ਅਨਿਲ ਵਿਜ ਨੇ ਵਨ ਨੇਸ਼ਨ-.ਵਨ ਇਲੈਕਸ਼ਨ ਦੇ ਫੈਸਲੇ ਦਾ ਕੀਤਾ ਸਵਾਗਤ
.
ਚੰਡੀਗੜ੍ਹ, 12 ਦਸੰਬਰ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਵਨ ਨੇਸ਼ਨ-ਵਨ ਇਲੈਕਸ਼ਨ ‘ਤੇ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਨੂੰ ਸਵਾਗਤਯੋਗ ਫੈਸਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਰਾਸ਼ਟਰਵਿਆਪੀ ਸੋਚ ਦਾ ਨਤੀਜਾ ਹੈ। ਇਹ ਫੈਸਲਾ ਆਜਾਦੀ ਦੇ ਤੁਰੰਤ ਬਾਅਦ ਲਿਆ ਜਾਣਾ ਚਾਹੀਦਾ ਸੀ, ਪਹਿਲਾਂ ਦੀ ਸਰਕਾਰਾਂ ਨੇ ਇਸ ਨੂੰ ਨਜਰਅੰਦਾਜ ਕੀਤਾ ਸੀ, ਜਦੋਂ ਕਿ ਮੋਦੀ ਜੀ ਨੇ ਹੁਣ ਇਸ ਨੂੰ ਦੇਸ਼ ਹਿੱਤ ਵਿਚ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਚੁਕਿਆ ਹੈ।
ਸ੍ਰੀ ਵਿਜ ਨੇ ਦਸਿਆ ਕਿ ਮੌਜੂਦਾ ਵਿਚ ਹਰ ਸਾਲ ਚੋਣ ਹੁੰਦੇ ਰਹਿੰਦੇ ਹਨ ਹਾਲ ਹੀ ਵਿਚ ਲੋਕਸਭਾ ਅਤੇ ਹਰਿਆਣਾ ਤੇ ਮਹਾਰਾਸ਼ਟਰ ਦੇ ਵਿਧਾਨਸਭਾ ਚੋਣ ਹੋੲ ਅਤੇ ਹੁਣ ਦਿੱਲੀ ਵਿਚ ਚੋਣ ਹੋਣੇ ਹਨ। ਚੋਣਾਂ ਵਿਚ ਚੋਣ ਜਾਬਤਾ ਲਗਾਉਣ ਦੇ ਕਾਰਨ ਵਿਕਾਸ ਕੰਮਾਂ ਵਿਚ ਰੁਕਾਵਟ ਆਉਂਦੀ ਹੈ, ਇਸ ਫੈਸਲੇ ਨਾਲ ਵਿਕਾਸ ਦੇ ਕੰਮ ਲਗਾਤਾਰ ਚੱਲਦੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਉਦੇਸ਼ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣਾ ਹੈ। ਹਰ ਭਾਰਤੀ ਨਾਗਰਿਕ ਨੂੰ ਇਸ ਦਾ ਸਵਾਗਤ ਅਤੇ ਸਮਰਥਨ ਕਰਨਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਸਿਰਫ ਸੱਤਾ ਦੀ ਲਾਲਸਾ ਅਤੇ ਅਗਿਆਨਤਾ ਦਾ ਹੀ ਨਤੀਜਾ ਹੈ ਅਤੇ ਉਨ੍ਹਾਂ ਦਾ ਦੇਸ਼ ਤੋਂ ਕੋਈ ਲੇਣਾ-ਦੇਣਾ ਨਹੀਂ ਹੈ।
ਅਵਿਸ਼ਵਾਸ ਪ੍ਰਸਤਾਵ ‘ਤੇ ਬੋਲਦੇ ਹੋਏ ਸ੍ਰੀ ਵਿਜ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਉੱਪ ਰਾਸ਼ਟਰਪਤੀ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਕਿਸੇ ਵੀ ਪਾਰਟੀ ਵੱਲੋਂ ਨਹੀਂ ਲਿਆਇਆ ਗਿਆ ਸੀ। ਇਹ ਅਵਿਸ਼ਵਾਸ ਪ੍ਰਸਤਾਵ ਵਿਰੋਧੀ ਪਾਰਟੀਆਂ ਵੱਲੋਂ ਜੋਰਜ ਸੋਰਸ ਦੇ ਮੁੱਦੇ ਨੂੰ ਲੁਕਾਉਣ ਲਈ ਲਿਆਇਆ ਗਿਆ ਹੈ। ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਰਾਜਸਭਾ ਅਤੇ ਲੋਕਸਭਾ ਦੀ ਕਾਰਵਾਈ ਸੁਚਾਰੂ ਰੂਪ ਨਾਲ ਨਾ ਚੱਲ ਸਕੇ ਤਾਂ ਦੇਸ਼ ਦਾ ਵਿਕਾਸ ਰੁੱਕ ਜਾਵੇ।
ਪ੍ਰਧਾਨ ਮੰਤਰੀ ਸੂਰਿਆ ਘਰ-ਮੁਫਤ ਬਿਜਲੀ ਯੋਜਨਾ-ਸੂਬੇ ਵਿਚ 45.50 ਮੇਗਾਵਾਟ ਸਮਰੱਥਾ ਦੇ 9,600 ਤੋਂ ਵੱਧ ਰੂਫਟਾਪ ਸੋਲਰ ਸਿਸਟਮ ਲਗਾਏ ਗਏ
ਲਾਭਕਾਰਾਂ ਨੂੰ ਮਿਲੀ 52.54 ਕਰੋੜ ਰੁਪਏ ਦੀ ਸਬਸਿਡੀ
ਸੂਬੇ ਵਿਚ 91.78 ਮੇਗਾਵਾਟ ਸੌਰ ਉਰਜਾ ਉਤਪਾਦਨ ਤਹਿਤ 3,000 ਤੋਂ ਵੱਧ ਭਵਨਾਂ ਦੀ ਪਹਿਚਾਣ ਕੀਤੀ
ਚੰਡੀਗੜ੍ਹ, 12 ਦਸੰਬਰ – ਹਰਿਆਣਾ ਵਿਚ ਹੁਣ ਤੱਕ 45.90 ਮੇਗਾਵਾਟ ਦੀ ਸੰਯੁਕਤ ਸਮਰੱਥਾ ਦੇ 9,600 ਤੋਂ ਵੱਧ ਰੂਧਟਾਪ ਸੋਲਰ ਸਿਸਟਮ ਲਗਾਏ ਜਾ ਚੁੱਕੇ ਹਨ। ਸਰਕਾਰ ਵੱਲੋਂ ਸੌਰ ਉਰਜਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਲਾਭਕਾਰਾਂ ਨੂੰ ਹੁਣ ਤਕ 52.54 ਕਰੋੜ ਦੀ ਸਬਸਿਡੀ ਵੰਡੀ ਗਈ ਹੈ।
ਇਹ ਜਾਣਕਾਰੀ ਅੱਜ ਇੱਥੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੂਰਿਆ ਘਰ -ਮੁਫਤ ਬਿਜਲੀ ਯੋਜਨਾ ਦੀ ਸਮੀਖਿਆ ਲਈ ਬੁਲਾਈ ਗਈ ਰਾਜ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਦਿੱਤੀ ਗਈ।
ਮੀਟਿੰਗ ਦੌਰਾਨ ਦਸਿਆ ਗਿਆ ਕਿ ਰਾਜ ਸਰਕਾਰ ਸਰਕਾਰੀ ਭਵਨਾਂ ਵਿਚ ਸੌਰ ਉਰਜਾ ਪਲਾਂਟ ਲਗਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਵੱਲੋਂ ਸਰਕਾਰੀ ਸੰਪਤੀਆਂ ਦੇ ਡੇਟਾ ਪ੍ਰਬੰਧਨ ਨੂੰ ਸੁਚਾਰੂ ਬਨਾਉਣ ਲਈ ਇਕ ਸੈਂਟਰਲਾਇਜਡ ਪੋਰਟਲ ਵਿਕਸਿਤ ਕੀਤਾ ਜਾ ਰਿਹਾ ਹੈ। ਇਸੀ ਲੜੀ ਵਿਚ 3,000 ਤੋਂ ਵੱਧ ਭਵਨਾਂ ਦੇ ਸਥਾਨ ਸਰਵੇਖਣ ਪੂਰਾ ਹੋ ਚੁੱਕਾ ਹੈ, ਜਿੰਨ੍ਹਾਂ ਵਿਚ 91.78 ਮੇਗਾਵਾਟ ਦੀ ਸੰਭਾਵਿਤ ਸੌਰ ਉਰਜਾ ਉਤਪਾਦਨ ਸਮਰੱਥਾ ਦੀ ਪਹਿਚਾਣ ਕੀਤੀ ਗਈ ਹੈ।
