ਖੇਤਾਂ ਵਿਚ ਵੱਸਣ ਵਾਲੇ ਡੇਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਬਿਜਲੀ ਕੁਨੈਕਸ਼ਨਾਂ ਪਿੰਡ ਦੇ ਫੀਡਰ ਨਾਲ ਜੋੜੇ ਜਾਣਗੇ – ਟਰਾਂਸਪੋਰਟ ਮੰਤਰੀ.

ਚੰਡੀਗੜ, 13 ਨਵੰਬਰ– ਹਰਿਆਣਾ ਦੇ ਟਰਾਂਸਪੋਰਟ ਮੰਰਤੀ ਕ੍ਰਿਸ਼ਣ ਲਾਲ ਪਵਾਰ ਨੇ ਦਸਿਆ ਕਿ ਰਾਜ ਸਰਕਾਰ ਨੇ ਖੇਤਾਂ ਵਿਚ ਵੱਸਣ ਵਾਲੇ ਡੇਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਪਿੰਡ ਦੇ ਫੀਡਰ ਨਾਲ ਜੋੜਣ ਦਾ ਫੈਸਲਾ ਕੀਤਾ ਹੈਇਸ ਨਾਲ ਡੇਰੇ ਵਿਚ ਵੱਸਣ ਵਾਲੇ ਲੋਕਾਂ ਦੀ ਵੱਧ ਸਮੇਂ ਤਕ ਬਿਜਲੀ ਰਹੇਗੀਉਨਾਂ ਦਸਿਆ ਕਿ ਇਸ ਤੋਂ ਪਹਿਲਾਂ ਵੀਸੂਬਾ ਸਰਾਕਰ ਵੱਲੋਂ ਬਿਜਲੀ ਯੂਨੀਟਾਂ ਦੀ ਦਰ ਵਿਚ ਕਮੀ ਕਰਕੇ ਬਿਜਲੀ ਖਪਤਕਾਰਾਂ ਨੂੰ ਤੋਹਫਾ ਦਿੱਤਾ ਗਿਆ ਹੈ|
ਟਰਾਂਸਪੋਰਟ ਮੰਤਰੀ ਨੇ ਦਸਿਆ ਕਿ ਪਿੰਡ ਦੇ ਇਕ ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਸਾਰੇ ਡੇਰੇ ਇਸ ਯੋਜਨਾ ਵਿਚ ਕਵਰ ਹੋਣਗੇ| ਇਸ ਯੋਜਨਾ ਦੇ ਤਹਿਤ ਪਿੰਡ ਦੇ ਬਾਹਰ ਵੱਸਣ ਵਾਲੇ ਡੇਰਿਆਂ ਨੂੰ ਉਸ ਪਿੰਡ ਦੇ ਫੀਡਰ ਨਾਲ ਜੋੜਿਆ ਜਾਵੇਗਇਸ ਲਈ ਖਪਤਕਾਰ ਨੂੰ 150 ਮੀਟਰ ਤਕ ਦੀ ਤਾਰ ਮੁਫਤ ਮਹੁੱਇਆ ਕਰਵਾਈ ਜਾਵੇਗੀਇਸ ਤੋਂ ਬਾਅਦ ਦਾ ਖਰਚ ਖਪਤਕਾਰ ਤੋਂ 75 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਲਾਲ ਲਿਆ ਜਾਵੇਗਾ|
ਉਨਾਂ ਦਸਿਆ ਕਿ ਸਰਕਾਰ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਇਕ ਅਕਤੂਬਰ ਤੋਂ ਬਿਜਲੀ ਬਿਲਾਂ ਵਿਚ ਲਾਭ ਦੇਣ ਲਈ ਨਿਰਧਾਰਿਤ ਦਰਾਂ ‘ਤੇ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈਉਨਾਂ ਦਸਿਆ ਕਿ ਮਹੀਨੇ 200 ਯੂਨੀਟ ਤਕ ਦੇ ਬਿਜਲੀ ਖਪਤਕਾਰਾਂ ਨੂੰ ਹੁਣ 4.50 ਰੁਪਏ ਦੀ ਥਾਂ ਹੁਣ2.50 ਰੁਪਏ ਦੀ ਦਰ ਨਾਲ ਪ੍ਰਤੀ ਯੂਨੀਟ ਬਿਜਲੀ ਦਾ ਮਹੀਨੇਵਾਰ ਭੁਗਤਾਨ ਕਰਨਾ ਹੋਵੇਗਾਇਹੀ ਨਹੀਂਜੇਕਰ ਕਿਸੇ ਗਰੀਬ ਪਰਿਵਾਰ ਦੀ ਬਿਜਲੀ ਦੀ ਖਪਤ ਮਹੀਨਾ 50 ਯੂਨਿਟ ਤਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਬਿਜਲੀ ਦੀ ਦਰ ਰੁਪਏ ਪ੍ਰਤੀ ਯੂਨਿਟ ਅਨੁਸਾਰ ਲਗਾਈ ਜਾਵੇਗੀ|
ਟਰਾਂਸਪੋਰਟ ਮੰਤਰੀ ਨੇ ਦਸਿਆ ਕਿ ਸਰਕਾਰ ਬਿਜਲੀ ਖਪਤਕਾਰਾਂ ਨੂੰ ਸਿੱਧੇ ਤੌਰ ‘ਤੇ ਫਾਇਦਾ ਦੇਣ ਲਈ ਵਚਨਬੱਧ ਹੈਇਸ ਲਈ ਯਤਨ ਕੀਤੇ ਜਾ ਰਹੇ ਹਨਬਿਨਾਂ ਰੁਕਾਵਟ ਬਿਜਲੀ ਦੀ ਪਹੁੰਚ ਲਈ ਆਧੁਨਿਕਤਾ ਦੇ ਨਾਲ-ਨਾਲ ਮੈਨਟੇਨੇਂਸ ਤੇ ਵੀ ਜੋਰ ਦਿੱਤਾ ਜਾ ਰਿਹਾ ਹੈ|

Share