ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਏਗੀ – ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ

ਚੰਡੀਗੜ, 21 ਨਵੰਬਰ ( ) – ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਉਨਾਂ ਨੂੰ ਸੌਂਪੀ ਗਈ ਮਹੱਤਵਪੂਰਨ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਤੇ ਬਰਾਬਰ ਵਿਕਾਸ ਲਈ ਕੰਮ ਕਰੇਗੀ|
ਰਾਜ ਮੰਤਰੀ ਅੱਜ ਕਲਾਇਤ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰ ਰਹੀ ਸੀ|
ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾ ਸੁਰੱਖਿਆ ਨੂੰ ਮਜਬੂਤ ਕਰਦੇ ਹੋਏ ਜਿਲਾ ਪੱਧਰ ‘ਤੇ ਮਹਿਲਾ ਪੁਲਿਸ ਥਾਣਾ ਸਥਾਪਿਤ ਕੀਤੇ ਗਏ ਹਨ| ਇਸ ਤੋਂ ਇਲਾਵਾ, ਮਹਿਲਾਵਾਂ ਨਾਲ ਜੁੜੇ ਸਾਰੇ ਮਾਮਲਿਆਂ ਦੀ ਜਾਂਚ ਕਰਨ ਲਈ ਹਰਿਆਣਾ ਰਾਜ ਮਹਿਲਾ ਕਮਿਸ਼ਨ ਸਥਾਪਿਤ ਕੀਤਾ ਗਿਆ ਹੈ| ਉਨਾਂ ਕਿਹਾ ਕਿ ਸਰਕਾਰ ਘਰੇਲੂ ਹਿੰਸਾ ਨਾਲ ਮਹਿਲਾਵਾਂ ਦੇ ਸਰੰਖਣ ਅਤੇ ਤੇਜਾਬ ਪੀੜਿਛ ਮਹਿਲਾਵਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੀ ਹੈ|
ਉਨਾਂ ਨੇ ਕਲਾਇਤ ਪੁਲਿਸ ਥਾਣੇ ਦੇ ਐਸਐਚਓ ਨੂੰ ਲੜਕਿਆਂ ਦੇ ਵਿਦਿਅਕ ਸੰਸਥਾਨਾਂ ਦੇ ਬਾਹਰ ਪੁਲਿਸ ਦੀ ਗਸ਼ਤ ਵੱਧਾਉਣ ਲਈ ਆਦੇਸ਼ ਦਿੱਤੇ ਤਾਂ ਜੋ ਅਸਮਾਜਿਕ ਤੱਤ ਲੜਕੀਆਂ ਨੂੰ ਪ੍ਰੇਸ਼ਾਨ ਨਾ ਕਰ ਸਕਣ|
ਸ੍ਰੀਮਤੀ ਢਾਂਡਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਬਕਾ ਸਾਥ-ਸਭਕਾ ਵਿਕਾਸ ਦੇ ਮੂਲ ਮੰਤਰੀ ‘ਤੇ ਚਲਦੇ ਹੋਏ ਉਹ ਹਰ ਵਰਗ ਨੂੰ ਨਾਲ ਲੈ ਕੇ ਚਲੇਗੀ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰੇਗੀ|

*****
ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਪਲਵਲ ਤੇ ਨੂੰਹ ਜਿਲਿਆਂ ਵਿਚ ਗਰਭਵੱਤੀ ਮਹਿਲਾਵਾਂ ਅਤੇ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ
ਚੰਡੀਗੜ, 21 ਨਵੰਬਰ ( ) – ਭਾਰਤ ਸਰਕਰ ਵੱਲੋਂ ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਦੇਸ਼ ਵਿਚ 25 ਦਸੰਬਰ ਤੋਂ ਮਾਰਚ, 2020 ਤਕ ਚਲਾਏ ਜਾਣ ਵਾਲੇ ਯੂਨੀਵਰਸਨ ਟੀਕਾਕਰਣ ਮੁਹਿੰਮ ਦੇ ਤਹਿਤ ਹਰਿਆਣਾ ਦੇ ਪਲਵਲ ਤੇ ਨੂੰਹ ਜਿਲਿਆਂ ਵਿਚ ਸਾਰੇ ਗਰਭਵੱਤੀ ਮਹਿਲਾਵਾਂ ਅਤੇ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ|
ਇਸ ਸਬੰਧ ਵਿਚ ਕੇਂਦਰੀ ਸਿਹਤ ਅਤ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਵੀਡਿਓ ਕਾਨਫਰੈਂਸਿੰਗ ਦਾ ਆਯੋਜਨ ਕੀਤਾ ਗਿਆ| ਇਸ ਵਿਚ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮਿਸ਼ਨ ਦੀ ਵਧੀਕ ਸਕੱਤਰ ਵੰਦਨਾ ਗੁਰਨਾਨੀ, ਹਰਿਆਣਾ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਤੇ ਮਿਸ਼ਨ ਡਾਇਰੈਕਟਰ ਅਮਨੀਮ ਪੀ ਕੁਮਾਰ ਮੁੱਖ ਤੌਰ ‘ਤੇ ਹਾਜਿਰ ਸਨ|
ਸ੍ਰੀ ਅਮਿਤ ਝਾ ਨੇ ਵੀਡਿਓ ਕਾਨਫਰੈਂਸਿੰਗ ਦੌਰਾਨ ਦਸਿਆ ਕਿ ਇਹ ਟੀਕਾ ਮੁਹਿੰਮ ਹਰਿਆਣਾ ਵਿਚ ਹਫਤੇ ਦੇ ਸਾਰੇ ਕੰਮ ਦਿਨਾਂ ਵਿਚ ਚਲਾਇਆ ਜਾਵੇਗਾ, ਜਿਸ ਵਿਚ 5 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ| ਇਸ ਦੇ ਤਹਿਤ ਟੀਕਾਕਰਣ 90 ਫੀਸਦੀ ਤਕ ਕਵਰ ਕੀਤਾ ਜਾਵੇਗਾ, ਸ਼ਹਿਰੀ ਬਸਤੀਆਂ ਅਤੇ ਨਿਰਧਾਤਿਰ ਉਮਰ ਦੇ ਸਾਰੇ ਬੱਚਿਆਂ ਨੂੰ ਟੀਕਾਕਰਣ ਪ੍ਰੋਗ੍ਰਾਮ ਵਿਚ ਸ਼ਾਮਿਲ ਕੀਤਾ ਜਾਵੇਗਾ|
