੈ, ਇੱਥੇ ਤੋਂ ਪੂਰੇ ਸੂਬੇ ਦੀ ਬਿਜਲੀ ਦੀ ਸ਼ੈਡਯੂਲਿੰਗ ਜਾਰੀ ਹੁੰਦੀ ਹੈ| ਨਿਰੀਖਣ ਤੋਂ ਬਾਅਦ ਐਚਈਆਰਸੀ ਚੇਅਰਮੈਨ ਨੇ ਸੂਬੇ ਵਿਚ ਉਪਲੱਬਧ ਬਿਜਲੀ ਦੀ ਸਮੱਰਥਾ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ|
ਮੀਟਿੰਗ ਵਿਚ ਸ੍ਰੀ ਢੇਸੀ ਨੂੰ ਜਾਣੂੰ ਕਰਵਾਇਆ ਕਿ ਪਿਛਲੀ ਗਰਮੀ ਵਿਚ ਇਕ ਦਿਨ 11030 ਮੈਗਾਵਾਟ ਪੀਕ ਡਿਮਾਂਡ ਸੀ, ਇਸ ਡਿਮਾਂਡ ਨੂੰ ਵੀ ਆਸਾਨੀ ਨਾਲ ਪੂਰਾ ਕੀਤਾ ਗਿਆ ਸੀ| ਮੌਜੂਦਾ ਵਿਚ ਮੌਸਮ ਠੀਕ ਹੈ, ਇਸ ਲਈ ਇੰਨ•ਾਂ ਦਿਨਾਂ ਕਰੀਬ 5947 ਮੈਗਾਵਾਟ ਦੀ ਪੀਕ ਡਿਮਾਂਡ ਰਹਿੰਦੀ ਹੈ| ਉਨ•ਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਮਹੀਨੇ ਇਕ ਦਿਨ 8012 ਮੈਗਾਵਾਟ ਪੀਕ ਡਿਮਾਂਡ ਰਹੀ ਹੈ, ਜਦੋਂ ਦੋ ਦਿਨ ਪਹਿਲਾਂ 3 ਜੂਨ ਨੂੰ ਪੀਕ ਡਿਮਾਂਡ 6349 ਮੈਗਾਵਾਟ ਦਰਜ ਕੀਤੀ ਗਈ|
ਸ੍ਰੀ ਢੇਸੀ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗਰਮੀ ਵਿਚ ਬਿਜਲੀ ਦੀ ਯੋਗ ਉਪਲੱਬਧਤਾ ਯਕੀਨੀ ਕਰਨ ਦੇ ਨਾਲ-ਨਾਲ ਬਿਜਲੀ ਫਲੇਕੁਏਟ ਨਾ ਹੋਵੇ, ਇਸ ਦਾ ਪੂਰਾ ਧਿਆਨ ਰੱਖਿਆ ਜਾਵੇ|
ਸਲਸਵਿਹ/2020

ਭਾਰਤ ਸਰਕਾਰ ਦੇ ਯੁਵਾ ਪ੍ਰੋਗ੍ਰਾਮ ਤੇ ਖੇਡ ਮੰਤਰਾਲੇ ਵੱਲੋਂ ਕੌਮੀ ਪੁਰਸਕਾਰਾਂ ਲਈ ਆਨਲਾਇਨ ਬਿਨੈ ਮੰਗੇ
ਚੰਡੀਗੜ, 5 ਜੂਨ ( ) – ਭਾਰਤ ਸਰਕਾਰ ਦੇ ਯੁਵਾ ਪ੍ਰੋਗ੍ਰਾਮ ਤੇ ਖੇਡ ਮੰਤਰਾਲੇ ਵੱਲੋਂ 2017-18 ਅਤੇ ਸਾਲ 2018-19 ਦੇ ਕੌਮੀ ਪੁਰਸਕਾਰਾਂ ਲਈ ਆਨਲਾਇਨ ਬਿਨੈ ਮੰਗੇ ਹਨ| ਇਸ ਲਈ ਬਿਨੈ ਕਰਨ ਦੀ ਆਖਰੀ ਮਿਤੀ 26 ਜੂਨ, 2020 ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਧੀਆ ਕੌਮੀ ਯੁਵਾ ਯੋਗਤਾ ਪੁਰਸਕਾਰ ਲਈ ਬਿਨੈਕਾਰ ਦੀ ਉਮਰ 1 ਜਨਵਰੀ ਤਕ 15 ਤੋਂ 29 