ਹਰਿਆਣਾ ਦੇ ਟਰਾਂਸਪੋਰਟ ਤੇ ਖਨਨ ਮੰਤਰੀ ਨੇ ਨਾਜਾਇਜ ਖਨਨ ਅਤੇ ਓਵਰਲੋਡਿੰਗ ਵਾਹਨਾਂ ਦੀ ਚੈਕਿੰਗ ਦੀ ਮੁਹਿੰਮ ਚਲਾਈ.

ਚੰਡੀਗੜ, 15 ਫਰਵਰੀ – ਹਰਿਆਣਾ ਦੇ ਟਰਾਂਸਪੋਰਟ ਤੇ ਖਨਨ ਮੰਤਰੀ ਮੂਲ ਚੰਦ ਸ਼ਰਮਾ ਨੇ ਪਿਛਲੀ ਰਾਤ ਫਰੀਦਾਬਾਦ, ਸੋਹਣਾ, ਤਾਵੜੂ, ਗੁਰੂਗ੍ਰਾਮ ਤੇ ਨੂੰਹ ਆਦਿ ਖੇਤਰਾਂ ਵਿਚ ਨਾਜਾਇਜ ਖਨਨ ਅਤੇ ਓਵਰਲੋਡਿੰਗ ਵਾਹਨਾਂ ਦੀ ਚੈਕਿੰਗ ਦੀ ਮੁਹਿੰਮ ਚਲਾਈ ਅਤੇ ਇਸ ਮੁਹਿੰਮ ਵਿਚ ਉਹ ਖੁਦ ਰਾਤ 8 ਵਜੇ ਤੋਂ ਸਵੇਰੇ 4 ਵਜੇ ਤਕ ਹਾਜਿਰ ਰਹੇ| ਇਸ ਮੁਹਿੰਮ ਦੌਰਾਨ ਕੁਲ 35 ਡੰਪਰਾਂ ਨੂੰ ਜਬਤ ਕਰਕੇ ਲਗਭਗ ਕਰੀਬ 25 ਲੱਖ ਦਾ ਜੁਰਮਾਨਾ ਕੀਤਾ|
ਇਹ ਮੁਹਿੰਮ ਫਰੀਦਾਬਾਦ ਤੋਂ ਸ਼ੁਰੂ ਕੀਤੀ ਗਈ ਅਤੇ ਟਰਾਂਸਪੋਰਟ ਮੰਤਰੀ ਨਾਲ ਖਨਨ ਤੇ ਆਰਟੀਓ ਵਿਭਾਗ ਦੇ ਅਧਿਕਾਰੀ ਅਤੇ ਤਿੰਨਾਂ ਜਿਲਿਆਂ ਦੇ ਪੁਲਿਸ ਦੇ ਅਧਿਕਾਰੀ ਵੀ ਮੌਜ਼ੂਦ ਰਹੇ| ਇਸ ਦੌਰਾਨ ਖਨਨ ਮੰਤਰੀ ਨੇ ਖਨਨ ਮਾਫੀਆਂ ਨੂੰ ਤਾੜਨੇ ਹੋਏ ਕਿਹਾ ਕਿ ਹਰਿਆਣਾ ਵਿਚ ਨਾਜਾਇਜ ਖਨਨ ਅਤੇ ਓਵਰਲੋਡਿੰਗ ਨਹੀਂ ਚਲੇਗੀ| ਉਨਾਂ ਕਿਹਾ ਕਿ ਇਸ ਤਰਾਂ ਦੇ ਛਾਪੇਮਾਰੀ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਹਰਿਆਣਾ ਦੇ ਵੱਖ-ਵੱਖ ਹਿਸਿਆਂ ਵਿਚ ਵੀ ਇਸ ਤਰਾਂ ਦੀ ਛਾਪੇਮਾਰੀ ਕੀਤੀ ਜਾਵੇਗੀ|
ਇਸ ਮੁਹਿੰਮ ਦੌਰਾਨ ਖਨਨ ਮਾਫਿਆਂ ਦਾ ਰਸਤਾ ਕਲਿਅਰ ਦੱਸਣ ਵਾਲ ਗਿਰੋਹ ਦੇ 3 ਮੈਂਬਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ| ਇਸ ਦੌਰਾਨ ਪੁਲਿਸ ਨੇ ਆਈ-20, ਇਕ ਕਰੇਟਾ ਸਮੇਤ ਤਿੰਨ ਗੱਡੀਆ ਨੂੰ ਜਬਤ ਕੀਤਾ| ਗ੍ਰਿਫਤਾਰ ਕੀਤੇ ਗਏ ਇਹ ਤਿੰਨੋਂ ਸੂਚਨਾ ਦੇਣ ਵਾਲੇ ਮੈਂਬਰ ਵਿਭਾਗ ਵੱਲੋਂ ਚੈਕਿੰਗ ਬਾਰੇ ਓਵਰਲੋਡ ਅਤੇ ਨਾਜਾਇਜ ਢੰਗ ਨਾਲ ਖਨਨ ਮਾਫਿਆਂ ਨੂੰ ਰਸਤਾ ਸਾਫ ਹੋਣ ਦਾ ਸੰਕੇਤ ਦਿੰਦੇ ਸਨ| ਇਸ ਛਾਪੇਮਾਰੀ ਦੌਰਾਨ ਡੰਪਰ ਡਾਇਵਰ ਨਾਜਾਇਜ ਤੌਰ ‘ਤੇ ਭਰ ਕੇ ਲਿਆਏ ਹੋਏ ਪੱਥਰਾਂ ਨੂੰ ਸੜਕ ਦੇ ਕਿਨਾਰੇ ਪਾ ਕੇ ਭੱਗ ਗਏ ਅਤੇ ਡੰਪਰ ਡਰਾਇਰਾਂ ਨੇ ਪ੍ਰਸ਼ਾਸਨ ਨੂੰ ਗੁਮਰਾਹ ਕਰਨ ਲਈ ਨੰਬਰ ਪਲੇਟ ‘ਤੇ ਗ੍ਰੀਸ ਲਗਾਈ ਸੀ| ਮੰਤਰੀ ਨੇ ਸਾਰੇ ਇਲਾਕੇ ਦੇ ਥਾਣਾ ਇੰਚਾਰਜਾਂ ਨੂੰ ਸਖਤ ਆਦੇਸ਼ ਦਿੰਦੇ ਹੋਏ ਕਿਹਾ ਕਿਹਾ ਕਿਸੇ ਵੀ ਥਾਣੇ ਦੀ ਸੀਮਾ ਵਿਚ ਜੇਕਰ ਓਵਰਲੋਡ ਵਾਹਨ ਗੁਜਰੇ ਤਾਂ ਯੋਗ ਕਾਰਵਾਈ ਕੀਤੀ ਜਾਵੇ|

*****
ਹਰਿਆਣਾ ਪੁਲਿਸ ਨੇ ਖਤਰਨਾਕ ਅਪਰਾਧੀ ਰਾਜੂ ਬਸੌਦੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ
ਚੰਡੀਗੜ, 15 ਫਰਵਰੀ – ਹਰਿਆਣਾ ਪੁਲਿਸ ਦੀ ਸਪੈਸ਼ਨ ਟਾਸਕ ਫੋਰਸ (ਐਸਟੀਐਫ) ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਲਾਰੇਂਸ ਬਿਸ਼ਨੋਈ ਵੱਲੋਂ ਚਲਾਏ ਅੰਤਰ ਰਾਜੀ ਅਪਰਾਧਿਕ ਗਿਰੋਹ ਨਾਲ ਸਬੰਧਤ ਖਤਰਨਾਕ ਅਪਰਾਧੀ ਰਾਜੂ ਬਸੌਦੀ ਨੂੰ ਗ੍ਰਿਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਰਾਜੂ ਬਸੌਦੀ ਨੂੰ ਹਰਿਆਣਾ, ਪੰਜਾਬ, ਚੰਡੀਗੜ• ਅਤੇ ਦਿੱਲੀ ਦੀ ਪੁਲਿਸ ਨੂੰ ਭਾਲ ਸੀ| ਹਰਿਆਣਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ ‘ਤੇ 2.50 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ, ਜਿਸ ਵਿਚ ਸੋਨੀਪਤ ਪੁਲਿਸ ਵੱਲੋਂ ਇਕ ਲੱਖ ਰੁਪਏ, ਝੱਜਰ ਪੁਲਿਸ ਵੱਲੋਂ ਇਕ ਲੱਖ ਰੁਪਏ ਅਤੇ ਰੋਹਤਕ ਪੁਲਿਸ ਵੱਲੋਂ 50,000 ਰੁਪਏ ਦਾ ਇਨਾਮ ਸ਼ਾਮਿਲ ਹੈ|
ਅਪਰਾਧੀ ਨੂੰ ਫੜਣ ਲਈ ਐਸਟੀਐਫ ਹਰਿਆਣਾ ਪੁਲਿਸ ਦੀ ਅਪੀਲ ‘ਤੇ ਇਕ ਲੁੱਕ ਆਊਟ ਸਰਕੁਲ ਜਾਰੀ ਕੀਤਾ ਗਿਆ ਸੀ| ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਐਲਾਟ ਕੀਤੇ ਜਾਣ ਤੋਂ ਬਾਅਦ ਅਪਰਾਧੀ ਨੂੰ ਐਸਟੀਐਫ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ|
