ਹਰਿਆਣਾ ਦੇ ਮੁੱਖ ਮੰਤਰੀ ਨੇ ਹਿੰਦੀ ਪੱਤਰਕਾਰਿਤਾ ਦੇ ਦਿਵੋ ‘ਤੇ ਸਾਰੀ ਮੀਡੀਆ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ.

ਚੰਡੀਗੜ੍ਹ, 30 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿੰਦੀ ਪੱਤਰਕਾਰਿਤਾ ਦੇ ਦਿਵੋ ‘ਤੇ ਸਾਰੀ ਮੀਡੀਆ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਿਤਾ ਵਿਅਕਤੀ ਅਤੇ ਸਮਾਜ ਦੇ ਵਿਚ ਇਕ ਮਜਬੂਤ ਮਾਧਿਅਮ ਹੈ, ਸੱਚੀ ਪੱਤਰਕਾਰਿਤਾ ਲੋਕ ਮੰਗਲ ਅਤੇ ਜਨਹਿੱਤ ਦੇ ਲਈ ਕਾਰਜ ਕਰਦੀ ਹੈ|
ਹਿੰਦੀ ਪੱਤਰਕਿਰਤਾ ਦੇ ਦਿਵਸ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਹਿੰਦੀ ਪੱਤਕਾਰਿਤਾ ਦਾ ਬਹੁਤ ਵੱਡਾ ਮਹਤੱਵ ਅਤੇ ਯੋਗਦਾਨ ਹੈ| ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਜਿਆਦਾਤਰ ਸੂਬਿਆਂ ਵਿਚ ਹਿੰਦੀ ਬੋਲਚਾਲ ਦੀ ਭਾਸ਼ਾ ਹੋਣ ਦੇ ਕਾਰਣ ਹਿੰਦੀ ਪੱਤਰਕਾਰਿਤਾ ਦੇ ਪ੍ਰਤੀ ਲੋਕਾਂ ਦਾ ਰੁਝਾਨ ਅੱਜ ਵੀ ਬਣਿਆ ਹੋਇਆ ਹੈ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰੋਨਿਕ ਮੀਡੀਆ| ਉਨ੍ਹਾਂ ਨੇ ਕਿਹਾ ਕਿ ਸਮਾਜ ਤੋਂ ਕੁਰੀਤਿਆਂ ਹੋਣ ਜਾਂ ਫਿਰ ਭ੍ਰਿਸ਼ਟਾਚਾਰ ਇੰਨ੍ਹਾਂ ਸੱਭ ਨੂੰ ਮਿਟਾਉਣ ਵਿਚ ਪੱਤਰਕਾਰਿਤਾ ਦਾ ਇਕ ਮਹੱਤਵਪੂਰਣ ਯੋਗਦਾਨ ਰਿਹਾ ਹੈ| ਆਚਾਦੀ ਦੇ ਪਿਹਲਾਂ ਤੋਂ ਲੈ ਕੇ ਹੋਣ ਤਕ ਹਿੰਦੀ ਪੱਤਰਕਾਰਿਤਾ ਨੇ ਜਨ-ਜਨ ਦੇ ਰਾਗਰਣ ਦਾ ਕਾਰਜ ਕੀਤਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਿਤਾ ਸੰਸਕਾਰ ਸਾਡੇ ਮਹਾਨ ਆਦਰਸ਼ਾਂ ਨਾਲ ਜੁੜਿਆ ਹੈ| ਪੱਤਰਕਾਰਾਂ ਨੇ ਸਦਾ ਮਨੁੱਖਤਾ, ਨਿਆਂ ਅਤੇਸੇਵਾ ਦੇ ਮੁੱਲਾਂ ਦੀ ਰੱਖਿਆ ਲਈ ਆਪਣੇ ਪ੍ਰਾਣ ਦੀ ਆਹੂਤੀ ਦਿੱਤੀ ਹੈ| ਉਨ੍ਹਾਂ ਲੇ ਕਿਹਾ ਕਿ ਕੋਵਿਡ-19 ਦੇ ਚਲਦੇ ਸਰਕਾਰ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਮੀਡੀਆ ਨੇ ਵੀ ਸਮਾਜ ਨੂੰ ਇਸ ਸੰਕਟ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ| ਉਨ੍ਹਾਂ ਨੇ ਕਿਹਾ ਕਿ ਡਾਕਟਰ, ਪੈਰਾ ਮੈਡੀਕਲ, ਪੁਲਿਸ ਤੇ ਹੋਰ ਸਰਕਾਰ ਵਿਭਾਗਾਂ ਦੇ ਕਰਮਚਾਰੀਆਂ ਦੇ ਨਾਲ-ਨਾਲ ਮੀਡੀਆ ਕਰਮਚਾਰੀ ਵੀ ਕੋਰੋਨਾ ਯੋਧਾਵਾਂ ਦੀ ਭੁਮਿਕਾ ਨਿਭਾ ਰਹੇ ਹਨ ਅਤੇ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਪਲ-ਪਲ ਦੀ ਖਬਰ ਜਨਤਾ ਤਕ ਪਹੁੰਚਾ ਰਹੇ ਹਨ|
