ਹਰਿਆਣਾ ਸਰਕਾਰ ਵੱਲੋਂ ਜਿਲਾ ਜਲ ਸਰੰਖਣ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ.

ਚੰਡੀਗੜ, 11 ਜੁਲਾਈ – ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਜਲ ਸਰੰਖਣ ਮੁਹਿੰਮ ਦੇ ਤਹਿਤ ਜਿਲਾ ਜਲ ਸਰੰਖਣ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਜਿਲਾ ਖੇਤਰਾਂ ਵਿਚ ਵਿਸ਼ੇਸ਼ ਤੌਰ ‘ਤੇ ਵਰਖਾ ਜਲ ਇੱਕਠਾ ਕਰਨ ਦੇ ਵੱਖ-ਵੱਖ ਥਾਂਵਾਂ ਦੀ ਚੋਣ ਕੀਤੀ ਜਾਵੇਗੀ|
ਇਹ ਜਾਣਕਾਰੀ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜ ਦੀ ਪ੍ਰਧਾਨਗੀ ਹੇਠ ਆਯੋਜਿਤ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਮੀਟਿੰਗ ਵਿਚ ਦਿੱਤੀ ਗਈ| ਇਸ ਦੌਰਾਨ ਮੁੱਖ ਸਕੱਤਰ ਨੇ ਸੀਨੀਅਰ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਜਲ ਸ਼ਕਤੀ ਮੁਹਿੰਮ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਜਲ ਸਰੰਖਣ ਮੁਹਿੰਮ ਦੇ ਸਫਲ ਲਾਗੂ}ਕਰਨ ਲਈ ਵਿਸ਼ੇਸ਼ ਦਿਸ਼ਾ-ਨਿਦੇਸ਼ ਵੀ ਦਿੱਤੇ ਗਏ|
ਮੀਟਿੰਗ ਵਿਚ ਦਸਿਆ ਗਿਆ ਕਿ ਸਰਕਾਰੀ ਭਵਨਾਂ ਦੇ ਵਾਧੂ ਹੋਰ ਭਵਨਾਂ ਵਿਚ ਵੀ ਵਰਖਾ ਜਲ ਇੱਕਠਾ ਕਰਨ ਦੀ ਪ੍ਰਣਾਲੀ ਨੂੰ ਵਿਸਥਾਰ ਦਿੱਤਾ ਜਾਵੇਗਾ| ਵਰਖਾ ਦਾ ਪਾਣੀ ਇੱਕਠਾ ਕਰਨ ਦੀ ਪ੍ਰਣਾਲੀ ਦੇ ਪੁਰਾਣੇ ਯੰਤਰਾਂ ਨੂੰ ਮੁੜ ਮੁਰੰਮਤ ਕਰਕੇ ਚਲਾਇਆ ਜਾਵੇਗਾ ਅਤੇ ਵਰਖਾ ਪਾਣੀ ਇੱਕਠਾ ਕਰਨ ਦੀ ਪ੍ਰਕ੍ਰਿਆ ਨੂੰ ਵਿਸਥਾਰ ਦੇਣ ਦੀ ਦਿਸ਼ਾ ਵਿਚ ਹਰੇਕ ਜਿਲਾ ਖੇਤਰ ਵਿਚ 100 ਬੋਰਵੈਲਾਂ/ਥਾਂਵਾਂ ਦੀ ਚੋਣ ਕੀਤੀ ਜਾਵੇਗੀ|
ਇਸ ਤੋਂ ਇਲਾਵਾ, ਕੁਦਰਤੀ ਜਲ ਸਰੋਤਾ ਤੇ ਤਾਲਾਬਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ ਅਤੇ ਹਰੇ ਖੇਤਰ ਦੇ ਵਿਸਥਾਰ ਦੀ ਦਿਸ਼ਾ ਵਿਚ ਪੌਦਾ ਲਗਾਉਣ ਦੀ ਮੁਹਿੰਮ ਵਿਚ ਮੁੱਖ ਤੌਰ ‘ਤੇ ਸ਼ਾਮਿਲ ਰਹੇਗਾ| ਮੀਟਿੰਗ ਵਿਚ ਦਸਿਆ ਗਿਆ ਕਿ ਸ਼ਹਿਰੀ ਖੇਤਰਾਂ ਵਿਚ ਵੀ ਵਰਖਾ ਦਾ ਪਾਣੀ ਇੱਕਠਾ ਕਰਨਾ,ਸੀਵਰੇਜ ਸਾਫ ਪ੍ਰਣਾਲੀ, ਪੌਦੇ ਲਗਾਉਣਾ ਅਤੇ ਹੋਰ ਸਬੰਧਤ ਬਿੰਦੂਆਂ ਦੇ ਟੀਚੇ ਪ੍ਰਾਪਤ ਕਰਨ ਲਈ ਯੋਜਨਾਬੱਧ ਤੇ ਸਮੇਂਬੱਧ ਢੰਗ ਨਾਲ ਕੰਮ ਕੀਤਾ ਜਾਵੇਗਾ|