ਇਸ ਤੋਂ ਇਲਾਵਾ, ਨਵੀਂਨ ਅਤੇ ਨਵੀਂਕਰਣੀ ਉਰਜਾ ਵਿਭਾਗ ਵੱਲੋਂ ਕੈਪੈਕਸ ਮਾਡਲ ਦੇ ਤਹਿਤ 8.4 ਮੇਗਾਵਾਟ ਗ੍ਰਿਡ ਨਾਲ ਜੁੜੀ ਰੂਫਟਾਪ ਸੌਰ ਪਰਿਯੋ੧ਨਾ ਲਈ ਬੋਲੀਆਂ ਮੰਗੀਆਂ ਗਈਆਂ ਹਨ। ਸਰਕਾਰ ਵੱਲੋਂ, ਨਵੀਨ ਅਤੇ ਨਵੀਕਰਣੀ ਉਰਜਾ ਮੰਤਰਾਲੇ ਵੱਲੋਂ ਵਿੱਤ ਪੋਸ਼ਿਤ ਸੋਲਰ ਮਾਡਲ ਗੀਤਾ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ, ਜੋ ਪੇਂਡੂ ਖੇਤਰਾਂ ਵਿਚ ਸੌਰ ਉਰਜਾ ਦੀ ਬਦਲਾਅਕਾਰੀ ਸਮਰੱਥਾ ਨੂੰ ਪ੍ਰਦਰਸ਼ਿਸ਼ ਕਰੇਗਾ। ਇਕ ਅਨੋਖੀ ਪਹਿਲ ਤਹਿਤ, ਹਰਿਆਣਾ ਸਰਕਾਰ ਵੱਲੋਂ ਮੁਕਾਬਲਾ ਚਨੌਤੀ ਰਾਹੀਂ ਪਿੰਡਾਂ ਨੂੰ ਸੌਰ ਉਰਜਾ ਅਪਨਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹਰੇਮ ਜਿਲ੍ਹੇ ਵਿਚ ਸੱਭ ਤੋਂ ਵੱਧ ਸੌਰ ਉਰਜਾ ਅਪਨਾਉਣ ਵਾਲੇ ਪਿੰਡ ਨੂੰ ਮਾਡਲ ਸੋਲਰ ਵਿਲੇਜ ਵਜੋ ਨਾਮਜਦ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੇ ਟੀਚਿਆਂ ਨੂੰ ਹਾਸਲ ਕਰਨ ਵਿਚ ਬੈਂਕਾਂ ਦਾ ਮਹਤੱਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰਕ੍ਰਿਆ ਵਿਚ ਬੈਂਕਾਂ ਨੂੰ ਸਰਗਰਮ ਰੂਪ ਨਾਲ ਸ਼ਾਮਿਲ ਕੀਤਾ ਜਾਵੇ ਤਾਂ ਜੋ ਲਾਭਕਾਰਾਂ ਨੂੰ ਕਰਜੇ ਦੀ ਸੁਚਾਰੂ ਸਹੂਲਤ ਮਿਲ ਸਕੇ। ਮੀਟਿੰਗ ਵਿਚ ਦਸਿਆ ਗਿਆ ਕਿ ਸੂਬੇ ਵਿਚ ਸੌਰ ਪ੍ਰਣਾਲੀ ਦੀ ਸਥਾਪਨਾ ਲਈ ਉਦਯੋਗਮੁਖੀ ਕੋਰਸ ਦੇ ਨਾਲ ਆਰਟੀਆਈ ਵਿਚ 2,700 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਨਡ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ ਵਿਚ ਜਮੀਨੀ ਪੱਧਰ ‘ਤੇ ਸਥਾਪਨਾ ਪ੍ਰਕ੍ਰਿਆ ਨੂੰ ਹੋਰ ਵੱਧ ਸੁਚਾਰੂ ਬਨਾਉਣ ਲਈ 100 ਆਈਟੀਆਈ ਮਾਸਟਰ ਟ੍ਰੇਨਰ ਵੀ ਹਨ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੂਰਿਆ ਘਰ-ਮੁਫਤ ਬਿਜਲੀ ਯੋਜਨਾ ਦਾ ਉਦੇਸ਼ ਦੇਸ਼ ਵਿਚ 1 ਕਰੋੜ ਘਰਾਂ ਨੂੰ ਮੁਫਤ ਬਿਜਲੀ ਮਹੁਇਆ ਕਰਵਾਉਣਾ ਹੈ। ਇਸ ਦੇ ਤਹਿਤ ਘਰੇਲੂ ਸ਼੍ਰੇਣੀ ਦੇ ਬਿਜਲੀ ਖਪਤਕਾਰਾਂ ਨੂੰ ਕੇਂਦਰੀ ਵਿੱਤੀ ਸਹਾਇਤਾ (ਸੀਐਫਏ) ਤੋਂ ਇਲਾਵਾ, ਰਾਜ ਸਰਕਾਰ ਵੱਲੋਂ ਵੀ ਅੰਤੋਂਦੇਯ ਪਰਿਵਾਰਾਂ ਨੂੰ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਰਾਜ ਵਿੱਤੀ ਸਹਾਇਤਾ (ਐਸਐਫਏ) ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਪਿੰਡਾਂ ਵਿਚ ਹਰਿਤ ਅਤੇ ਸਵੱਛ ਉਰਜਾ ਤੱਕ ਪਹੁੰਚ ਵਿਕਸਿਤ ਕਰਨਾ ਅਤੇ ਬਿਜਲੀ ਬਿੱਲਾਂ ‘ਤੇ ਪੈਸੇ ਦੀ ਬਚੱਤ ਦੇ ਨਾਲ-ਨਾਲ ਗ੍ਰਾਮੀਣ ਕੰਮਿਉਨਿਟੀਆਂ ਨੂੰ ਆਪਣੀ ਉਰਜਾ ਜਰੂਰਤਾਂ ਨੂੰ ਪੂਰਾ ਕਰਨ ਵਿਚ ਆਤਮਨਿਰਭਰ ਬਨਾਉਣਾ ਹੈ।
ਮੀਟਿੰਗ ਵਿਚ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਪੂਰਵ ਕੁਮਾਰ ਸਿੰਘ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਏ. ਸ੍ਰੀਨਿਵਾਸ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਸ਼ੋਕ ਕੁਮਾਰ ਮੀਣਾ ਸਮੇਤ ਪੰਜਾਬ ਨੈ ਸ਼ਨਲ ਬੈਂਕ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
**********
ਚੰਡੀਗੜ੍ਹ, 12 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਕੱਲ 13 ਦਸੰਬਰ, 2024 ਨੁੰ ਯਮੁਨਾਨਗਰ ਤੋਂ 21ਵੇਂ ਪਸ਼ੂਧਨ ਗਿਣਤੀ ਮੁਹਿੰਮ ਦੀ ਸ਼ੁਰੂਆਤ ਕਰਣਗੇ।
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਉਪਰੋਕਤ ਮੁਹਿੰਮ ਨੂੰ ਸ਼ੁਰੂ ਕਰਨ ਦੇ ਬਾਅਦ ਖੇਤੀਬਾੜੀ ਮੰਤਰੀ ਸਵੇਰੇ 11 ਵਜੇ ਖੇਤੀਬਾੜੀ ਵਿਗਿਆਨ ਕੇਂਦਰ ਦਾਮਲਾ ਵਿਚ ਜਿਲ੍ਹਾ ਪੱਧਰੀ ਫਸਲ ਅਵਸ਼ੇਸ਼ ਪ੍ਰਬੰਧਨ ਪ੍ਰੋਗ੍ਰਾਮ ਵਿਚ ਅਤੇ ਦੁਪਹਿਰ 12 ਵਜੇ ਦਾਮਲਾ ਵਿਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ, ਦਾਮਲਾ ਵਿਚ ਬਣੇ ਨਵੇਂ ਕਮਰੇ ਦਾ ਉਦਘਾਟਨ ਤੇ ਸਾਲਨਾ ਉਤਸਵ ਵਿਚ ਸ਼ਿਰਕਤ ਕਰਣਗੇ।
