ਕੋਈ ਵੀ ਸਾਂਸਦ, ਵਿਧਾਇਕ, ਜਿਲਾ ਪਰਿਸ਼ਦ ਤੇ ਬਲਾਕ ਕਮੇਟੀ ਚੇਅਰਮੈਨ ਜਾਂ ਅਜਿਹਾ ਵਿਅਕਤੀ ਜਿਸ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਹੋਵੇ ਉਹ ਪੋਲਿੰਗ ਏਜੰਟ ਨਹੀਂ ਬਣ ਸਕਦਾ| ਰਾਜੀਵ ਰੰਜਨ.-

ਚੰਡੀਗੜ, 20 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਕਿ ਕੋਈ ਵੀ ਸਾਂਸਦਵਿਧਾਇਕਜਿਲਾ ਪਰਿਸ਼ਦ ਤੇ ਬਲਾਕ ਕਮੇਟੀ ਚੇਅਰਮੈਨ ਜਾਂ ਅਜਿਹਾ ਵਿਅਕਤੀ ਜਿਸ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਹੋਵੇ ਉਹ ਪੋਲਿੰਗ ਏਜੰਟ ਨਹੀਂ ਬਣ ਸਕਦਾ|
ਸ੍ਰੀ ਰੰਜਨ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਚੋਣ ਅਧਿਕਾਰੀਆਂ ਨੂੰ ਵੋਟਿੰਗ ਸਬੰਧੀ ਲੋਂੜੀਦੇ ਦਿਸ਼ਾ-ਨਿਰਦੇਸ਼ ਦੇ ਰਹੇ ਸਨ|
ਉਨਾਂ ਕਿਹਾ ਕਿ ਵੋਟਿੰਗ ਦੌਰਾਨ ਸਾਰੇ ਵੋਟਿੰਗ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖਤ ਇੰਤਜਾਮ ਰਹਿਣਗੇ| ਸਰਕਾਰੀ ਡਿਊਟੀ ਤੇ ਤੈਨਾਤ ਕਰਮਚਾਰੀਆਂਉਮੀਦਵਾਰਵੋਟਿੰਗ ਏਜੰਟਾਂ ਤੇ ਚੋਣ ਕਮਿਸ਼ਨ ਵੱਲੋਂ ਐਥੋਰਾਇਜਡ ਪੱਤਰਕਾਰਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਵੋਟਿੰਗ ਕੇਂਦਰ ਦੇ ਕੰਪਲੈਕਸ ਵਿਚ ਜਾਣ ਦੀ ਇਜਾਜਤ ਨਹੀਂ ਹੋਵੇਗੀਉਨਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਵੋਟਿੰਗ ਕੰਮ ਨੂੰ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਨਾਲ ਕਰਨਸਾਰੇ ਵੋਟਿੰਗ ਸੁਪਰਵਾਇਜਰਸਹਾਇਕ ਅਤੇ ਮਾਇਰੋ ਓਵਜਰਬਰ ਆਪਣੇ ਕੰਮ ਨੂੰ ਪੂਰੀ ਤਰਾਂ ਨਾਲ ਯਕੀਨੀ ਹੋ ਕੇ ਕਰਨ ਅਤੇ ਜਲਦਬਾਜੀ ਵਿਚ ਕੋਈ ਵੀ ਫੈਸਲਾ ਨਾ ਲੈਣ|
