ਹਰਿਆਣਾ ਸੂਬੇ ਵਿਚ ਸੁਰੱਖਿਆ ਵਿਵਸਥਾ ਮਜਬੂਤ ਕਰਨ ਲਈ ਐਂਟੀ ਟੇਰੇਰਿਸਟ ਫੋਰਸ ਦਾ ਗਠਨ ਕੀਤਾ ਜਾਵੇਗਾ – ਮੁੱਖ ਮੰਤਰੀ.

ਚੰਡੀਗੜ•, 8 ਅਕਤੂਬਰ  – ਹਰਿਆਣਾ ਸੂਬੇ ਵਿਚ ਸੁਰੱਖਿਆ ਵਿਵਸਥਾ ਮਜਬੂਤ ਕਰਨ ਲਈ ਐਂਟੀ ਟੇਰੇਰਿਸਟ ਫੋਰਸ ਦਾ ਗਠਨ ਕੀਤਾ ਜਾਵੇਗਾਜਿਸ ਨੂੰ ਕਵਚ ਦਾ ਨਾਂਅ ਦਿੱਤਾ ਜਾਵੇਗਾਕਵਚ ਵਿਚ 150 ਪੁਲਿਸ ਕਰਮਚਾਰੀ ਹੋਣਗੇਜਿੰਨਾਂ ਨੂੰ ਮਾਨੇਸਰ ਸਥਿਤੀ ਨੈਸ਼ਨਲ ਸਿਕਿਊਰਿਟੀ ਗਾਰਡ (ਐਨ.ਐਸ.ਜੀ.) ਵੱਲੋਂ 14 ਹਫਤੇ ਦੀ ਟ੍ਰੇਨਿੰਗ ਦਿੱਤੀ ਜਾਵੇਗੀਇਸ ਫੋਰਸ ਲਈ 50-50 ਦੇ ਬੈਚ ਵਿਚ ਹਰਿਆਣਾ ਪੁਲਿਸ ਦੀ ਵਿਸ਼ੇਸ਼ ਭਰਤੀ ਕੀਤੀ ਜਾਵੇਗੀ ਅਤੇ ਕਵਚ ਦੇ ਮੈਂਬਰਾਂ ਦੀ ਹਰਿਆਣਾ ਪੁਲਿਸ ਵਿਚ ਵੀ ਤਬਾਦਲਾ ਕੀਤਾ ਜਾ ਸਕੇਗਾ|
ਇਹ ਐਲਾਨ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਸੂਚਨਾਲੋਕ ਸੰਪਰਕ ਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਤਿਆਰ ਕੀਤੀ ਗਈ ਵਿਕਾਸ ਗੀਤਾ ਦੀ ਸੀ.ਡੀ. ਲਾਂਚ ਦੇ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|
ਸੂਬੇ ਵਿਚ ਸੁਰੱਖਿਆ ਵਿਵਸਥਾ ਚੁਸਤ ਕਰਨ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੁਝ ਥਾਂਵਾਂ ਤੇ ਅੱਤਵਾਦੀ ਘਟਨਾਵਾਂ ਹੋ ਚੁੱਕੀ ਹੈ ਅਤੇ ਕਿਸੇ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਕਿ ਇਹ ਘਟਨਾਵਾਂ ਕਿੱਥੇ ਹੋ ਸਕਦੀ ਹੈਇਸ ਲਈ ਇਤਿਆਤ ਵੱਜੋਂ ਅੱਤਵਾਦੀ ਘਟਨਾਵਾਂ ਤੇ ਕਾਬੂ ਪਾਉਣ ਲਈ ਹਰਿਆਣਾ ਵਿਚ ਕਵਚ ਨਾਂਅ ਨਾਲ ਐਂਟੀ ਟੇਰੇਰਿਸਟ ਫੋਰਸ ਦਾ ਗਠਨ ਕੀਤਾ ਜਾਵੇਗਾਜੋ ਕਿ ਸਪੈਸ਼ਲ ਟ੍ਰੇਡ ਫੋਰਸ ਹੋਵੇਗੀਜਿਸ ਸਬੰਧ ਵਿਚ ਐਨ.ਐਸ.ਜੀ. ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈਉਨਾਂ ਦਸਿਆ ਕਿ ਕਵਚ ਦਾ ਮੁੱਖ ਦਫਤਰ ਗੁਰੂਗ੍ਰਾਮ ਵਿਚ ਹੋਵੇਗਾ ਅਤੇ ਹਰਿਆਣਾ ਪੁਲਿਸ ਦਾ ਆਈ.ਜੀ. ਜਾਂ ਏ.ਡੀ.ਜੀ.ਪੀ. ਰੈਂਕ ਦਾ ਅਧਿਕਾਰੀ ਇਸ ਦਾ ਮੁੱਖੀਆ ਹੋਵੇਗਾਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿਚ ਚਾਕ ਚੌਬੰਦੀ ਸੁਰੱਖਿਆ ਵਿਵਸਕਾ ਕਰਨਾ ਚਾਹੁੰਦਾ ਹਾਂਇਸ ਲਈ ਪੁਲਿਸ ਨੂੰ ਮਜਬੂਤ ਕਰਨਾ ਲਾਜਿਮੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਖੇਦਕੀ ਦੌਲਾ ਟੋਲ ਪਲਾਜਾ ਮਾਰਚ, 2019 ਤਕ ਪੰਚ ਗਾਂਵ ਵਿਚ ਬਦਲ ਦਿੱਤਾ ਜਾਵੇਗਾਉਸ ਤੋਂ ਬਾਅਦ ਗੁਰੂਗ੍ਰਾਮ ਅਤੇ ਮਾਨੇਸਰ ਵਿਚਕਾਰ ਆਵਾਜਾਈ ਹੋਰ ਵੱਧ ਸੁਚਾਰੂ ਹੋ ਜਾਵੇਗੀ|

Share