ਮੁੱਖ ਮੰਤਰੀ ਨੇ ਸੁਰਗਵਾਸੀ ਸ੍ਰੀ ਰਤਨਲਾਲ ਕਟਾਰਿਆ ਦੇ 73ਵੇਂ ਜਨਮਦਿਨ ਦੇ ਮੌਕੇ ‘ਤੇ ਮਾਤਾ ਮਨਸਾ ਦੇਵੀ ਗਾਂਸ਼ਾਲਾ, ਪੰਚਕੂਲਾ ਵਿਚ ਪ੍ਰਬੰਧਿਤ ਖੂਨਦਾਨ, ਅੱਖਾਂ ਦੀ ਜਾਂਚ ਤੇ ਹੈਲਥ ਚੈਕਅੱਪ ਮੇਗਾ ਕੈਂਪ ਵਿਚ ਕੀਤੀ ਸ਼ਿਰਕਤ.

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਅੰਬਾਲਾ ਦੇ ਸਾਬਕਾ ਸਾਂਸਦ ਸੁਰਗਵਾਸੀ ਸ੍ਰੀ ਰਤਨਲਾਲ ਕਟਾਰਿਆ ਦੇ 73ਵੇਂ ਜਨਮਦਿਨ ਮੌਕੇ ‘ਤੇ ਮਾਤਾ ਮਨਸਾ ਦੇਵੀ ਗਾਂਸ਼ਾਲਾ ਵਿਚ ਪ੍ਰਬੰਧਿਤ ਖੂਨਦਾਨ, ਅੱਖਾਂ ਦੀ ਜਾਂਚ ਤੇ ਹੈਲਥ ਚੈਕਅੱਪ ਮੇਗਾ ਕੈਂਪ ਵਿਚ ਸ਼ਿਰਕਤ ਕੀਤੀ। ਨਾਲ ਹੀ, ਮੁੱਖ ਮੰਤਰੀ ਨੇ ਮਾਤਾ ਮਨਸਾ ਦੇਵੀ ਗਾਂਧਾਮ ਪਰਿਸਰ ਵਿਚ ਪੰਛੀ ਨਿਵਾਸ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਮੋਰਨੀ ਖੇਤਰ ਵਿਚ ਸਿਹਤ ਸੇਵਾਵਾਂ ਲਈ ਅਰੋਗਯ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਹੀ ਕਲਾਮ ਐਕਸਪ੍ਰੈਸ ਐਂਬੂਲੈਂਸ ਦਾ ਲਿਰੀਖਣ ਵੀ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਕਿਸੇ ਦੀ ਜਿੰਦਗੀ ਨੂੰ ਬਚਾਉਣ ਵਿਚ ਖੂਨ ਇਕ ਅਹਿਮ ਕੜੀ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਰਤਨਲਾਲ ਕਟਾਰਿਆ ਇਕ ਖੁਸ਼ਦਿੱਲ ਇਨਸਾਨ ਸਨ। ਉਨ੍ਹਾਂ ਦੇ ਨਾਲ ਲੰਬੇ ਸਮੇਂ ਤੱਕ ਕਾਰਜ ਕਰਨ ਦਾ ਤਜਰਬਾ ਰਿਹਾ। ਉਹ ਆਪਣੀ ਭਾਸ਼ਾ ਸ਼ੈਲੀ ਦੇ ਕਾਰਨ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਰਾਜ ਕਰਦੇ ਹਨ। ਉਹ ਇਕ ਬੇਬਾਕ ਵਕਤਾ ਸਨ। ਅੱਜ ਦਾ ਇਹ ਕੈਂਪ ਉਨ੍ਹਾਂ ਦੀ ਯਾਦਾਂ ਦਾ ਕੈਂਪ ਹੈ। ਸਾਂਸਦ ਵਜੋ ਸ੍ਰੀ ਰਤਨਲਾਲ ਕਟਾਰਿਆ ਨੇ ਅੰਬਾਲਾ ਅਤੇ ਪੰਚਕੂਲਾ ਖੇਤਰ ਵਿਚ ਲੋਕਾਂ ਦੇ ਦਿੱਲਾਂ ਵਿਚ ਆਪਣੀ ਵਿਸ਼ੇਸ਼ ਛਾਪ ਛੱਡੀ। ਅੱਜ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬੰਤੋਂ ਕਟਾਰਿਆ ਦੇ ਯਤਨਾਂ ਨਾਲ ਉਨ੍ਹਾਂ ਦੀ ਯਾਦ ਵਿਚ ਖੂਨਦਾਨ, ਅੱਖਾਂ ਦੀ ਜਾਂਚ ਤੇ ਹੈਲਥ ਚੈਕਅੱਪ ਮੇਗਾ ਕੈਂਪ ਦਾ ਪ੍ਰਬੰਧ ਕੀਤਾ ਗਿਆਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਨੂੰ ਜਿਸ ਲਗਨ ਅਤੇ ਸੇਵਾ ਭਾਵ ਨਾਲ ਸ੍ਰੀ ਕਟਾਰਿਆ ਕਰਦੇ ਸਨ ਉਸੀ ਸੇਵਾ ਭਾਵ ਨੂੰ ਅੱਜ ਸ੍ਰੀਮਤੀ ਬੰਤੋ ਕਟਾਰਿਆ ਅੱਗੇ ਵਧਾ ਰਹੀ ਹੈ।