ਮੁੱਖ ਸਕੱਤਰ ਨੇ ਵੀਡਿਓ ਕਾਨਫਰੈਂਸਿੰਗ ਰਾਹੀਂ ਸੂਬੇ ਦੇ ਵੱਖ-ਵੱਖ ਜਿਲਿ•ਆਂ ਦੇ ਇੰਚਾਰਜ ਅਧਿਕਾਰੀਆਂ ਨੂੰ ਮੁਹਿੰਮ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਆਦੇਸ਼ ਦਿੱਤੇ| ਮੁੱਖ ਸਕੱਤਰ ਨੇ ਸਮੇਂ-ਸਮੇਂ ‘ਤੇ ਰੈਗੂਲਰ ਤੌਰ ‘ਤੇ ਵੇਰਵਾ ਪੇਸ਼ ਕਰਨ ਤੇ ਵਰਖਾ ਦਾ ਪਾਣੀ ਇੱਕਠਾ ਕਰਨ ਦੀ ਦਿਸ਼ਾ ਵਿਚ ਜਿਲਾ ਖੇਤਰਾਂ ਵਿਚ ਕੀਤੇ ਗਏ ਕੰਮਾਂ ਨੂੰ ਵੀ ਇਕ ਦੂਜੇ ਨਾਲ ਸਾਂਝਾ ਕਰਨ ‘ਤੇ ਜ਼ੋਰ ਦਿੱਤਾ| ਮੁੱਖ ਸਕੱਤਰ ਨੇ ਵਰਖਾ ਦਾ ਪਾਣੀ ਇੱਕਠਾ ਕਰਨ ਦੀ ਮੁਹਿੰਮ ਵਿਚ ਗੈਰ-ਸਰਕਾਰੀ ਸੰਗਠਨਾਂ ਤੇ ਕਾਰਪੋਰੇਟ ਖੇਤਰ ਨਾਲ ਮਿਲ ਕੇ ਕੰਮ ਕੀਤੇ ਜਾਣ ‘ਤੇ ਵੀ ਜ਼ੋਰ ਦਿੱਤਾ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲ ਸ਼ਕਤੀ ਮੁਹਿੰਮ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਵੱਲੋਂ 1 ਜੁਲਾਈ ਤੋਂ 15 ਸਤੰਬਰ ਤਕ ਚਲਾਏ ਜਾ ਰਹੇ ਵਿਸ਼ੇਸ਼ ਜਲ ਸਰੰਖਣ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਣ ਲਈ ਹਰਿਆਣਾ ਦੀ ਮੁੱਖ ਸਕੱਤਰ ਕੇਸਨੀ ਆਨੰਦ ਅਰੋੜਾ ਨੇ ਨਵੀਂ ਦਿੱਲੀ ਵਿਚ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਲਾਗੂਕਰਨ ਦੇ ਸਬੰਧ ਵਿਚ ਵੱਖ-ਵੱਖ ਬਿੰਦੂਆਂ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਲੋਂੜੀਦੇ ਆਦੇਸ਼ ਦਿੱਤੇ|
ਵਰਣਨਯੋਗ ਹੈ ਕਿ ਜਲ ਸ਼ਕਤੀ ਮੁਹਿੰਮ ਦੀ ਦਿਸ਼ਾ ਵਿਚ ਹਰਿਆਣਾ ਦੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਵੀ ਪਿਛਲੀ ਦਿਨੀਂ ਅਧਿਕਾਰੀਆਂ ਦੀ ਮੀਟਿੰਗ ਵਿਚ ਜਿੰਮੇਵਾਰੀਆਂ ਤੈਅ ਕਰਦੇ ਹੋਏ ਲੋਂੜੀਦੇ ਦਿਸ਼ਾ-ਨਿਦੇਸ਼ ਦਿੱਤੇ ਸਨ, ਜਿਸ ਦੇ ਤਹਿਤ ਵਰਖਾ ਦਾ ਪਾਣੀ ਇੱਕਠਾ ਕਰਨ ਬਾਰੇ ਜਾਗਰੂਕਤਾ ਦੀ ਦਿਸ਼ਾ ਵਿਚ ਵਿਦਿਆਰਥੀਆਂ ਦੀ ਭੂਮਿਕਾ ਵੀ ਯਕੀਨੀ ਕੀਤੀ ਜਾ ਰਹੀ ਹੈ|
ਮੀਟਿੰਗ ਵਿਚ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਸਿੰਚਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ,ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਰ ਸ਼ਰਣ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ| 

****
ਮੌਜ਼ੂਦਾ ਹਰਿਆਣਾ ਸਰਕਾਰ ਸੂਬੇ ਦੇ ਲੋਕਾਂ ਦੀ ਉਮੀਦਾਂ ਵਿਚ ਖਰਾ ਉਤਰਨ ਦਾ ਯਤਨ ਕੀਤਾ – ਖ਼ਜਾਨਾ ਮੰਤਰੀ
ਚੰਡੀਗੜ, 11 ਜੁਲਾਈ – ਹਰਿਆਣਾ ਦੇ ਖ਼ਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਅਕਤੂਬਰ, 2014 ਵਿਚ ਜਿੰਨਾਂ ਆਸ਼ਾਵਾਂ, ਉਦੀਮਾਂ ਤੇ ਭਰੋਸੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸੂਬੇ ਦੀ ਸੱਤਾ ਸੌਂਪੀ ਸੀ, ਪਿਛਲੇ ਲਗਭਗ ਪੌਣੇ ਪੰਜ ਸਾਲਾਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਇਕ ਟੀਮ ਹਰਿਆਣਾ ਵੱਜੋਂ ਪਲ ਪਲ ਸਮਰਪਿਤ ਕਰਕੇ ਸਰਕਾਰ ਨੇ ਵਿਵਸਥਾ ਬਦਲਾਅ ਕਰ ਉਨਾਂ ‘ਤੇ ਖਰਾ ਉਤਰਨ ਦਾ ਯਤਨ ਕੀਤਾ ਹੈ|
ਕੈਪਟਨ ਅਭਿਮਨਿਊ ਅੱਜ ਇੱਥੇ ਬੁਲਾਏ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਨੇ ਪਰਿਵਾਰਵਾਦ, ਜਾਤੀਵਾਦ, ਭਾਈ-ਭਤੀਜਾਵਾਦ, ਖੇਤਰਵਾਦ ਤੇ ਭ੍ਰਿਸ਼ਟਾਚਾਰ ਤੋਂ ਉੱਪਰ ਉੱਠ ਕੇ ਪ੍ਰਸ਼ਾਸਨਿਕ ਸਭਿਆਚਾਰ ਵਿਚ ਬਦਲਾਅ ਕਰਕੇ ਸੁਸ਼ਾਸਨ ਨੂੰ ਸੂਬੇ ਦੀ ਜਨਤਾ ਦਾ ਹਿੱਤ ਰੱਖ ਕੇ ਸਿਆਸਤ ਦੀ ਇਕ ਨਵੀਂ ਪਰਿਭਾਸ਼ਾ ਦਿੱਤੀ ਹੈ| ਉਸ ਦਾ ਸਮਰਥਨ ਹਰਿਆਣਾ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਭਾਵੇਂ ਉਹ ਕਿਸਾਨ, ਕਰਮਚਾਰੀ, ਮਜਦੂਰ, ਨੌਜੁਆਨ ਜਾਂ ਬਜੁਰਗ ਹਨ, 2019 ਦੇ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਮੱਰਥਨ ਦੇ ਕੇ ਸਰਕਾਰ ਦੇ ਕੰਮਾਂ ‘ਤੇ ਮੋਹਰੀ ਲਗਾਈ ਹੈ| ਉਨਾਂ ਕਿਹਾ ਕਿ ਉਨਾਂ ਨੇ ਪੂਰਾ ਹੋਰ ਭਰੋਸਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੋਣ ਵਿਚ ਵੀ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਦੀ ਜਨਤਾ ਪਹਿਲਾਂ ਤੋਂ ਵੀ ਵੱਧ ਸੀਟਾਂ ਦੇ ਕੇ ਆਪਣੀ ਮੋਹਰ ਲਗਾਏਗੀ| ਸਰਕਾਰ ਨੇ ਇਸ ਰਿਪੋਰਟ ਕਾਰਡ ਨਾਲ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਅਸੀਂ ਜਨਤਾ ਵਿਚਕਾਰ ਜਾਣਗੇ|
ਉਨਾਂ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਸਮੇਂ ਦੇ ਹੀ ਛੋਟੇ ਵੱਡੇ ਕਰਮਚਾਰੀ ਤੇ ਅਧਿਕਾਰੀਆਂ ਨੇ ਸਰਕਾਰ ਦੀ ਇੱਛਾ ਅਨੁਸਾਰ ਆਪਣੀ ਕਾਰਜਪ੍ਰਣਾਲੀ ਵਿਚ ਇੱਛਾਸ਼ਕਤੀ ਨਾਲ ਸੁਧਾਰ ਕਰਕੇ ਵੱਖ-ਵੱਖ ਵਿਭਾਗਾਂ ਦੀ ਯੋਜਨਾਵਾਂ ਤੇ ਨਾਗਰਿਕ ਸੇਵਾਵਾਂ ਨੂੰ ਆਨਲਾਈਨ ਕਰਕੇ ਜਨਤਾ ਨੂੰ ਸਹੂਲਤ ਦਿੱਤੀ ਹੈ| ਆਮ ਜਨਤਾ ਇਸ ਗੱਲ ਨਾਲ ਸੰਤੁਸ਼ਟ ਹਨ| ਸਰਕਾਰ ਦੀ ਸੰਵੇਦਨਸ਼ੀਲਤਾ ਦੇ ਚਲਦੇ ਕਿਸਾਨਾਂ ਨੂੰ ਖਾਦ, ਪਾਣੀ, ਬਿਜਲੀ ਤੇ ਉਪਜ ਵੇਚਣ ਵਿਚ ਪਿਛਲੇ ਪੌਣੇ ਪੰਜ ਸਾਲਾਂ ਵਿਚ ਕਦੇ ਮੁਸ਼ਕਲ ਨਹੀਂ ਹੋਈ|
ਵਿਰੋਧੀ ਵੱਲੋਂ ਵਿਧਾਨ ਸਭਾ ਚੋਣ ਵਿਚ ਭਾਜਪਾ ਨੂੰ ਕੁਝ ਨਹੀਂ ਮਿਲਣ ਵਾਲਾ ਦਿੱਤੇ ਜਾ ਰਹੇ ਬਿਆਨ ‘ਤੇ ਪੁੱਛੇ ਜਾਣ ‘ਤੇ ਖ਼ਜਾਨਾ ਮੰਤਰੀ ਨੇ ਕਿਹਾ ਕਿ ਮੂੰਗੇਰੀ ਲਾਲ ਦੇ ਹਸੀਨ ਸੁਪਨੇ ਲੈਣ ਨਾਲ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ| ਅੱਜ ਇਕ ਖੇਤਰੀ ਪਾਰਟੀ ਵਿਚ ਪਰਿਵਾਰਵਾਦ ਤੇ ਪਾਰਟੀ ਨੂੰ ਬਚਾਉਣ ਦੀ ਹੋੜ ਵਿਚ ਪਾਰਟੀ ਦਫਤਰਾਂ ਵਿਚ ਤੇ ਸੰਪਤੀਆਂ ‘ਤੇ ਕਬਜੇ ਕਰਨ ਲਈ ਸੰਘਰਸ਼ ਹੋ ਰਹੇ ਹਨ ਤਾਂ ਦੂਜੀ ਪਾਰਟੀ ਕਾਂਗਰਸ ਆਪਣੇ ਹੀ ਸੂਬਾ ਪ੍ਰਧਾਨ ‘ਤੇ ਜਾਨਲੇਵਾ ਹਮਲਾ ਕਰਵਾਉਂਦੀ ਹੈ|
ਕਾਂਗਰਸ ਵਿਧਾਇਕ ਕਰਣ ਸਿੰਘ ਦਲਾਲ ਵੱਲੋਂ ਕਲ ਇਕ ਪੱਤਰਕਾਰ ਸੰਮੇਲਨ ਵਿਚ ਦਿੱਤੇ ਗਏ ਬਿਆਨ, ‘ਹੁਣ ਹਰਿਆਣਾ ਨੂੰ ਚੰਡੀਗੜ ਛੱਡ ਕੇ ਆਪਣੀ ਰਾਜਧਾਨੀ ਕਰਨਾਲ ਜਾਂ ਕੁਰੂਕਸ਼ੇਤਰ ਬਣਾ ਲੈਣਾ ਚਾਹੀਦਾ ਹੈ|’ ‘ਤੇ ਟਿਪੱਣੀ ਦਿੰਦੇ ਹੋਏ ਕੈਪਟਨ ਅਭਿਮਨਿਊ ਨੇ ਕਿਹਾ ਕਿ ਲਗਦਾ ਹੈ ਕਿ ਸ੍ਰੀ ਦਲਾਲ ਦੀ ਸਿਆਸੀ ਸੋਚ ਹਰਿਆਣਾ ਵਿਚ ਨਹੀਂ ਹੈ| ਉਨਾਂ ਕਿਹਾ ਕਿ ਸਾਡੇ ਬਜੁਰਗਾਂ ਨੇ ਵੱਡੇ ਸੰਘਰਸ਼ ਤੇ ਅੰਦੋਲਨ ਚਲਾ ਕੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਬਣਾਈ ਸੀ, ਜੋ ਮੌਜ਼ੂਦਾ ਵਿਚ ਭਾਰਤੀ ਸਭਿਆਚਾਰ ਦਾ ਗਰਭਗ੍ਰਹਿ ਕੇਂਦਰ ਬਿੰਦੂ ਹੈ| ਉਨਾਂ ਕਿਹਾ ਕਿ ਜਿਸ ਤਰਾਂ 50 ਸਾਲਾਂ ਤਕ ਸਾਂਝਾ ਸਕੱਤਰੇਤ ਤੇ ਵਿਧਾਨ ਸਭਾ ਵਿਚ ਹਰਿਆਣਾ ਦਾ ਹਿੱਸਾ ਹੈ ਉਸ ਤਰਾਂ ਹਾਈ ਕੋਰਟ ਵਿਚ ਵੀ ਵੱਖ ਤੋਂ ਹਿੱਸਾ ਹੋਣਾ ਚਾਹੀਦਾ ਹੈ| ਉਨਾਂ ਕਿਹਾ ਕਿ ਐਸਵਾਈਐਲ ਤੇ ਚੰਡੀਗੜ ਦੇ ਮਾਮਲੇ ਵਿਚ ਹਰਿਆਣਾ ਦੇ ਅਧਿਕਾਰਾਂ ਦੀ ਅਸੀਂ ਅਣਵੇਖੀ ਨਹੀਂ ਹੋਣ ਦੇਵਾਂਗੇ|
ਸਪਨਾ ਚੌਧਰੀ ਦੇ ਭਾਜਪਾ ਦੀ ਮੈਂਬਰਸ਼ਿਪ ਲਏ ਜਾਣ ‘ਤੇ ਜੇਜੇਪੀ ਨੇਤਾ ਦਿਗਵਿਜੈ ਚੌਟਾਲਾ ਵੱਲੋਂ ਕੀਤੀ ਗਈ ਟਿਪੱਣੀ ‘ਤੇ ਪੁੱਛੇ ਗਏ ਸੁਆਲ ‘ਤੇ ਉਨਾਂ ਕਿਹਾ ਕਿ ਇਸ ਤਰਾਂ ਕਿਸ ਦੇ ਵਿਚਾਰਾਂ ਦੀ ਆਜਾਦੀ ‘ਤੇ ਹਮਲਾ ਹੈ| ਸਪਨਾ ਚੌਧਰੀ ਕਲਾਕਾਰ ਹੈ ਅਤੇ ਕਿਸੇ ਦੀ ਨਿੱਜੀ ਜੀਵਨਸ਼ੈਲੀ ‘ਤੇ ਕਿਸੇ ਵੀ ਤਰਾਂ ਦੀ ਟਿਪੱਣੀ ਨਹੀਂ ਕਰਨੀ ਚਾਹੀਦੀ ਹੈ| ਕੈਪਟਨ ਅਭਿਮਨਿਊ ਨੇ ਕਿਹਾ ਕਿ ਦਿਗਵਿਜੈ ਚੌਟਾਲਾ ਵੱਲੋਂ ਦਿੱਤੇ ਗਏ ਬਿਆਨ ਉਨਾਂ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ|
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕਾਂਗਰਸ ਵਿਧਾਇਕਾਂ ਦੀ ਗੁਪਤਾ ਮੀਟਿੰਗ ਕਰਨ ਬਾਰੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਲੋਕਤੰਤਰ ਵਿਚ ਹਰ ਕੋਈ ਚੋਣ ਲੜਣ ਲਈ ਸਿਆਸੀ ਰਣਨੀਤੀ ਬਣਾਉਂਦਾ ਹੈ, ਗੁਆਂਢੀ ਹੋ ਕੇ ਕਦੇ ਇਕ-ਦੂਜੇ ਦੇ ਦੁਸ਼ਮਣ ਰਹੇ ਅੱਜ ਇਕ-ਦੂਜੇ ਦੀ ਪ੍ਰਸ਼ੰਸਾ ਕਰ ਰਹੇ ਹਨ| ਇਹ ਤਾਂ ਸਮੇਂ ਦੀ ਮੰਗ ਹੈ ਜਾਂ ਚੋਰ-ਚੋਰ ਮੌਸੇਰਾ ਭਰਾ|
ਬੀਪੀਐਲ ਸਰਵੇਖਣ ਗੁਪਤ ਢੰਗ ਕਰਵਾਏ ਜਾਣ ਦੀ ਵਿਰੋਧੀਆਂ ਵੱਲੋਂ ਦੋਸ਼ਾਂ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਖ਼ਜਾਨਾ ਮੰਤਰੀ ਨੇ ਕਿਹਾ ਕਿ ਵਿਭਾਗੀ ਪ੍ਰਕ੍ਰਿਆ ਦੇ ਤਹਿਤ ਆਨਲਾਈਨ ਫਾਰਮ ਵੈਬਸਾਈਟ ‘ਤੇ ਪਾਏ ਗਏ ਸਨ ਅਤੇ ਉਸ ਦੇ ਤਹਿਤ ਸਰਵੇਖਣ ਦਾ ਕੰਮ ਦਿੱਤਾ ਜਾ ਰਿਹਾ ਹੈ| ਵਿਰੋਧੀ ਇਸ ਤਰਾਂ ਦੀ ਗੈਰ-ਜਿੰਮੇਵਾਰਨਾ ਬਿਆਨਬਾਜੀ ਨਾ ਕਰਨ ਅਤੇ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਸਬੂਤ ਪੇਸ਼ ਕਰਨ|
