ਸਹਿਕਾਰੀ ਅੰਦੋਲਨ ਨੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ – ਮੁੱਖ ਮੰਤਰੀ.


ਚੰਡੀਗੜ, 6 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਹਿਕਾਰੀ ਅੰਦੋਲਨ ਨੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈਹਰਿਆਣਾ ਵਿਚ ਲਗਭਗ 28,000 ਸਹਿਕਾਰੀ ਕਮੇਟੀਆਂ ਹਨਜੋ 50 ਲੱਖ ਮੈਂਬਰਾਂ ਨੂੰ ਸਿੱਧੇ ਤੌਰ ਤੇ ਅਤੇ ਲਗਭਗ ਸੂਬੇ ਦੀ ਪੂਰੀ ਆਬਾਦੀ ਨੂੰ ਕਿਸੇ ਨਾ ਕਿਸੇ ਤਰਾਂ ਨਾਲ ਮਦਦ ਕਰ ਰਹੀ ਹੈ|
ਸ੍ਰੀ ਮਨੋਹਰ ਲਾਲ ਅੱਜ ਯਮੁਨਾਨਗਰ ਵਿਚ ਆਯੋਜਿਤ ਕੌਮਾਂਤਰੀ ਸਹਿਕਾਰਤਾ ਦਿਵਸ ਸਮਾਰੋਹ, 2019 ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨਪ੍ਰੋਗ੍ਰ ਮ ਦੀ ਪ੍ਰਧਾਨਗੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੀਤੀਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਅਤੇ ਕੇਂਦਰੀ ਜਲ ਸ਼ਕਤੀ ਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਰਤਨ ਲਾਲ ਕਟਾਰਿਆ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏਜਦੋਂ ਕਿ ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਮਨੀਸ਼ ਕੁਮਾਰ ਗਰੋਵਰ ਪ੍ਰੋਗ੍ਰਾਮ ਦੇ ਸਹਿ ਚੇਅਰਮੈਨ ਰਹੇ|
ਮੁੱਖ ਮੰਤਰੀ ਨੇ ਇਸ ਮੌਕੇ ‘ਤੇ 19 ਮੋਬਾਇਲ ਬੈਕਿੰਗ ਵੈਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾਜੋ ਸੂਬੇ ਵਿਚ ਪੇਂਡੂਆਂ ਨੂੰ ਉਨਾਂ ਦੇ ਘਰ ਤੇ ਹੀ ਬੈਕਿੰਗ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰੇਗੀਇਸ ਦੇ ਨਾਲ ਹੀਉਨਾਂ ਨੇ ਵੀਟਾ ਦੁੱਧ ਅਤੇ ਦੁੱਧ ਉਤਪਾਦਾਂ ਦੀ ਆਨਲਾਈਨ ਵਿਕਰੀ ਲਈ ਈ-ਕਾਮਰਸ ਵੈਬਸਾਈਟ ਦੀ ਸ਼ੁਰੂਆਤ ਕੀਤੀ|
ਵਧੀਆ ਕੰਮ ਲਹੀ ਸਹਿਕਾਰਤਾਵਾਂ ਵਿਸ਼ਾ ‘ਤੇ ਆਯੋਜਿਤ ਕੌਮਾਂਤਰੀ ਸਹਿਕਾਰਤਾ ਦਿਵਸ ਸਮਾਰੋਹ ਦੇ ਮੌਕੇ ਤੇ ਸੂਬੇ ਭਰ ਤੋਂ ਆਏ ਸਹਿਕਾਰੀ ਕਮੇਟੀਆਂ ਦੇ ਮੈਂਬਰਾਂਕਿਸਾਨਾਂ ਤੇ ਕਿਰਤੀਆਂ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 75 ਫੀਸਦੀ ਵਰਗ ਸਹਿਕਾਰਤਾ ਨਾਲ ਜੋੜਿਆ ਹੈ ਅਤੇ ਸਹਿਕਾਰੀ ਕਮੇਟੀਆਂ ਆਪਣੇ ਮੈਂਬਰਾਂ ਵੱਲੋਂ ਚਲਾਈ ਜਾਣ ਵਾਲੀ ਪ੍ਰਜਾਤੰਤਰਿਕ ਸੰਸਥਾਵਾਂ ਹਨਉਨਾਂ ਕਿਹਾ ਕਿ ਹਰਿਆਣਾ ਰਾਜ ਸਹਿਕਠਾਰੀ ਕਿਰਤ ਤੇ ਨਿਰਮਾਣ ਫੰਡਰੇਸ਼ਨ ਸੂਬੇ ਵਿਚ ਕਿਰਤੀਆਂ ਦੇ ਹਿੱਤਾਂ ਦੀ ਰੱਖਿਆ ਕਰਨਉਨਾਂ ਦੀ ਕਮੇਟੀਆਂ ਗਠਨ ਕਰਨ ਦਾ ਕੰਮ ਕਰਦਾ ਹੈਮਾਰਚ, 2019 ਤਕ ਸੂਬੇ ਵਿਚ 8040 ਸਹਿਕਾਰੀ ਕਿਰਤ ਤੇ ਨਿਰਮਾਣ ਕਮੇਟੀਆਂ ਦਾ ਗਠਨ ਹੋਇਆ ਹੈ|
ਮੁੱਖ ਮੰਤਰੀ ਨੇ ਇਕ ਲਈ ਸਾਰੀਆਂ ਅਤੇ ਸਾਰੀਆਂ ਲਈ ਇਕ ਸਹਿਕਾਰਤਾ ਦਾ ਮੂਲ ਮੰਤਰ ਦੱਸਦੇ ਹੋਏ ਕਿਹਾ ਕਿ ਹਰਿਆਣਾ ਵਿਚ ਦੁੱਧ ਸਹਿਕਾਰੀ ਕਮੇਟੀਆਂ ਚੰਗੀ ਤਰਾਂ ਕੰਮ ਕਰ ਰਹੀ ਹੈ| ਸੂਬੇ ਵਿਚ ਪਸ਼ੂ ਪਾਲਕਾਂ ਨੂੰ ਸਮਾਜਿਕ-ਆਰਥਿਕ ਸੁਰੱਖਿਆ ਦੇਣ ਲਈ ਪੰਡਿਤ ਦੀਨਦਯਾਲ ਉਪਾਧਿਆਏ ਪਸ਼ੂ ਧਨ ਬੀਮਾ ਯੋਜਨਾ ਸ਼ੁਰੂ ਕੀਤੀ ਹੈਉਨਾਂ ਕਿਹਾ ਕਿ ਸਹਿਕਾਰੀ ਖੰਡ ਮਿਲਾਂ ਵਿਚ Jਥੋਨਾਲ ਲਗਾਊਣੀ ਰਸਮੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ|
ਸ੍ਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਸੂਬੇ ਵਿਚ ਸ਼ਲਾਘਾਯੋਗ ਕੰਮ ਕਰਨ ਲਈ ਦ ਕੈਥਲ ਕੋਆਪੋਟਿਵ ਸ਼ੂਗਰ ਮਿਲ ਕੈਥਲਦ ਕਰਨਾਲ ਕੋਆਪ੍ਰੋਰੇਟਿਵ ਮਾਰਕੀਟਿੰਗ ਐਂਡ ਪ੍ਰੋਸੈਸਿੰਗ ਸੁਸਾਇਟੀ ਲਿਮਟਿਡ ਕਰਨਾਲਦ ਢਾਂਡ ਦੁੱਧ ਉਤਪਾਦਨ ਸਹਿਕਾਰੀ ਕਮੇਟੀ ਹਿਸਾਰਦ ਭਿਵਾਨੀ ਸੈਂਟ੍ਰਲ ਕੋਆਪੋਰੇਟਿਵ ਬੈਂਕ ਲਿਮਟਿਡ ਭਿਵਾਨੀਦ ਮਾਧਾ ਪ੍ਰਾਇਮਰੀ ਅਗਰੀਕਲਚਰ ਕੋਆਪੋਰੇਟਿਵ ਸੁਸਾਇਟੀ ਮਾਧਾਦ ਡੀਪੀਸੀਏਆਰਡੀਬੀ ਫਤਿਹਾਬਾਦਡੀ ਦੇਵ ਕੋਆਪ੍ਰਰੇਟਿਵ ਸੁਸਾਇਟੀ ਪਲਵਲ ਤੇ ਹੋਰ ਸਹਿਕਾਰੀ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਯਾਦਗ਼ਾਰੀ ਚਿੰਨਾਂ ਕੇ ਸਨਮਾਨਿਤ ਕੀਤਾਇਸ ਮੌਕੇ ਤੇ ਉਨਾਂ ਨੇ ਸਮਾਰੋਹ ਵਿਚ ਲਗਾਈ ਪ੍ਰਦਰਸ਼ਨੀ ਨੂੰ ਵੀ ਵੇਖਿਆ
ਮੁੱਖ ਮੰਤਰੀ ਨੇ ਕਿਹਾ ਕਿ ਜਲ ਸਰੰਖਣ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਵਿਚ ਵਿਸ਼ੇਸ਼ ਕਦਮ ਚੁੱਕੇ ਹਨ ਅਤੇ ਕਈ ਬਲਾਕਾਂ ਵਿਚ ਕਿਸਾਨਾਂ ਨੂੰ ਝੌਨੇ ਦੀ ਸਿੱਧੀ ਬਿਜਾਈ ਤੇ ਮੱਕੀ ਦੀ ਬਿਜਾਈ ਤੇ ਫਸਲ ਵਿਵਿਧੀਕਰਣ ਲਈ ਜਾਗਰੂਕਤ ਕੀਤਾ ਹੈ|