ਜਿਲਾ ਸੋਨੀਪਤ ਦੇ ਪਿੰਡ ਬਸੌਦੀ ਦਾ ਵਾਸੀ ਇਹ ਗੈਂਗਸਟਾਰ ਹਰਿਆਣਾ ਅਤੇ ਗੁਆਂਢੀ ਸੂਬਿਆਂ ਦੀ ਪੁਲਿਸ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਸੀ ਅਤੇ ਉਹ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਪੰਜਾਬ ਦੇ ਕਈ ਮਾਮਲੇ ਵਿਚ ਲੋਂੜੀਦਾ ਸੀ| ਕਈ ਸੂਬਿਆਂ ਦੀ ਪੁਲਿਸ ਨੂੰ ਇਸ ਦੀ ਭਾਲ ਸੀ| ਲਾਰੇਂਸ ਬਿਸ਼ਨੋਈ, ਸੰਪਤ ਨੇਹਰਾ, ਅਨਿਲ ਛਿੱਪੀ, ਅਕਸ਼ੈ ਪਾਲਰਾ ਅਤੇ ਨਰੇਸ਼ ਸੇਠੀ ਵਰਗੇ ਖਤਰਨਾਕ ਗੈਂਗਸਟਾਰਾਂ ਨਾਲ ਰਾਜੂ ਦੇ ਨੇੜਲੇ ਸਬੰਧ ਹਨ, ਜੋ ਫਿਲਹਾਲ ਵੱਖ-ਵੱਖ ਜੇਲਾਂ ਵਿਚ ਬੰਦ ਹਨ| ਇਸ ਦਾ ਕਰੀਬੀ ਸਹਿਯੋਗੀ ਸੰਦੀਪ ਉਰਫ ਕਾਲਾ ਹਾਲ ਹੀ ਵਿਚ ਫਰੀਦਾਬਾਦ ਵਿਚ ਕੁਝ ਦਿਨ ਪਹਿਲਾਂ ਪੁਲਿਸ ਹਿਰਾਸਤ ਨਾਲ ਫਰਾਰ ਹੋਇਆ ਹੈ|
ਦੋਸ਼ੀ ਇਕ ਵਸੂਲੀ ਗਿਰੋਹ ਚਲਾਦਾ ਹੈ, ਜਿਸ ਨੇ ਇਲਾਕੇ ਵਿਚ ਆਂਤਕ ਮਚਾ ਰੱਖਿਆ ਸੀ| ਇਹ ਹਰਿਆਣਾ, ਚੰਡੀਗੜ, ਪੰਜਾਬ ਅਤੇ ਦਿੱਲੀ ਵਿਚ ਕਈ ਵਿਅਕਤੀਆਂ ਤੋਂ ਜਰਬਨ ਵਸੂਲੀ ਲਈ ਸਰਗਰਮ ਸੀ| ਇਸ ਦੇ ਗਿਰੋਹ ਨੇ ਸੂਬੇ ਵਿਚ ਕਈ ਅਪਰਾਧ ਕੀਤੇ ਸਨ| ਰਾਜੂ ਬਸੌਦੀ ਖਿਲਾਫ ਦੋ ਦਰਜਨ ਤੋਂ ਵੱਧ ਮਾਮਲੇ ਦਰਜ ਹਨ| ਉਹ ਹਤਿਆ ਦੇ 13 ਮਾਮਲਿਆਂ, ਹੱਤਿਆ ਦਾ ਯਤਨ ਦੇ 3 ਮਾਮਲਿਆਂ ਅਤੇ ਲੁੱਟ ਅਤੇ ਡਕੈਤੀ ਦੇ ਲਗਭਗ ਇਕ ਦਰਜਨ ਮਾਮਲਿਆਂ ਵਿਚ ਸ਼ਾਮਿਲ ਹੈ| ਇਸ ਗਿਰੋਹ ਨੇ ਹਾਲ ਹੀ ਵਿਚ ਪੰਜਾਬ ਦੇ ਮਲੋਟ ਅਤੇ ਚੰਡੀਗੜ ਦੇ ਮਨੀਮਾਜਰਾ ਵਿਚ ਆਪਣੇ ਵਿਰੋਧੀਆਂ ਦੀ ਦਿਨ-ਦਹਾੜੇ ਹਤਿਆਵਾਂ ਕੀਤੀਆਂ|