ਰੈਡਕ੍ਰਾਸ ਸੋਸਾਇਟੀ ਤੇ ਸਿਵਲ ਹਸਪਤਾਲ, ਪੰਚਕੂਲਾ ਦੇ ਸਹਿਯੋਗ ਨਾਲ ਪ੍ਰਬੰਧਿਤ ਇਸ ਖੂਨਦਾਨ ਕੈਂਪ ਵਿਚ 200 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਗਿਆ। ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ, ਸੈਕਟਰ-46 ਚੰਡੀਗੜ੍ਹ ਦੇ ਸਹਿਯੋਗ ਨਾਲ ਇਹ ਹੈਲਥ ਕੈਂਪ ਲਗਾਇਆ ਗਿਆ। ਮੁੱਖ ਮੰਤਰੀ ਨੇ ਖੂਨਦਾਨ ਕਰਨ ਵਾਲੇ ਨੌਜੁਆਨਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨਾਲ ਗਲਬਾਤ ਵੀ ਕੀਤੀ। ਕਈ ਨੌਜੁਆਨਾਂ ਨੇ 20 ਤੋਂ ਵੱਧ ਵਾਬ ਆਪਣੀ ਇੱਛਾ ਨਾਲ ਖੂਨਦਾਨ ਕੀਤਾ ਹੈ। ਅਜਿਹੇ ਨੌਜੁਆਨ ਦੂਜਿਆਂ ਨੂੰ ਖੂਨਦਾਨ ਕਰਨ ਲਈ ਪੇ੍ਰਰਿਤ ਵੀ ਕਰਦੇ ਹਨ।

ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸ ਸਰਕਾਰ ਤੋਂ ਡੇਢ ਗੁਣਾ ਵੱਧ ਕੰਮ ਕੀਤੇ

ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਦੇ ਬਾਅਦ ਤੋਂ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸ ਸਰਕਾਰ ਤੋਂ ਡੇਢ ਗੁਣਾ ਵੱਧ ਵਿਕਾਸ ਦੇ ਕੰਮ ਕੀਤੇ ਹਨ ਅਤੇ ਇਸੀ ਦਾ ਨਤੀਜਾ ਹੈ ਕਿ ਹਰਿਆਣਾ ਵਿਚ ਲੋਕਾਂ ਨੇ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਾਉਣ ਲਈ ਉਹ ਵਿਧਾਨਸਭਾ ਖੇਤਰਾਂ ਦੇ ਅਨੁਸਾਰ ਲੋਕਾਂ ਦੇ ਵਿਚ ਜਾ ਕੇ ਧੰਨਵਾਦ ਕਰਣਗੇ। ਜਲਦੀ ਹੀ ਇਸਦੀ ਕਾਰਜ ਯੋਜਨਾ ਬਣਾਈ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਦਾ ਕਿਸਾਨ ਹਿੱਤ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸੂਖਮ ਸਿੰਚਾਈ ਪਰਿਯੋਜਨਾਵਾਂ ਲਈ 70 ਤੋਂ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਮਿਲੇ ਇਸ ਦੇ ਲਈ ਸੁਪਰੀਮ ਕੋਰਟ ਪਹਿਲਾਂ ਹੀ ਫੈਸਲਾ ਦੇ ਚੁੱਕਾ ਹੈ। ਰਾਜਨੀਤੀ ਦੇ ਕਾਰਨ ਇਹ ਮੁੱਦਾ ਹੱਲ ਨਹੀਂ ਹੋ ਪਾ ਰਿਹਾ।