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ| ਇਸ ਲਈ ਉਸ ਨੂੰ ਹਲਫੀਆ ਬਿਆਨ ਦੇਣਾ ਹੋਵੇਗਾ| ਬਿਨੈਕਾਰ ਨੂੰ 3 ਸਾਲਾਂ ਦੀ ਉਪਲੱਬਧੀਆਂ ਨਾਲ ਨੱਥੀ ਹੋਣੀ ਚਾਹੀਦੀ ਹੈ| ਬਿਨੈਕਾਰ ਵੱਲੋਂ ਸ਼ਲਾਘਾਯੋਗ ਤੇ ਸਮਾਜਿਕ ਕੰਮ ਕੀਤੇ ਗਏ ਹੋਣ ਅਤੇ ਨਿੱਜੀ ਫਾਇਦਾ ਲਈ ਕੰਮ ਨਾ ਕੀਤਾ ਹੋਵੇ| ਸਵੈਸੇਵਕ ਵੱਜੋਂ ਸਿਹਤ, ਖੋਜ, ਸਭਿਆਚਾਰ, ਮੌਲਿਕ ਅਧਿਕਾਰ ਤੇ ਜਿੰਮੇਵਾਰੀ ਜਾਗਰੂਕਤਾ, ਸਮਾਜ ਭਲਾਈ, ਖੇਡ, ਸਮਾਜਿਕ ਵਿਕਾਸ, ਕੁਰਦਤ ਸਰੰਖਣ, ਸਾਖਰਤਾ, ਸਮਾਰਟ ਸਿਖਿਆ, ਸਮਾਜਿਕ ਬੁਰਾਈਆਂ, ਕੁਰਿਤੀਆਂ ਉਨਮੂਲਨ ਤੇ ਸਰੋਤ ਨਿਰਮਾਣ ਆਦਿ ਵਿਚ ਕੰਮ ਕੀਤਾ ਹੋਵੇ| ਬਿਨੈਕਾਰ ਨੇ ਇਸ ਤਰਾਂ ਦਾ ਪੁਰਸਕਾਰ ਪਹਿਲਾ ਪ੍ਰਾਪਤ ਨਹੀਂ ਕੀਤਾ ਹੋਣਾ ਚਾਹੀਦਾ ਹੈ| ਬਿਨੈਕਾਰ ਰਾਜ ਤੇ ਭਾਰਤ ਸਰਕਾਰ, ਪੀਐਸਯੂ ਯੂਨੀਵਰਸਿਟੀ, ਕਾਲਜ, ਸਕੂਲ ਵਿਚ ਕਿਸੇ ਅਹੁੱਦੇ ‘ਤੇ ਕੰਮ ਕਰਦਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਤਰਾਂ ਦਾ ਮਾਣਭੱਤਾ ਵੀ ਨਹੀਂ ਲੈਂਦਾ ਹੋਣਾ ਚਾਹੀਦਾ ਹੈ| ਇਸ ਲਈ ਬਿਨੈਕਾਰ ਨੂੰ ਇਕ ਹਲਫੀਆ ਬਿਆਨ ਨਾਲ ਲਗਾਉਣਾ ਹੋਵੇਗਾ, ਜੋ ਉਪਰੋਕਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ|
ਉਨਾਂ ਦਸਿਆ ਕਿ ਵਧੀਆ ਕੌਮੀ ਸਵੈਇਛੁਕ ਯੁਵਾ ਸੰਗਠਨ ਲਈ ਬਿਨੈ ਲਈ ਬਿਨੈਕਾਰ ਰਜਿਸਟਾਰ ਸੋਸਾਇਟੀ ਐਕਟ, 1860 ਦੇ ਤਹਿਤ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਸੰਗਠਨ ਦਾ ਆਪਣਾ ਸੰਵਿਧਾਨ ਨੱਥੀ ਕਰਨਾ ਹੈ| ਸੰਗਠਨ ਦੀ ਪਿਛਲੇ 3 ਸਾਲਾਂ ਦੀ ਉਪਲੱਬਧੀਆਂ ਨੱਕੀ ਕੀਤੀ ਜਾਣੀ ਚਾਹੀਦੀਆਂ ਹਨ| ਸੰਗਠਨ ਕਿਸੇ ਜਾਤੀ, ਧਰਮ, ਲਿੰਗ ਅਤੇ ਨਿੱਜੀ ਫਾਇਦੇ ਲਈ ਕੰਮ ਨਾ ਕਰਦਾ ਹੋਵੇ| ਸਮਾਜ ਵਿਚ ਯੁਵਾ ਸੰਗਠਨ ਦੀ ਦਿੱਖ ਮਜਬੂਤ ਹੋਣੀ ਚਾਹੀਦੀ ਹੈ| ਇਸ ਤਰਾਂ ਦਾ ਇਨਾਮ ਪਹਿਲਾਂ ਕਦੀ ਪ੍ਰਾਪਤ ਨਾ ਕੀਤਾ ਹੋਵੇ|
ਸਲਸਵਿਹ/2020
*****
ਹਰਿਆਣਾ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਨੇ ਸਟੇਟ ਲੋਡ ਡਿਸਪੇਚ ਸੈਂਟਰ ਦਾ ਨਿਰੀਖਣ ਕੀਤਾ
ਚੰਡੀਗੜ, 5 ਜੂਨ ( ) – ਹਰਿਆਣਾ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਚੇਅਰਮੈਨ ਦੀਪੇਂਦਰ ਸਿੰਘ ਢੇਸੀ ਪਾਣੀਪਤ ਵਿਚ ਸਟੇਟ ਲੋਡ ਡਿਸਪੇਚ ਸੈਂਟਰ (ਐਸਐਲਡੀਸੀ) ਦਾ ਨਿਰੀਖਣ ਕੀਤਾ| ਐਸਐਲਡੀਸੀ ਵਿਚ ਬਿਜਲੀ ਦਾ ਪੂਰਾ ਆਨਲਾਇਨ ਡਾਟਾ ਹੁੰਦਾ ਹੈ ਕਿ ਬਿਜਲੀ ਦੀ ਕਿੰਨੀ ਉਪਲੱਬਧਤਾ ਹੈ ਅਤੇ ਕਿੰਨੀ ਮੰਗ ਹੈ, ਇੱਥੇ ਤੋਂ ਪੂਰੇ ਸੂਬੇ ਦੀ ਬਿਜਲੀ ਦੀ ਸ਼ੈਡਯੂਲਿੰਗ ਜਾਰੀ ਹੁੰਦੀ ਹੈ| ਨਿਰੀਖਣ ਤੋਂ ਬਾਅਦ ਐਚਈਆਰਸੀ ਚੇਅਰਮੈਨ ਨੇ ਸੂਬੇ ਵਿਚ ਉਪਲੱਬਧ ਬਿਜਲੀ ਦੀ ਸਮੱਰਥਾ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ|
ਮੀਟਿੰਗ ਵਿਚ ਸ੍ਰੀ ਢੇਸੀ ਨੂੰ ਜਾਣੂੰ ਕਰਵਾਇਆ ਕਿ ਪਿਛਲੀ ਗਰਮੀ ਵਿਚ ਇਕ ਦਿਨ 11030 ਮੈਗਾਵਾਟ ਪੀਕ ਡਿਮਾਂਡ ਸੀ, ਇਸ ਡਿਮਾਂਡ ਨੂੰ ਵੀ ਆਸਾਨੀ ਨਾਲ ਪੂਰਾ ਕੀਤਾ ਗਿਆ ਸੀ| ਮੌਜੂਦਾ ਵਿਚ ਮੌਸਮ ਠੀਕ ਹੈ, ਇਸ ਲਈ ਇੰਨਾਂ ਦਿਨਾਂ ਕਰੀਬ 5947 ਮੈਗਾਵਾਟ ਦੀ ਪੀਕ ਡਿਮਾਂਡ ਰਹਿੰਦੀ ਹੈ| ਉਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਮਹੀਨੇ ਇਕ ਦਿਨ 8012 ਮੈਗਾਵਾਟ ਪੀਕ ਡਿਮਾਂਡ ਰਹੀ ਹੈ, ਜਦੋਂ ਦੋ ਦਿਨ ਪਹਿਲਾਂ 3 ਜੂਨ ਨੂੰ ਪੀਕ ਡਿਮਾਂਡ 6349 ਮੈਗਾਵਾਟ ਦਰਜ ਕੀਤੀ ਗਈ|
ਸ੍ਰੀ ਢੇਸੀ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗਰਮੀ ਵਿਚ ਬਿਜਲੀ ਦੀ ਯੋਗ ਉਪਲੱਬਧਤਾ ਯਕੀਨੀ ਕਰਨ ਦੇ ਨਾਲ-ਨਾਲ ਬਿਜਲੀ ਫਲੇਕੁਏਟ ਨਾ ਹੋਵੇ, ਇਸ ਦਾ ਪੂਰਾ ਧਿਆਨ ਰੱਖਿਆ ਜਾਵੇ|

Share