ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੀ ਆਮਦਨ ਸਾਲ 2022 ਤਕ ਦੁਗੱਣਾ ਕਰਨ ਦੇ ਟੀਚੇ.

ਚੰਡੀਗੜ, 21 ਮਈ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੀ ਆਮਦਨ ਸਾਲ 2022 ਤਕ ਦੁਗੱਣਾ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਅਤੇ ਪਾਣੀ ਤੇ ਹੋਰ ਸਰੋਤਾਂ ਦੇ ਸਰੰਖਣ ਲਈ ਝੌਨਾ ਵੱਧ ਝੌਨਾ ਬੀਜਨ ਵਾਲੇ ਜਿਲਿਆਂ ਵਿਚ ਕਿਸਾਨਾਂ ਦਾ ਰੁਝਾਨ ਝੌਨੇ ਤੋਂ ਹਟਾਉਣ ਤੇ ਇਸ ਲਈ ਦਲਹਨ ਤੇ ਤਿਲਹਨ ਅਤੇ ਮੱਕੀ ਵਰਗ ਹੋਰ ਫਸਲਾਂ ਵੱਲ ਪ੍ਰੋਤਸਾਹਿਤ ਕਰਨ ਲਈ ਸੂਬੇ ਦੇ ਸੱਤ ਬਲਾਕਾਂ ਅਸੰਧ,ਪੁੰਡਰੀਨਰਵਾਨਾਥਾਨੇਸਰਅੰਬਾਲਾ-1, ਰਾਦੌਰ ਤੇ ਗੰਨੌਰ ਵਿਚ ਪਾਇਲਟ ਪਰਿਯੋਜਨਾ 27 ਮਈ, 2019 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ|ਇਸ ਲਈ ਵਿਭਾਗ ਦੇ ਪੋਟਰਲ ਤੇ ਕਿਸਾਨਾਂ ਦਾ ਰਜਿਸਟਰੇਸ਼ਨ ਕੀਤਾ ਜਾਵੇਗਾ|
ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਤੋਂ ਬਾਅਦ ਇਸ ਗੱਲ ਦਾ ਫੈਸਲਾ ਕੀਤਾ ਗਿਆ, ਜਿਸ ਦੀ ਜਾਣਕਾਰੀ ਅੱਜ ਮੁੱਖ ਮੰਤਰੀ ਨੇ ਹਰਿਆਣਾ ਨਿਵਾਸ ਵਿਚ ਪੱਤਰਕਾਰ ਸੰਮੇਲਨ ਵਿਚ ਦਿੱਤੀ
ਮੁੱਖ ਮੰਤਰੀ ਨੇ ਦਸਿਆ ਕਿ ਇਹ ਯੋਜਨਾ ਦੇਸ਼ ਵਿਚ ਆਪਣੀ ਤਰਾਂ ਦੀ ਇਕ ਅਨੋਖੀ ਯੋਜਨਾ ਹੋਵੇਗਾ, ਜਿਸ ਨੂੰ ਹਰਿਆਣਾ ਦੇਸ਼ ਵਿਚ ਸੱਭ ਤੋਂ ਪਹਿਲਾਂ ਲਾਗੂ ਕਰ ਰਿਹਾ ਹੈਉਨਾਂ ਦਸਿਆ ਕਿ ਕਿਸਾਨ ਹਿੱਤ ਤੇ ਜਲ ਸਰੰਖਣ ਨੂੰ ਵੇਖਦੇ ਹੋਏ ਵਿਭਾਗ ਨੇ ਇਹ ਯੋਜਨਾ ਤਿਆਰ ਕੀਤੀ ਹੈਇਸ ਯੋਜਨਾ ਦੇ ਤਹਿਤ ਗੈਰ-ਬਾਸਮਤੀ ਝੌਨੇ ਦੇ 50,000 ਹੈਕਟੇਅਰ ਖੇਤਰ ਵਿਚ ਮੱਕੀ ਫਸਲ ਦੇ ਵਿਵਿਧੀਕਰਣ ਹੋਣ ਨਾਲ ਪਾਣੀ ਦੀ ਕੁਲ ਬਚਤ0.71 ਕਰੋੜ ਸੇਂਟੀਮੀਟਰ (ਸੇਂਟੀਮੀਟਰ = ਇਕ ਲੱਖ ਲੀਟਰ) ਹੋਣ ਦੀ ਉਮੀਦ ਹੈ|