30 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਵੱਡੇ ਪਰਦੇ ‘ਤੇ ਨਜਰ ਆਵੇਗੀ ਫਿਲਮ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ
ਖੂਨ ਦੇ ਕਣ-ਕਣ ਵਿਚ ਹੈ ਪਵਿੱਤਰ ਗ੍ਰੰਥ ਗੀਤਾ ਦਾ ਵਾਸ
ਗੀਤਾ ਸਥਲੀ ਕੁਰੂਕਸ਼ੇਤਰ ਨੂੰ ਨਮਨ ਕਰਨ ਲਈ ਮਹੋਤਸਵ ਵਿਚ ਪਹੁੰਚ ਮੀਨਾਕਸ਼ੀ ਸ਼ੇਸ਼ਾਦਰੀ
ਹਰਿਆਣਾ ਵਿਚ ਕਲਾਵਾਂ ਦਾ ਅਪਾਰ ਭੰਡਾਰ, ਸਮਾਜ ਨੂੰ ਬਦਲਣ ਵਿਚ ਨਾਰੀ ਸ਼ਕਤੀ ਦੀ ਅਹਿਮ ਭੁਕਿਮਾ
ਚੰਡੀਗੜ੍ਹ, 12 ਦਸੰਬਰ – ਬਾਲੀਵੁੱਲ ਦੀ ਪ੍ਰਸਿੱਦ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਨੇ ਕਿਹਾ ਕਿ 30 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਇਕ ਵਾਰ ਫਿਰ ਬਾਲੀਵੁੱਲ ਦੇ ਵੱਡੇ ਪਰਦੇ ‘ਤੇ ਕੰਮ ਕਰੇਗੀ। ਇਸ ਫਿਲਮ ਜਗਤ ਵਿਚ ਦਾਮਿਨੀ ਵਰਗੀ ਫਿਲਮਾਂ ਤਿਆਰ ਕਰਨ ਦੀ ਮਨ ਵਿਚ ਇੱਛਾ ਲੈ ਕੇ ਅਮੇਰਿਕਾ ਤੋਂ ਮੁੰਬਈ ਪਰਤੀ ਹੈ। ਇਸ ਵਾਰ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਉਨ੍ਹਾਂ ਦੇ ਪਤੀ ਅਤੇ ਦੋ ਬੇਟਿਆਂ ਨੇ ਦਿੱਤਾ ਹੈ। ਹੁਣ ਵੱਡੇ ਪਰਦੇ ‘ਤੇ ਫਿਲਮਾਂ ਤਿਆਰ ਕਰਨ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ।
ਫਿਲਮ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਪਿਛਲੇ ਦਿਨ ਦੇਰ ਸ਼ਾਮ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਦੇ ਹਰ ਮੁਕਾਮ ਤੱਕ ਪਹੁੰਚਣ ਲਈ ਪਵਿੱਤ ਗ੍ਰੰਥ ਗੀਤਾ ਦੇ ਉਪਦੇਸ਼ ਉਨ੍ਹਾਂ ਦੇ ਸਾਰਥੀ ਬਣੇ, ਉਨ੍ਹਾਂ ਖੂਨ ਵਿਚ ਕਣ-ਕਣ ਵਿਚ ਪਵਿੱਤਰ ਗ੍ਰੰਥ ਗੀਤਾ ਵਾਸ ਕਰਦੀ ਹੈ। ਇਸ ਗੀਤਾ ਸਥਲੀ ਕੁਰੂਕਸ਼ੇਤਰ ਤੋਂ ਜਿਵੇਂ ਹੀ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਆਉਣ ਦਾ ਸੱਦਾ ਮਿਲਿਆ ਤਾਂ, ਉਨ੍ਹਾਂ ਦੇ ਮਨ ਵਿਚ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੀ ਲਾਲਸਾ ਪੈਦਾ ਹੋ ਗਈ। ਇਸ ਸੱਦੇ ਦੇ ਬਾਅਦ ਹੀ ਕੁਰੂਕਸ਼ੇਤਰ ਲਈ ਮਹਾਭਾਰਤ ‘ਤੇ ਅਧਾਰਿਤ ਦਰੋਪਦੀ ਡਾਂਸ ਡਰਾਮਾ ਤਿਆਰ ਕੀਤਾ। ਇਸ ਡਾਂਸ ਡਰਾਮਾ ਰਾਹੀਂ ਆਪਣੇ ਮਨ ਦੀ ਭਾਵਨਾ ਨੂੰ ਮੰਚ ‘ਤੇ ਪੇਸ਼ ਕਰਨ ਦਾ ਯਤਨ ਕੀਤਾ ਹੈ।
ਫਿਲਮ ਅਭਿਨੇਤਰੀ ਨੇ ਕਿਹਾ ਕਿ ਬਾਲੀਵੁੱਡ ਵਿਚ ਦਾਮਿਨੀ ਤੇ ਘਾਤਕ ਵਰਗੀ ਫਿਲਮਾਂ ਵਿਚ ਕੰਮ ਕਰਨ ਦੇ ਬਾਅਦ 1995 ਤੋਂ ਅਮੇਰਿਕਾ ਚੱਲੀ ਗਈ ਅਤੇ ਪੂਰਾ ਟਾਇਮ ਆਪਣੇ ਪਰਿਵਾਰ ਨੂੰ ਦਿੱਤਾ ਅਤੇ ਅਮੇਰਿਕਾ ਰਹਿ ਕੇ ਵੀ ਕ੍ਰਇਏਟੀਵਿਟੀ ਦਾ ਕੰਮ ਕੀਤਾ। ਇਸ ਦੌਰਾਨ ਕਦੀ ਕਦਾਈ ਹੀ ਬਾਲੀਵੁੱਡ ਦੀ ਯਾਦ ਆਈ, ਪੂਰਾ ਸਮੇਂ ਆਪਣੈ ਪਤੀ ਅਤੇ ਬੱਚਿਆਂ ਦੇ ਨਾਲ ਗੁਜਾਰਿਆ। ਹੁਣ ਪਰਿਵਾਰ ਦੇ ਕਹਿਣ ‘ਤੇ 3 ਮਹੀਨੇ ਪਹਿਲਾਂ 30 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਮੁੰਬਈ ਆਈ ਹੈ। ਇਕ ਵਾਰ ਫਿਰ ਬਾਲੀਵੁੱਡ ਵਿਚ ਆਪਣੀ ਦੂਜੀ ਪਾਰੀ ਨੂੰ ਸ਼ੁਰੂ ਕਰਨ ਜਾ ਰਰੀ ਹਾਂ। ਇਸ ਨਵੀਂ ਪਾਰੀ ਲਈ ਕਈ ਤਰ੍ਹਾ ਦੇ ਸਕ੍ਰਿਪ ਉਨ੍ਹਾਂ ਦੇ ਸਾਹਮਣੇ ਆਈ ਹੈ। ਇੰਨ੍ਹਾਂ ਸਕ੍ਰਿਪ ਨੂੰ ਦੇਖਣ ਅਤੇ ਪੜਨ ਬਾਅਦ ਦਾਮਿਨੀ ਅਤੇ ਘਾਤਕ ੳਰਗੀ ਫਿਲਮਾਂ ਵਿਚ ਕੰਮ ਕਰਨਾ ਚਾਹੇਗੀ। ਇਕ ਸੁਆਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਓਟੀਟੀ ਪਲੇਟਫਾਰਮ ਪੁਰਾਣੇ ਅਤੇ ਨਵੇਂ ਕਲਾਕਾਰਾਂ ਨੂੰ ਬਿਹਤਰੀਨ ਮੰਚ ਉਪਲਬਧ ਕਰਵਾ ਰਿਹਾ ਹੈ। ਜਿਨ੍ਹਾਂ ਨਵੇਂ ਕਲਾਕਾਰਾਂ ਨੂੰ ਮੰਚ ਨਹੀਂ ਮਿਲਦਾ, ਉਨ੍ਹਾਂ ਦੇ ਲਈ ਓਟੀਟੀ ਇਕ ਵਰਦਾਨ ਸਾਬਿਤ ਹੋ ਰਿਹਾ ਹੈ।