ਉਨ੍ਹਾਂ ਨੇ ਕਿਹਾ ਕਿ ਪਰਾਲੀ ਦੇ ਪ੍ਰਬੰਧਨ ‘ਤੇ ਸੁਪਰੀਮ ਕੋਰਟ ਨੇ ਵੀ ਹਰਿਆਣਾ ਦੀ ਤਾਰੀਫ ਕੀਤੀ ਹੈ। ਅਸੀਂ ਹਰਿਆਣਾ ਵਿਚ ਸਾਰੀ ਫਸਲਾਂ ਐਮਐਸਪੀ ‘ਤੇ ਖਰੀਦ ਰਹੇ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਵੀ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਭਾਵਾਂਤਰ ਭਰਪਾਈ ਯੋਜਨਾ ਵੀ ਹਰਿਆਣਾ ਦੀ ਇਕ ਅਨੋਖੀ ਯੋਜਨਾ ਹੈ, ਜਿਨ੍ਹਾਂ ਫਸਲਾਂ ਨੂੰ ਐਮਐਸਪੀ ‘ਤੇ ਨਹੀਂ ਖਰੀਦਿਆ ਜਾਂਦਾ, ਉਸ ਦੇ ਅੰਤਰਾਲ ਨੂੰ ਭਾਵਾਂਤਰ ਭਰਪਾਈ ਤਹਿਤ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਉ੍ਹਨਾਂ ਨੇ ਕਿਹਾ ਕਿ ਸ਼ਾਹਬਾਦ ਵਿਚ ਸੂਰਜਮੁਖੀ ਓਇਲ ਮਿੱਲ ਤੇ ਰਿਵਾੜੀ ਵਿਚ ਸਰੋਂ ਤੇਲ ਮਿੱਲ ਲਗਾਈ ਜਾ ਰਹੀ ਹੈ।

ਸ਼ਹਿਰੀ ਸਥਾਨਕ ਨਿਗਮ ਚੋਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਹਰਿਆਣਾ ਰਾਜ ਚੋਣ ਕਮਿਸ਼ਨ ਇਸ ਦਾ ਐਲਾਨਕਰੇਗਾ, ਅਸੀਂ ਚੋਣ ਲਈ ਤਿਆਰ ਹਨ।

ਇਸ ਮੌਕੇ ‘ਤੇ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਮੌਜੂਦ ਸਨ।

ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਸ਼ਿਫਟ ਹੋਵੇਗੀ ਗੁੜ ਮੰਡੀ

ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 16 ਦਸੰਬਰ – ਹਰਿਆਂਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਵਿਚ ਗੁੜ ਮੰਡੀ ਨੂੰ ਪੁਰਾਣੀ ਅਨਾਜ ਮੰਡੀ ਤੋਂ ਨਵੀਂ ਅਨਾਜ ਮੰਡੀ (ਐਨਜੀਐਮ) ਵਿਚ ਸ਼ਿਫਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਗੁੜ ਤੋਂ ਇਲਾਵਾ ਇਸ ਨਵੀਂ ਅਨਾਜ ਮੰਡੀ ਵਿਚ ਚਾਰਾ, ਦਾਲਾਂ ਅਤੇ ਮਸਾਲੇ ਦੀ ਮਾਰਕਿਟ ਵੀ ਸ਼ਿਫਟ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਜਿੱਥੇ ਸ਼ਹਿਰਵਾਸੀਆਂ ਨੂੰ ਪੁਰਾਣੀ ਅਨਾਜ ਮੰਡੀ ਵਿਚ ਜਾਮ੍ਹ ਤੋਂ ਮੁਕਤੀ ਮਿਲੇਗੀ ਉੱਥੇ ਗੁੜ ਸਮੇਤ ਹੋਰ ਚੀਜ਼ਾਂ ਦੇ ਵਪਾਰੀਆਂ ਨੂੰ ਵੀ ਲਾਭ ਹੋਵੇਗਾ। ਕਰਨਾਲ ਦੀ ਪੁਰਾਣੀ ਅਨਾਜ ਮੰਡੀ ਵਿਚ ਮੁੱਖ ਖੇਤੀਬਾੜੀ ਉਤਪਾਦਾਂ ਕਣਕ, ਮੱਕੀ, ਗੁੜ ਆਦਿ ਦੀ ਖਰੀਦ ਅਤੇ ਵਿਕਰੀ ਕੀਤੀ ਜਾਂਦੀ ਸੀ। ਸਾਲ 1999 ਵਿਚ ਕਰਨਾਲ ਵਿਚ ਨਵੀਂ ਅਨਾਜ ਮੰਡੀ ਵਿਕਸਿਤ ਕੀਤੀ ਗਈ ਜਿੱਥੇ ਅਨਾਜ ਨਾਲ ਸਬੰਧਿਤ ਮੰਡੀ ਨੁੰ ਸ਼ਿਫਟ ਕਰ ਦਿੱਤਾ ਗਿਆ। ਇਸ ਦੇ ਬਾਅਦ ਸਾਲ 2014 ਵਿਚ ਫੱਲ ਅਤੇ ਸਬਜੀ ਮੰਡੀ ਨੂੰ ਵੀ ਇਸੀ ਨਵੀਂ ਅਨਾਜ ਮੰਡੀ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।

ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਨਵੀਂ ਅਨਾਜ ਮਘਡੀ ਦੇ ਲੇਆਊਟ ਪਲਾਨ ਵਿਚ ਚਾਰਾ ਮੰਡੀ, ਗੁੜ ਮੰਡੀ, ਮਸਾਲਾ ਮੰਡੀ ਅਤੇ ਦਾਲ ਮੰਡੀ ਦਾ ਵੀ ਪ੍ਰਾਵਧਾਨ ਤਾਂ ਕੀਤਾ ਗਿਆ ਸੀ ਪਰ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਪਾਈ ਸੀ ਜਿਸ ਦੇ ਕਾਰਨ ਉਪਰੋਕਤ ਚੀਜ਼ਾਂ ਦੀ ਮੰਡੀ ਦਾ ਨਵੀਂ ਅਨਾਜ ਮੰਡੀ ਵਿਚ ਟ੍ਰਾਂਸਫਰ ਨਹੀਂ ਹੋ ਪਾਇਆ ਸੀ। ਮੁੱਖ ਮੰਤਰੀ ਨੇ ਹੁਣ ਇਸ ਬਾਰੇ ਵਿਚ ਮੰਜੂਰੀ ਦੇ ਦਿੱਤੀ ਹੈ ਜਿਸ ਨਾਲ ਚਾਰਾ ਮੰਡੀ, ਗੁੜ ਮੰਡੀ, ਮਸਾਲਾ ਮੰਡੀ ਅਤੇ ਦਾਲ ਮੰਡੀ ਨੂੰ ਨਵੀਂ ਅਨਾਜ ਮੰਡੀ ਵਿਚ ਸ਼ਿਫਟ ਕੀਤਾ ਜਾ ਸਕੇਗਾ। ਇਸ ਨਾਲ ਜਿੱਥੇਕਰਲਾਲ ਦੇ ਵਪਾਰੀਆਂ ਨੂੰ ਕਾਫੀ ਸਹੂਲਤ ਹੋਵੇਗੀ ਉੱਥੇ ਮਾਰਕਿਟ ਕਮੇਅੀ ਨੂੰ ਵੀ ਮਾਲ ਵਿਚ ਇਜਾਫ਼ਾ ਮਿਲੇਗਾ।

ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦਾ ਅਨੁਸਰਣ ਕਰ ਕਿਸਾਨਾਂ ਦੇ ਮੁੱਦੇ ਸੁਲਝਾਉਣ ਦੀ ਸਲਾਹ ਦਿੱਤੀ

ਖੇਤੀਬਾੜੀ ਮੰਤਰੀ ਨੇ ਡੱਲੇਵਾਲ ਦੇ ਸਿਹਤ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਦਖਲਅੰਦਾਜੀ ਕਰਨ ਨੂੰ ਕਿਹਾ

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਹਰਿਆਣਾ ਦੇ ਮੁੱਖ ਮੰਤਰੀ ਦਾ ਅਨੁਸਰਣ ਕਰਦੇ ਹੋਏ ਕਿਸਾਨਾਂ ਦੇ ਮੁੱਦਿਆਂ ਨੂੰ ਤੁਰੰਤ ਸੁਲਝਾਉਣਾ ਚਾਹੀਦਾ ਹੈ।

ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਕਿਉੱਕ ਹਰਿਆਣਾ ਦੇ ਮੁੱਖ ਮੰਤਰੀ ਸਾਰੀ ਫਸਲਾਂ ‘ਤੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਪ੍ਰਦਾਨ ਕਰ ਰਹੇ ਹਨ, ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿਚ ਹਰਿਆਣਾ ਸਰਕਾਰ ਦੀ ਨੀਤੀ ਦਾ ਪਾਲਣ ਕਰਨਾ ਚਾਹੀਦਾ ਹੈ।

ਖੇਤੀਬਾੜੀ ਮੰਤਰੀ ਨੇ ਅੰਦੋਲਨਕਾਰੀ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਵਿਗੜਦੀ ਸਿਹਤ ‘ਤੇ ਵੀ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਡੱਲੇਵਾਲ ਦੇ ਸਿਹਤ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਯਤਨ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਅਨਸ਼ਨ ਖਤਮ ਕਰ ਸਕਣ।

ਸ੍ਰੀ ਸ਼ਾਮ ਸਿੰਘ ਰਾਣਾ ਨੇ 18 ਦਸੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਮਾਰਚ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ‘ਤੇ , ਕਿਹਾ ਕਿ ਪੰਜਾਬ ਅਤੇ ਹਰਿਆਣਾ ਸੂਬਾ ਖੇਤਰੀ ਪੂਲ ਦੇ ਲਈ ਸੱਭ ਤੋਂ ਵੱਡੇ ਅਨਾਜ ਉਤਪਾਦਕ ਸੂਬੇ ਹਨ ਅਤੇ ਦੋਵਾਂ ਸੂਬਿਆਂ ਦੇ ਕਿਸਾਨ ਐਮਐਸਪੀ ਦਾ ਲਾਭ ਚੁੱਕੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇ ਯਕੀਨੀ ਕਰਨਾ ਚਾਹੀਦਾ ਕਿ ਪੰਜਾਬ ਦੇ ਸਾਰੇ ਕਿਸਾਨ ਆਪਣੀ ਫਸਲ ਨੂੰ ਹਰਿਆਣਾ ਦੀ ਤਰ੍ਹਾ ਐਮਐਸਪੀ ‘ਤੇ ਵੇਚ ਸਕਣ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਭੂਕਿਮਾ ਨਿਭਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨਾਲ ਗੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਘਰ ਪਰਤ ਸਕਣ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮੁੱਦੇ ਨੂੰ ਸੁਲਝਾਉਣ ਲਈ ਮਾਹਰਾਂ ਦੀ ਇਕ ਕਮੇਟੀ ਗਠਨ ਕਰ ਚੁੱਕੀ ਹੈ, ਪਰ ਕਿਸਾਨ ਨੇਤਾਵਾਂ ਨੇ ਇਸ ਕਮੇਟੀ ਦੇ ਨਾਲ ਮੀਟਿੰਗ ਵਿਚ ਹਿੱਸਾ ਨਹੀਂ ਲਿਆ।

ਪਾਣੀਪਤ ਵਿਚ ਰੁਜਗਾਰ ਮੇਲੇ ਦਾ ਪ੍ਰਬੰਧ, ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਤੇ ਖਨਨ ਅਤੇ ਭੂਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕੀਤੀ ਸ਼ਿਰਕਤ

ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ ਨੌਜੁਆਨਾਂ ਨੁੰ ਦਿੱਤੇ ਗਏ ਜਾਬ ਲੇਟਰ

ਸਵੈ ਸਹਾਇਤਾ ਸਮੂਹਾਂ ਦੀ ਮਹਿਲਾਵਾਂ ਲਈ ਸਾਰੇ ਜਿਲ੍ਹਿਆਂ ਵਿਚ ਖੋਲੇ ੧ਾਣਗੇ ਸਾਂਝਾ ਬਾਜਾਰ, ਕਰਨਾਲ ਵਿਚ ਕੀਤੀ ਗਈ ਸ਼ੁਰੂਆਤ

ਸੂਬੇ ਵਿਚ ਬਣਾਈ ਜਾਵੇਗੀ 3 ਲੱਖ ਲੱਖਪਤੀ ਦੀਦੀ, ਇਕ ਲੱਖ ਦਾ ਟੀਚਾ ਪੂਰਾ – ਕ੍ਰਿਸ਼ਣ ਲਾਲ ਪੰਵਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਯੁਵਾ, ਕਿਸਾਨ, ਮਹਿਲਾਵਾਂ ਤੇ ਪਿਛੜਾ ਵਰਗ ਦੇ ਵਿਕਾਸ ਲਈ ਸੂਬਾ ਸਰਕਾਰ ਲਗਾਤਾਰ ਕਰ ਰਹੀ ਕੰਮ

ਚੰਡੀਗੜ੍ਹ, 16 ਦਸੰਬਰ – ਸੂਬੇ ਦੇ ਪੇਂਡੂ ਖੇਤਰਾਂ ਦੇ ਨੌਜੁਆਨਾਂ ਨੂੰ ਉਨ੍ਹਾਂ ਦੇ ਸਕਿਲ ਦੇ ਅਨੁਸਾਰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਸੋਮਵਾਰ ਨੂੰ ਪਾਣੀਪਤ ਦੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਵੱਲੋਂ ਰੁਜਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਤੇ ਖਨਨ ਅਤੇ ਭੂਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਲੇ ਵਿਚ ਇਸ ਯੋਜਨਾ ਤਹਿਤ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਲਗਭਗ 60 ਉਦਯੋਗਿਕ ਸੰਸਥਾਵਾਂ ਤੇ 25 ਸਿਖਲਾਈ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਤਾਂ ਜੋ ਜੋ ਨੌਜੁਆਨ ਕੌਸ਼ਲ ਸਿਖਲਾਈ ਲੈਣਾ ਚਾਹੁੰਦੇ ਹਨ ਉਹ ਆਪਣੀ ਰਜਿਸਟ੍ਰੇਸ਼ਣ ਕਰਵਾ ਸਕਣ। ਇਸ ਯੋਜਨਾ ਤਹਿਤ ਮਿਸ਼ਨ ਵੱਲੋਂ ਨਵੀਂ ਪਹਿਲ ਕੀਤੀ ੧ਾ ਰਹੀ ਹੈ ਜਿਸ ਦੇ ਤਹਿਤ ਮਾਈਗ੍ਰੇਸ਼ਣ ਰਿਪੋਰਟ ਸੈਂਟਰ ਦੀ ਗੁਰੂਗ੍ਰਾਮ ਵਿਚ ਸਥਾਪਨਾ ਕੀਤੀ ਜਾਵੇਗੀ ਤਾਂ ੧ੋ ਦਿੱਲੀ ਐਨਸੀਆਰ ਵਿਚ ਕੰਮ ਕਰ ਰਹੇ ਹਰਿਆਣਾ ਦੇ ਨੌਜੁਆਨ ਸਾਰੀ ਸਹੂਲਤਾਂ ਜਿਵੇਂ ਰਹਿਣ-ਖਾਣ ਦੀ ਵਿਵਸਥਾ, ਆਧਾਰ ਰਜਿਸਟ੍ਰੇਸ਼ਣ, ਸਰਕਾਰੀ ਭਲਾਈਕਾਰੀ ਯੋਜਨਾਵਾਂ, ਬੈਂਕਿੰਗ ਸਰਵਿਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਲਈ ਸਾਰੇ ਜਿਲ੍ਹਿਆਂ ਵਿਚ ਖੋਲੇ ਜਾਣਗੇ ਸਾਂਝਾ ਬਾਜਾਰ

ਸ੍ਰੀ ਪੰਵਾਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਵੱਲੋਂ ਬਣਾਏ ਗਏ ਉਤਪਾਦਾਂ ਲਈ ਉਨ੍ਹਾਂ ਨੂੰ ਹਰ ਜਿਲ੍ਹੇ ਵਿਚ ਸਾਂਝਾ ਬਾਜਾਰ ਉਪਲਬਧ ਕਰਵਾਇਆ ਜਾਵੇਗਾ ਜਿਸ ਵਿਚ ਮਹਿਲਾਵਾਂ ਆਪਣੇ ਉਤਪਾਦਾਂ ਨੂੰ ਵੇਚ ਸਕਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਬਿਹਤਰ ਬਣ ਸਕੇ। ਇਸ ਦੇ ਲਈ ਕਰਨਾਲ ਜਿਲ੍ਹਾ ਤੋਂ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਫਤਿਹਾਬਾਦ ਵਿਚ ਸਾਂਝਾ ਬਾਜਾਰ ਸ਼ੁਰੂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਯੁਵਾ, ਕਿਸਾਨ, ਮਹਿਲਾਵਾਂ ਤੇ ਪਿਛੜਾ ਵਰਗ ਦੇ ਵਿਕਾਸ ਲਈ ਸੂਬਾ ਸਰਕਾਰ ਲਗਾਤਾਰ ਕਰ ਰਹੀ ਕੰਮ

ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਵੱਲੋਂ ਸਾਰੇ ਜਿਲ੍ਹਿਆਂ ਵਿਚ ਇਸੀ ਤਰ੍ਹਾ ਨੌਜੁਆਨਾਂ ਲਈ ਰੁਜਗਾਰ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਦੇ ਤਹਿਤ ਸਾਡੇ ਸੂਬੇ ਦੇ ਨੌਜੁਆਨ ਸੁਨਹਿਰੇ ਭਵਿੱਖ ਵੱਲ ਹੋਰ ਵੱਧਣਗੇ ਅਤੇ ਸਮਾਜਿਕ ਵਿਕਾਸ ਵਿਚ ਸਹਿਭਾਗਤਾ ਪ੍ਰਦਾਨ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਰਾਹੀਂ ਪੂਰੇ ਸੂਬੇ ਵਿਚ ਗ੍ਰਾਮੀਣ ਨੌਜੁਆਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਿਖਲਾਈ ਸੰਸਥਾਨਾਂ ਵੱਲੋਂ ਵੱਖ-ਵੱਖ ਸੈਕਟਰ ਵਿਜਂੇ ਸਿਲਾਈ, ਬੁਨਾਈ, ਕੰਪਿਊਟਰ, ਰਿਟੇਲ, ਹੈਲਥਕੇਅਰ, ਟੈਲੀਕਾਮ, ਟੂਰੀਜਮ ਅਤੇ ਹੋਸਪਟੈਲਿਟੀ, ਲਾਜਿਸਟਿਕਸ, ਆਟੋਮੋਟਿਵ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 51410 ਗਰੀਬ ਗ੍ਰਾਮੀਣ ਨੌਜੁਆਨਾਂ ਨੂੰ ਸਿਖਲਾਈ ਕੀਤਾ ਜਾ ਚੁੱਕਾ ਹੈ ਉਹ 28 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਦਿੱਤਾ ਜਾ ਚੁੱਕਾ ਹੈ। ਮੌਜੂਦਾ ਵਿਚ 26 ਰਿਹਾਇਸ਼ੀ ਸਿਖਲਾਈ ਕੇਂਦਰਾਂ ਵਿਚ 1800 ਨੌਜੁਆਨਾਂ ਨੂੰ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ।