ਵਰਣਨਯੋਗ ਹੈ ਕਿ ਰਾਜ ਦੇ 7 ਜਿਲਿਆਂ ਯਮੁਨਾਨਗਰਅੰਬਾਲਾਕਰਨਾਲਕੁਰੂਕਸ਼ੇਤਰਕੈਥਲਜੀਂਦ ਅਤੇ ਸੋਨੀਪਤ ਝੌਨੇ ਵੱਧ ਬੀਜਨ ਵਾਲੇ ਖੇਤਰ ਵਿਚ ਯੋਜਨਾ ਦੇ ਤਹਿਤ ਇੰਨਾਂ ਜਿਲਿਆਂ ਦੇ ਬਲਾਕਾਂ ਵਿਚ 50,000 ਹੈਕਟੇਅਰ ਖੇਤਰ ਨਾਲ ਝੌਨੇ ਦੀ ਖੇਤੀ ਨੂੰ ਘੱਟ ਕਰਨ ਦਾ ਪ੍ਰਸਤਾਵ ਹੈਇਹ ਯੋਜਨਾ ਕਿਸਾਨਾਂ ਦੇ ਹਿੱਤ ਨੂੰ ਵੇਖ ਕੇ ਬਣਾਈ ਗਈ ਹੈ ਤਾਂ ਜੋ ਇਸ ਪੀੜੀ ਦੇ ਕਿਸਾਨਾਂ ਨੂੰ ਤਾਂ ਫਸਲ ਉਤਪਾਦਨ ਵਿਚ ਦੁਗੱਣਾ ਫਾਇਦਾ ਮਿਲੇਸਗੋਂ ਆਉਣ ਵਾਲੀ ਪੀੜੀਆਂ ਲਈ ਪਾਣੀ ਤੇ ਹੋਰ ਸਰੋਤਾਂ ਨੂੰ ਸਰੰਖਿਤ ਕੀਤਾ ਜਾ ਸਕੇ|
ਉਨਾਂ ਦਸਿਆ ਕਿ ਰਾਜ ਲਈ ਫਸਲ ਵਿਵਿਧੀਕਰਣ ਮੌਜ਼ੂਦਾ ਸਮੇਂ ਦੀ ਲੋਂੜ ਹੈ, ਕਿਉਂਕਿ ਇਸ ਨਾਲ ਪਾਣੀਬਿਜਲੀ ਦੀ ਬਚਤ ਅਤੇ ਮਿੱਟੀ ਦੀ ਸਿਹਤ ਵਿਚ ਸੁਧਾਰ ਹੋਵੇਗਾਇੱਥੇ ਇਹ ਵੀ ਵਰਣਨਯੋਗ ਹੈ ਕਿ 1970 ਦੇ ਦਹਾਕੇ ਵਿਚ ਮੱਕੀ ਅਤੇ ਦਲਹਨ ਹਰਿਆਣਾ ਦੀ ਮੁੱਖ ਫਸਲਾਂ ਹੁੰਦੀ ਸੀਜੋ ਕਿ ਹੁਣ ਪੂਰੀ ਤਰਾਂ ਨਾਲ ਗਾਇਬ ਹੋ ਚੁੱਕੀ ਹੈ ਅਤੇ ਇਸ ਦੀ ਥਾਂ ਤੇ ਝੌਨੇ ਅਤੇ ਕਣਕ ਵਰਗੀ ਵੱਧ ਪਾਣੀ ਵਾਲੀ ਫਸਲਾਂ ਨੇ ਕਬਜਾ ਕਰ ਲਿਆ ਹੈਪੁਰਾਣੇ ਮੱਕੀ/ਦਲਹਨ ਖੇਤਰ ਨੂੰ ਵਾਪਸ ਲਿਆਉਣ ਲਈ ਝੌਨੇ ਦੀ ਫਸਲ ਦਾ ਤੁਰੰਤ ਵਿਵਿਧੀਕਰਣ ਕਰਕੇ ਇੰਨਾਂ ਫਸਲਾਂ ਦੇ ਤਹਿਤ ਲਿਆਉਣ ਸਾਡੀ ਪਹਿਲ ਹੈ|
