ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 13 ਸਤੰਬਰ ਨੂੰ ਪੰਚਕੂਲਾ ਵਿਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਵੱਲੋਂ ਆਯੋਜਿਤ ਦੋ ਦਿਨ ਦਾ ਅਖਿਲ ਭਾਰਤੀ ਪੁਲਿਸ ਰਿਹਾਇਸ਼ ਸਮੇਲਨ ਦਾ ਊਦਘਾਟਨ ਕਰਨਗੇ.


ਚੰਡੀਗੜ, 12 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 13 ਸਤੰਬਰ ਨੂੰ ਪੰਚਕੂਲਾ ਵਿਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ,ਨਵੀਂ ਦਿੱਲੀ ਦੇ ਸਹਿਯੋਗ ਨਾਲ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚ.ਪੀ.ਐਚ.ਸੀ.) ਵੱਲੋਂ ਆਯੋਜਿਤ ਦੋ ਦਿਨ ਦਾ 6ਵੀਂ ਅਖਿਲ ਭਾਰਤੀ ਪੁਲਿਸ ਰਿਹਾਇਸ਼ ਸਮੇਲਨ ਦਾ ਊਦਘਾਟਨ ਕਰਨਗੇ|
ਪ੍ਰਬੰਧ ਨਿਦੇਸ਼ਕ ਐਚ.ਪੀ.ਐਸ.ਸੀ.,  ਏ.ਕੇ.ਢੂਲ ਨੇ ਅੱਜ ਇਸ ਸਬੰਧ ਵਿਚ ਜਾਣਕਾਬੀ ਦਿੰਦੇ ਹੋਏ ਦਸਿਆ ਕਿ ਪੂਰੇ ਦੇਸ਼  ਤੋਂ ਰਾਜ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਮੁੱਖਤਕਨੀਕੀ ਅਤੇ ਹੋਰ ਮਾਹਰ ਵਿਅਕਤ ਇਸ ਸਮੇਲਨ ਵਿਚ ਭਾਗ ਲੈਣਗੇਵਧੀਕ ਮੁੱਖ ਸਕੱਤਰਗ੍ਰਹਿ ਵਿਭਾਗ ਐਸ.ਐਸ. ਪ੍ਰਸਾਦ ਚੇਅਰਮੈਨ ਐਚ.ਪੀ.ਐਸ.ਸੀ. ਪਰਮਿੰਦਰ ਰਾਏ ਅਤੇ ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਵੀ ਇਸ ਮੌਕੇ ਤੇ ਮੌਜੂਦ ਰਹਿਣਗੇ|
ਉਨਾਂ ਨੇ ਕਿਹਾ ਕਿ ਮੁੱਖ ਸਕੱਤਰ ਡੀ.ਐਸ. ਢੇਸੀ 14 ਸਤੰਬਰ, 2018 ਨੂੰ ਸਮੇਲਨ ਦੇ ਸਮਾਪਨ ਸ਼ੈਸ਼ਨ ਦੇ ਮੌਕੇ ਤੇ ਮੁੱਖ ਮਹਿਮਾਨ ਹੋਣਗੇ|
ਅਖਿਲ ਭਾਰਤੀ ਪੁਲਿਸ ਰਿਹਾਇਸ਼ ਸਮੇਲਨ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਢੂਲ ਨੇ ਦਸਿਆ ਕਿ ਸਾਰੇ ਨੁਮਾਇੰਦੇ ਸਮੇਲਨ ਦੇ ਪਹਿਲੇ ਦਿਨ ਪੁਲਿਸ ਇੰਫ਼੍ਰਾਸਟਕਚਰ ਦੇ ਰੱਖ-ਰਖਾਵ ਅਤੇ ਮੁਰੰਮਤ ਅਤੇ ਨਿਰਮਾਣ ਮਾਣਦੰਡਾਂ ਅਤੇ ਬੁਨਿਆਦੀ ਢਾਂਚੇ ਵਿਚ ਸਮਾਨਤਾ ਵਿਸ਼ੇ ਤੇ ਆਯੋਜਿਤ ਤਕਨੀਕੀ ਸ਼ੈਸ਼ਨਾਂ ਤੇ ਵਿਚਾਰ-ਵਟਾਂਦਰਾ ਕਰਨਗੇਇਸ ਤਰਾ ਸਾਰੇ ਪ੍ਰਤੀਭਾਗੀ ਸਮੇਲਨ ਦੇ ਦੂਸਰੇ ਦਿਨ ਆਰਟੀਟੇਕਚਰ ਪਲਾਨਿੰਗ‘ ਅਤੇ ਪ੍ਰੀਫ਼ੈਬ ਕੰਸਟਰਕਸ਼ਨ‘ ਅਤੇ ਨਵੀਂ ਤਕਨੀਕ ਵਿਸ਼ੇ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਤੇ ਤਜਰਬਾ ਸਾਂਝਾਂ ਕਰਦੇ ਹੇਏ ਆਪਸੀ ਸਮਝ ਵਿਕਸਿਤ ਕਰਨਗੇਇਸ ਤੋਂ ਇਲਾਵਾਸਮੇਲਨ ਦੀ ਸਿਫ਼ਾਰਿਸ਼ ਨੂੰ ਆਖੀਰੀ ਰੂਪ ਦੇਣ ਲਈ ਇਕ ਓਪਨ ਸ਼ੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ|
ਸ੍ਰੀ ਢੂਲ ਨੇ ਕਿਹਾ ਕਿ ਸਮੇਲਨ ਦਾ ਮਕਸਦ ਪੁਲਿਸ ਰਿਹਾਇਸ਼ ਨਿਗਮ ਅਤੇ ਹੋਰ ਤਕਨੀਕੀ ਮਾਹਰਾਂ ਦੇ ਸਾਰੇ ਪ੍ਰਮੁੱਖਾਂ ਨੂੰ ਇਕ ਮੰਚ ਤੇ ਲਿਆ ਕੇ ਪੁਲਿਸ ਫ਼ੋਰਸ ਲਈ ਹੋਰ ਵੱਧ ਉੱਤਮ ਪੱਧਰ ਦੀ ਰਿਹਾਇਸ਼ਾਂ ਤੇ ਹੋਰ ਬੁਨਿਆਦੀ ਸਹੂਲਤਾਂ ਵਿਕਸਿਤ ਕਰਨਾ ਹੈ|

Share