ਇਸ ਦੌਰਾਨ ਕੌਮੀ ਸਿਹਤ ਮਿਸ਼ਨ ਦੀ ਪ੍ਰਬੰਧ ਨਿਰਦੇਸ਼ਕ ਅਮਨੀਤ ਪੀ.ਕੁਮਾਰ ਨੇ ਕਿਹਾ ਕਿ ਮੁਹਿੰਮ ਦੇ ਦੌਰਾਨ ਮਾਂ-ਪਿਓ/ਅਭਿਭਾਵਕਾਂ, ਮੋਬਾਇਲ ਅਤੇ ਹੋਰ ਢੰਗਾਂ ਨਾਲ ਟੀਕਾਕਰਣ ਨੂੰ ਵੱਧ ਆਸਾਨ ਬਣਾਇਆ ਜਾਵੇਗਾ

***** 
ਹਰਿਆਣਾ ਦੇ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਤਬਾਦਲਾ ਨੀਤੀ ਤਿਆਰ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਅਧੀਨ ਹਰੇਕ ਸ਼੍ਰੇਣੀ ਦੇ ਕਰਮਚਾਰੀਆਂ ਲਈ ਆਨਲਾਈਨ ਤਬਾਦਲਾ ਨੀਤੀ ਤਿਆਰ ਕਰਨ, ਜਿੱਥੇ ਮੰਜ਼ੂਰ ਆਸਾਮੀਆਂ ਦੀ ਗਿਣਤੀ 500 ਤੋਂ ਵੱਧ ਹੈ| ਇਸ ਦੇ ਨਾਲ-ਨਾਲ ਕਰਮਚਾਰੀ ਸੰਘਾਂ ਨਾਲ ਵਿਚਾਰ-ਵਟਾਂਦਰਾ ਕਰਕੇ ਕਰਮਚਾਰੀਆਂ ਦੀ ਪੋਸਟਿੰਗ ਦੇ ਡਾਟਾ ਲਈ ਮਿਤੀ 28 ਫਰਵਰੀ, 2019 ਮੰਨ ਕੇ ਮੁੱਖ ਸਕੱਤਰ ਦਫਤਰ ਤੋਂ ਪ੍ਰਵਾਨ ਕਰਨ ਬਾਅਦ ਅਪਲੋਡ ਕਰਨ| ਇਸ ਤੋਂ ਇਲਾਵਾ, ਅਧਿਕਾਰੀ ਬੋਰਡ, ਨਿਗਮਾਂ ਤੇ ਯੂਨੀਵਰਸਿਟੀਆਂ ਵਰਗੀ ਆਜਾਦ ਅਥਾਰਿਟੀ ਦੇ ਕਰਮਚਾਰੀਆਂ ਦਾ ਡਾਟਾ ਵੀ 25 ਦਸੰਬਰ, 2019 ਤਕ ਅਪਲੋਡ ਕਰਵਾਉਣਾ ਯਕੀਨੀ ਕਰਨ|
ਮੁੱਖ ਮੰਤਰੀ ਅੱਜ ਤਬਾਦਲਾ ਨੀਤੀ ‘ਤੇ ਬੁਲਾਈ ਗਈ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਤੇ ਵਿਭਾਗ ਮੁੱਖੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ|
ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਸਿਖਿਆ ਵਿਭਾਗ ਦੀ ਆਨਲਾਈਨ ਤਬਾਦਲਾ ਨੀਤੀ ਦੀ ਨਾ ਸਿਰਫ ਹਰਿਆਣਾ ਵਿਚ ਸ਼ਲਾਘਾ ਹੋ ਰਹੀ ਹੈ, ਸਗੋਂ ਦੂਜੇ ਸੂਬੇ ਵੀ ਇਸ ਨੂੰ ਅਪਾਨਾ ਰਹੇ ਹਨ| ਇਹ ਅਧਿਕਾਰੀਆਂ ਲਈ ਮਾਣ ਦੀ ਗੱਲ ਹੈ| ਉਨਾਂ ਕਿਹਾ ਕਿ ਕਿਸੇ ਵੀ ਵਿਵਸਥਾ ਨੂੰ ਪੂਰੀ ਸੰਤੁਸ਼ਟੀ ਨਾਲ ਚਲਾਉਣਾ ਹੈ ਤਾਂ ਸਾਨੂੰ ਦਿਲ ਨਾਲ ਕੰਮ ਕਰਨਾ ਹੋਵੇਗਾ| ਉਨਾਂ ਕਿਹਾ ਕਿ ਕਰਮਚਾਰੀਆਂ ਲਈ ਤਬਾਦਲਾ ਕੋਈ ਸਜਾ ਨਹੀਂ, ਸਗੋਂ ਸੇਵਾ ਦਾ ਇਕ ਹਿੱਸਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਖਾਸੀ ਆਸਾਮੀ ਦੀ ਗਿਣਤੀ ਵਿਭਾਗ ਵਿਚ ਪ੍ਰਵਾਨ ਆਸਾਮੀ ਮਾਇਨਸ ਹਰੇਕ ਸ਼੍ਰੇਣੀ ਦੇ ਭਰੇ ਹੋਈ ਆਸਾਮੀ ਮਾਨ ਕੇ ਚਲਣ, ਭਾਵੇਂ ਉਹ 500 ਤੋਂ ਵੱਧ ਹੈ ਜਾਂ 500 ਤੋਂ ਘੱਟ| ਇੱਥੇ ਤਕ ਕਿ ਪ੍ਰਸ਼ਾਸਨਿਕ ਅਨੁਰੂਪਤਾ ਯੂਨੀਟਾਂ, ਜਿਲਾ, ਬਲਾਕ ਤੇ ਤਹਿਸੀਲ ਆਦਿ ਮੰਨੀ ਜਾਵੇ| ਇਸ ਤੋਂ ਇਲਾਵਾ, ਹਰੇਕ ਪ੍ਰਸ਼ਾਸਨਿਕ ਸਕੱਤਰ ਨੂੰ ਮੁੱਖ ਸਕੱਤਰ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਵੰਡ ਕੀਤੀਆਂ ਆਸਾਮੀਆਂ ਨੂੰ 25 ਨਵੰਬਰ, 2019 ਨੂੰ ਸ਼ਾਮ 5:00 ਵਜੇ ਤਕ ਬਲਾਕ ਕਰਨਾ ਹੋਵੇਗਾ|
ਉਨਾਂ ਕਿਹਾ ਕਿ ਹੋਰ ਵਿਭਾਗਾਂ ਦੇ ਕਰਚਮਾਰੀਆਂ ਨੂੰ ਵੀ ਵਿਕਲਪ ਅਨੁਸਾਰ ਸਟੇਸ਼ਨ ਮਿਲੀ ਇਹ ਆਨਲਾਈਨ ਤਬਾਦਲਾ ਨੀਤੀ ਦਾ ਮੁੱਖ ਮੰਤਵ ਹੈ| ਉਨਾਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਕਰਨ ਕਿ ਆਨਲਾਈਨ ਤਬਾਦਲਾ ਨੀਤੀ ਲਾਗੂ ਕਰਦੇ ਸਮੇਂ ਕਰਮਚਾਰੀਆਂ ਸੰਗਠਨਾਂ ਦੇ ਅਹੁੱਦੇਦਾਰਾਂ ਨਾਲ ਪਹਿਲਾਂ ਮੀਟਿੰਗ ਕਰਨ| ਸਾਰੇ ਕਰਮਚਾਰੀਆਂ ਦੀ ਸੇਵਾ ਬੁੱਕ ਵੀ ਚਾਹੇ ਉਹ ਪੁਰਾਣੀ ਹੈ ਜਾਂ ਮੌਜ਼ੂਦਾ ਦੀ ਹੈ, ਉਹ ਵੀ ਐਚਆਰਐਮਐਸ ‘ਤੇ ਅਪਲੋਡ ਹੋਣੀ ਚਾਹੀਦੀ ਹੈ|
