ਜਸਦੇਵ ਯਮਲਾ ਦੀ ਮੌਤ ਨਾਲ ਪੰਜਾਬੀ ਗਾਇਕੀ ਦਾ ਵਿਹੜਾ ਸੁੰਨਾ ਹੋ ਗਿਆ ਹੈ- ਸ ਸਿੱਧੂ.

ਚੰਡੀਗੜ੍ਹ• : 15 ਸਤੰਬਰ,

ਪੰਜਾਬ ਦੇ ਸਭਿਆਚਾਰਾਂ ਮਾਮਲਿਆਂ  ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਲੋਕ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਤੇ ਰੇਡੀਓ ਟੀ.ਵੀ. ਲੋਕ ਗਾਇਕ ਸ੍ਰੀ ਜਸਦੇਵ ਯਮਲਾ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ•ਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।

ਸ. ਸਿੱਧੂ ਨੇ ਕਿਹਾ ਕਿ ਜਸਦੇਵ ਯਮਲਾ ਦੀ ਮੌਤ ਨਾਲ ਪੰਜਾਬੀ ਗਾਇਕੀ ਦਾ ਵਿਹੜਾ ਸੁੰਨਾ ਹੋ ਗਿਆ ਹੈ। ਸ ਸਿੱਧੂ ਨੇ ਕਿਹਾ ਕਿ ਸਾਫ਼ ਸੁਥਰੀ ਲੋਕ ਗਾਇਕੀ ਨੂੰ ਸਮਰਪਿਤ ਇਸ ਪਰਿਵਾਰ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਉਨ•ਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਪਦੇ ਸ਼ੋਕ ਸੰਦੇਸ਼ ਵਿੱਚ ਕਿਹਾ ਹੈ ਕਿ ਜਸਦੇਵ ਯਮਲਾ ਜੱਟ ਨੇ ਆਪਣੇ ਪਿਤਾ ਲਾਲ ਚੰਦ ਯਮਲੇ ਜੱਟ ਦੀ ਪਵਿੱਤਰ ਤੇ ਪ੍ਰੰਪਰਾਗਤ ਗਾਇਨ ਕਲਾ ਨੂੰ ਜਿਊਂਦੇ ਰੱਖਿਆ ਹੋਇਆ ਸੀ। ਡਾ. ਪਾਤਰ ਨੇ ਕਿਹਾ ਕਿ ਜਸਦੇਵ ਯਮਲਾ ਦੀ ਮੌਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ।

ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ ਨੇ ਜਸਦੇਵ ਯਮਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜਸਦੇਵ ਯਮਲਾ ਮਿਲਾਪੜੀ ਹਸਤੀ ਦੇ ਮਾਲਕ ਸਨ ਤੇ ਉਹ ਆਪਣੇ ਪਿਤਾ ਵਾਲੀ ਸਾਫ ਸੁਥਰੀ ਜਿੰਦਗੀਂ ਬਸਰ ਕਰ ਰਹੇ ਸਨ। ਸ੍ਰੀ ਘੁਗਿਆਣਵੀ ਨੇ ਯਮਲਾ ਜੱਟ ਪਰਿਵਾਰ ਨਾਲ ਆਪਣੀ ਉਸਤਾਦੀ-ਸ਼ਾਗਿਰਦੀ ਵਾਲੀ ਸਾਂਝ ਦਾ ਜ਼ਿਕਰ ਵੀ ਕੀਤਾ। ਜਸਦੇਵ ਯਮਲਾ ਇਸ ਵੇਲੇ ਯਮਲਾ ਜੱਟ ਯਾਦਗਾਰੀ ਟਰੱਸਟ ਦੇ ਪ੍ਰਧਾਨ ਸਨ।

Share