ਮੁੱਖੰ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਲੜਾਈ ਵਿਚ ਕੁੱਝ ਪੱਤਰਕਾਰਾਂ ਨੇ ਆਪਣੀ ਜਾਣ ਵੀ ਗਵਾਈ ਹੈ, ਅਜਿਹੇ ਪੱਤਰਕਾਰਾਂ ‘ਤੇ ਸਾਨੂੰ ਮਾਣ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਭਲਾਈ ਦੇ ਲਈ ਸਰਕਾਰ ਆਪਣੀ ਨੀਤੀ ਅਨੁਸਾਰ ਸਹਿਯੋਗ ਕਰੇਗੀ|
*******

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਹਿੰਦੀ ਪੱਤਰਕਾਰਿਤਾ ਦਿਵਸ ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਵਿਸ਼ੇਸ਼ ਤੌਰ ‘ਤੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ
ਚੰਡੀਗੜ੍ਹ, 30 ਮਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਹਿੰਦੀ ਪੱਤਰਕਾਰਿਤਾ ਦਿਵਸ ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਵਿਸ਼ੇਸ਼ ਤੌਰ ‘ਤੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਪੱਤਰਕਾਰਿਤਾ ਆਪਣੇ ਸ਼ੁਰੂਆਤ ਤੋਂ ਹੀ ਲੋਕਹਿਤ ਦੀ ਕਸੌਟੀ ‘ਤੇ ਖਰੀ ਉਤਰਦੀ ਰਹੀ ਹੈ|
ਹਿੰਦੀ ਪੱਤਰਕਾਰਿਤਾ ਦੇ ਦਿਵਸ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੱਤਰਕਾਰਿਤਾ ਦਾ ਖੇਤਰ ਵਿਆਪਕ ਹੋ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਅੱਜ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਵੀ ਪੱਤਰਕਾਰਿਤਾ ਜਨ-ਜਨ ਤਕ ਸੂਚਨਾਤਮਕ ਅਤੇ ਮਨੋਰੰਜਨਾਤਮਕ ਸੰਦੇਸ਼ ਪਹੁੰਚਾਉਣ ਦਾ ਇਕ ਮਾਧਿਆਮ ਹੈ| ਲੋਕਾਂ ਦਾ ਅੱਜ ਵੀ ਮੀਡੀਆ ‘ਤੇ ਭਰੋਸਾ ਬਣਿਆ ਹੋਇਆ ਹੈ|
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕੋਰੋਨਾ ਦੇ ਚਲਦੇ ਕੌਮੀ ਤੇ ਕੌਮਾਂਤਰੀ ਮੀਡੀਆ ਕਰਮਚਾਰੀਆਂ ਨੇ ਆਪਣੀ ਜਾਨ-ਜੋਖਿਮ ਵਿਚ ਪਾ ਕੇ ਲੋਕਾਂ ਤਕ ਪਲ-ਪਲ ਦੀ ਖਬਰ ਪਹੁੰਚਾਉਣ ਦਾ ਕਾਰਜ ਕੀਤਾ ਹੈ| ਕੌਮੀ ਭਾਸ਼ਾ ਹੋਣ ਦੇ ਕਾਰਣ ਭਾਰਤ ਦੇ ਜਿਆਦਾਤਰ ਸੂਬਿਆਂ ਵਿਚ ਅੱਜ ਵੀ ਹਿੰਦੀ ਪੱਤਰਕਾਰਿਤਾ ‘ਤੇ ਲੋਕਾਂ ਦਾ ਭਰੋਸਾ ਬਣਿਆ ਹੋਇਆ ਹੈ| ਉਨ੍ਹਾਂ ਨੇ ਕਿਹਾ ਕਿ ਫਿਰ ਵੀ ਸੰਵਾਦਦਾਤਾ ਨੂੰ ਤੱਥਾਂ ਦੀ ਪੁਸ਼ਟੀ ਕਰਨ ਬਾਅਦ ਹੀ ਆਪਣਾ ਅੱਖਬਾਰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ|