ਉਨਾਂ ਦਸਿਆ ਕਿ ਮੱਕੀ ਤੇ ਹੋਰ ਫਸਲਾਂ ਵਰਗੀ ਅਰਹਰ ਦੇ ਵਿਵਿਧੀਕਰਣ ਲਈ ਇਛੁੱਕ ਕਿਸਾਨਾਂ ਦਾ ਇਕ ਪੋਟਰਲ ‘ਤੇ ਰਜਿਸਟਰੇਸ਼ਨ ਕੀਤਾ ਜਾਵੇਗਾਇਸ ਯੋਜਨਾ ਦੇ ਤਹਿਤ ਪਛਾਣ ਕੀਤੇ ਗਏ ਕਿਸਾਨਾਂ ਨੂੰ ਮੁਫਤ ਵਿਚ ਬੀਜ ਮਹੁੱਇਆ ਕਰਵਾਏ ਜਾਣਗੇਜਿਸ ਦੀ ਕੀਮਤ 1200 ਰੁਪਏ ਤੋਂ 2000 ਰੁਪਏ ਤਕ ਹੈਬੀਜ ਤੋਂ ਇਲਾਵਾ, 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਲੀ ਮਦਦ ਦੋ ਪੜਾਵਾਂ ਵਿਚ ਦਿੱਤੀ ਜਾਵੇਗੀਇਸ ਵਿਚ 200 ਰੁਪਏ ਪੋਟਰਲ ਤੇ ਰਜਿਸਟਰੇਸ਼ਨ ਦੇ ਸਮੇਂ ਅਤੇ ਬਾਕੀ ਰਕਮ 1800 ਰੁਪਏ ਬਿਜਾਈ ਕੀਤੇ ਗਏ ਖੇਤਰ ਦੀ ਤਸਦੀਕ ਤੋਂ ਬਾਅਦ ਕਿਸਾਨਾਂ ਦੇ ਖਾਤੇ ਵਿਚ ਪਾਏ ਜਾਣਗੇਯੋਜਨਾ ਦੇ ਤਹਿਤ ਮੱਕੀ ਫਸਲ ਦਾ ਬੀਮਾ ਪ੍ਰੀਮਿਅਮ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ 766ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਵੀ ਸਰਕਾਰ ਵੱਲੋਂ ਸਹਿਣ ਕੀਤੀ ਜਾਵੇਗੀ|
ਉਨਾਂ ਦਸਿਆ ਕਿ ਮੱਕੀ ਪੈਦਾਵਾਰ ਵੀ ਹੈਫੇਫ, ਖੁਰਾਕ ਤੇ ਸਪਲਾਈ ਵਿਭਾਗ ਵਰਗੀ ਸਰਕਾਰੀ ਖਰੀਦ ਏਜੰਸੀਆਂ ਰਾਹੀਂ ਘੱਟੋਂ ਘੱਟ ਸਹਾਇਕ ਮੁੱਲਤੇ ਕੀਤੀ ਜਾਵੇਗੀਇਸ ਤਰਾਂ ਖਰੀਫ ਮੌਸਮ ਦੌਰਾਨ 2500 ਹੈਕਟੇਅਰ ਖੇਤਰ ਵਿਚ ਝੌਨੇ ਦੀ ਥਾਂ ਤੇ ਦਲਹਨ ਫਸਲ (ਅਰਹਰ) ਦਾ ਵੀ ਵਿਵਿਧੀਕਰਣ ਕੀਤਾ ਜਾਵੇਗਾਕਿਸਾਨਾਂ ਨੂੰ ਦਲਹਨ ਫਸਲ ਦਾ ਬੀਜ ਵੀ ਮੁਫਤ ਮਹੁੱਇਆ ਕਰਵਾਇਆ ਜਾਵੇਗਾ ਅਤੇ ਉਸ ਤਰਾਂ ਨਾਲ ਪ੍ਰੋਤਸਾਹਿਤ ਕੀਤਾ ਜਾਵੇਗਾਹਰਿਆਣਾ ਵਿਚ ਝੌਨੇ ਨੂੰ ਬਦਲਣ ਲਈ ਮੱਕੀ ਦੀ ਫਸਲ ਹੀ ਆਖਰੀ ਉਪਾਏ ਹੈਮੱਕੀ ਫਸਲ ਨਾਲ ਹਰਾ ਚਾਰਾ,ਬੇਬੀ ਕਾਰਨ ਦਾ ਉਤਪਾਦਨ ਵੀ ਕੀਤਾ ਜਾ ਸਕਦਾ ਹੈਜੋ ਕਈ ਗੁੱਣਾ ਪਾਣੀ ਦੀ ਬਚਤਕਣਕ ਦੀ ਉਪਜ ਵਿਚ ਵਾਧਾ ਕਰਨ ਅਤੇ ਪਾਣੀ ਸਰੰਖਣ ਲਈ ਸਹੀ ਰਹੇਗਾਇਸ ਨਾਲ ਖੇਤੀ ਵਿਚ ਘੱਟ ਰਸਾਇਣਾਂ ਦੀ ਲੋਂੜ ਪਏਗੀਬੇਬੀ ਕਾਰਨ ਤੇ ਘੱਟ ਸਮੇਂ ਦੀ ਸਬਜੀ ਫਸਲਾਂ ਪੈਦਾ ਕਰਨ ਨਾਲ ਲੋਕਾਂ ਦੀ ਰੋਜਾਨਾ ਦੀ ਲੋਂੜਾਂ ਤਾਂ ਪੂਰੀ ਹੋਵੇਗੀ ਹੀ ਨਾਲ ਹੀ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਸਿਰਜਿਤ ਹੋਣਗੇ|