ਰਾਜੂ ਬਸੌਦੀ ਦੀ ਗ੍ਰਿਫਤਾਰੀ ਨੂੰ ਐਸਟੀਐਫ ਵੱਲੋਂ ਵੱਡੀ ਸਫਲਤਾ ਵੱਜੋਂ ਵੇਖਿਆ ਜਾ ਰਿਹਾ ਹੈ| ਦੋਸ਼ੀ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਨ ਲਈ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਉਸ ਦੇ ਸਹਿਯੋਗੀ ਕਾਲਾ ਜਥੇਰੀ ਬਾਰੇ ਸੁਰਾਗ ਮਿਲਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਖੇਤਰ ਦੇ ਕਈ ਹੋਰ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਵਿਚ ਮਦਦ ਮਿਲ ਸਕਦੀ ਹੈ|

******

ਖੇਲੋ ਇੰਡਿਆ ਯੂਥ ਖੇਡਾਂ ਲਈ ਹਰਿਆਣਾ ਨੂੰ ਮੇਜਬਾਨੀ ਲਈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ
ਚੰਡੀਗੜ, 15 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਡੋ ਇੰਡਿਆ ਯੂਥ ਗੇਮ ਨਵੰਬਰ-ਦਸੰਬਰ, 2020 ਵਿਚ ਹਰਿਆਣਾ ਵਿਚ ਆਯੋਜਿਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ|
ਇਸ ਸਬੰਧ ਵਿਚ ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਵੱਲੋਂ ਭੇਜੇ ਗਏ ਇਕ ਪ੍ਰਸਤਾਵ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਪ੍ਰਵਾਨਗੀ ਦਿੱਤੀ ਹੈ| ਕੇਂਦਰੀ ਯੁਵਾ ਪ੍ਰੋਗ੍ਰਾਮ ਅਤੇ ਖੇਡ ਵਿਭਾਗ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਖੇਲੋ ਇੰਡਿਆ ਯੂਥ ਗੇਮ 2020 ਜਾਂ 2021 ਦੀ ਮੇਜਬਾਨੀ ਕਰਨ ਦੀ ਇੱਛਾ ਦੇ ਸਬੰਧ ਵਿਚ ਪੱਤਰ ਲਿਖਿਆ ਹੈ| ਪੱਤਰ ਅਨੁਸਾਰ ਨਵੰਬਰ-ਦਸੰਬਰ ਵਿਚ ਖੇਲੋ ਇੰਡਿਆ ਯੂਥ ਗੇਮ ਆਯੋਜਿਤ ਕੀਤੇ ਜਾਣੇ ਹਨ, ਜਿਸ ਦੀ ਮੇਜਬਾਨੀ ਲਈ ਹਰਿਆਣਾ ਵੱਲੋਂ ਇੱਛਾ ਜਤਾਈ ਹੈ|
ਖੇਲੋ ਇੰਡਿਆ ਯੂਥ ਗੇਮ ਸਾਲਾਨਾ ਮੁਕਾਬਲਾ ਹੈ ਅਤੇ ਹਰ ਸਾਲ ਕੀਤੀ ਜਾਂਦੀ ਹੈ| ਮੇਜਬਾਨੀ ਕਰਨ ਵਾਲੇ ਰਾਜ ਕੋਲ ਵੱਖ-ਵੱਖ ਖੇਡ ਮੁਕਾਬਲਿਆਂ ਲਈ ਲੋਂੜੀਦੇ ਮਾਪਦੰਡਾਂ ਨਾਲ ਖੇਡ ਬੁਨਿਆਦੀ ਢਾਂਚਾ ਅਤੇ ਉਪਰਕਣ ਹੋਣੇ ਚਾਹੀਦੇ ਹਨ, ਜਿੰਨਾਂ ਵਿਚ ਖੇਡਾਂ ਦੀ ਲੋਂੜ ਅਨੁਸਾਰ ਬੁਨਿਆਦੀ ਢਾਂਚਾ ਅਤੇ ਉਪਰਕਣ ਨੂੰ ਅਪਗ੍ਰੇਡ ਕਰਨ ਦਾ ਖਰਚ ਸਰਕਾਰ ਨੂੰ ਚੁੱਕਣਾ ਹੋਵੇਗਾ| ਇਸ ਤੋਂ ਇਲਾਵਾ, ਖਿਡਾਰੀਆਂ, ਕੋਚਾਂ, ਤਕਨੀਕੀ ਅਤੇ ਸਹਿਯੋਗ ਅਮਲੇ ਲਈ ਟਰਾਂਸਪੋਰਟ, ਲੋਜਿਸਿਟਕ, ਰਿਹਾਇਸ਼ ਅਤੇ ਖਾਣ-ਪੀਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਖੇਡਾਂ ਦੇ ਸਫਲ ਆਯੋਜਨ ਲਈ ਸਵੈ-ਸੇਵਿਆਂ ਦਾ ਸਹਿਯੋਗ, ਮੈਡੀਕਲ ਵਿਵਸਥਾ ਅਤੇ ਸੁਰੱਖਿਆ ਵਿਵਸਥਾ ਹੋਣੀ ਚਾਹੀਦੀ ਹੈ| ਕੇਂਦਰੀ ਖੇਡ ਮੰਤਰਾਲੇ ਇੰਨਾਂ ਖੇਡ ਮੁਕਾਬਲਿਆਂ ‘ਤੇ 60:40 ਅਨੁਪਾਤ ਵਿਚ ਸਾਂਝਾ ਆਧਾਰ ‘ਤੇ ਖਰਚ ਮਹੁੱਇਆ ਕਰਵਾਏਗੀ|

 *****
ਭਾਰਤ ਅਤੇ ਜਾਪਾਨ ਸਮਾਜਿਕ ਤੇ ਆਰਥਿਕ ਨਜ਼ਰ ਨਾਲ ਇਕ ਦੂਜੇ ਦੇ ਪੂਰਕ – ਮੁੱਖ ਮੰਤਰੀ
ਚੰਡੀਗੜ, 15 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਸਮਾਜਿਕ ਤੇ ਆਰਥਿਕ ਨਜ਼ਰ ਨਾਲ ਇਕ ਦੂਜੇ ਦੇ ਪੂਰਕ ਹਨ| ਭਾਰਤ ਵਿਚ ਹਰਿਆਣਾ ਸੂਬਾ ਕੌਮਾਂਤਰੀ ਕੰਪਨੀਆਂ ਨੂੰ ਵਧੀਆ ਤੇ ਸੁਰੱਖਿਅਤ ਮਾਹੌਲ ਦਿੰਦੇ ਹੋਏ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ| ਅਜਿਹਾ ਵਿਚ ਹਰਿਆਣਾ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਵੀ ਜਾਪਾਨ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਹਮੇਸ਼ਾ ਰਹੇਗੀ|
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿਚ ਆਈਐਮਟੀ ਮਾਨੇਸਰ ਦੇ ਨੇੜੇ ਹਸਨਪੁਰ-ਤਾਵੜੂ ਰੋਡ ‘ਤੇ ਸਥਿਤ ਕਲਾਸਿਕ ਗੋਲਫ ਤੇ ਕੰਟ੍ਰੀ ਕਲਬ ਵਿਚ ਆਯੋਜਿਤ ਗੋਲਫ ਨੈਟਵਰਕਿੰਗ ਇਵੇਂਟ ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਮੁੱਖ ਮੰਤਰੀ ਨੇ ਇਵੇਂਟ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਭਾਰਤ-ਜਾਪਾਨ ਉਦਯੋਗਿਕ ਨਿਵੇਸ਼ ਨਾਲ ਸਬੰਧਤ ਬੁਲਲੇਟ ਦੀ ਘੁੰਡ ਚੁੱਕਾਈ ਵੀ ਕੀਤੀ|
ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤ ਤੇ ਜਾਪਾਨ ਤੋਂ ਆਏ ਵਫ਼ਦ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਅੱਜ ਦੋਵੇਂ ਦੇਸ਼ ਦੁਨਿਆ ਵਿਚ ਵੱਡੇ ਸਾਂਝੇਦਾਰ ਵੱਜੋਂ ਕੰਮ ਕਰ ਰਹੇ ਹਨ ਅਤੇ ਹਰਿਆਣਾ ਸੂਬੇ ਵਿਚ ਜਾਪਾਨ ਦੀ ਕਈ ਕੌਮਾਂਤਰੀ ਕੰਪਨੀਆਂ ਸਥਾਪਿਤ ਹਨ| ਵਪਾਰ ਤੇ ਨਿਵੇਸ਼ ਦੇ ਖੇਤਰ ਵਿਚ ਭਾਰਤ ਦਾ ਵਿਸ਼ੇਸ਼ ਤੌਰ ‘ਤੇ ਹਰਿਆਣਾ ਰਾਜ ਦੀ ਸਾਂਝੇਦਾਰੀ ਜਾਪਾਨਾ ਨਾਲ ਵਧੀਆ ਢੰਗ ਨਾਲ ਅੱਗੇ ਵੱਧ ਰਹੀ ਹੈ, ਜਿਸ ਦਾ ਆਧਾਰ ਦੋਸਤੀ, ਭਰੋਸਾ ਤੇ ਸਹਿਯੋਗ ਹੈ| ਇਲੈਕਟ੍ਰੋਨਿਕਸ, ਆਟੋਮੋਬਾਇਲ, ਟੈਕਟਾਇਲ, ਮੈਡੀਕਲ ਉਪਕਰਣ, ਨਵੀਂਕਰਨੀ ਊਰਜਾ ਤੇ ਫੂਡ ਪ੍ਰੋਸੈਸਿੰਗ ਅਨੇਕ ਅਜਿਹੇ ਉਦਯੋਗਿਕ ਖੇਤਰ ਹਨ, ਜਿੰਨਾਂ ਵਿਚ ਹਰਿਆਣਾ ਜਾਪਾਨ ਦੀ ਮੇਜਬਾਨੀ ਵਧੀਆ ਨਿਵੇਸ਼ ਵੱਜੋਂ ਕਰ ਰਿਹਾ ਹੈ|
ਉਨਾਂ ਨੇ ਫਿਫਤ ਵੇ ਆਫ ਇੰਡਿਆ-ਜਾਪਾਨ ਰਿਲੇਸ਼ਨ ਵੱਜੋਂ ਵਿਚ ਕੀਤੀ ਗਈ ਨਵੀਂ ਸ਼ੁਰੂਆਤ ‘ਤੇ ਸਟੈਟੇਜਿਕ ਰਿਸਰਚ ਟੀਮ ਨੂੰ ਵਧਾਈ ਦਾ ਪਾਤਰ ਦਸਿਆ ਅਤੇ ਕਿਹਾ ਕਿ ਇਸ ਟੀਮ ਦੀ ਰਿਪੋਰਟ ਜਾਪਾਨੀ ਨਿਵੇਸ਼ਕਾਂ ਲਈ ਭਾਰਤੀ ਪਰਿਚਾਲਨ ਤੇ ਮਾਲੀ ਮਾਹੌਲ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿਚ ਇਕ ਛੋਟ ਜਿਹਾ ਕਦਮ ਹੈ| ਭਰੋਸਾ ਆਧਾਰਿਤ ਸਬੰਧਾਂ ਦੀ ਮਜਬੂਤੀ ਵਿਚ ਹਰਿਆਣਾ ਸੂਬਾ ਆਪਣੀ ਮਜ਼ਬੂਤ ਢੰਗ ਨਾਲ ਭੂਮਿਕਾ ਰਿਹਾ ਹੈ| ਉਨਾਂ ਨੇ ਜਾਪਾਨ ਤੋਂ ਪੁੱਜੇ ਨਿਵੇਸ਼ਕਾਂ ਨੂੰ ਦਸਿਆ ਕਿ ਹਰਿਆਣਾ ਖੇਤਰਫਲ ਦੀ ਨਜ਼ਰ ਨਾਲ ਜ਼ਰੂਰ ਛੋਟਾ ਹੈ, ਪਰ ਦੇਸ਼ ਦੀ ਅਰਥਵਿਵਸਥਾ ਵਿਚ ਹਰਿਆਣਾ ਦਾ ਯੋਗਦਾਨ 3.5 ਫੀਸਦੀ ਹੈ|
