ਸਰਕਾਰੀ ਕਾਲਜਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਵਿਚ ਸਿਰਜਣਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਉੱਚੇਰੀ ਸਿਖਿਆ ਵਿਭਾਗ ਵੱਲੋਂ ਛੋਟੀ ਫਿਲਮ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ.

ਚੰਡੀਗੜ, 04 ਅਕਤੂਬਰ  – ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਨੂੰ ਸਮਾਜਿਕ ਸੋਚ ਤੇ ਸਿਰਜਣਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਉੱਚੇਰੀ ਸਿਖਿਆ ਵਿਭਾਗ ਵੱਲੋਂ ਛੋਟੀ ਫਿਲਮ ਮੁਕਾਬਲੇ ਦਾ ਆਯੋਜਨ ਕਰਵਾਇਆ ਜਾਵੇਗਾਜਿਸ ਵਿਚ ਕਾਲਜ ਪੱਧਰ ਤੋਂ ਲੈ ਕੇ ਰਾਜ ਪੱਧਰ ਤੇ ਪਹਿਲਾ ਥਾਂ ਹਾਸਲ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾਇਸ ਤੋਂ ਇਲਾਵਾਵਿਭਾਗ ਵੱਲੋਂ ਸਮਾਰਟ ਕਲਾਸ-ਰੂਮ ਰਾਹੀਂ ਆਧੁਨਿਕ ਤਕਨੀਕੀ ਵੱਲੋਂ ਵਿਦਿਆਰਥੀਆਂ ਨੂੰ ਕੋਰਸ ਸਮਝਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਵਿਦਿਅਕ ਸਬਕ ਲੰਬੇ ਸਮੇਂ ਤਕ ਯਾਦ ਰਹਿ ਸਕੇ|
ਅੱਜ ਹਰਿਆਣਾ ਉੱਚੇਰੀ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੋਤੀ ਅਰੋੜਾ ਨੇ ਇੱਥੇ ਵੀਡਿਓ ਕਾਨਫੈਂਸਿੰਗ ਰਾਹੀਂ ਰਾਜ ਦੇ 149ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਨੂੰ ਉੱਚੇਰੀ ਸਿਖਿਆ ਨੂੰ ਗੁਣਾਤਮਕ ਤੇ ਆਧੁਨਿਕ ਸਮੇਂ ਅਨੁਸਾਰ ਪੜਾਈ ਤੇ ਪੜਾਉਣ ਦੇ ਆਦੇਸ਼ ਦਿੱਤੇ|
ਸ੍ਰੀਮਤੀ ਅਰੋੜਾ ਨੇ ਰਾਜ ਦੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਕਾਲਜਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤੀਭਾ ਤੇ ਸਿਕਲ ਨੂੰ ਪਛਾਉਣ ਅਤੇ ਉਸ ਅਨੁਸਾਰ ਉਨਾਂ ਨੂੰ ਤਰਾਸ਼ ਕੇ ਉਨਾਂ ਦੀ ਸਕਿਲ ਨੂੰ ਅੱਗੇ ਵੱਧਾਉਣ ਦਾ ਯਤਨ ਕਰਨ ਤਾਂ ਜੋ ਉਹ ਆਪਣੀ ਉੱਚੇਰੀ ਸਿਖਿਆ ਪ੍ਰਾਪਤ ਕਰਨ ਤੋਂ ਬਾਅਦ ਜਾਂ ਕੋਈ ਚੰਗੀ ਨੌਕਰੀ ਪਾਉਸਣ ਵਿਚ ਸਫਲ ਹੋ ਸਕਣ ਜਾਂ ਫਿਰ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਕਾਬਲ ਬਣ ਸਕਣਉਨਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆਪਣੇ-ਆਪਣੇ ਮੋਬਾਇਨ ਤਅ ਕਿਸੇ ਸਮਾਜਿਕ ਵਿਸ਼ਾ ਜਿਵੇਂ ਸਵੱਛਤਾਝੁੱਗੀ-ਝੋਪੜੀ ਵਿਚ ਰਹਿਣ ਵਾਲੇ ਬੱਚਿਆਂ ਨੂੰ ਕਿਸੇ ਐਨ.ਜੀ.ਓ. ਵੱਲੋਂ ਪੜਾਉਣਲਾਲ ਬੱਤੀ ਚੌਕ ਤੇ ਭੀਖ ਮੰਗਣ ਵਾਲੇ ਬੱਚਿਆਂ ਆਦਿ ਵਿਸ਼ਿਆਂ ਤੇ 2-3 ਮਿੰਟ ਦੀ ਪ੍ਰੇਰਣਾ ਵਾਲੀ ਛੋਟੀ ਫਿਲਮ ਬਣਾਉਣ ਲਈ ਪ੍ਰੋਤਸਾਹਿਤ ਕਰਨ ਅਤੇ ਚੰਗੀ ਫਿਲਮ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਵਧੀਆ ਛੋਟੀ ਫਿਲਮ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਪੱਧਰ ਤੋਂ ਲੈ ਕੇ ਰਾਜ ਪੱਧਰ ਤਕ ਹਰਿਆਣਾ ਸਰਕਾਰ  ਵੱਲੋਂ ਸਨਮਾਨਿਤ ਕੀਤਾ ਜਾਵੇਗਾ|

Share