ਫਸਲ ਵਿਵਿਧਤਾ ਯੋਜਨਾ ਸ਼ੁਰੂ ਕਰਨ ਦਾ ਮੰਤਵ ਪਾਣੀ, ਬਿਜਲੀ ਦੀ ਬਚਤ ਅਤੇ ਮਿੱਟੀ ਸਿਹਤ ਵਿਚ ਸੁਧਾਰ ਕਰਨਾ ਵੀ ਹੈਰਾਜ ਵਿਚ ਝੌਨੇ ਨੂੰ ਅਪਨਾਉਣ ਵਿਚ ਮੁੱਖ ਚਿੰਤਾ ਪਾਣੀ ਦੀ ਕਮੀਬਿਜਲੀ ਦੀ ਵੱਧ ਖਪਤਮਿੱਟੀ ਅਤੇ ਮਨੁੱਖੀ ਸਿਹਤ ਵਿਚ ਗਿਰਾਵਟਭਵਿੱਖ ਦੀ ਸਮੱਸਿਆਵਾਂ ਜਿਵੇਂ ਕਿ ਜਮੀਨੀ ਪਾਣੀ ਦੇ ਪੱਧਰ ਵਿਚ ਗਿਰਾਵਟਭੌ-ਜਲ ਪ੍ਰਦੂਸ਼ਣਕਣਕ ਤੇ ਬੁਰਾ ਪ੍ਰਭਾਵ ਹੁੰਦਾ ਹੈਕਿਉਂਕਿ ਕਣਕ ਦੀ ਬਿਜਲੀ ਵਿਚ ਦੇਰੀ ਕਾਰਣ ਕਣਕ ਪੱਕਣ ਦੇ ਸਮੇਂ ਟਰਮਿਨਲ ਤਾਪਮਾਨ ਦਾ ਵੱਧਣਾਜਿਸ ਕਾਰਣ ਕਣਕ ਦੀ ਪੈਦਾਵਾਰ ਵਿਚ ਕਮੀ ਹੋ ਰਹੀ ਹੈਜਿਸ ਨਾਲ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੋ ਰਿਹਾ ਹੈਮੁੱਖ ਮੰਤਰੀ ਨੇ ਕਿਹਾ ਕਿ ਜੇਕਰ 50,000 ਹੈਕਟੇਅਰ ਖੇਤਰ ਵਿਚ ਝੌਨੇ ਦੀ ਥਾਂ ਤੇ ਮੱਕੀ ਤੇ ਅਰਹਰ ਦੀ ਫਸਲ ਦੀ ਬਿਜਾਈ ਹੁੰਦੀ ਹੈ ਤਾਂ ਕਣਕ ਦਾ ਉਤਪਾਦਨ 10 ਫੀਸਦੀ ਵੱਧ ਹੋਣ ਦਾ ਅਨੁਮਾਨ ਹੈ ਕਿਉਂਕਿ ਮੱਕੀ ਦੀ ਫਸਲ 90 ਤੋਂ 100 ਦਿਨ ਵਿਚ ਪੱਕ ਕੇ ਤਿਆਰ ਹੁੰਦੀ ਹੈ ਅਤੇ 10 ਅਕਤੂਬਰ ਤਕ ਖੇਤ ਖਾਲੀ ਹੋ ਜਾਂਦੇ ਹਨਇਸ ਲਈ ਕਣਕ ਦੀ ਬਿਜਾਈ ਦਾ ਸਮਾਂ ਪਹਿਲਾਂ ਮਿਲ ਜਾਂਦਾ ਹੈਜਦੋਂ ਕਿ ਝੌਨੇ ਦੇ ਫਸਲ ਤਿਆਰ ਹੋਣ ਵਿਚ 130 ਤੋਂ 140 ਦਿਨ ਦਾ ਸਮਾਂ ਲਗਦਾ ਹੈ ਅਤੇ ਨਵੰਬਰ ਵਿਚ ਖੇਤ ਖਾਲੀ ਹੁੰਦੇ ਹਨ ਅਤੇ ਉਸ ਤੋਂ ਬਾਅਦ ਪਰਾਲੀ ਪ੍ਰਬੰਧਨ ਦੀ ਇਕ ਸਮੱਸਿਆ ਰਹਿੰਦੀ ਹੈ
ਯੋਜਨਾ ਦੇ ਤਹਿਤ ਸ਼ਾਮਿਲ ਕੀਤੇ ਗਏ ਸੱਤ ਬਲਾਕਾਂ ਵਿਚ 195357 ਹੈਕਟੇਅਰ ਖੇਤਰ ਵਿਚ ਝੌਨੇ ਦੀ ਫਸਲ ਹੁੰਦੀ ਹੈਜਿਸ ਵਿਚ 45 ਫੀਸਦੀ ਅਰਥਾਤ 87900 ਹੈਕਟੇਅਰ ਖੇਤਰ ਵਿਚ ਗੈਰ-ਬਾਸਮਤੀ ਝੌਨਾ ਹੁੰਦਾ ਹੈ ਅਤੇ 50,000 ਹੈਕਟੇਅਰ ਖੇਤਰ ਵਿਚ ਝੌਨੇ ਦੀ ਫਸਲ ਘੱਟ ਕਰਨਾ ਯੋਜਨਾ ਦਾ ਮੁੱਖ ਮੰਤਵ ਹੈ|
ਮੁੱਖ ਮੰਤਰੀ ਨੇ ਜਲ ਪ੍ਰਬੰਧਨ ਦੀ ਇਕ ਹੋਰ ਯੋਜਨਾ ਹਰਿਆਣਾ ਤਾਲਾਬ ਅਥਾਰਿਟੀ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਹਰੀ ਟ੍ਰਿਬਿਊਨਲ (ਐਨ.ਜੀ.ਟੀ.) ਨੇ ਹਰਿਆਣਾ ਦੀ ਇਸ ਯੋਜਨਾ ਲਈ ਸ਼ਲਾਘਾ ਕੀਤੀ ਹੈ ਅਤੇ ਹੋਰ ਸੂਬਿਆਂ ਨੂੰ ਇਸ ਦਾ ਅਨੁਸਰਣ ਕਰਨ ਲਈ ਕਿਹਾ ਹੈ| ਉਨਾਂ ਦਸਿਆ ਕਿ ਸੂਬੇ ਵਿਚ ਲਗਭਗ 14000 ਤਾਲਾਬ ਹੈਜਿੰਨਾਂ ਦੇ ਪਾਣੀ ਨੂੰ ਪੋਂਡ ਤੇ ਪੋਂਡ ਪ੍ਰਣਾਲੀ ਨਾਲ ਇਲਾਜ ਕਰਕੇ ਸਿੰਚਾਈ ਲਈ ਵਰਤੋਂ ਕੀਤੀ ਜਾਂਦੀ ਹੈਪਹਿਲੇ ਪੜਾਅ ਵਿਚ 4000 ਤਲਾਬਾਂ ਵਿਚ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈਉਨਾਂ ਨੇ ਦਸਿਆ ਵਰਤੋਂ ਸੁੱਕੇ ਤਲਾਬਾਂ ਨੂੰ ਸਾਲ ਵਿਚ ਦੋ ਵਾਰ ਭਰਨ ਦੀ ਯੋਜਨਾ ਵੀ ਚਲਾਈ ਗਈ ਹੈਜਿਸ ਦੇ ਨਤੀਜੇ ਵੱਜੋਂ ਜਮੀਨੀ ਪੱਧਰ ਵਿਚ ਸੁਧਾਰ ਹੋਇਆ ਹੈ|
ਇਸ ਮੌਕੇ ‘ਤੇ ਮੁੱਖ ਸਕੱਤਰ ਡੀ.ਐਸ.ਢੇਸੀਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੋਤੀ ਅਰੋੜਾਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਜੀਵ ਜੈਨਸੂਚਨਾਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਤੋਂ ਇਲਾਵਾ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ  ਵੀ ਹਾਜਿਰ ਸਨ|

Share