ਉਨ੍ਹਾਂ ਨੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਧਰਤੀ ਨੇ ਬਾਲੀਵੁੱਡ ਨੂੰ ਫਿਲਮ ਜਗਤ ਦੀ ਕਈ ਨਾਮੀ ਹਸਤੀਆਂ ਦਿੱਤੀਆਂ ਹਨ। ਇੰਨ੍ਹਾਂ ਕਲਾਕਾਰਾਂ ਨੇ ਹਰਿਆਣਾ ਦਾ ਨਾਂਅ ਅੰਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ । ਇਸ ਤੋਂ ਸਪਸ਼ਟ ਨਜਰ ਆਉਂਦਾ ਹੈ ਕਿ ਹਰਿਆਣਾ ਦੀ ਮਿੱਟੀ ਵਿਚ ਕਲਾ ਅਤੇ ਕਲਾਕਾਰਾਂ ਦਾ ਅਪਾਰ ਭੰਡਾਰ ਹੈ। ਇਸ ਸਮੇਂ ਦੱਖਣ ਖੇਤਰ ਦੇ ਲੋਕ ਮੌਜੂਦਾ ਦੇ ਦੌਰੇ ਅਨੁਸਾਰ ਬਾਲੀਵੁੱਡ ਵਿਚ ਕੰਮ ਕਰ ਰਹੇ ਹਨ, ਜਿਸ ਦੇ ਕਾਰਨ ਅੱਜ ਸਾਊਥ ਸਿਨੇਮਾ ਸਿਖਰ ‘ਤੇ ਪਹੁੰਚ ਗਿਆ ਹੈ।
ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਅਭਿਨੇਤਰੀ ਨੇ ਕਿਹਾ ਕਿ ਹਰਿਆਣਾ ਦੇ ਨਾਲ-ਨਾਲ ਉੱਤਰ ਭਾਰਤ ਦੇ ਡੀਐਨਏ ਵਿਚ ਕੁੱਝ ਜਬਰਦਸਤ ਪ੍ਰਭਾਵ ਹੈ, ਇੱਥੇ ਦੀ ਨਾਰੀ ਸ਼ਕਤੀ ਸਮਾਰ ਦੇ ਬਦਲਾਅ ਵਿਚ ਆਪਣਾ ਅਹਿਮ ਯੋਗਦਾਨ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਮਰ ਕਦੀ ਵੀ ਕਲਾ ਅਤੇ ਕਲਾਕਾਰਾਂ ਦੀ ਤਰੱਕੀ ਵਿਚ ਰੁਕਾਵਟ ਨਹੀਂ ਹੁੰਦੀ। ਕਲਾਕਾਰ ਕਿਸੇ ਵੀ ਉਮਰ ਵਿਚ ਆਪਣਾ ਮੁਕਾਮ ਹਾਸਲ ਕਰ ਸਕਦਾ ਹੈ। ਇੰਨ੍ਹਾਂ ਹੀ ਨਈਂ ਸਾਲ 2025 ਵਿਚ ਓਟੀਟੀ ਨੈਟਵਰਕ ‘ਤੇ ਵੀ ਉਹ ਨਜਰ ਆ ਸਕਦੀ ਹੈ। ਇਸ ਲਈ ਵਿਚਾਰ-ਵਟਾਂਦਰਾਂ ਕੀਤਾ ਜਾ ਚੁੱਕਾ ਹੈ।
************
ਚੰਡੀਗੜ੍ਹ, 12 ਦਸੰਬਰ – ਆਉਣ ਵਾਲੀ 13 ਦਸੰਬਰ ਨੂੰ ਕੈਥਲ ਵਿਚ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਪ੍ਰਬੰਧਿਤ ਕੀਤੀ ਜਾਵੇਗੀ ਜਿਸ ਦੀ ਅਗਵਾਈ ਹਰਿਆਣਾ ਦੇ ਟ੍ਰਾਂਸਪੋਰਟ, ਉਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਕਰਣਗੇ। ਮੀਟਿੰਗ ਵਿਚ ਕੁੱਲ 13 ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਇੰਨ੍ਹਾਂ ਵਿਚ 4 ਪੁਰਾਣੀ ਅਤੇ 9 ਨਵੀਂ ਸ਼ਿਕਾਇਤਾਂ ਸ਼ਾਮਿਲ ਹਨ। ਇਸ ਮੀਟਿੰਗ ਵਿਚ ਰੱਖੀ ਗਈ ਸਾਰੀ ਸਮਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨ ਦਾ ਸਤਨ ਕੀਤਾ ਜਾਵੇਗਾ।