ਪੰਚਾਇਤ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀ ਮਹਿਲਾਵਾਂ ਡੀਡੀਯੂ ਜੀਕੇਵਾਈ ਵਿਚ ਕੰਮਿਊਨਿਟੀ ਮੋਬਲਾਈਜਰ ਵਜੋ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਵੱਲੋਂ ਪਾਣੀਪਤ ਜਿਲ੍ਹਾ ਵਿਚ ਕੁੱਲ 16012 ਭੈਣਾਂ ਨੂੰ ਇਕੱਠਾ ਕਰ 1611 ਸਵੈ ਸਹਾਇਤਾ ਸਮੂਹ ਬਣਾਏ ਗਏ।

ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਗਰੀਬ ਗ੍ਰਾਮੀਣ ਪਰਿਵਾਰ, ਬੀਪੀਐਲ ਪਰਿਵਾਰ ਤੇ ਸਵੈ ਸਹਾਇਤਾ ਸਮੂਹਾ ਪਰਿਵਾਰ ਦੇ 18 ਤੋਂ 35 ਸਾਲ ਤਕ ਦੀ ਉਮਰ ਦੇ ਮੈਂਬਰ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਫਰੀ ਕੌਸ਼ਲ ਵਿਕਾਸ ਸਿਖਲਾਈ ਬਾਅਦ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਸਿਖਲਾਈ ਦੌਰਾਨ ਮੁਫਤ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਦਿੱਤੀ ਜਾਵੇਗੀ। ਸਿਖਲਾਈ ਕੋਰਸ ਦਾ ਸਮੇਂ ਘੱਟ ਤੋਂ ਘੱਟ 4 ਮਹੀਨੇ ਤੇ ਵੱਧ ਤੋਂ ਵੱਧ 12 ਮਹੀਨੇ ਤਕ ਹੋਵੇਗੀ। ਫਰੀ ਕੋਰਸ ਸਮੱਗਰੀ ਤੇ ਕੰਪਿਊਟਰ ਲੈਬ ਤੇ ਸਿਖਲਾਈ ਦੌਰਾਨ ਫਰੀ ਟੈਬਲੇਟ ਦੀ ਸਹੂਲਤ ਦਿੱਤੀ ਜਾਵੇਗੀ।

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਮੱਛੀ ਤੇ ਪਸ਼ੂਪਾਲਣ ਮੰਤਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਸੰਕਲਪਬੱਧ ਹੈ।

