– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਦੇ ਮੰਡੀ ਖੇਤਰ ਵਿਚ ਦੋ ਦਿਨ ਪਹਿਲਾਂ ਬਿਮਾਰੀ ਕਾਰਣ ਮੌਤ ਨੂੰ ਪ੍ਰਾਪਤ ਹੋਏ 7 ਕਿਰਤੀਆਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ|

ਚੰਡੀਗੜ, 29 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਦੇ ਮੰਡੀ ਖੇਤਰ ਵਿਚ ਦੋ ਦਿਨ ਪਹਿਲਾਂ ਬਿਮਾਰੀ ਕਾਰਣ ਮੌਤ ਨੂੰ ਪ੍ਰਾਪਤ ਹੋਏ ਕਿਰਤੀਆਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾਇੰਨਾਂ ਕਿਰਤੀਆਂ ਲਈ ਮੰਡੀ ਦੇ ਆੜਤੀਆਂ ਨੇ ਵੀ 50-50 ਹਜਾਰ ਰੁਪਏ ਸਹਿਯੋਗ ਵੱਜੋਂ ਦੇਣ ਦਾ ਭਰੋਸਾ ਦਿੱਤਾ|
ਸ੍ਰੀ ਮਨੋਹਰ ਲਾਲ ਅੱਜ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜਕਰਨਾਲ ਵਿਚ ਜਾ ਕੇ ਨਵੀਂ ਅਨਾਜ ਮੰਡਲ ਵਿਚ ਕੰਮ ਕਰਨ ਵਾਲੇ ਬਿਮਾਰੀ ਕਿਰਤੀਆਂ ਦਾ ਹਾਲ-ਚਾਲ ਪੁੱਛਣ ਅਤੇ ਸਰਕਾਰ ਵੱਲੋਂ ਇੰਨਾਂ ਦਾ ਮੁਫਤ ਇਲਾਜ ਦਾ ਭਰੋਸਾ ਵੀ ਦਿੱਤਾ|
ਮੁੱਖ ਮੰਤਰੀ ਨੇ ਦਸਿਆ ਕਿ ਅਨਾਜ ਮੰਡੀ ਖੇਤਰ ਵਿਚ ਦੋ ਦਿਨ ਪਹਿਲਾਂ ਸੱਤ ਕਿਰਤੀਆਂ ਦੀ ਮੌਤ ਹੋ ਗਈ ਸੀਇਸ ਲਈ ਉਨਾਂ ਦੇ ਮਨ ਵਿਚ ਡੂੰਘਾ ਦੁੱਖ ਹੈਉਨਾਂ ਕਿਹਾ ਕਿ ਕਿਰਤੀਆਂ ਦੀ ਮੌਤ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈਜੋ ਕਾਮੇ ਬਿਮਾਰ ਹਨਉਨਾਂ ਦਾ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਵਿਚ ਇਲਾਜ ਚਲ ਰਿਹਾ ਹੈ|
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਭਾਜਪਾ ਨੇਤਾ ਅਮਰਿੰਦਰ ਸਿੰਘ ਅਰੋੜਾ ਦੀ ਰਿਹਾਇਸ਼ ਤੇ ਜਾ ਕੇ ਉਨਾਂ ਦੇ ਪਿਤਾ ਸਮਾਜਸੇਵੀ ਦਰਸ਼ਨ ਸਿੰਘ ਦੇ ਸਵਰਗਵਾਸੀ ਹੋਣ ਤੇ ਦੁੱਖੀ ਪਰਿਵਾਰ ਨੂੰ ਹਮਦਰਦੀ ਦਿੱਤੀ|
ਮੁੱਖ ਮੰਤਰੀ ਨੇ ਡੇਰਾ ਕਾਰ ਸੇਵਾ ਵਿਚ ਜਾ ਕੇ ਮੱਥਾ ਟੇਕਿਆਸ਼ਰਧਾਂਲੂਆਂ ਨਾਲ ਗਲਬਾਤ ਕੀਤੀ ਅਤੇ ਡੇਰਾ ਦੇ ਸੰਚਾਲਕ ਬਾਬਾ ਸੁੱਖਾ ਸਿੰਘ ਦਾ ਹਾਲ-ਚਾਲ ਪੁੱਛਿਆਇਸ ਮੌਕੇ ਤੇ ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕਪੰਜਾਬੀ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘਓ.ਐਸ.ਡੀ. ਅਮਰਿੰਦਰ ਸਿੰਘ ਸਮੇਤ ਹੋਰ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ|

Share