ਸੂਬੇ ਵਿਚ ਪਿਹੋਵਾ ਦੇ ਵਿੱਚੋਂ ਵਿਚ ਗੁਜਰਣ ਵਾਲੀ ਅੰਬਾਲਾ-ਹਿਸਾਰ ਸੜਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ – ਖਡੇ ਅਤੇ ਯੁਵਾ ਮਾਮਲੇ ਮੰਤਰੀ
ਚੰਡੀਗੜ੍ਹ, 30 ਮਈ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਪਿਹੋਵਾ ਦੇ ਵਿੱਚੋਂ ਵਿਚ ਗੁਜਰਣ ਵਾਲੀ ਅੰਬਾਲਾ-ਹਿਸਾਰ ਸੜਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ‘ਤੇ ਲਗਭਗ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ| ਇਸ ਤੋਂ ਇਲਾਵਾ, ਪਿੰਡ ਟੀਕਰੀ ਤੋਂ ਲੈ ਕੇ ਭੇਰਿਆਂ ਤਕ ਦੋਨੋ ਪਾਸ ਸੜਕ ਨੂੰ ਨਗੇਂ ਸਿਰੇ ਤੋਂ ਬਣਾਇਆ ਜਾਵੇਗਾ ਅਤੇ ਸੜਕ ਦੇ ਦੋਨੋਂ ਪਾਸੇ ਨਗਰਪਾਲਿਕਾ ਦੀ ਸੀਮਾ ਦੇ ਅੰਦਰ ਪੇਵਰ ਬਲਾਕ ਵੀ ਬਣਾਏ ਜਾਣਗੇ ਤਾਂ ਜੋ ਦੁਕਾਨਾਂ ਦੇ ਸਾਹਮਣੇ ਸਾਫ ਸਫਾਈ ਰਹਿ ਸਕੇ|
ਖੇਡ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਇਸਮਾਈਲਾਬਾਦ ਵਿਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪੀ.ਡਬਲਿਯੂ.ਡੀ. ਦੇ ਅਧਿਕਾਰੀਆਂ ਨੂੰ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ| ਇਸ ਸੜਕ ਨੂੰ ਦੋ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ| ਇਸ ਤੋਂ ਇਲਾਵਾ, ਮਾਡਲ ਟਾਊਨ ਵਿਚ ਮੰਡੀ ਦੇ ਵੱਲ ਤੋਂ ਟੈਲੀਫੋਨ ਐਕਸਚੇਂਜ ਦੇ ਵੱਲ ਜਾਣ ਵਾਲੀ ਸੜਕ ਨੂੰ ਵੀ ਦਰੁਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|
ਉਨ੍ਹਾਂ ਨੇ ਦਸਿਆ ਕਿ 60 ਫੁੱਟ ਚੌੜੀ ਸੜਕ ‘ਤੇ 50 ਫੁੱਟ ਦੀ ਚੌੜਾਈ ਵਿਚ ਪੇਵਰ ਬਲਾਕ ਲਗਾਏ ਜਾਣਗੇ ਅਤੇ ਬਾਕੀ ਦੋਨੋਂ ਪਾਸੇ ਪੰਜ-ਪੰਜ ਫੁੱਟ ਦੀ ਥਾਂ ਵਿਚ ਬਲਾਕ ਲਗਾ ਕੇ ਫੁੱਟਪਾਥ ਬਣਾਇਆ ਜਾਵੇਗਾ ਤਾਂ ਜੋ ਪੈਦਲ ਯਾਤਰੀ ਇੱਥੇ ਆਸਾਨੀ ਨਾਲ ਗੁਜਰ ਸਕਣ| ਆਗਾਮੀ ਬਰਸਾਤ ਦੇ ਸੀਜਨ ਤੋਂ ਪਹਿਲਾਂਸਾਰੇ ਕੰਮ ਪੂਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ| ਉਨ੍ਹਾਂ ਨੇ ਦਸਿਆ ਕਿ ਮਾਡਲ ਟਾਉਨ ਦਾ ਇਹ ਰਸਤਾ ਦਰੁਸਤ ਹੋਣ ਦੇ ਬਾਅਦ ਆਲੇ-ਦੁਆਲੇ ਦੇ ਹੋਰ ਰਸਤਿਆਂ ਨੂੰ ਵੀ ਬਲਾਕ ਲਗਾ ਕੇ ਪੱਕਾ ਕੀਤਾ ਜਾਵੇਗਾ|
ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪਟਿਆਲਾ ਵੱਲੋਂ ਜਾਣ ਵਾਲੀ ਪੰਜਾਬ ਬਾਡਰ ਦੀ ਸੜਕ ਦੇ ਨਵੀਨੀਕਰਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ| ਉਨ੍ਹਾਂ ਨੇ ਪਿੰਡ ਟੀਕਰੀ ਤੋਂ ਭੇਰਿਆਂ ਤਕ ਸ਼ਹਿਰ ਦੇ ਵਿੱਚੋ ਵਿਚ ਗੁਜਰਨ ਵਾਲੀ ਸੜਕ ਨੈਸ਼ਨਲ ਹਾਈਵੇ ਦੇ ਅੰਡਰ ਆਉਂਦੀ ਸੀ| ਪਰ ਅੰਬਾਲਾ ਹਿਸਾਰ ਹਾਈਵੇ ਦੇ ਫੋਰਲੇਨ ਬਨਣ ਨਾਲ ਇਹ ਸੜਕ ਵਾਪਸ ਪੀ.ਡਬਲਿਯੂ.ਡੀ. ਨੂੰ ਸੌਂਪ ਦਿੱਤੀ ਗਈ ਹੈ| ਹੁਣ ਇਸ ਰੱਖਰਖਾਵ ਦਾ ਜਿੰਮਾ ਪੀ.ਡਬਲਿਯੂ.ਡੀ. ਦੇ ਕੋਲ ਹੈ| ਸੜਕਾਂ ਦੀ ਹਾਲਤ ਸੁਧਾਰਣ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ| ਲਾਕਡਾਊਨ ਦੀ ਵਜ੍ਹਾਂ ਨਾਲ ਜਰੂਰੀ ਕੰਮਾਂ ਵਿਚ ਦੇਰੀ ਜਰੂਰ ਹੋਈ ਹੈ| ਪਰ ਹੁਣ ਇਸ ਦੀ ਰਿਕਵਰੀ ਲਈ ਕੰਮ ਵਿਚ ਤੇਜੀ ਲਿਆਹੀ ਜਰਾ ਰਹੀ ਹੈ| ਇਸ ਤੋਂ ਇਲਾਵਾ, ਬ੍ਰਹਾ ਯੋਨੀ ਤੀਰਥ ‘ਤੇ ਨਗਰ ਪਾਲਿਕਾ ਵੱਲੋਂ ਬਣਾਏ ਜਾ ਰਹੇ ਕਮਿਯੂਨਿਟੀ ਸੈਂਟਰ ਨੂੰ ਵੀ ਜਲਦੀ ਪੂਰਾ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ|
ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਵਿਚ ਇਕ ਵੱਡਾ ਹਾਲ ਅਤੇ ਚਾਰ ਕਮਰੇ ਸਮੇਤ ਮਹਿਲਾ ਤੇ ਪੁਰਸ਼ ਪਖਾਨੇ ਬਣਾਏ ਜਾ ਰਹੇ ਹਨ| 2.50 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਨਣ ਵਾਲੇ ਇਸ ਕਮਿਊਨਿਟੀ ਸੈਂਟਰ ਦੇ ਨਕਸ਼ੇ ਵਿਚ ਲਿਫਟ ਲਗਾਉਣ ਦੀ ਯੋਜਨਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ| ਖੇਡ ਮੰਤਰੀ ਨੇ ਕਿਹਾ ਕਿ ਬ੍ਰਹਮਯੋਨੀ ਤੀਰਥ ਦੇ ਮੋੜ ‘ਤੇ ਹੁਡਾ ਪਾਰਕ ਦੇ ਸੁੰਦਤਰਤਾ ਵਧਾਉਦ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ| ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਖਾਲੀ ਪਈ ਨਗਰ ਪਾਲਿਕਾ ਦੀ ਥਾਂ ਦੀ ਸੂਚੀ ਬਣਾ ਕੇ ਸੌਂਪੀ ਜਾਵੇ ਤਾਂ ਜੋ ਇੰਨ੍ਹਾਂ ‘ਤੇ ਵਿਕਾਸ ਕੰਮ ਕਰਵਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀ ਜਾ ਸਕਣ|

Share