ਮੀਟਿੰਗ ਵਿਚ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਤੋਂ ਇਲਾਵਾ, ਕਈ ਹੋਰ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰ ਤੇ ਵਿਭਾਗ ਮੁੱਖੀ ਹਾਜਿਰ ਸਨ|
****
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਮਹੱਤਵਪੂਰਨ ਮੁੱਦਿਆਂ ਦੀ ਫਾਇਲਾਂ ਦੇ ਤੁਰੰਤ ਨਿਪਟਾਰੇ ਲਈ ਰਨ-ਥਰੂ-ਫਾਇਲ (ਆਰਟੀਐਫ) ਪ੍ਰਣਾਲੀ ਨੂੰ ਵਿਕਸਿਤ ਕਰਨ ਤਾਂ ਜੋ ਅਜਿਹੇ ਮਹੱਤਵਪੂਰਨ ਮੁੱਦਿਆਂ ਦੀ ਫਾਇਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਹੋ ਸਕੇ|
ਮੁੱਖ ਮੰਤਰੀ ਅੱਜ ਇੱਥੇ ਵਿੱਤ ਵਿਭਾਗ ਨਾਲ ਸਬੰਧਤ ਵੱਖ-ਵੱਖ ਕਾਰਜਪ੍ਰਣਾਲੀ ਤੇ ਕੰਮਾਂ ਬਾਰੇ ਆਯੋਜਿਤ ਕੀਤੀ ਗਈ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਦੌਰਾਨ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਵਿੱਤ ਵਿਭਾਗ ਦੇ ਸੰਚਾਲਨ ਅਤੇ ਰਾਜ ਦੇ ਖਜਾਨੇ ਦੀ ਸਥਿਤੀ ਦੇ ਸਬੰਧ ਵਿਚ ਇਕ ਪੇਸ਼ਕਾਰੀ ਵੀ ਦਿੱਤੀ|
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਬੰਧਤ ਵਿਭਾਗ ਅਜਿਹੀ ਮਹੱਤਵਪੂਰਨ ਫਾਇਲਾਂ ਦੇ ਤੁਰੰਤ ਨਿਪਟਾਰੇ ਲਈ ਖਜਾਨਾ ਵਿਭਾਗ ਅਤੇ ਮੁੱਖ ਮੰਤਰੀ ਦਫਤਰ ਲਈ ਵੱਖ-ਵੱਖ ਸੁਆਲਾਂ ਲਈ ਚੈਕਲਿਸਟ ਦੀ ਸਹੂਲਤ ਵੀ ਪ੍ਰਦਾਨ ਕਰਨ, ਤਾਂ ਜੋ ਮਹੱਤਵਪੂਰਨ ਮੁੱਦਿਆਂ ਦੀ ਫਾਇਲਾਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾ ਸਕੇ| ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਖਜਾਨਾ ਵਿਭਾਗ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਸੁਝਾਅ ਦਿੱਤ ਕਿ ਅਰਥਵਿਵਸਥਾ ਦੇ ਵਾਧੈ ਤੇ ਇਕਵਿਟੀ ਲਈ ਵਿਭਾਗ ਨੂੰ ਵੱਖ-ਵੱਖ ਸੁਧਾਰਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰਾ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਤੋਂ ਇਲਾਵਾ ਵਿੱਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਿਰ ਸਨ|

*****
ਹਰਿਆਣਾ ਗੋਆ ਵਿਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੇਸਟਿਵਲ ਵਿਚ ਹਿੱਸੇਦਾਰ ਬਣਿਆ
ਚੰਡੀਗੜ, 21 ਨਵੰਬਰ ( ) – ਹਰਿਆਣਾ ਪਹਿਲੀ ਵਾਰ ਗੋਆ ਵਿਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੇਸਟਿਵਲ ਆਫ ਇੰਡਿਆ (ਆਈਐਫਐਫਆਈ) ਦਾ ਹਿੱਸਾ ਬਣਿਆ ਹੈ| ਖਾਸ ਗੱਲ ਹੈ ਕਿ ਫੈਸਿਟਵਲ ਵਿਚ ਹਰਿਆਣਾ ਨੂੰ ਲੈ ਕੇ ਫਿਲਮ ਜਗਤ ਨਾਲ ਜੁੜੇ ਲੋਕਾਂ ਦਾ ਖਾਸ ਰੁਝਾਨ ਨਜ਼ਰ ਆ ਰਿਹਾ ਹੈ| ਵਰਣਨਯੋਗ ਹੈ ਕਿ ਹਰਿਆਣਾ ਵਿਚ ਫਿਲਮ ਨੀਤੀ ਲਾਗੂ ਹੋ ਚੁੱਕੀ ਹੈ| ਸਿੰਗਲ ਵਿੰਡੋ ਸਿਸਟਮ ‘ਤੇ ਫਿਲਮ ਸ਼ੂਟਿੰਗ ਦੀ ਇਜਾਜਤ ਤੇ ਹਰਿਆਣਾਵੀਂ ਅਤੇ ਗੈਰ-ਹਰਿਆਣਾਵੀਂ ਫਿਲਮਾਂ ਲਈ ਇੰਸੇਂਟਿਵ ਦੇ ਪ੍ਰਵਧਾਨ ਨਾਲ ਫੇਸਿਟਬਲ ਵਿਚ ਫਿਲਮ ਉਦਯੋਗ ਨਾਲ ਜੁੜੇ ਲੋਕ ਖਾਸੀ ਜਾਣਕਾਰੀ ਜੁੱਟਾਉਂਦੇ ਨਜਰ ਆਏ| ਇਹ ਦਸਿਆ ਦੇਣ ਮੁੱਖ ਮੰਤਰੀ ਮਨੋਹਰ ਲਾਲ ਨੇ ਬੀਤੇ ਸਾਲ ਹਰਿਆਣਾ ਵਿਚ ਫਿਲਮ ਨੀਤੀ ਲਾਗੂ ਕੀਤੀ ਸੀ, ਇਸ ਤੋਂ ਪਹਿਲਾਂ ਸੂਬੇ ਵਿਚ ਫਿਲਮ ਨੂੰ ਲੈ ਕੇ ਕਈ ਨੀਤੀ ਨਹੀਂ ਸੀ|
