ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ 2.75 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ.


ਚੰਡੀਗੜ, 05 ਦਸੰਬਰ – ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ ਚਾਲੂ ਗੰਨਾ ਪਿਰਾਈ ਮੌਸਮ ਦੌਰਾਨ ਹੁਣ ਤਕ 37.48 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 2.75 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ|
ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫ਼ੈਡਰੇਸ਼ਨ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੋਹਤਕ ਸਹਿਕਾਰੀ ਖੰਡ ਮਿੱਲ ਨੇ ਸੱਭ ਤੋਂ ਵੱਧ 7.39 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 52,450 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈਜਦੋਂ ਕਿ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ 6.27 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 46,500ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈਸਹਿਕਾਰੀ ਖੰਡ ਮਿੱਲਕਰਨਾਲ ਨੇ 4.91 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 39,590 ਕੁਇੰਟਲ ਜਦੋਂ ਕਿ ਸਹਿਕਾਰੀ ਖੰਡ ਮਿੱਲਮਹਿਮ ਨੇ 4.27 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 26,250 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈਇਸ ਤਰਾਂਸਹਿਕਾਰੀ ਖੰਡ ਮਿੱਲਕੈਥਲ ਨੇ 4.22 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 32,950 ਕੁਇੰਟਲ ਅਤੇ ਸਹਿਕਾਰੀ ਖੰਡ ਮਿੱਲਜੀਂਦ ਨੇ 4.02 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 32,300 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ|
ਉਨਾਂ ਨੇ ਦਸਿਆ ਕਿ ਸਹਿਕਾਰੀ ਖੰਡ ਮਿੱਲਪਲਵਲ ਨੇ 3.01 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 24,300 ਕੁਇੰਟਲ ਅਤੇ ਸਹਿਕਾਰੀ ਖੰਡ ਮਿੱਲਪਾਣੀਪਤ ਨੇ 2.51 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 20,575 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈ|
ਬੁਲਾਰੇ ਨੇ ਦਸਿਆ ਕਿ ਹੈਫ਼ੇਡ ਖੰਡ ਮਿੱਲਅਸੰਧ ਨੇ 5.02 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 33,900 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈਉਨਾਂ ਨੇ ਦਸਿਆ ਕਿ ਸੂਬੇ ਦੀ ਸਹਿਕਾਰੀ ਖੰਡ ਮਿੱਲਾਂ ਵਿਚ ਹੁਣ ਤਕ ਦੀ ਔੌਸਤ ਸ਼ੂਗਰ ਰਿਕਵਰੀ 8.53 ਫ਼ੀਸਦੀ ਰਹੀ ਹੈਉਨਾਂ ਨੇ ਦਸਿਆ ਕਿ ਰੋਹਤਕ ਅਤੇ ਸ਼ਾਹਬਾਦ ਖੰਡ ਮਿੱਲਾਂ ਵੱਲੋਂ ਹੁਣ ਤਕ ਸਹਿ-ਉਤਪਾਦਿਤ1.29 ਕਰੋੜ ਯੂਨਿਟ ਬਿਜਲੀ ਅਤੇ ਅਸੰਧ ਖੰਡ ਮਿੱਲ ਵੱਲੋਂ 1.92 ਲੱਖ ਯੂਨਿਟ ਬਿਜਲੀ ਨਿਗਮਾਂ ਨੂੰ ਦਿੱਤੀ ਹੈ|

Share