ਹਰਿਆਣਾ ਦੇ ਸਿਹਤ ਮੰਤਰੀ ਨੇ ਹੜਤਾਲ ‘ਤੇ ਗਏ ਐਮ.ਪੀ.ਐਚ.ਡਬਲਯੂ ਕਰਮਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਦਿੱਤੇ

cਡੀਗੜ੍ਹ, 4 ਸਤੰਬਰ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਹੜਤਾਲ ਤੇ ਗਏ ਐਮ.ਪੀ.ਐਚ.ਡਬਲਯੂ ਕਰਮਾਰੀਆਂ ਨੂੰ ਮੁਅਤਲ ਕਰਨ ਅਤੇ ਮਾਮਲਾ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਹਨ. ਸੂਬੇ ਵਿਚ ਵੈਕਟਰ ਜਨਿਤ ਰੋਗਾਂ ਕਾਰਣ ਹੋ ਰਹੀ ਮੁਸ਼ਕਲ ਦੇ ਚਲਦੇ ਰਾਜ ਸਰਕਾਰ ਵੱਲੋਂ ਪਹਿਲਾਂ ਹੀ ਐਸਮਾ ਲਾਗੂ ਕੀਤੀ ਗਈ ਹੈ.

            ਸ੍ਰੀ ਵਿਜ ਨੇ ਇਸ ਸਬੰਧ ਵਿਚ ਆਯੋਜਿਤ ਸਮੀਖਿਆ ਮੀਟਿੰਗ ਵਿਚ ਕਿਹਾ ਹੈ ਕਿ ਸੂਬੇ ਵਿਚ ਵੈਕਟਰ ਜਨਿਤ ਰੋਗਾਂ ਤੋਂ ਨਿਪਟਨ ਲਈ ਇੰਨ੍ਹਾਂ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈਪਰ ਇੰਨ੍ਹਾਂ ਦੇ ਹੜਤਾਲ ਤੇ ਜਾਣ ਤੋਂ ਬਾਅਦ ਹਸਪਤਾਲਾਂ ਵਿਚ ਸਥਿਤੀ ਖਰਾਬ ਹੋ ਸਕਦੀ ਹੈ.ਉਨ੍ਹਾਂ ਕਿਹਾ ਕਿ ਇੰਨ੍ਹਾਂ ਕਰਮਚਾਰੀਆਂ ਦੀ ਸਾਰੀਆਂ ਮੰਗਾਂ ਨੂੰ ਸਾਡੀ ਸਰਕਾਰ ਵੱਲੋਂ ਪਹਿਲਾਂ ਹੀ ਮੰਨ ਲਿਆ ਗਿਆ ਹੈਜਿਸ ਵਿਚੋਂ ਕੁਝ ਨੂੰ ਵਿੱਤ ਵਿਭਾਗ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਹੈ.

            ਸਿਹਤ ਮੰਤਰੀ ਨੇ ਕਿਹਾ ਕਿ ਇਹ ਕਰਮਚਾਰੀ ਆਪਣਾ ਵਿਰੋਧ ਕਿਸੇ ਵੀ ਪ੍ਰਜਾਤਾਂਤਰਿਕ ਤਰੀਕੇ ਨਾਲ ਪ੍ਰਗਟ ਕਰ ਸਕਦੇ ਹਨਪਰ ਡਿਊਟੀ ਤੋਂ ਗੈਰ ਹਾਜਿਰ ਨਹੀਂ ਹੋਣਗੇ ਵਰਨਾ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ. ਇਸ ਸਬੰਧੀ ਵੀਡਿਓਗ੍ਰਾਫੀ ਵੀ ਕਰਵਾਉਣ ਦੇ ਆਦੇਸ਼ ਦਿੱਤੇ ਹਨ.

Share