ਕਰਮਚਾਰੀਆਂ ਦੇ ਮਕਾਨ ਭੱਤਾ ਸਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ਾਂ ਅਨੁਸਾਰ ਨਾ ਦਿੱਤੇ ਜਾਣ ਬਾਰੇ ਖ਼ਜਾਨਾ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਜਿਸ ਨੇ ਸੱਭ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਸਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ਾਂ ਦਾ ਲਾਭ ਦਿੱਤਾ ਸੀ|ਉਨਾਂ ਕਿਹਾ ਕਿ ਅਸੀਂ ਕਰਚਮਾਰੀਆਂ ਨੂੰ ਅੱਗੇ ਵੀ ਨਿਰਾਸ਼ ਨਹੀਂ ਹੋਣ ਦੇਵਾਂਗੇ|

****
ਸਾਲ 2022 ਤਕ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਏ ਜਾਣਗੇ
ਚੰਡੀਗੜ, 11 ਜੁਲਾਈ – ਹਰਿਆਣਾ ਰਿਹਾਇਸ਼ ਬੋਰਡ ਦੇ ਨਵੇਂ ਬਣੇ ਚੇਅਰਮੈਨ ਸੰਦੀਪ ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਦੂਰਦਰਾੜੀ ਸੋਚ ਦੇ ਤਹਿਤ ਸਾਲ 2022 ਤਕ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਏ ਜਾਣਗੇ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਬੋਰਡ ਵੱਲੋਂ ਵਿਆਪਕ ਪੱਧਰ ‘ਤੇ ਕਦਮ ਚੁੱਕੇ ਜਾਣਗੇ| 
ਸ੍ਰੀ ਜੋਸ਼ੀ ਅੱਜ ਪੰਚਕੂਲਾ ਵਿਚ ਹਰਿਆਣਾ ਰਿਹਾਇਸ਼ ਬੋਰਡ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਅਨੁਸਾਰ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਰਿਹਾਇਸ਼ ਮੁਹੱਇਆ ਕਰਵਾਉਣ ਲਈ ਕਾਰਵਾਈ ਵਿਚ ਤੇਜੀ ਲਿਆਈ ਜਾਵੇਗੀ| ਇਸ ਲਈ ਸੂਬੇ ਵਿਚ ਕੋਈ ਯੋਜਨਾਵਾਂ ਚਲਾ ਕੇ ਲੋਕਾਂ ਤੋਂ ਬਿਨੈ ਮੰਗੇ ਅਤੇ ਹੁਣ ਇੰਨਾਂ ਦੀ ਤਰੱਕੀ ਰਿਪੋਰਟ ਲੈ ਕੇ ਛੇਤੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ| ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਵੀ ਲੋਕਾਂ ਨੂੰ ਘਰ ਮਹੁੱਇਆ ਕਰਵਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ| 
