ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਕਾਸ ਗੀਤ ਦੀ ਸੀ.ਡੀ. ਲਾਂਚ ਕੀਤੀ.

ਚੰਡੀਗੜ, 8 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਚਨਾਲੋਕ ਸੰਪਰਕ ਤੇ ਭਾਸ਼ਾ ਵਿਭਾਗਹਰਿਆਣਾ ਵੱਲੋਂ ਤਿਆਰ ਕੀਤੀ ਗਈ ਵਿਕਾਸ ਗੀਤ ਦੀ ਸੀ.ਡੀ. ਗੁਰੂਗ੍ਰਾਮ ਵਿਚ ਲਾਂਚ ਕੀਤੀਲਗਭਗ ਮਿੰਟ ਦੀ ਇਸ ਆਡਿਓ-ਵੀਡਿਓ ਸੀ.ਡੀ. ਵਿਚ ਸੂਬਾ ਸਰਕਾਰ ਦੀ 40 ਵੱਖ-ਵੱਖ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈਗੁਰੂਗ੍ਰਾਮ ਦੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਆਯੋਜਿਤ ਸੀ.ਡੀ. ਲਾਂਚ ਪ੍ਰੋਗ੍ਰਾਮ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਚੋਣ ਮਨੋਰੱਥ ਪੱਤਰ ਵਿਚ ਛੋਟੇ-ਵੱਡੇ 176 ਵਾਅਦੇ ਸਨਜਿੰਨਾਂ ਵਿਚੋਂ ਅਸੀਂ 160 ਪੂਰੇ ਕਰ ਦਿੱਤੇ ਹਨ ਜਾਂ ਉਨਾਂ ਤੇ ਕੰਮ ਚਲ ਰਿਹਾ ਹੈ|
ਉਨਾਂ ਕਿਹਾ ਕਿ ਇਹ ਵਿਕਾਸ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਸਾਂਪਲਾ ਵਿਚ ਹੋਣ ਵਾਲੀ ਦੀਨਬੰਧੂ ਛੋਟੂ ਰਾਮ ਦੀ ਮੂਰਤੀ ਦੀ ਘੁੰਡ ਚੁਕਾਈ ਸਮਾਰੋਹ ਵਿਚ ਵੀ ਗੰਜੇਗਾਇਹ ਹਰਿਆਣਵੀਂ ਗੀਤ ਸੋਮਵੀਰ ਕੁਠਰਵਾਲ ਵੱਲੋਂ ਗਾਏ ਗਏ ਹਨਜਦੋਂ ਕਿ ਇਸ ਦੇ ਕੋ-ਡਾਇਰੈਕਟਰ ਰਿਸ਼ਭ ਵਰਮਾ ਹਨਮੁੱਖ ਮੰਤਰੀ ਨੇ ਵਿਕਾਤ ਗੀਤ ਵਿਚ ਵਰਣਨ ਕੁਝ ਯੋਜਨਾਵਾਂ ਦਾ ਵੀ ਵਰਣਨ ਕਰਦੇ ਹੋਏ ਕਿਹਾ ਕਿ ਅਸੀਂ ਪੂਰੇ ਹਰਿਆਣਾ ਨੂੰ ਇਕ ਇਕਾਈ ਮੰਨਦੇ ਹਨ ਅਤੇ ਸਾਰੇ ਸਮਾਜ ਨੂੰ ਇਕ ਕਰਕੇ ਚਲਾਉਣਾ ਚਾਹੁੰਦੇ ਹਨ|
ਉਨਾਂ ਕਿਹਾ ਕਿ 30 ਨਵੰਬਰ ਤਕ ਮੈਟ੍ਰੋ ਦੀ ਡੀ.ਪੀ.ਆਰ. ਤਿਆਰ ਹੋ ਜਾਵੇਗੀਇਹ ਲਗਭਗ 1700 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਗੁਰੂਗ੍ਰਾਮ ਵਿਚ ਮੈਟ੍ਰੋ ਦੇ ਇਸ ਪ੍ਰੋਜੈਕਟ ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾਉਨਾਂ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਵਿਚ 70 ਫੀਸਦੀ ਦੀ ਕਮੀ ਆਈ ਹੈ ਅਤੇ ਬਾਕੀ 30 ਫੀਸਦੀ ਨੂੰ ਵੀ ਖਤਮ ਕਰਨ ਲਈ ਸਰਕਾਰ ਯਤਨਸ਼ੀਲ ਹਨਹਰਿਆਣਾ ਵਿਚ ਦੇਸ਼ ਵਿਚ ਪਹਿਲੀ ਪੜੀ-ਲਿਖੀ ਪੰਚਾਇਤਾਂ ਬਣੀ ਅਤੇ ਅੱਜ ਸੂਬੇ ਦੇ 2800 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈਉਨਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਲਾਈਨ ਲੋਸਿਜ ਵਿਚ 13 ਫੀਸਦੀ ਦੀ ਕਮੀ ਆਈ ਹੈਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੇ ਸੂਬੇ ਵਿਚ 24 ਘੰਟੇ ਬਿਜਲੀ ਪੁੱਜਣ ਦਾ ਯਤਨ ਕੀਤੀ ਸੀਲੇਕਿਨ ਉਹ 150 ਪਿੰਡਾਂ ਵਿਚ ਹੀ ਪਹੁੰਚਾਏ ਪਾਏ ਸਨ|
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕ ਹਿੱਤ ਲਈ ਸਰਕਾਰ ਵਿਚ ਕਈ ਤਜਰਬੇ ਕੀਤੇਜਿੰਨਾਂ ਵਿਚ ਵਿਚਾਰ-ਵਟਾਂਦਰਾ ਵੀ ਇਕ ਸੀਵਿਚਾਰ-ਵਟਾਂਦਰੇ ਕਰਕੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਲੋਕ ਹਿੱਤ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਪਹਿਲਾਂ ਨਿਰਧਾਰਿਤ ਕਰਕੇ ਇਕ ਟੀਮ ਵੱਜੋਂ ਕੰਮ ਕਰਨ ਦਾ ਖਾਕਾ ਬਣਾਇਆਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਾਇਨੇਮਿਕ ਲੀਡਰਸ਼ਿਪ ਵਿਚ ਕਈ ਨਵੇਂ ਮਾਮਲੇ ਵੀ ਆਉਂਦੇ ਹਨਜੋ ਐਲਾਨ ਪੱਤਰ ਵਿਚ ਸ਼ਾਮਿਲ ਨਹੀਂ ਸਨਮੁੱਖ ਮੰਤਰੀ ਨੇ ਕਿਹਾ ਕਿ ਅਸੀਂ 47 ਸੀਨੀਅਰ ਅਧਿਕਾਰੀ ਦੀ ਡਿਊਟੀ ਬਲਾਕ ਵਿਚ ਲਗਾਈਜਿੰਨਾਂ ਵਿਚੋਂ ਕੁਝ ਕੇਂਦਰ ਵਿਚ ਡੈਪੂਟੇਸ਼ਨ ਤੇ ਚਲੇ ਗਏ ਹਨ ਅਤੇ 36 ਰਹਿੰਦੇ ਹਨਇੰਨਾਂ ਅਧਿਕਾਰੀਆਂ ਵਿਚ 11 ਵੱਖ-ਵੱਖ ਪੈਰਾਮੀਟਰ ਤੇ ਮੁਕਾਬਲਸ ਚੱਲ ਰਿਹਾ ਹੈਹਰੇਕ ਅਧਿਕਾਰੀ ਆਪਣੇ ਬਲਾਕ ਨੂੰ ਵਧੀਆ ਬਣਾਉਣ ਲਈ ਲੱਗਿਆ ਹੋਇਆ ਹੈਉਨਾਂ ਇਹ ਵੀ ਦਸਿਆ ਕਿ ਲੋਕ ਹਿੱਤ ਵਿਚ ਸਾਡੇ ਵੱਡੇ ਫੈਸਲੇ ਵੀ ਲਏ ਹਨਉਦਾਹਰਣ ਵੱਜੋਂ ਮਾਲੀਆ ਕੋਰਟ ਵਿਚ ਪਟਵਾਰੀ ਤੋਂ ਸ਼ੁਰੂ ਹੋ ਕੇ ਸੰਪ-ਸੀਡੀ ਦਾ ਖੇਡ ਚਲਦਾ ਸੀਉਸ ਨੂੰ ਅਸੀਂ ਖਤਮ ਕੀਤਾ ਹੈਮਾਲੀਆ ਅਦਾਲਤ ਵਿਚ ਪਟਵਾਰੀ ਤੋਂ ਲੈਕੇ ਕਾਨੂੰਨਗੋਤਹਿਸੀਦਾਰਐਸ.ਡੀ.ਐਮ.