ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਚਾਰ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ.


ਚੰਡੀਗੜ, 14 ਨਵੰਬਰ  – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਚਾਰ ਆਈ.ਏ.ਐਸ. ਅਤੇ ਇਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਕੌਸ਼ਲ ਵਿਕਾਸ ਅਤੇ ਉਦਯੋਦਗਕ ਸਿਖਲਾਈਰੁਜਗਾਰ ਦੇ ਵਧੀਕ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਐਲਾਨ ਲਾਗੂ ਕਰਨ ਦੇ ਸਬੰਧ ਕੰਮ ਦੇਖ ਰਹੇ ਤਿਰਲੋਕ ਚੰਦ ਗੁਪਤਾ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਪ੍ਰਸਾਸ਼ਨਿਕ ਸੁਧਾਰ ਵਿਭਾਗ ਨੂੰ ਵਧੀਕ ਮੁੱਖ ਸਕੱਤਰ ਅਤੇ ਹਰਿਆਣਾ ਸ਼ਾਸਨ ਸੁਧਾਰ ਅਥਾਰਿਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਹੈ|
ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਕੁਮਾਰ ਨੂੰ ਉਚੇਰੀ ਸਿਖਿਆ ਅਤੇ ਤਕਨੀਕੀ ਸਿਖਿਆ ਵਿਭਾਗਾਂ ਦਾ ਵਧੀਕ ਮੁੱਖ ਸਕੱਤਰ ਲਗਾਇਆ ਗਿਆ ਹੈ|
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੀ ਪ੍ਰਧਾਨ ਸਕੱਤਰ ਨੀਰਜਾ ਸ਼ੇਖਰ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਹੈ|
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਰਾਣੀ ਨਾਗਰ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੀ ਵਧੀਕ ਨਿਦੇਸ਼ਕ ਤੇ ਵਧੀਕ ਸਕੱਤਰ ਲਗਾਇਆ ਗਿਆ ਹੈ|
ਰੀਗਨ ਕੁਮਾਰ ਨੂੰ ਸੂਚਨਾਜਨ ਸੰਪਰਕ ਅਤੇ ਭਾਸ਼ਾ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉੱਪ ਸਕੱਤਰ ਨਿਯੁਕਤ ਕੀਤਾ ਗਿਆ ਹੈ|
ਸਲਸਵਿਹ-2018

