ਮਾਰਿਸ਼ਸ ਨੇ ਗੀਤਾ ਜੈਯੰਤੀ ਆਯੋਜਿਤ ਕਰਨ ਲਈ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ – ਸੈਰ-ਸਪਾਟਾ ਮੰਤਰੀ

c
ਚੰਡੀਗੜ, 23 ਅਕਤੂਬਰ – ਹਰਿਆਣਾ ਦੇ ਸੈਰ-ਸਪਾਟਾ ਤੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਮਾਰਿਸ਼ਸ ਦੇਸ਼ ਨੇ ਹਰਿਆਣਾ ਸਰਕਾਰ ਤੋਂ ਗੀਤਾ ਜੈਯੰਤੀ ਨੂੰ ਉਨਾਂ ਦੇ ਦੇਸ਼ ਵਿਚ ਵੀ ਆਯੋਜਿਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਦਾ ਸਭਿਆਚਾਰ ਨਾਲ ਉਨਾਂ ਦੇ ਨਾਗਰਿਕ ਨੇੜੇ ਤੋਂ ਰੂ-ਬ-ਰੂ ਹੋ ਸਕਣ|
ਸ੍ਰੀ ਸ਼ਰਮਾ ਨੇ ਹਰਿਆਣਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਕਿਹਾ ਕਿ ਕੁਰੂਕਸ਼ੇਤਰ ਵਿਚ ਆਯੋਜਿਤ ਕੀਤਾ ਜਾ ਰਿਹਾ ਗੀਤਾ ਜੈਯੰਤੀ ਮੇਲਾ ਦੀ ਪੂਰੀ ਦੁਨਿਆ ਵਿਚ ਧੂਮ ਹੈਇਸ ਮੇਲੇ ਵਿਚ ਕਈ ਦੇਸ਼ਾਂ ਦੇ ਸੈਲਾਨੀ ਹਿੱਸਾ ਲੈਂਦੇ ਹਨ|
ਉਨਾਂ ਦਸਿਆ ਕਿ ਕੁਰੂਕਸ਼ੇਤਰ ਦੇ ਨੇੜੇ 48 ਕੋਸ ਦੇ ਘੇਰੇ ਵਿਚ ਆਉਣ ਵਾਲੇ ਧਾਰਮਿਕ ਥਾਂਵਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈਜਲਦ ਹੀ ਇਸ ਖੇਤਰ ਵਿਚ ਗੋਵਰਧਨ ਪਰਿਕਰਮਾ ਦੀ ਤਰਾਂ, 48 ਕੋਰਸ ਦੀ ਪਰਿਕਰਮਾ ਸ਼ੁਰੂ ਕੀਤੀ ਜਾਵੇਗੀਉਨਾਂ ਦਸਿਆ ਕਿ ਪਿਛਲੇ ਸਾਲ ਵਿਚ ਸੈਰ-ਸਪਾਟਾ ਦੇ ਖੇਤਰ ਵਿਚ ਹਰਿਆਣਾ ਵਿਚ ਕਾਫੀ ਸੰਭਾਵਨਾਵਾਂ ਵੱਧੀਆਂ ਹਨਦੱਖਣ ਹਰਿਆਣਾ ਵਿਚ ਮਧੋਗੜਤੇ ਮਹੇਂਦਰਗੜਕਿਲੇ ਨੂੰ ਵਿਕਸਿਤ ਕਰਕੇ ਉਸ ਨੂੰ ਸੈਲਾਨੀ ਖੇਤਰ ਵਿਚ ਹੋਰ ਵੱਧ ਮਸ਼ਹੂਰੀ ਦਿਵਾਈ ਜਾਵੇਗੀ|
ਸੈਰ-ਸਪਾਟਾ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਸੂਰਜਕੁੰਡ ਵਿਚ ਹਰੇ ਸਾਲ ਇਕ ਫਰਵਰੀ ਤੋਂ 15 ਫਰਵਰੀ ਤਕ ਵਿਸ਼ਵ ਦਾ ਪ੍ਰਸਿੱਧ ਹਸਤਸ਼ਿਲਪ ਮੇਲਾ ਲਗਾਇਆ ਜਾਂਦਾ ਹੈਪਰ ਸੈਲਾਨੀਆਂ ਵਿਚ ਇਸ ਦੀ ਵੱਧਦੀ ਖਿੱਚ ਨੂੰ ਵੇਖਦੇ ਹੋਏ ਹੁਣ ਇਹ 15 ਦਿਨ ਦੀ ਥਾਂ 17 ਦਿਨ ਦਾ ਕੀਤਾ ਜਾ ਰਿਹਾ ਹੈਇਸ ਵਾਰ ਮੇਲ ਵਿਚ 35 ਦੇਸ਼ਾਂ ਤੋਂ ਪ੍ਰਤੀਭਾਗੀ ਹਿੱਸਾ ਲੈਣਗੇ|

Share