ਸਿਟੀ ਮੈਜੀਸਟ੍ਰੇਟਮੰਡਲ ਕਮਿਸ਼ਨਰ ਆਦਿ ਦੀ ਅਦਾਲਤਾਂ ਵਿਚ ਜਮੀਨ ਸਬੰਧੀ ਮਾਮਲੇ ਸਾਲਾਂ ਚਲਦੇ ਰਹਿੰਦੇ ਸਨਜਿੰਨਾਂ ਵਿਚ ਪੁਸ਼ਤਾਂ ਲੱਗ ਜਾਂਦੀ ਸੀਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਾਲੀਆ ਅਦਾਲਤ ਸਾਨੂੰ ਰਿਮਾਂਡ ਖਤਮ ਕਰ ਦਿੱਤਾ ਅਤੇ ਉਨਾਂ ਮਾਮਲਿਆਂ ਵਿਚ ਕਾਨੂੰਨੀ ਅਦਾਲਤ ਵਿਚ ਫੈਸਲਾ ਹੋਵੇਅਜਿਹੀ ਵਿਵਸਥਾ ਕੀਤੀ ਹੈਇਹ ਸਾਡੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਨਹੀਂ ਸੀਇਸ ਤਰਾਂਸਿਸਟਮ ਵਿਚ ਸੁਧਾਰ ਲਿਆਉਣ ਲਈ ਅਸੀਂ ਕਈ ਆਨਲਾਈਨ ਬਦਲਾਅ ਕੀਤੇਟਰਾਂਸਫਰ ਨੀਤੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੀ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾਲੇਕਿਨ ਅਸੀਂ ਟਰਾਂਸਫਰ ਪ੍ਰਕ੍ਰਿਆ ਨੂੰ ਆਨਲਾਈਨ ਕੀਤਾਤਾਂ ਜੋ ਅਧਿਆਪਕਾਂ ਨੂੰ ਚੰਡੀਗੜਦੇ ਚੱਕਰ ਨਾ ਲਗਾਏ ਪੈਣਉਨਾਂ ਕਿਹਾ ਕਿ ਭਾਜਪਾ ਸਮੇਂ ਆਪਣੇ ਆਨਲਾਈਨ ਸਹੂਲਤਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ|
ਗੁਰੂਗ੍ਰਾਮ ਵਿਚ ਹੋਏ ਵਿਕਾਸ ਕੰਮਾਂ ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਅਸੀਂ ਜਿਲਾ ਵਿਚ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈਕਰਨਾਲ ਵਿਚ ਵੀ ਇਸ ਤਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਫਰੀਦਾਬਾਦ ਵਿਚ ਵੀ ਸ਼ੁਰੂ ਕੀਤੀ ਜਾਵੇਗੀਉਨਾਂ ਕਿਹਾ ਕਿ ਗੁਰੂਗ੍ਰਾਮ ਵਿਚ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਮ ਦਿਵਾਉਣ ਲਈ ਅੰਡਰ ਪਾਸ ਬਣਾਏ ਗਏਸੂਬਾ ਸਰਕਾਰ ਨੇ ਗੁਰੂਗ੍ਰਾਮ ਮਹਾਨਗਰ ਅਥਾਰਿਟੀ ਬਣਾ ਕੇ ਜਿਲਾ ਵਾਸੀਆਂ ਦੀ 30 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ|
ਦੁਵਾਰਕਾ ਐਕਸ ਪ੍ਰੈਸ ਵੇ ਤੇ ਬੋਲਦੇ ਹੋਏ ਉਨਾਂ ਕਿਹਾ ਕਿ ਐਕਸਪ੍ਰੈਸ ਵੇ ਦਾ ਨਿਰਮਾਣ  ਨੈਸ਼ਲਲ ਹਾਈ ਵੇ ਅਥਾਰਿਟੀ ਆਫ ਇੰਡਿਆ ਵੱਲੋਂ ਕੀਤਾ ਜਾਵੇਗਾਇਸ ਐਕਸ ਪ੍ਰੈਸ ਵੇ ਦੇ ਨਿਰਮਾਣ ਨੂੰ ਲੈ ਕੇ ਆ ਰਹੀ ਮੁਸ਼ਕਲਾਂ ਦੂਰੀ ਹੋ ਚੁੱਕੀ ਹੈ ਅਤੇ ਇਸ ਦੇ ਨਿਰਮਾਣ ਦਾ ਕੰਮ ਦਿਵਾਲੀ ਤਕ ਸ਼ੁਰੂ ਹੋ ਜਾਵੇਗਾ|
