ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀ ਦੀ ਵੈਬਸਾਇਟ ਲਾਂਚ ਕੀਤੀ.

ਚੰਡੀਗੜ, 04 ਅਕਤੂਬਰ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਨੂੰ ਹਰਿਆਣਾ ਵਿਚ ਆ ਰਹੇ ਹਨ ਅਤੇ ਉਹ ਇਸ ਦਿਨ ਦੀਨਬੰਧੂ ਛੋਟੂ ਰਾਮ ਦੀ ਮੂਰਤੀ ਦੀ ਘੁੰਡ ਚੁੱਕਾਈ ਕਰਨਗੇ ਅਤੇ ਉਹ ਬੜਹੀ ਵਿਚ 160 ਏਕੜ ਵਿਚ ਬਣਨ ਵਾਲੀ ਰੇਲਵੇ ਕੋਚ ਫੈਕਟਰੀ ਦਾ ਨੀਂਹ ਪੱਥਰ ਵੀ ਰੱਖਣਗੇ|
ਮੁੱਖ ਮੰਤਰੀ ਨੇ ਇਹ ਗੱਲ ਅੱਜ ਇੱਥੇ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀ (ਹਰੇਰਾ)ਪੰਚਕੂਲਾ ਅਤੇ ਗੁਰੂਗ੍ਰਾਮ ਦੀ ਵੈਬਸਾਇਟ ਦੀ ਸ਼ੁਰੂਆਤ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਹੀਉਨਾਂ ਕਿਹਾ ਕਿ ਨਵੰਬਰ ਨੂੰ ਹਰਿਆਣਾ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਿਆਣਾ ਆਉਣ ਦਾ ਸੱਦਾ ਦਿੱਤਾ ਜਾਵੇਗਾਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਿਚੋਂ ਇਕ ਹਰਿਆਣਾ ਦਿਵਸ ਸਮਾਰੋਹ ਦੇ ਮੌਕੇ ਤੇ ਹਾਜਿਰ ਰਹਿਣਗੇ|
ਹਰਿਆਣਾ ਵਿਚ ਵਿਦਿਆਰਥੀ ਸੰਘ ਦੇ ਚੋਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੋਣ ਸੰਘ ਦੀ ਚੋਣ ਲਿੰਗਦੋਹ ਕਮੇਟੀ ਦੀ ਸਿਫਾਰਿਸ਼ਾਂ ਅਨੁਸਾਰ ਪਹਿਲੇ ਸਾਲ ਵਿਚ ਅਸਿੱਧੇ ਤੌਰ ਤੇ ਕੀਤੇ ਜਾਣ ਅਤੇ ਹਰਿਆਣਾ ਵਿਚ 22 ਸਾਲਾਂ ਤੋਂ ਬਾਅਦ ਵਿਦਿਆਰਥੀ ਸੰਘ ਦੀ ਚੋਣ ਕਰਵਾਏ ਜਾ ਰਹੇ ਹਨਇਸ ਲਈ ਇਸ ਸਾਲ ਇਹ ਚੋਣ ਅਸਿੱਧੇ ਤੌਰ ਤੇ ਆਯੋਜਿਤ ਹੋਣਗੇ ਅਤੇ ਅਗਲੇ ਸਾਲ ਤੋਂ ਇੰਨਾਂ ਨੂੰ ਸਿੱਧੇ ਕਰਵਾਇਆ ਜਾਵੇਗਾਉਨਾਂ ਕਿਹਾ ਕਿ ਇੰਨਾ ਚੋਣਾਂ ਨੂੰ ਲੈ ਕੇ ਅਜੇ ਕੋਈ ਮਿਤੀ ਫਾਇਨਲ ਨਹੀਂ ਹੋਈ ਹੈਉਨਾਂ ਨੇ ਹੋਰ ਸਿਆਸੀ ਪਾਰਟੀਆਂ ਤੇ ਬੋਲਦੇ ਹੋਏ ਕਿਹਾ ਕਿ ਇਹ ਚੋਣ 22 ਸਾਲਾਂ ਤੋਂ ਬਾਅਦ ਸਾਡੀ ਸਰਕਾਰ ਦੌਰਾਨ ਹੋ ਰਹੇ ਹਨਜਦੋਂ ਕਿ ਹੋਰ ਸਿਆਸੀ ਪਾਰਟੀਆਂ ਦੀ ਸਰਕਾਰਾਂ ਨੇ ਇੰਨਾਂ ਚੋਣਾਂ ਨੂੰ ਕਰਵਾਉਣ ਦਾ ਕਦੇ ਹਿੰਮਤ ਨਹੀਂ ਵਿਖਾਈ|
ਉਨਾਂ ਕਿਹਾ ਕਿ ਪਿਛਲੇ ਦਿਨਾਂ ਉਹ ਕਰਨਾਲ ਦੇ ਕਈ ਪਿੰਡਾਂ ਦੇ ਦੌਰੇ ਤੇ ਸਨ ਅਤੇ ਇਸ ਦੌਰਾਨ ਉਨਾਂ ਨੂੰ ਇਕ ਗੁਰੂਦੁਆਰੇ ਵਿਚ ਜਾਣਾ ਸੀ,ਲੇਕਿਨ ਉਨਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਉਸ ਗੁਰੂਦੁਆਰੇ ਵਿਚ ਭਿੰਡਰਾਵਾਲੇ ਦੀ ਫੋਟੋ ਲੱਗੀ ਹੈਇਸ ਲਈ ਉਹ ਉਸ ਗੁਰੂਦੁਆਰੇ ਵਿਚ ਨਹੀਂ ਗਏਉਨਾਂ ਨੇ ਸਾਫ ਤੌਰ ਤੇ ਕਿਹਾ ਕਿ ਜਿੱਥੇ ਵੀ ਭਿੰਡਰਾਵਾਲੇ ਦੀ ਫੋਟੋ ਹੋਵੇਗੀਉਹ ਉੱਥੇ ਨਹੀਂ ਜਾਣਗੇਉਨਾਂ ਨੇ ਸਾਫ ਕਰਦੇ ਹੋਏ ਕਿਹਾ ਕਿ ਉਹ ਗੁਰੂਆਂ ਦਾ ਅਤੇ ਗੁਰੂ ਘਰ ਦਾ ਸਨਮਾਨ ਕਰਦੇ ਹਨ ਅਤੇ ਇਸ ਕੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਦਿਹਾੜਾਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂਅ ਤੇ ਵੱਖ-ਵੱਖ ਪਰਿਯੋਜਨਾਵਾਂ ਦੇ ਨਾਲ-ਨਾਲ ਹੋਰ ਮਹਾਪੁਰਖਾਂ ਦੇ ਨਾਂਅ ਤੇ ਕਈ ਪ੍ਰੋਗ੍ਰਾਮ ਉਨਾਂ ਦੀ ਸਰਕਾਰ ਦੌਰਾਨ ਚਲਾਏ ਜਾ ਰਹੇ ਹਨਉਨਾਂ ਕਿਹਾ ਕਿ ਪਿਛਲੇ ਦਿਨਾਂ ਪਟਨਾ ਵਿਚ ਆਯੋਜਿਤ 350ਵੇਂ ਪ੍ਰਕਾਸ਼ ਦਿਹਾੜੇ ਵਿਚ ਹਰਿਆਣਾ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਦੋ ਰੇਲ ਗੱਡੀਆਂ ਨੂੰ ਵੀ ਭੇਜਿਆ ਗਿਆ ਸੀ|
ਇਕ ਹੋਰ ਸੁਆਲ ਦੇ ਜਵਾਬ ਵਿਚ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀਪੰਚਕੂਲਾ ਅਤੇ ਗੁਰੂਗ੍ਰਾਮ ਵਿਚ ਦਿੱਤੀ ਜਾਣ ਵਾਲੀ ਸ਼ਿਕਾਇਤਾਂ ਦੇ ਫੈਸਲੇ ਨਾਲ ਅਸੰਤੁਸ਼ਟ ਸਟੇਕਹੋਲਡਰਾਂ ਲਈ ਅਪੀਲਟ ਅਥਾਰਿਟੀ ਦਾ ਗਠਨ ਕੀਤਾ ਗਿਆ ਹੈਜਿਸ ਦਾ ਮੁੱਖ ਦਫਤਰ ਕਰਨਾਲ ਵਿਚ ਹੋਵੇਗਾ ਅਤੇ ਇਸ ਅਥਾਰਿਟੀ ਦੇ ਚੇਅਰਮੈਨ ਨਿਯੁਕਤ ਹੋ ਚੁੱਕੇ ਹਨ ਅਤੇ ਮੈਂਬਰਾਂ ਨੂੰ ਲਗਾਉਣ ਦੀ ਪ੍ਰਕ੍ਰਿਆ ਚਲ ਰਹੀ ਹੈਉਨਾ ਕਿਹਾ ਕਿ ਇਸ ਅਥਾਰਿਟੀ ਦਾ ਮੁੱਖ ਦਫਤਰ ਕਰਨਾਲ ਵਿਚ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਕਰਨਾਲ ਇਕ ਤਰਾਂ ਨਾਲ ਵਿਚਕਾਰ ਹੈ ਅਤੇ ਪੰਚਕੂਲਾ ਅਤੇ ਗੁਰੂਗ੍ਰਾਮ ਦੀ ਅਥਾਰਿਟੀ ਨਾਲ ਅਸੰਤੁਸ਼ਟ ਲੋਕਾਂ ਨੂੰ ਵੱਧ ਦੂਰੀ ਤੈਅ ਨਹੀਂ ਕਰਨੀ ਪਏਗੀ|