ਉਨਾਂ ਨੇ ਜਿਲਾ ਚੋਣ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸਾਰੀ ਤਰਾਂ ਦੇ ਵੋਟਿੰਗ ਅਮਲੇ ਨੂੰ ਪਛਾਣ-ਪੱਤਰ ਜਾਰੀ ਕੀਤਾ ਜਾਵੇ| ਇਸ ਦੇ ਨਾਲ ਹੀ ਖਾਣਾ-ਪੀਣਾ ਪਹੁੰਚਾਉਣ ਵਾਲੇ ਬਾਹਰੀ ਵਿਅਕਤੀਆਂ ਤੇ ਚੌਥੀ ਸ਼੍ਰੇਣੀ ਕਰਮਚਾਰੀਆਂ ਨੂੰ ਵੀ ਪਛਾਣ-ਪੱਤਰ ਜਾਰੀ ਕਰਨਉਨਾਂ ਕਿਹਾ ਕਿ ਵੋਟਿੰਗ ਡਿਊਟੀ ਤੇ ਤੈਨਾਤ ਅਮਲੇ ਨੂੰ ਵੀ ਮੋਬਾਇਲ ਸਮੇਤ ਕੋਈ ਵੀ ਸਮਾਨ ਨਾਲ ਲੈ ਜਾਣ ਦੀ ਇਜਾਜਤ ਨਹੀਂ ਹੋਵੇਗੀਵੋਟਿੰਗ ਕੇਂਦਰ ਵਿਚ ਪੈਨਪੈਂਸਿਲਮੋਬਾਇਲ ਫੋਨਚਾਬੀ-ਛੱਲਾਚਾਕੂ ਤੇ ਬੀੜੀ-ਸਿਗਰੇਟਬੇਲਟ ਜਾਂ ਕੋਈ ਵੀ ਇਲੈਕਟ੍ਰੋਨਿਕ ਉਪਕਰਣ ਜਾਂ ਹੋਰ ਚੀਜਾਂ ਲੈ ਕੇ ਜਾਣ ਦੀ ਇਤਾਜਤ ਨਹੀਂ ਹੋਵੇਗੀ|
ਸ੍ਰੀ ਰੰਜਨ ਨੇ ਕਿਹਾ ਕਿ ਵੀਵੀਪੈਟ ਦੀ ਗਿਣਤੀ ਲਈ ਘੱਟੋਂ ਘੱਟ 2 ਟੀਮਾਂ ਜ਼ਰੂਰ ਲਗਾਉਣਇਸ ਟੀਮ ਵਿਚ ਬੈਂਕ ਦੇ ਕੈਸ਼ਿਅਰ ਦੀ ਡਿਊਟੀ ਲਗਾਉਣਾ ਲਾਜਿਮੀ ਹੈਇਸ ਤੋਂ ਇਲਾਵਾਇਕ ਵੱਖਰੀ ਗਿਣਤੀ ਟੀਮ ਨੂੰ ਰਿਜਰਵ ਵਿਚ ਵੀ ਰੱਖਣਵੀਵੀਪੈਟ ਦੀ ਵੱਖ-ਵੱਖ ਗਿਣਤੀ ਕਰਨ|ਉਨਾਂ ਕਿਹਾ ਕਿ ਗਿਣਤੀ ਤੋਂ ਬਾਅਦ ਸਾਰੀ ਈਵੀਐਮ ਤੇ ਵੀਵੀਪੈਟ ਮਸ਼ੀਨਾਂ 45 ਦਿਨਾਂ ਤਕ ਸਟਰਾਂਗ ਰੂਮ ਵਿਚ ਹੀ ਰਹਿਣਗੇਸਟਰਾਂਗ ਰੂਮ ਦੀ ਪੂਰੀ ਤਰਾਂ ਨਾਲ ਸੁਰੱਖਿਆ ਰਹੇਗੀ|
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿਚ ਕਿਸੇ ਤਰਾਂ ਦੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀਉਨਾਂ ਕਿਹਾ ਕਿ  ਸੱਭ ਤੋਂ ਪਹਿਲਾਂ ਵੋਟ ਦੇ ਨਤੀਜੇ ਵੋਟਰ ਹੈਲਪਲਾਈਨ ਮੋਬਾਇਲ ਐਪਲੀਕੇਸ਼ਨ ਤੇ ਪਾਈ ਜਾਵੇਗੀਇਸ ਦੇ ਨਾਲ-ਨਾਲresults.eci.gov.in ਵੈਬਸਾਇਟ ਤੇ ਵੀ ਨਤੀਜੇ ਘਰ ਬੈਠੇ ਆਸਾਨੀ ਨਾਲ ਵੇਖੇ ਜਾ ਸਕਣਗੇ|

Share