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਨੈਸ਼ਨਲ ਫਿਲਮ ਡਿਵਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਪੰਜ ਦਿਨਾਂ ਫਿਲਮ ਬਾਜਾਰ ਵਿਚ ਹਰਿਆਣਾ ਸੂਬੇ ਨੇ ਪਹਿਲੀ ਵਾਰ ਹਿੱਸੇਦਾਰੀ ਕੀਤੀ ਹੈ| ਸੂਬੇ ਵੱਲੋਂ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਦੀ ਅਗਵਾਈ ਹੇਠ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਨੀਰਜ ਕੁਮਾਰ ਤੇ ਡਾ. ਆਰ.ਐਸ.ਗੋਦਾਰਾ ਫਿਲਮ ਫੇਸਟਿਵਲ ਵਿਚ ਹਿੱਸੇਦਾਰੀ ਕਰ ਰਹੇ ਹਨ|
ਵਰਣਨਯੋਗ ਹੈ ਕਿ ਫਿਲਮ ਬਾਜਾਰ ਵਿਚ ਦੇਸ਼ ਦੇ ਮੁੱਖ ਰਾਜ ਆਪਣੇ-ਆਪਣੇ ਸੂਬੇ ਦੀ ਫਿਲਮ ਨੀਤੀ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਨਿਰਮਾਤਾਵਾਂ ਨੂੰ ਆਪਣੇ ਸੂਬੇ ਵੱਲ ਫਿਲਮ ਉਦਯੋਗ ਲਈ ਦਿੱਤੀ ਜਾਣ ਵਾਲੀ ਸਹੂਲਤਾਂ ਦੀ ਜਾਣਕਾਰੀ ਦਿੰਦੇ ਹਨ ਤਾਂ ਜੋ ਫਿਲਮ ਜਗਤ ਦੀ ਸਬੰਧਤ ਸੂਬੇ ਵਿਚ ਹਿੱਸੇਦਾਰੀ ਵੱਧੇ| ਇਸ ਫਿਲਮ ਫੇਸਿਟਵਲ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਸੂਬਿਆਂ ਦੇ ਨੁਮਾਇੰਦਿਆਂ ਨੇ ਆਪਣੀ-ਆਪਣੀ ਨੀਤੀ ਬਾਰੇ ਜਾਣਕਾਰੀ ਦਿੱਤੀ|

****

ਭਾਰਤ ਦੇ ਚੋਣ ਕਮਿਸ਼ਨ ਨੇ ਮੁੜ ਨਿਰੀਖਣ ਅਤੇ ਚੋਣ ਵੈਰੀਫਿਕੇਸ਼ਨ ਤਹਿਤ ਪ੍ਰੋਗ੍ਰਾਮ ਜਾਰੀ ਕੀਤਾ
ਚੰਡੀਗੜ, 21 ਨਵੰਬਰ ( ) – ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਹਲਕਿਆਂ ਦੇ ਵਿਸ਼ੇਸ਼ ਸਾਰ ਮੁੜ ਨਿਰੀਖਣ ਅਤੇ ਚੋਣ ਵੈਰੀਫਿਕੇਸ਼ਨ ਤਹਿਤ ਪ੍ਰੋਗ੍ਰਾਮ ਜਾਰੀ ਕੀਤਾ ਹੈ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 22 ਨਵੰਬਰ ਨੂੰ ਹਰਿਆਣਾ ਵਿਚ ਚੋਣ ਵੈਰੀਫਿਕੇਸ਼ਨ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨਾਲ ਤੋਂ ਕੀਤੀ ਜਾਵੇਗੀ| ਸਵੀਪ ਦੀ ਸਹਾਇਤਾ ਨਾਲ ਮੁਹਿੰਮ ਵਜੋ ਚੋਣ ਵੈਰੀਫਿਕੇਸ਼ਨ ਪ੍ਰੋਗ੍ਰਾਮ (ਈ.ਵੀ.ਪੀ.) 20 ਦਸੰਬਰ 2019 ਤਕ ਚਲਾਇਆ ਜਾਵੇਗਾ|
ਉਨਾਂ ਨੇ ਦਸਿਆ ਕਿ ਨਾਗਰਿਕ ਵੋਟਰ ਹੈਲਪਲਾਇਨ ਮੋਬਾਇਲ ਐਪ, ਐਨ.ਵੀ.ਐਸ.ਪੀ. ਪੋਰਟਲ ਰਾਹੀਂ ਜਾਂ ਬੀ.ਐਲ.ਓ. ਰਾਹੀਂ ਈ.ਆਰ.ਓ. ਨੂੰ ਇਕ ਭਰੇ ਹੋਏ ਫਾਰਮ ਦੀ ਹਾਰਡ ਕਾਪੀ ਭੇਜ ਕੇ ਵੀ ਆਪਣੇ ਚੋਣ ਵੇਰਵੇ ਦੀ ਜਾਂਚ ਕਰ ਸਕਦੇ ਹਨ| ਜੇ ਚੋਣ ਵੇਰਵੇ ਵਿਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਇਨਪੁੱਟ ਦੇ ਸੋਧ ਲਈ ਫਾਰਮ 8 ਆਟੋਮੈਟਿਕ ਜਨਰੇਟ ਹੋ ਜਾਵੇਗਾ ਅਤੇ ਇਸ ਫਾਰਮ ਰਾਹੀਂ ਸਹੀ ਵੇਰਵਾ ਜਮਾ ਹੋ ਜਾਵੇਗਾ| ਕਿਸੇ ਮੈਂਬਰ ਦੀ ਮੌਤ ਜਾਂ ਸਥਾਨ ਬਦਲਣ ਦੇ ਮਾਮਲੇ ਵਿਚ ਫਾਰਮ 7 ਦੇ ਆਟੋਮੈਟਿਕ ਜਨਰੇਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ|
ਸ੍ਰੀ ਅਗਰਵਾਲ ਨੇ ਦਸਿਆ ਕਿ ਪ੍ਰੋਗ੍ਰਾਮ ਦੌਰਾਨ ਸੰਭਾਵਿਤ ਵੋਟਰਾਂ ਦਾ ਵੇਰਵਾ ਇਕੱਠਾ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਡਾਟਾਬੇਸ ਵਿਚ ਰੱਖਿਆ ਜਾ ਸਕੇ ਇਸ ਲਈ ਅਜਿਹੇ ਮਾਮਲਿਆਂ ਵਿਚ ਫਾਰਮ 6 ਦਾ ਆਟੋ ਜਰਨੇਸ਼ਨ ਦਾ ਪ੍ਰਾਵਧਾਨ ਨਹੀਂ ਹੋਵੇਗਾ| ਅਪਾਹਜ ਵੋਟਰਾਂ ਨੂੰ ਵੋਟਰ ਹੈਲਪਲਾਇਨ ਨੰਬਰ 1950 ਰਾਹੀਂ ਉਨਾਂ ਦਾ ਵੇਰਵਾ ਜਾਨਣ ਦੀ ਸਹੂਲਤ ਦਿੱਤੀ ਜਾਵੇਗੀ| ਉਨਾਂ ਨੇ ਦਸਿਆ ਕਿ ਵੋਟਰਾਂ ਦੀ ਜਾਣਕਾਰੀ ਜਾਂ ਵੇਰਵੇ ਦਾ ਵੈਰੀਫਿਕੇਸ਼ਨ ਅਤੇ ਸੰਗ੍ਰਹਿਣ ਲਈ ਬੀ.ਐਲ.ਓ. ਵੱਲੋਂ ਘਰ-ਘਰ ਜਾ ਕੇ ਵੇਰੀਫਿਕੇਸ਼ਨ ਕੀਤੀ ਜਾਵੇਗੀ|

