ਪੰਜਾਬ ਸਰਕਾਰ ਵੱਲੋਂ 4 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ .

ਚੰਡੀਗੜ•, 5 ਅਕਤੂਬਰ:

ਪੰਜਾਬ ਸਰਕਾਰ ਨੇ ਅੱਜ 4 ਆਈ.ਏ.ਐਸ ਅਧਿਕਾਰੀਆਂ ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।
ਬੁਲਾਰੇ ਨੇ ਦੱਸਿਆ ਕਿ 4 ਆਈ.ਏ.ਐਸ. ਅਧਿਕਾਰੀਆਂ ਵਿਚ ਸ੍ਰੀ ਕਿਰਪਾ ਸ਼ੰਕਰ ਸਰੋਜ ਨੂੰ ਪ੍ਰਮੁੱਖ ਸਕੱਤਰ, ਜੇਲ•ਾਂ, ਸ੍ਰੀ ਜਸਪਾਲ ਸਿੰਘ ਨੂੰ ਪ੍ਰਮੁੱਖ ਸਕੱਤਰ, ਜਨਰਲ ਐਡਮਿਨਸਟ੍ਰੇਸ਼ਨ ਤੇ ਕੁਆਰਡੀਨੋਸ਼ਨ, ਸ੍ਰੀ ਕਾਕੂਮਾਨੂ ਸਿਵਾ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ, ਟਰਾਂਸਪੋਰਟ ਅਤੇ ਸ੍ਰੀ ਕਾਹਨ ਸਿੰਘ ਪੰਨੂ ਨੂੰ ਪ੍ਰਮੁੱਖ ਸਕੱਤਰ, ਖੇਤੀਬਾੜੀ ਤੇ ਭੂਮੀ ਸੰਭਾਲ ਅਤੇ ਵਾਧੂ ਚਾਰਜ ਡਾਇਰੈਕਟਰ, ਮਿਸ਼ਨ ਤੰਦਰੁਸਤ ਪੰਜਾਬ, ਵਾਧੂ ਚਾਰਜ ਕਮਿਸ਼ਨਰ ਫੂਡ ਤੇ ਡਰੱਗ ਪ੍ਰਬੰਧਨ, ਵਾਧੂ ਚਾਰਜ ਡਾਇਰੈਕਟਰ, ਵਾਤਾਵਰਣ ਤੇ ਜਲਵਾਯੂ ਪਰਿਵਰਤਨ  ਵਜੋਂ ਤਾਇਨਾਤ  ਕੀਤਾ ਗਿਆ ਹੈ।

Share