ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਚੰਡੀਗੜਵਿਚ ਸੀ.ਆਈ.ਆਈ. ਐਗਰੋ ਟੇਕ ਇੰਡੀਆ 2018 ਦਾ ਉਦਘਾਟਨ ਕੀਤਾ

ਚੰਡੀਗੜ, 01 ਦਸੰਬਰ – ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਚੰਡੀਗੜਵਿਚ ਸੀ.ਆਈ.ਆਈ. ਐਗਰੋ ਟੇਕ ਇੰਡੀਆ 2018 (ਦੀ ਪ੍ਰੀਮਿਅਰ ਐਂਡ ਤਕਨਾਲੋਜੀ ਫ਼ੇਅਰ) (1ਦਸੰਬਰ,2018 ਤੋ ਦਸੰਬਰ, 2018) ਦੇ 13ਵੇਂ ਐਡੀਸ਼ਨ ਦਾ ਉਦਘਾਟਨ ਕੀਤਾ|
ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਨੂੰ ਸਮਕਾਲੀਨ ਤਕਨੀਕ ਦੇ ਨਾਲ ਜੁੜ ਕੇ ਨਵੀਕਰਣ ਦੀ ਜਰੂਰਤ ਹੈ ਕਿਉਂਕਿ ਕਲਾਈਮੇਟ ਬਦਲਾਅਮੁੱਲ ਵਿਚ ਉਤਾਰ-ਚੜਾਅ ਅਤੇ ਮੰਗ ਦੇ ਮੱਦੇਨਜਰ ਸੁਰੱਖਿਆ ਅਤੇ ਵਪਾਰ ਦੇ ਨਾਲ ਸਾਝੇਦਾਰੀ ਵੀ ਜਰੂਰੀ ਹੈਇਸ ਦੇ ਨਾਲ-ਨਾਲ ਖੇਤੀਬਾੜੀ ਵਿਚ ਮੁੱਲ ਅਤੇ ਮੁਕਾਬਲਿਆਂ ਨੂੰ ਵਧਾਉਣ ਅਤੇ ਬਿਹਤਕ ਆਮਦਨ ਦੀ ਅਗਵਾਈ ਵੀ ਜਰੂਰੀ ਹੈ|
ਰਾਸ਼ਟਰਪਤੀ ਨੇ ਕਿਹਾ ਕਿ ਮਾਨਵ ਇਤਿਹਾਸ ਰਾਹੀਂ ਖੇਤੀਬਾੜੀ ਦੇ ਕ੍ਰਾਸ-ਫ਼ਰੀਟੀਲਾਇਜੇਸ਼ਨ ਦੇ ਨਾਲ ਅੱਗੇ ਵਧੀ ਹੈ| ਖੇਤੀਬਾੜੀ ਦੇ ਖੇਤਰ ਵਿਚ ਸਾਝੇਦਾਰੀਸਿੰਬਿਯੋਸਿਸ ਅਤੇ ਆਪਸੀ ਸਿੱਖਣ ਅਤੇ ਸਾਝਾਂ ਕਰਨ ਦਾ ਇਹ ਸਹੀ ਸਮੇਂ ਹੈ ਅਤੇ ਆਦਰਸ਼ ਮੰਚ ਹੈਸਾਝੇਦਾਰੀ ਵੱਖ-ਵੱਖ ਖੇਤਰਾਂ ਅਤੇ ਭੂਗੋਲਿਕ ਖੇਤਰਾਂ ਵਿਚ ਬਣਾਈ ਜਾ ਸਕਦੀ ਹੈਪਿਛਲੇ ਦਸ਼ਕਾਂ ਵਿਚ,ਵਿਨਿਰਮਾਣ ਅਤੇ ਮਸ਼ੀਨੀਕਰਣ ਖੇਤੀਬਾੜੀ ਲਈ ਪ੍ਰਸੰਸਾਂਯੋਗ ਉਪਯੋਗਤਾ ਰਹੀ ਹੈਖੇਤੀਬਾੜੀ ਅਤੇ ਸੇਵਾ ਖੇਤਰ ਵਿਚ ਅੱਜ ਇਕ ਮਜਬੂਤ ਸਬੰਧ ਉਭਰ ਰਿਹਾ ਹੈ|
ਖੇਤੀਬਾੜੀ ਅਵਸ਼ੇਸ਼ ਦੇ ਕਾਰਨ ਪ੍ਰਦੂਸ਼ਣ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਾਡੇ ਦੇਸ਼ ਲਈ ਮਾਣ ਦਾ ਵਿਸ਼ੈ ਹਨਉਨਾਂ ਨੇ ਕਦੀ ਵੀ ਸਮਾਜ ਦੀ ਜਿਮੇਵਾਰੀਆਂ ਅਤੇ ਚਨੌਤੀਆਂ ਤੋਂ ਆਪਣੇ ਆਪ ਨੂੰ ਦੂਰ ਨਹੀਂ ਕੀਤਾ ਹੈ|