*****
ਹਰਿਆਣਾ ਦੇ ਮੁੱਖ ਮੰਤਰੀ ਨੇ ਗੋਲਡ ਮੈਡਲ ਜਿੱਤਣ ‘ਤੇ ਮਨੂ ਭਾਕਰ ਨੂੰ ਵਧਾਈ ਦਿੱਤੀ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਆਈ.ਐਸ.ਐਸ.ਐਫ. ਵਿਸ਼ਵ ਕੱਪ ਫਾਈਨਲ ਵਿਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ ‘ਤੇ ਮਨੂ ਭਾਕਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ| ਮਨੂ ਭਾਕਰ ਮੂਲ ਰੂਪ ਤੋਂ ਹਰਿਆਣਾ ਦੇ ਝੱਜਰ ਜਿਲੇ ਦੀ ਰਹਿਣ ਵਾਲੀ ਹੈ|
ਅੱਜ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੁਸ੍ਰੀ ਮਨੂ ਭਾਕਰ ਨੇ ਪਹਿਲੇ ਵੀ ਇਸ ਤਰਾ ਦੇ ਮੁਕਾਬਲਿਆਂ ਵਿਚ ਸੋਨਾ ਤਮਗਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਣ ਕੀਤਾ ਹੈ| ਸਾਨੂੰ ਹਰਿਆਣਾ ਦੀ ਬੇਟੀਆਂ ‘ਤੇ ਮਾਣ ਹੈ ਅਤੇ ਮਨੂ ਭਾਕਰ ਵਰਗੀ ਬੇਟੀਆਂ ਹੋਰਾਂ ਦੇ ਲਈ ਪ੍ਰੇਰਣਾ ਸਰੋਤ ਬਣੇਗੀ|

*****
ਸੂਬੇ ਦੇ ਨੌਜੁਆਨਾਂ ਨੂੰ ਭਾਰਤੀ ਸੰਵਿਧਾਨ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ – ਸਿਖਿਆ ਮੰਤਰੀ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਭਾਰਤੀ ਸੰਵਿਧਾਨ ਦੇ ਅਪਨਾਉਣ ਦੀ 10ਵੀਂ ਜੈਯੰਤੀ ਦੇ ਮੌਕੇ ‘ਤੇ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕਰੀਬ ਸਾਢੇ ਚਾਰ ਮਹੀਨੇ ਤਕ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਵਿਚ ਨੌਜੁਆਨਾਂ ਨੂੰ ਸੰਵਿਧਾਨ ਵਿਚ ਵਰਨਣ ਕੀਤੇ ‘ਮੌਲਿਕ ਜਿੰਮੇਵਾਰੀਆਂ’ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਵੇਗਾ|
ਉਨਾਂ ਨੇ ਦਸਿਆ ਕਿ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਦਿਵਸ ਨੂੰ ਅਪਨਾਇਆ ਸੀ ਅਤੇ ਇਸ ਤੋਂ ਬਾਅਦ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ| ਇਸ ਕਾਰਨ ਹਰੇਕ ਸਾਲ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਮਨਾ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਦੂਸਰੇ ਵਿਦਵਾਨਾਂ ਦਾ ਸੰਵਿਧਾਨ ਨਿਰਮਾਣ ਵਿਚ ਦਿੱਤੇ ਗਏ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ| ਇਸ ਸਾਲ ਸਾਡੇ ਦੇਸ਼ ਵੱਲੋਂ ਸੰਵਿਧਾਨ ਅਪਨਾਉਣ ਨੂੰ 70ਵੀਂ ਜੈਯੰਤੀ ਮਨਾਈ ਜਾ ਰਹੀ ਹੈ ਅਤੇ ਸਰਕਾਰ ਨੇ ਸੰਵਿਧਾਨ ਦੇ ਮਹਤੱਵਪੂਰਣ ਘਟਕ ਮੌਲਿਕ ਜਿਮੇਵਾਰੀਆਂ ਨੂੰ ਲੈ ਕੇ ਨੋਜੁਆਨਾਂ ਨੂੰ ਜਾਗਰੂਕ ਕਰਨ ਲਈ ਕੌਮੀ ਪੱਧਰ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ| ਇਹ ਮੁਹਿੰਮ 26 ਨਵੰਬਰ, 2019 ਤੋਂ ਸ਼ੁਰੂ ਹੋ ਕੇ ਡਾ. ਅੰਬੇਦਕਰ ਜੈਯੰਤੀ ਯਾਨੀ 14 ਅਪ੍ਰੈਲ 2020 ‘ਸਮਰਸਤਾ ਦਿਵਸ’ ਤਕ ਚੱਲੇਗਾ|
ਸਿਖਿਆ ਮੰਤਰੀ ਕੰਵਰ ਪਾਲ ਨੇ ਅੱਗੇ ਜਾਣਕਾਰੀ ਦਿੱਤੀ ਕਿ ਜਾਗਰੂਕਤਾ ਮੁਹਿੰਮ ਦੌਰਾਨ ਰਾਜ ਦੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸੰਵਿਧਾਨ ਦੇ ‘ਮੌਲਿਕ ਜਿਮੇਵਾਰੀਆਂ’ ਨੂੰ ਲੈ ਕੇ ਕਈ ਪ੍ਰੋਗ੍ਰਾਮਾਂ ਦਾ ਆਯੋਜਨ ਕਰਵਾਇਆ ਜਾਵੇਗਾ| ਉਨਾਂ ਨੇ ਦਸਿਆ ਕਿ ਉਚੇਰੀ ਸਿਖਿਆ ਵਿਭਾਗ ਦੇ ਵਿਦਿਅਕ ਸੰਸਥਾਨਾਂ ਵਿਚ 26 ਨਵੰਬਰ, 2019 ਨੂੰ ਜਿੱਥੇ ‘ਮੌਲਿਕ ਜਿਮੇਵਾਰੀਆਂ’ ‘ਤੇ ਲੈਕਚਰ ਕਰਵਾਏ ਜਾਣਗੇ ਉੱਥੇ 25 ਜਨਵਰੀ 2020 ਨੂੰ ‘ਅਧਿਕਾਰ ਅਤੇ ਜਿਮੇਵਾਰੀਆਂ’ ਵਿਸ਼ੇ ‘ਤੇ ਵਾਦ-ਵਿਵਾਦ ਪ੍ਰੋਗ੍ਰਾਮ ਹੋਣਗੇ| ਇੰਨਾਂ ਤੋਂ ਇਲਾਵਾ, 26 ਜਨਵਰੀ 2020 ਨੂੰ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੌਲਿਕ ਜਿਮੇਵਾਰੀਆਂ ਦੇ ਪਾਲਣ ਦਾ ਸੰਕਲਪ ਕਰਵਾਇਆ ਜਾਵੇਗਾ| ਸੰਵਿਧਾਨ ਦੇ ਮੁੱਖ ਅਨੁਛੇਦਾਂ ‘ਤੇ ਡਾਕਿਯੂਮੈਂਟਰੀ ਮੂਵੀ, ‘ਮੌਲਿਕ ਜਿਮੇਵਾਰੀਆਂ’ ‘ਤੇ ਨੂਕੜ ਨਾਟਰ, ਲੇਖ ਮੁਕਾਬਲੇ, ਪ੍ਰਸ਼ਨੋਤਰੀ ਅਤੇ ਸਾਰੇ ਜਿਲਿਆਂ ਵਿਚ ‘ਸਮਾਨਤਾ ਦੇ ਲਈ ਦੌੜ’ ਯਾਨੀ ਹਾਫ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ|
ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਨੌਜੁਆਨਾਂ ਨੂੰ ਅਕਾਦਮਿਕ ਸਿਖਿਆ ਦੇ ਨਾਲ-ਨਾਲ ਦੇਸ਼ ਭਗਤੀ ਤੇ ਸੰਸਕਾਰਾਂ ਦੀ ਸਿਖਿਆ ਦੇਣਾ ਵੀ ਹੈ ਤਾਂ ਜੋ ਉਹ ਰਾਸ਼ਟਰ ਦੇ ਸਭਿਅਕ ਨਾਗਰਿਕ ਬਣ ਸਕਣ|

****** 
ਹਰਿਆਣਾ ਉਰਦੂ ਅਕਾਦਮੀ ਵੱਲੋਂ 22 ਨਵੰਬਰ ਨੂੰ ਉਰਦੂ ਪੱਤਰਕਾਰਿਤਾ ‘ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ
ਚੰਡੀਗੜ, 21 ਨਵੰਬਰ ( ) – ਹਰਿਆਣਾ ਉਰਦੂ ਅਕਾਦਮੀ ਪੰਚਕੂਲਾ ਵੱਲੋਂ 22 ਨਵੰਬਰ, 2019 ਨੂੰ ਉਰਦੂ ਪੱਤਰਕਾਰਿਤਾ ‘ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਅਕਾਦਮੀ ਦੇ ਨਿਦੇਸ਼ਕ ਚੰਦਰ ਤ੍ਰਿਖਾ ਨੇ ਦਸਿਆ ਕਿ ਸੈਮੀਨਾਰ ਵਿਚ ਰਿਹਾਇਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਰਾਜ ਵਿਜੀਲੈਂਸ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਰਨਲ ਸ੍ਰੀ ਕੇ.ਪੀ. ਸਿੰਘ ਪ੍ਰਧਾਨਗੀ ਕਰਣਗੇ, ਉਨਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੀਨੀਅਰ ਪੱਤਰਕਾਰ ਐਨ.ਐਸ. ਪਰਵਾਨਾ ਅਤੇ ਕੇਂਦਰੀ ਸਾਹਿਤ ਅਕਾਦਮੀ ਦੇ ਅਧਿਆਪਕ ਸ੍ਰੀ ਮਾਧਵ ਕੌਸ਼ਿਕ ਵਿਸ਼ੇਸ਼ ਮਹਿਮਾਨ ਵੱਜੋਂ ਮੌਜ਼ੂਦ ਰਹਿਣਗੇ| ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਯਾਉਰ ਰਹਿਮਾਨ ਸਿੱਦਕੀ ਮੁੱਖ ਬੁਲਾਰੇ ਵੱਜੋਂ ਉਰਦੂ ਪੱਤਰਕਾਰਿਤਾ ‘ਤੇ ਵਿਸਥਾਰ ਨਾਲ ਚਾਨਣਾ ਪਾਉਣਗੇ|

****
ਸੂਬੇ ਵਿਚ ਸਨਮਾਨ ਭੱਤਾ ਦੇਣ ਵਿਚ ਰੁਕਾਵਟ ਨਹੀਂ ਆਉਣੀ ਚਾਹੀਦੀ ਹੈ – ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਬੁਢਾਪਾ ਸਨਮਾਨ ਭੱਤਾ, ਦਿਵਆਂਗ ਅਤੇ ਵਿਧਵਾ ਪੈਂਸ਼ਨ ਦੇਣ ਵਿਚ ਕੋਈ ਵੀ ਰੁਕਾਵਟ ਅਤੇ ਦੇਰੀ ਨਹੀਂ ਹੋਣੀ ਚਾਹੀਦੀ ਹੈ|
ਉਨਾਂ ਨੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਲੈਂਦੇ ਹੋਏ ਕਿਹਾ ਕਿ ਪੈਂਸ਼ਨ ਦੇਣ ਵਿਚ ਦੇਰੀ ਅਤੇ ਰੁਕਾਵਟ ਪਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ| ਉਨਾਂ ਨੇ ਕਿਹਾ ਕਿ ਦਿਵਆਂਗਾਂ ਨੂੰ ਨਿਯਮ ਅਨੁਸਾਰ ਦਿੱਤੀ ਜਾਣ ਵਾਲੀ ਸਹੂਨਲਾਂ ਵੀ ਯਕੀਨੀ ਕੀਤੀਆਂ ਜਾਣ| ਉਨਾਂ ਨੇ ਕਿਹਾ ਕਿ ਸੂਬੇ ਤੋਂ ਨਸ਼ੇ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਨ|
ਸ੍ਰੀ ਯਾਦਵ ਨੇ ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਰਾਜ ਵਿਚ ਫੌਜੀ ਅਤੇ ਨੀਮ ਫੌਜੀ ਦੀ ਭਲਾਈ ਲਈ ਸਹੀ ਕਦਮ ਚੁੱਕੇ ਜਾਣ ਤਾਂ ਜੋ ਉਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲ ਸਕੇ|
ਇਸ ਮੌਕੇ ‘ਤੇ ਮੀਟਿੰਗ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀਮਤੀ ਨੀਰਜਾ ਸ਼ੇਖਰ, ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਰਾਜ ਸ਼ੇਖਰ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਨਿਦੇਸ਼ਕ ਗੀਤਾ ਭਾਰਤੀ ਅਤੇ ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਨਿਦੇਸ਼ਕ ਵਿਜੇਂਦਰ ਕੁਮਾਰ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ|