ਮਹਿਲਾ ਸੁਰੱਖਿਆ ਸਬੰਧੀ ਮਾਮਲੇ ਤੇ ਬੋਲਦੇ ਹੋਏ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਮਹਿਲਾ ਥਾਣੇ ਖੋਲੇ ਗਏ ਹਨਇੰਨਾਂ ਹੀ ਨਹੀਂਵਿਧਵਾ ਮਹਿਲਾ ਦੀ ਕੁੜੀ ਦੇ ਵਿਆਹ ਹੋਣ ਤੇ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਵਿਆਹ ਸ਼ਗੂਨ ਯੋਜਨਾ ਦੇ ਤਹਿਤ ਉਸ ਨੂੰ 51,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈਸੂਬਾ ਸਰਕਾਰ ਨੇ ਮਹਿਲਾ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਕਰਮ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜਾ ਦੇਣ ਦਾ ਵੀ ਪ੍ਰਵਧਾਨ ਕੀਤਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਲਈ ਭਾਵਾਂਤਰ ਭਰਪਾਈ ਯੋਜਨਾ ਸ਼ੁਰੂ ਕੀਤੀਇਸ ਯੋਜਨਾ ਦੇ ਤਹਿਤ ਪਹਿਲੇ ਜਿੱਥੇ ਸਿਰਫ ਸਬਜੀਆਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀਹੁਣ ਇਸ ਵਿਚ ਬਾਜਰੇ ਦੀ ਫਸਲ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈਕਿਸਾਨਾਂ ਦੇ ਬਾਜਰੇ ਦੀ ਖਰੀਦ 1950 ਰੁਪਏ ਦੇ ਘੱਟੋਂ ਘੱਟ ਸਹਾਇਕ ਮੁੱਲ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈਭਾਵੇਂ ਹੀ ਉਹ ਬਾਜਰੇ ਨੂੰ ਨਿੱਜੀ ਖਰੀਦਦਾਰ ਨੂੰ ਵੇਚਣਉਨਾਂ ਕਿਹਾ ਕਿ ਹੁਣ ਉਹ ਰੋਜਾਨਾ ਡੈਸ਼ਬੋਰਡ ਤੇ ਬਾਜਰਾ ਖਰੀਦ ਦੀ ਸਥਿਤੀ ਨੂੰ ਲਾਈਵ ਵੇਖ ਸਕਦੇ ਹਨਉਨਾਂ ਨੇ ਕਿਹਾ ਕਿ ਹੁਣ ਤਕ ਸੂਬੇ ਦੇ 16,219 ਕਿਸਾਨ ਸੂਬੇ ਦੇ ਮੰਡੀਆਂ ਵਿਚ ਪੁੱਜ ਚੁੱਕੇ ਹਨਸਰਕਾਰ ਨੇ ਹੁਣ ਤਕ 44,955 ਮੀਟ੍ਰਿਕ ਟਨ ਬਾਜਰੇ ਦੀ ਖਰੀਦ ਚੁੱਕੀ ਹੈ|
ਮੁੱਖ ਮੰਤਰੀ ਨ ਕਿਹਾ ਕਿ ਹਰ ਪਰਿਵਾਰ ਨੂੰ ਗੈਸ ਕੁਨੈਕਸ਼ਨ ਮਿਲੇ ਇਸ ਲਈ ਉੱਜਵਲਾ ਯੋਜਨਾ ਦੇ ਤਹਿਤ ਮੁੜ ਸਰਵੇਖਣ ਕਰਵਾਇਆ ਜਾ ਰਿਹਾ ਹੈਜਿੰਨਾਂ ਘਰਾਂ ਵਿਚ ਗੈਸ ਕੁਨੈਕਸ਼ਨ ਨਹੀਂ ਹੈਉੱਥੇ ਗੈਸ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ ਅਤੇ ਜਲਦ ਹੀ ਹਰਿਅਣਾ ਵਿਚ ਇਹ ਐਲਾਨ ਕਰ ਦਿੱਤੀ ਜਾਵੇਗੀ ਕਿ ਇੱਥੇ 100 ਫੀਸਦੀ ਘਰਾਂ ਵਿਚ ਗੈਸ ਕੁਨੈਕਸ਼ਨ ਹਨ|
ਉਨਾਂ ਕਿਹਾ ਕਿ ਹੁਣ ਜਮੀਨ ਐਕਵਾਇਰ ਕਿਸਾਨ ਦੀ ਸਹਿਮਤੀ ਨਾਲ ਕੀਤਾ ਜਾਵੇਗਾਇਸ ਲਈ ਸਰਕਾਰ ਨੇ ਈ ਭੂਮੀ ਪੋਟਰਲ ਸ਼ੁਰੂ ਕੀਤਾ ਹੈਉਨਾਂ ਦਸਿਆ ਕਿ ਨੰਗਲ ਚੌਧਰੀ ਵਿਚ ਲਾਜਿਸਿਟਕ ਹੱਬ ਲਈ ਵੀ ਕਿਸਾਨਾਂ ਨਾਲ ਨੋਗੋਸਿਏਸ਼ਏਬਲ ਨਾਲ ਜਮੀਨ ਦੀ ਖਰੀਦ ਕੀਤੀ ਗਈ ਸੀ|

Share