ਸ੍ਰੀ ਰਾਣਾ ਅੱਜ ਯਮੁਨਾਨਗਰ ਦੇ ਖੇਤਰ ਸਸੌਲੀ ਵਿਚ ਦਰਮਿਆਨਾ ਸੀਵਰੇਜ ਪੰਪਿੰਗ ਸਟੇਸ਼ਨ ਦਾ ਉਦਘਾਟਨ ਕਰਨ ਦੇ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਇਸ ਪੰਪਿੰਗ ਸਟੇਸ਼ਨ ਦੀ ਮੰਗ ਕਾਫੀ ਪੁਰਾਣੀ ਸੀ ਅਤੇ ਇਸ ਸਮਸਿਆ ਦੇ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮਿਲ ਕੇ ਇਸ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਨੇ ਇਸ ‘ਤੇ ਐਕਸ਼ਨ ਲੈਂਦੇ ਹੋਏ ਇਸ ਦੇ ਨਿਰਮਾਣ ਦੀ ਮੰਜੂਰੀ ਦੇ ਦਿੱਤੀ ਸੀ ਅਤੇ ਅੱਜ ਇਹ ਬਣ ਕੇ ਤਿਆਰ ਹੋ ਗਿਆ ਹੈ। ਇਸ ਦੇ ਨਿਰਮਾਣ ‘ਤੇ 256.45 ਲੱਖ ਰੁਪਏ ਦਾ ਖਰਚਾ ਆਇਆ ਹੈ। ਇਸ ਦੇ ਬਨਣ ਨਾਲ ਸਸੌਲੀ, ਬੈਂਕ ਕਲੋਨੀ, ਰਾਮ ਨਗਰ, ਖੇੜੀ ਰਾਗਰਾਨ, ਸਰਸਵਤੀ ਵਿਹਾਰ, ਸੁੰਦਰ ਵਿਹਾਰ, ਆਰਿਆ ਨਗਰ, ਮੁਕੁੰਦ ਵਿਹਾਰ ਤੇ ਨੇੜੇ ਦੇ ਖੇਤਰ ਦੇ ਲਗਭਗ 35 ਹਜਾਰ ਲੋਕਾਂ ਨੂੰ ਲਾਭ ਮਿਲੇਗਾ। ਇਸ ਪੰਪਿੰਗ ਸਟੇਸ਼ਨ ਨਾਲ 25 ਐਮਐਲਡੀ ਪਾਣੀ ਐਸਟੀਪੀ ‘ਤੇ ਜਾਵੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਜਿਸ ਭਰੋਸੇ ਤੇ ਉਮੀਦ ਦੇ ਨਾਲ ਹਲਕੇ ਦੀ ਜਨਤਾ ਨੇ ਉਨ੍ਹਾਂ ਨੂੰ ਪਿਆਰ ਤੇ ਮਾਨ-ਸਨਮਾਨ ਦੇ ਕੇ ਆਪਣਾ ਜਨਪ੍ਰਤੀਨਿਧੀ ਚੁਣਿਆ ਹੈ ਉਸ ਦਾ ਉਹ ਦਿਲ ਤੋਂ ਧੰਨਵਾਦ ਕਰਦੇ ਹਨ ਅਤੇ ਉਹ ਹਲਕੇ ਦੀ ਜਨਤਾ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਜਨਤਾ ਦੇ ਭਰੋਸੇ ਤੇ ਉਨ੍ਹਾਂ ਦੀ ਉਮੀਦਾਂ ਨੂੰ ਕਦੀ ਘੱਟ ਨਹੀਂ ਹੋਣ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਾਰੇ ਵਰਗਾਂ ਨੂੰ ਨਾਲ ਲੈ ਕੇ ਹਰਿਆਣਾ ਨੂੰ ਵਿਕਾਸ ਦੇ ਮਾਮਲੇ ਵਿਚ ਅੱਗੇ ਲੈ ਜਾਣ ਦਾ ਕੰਮ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਆਪਣੇ ਸ਼ਾਸਨਕਾਲ ਵਿਚ ਸਾਰੀ ਵਿਧਾਨਸਭਾ ਖੇਤਰਾਂ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਹਨ ਅਤੇ ਅੱਗੇ ਵੀ ਇਸੀ ਨੀਤੀ ‘ਤੇ ਚੱਲ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਕੰਮ ਰਹਿ ਗਏ ਹਨ ਜਾਂ ਅਧੁਰੇ ਪਏ ਹਨ ਉਨ੍ਹਾਂ ਸਾਰੇ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਜਨਤਾ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ।

ਸਹਿਕਾਰਤਾ ਮੰਤਰੀ ਕੱਲ ਕਰਣਗੇ ਭਾਲੀ ਆਨੰਦਪੁਰ ਮਿੱਲ ਵਿਚ ਗੰਨ੍ਹਾ ਪਿੜਾਈ ਦੀ ਸ਼ੁਰੂਆਤ

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਸਹਿਕਾਰਤਾ, ਜੇਲ੍ਹ ਅਤੇ ਟ੍ਰਾਂਸਪੋਰਟ ਮੰਤਰੀ ਡਾ. ਅਰਵਿੰਦ ਸ਼ਰਮਾ ਕੱਲ 17 ਦਸੰਬਰ ਨੂੰ ਸਵੇਰੇ 11 ਵਜੇ ਰੋਹਤਕ ਜਿਲ੍ਹਿਆਂ ਦੇ ਪਿੰਡ ਭਾਲੀ ਆਨੰਦਪੁਰ ਸਥਿਤ ਖੰਡ ਮਿੱਲ ਵਿਚ ਸੈਸ਼ਨ 2024-25 ਦੇ ਗੰਨ੍ਹਾ ਪਿੜਾਈ ਦੀ ਸ਼ੁਰੂਆਤ ਕਰਣਗੇ। ਪ੍ਰੋਗ੍ਰਾਮ ਵਿਚ ਰਾਜਸਭਾ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ ਅਤੇ ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫੈਡਰੇਸ਼ਨ ਦੇ ਚੇਅਰਮੈਨ ਧਰਮਬੀਰ ਸਿੰਘ ਡਾਗਰ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਣਗੇ।

ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦਿੱਤੀ।

Share