ਸ੍ਰੀ ਮਨੋਹਰ ਲਾਲ ਨੇ ਜਾਪਾਨ ਦੇ ਵਫ਼ਦ ਨੂੰ ਦਸਿਆ ਕਿ ਹਰਿਆਣਾ ਸੂਬਾ ਵਧਾ ਮੌਕਿਆਂ, ਉਦਮਾਂ ਤੇ ਨਵਾਚਾਰ ਦੀ ਜਮੀਨ ਹੈ ਅਤੇ ਦੇਸ਼ ਦੇ ਸੱਭ ਤੋਂ ਵੱਧ ਤਰੱਕੀ ਤੇ ਉਦਯੋਗਿਕ ਵੱਜੋਂ ਵਿਕਸਿਤ ਸੂਬਿਆਂ ਵਿਚ ਹਰਿਆਣਾ ਦੀ ਵੱਖਰੀ ਪਛਾਣ ਹਨ| ਉਨਾਂ ਦਸਿਆ ਕਿ ਭਾਰਤ ਦੇ ਵੱਡੇ ਸੂਬਿਆਂ ਵਿਚ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਸੱਭ ਤੋਂ ਵੱਧ ਹੈ ਅਤੇ ਸੂਬੇ ਦੀ ਜੀਡੀਪੀ ਲਗਭਗ 12 ਫੀਸਦੀ ਸਾਲਾਨਾ ਦੀ ਦਰ ਨਾਲ ਲਗਾਤਾਰ ਅੱਗੇ ਵੱਧ ਰਹੀ ਹੈ| ਸੂਬੇ ਦੀ ਅਰਥਵਿਵਸਥਾ ਵਿਚ ਵਿਨਿਰਮਾਣ ਤੇ ਸੇਵਾ ਖੇਤਰ ਦਾ ਲਗਭਗ 86 ਫੀਸਦੀ ਯੋਗਦਾਨ ਹੈ| ਉਨਾਂ ਦਸਿਆ ਕਿ ਸਨਅਤੀ ਮੰਜ਼ੂਰੀ ਪ੍ਰਦਾਨ ਕਰਨ ਲਈ ਹਰਿਆਣਾ ਸੂਬਾ ਨੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈ ਅਤੇ ਅੱਜ ਭਾਰਤ ਵਿਚ ਸੱਭ ਤੋਂ ਵਧੀਆ ਪ੍ਰਣਾਲੀਆਂ ਵਿਚ ਇਹ ਸਿਸਟਮ ਵਧੀਆ ਬਣ ਰਿਹਾ ਹੈ|
ਉਨਾਂ ਨੇ ਜਾਪਾਨੀ ਵਫ਼ਦ ਨਾਲ ਗਲਬਾਤ ਕਰਦੇ ਹੋਏ ਖੁਸ਼ੀ ਜਤਾਈ ਕਿ ਜਾਪਾਨੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਨਿਵੇਸ਼ ਵਿਚ ਵਰਣਨਯੋਗ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਅਜਿਹੇ ਵਿਚ ਇਹ ਡੂੰਘੀ ਸਬੰਧ ਬਣ ਰਹੇ ਇਸ ਲਈ ਸਰਕਾਰ ਵੱਲੋਂ ਉਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ|
ਮੁੱਖ ਮੰਤਰੀ ਨੇ ਗੋਲਫ ਨੈਟਵਰਕਿੰਗ ਇਵੇਂਟ ਦੌਰਾਨ ਖਿਡਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਤੇ ਯਾਦਗ਼ਾਰੀ ਚਿੰਨਾਂ ਦਿੱਤੇ| ਉਨਾਂ ਨੇ ਇਵੇਂਟ ਦੇ ਜੇਤੂ ਰਹੇ ਰਾਏ ਮਿਯਾਨੋ ਸੈਨ, ਕੇ.ਕੇ.ਸਿੰਧੂ ਤੇ ਕੋਜੀ ਮੁਰਾਤਾ ਸੈਨਨ ਨੂੰ ਸਪਾਟ ਪ੍ਰਾਇਜ ਅਤੇ ਓਵਰ ਆਲ ਪ੍ਰਾਇਜ ਆਜਾਦ ਸੰਧੂ ਅਤੇ ਕੁਲਵਿੰਦਰ ਸਿੰਘ ਨੂੰ ਦੇ ਕੇ ਸਨਮਾਨਿਤ ਕੀਤਾ|

Share