ਉਨਾਂ ਕਿਹਾ ਕਿ ਉਹ ਹਰਿਆਣਾ ਰਿਹਾਇਸ਼ ਬੋਰਡ  ਨੂੰ ਮੁਨਾਫੇ ਵਿਚ ਲੈ ਜਾਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਪੂਰੀ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਕੰਮ ਕਰਨਗੇ ਅਤੇ ਰਿਹਾਇਸ਼ ਬੋਰਡ ਨੂੰ ਲੋਕਾਂ ਦੀ ਉਮੀਦਾਂ ਤੇ ਆਸ਼ਾਵਾਂ ਅਨੁਸਾਰ ਅੱਗੇ ਵੱਧਾਉਣ ਦੇ ਨਾਲ-ਨਾਲ ਖਰਾ ਉਤਰਨ ਦੇ ਯਤਨ ਕੀਤੇ ਜਾਣਗੇ| ਉਨਾਂ ਦਸਿਆ ਕਿ ਮੌਜ਼ੂਦਾ ਸਰਕਾਰ ਦੇ ਯਤਨਾਂ ਨਾਲ ਹਰਿਆਣਾ ਰਿਹਾਇਸ਼ ਬੋਰਡ ਨੂੰ 7 ਕਰੋੜ ਰੁਪਏ ਤੋਂ ਲੈ ਕੇ150 ਕਰੋੜ ਰੁਪਏ ਤਕ ਲਾਭ ਦਿਵਾਉਣ ਦੇ ਕੰਮ ਕੀਤੇ ਹਨ| ਇਸ ਲਈ ਮੁੱਖ ਮੰਤਰੀ ਤੇ ਬੋਰਡ ਦੇ ਅਹੁੱਦੇਦਾਰ ਵਧਾਈ ਦੇ ਪਾਤਰ ਹਨ|

******

ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਦੇ ਤਿੰਨ ਨਿਜੀ ਸਕੱਤਰਾਂ ਨੂੰ ਪਦੋਉੱਨਤ ਕੀਤਾ
ਚੰਡੀਗੜ, 11 ਜੁਲਾਈ – ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਦੇ ਤਿੰਨ ਨਿਜੀ ਸਕੱਤਰਾਂ ਨੂੰ ਮੰਤਰੀ ਦੇ ਸਕੱਤਰ ਦੇ ਅਹੁਦੇ ਤੇ ਪਦੋਉੱਨਤ ਕੀਤਾ ਹੈ|
ਪਦੋਉੱਨਤ ਕੀਤੇ ਗਏ ਕਰਮਚਾਰੀਆਂ ਵਿਚ ਕ੍ਰਿਸ਼ਣਾ ਕੁਮਾਰਰਾਜੀਸ਼ ਸੁਦਨ ਅਤੇ ਮੀਨਾ ਰਾਣੀ ਸ਼ਾਮਿਲ ਹੈ|

****

ਹਰਿਆਣਾ ਪੁਲਿਸ ਵੱਲੋਂ ਵਾਹਨਾਂ ਦੇ ਦਸਤਾਵੇਜਾਂ ਦੀ ਜਾਂਚ ਲਈ ਨਹੀਂ ਰੋਕਿਆ ਜਾਵੇਗਾ
ਚੰਡੀਗੜ, 11 ਜੁਲਾਈ – ਹਰਿਆਣਾ ਪੁਲਿਸ ਵੱਲੋਂ ਹੁਣ ਸੜਕਾਂ ਤੇ ਆਵਾਜਾਈ ਅਤੇ ਸੜਕ ਸੁਰੱਖਿਆ ਨਿਯਮਾਂ ਦੀ ੁਪਾਲਣਾ ਕਰਨ ਵਾਲੇ ਯਾਤਰੀਆਂ ਨੂੰ ਉਨਾਂ ਦੇ ਵਾਹਨਾਂ ਦੇ ਦਸਤਾਵੇਜਾਂ ਦੀ ਜਾਂਚ ਲਈ ਨਹੀਂ ਰੋਕਿਆ ਜਾਵੇਗਾ|
ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਪੁਲਿਸ ਕਮਿਸ਼ਨਰਾਂ,ਆਈ.ਜੀ.ਪੀ. ਟ੍ਰੈਫ਼ਿਕ ਅਤੇ ਰਾਜਮਾਰਗ ਅਤੇ ਜਿਲਾ ਪੁਲਿਸ ਸੁਪਰਡੈਂਟਾਂ ਨੂੰ ਵਾਹਨ ਚਾਲਕਾਂ ਵੱਲੋਂ ਟ੍ਰੇਫ਼ਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਸਥਿਤੀ ਵਿਚ ਦਸਤਾਵੇਜਾਂ ਦੀ ਜਾਂਚ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨਹਾਲਾਂਕਿਕਿਸੇ ਵੀ ਡਰਾਈਵਰ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਪਾਏ ਜਾਣ ਤੇ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਬਾਅਦ ਵਿਚ ਚਾਲਾਨ ਵੀ ਜਾਰੀ ਕੀਤਾ ਜਾ ਸਕਦਾ ਹੈਇਸ ਨਵੀਂ ਪਹਿਲ ਨੂੰ ਲਾਗੂ ਕਰਨ ਦਾ ਮੰਤਵ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਾਸੜਕ ਸੁਰੱਖਿਆ ਨੂੰ ਵੱਧ ਤੋਂ ਵੱਧ ਪੱਧਰ ਤਕ ਯਕੀਨੀ ਕਰਨਾ ਤੇ ਸੜਕਾਂ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਨਾ ਹੈ|
ਸ੍ਰੀ ਯਾਦਵ ਨੇ ਕਿਹਾ ਕਿ ਜੇ ਕੋਈ ਡਰਾਈਵਰ ਆਵਾਜਾਈ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ ਹੈ ਤਾਂ ਦਸਤਾਵੇਜ ਜਾਂਚ ਲਈ ਵਾਹਨ ਨੂੰ ਰੋਕਨ ਦੀ ਪ੍ਰਥਾ ਨੂੰ ਬੰਦ ਕੀਤਾ ਜਾਵੇਗਾਨਿਯਮਤ ਆਵਾਜਾਈ ਜਾਂਚ ਤੋਂ ਸਾਡਾ ਮੁੱਖ ਮੰਤਵ ਸੜਕਾਂ ਅਤੇ ਆਵਾਜਾਈ ਸੁਰੱਖਿਆ ਦੇ ਨਾਲ-ਨਾਲ ਲੋਕਾਂ ਨੂੰ ਇਕ ਸੁਰੱਖਿਅਤ ਯਾਤਰਾ ਬਾਰੇ ਪ੍ਰੇਰਿਤ ਅਤੇ ਜਾਗਰੂਕ ਕਰਨਾ ਹੈਹੁਣ ਤੋਂ ਆਵਾਜਾਈ ਸਮੇਤ ਜਿਲਾ ਪੁਲਿਸ ਦੀ ਕੋਈ ਇਕਾਈ ਸਿਰਫ਼ ਇਹ ਪਤਾ ਲਗਾਉਣ ਲਈ ਵਾਹਨਾਂ ਨੂੰ ਨਹੀਂ ਰੋਕੇਗੀ ਕਿ ਡਰਾਈਵਰ ਕੋਲ ਪੂਰੇ ਦਸਤਾਵੇਰ ਹਨ ਜਾਂ ਨਹੀਂਉਨਾਂ ਨੇ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਯਕੀਨੀ ਕਰ ਸੁਰੱਖਿਅਤ ਡਰਾਈਵਿੰਗ ਨਾਲ ਸੜਕ ਦੁਰਘਟਨਾਵਾਂ ਨੂੰ ਰੋਕਨ ਵਿਚ ਵੀ ਮਦਦ ਮਿਲੇਗੀ|
ਉਨਾਂ ਨੇ ਇਹ ਸਪਸ਼ਟ ਕੀਤਾ ਕਿ ਪੁਲਿਸ ਵੱਲੋਂ ਵੱਡੇ ਅਪਰਾਧ ਦੀ ਸਥਿਤੀ ਵਿਚ ਏਰੀਆ ਸੀਲਿੰਗ ਤੇ ਰਾਤ ਡੋਮੀਨੇਸ਼ਨ ਦੌਰਾਨ ਅਪਰਾਧ ਦਾ ਪਤਾ ਲਗਾ ਕੇ ਰੋਕਥਾਮ ਤੇ ਇਸ ਤੇ ਰੋਕ ਲਗਾਉਣ ਲਈ ਡਰਾਈਵਰ ਲਾਇਸੈਂਸਵਾਹਨ ਰਜਿਸਟ੍ਰੇਸ਼ਨ ਆਦਿ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ|

Share