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 14 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਚੰਡੀਗੜ, 14 ਨਵੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 14 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਅੰਬਾਲਾ ਨਗਰ ਨਿਗਮ ਦੇ ਕਮਿਸ਼ਨਰ ਜੈਵੀਰ ਸਿੰਘ ਆਰਿਆ ਨੂੰ ਸੋਨੀਪਤ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਸਕੱਤਰਆਰ.ਟੀ.ਏ.ਸੋਨੀਪਤ ਲਗਾਇਆ ਗਿਆ ਹੈ|
ਹਰਿਆਣਾ ਸਕੂਲ ਸਿਖਿਆ ਬੋਰਡਭਿਵਾਨੀ ਦੇ ਸਕੱਤਰ ਰਾਮ ਕੁਮਾਰ ਸਿੰਘ ਨੂੰ ਅੰਬਾਲਾ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਗਿਆ ਹੈ|
ਸੋਨੀਪਤ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਸਕੱਤਰ ਆਰ.ਟੀ.ਏ.ਸੋਨੀਪਤ ਮਨਦੀਪ ਕੌਰ ਨੂੰ ਸੋਨੀਪਤ ਜਿਲਾ ਪਰਿਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀ.ਆਰ.ਡੀ.ਏ. ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ|
ਸ਼ਾਹਬਾਦ ਦੇ ਸਬਡਿਵੀਜਨਲ ਅਧਿਕਾਰੀ (ਸਿਵਲ) ਅਤੇ ਵਧੀਕ ਕਲੈਕਟਰ ਸਤਬੀਰ ਸਿੰਘ ਕੁੰਡੂ ਨੂੰ ਕੈਥਲ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਕੈਥਲ ਆਰ.ਟੀ.ਏ. ਦਾ ਸਕੱਤਰ ਲਗਾਇਆ ਗਿਆ ਹੈ|
ਸ਼ਾਹਬਾਦ ਸਹਿਕਾਰੀ ਖੇਡ ਮਿੱਲ ਦੇ ਪ੍ਰਬੰਧ ਨਿਦੇਸ਼ਕ ਸੁਸ਼ੀਲ ਕੁਮਾਰ-ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਸਬ ਡਿਵੀਜਨਲ ਅਧਿਕਾਰੀ (ਸਿਵਲ) ਅਤੇ ਵਧੀਕ ਕਲੈਕਟਰ ਨਿਯੁਕਤ ਕੀਤਾ ਗਿਆ ਹੈ|
ਗੋਹਾਨਾ ਸਹਿਕਾਰੀ ਖੰਡ ਮਿੱਲ ਦੀ ਪ੍ਰਬੰਧ ਨਿਦੇਸ਼ਕ ਸੁਭੀਤਾ ਢਾਕਾ ਨੂੰ ਫ਼ਰੀਦਾਬਾਦ ਐਨ.ਆਈ.ਟੀ.ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ|
ਭਿਵਾਨੀ ਦੇ ਸਿਟੀ ਮੈਜੀਸਟ੍ਰੇਟ ਮਹੇਸ਼ ਕੁਮਾਰ ਅਤੇ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡਚੰਡੀਗੜ• ਦੇ ਮੈਂਬਰ ਸਕੱਤਰ ਮਹੇਸ਼ ਕੁਮਾਰ ਨੂੰ ਗੋਹਾਨਾ ਦੀ ਸਹਿਕਾਰੀ ਖੰਡ ਮਿੱਲ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ|
ਹਰਿਆਣਾ ਰਿਅਲ ਏਸਟੇਟ ਰੇਗੂਲੇਟਰੀ ਅਥਾਰਿਟੀਗੁਰੂਗ੍ਰਾਮ ਦੇ ਸਕੱਤਰ ਵਿਰੇਂਦਰ ਚੌਧਰੀ ਨੂੰ ਹਰਿਆਣਾ ਸਕੂਲ ਸਿਖਿਆ ਬੋਰਡਭਿਵਾਨੀ ਦਾ ਸਕੱਤਰ ਲਗਾਇਆ ਗਿਆ ਹੈ|
ਫ਼ਰੀਦਾਬਾਦ ਐਨ.ਆਈ.ਟੀ. ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਦੀਪ ਅਗਰਵਾਲ ਨੂੰ ਪਾਣੀਪਤ ਦੇ ਸਹਿਕਾਰੀ ਖੰਡ ਮਿੱਲ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ|
ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਨਿਦੇਸ਼ਕ ਪ੍ਰਸਾਸ਼ਨ ਅਤੇ ਹਿਸਾਰ ਮੰਡਲਯੁਕਤ ਦਫ਼ਤਰ ਦੇ ਓ.ਐਸ.ਡੀ.  ਸੁਮਿਤ ਕੁਮਾਰ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਸਿਰਸਾ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ|
ਕਰਨਾਲ ਦੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਸੰਪਦਾ ਅਧਿਕਾਰੀ ਅਤੇ ਕਲਪਨਾ ਚਾਵਲਾ ਮੈਡੀਕਲ ਕਾਲਜਕਰਨਾਲ ਦੀ ਸੰਯੁਕਤ ਨਿਦੇਸ਼ਕ ਪ੍ਰਸਾਸ਼ਨ ਅਨੁਪਮਾ ਮਲਿਕ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਕਰਨਾਲ ਦਾ ਸਿਟੀ ਮੈਜੀਸਟ੍ਰੇਟ ਨਿਯੁਕਤ ਕੀਤਾ ਗਿਆ ਹੈ|
ਅੰਬਾਲਾ ਜਿਲਾ ਪਰਿਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀ.ਆਰ.ਡੀ.ਏ. ਦੀ ਸੀ.ਈ.ਓ. ਅਦਿਤੀ ਨੂੰ ਅਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਨਰਾਇਣਗੜਦਾ ਸਬ ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਨਾਰਨੌਲ ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀ.ਆਰ.ਡੀ.ਏ. ਦੇ ਸੀ.ਈ.ਓ. ਵਕੀਲ ਅਹਿਮਦ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਮਹੇਂਦਰਗੜਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ|
ਭਿਵਾਨੀ ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀ.ਆਰ.ਡੀ.ਏ. ਦੇ ਸੀ.ਈ.ਓ. ਰਵਿੰਦਰ ਕੁਮਾਰ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਤੋਸ਼ਾਮ ਦਾ ਸਬ ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|

Share