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰੇਰਾ ਵਿਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ 60 ਦਿਨ ਦਾ ਪ੍ਰਵਧਾਨ ਹੈ ਅਤੇ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਪ੍ਰਾਪਤ ਹੋ ਰਹੀ ਹੈਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਬਿਲਡਰ ਓਕਯੂਪੇਸ਼ਨ ਸਰਟੀਫਿਕੇਟ ਲੈ ਲੈਂਦੇ ਸਨ ਅਤੇ ਉਹ 30-30 ਸਾਲ ਹੋ ਜਾਣ ਤੋਂ ਬਾਅਦ ਵੀ ਆਪਣਾ ਕੰਪਲਿਸ਼ਨ ਪ੍ਰਮਾਣ ਪੱਤਰ ਨਹੀਂ ਲੈਂਦੇ ਸਨਲੇਕਿਨ ਹਰੇਰਾ ਦੇ ਆਉਣ ਨਾਲ ਹੁਣ ਅਜਿਹੇ ਬਿਲਡਰਾਂ ਨੂੰ ਓਕਯੂਪੇਸ਼ਨ ਪ੍ਰਮਾਣ ਪੱਤਰ ਨਾਲ-ਨਾਲ ਕੰਪਲਿਸ਼ਨ ਪ੍ਰਮਾਣ ਪੱਤਰ ਵੀ ਲੈਣਾ ਹੋਵੇਗਾ ਤਦ ਉਹ ਹਰੇਰਾ ਦੇ ਘੇਰੇ ਤੋਂ ਬਾਹਰ ਹੋ ਪਾਉਣਗੇਉਨਾਂ ਦਸਿਆ ਕਿ ਜਿਸ ਬਿਲਡਰ ਨੇ ਕੰਪਲਿਸ਼ਨ ਪ੍ਰਮਾਣ ਪੱਤਰ ਨਹੀਂ ਲਿਆ ਹੋਵੇਗਾ ਉਸ ਦੀ ਨਿਗਰਾਨੀ ਹਰੇਰਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਬਿਲਡਰ ਆਪਣਾ ਪ੍ਰੋਜੈਕਟ ਜਲਦੀ ਤੋਂ ਜਲਦੀ ਪੂਰੀ ਕਰਨ ਅਤੇ ਆਪਣਾ ਕੰਪਲਿਸ਼ਨ ਪ੍ਰਮਾਣ ਪੱਤਰ ਲੈਣ|
ਇਸ ਮੌਕੇ ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰਹਰੇਰਾ (ਗੁਰੂਗ੍ਰਾਮ) ਦੇ ਚੇਅਰਮੈਨ ਡਾ.ਕੇ.ਕੇ.ਖੰਡੇਲਵਾਲਹਰੇਰਾ (ਪੰਚਕੂਲਾ) ਦੇ ਚੇਅਰਮੈਨ ਰਾਜਨ ਗੁਪਤਾਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਦਾਸਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ.ਐਸ.ਕੰਡੂ ਸਮੇਤ ਹਰੇਰਾ ਅਥਾਰਿਟੀ ਦੇ ਅਹੁੱਦੇਦਾਰ ਅਤੇ ਐਨ.ਆਈ.ਸੀ. ਦੇ ਅਧਿਕਾਰੀ ਵੀ ਹਾਜਿਰ ਸਨ|

Share