ਇਸ ਤੋਂ ਪਹਿਲਾਂ ਕੇਂਦਰੀ ਖਾਦ ਅਤੇ ਪ੍ਰਸੰਸਕਰਣ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨਾਂ ਦੇ ਮੰਤਰਾਲੇ ਵੱਲੋਂ ਮੇਗਾ ਫ਼ੂਡ ਪਾਰਕ ਯੋਜਨਾ, ਕੋਲਡ ਚੇਨ ਯੋਜਨਾ ਅਤੇ ਮਿਨੀ ਫ਼ੂਡ ਪਾਰਕ ਯੋਜਨਾ ਨੂੰ ਲਾਗੂ ਕੀਤਾ ਹੈਉਨਾਂ ਨੇ ਇਸ ਮੌਕੇ ਤੇ ਆਪਣੇ ਮੰਤਰਾਲੇ ਨਾਲ ਜੁੜੀ ਹੋਰ ਜਾਣਕਾਰੀਆਂ ਵੀ ਦਿੱਤੀਆਂ|
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਂਠ ਰਾਜ ਵੱਲੋਂ ਖੇਤੀਬਾੜੀ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਬਾਜਾਰ ਦੇ ਖੇਤਰ ਵਿਚ ਹਰਿਆਣਾ ਨੇ ਪ੍ਰਸੰਸਾਂਯੋਗ ਕੰਮ ਕੀਤਾ ਹੈ| ਉਨਾਂ ਨੇ ਕਿਹਾ ਕਿ ਅੱਜ ਖਾਦ ਉਤਪਾਦਨ ਵਿਚ ਆ ਰਹੀਆਂ ਚਨੌਤੀਆਂ,ਵੱਧਦੀ ਅਬਾਦੀਖਾਣ-ਪੀਣ ਦੀ ਆਦਤਾਂਮੰਡੀ ਅਦਿ ਦੀ ਰੁਕਾਵਟਾਂ ਦੇ ਕਾਰਨ ਖੇਤੀਬਾੜੀ ਦੇ ਖੇਤਰ ਵਿਚ ਦਬਾਅ ਪੈ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਮਜਬੂਤ ਬਨਾਉਣਾ ਹੋਵੇਗਾਉਨਾਂ ਨੇ ਕਿਹਾ ਕਿ ਅਸੀ ਦੁੱਧ ਉਤਪਾਦਨਮੱਛੀ ਉਤਪਾਦਨ ਵਰਗੇ ਖੇਤਰਾਂ ਵਿਚ ਅੱਗੇ ਹਾਂ ਅਤੇ ਮੌਜੂਦਾ ਸਰਕਾਰ ਨੇ ਗਤ ਚਾਰ ਸਾਲਾਂ ਦੌਰਾਨ ਦੁੱਧ ਉਤਪਾਦਨ ਵਿਚ 28 ਫ਼ੀਸਦੀ ਅਤੇ ਮੱਛੀ ਉਤਪਾਦਨ ਵਿਚ 27 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ|
ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਮੌਜੂਦ ਸਨ|
ਪ੍ਰੋਗ੍ਰਾਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲਕੇਂਦਰੀ ਖਾਦ ਅਤੇ ਪ੍ਰਸੰਸਕਰਣ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਨੂੰ ਸੀ.ਆਈ.ਆਈ. ਦੇ ਅਧਿਕਾਰੀਆਂ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ|

Share