ਹਰਿਆਣਾ ‘ਚ ਦੁੱਧ ‘ਤੇ ਸੈਸ ਦਰ ਨੂੰ 10 ਪੈਸੇ ਤੋਂ ਘੱਟਾ ਕੇ 5 ਪੈਸਾ ਕੀਤਾ – ਪਸ਼ੂਪਾਲਣ ਅਤੇ ਡੇਅਰੀ ਮੰਤਰੀ.

ਚੰਡੀਗੜ, 14 ਸਤੰਬਰ  – ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਇਕ ਵੱਡੀਰਾਹਤ ਪ੍ਰਦਾਨ ਕਰਦੇ ਹੋਏ ਦੁੱਧ ਵਿਕਰੀ ‘ਤੇ ਸੈਸ ਦਰ 10 ਪੈਸੇ ਪ੍ਰਤੀ ਲੀਟਰ ਤੋਂ ਘਟਾ ਕੇ 5 ਪੈਸੇ ਪ੍ਰਤੀ ਲੀਟਰ ਕਰਨ ਨੂੰ ਮੁੱਖ ਮੰਤਰੀ ਮਨੋਹਰ ਲਾਲਨੇ ਮੰਜੂਰੀ ਪ੍ਰਦਾਨ ਕੀਤੀ ਹੈ|
ਸ੍ਰੀ ਧਨਖੜ ਨੇ ਕਿਹਾ ਕਿ ਦੁੱਧ ਉਤਪਾਦਕ ਸਮੂਹ ਦੀ ਲੰਬੇ ਸਮੇਂ ਤੋਂ ਸੈਸ ਦਰ ਘਟਾਉਣ ਦੀ ਮੰਗ ਚੱਲੀ  ਰਹੀ ਸੀਉਨਾ ਨੇ ਦਸਿਆ ਕਿ ਘਟਾਈਗਈ ਦਰਾਂ 4 ਫ਼ਰਵਰੀ, 2016 ਤੋਂ ਪ੍ਰਭਾਵੀ ਹੋਣਗੀਆਂ ਅਤੇ ਜਿੰਨਾਂ ਦੁੱਧ ਊਤਪਾਦਕਾਂ ਨੇ 10 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਪਹਿਲਾਂ ਹੀ ਸੈਸ ਜਮਕੀਤਾ ਹੈਉਨਾ ਦੀ ਰਕਮ 4 ਫ਼ਰਵਰੀ 2016 ਤੋਂ 5 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਮੰਨ ਕੇ ਅੱਗੇ ਦੀ ਰਕਮ ਦੇ ਵਿਰੁੱਧ ਸਮਾਯੋਜਿਤ ਕੀਤੀ ਜਾਵੇਗੀ|
ਉਨਾ ਨੇ ਦਸਿਆ ਕਿ ਇਹ ਮੰਜੂਰੀ ਹਰਿਆਣਾ ਮੁਰਰਾਹ ਮੱਝ ਅਤੇ ਹੋਰ ਦੁੱਧ ਦੇਣ ਵਾਲੇ ਪਸ਼ੂ ਨਸਲ (ਸਰੰਖਣ ਅਤੇ ਪਸ਼ੂਧਨ ਵਿਕਾਸ ਅਤੇ ਡੇਅਰੀਵਿਕਾਸ ਖੇਤਰਐਕਟ, 2001 ਦੀ ਧਾਰਾ 6 ਦੀ ਉੱਪਧਾਰਾ 1 ਦੇ ਨਿਰਧਾਰਿਤ ਪ੍ਰਾਵਧਾਨਾਂ ਦੇ ਅਨੁਰੂਪ ਕੀਤੀ ਗਈ ਹੈਉਨਾ ਨੇ ਦਸਿਆ ਕਿ 4ਫ਼ਰਵਰੀ 2016 ਤੋਂ ਪਹਿਲਾਂ ਦੇ ਬਕਾਇਆ ਸੈਸ ਦੀ ਗਿਣਤੀ ਪੁਰਾਣੀ ਦਰਾਂ ਤੋਂ ਹੀ ਕੀਤੀ ਜਾਵੇਗੀ|
ਵਿਭਾਗ ਵੱਲੋਂ ਇਸ ਸਬੰਧ ਦੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ|

Share