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਤੋਮਰ ਨੇ ਅਨਾਜ ਉਤਪਾਦਨ ਲਈ ਹਰਿਆਣਾ ਦੇ ਕਿਸਾਨਾਂ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਉਤਪਾਦਨ ਦੇ ਮਾਮਲੇ ਵਿਚ ਕਿਸਾਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾ ਦਿੱਤਾ ਹੈ| ਸੂਬੇ ਵਿਚ ਸਹਿਕਾਰਤਾ ਦੇ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈਫਿਰ ਵੀ ਸਹਿਕਾਰਤਾ ਦੇ ਖੇਤਰ ਨੂੰ ਹੋਰ ਵੱਧ ਪ੍ਰੋਤਸਾਹਿਤ ਕਰਨ ਦੀ ਲੋਂੜ ਹੈਉਨਾਂ ਕਿਹਾ ਕਿ ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਸਹਿਕਾਰਤਾ ਦਾ ਖੇਤਰ ਵਿਆਪਕ ਹੈਉਨਾਂ ਕਿਹਾ ਕਿ ਭਾਰਤ ਵਿਚ ਸਾਢੇ ਛੇ ਲੱਖ ਪਿੰਡਾਂ ਵਿਚੋਂ ਲੱਖ ਪਿੰਡ ਸਹਿਕਾਰਤਾ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਹਨਉਨਾਂ ਕਿਹਾ ਕਿ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਕਿਸਾਨਾਂ ਦੀ ਆਮਦਨ ਵੱਧੇਇਸ ਕੜੀ ਵਿਚ ਅਕਤੂਬਰ ਮਹੀਨੇ ਵਿਚ ਦਿੱਲੀ ਵਿਚ ਕੌਮਾਂਤਰੀ ਸਹਿਕਾਰੀ ਮੇਲਾ ਆਯੋਜਿਤ ਕੀਤਾ ਜਾਵੇਗਾਉਨਾਂ ਕਿਹਾ ਕਿ ਗੁਜਰਾਤ ਵਿਚ ਅਮੂਲ ਨੇ ਆਪਣੀ ਇਕ ਖਾਸ ਪਛਾਣ ਬਣਾਈ ਹੈਸਾਰੀਆਂ ਨੂੰ ਸਹਿਕਾਰਤਾ ਨਾਲ ਜੁੜਣਾ ਚਾਹੀਦਾ ਹੈ|
ਕੇਂਦਰੀ ਜਲ ਸ਼ਕਤੀ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਰਤਨ ਲਾਲ ਕਟਾਰਿਆ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਸਹਿਕਾਰਤਾ ਵਿਵਸਥਾ ਨੂੰ ਬਦਲਣ ਦਾ ਸੰਕਲਪ ਲਿਆ ਗਿਆ ਹੈਉਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ਵਿਚ ਭਾਵੀ ਪੀੜੀ ਨੂੰ ਜਲ ਸਰੰਖਣ ਦੇ ਪ੍ਰਤੀ ਜਾਗਰੂਕ ਰਹਿਣ ਦੀ ਗੱਲ ਕੀਤੀ ਹੈਉਨਾਂ ਕਿਹਾ ਕਿ ਸਾਨੂੰ ਜਲ ਸਰੰਖਣ ਲਈ ਵਿਸ਼ੇਸ਼ ਕਦਮ ਚੁੱਕਣੇ ਹੋਣਗੇ
ਪ੍ਰੋਗ੍ਰਾਮ ਵਿਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਅਤੇ ਸਹਿਕਾਰਤਾ ਰਾਜ ਮੰਤਰੀ ਮਨੀਸ਼ ਗਰੋਵਰ ਨੇ ਆਪਣੇ ਵਿਚਾਰ ਸਾਂਝੇ ਕੀਤੇ|

Share