***** 
ਭਾਰਤੀ ਉਦਯੋਗ ਫੈਡਰੇਸ਼ਨ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਭਾਰਤੀ ਉਦਯੋਗ ਫੈਡਰੇਸ਼ਨ (ਸੀ.ਆਈ.ਆਈ.) ਦੇ ਨਾਰਥਨ ਰਿਜਨ ਦੇ ਚੇਅਰਮੈਨ ਸਮੀਰ ਗੁਪਤਾ ਦੀ ਅਗਵਾਈ ਹੇਠ ਇਕ ਵਫਦ ਨੇ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ|
ਮੁਲਾਕਤਾ ਦੌਰਾਨ ਵਫਦ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਰੁਜਗਾਰ, ਅਕਸ਼ੈ ਉਰਜਾ, ਉਦਯੋਗ, ਅਰਥ-ਵਿਵਸਥਾ, ਇੰਫ੍ਰਾਸਟਕਚਰ ਆਦਿ ਵਿਸ਼ੇਆਂ ‘ਤੇ ਚਰਚਾ ਕੀਤੀ ਅਤੇ ਪ੍ਰਸੰਘ ਵੱਲੋਂ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂਦੀ ਜਾਣਕਾਰੀ ਦਿੱਤੀ| ਇਸ ਮੌਕੇ ‘ਤੇ ਸ੍ਰੀ ਸਮੀਰ ਗੁਪਤਾ ਨੇ ਮੁੱਖ ਮੰਤਰੀ ਨੂੰ ਸੀ.ਆਈ.ਆਈ. ਵੱਲੋਂ ਤਿਆਰ ਕੀਤੇ ਗਏ ਵਿਜਨ ਡਾਕਯੂਮੈਂਟਰੀ ਦੀ ਇਕ ਕਾਪੀ ਵੀ ਭੇਂਟ ਕੀਤੀ|
ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਉਹ ਰਾਜ ਵਿਚ ਅਕਸ਼ੈ ਉਰਜਾ ‘ਤੇ ਕੰਮ ਕਰਨਾ ਚਾਹੁੰਦੇ ਹਨ ਜਿਸ ਨਾਲ ਰਾਜ ਵਿਚ ਵਿਕਾਸ ਦੀ ਗਤੀ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਊਰਜਾ ਦਾ ਇਕ ਵਿਕਲਪ ਤਿਆਰ ਹੋਵੇਗਾ| ਵਫਦ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਊਰਜਾ ਦੇ ਖੇਤਰ ਵਿਚ ਸਰਕਾਰ ਦੇ ਨਾਲ ਮਿਲ ਕੇ ਇਕ ਪਾਇਲਟ ਪਰਿਯੋਜਨਾ ‘ਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਕਿ ਕਿਫਾਇਤੀ ਉਰਜਾ ਤਿਆਰ ਕੀਤੀ ਜਾ ਸਕੇ, ਇਸ ‘ਤੇ ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਪ੍ਰਸੰਘ ਦੇ ਨਾਲ ਮਿਲ ਕੇ ਇਸ ਤਰਾ ਦੀ ਪਰਿਯੋਜਨਾ ਲਈ ਸੰਭਾਨਾਵਾਂ ਤਲਾਸ਼ਣ ਦਾ ਕੰਮ ਕਰਨ|
ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਦਸਿਆ ਕਿ ਹਰਿਆਣਾ ਰਾਜ ਨੇ ਈਜ-ਆਫ-ਫੂਇੰਗ ਬਿਜਨੈਸ ਵਿਚ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਅਤੇ ਇਸ ਮਾਮਲੇ ਵਿਚ ਹੁਣ ਹਰਿਆਣਾ ਉੱਤਰ ਭਾਰਤ ਵਿਚ ਪਹਿਲੇ ਸਥਾਨ ‘ਤੇ ਹੈ| ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਜ ਨੂੰ ਵਿਕਾਸ ਦੇ ਮਾਮਲੇ ਵਿਚ ਸੱਭ ਤੋਂ ਅੱਗੇ ਲੈ ਜਾਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵਿਚ ਉਨਾਂ ਦੀ ਸਰਕਾਰ ਸਟਾਰਟ-ਅੱਪ ਖੇਤਰ ਵਿਚ ਹਰ ਸੰਭਵ ਸਹਿਯੋਣ ਦੇਣ ਲਈ ਤਿਆਰ ਹੈ| ਮੁੱਖ ਮੰਤਰੀ ਸਾਹਮਣੇ ਪ੍ਰਸੰਘ ਦੇ ਅਧਿਕਾਰੀਆਂ ਨੇ ਬਿਜਲੀ, ਪਾਣੀ, ਪ੍ਰਦੂਸ਼ਣ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਨਾਲ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ|
ਮੁੱਖ ਮੰਤਰੀ ਨੇ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰਿਆਣਾ ਵਿਚ ਉਦਯੋਗ ਸਥਾਪਿਤ ਹੋਣ, ਪਰ ਇੰਨਾਂ ਉਦਯੋਗਾਂ ਵਿਚ ਹਰਿਆਣਾ ਦੇ ਨੌਜੁਆਨਾਂ ਨੂੰ ਰੁਜਗਾਰ ਵੀ ਪ੍ਰਾਪਤ ਹੋਣ| ਉਨਾਂ ਨੇ ਕਿਹਾ ਕਿ ਉਨਾਂ ਦੀ ਪਹਿਲ ਰਾਜ ਦੇ ਨੌਜੁਆਨਾਂ ਨੂੰ ਰੁਜਗਾਰ ਦਿਲਵਾਇਆ ਹੈ, ਜਿਸ ਦੇ ਲਈ ਰਾਜ ਸਰਕਾਰ ਵੱਲੋਂ ਜਿਲਾ ਪਲਵਲ ਵਿਚ ਕੌਸ਼ਲ ਵਿਕਾਸ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ| ਇਸ ਕੜੀ ਵਿਚ ਪ੍ਰਸੰਘ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਫੈਡਰੇਸ਼ਨ ਵੱਲੋਂ ਨੌਜੁਆਨਾਂ ਵਿਚ ਕੌਸ਼ਲ ਵਿਕਾਸ ਤਹਿਤ ਗੁਰੂਗ੍ਰਾਮ ਵਿਚ ਮਾਡਲ ਕੈਰਿਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ ਅਤੇ ਹੁਣ ਤਕ ਉੱਥੋਂ ਸਿਖਲਾਈ ਪ੍ਰਾਪਤ ਕਰ ਚੁੱਕੇ 50,000 ਨੌਜੁਆਨਾਂ ਨੂੰ ਰੁਜਗਾਰ ਮਿਲਿਆ ਹੈ| ਅਧਿਕਾਰੀਆਂ ਨੇ ਕਿਹਾ ਕਿ ਉਹ ਰਾਜ ਦੇ ਪਾਣੀਪਤ, ਫਰੀਦਾਬਾਦ ਅਤੇ ਪੰਚਕੂਲਾ ਵਿਚ ਨੌਜੁਆਨਾਂ ਦੇ ਕੌਸ਼ਲ ਵਿਕਾਸ ਨੂੰ ਨਿਖਾਰਣ ਲਈ ਅਜਿਹੇ ਮਾਡਲ ਕੈਰਿਅਰ ਸੈਂਟਰ ਖੋਲਣਾ ਚਾਹੁੰਦੇ ਹਨ, ਜਿਸ ‘ਤੇ ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਨੂੰ ਇਕ ਕੰਮ ਯੋਜਨਾ ਬਨਾਉਣ ਲਈ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇੰਨਾਂ ਸੈਂਟਰਾਂ ਦੀ ਮਾਨਤਾ ਰਾਜ ਦੇ ਕੌਸ਼ਲ ਵਿਕਾਸ ਯੂਨੀਵਰਸਿਟੀ ਨਾਲ ਕੀਤੀ ਜਾਵੇ|
ਮੁਲਾਕਾਤ ਦੌਰਾਨ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੀ ਅਗਵਾਈ ਵਿਚ ਚਲਾਈ ਜਾ ਰਹੀ ਰਾਜ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਨਵੇਂ ਪਹਿਲੂਆਂ ਤੇ ਕਦਮਾਂ ਦੀ ਵੀ ਸ਼ਲਾਘਾ ਕੀਤੀ|
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਟੀ.ਵੀ.ਐਸ.ਐਨ. ਪ੍ਰਸਾਦ ਅਤੇ ਸੀ.ਆਈ.ਡੀ. ਤੋਂ ਸ੍ਰੀ ਅਨੁਜ ਮੁਜਾਲ ਦੇ ਇਲਾਵਾ ਸੀ.ਆਈ.ਆਈ. ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

****
ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ
ਚੰਡੀਗੜ, 21 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਅੱਜ ਇੱਥੇ ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ (ਆਬਕਾਰੀ) ਮੰਤਰੀ ਸ੍ਰੀ ਕਵਾਸੀ ਲਖਮਾ ਨੇ ਮੁਲਾਕਾਤ ਕੀਤੀ ਅਤੇ ਸ੍ਰੀ ਮਨੋਹਰ ਲਾਲ ਨੂੰ ਮੁੜ ਹਰਿਆਣਾ ਦਾ ਮੁੱਖ ਮੰਤਰੀ ਬਨਣ ਦੀ ਵਧਾਈ ਦਿੱਤੀ|
ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਰੁਜਗਾਰ, ਖੇਤੀਬਾੜੀ, ਸਭਿਆਚਾਰ ਅਤੇ ਉਦਯੋਗ ਦੇ ਨਾਲ-ਨਾਲ ਮੌਜੂਦਾ ਰਾਜਨੀਤਿਕ ਸਥਿਤੀਆਂ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ| ਗਲਬਾਤ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਛਤੀਸਗੜ ਵਿਚ ਆਪਣੇ ਪ੍ਰਵਾਸ ਦੇ ਤਜਰਬਿਆਂ ਨੂੰ ਸਾਂਝਾਂ ਕਰਦੇ ਹੋਏ ਕਿਹਾ ਕਿ ਉਨਾਂ ਨੇ ਛਤੀਸਗੜ ਵਿਚ ਕਾਫੀ ਸਮਾਂ ਬਿਤਾਇਆ ਹੈ ਅਤੇ ਇੱਥੇ ਜਿਆਦਾਤਰ ਇਲਾਕਿਆਂ ਨੂੰ ਦੇਖਿਆ ਹੈ|
ਇਸ ਮੌਕੇ ‘ਤੇ ਸ੍ਰੀ ਲਖਮਾ ਨੇ ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਛਤੀਸਗੜ ਵਿਚ ਵੀ ਅਜਿਹੀ ਸਫਲ ਯੋਜਨਾਵਾਂ ਨੂੰ ਦੋਹਰਾਇਆ ਜਾਵੇਗਾ| ਛਤੀਸਗੜ ਦੇ ਉਦਯੋਗ ਅਤੇ ਕਾਮਰਸ਼ਲ ਟੈਕਸ (ਆਬਕਾਰੀ) ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਦੇ ਮੇਹਨਤੀ ਅਤੇ ਲਗਨਸ਼ੀਲ ਲੋਕਾਂ ਵੱਲੋਂ ਛਤੀਸਗੜ ਦੇ ਵਿਕਾਸ ਵਿਚ ਵੀ ਮਹਤੱਵਪੂਰਣ ਯੋਗਦਾਨ ਦਿੱਤਾ ਜਾ ਰਿਹਾ ਹੈ|
ਇਸ ਮੌਕੇ ‘ਤੇ ਉਨਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ 27 ਦਸੰਬਰ ਤੋਂ 29 ਦਸੰਬਰ, 2019 ਨੂੰ ਰਾਏਪੁਰ ਵਿਚ ਆਯੋਜਿਤ ਹੋਣ ਵਾਲੇ ਕੌਮੀ ਆਦੀਵਾਸੀ ਨਾਚ ਮਹਾਉਤਸਵ ਲਈ ਸੱਦਾ ਵੀ ਦਿੱਤਾ|

Share