ਪਿਛਲੇ 9 ਸਾਲਾਂ ਤੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਸੱਭ ਤੋਂ ਪਹਿਲਾਂ ਲਾਗੂ ਕਰਨ ਵਾਲਾ ਹਰਿਆਣਾ ਹੁਣ ਵਿਕਸਿਤ ਭਾਰਤ ਸੰਕਲਪ ਜਨਸੰਵਾਦ ਯਾਤਰਾ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ|
ਚੰਡੀਗੜ੍ਹ, 2 ਦਸੰਬਰ – ਪਿਛਲੇ 9 ਸਾਲਾਂ ਤੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਸੱਭ ਤੋਂ ਪਹਿਲਾਂ ਲਾਗੂ ਕਰਨ ਵਾਲਾ ਹਰਿਆਣਾ ਹੁਣ ਵਿਕਸਿਤ ਭਾਰਤ ਸੰਕਲਪ ਜਨਸੰਵਾਦ ਯਾਤਰਾ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ| ਹਰਿਆਣਾ ਵਿਚ ਇਸ ਯਾਤਰਾ ਦੇ ਪ੍ਰਤੀ ਲੋਕਾਂ ਦਾ ਖਾਸ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ| ਪਹਿਲੇ ਦੋ ਦਿਨਾਂ ਵਿਚ ਲਗਭਗ 85,000 ਲੋਕਾਂ ਨੇ ਇਸ ਯਾਤਰਾ ਵਿਚ ਹਿੱਸੇਦਾਰੀ ਕੀਤੀ ਅਤੇ 2047 ਤਕ ਭਾਰਤ ਨੂੰ ਵਿਕਤਿਸ ਦੇਸ਼ ਬਣਾਉਣ ਦੀ ਸੁੰਹ ਚੁੱਕੀ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਤਕ ਪਹੁੰਚਣ ਅਤੇ ਜਾਗਰੂਤਾ ਨੂੰ ਪ੍ਰੋਤਸਾਹਿਤ ਦੇਣ ਲਈ ਸ਼ੁਰੂ ਕੀਤੀ ਗਈ ਇਸ ਯਾਤਰਾ ਰਾਹੀਂ ਹਰੇਕ ਨਾਗਰਿਕ ਖੁਦ ਨੂੰ ਮਾਣ ਵਾਲਾ ਮਹਿਸੂਸ ਕਰ ਰਿਹਾ ਹੈ| ਮੁੱਖ ਮੰਤਰੀ ਮਨੋਹਰ ਲਾਲ ਦੇ ਆਦੇਸ਼ਾਨੁਸਾਰ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਲੋਕਾਂ ਤਕ ਪਹੁੰਚ ਰਹੇ ਹਨ| 1 ਦਸੰਬਰ, 2023 ਨੂੰ ਪੂਰੇ ਹਰਿਆਣਾ ਵਿਚ 65 ਪਿੰਡ ਪੰਚਾਇਤਾਂ ਵਿਚ ਯਾਤਰਾ ਨੂੰ ਰੁਕਣ ਦੀ ਥਾਂਵਾਂ ‘ਤੇ ਵੱਖ-ਵੱਖ ਪ੍ਰੋਗ੍ਰਾਮ ਆਯੋਜਿਤ ਕੀਤੇ ਗਏ, ਜਿੰਨ੍ਹਾਂ ਵਿਚ ਲਗਭਗ 40,000 ਲੋਕਾਂ ਨੇ ਆਪਣੀ ਹਿੱਸਦਾਰੀ ਕੀਤੀ| ਨਾਰੀ ਸ਼ਕਤੀ ਦਾ ਵੀ ਸਹਿਯੋਗ ਮਿਲ ਰਿਹਾ ਹੈ|
ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਮੁਹਿੰਮ ਦੇ ਤਹਿਤ ਹਰਿਆਣਾ ਨੂੰ ਟੀਬੀ ਮੁਕਤ ਕਰਨ ਵਿਚ ਲਗਤਾਰ ਯਤਨ ਕੀਤੇ ਜਾ ਰਹੇ ਹਨ| ਇਸ ਯਾਤਰਾ ਦੌਰਾਨ ਵੀ ਲਗਭਗ 75,500 ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ| ਇਸ ਤੋਂ ਇਲਾਵਾ, 4400 ਤੋਂ ਵੱਧ ਲੋਕਾਂ ਦੀ ਟੀਬੀ ਜਾਂਚ ਕੀਤੀ ਗਈ ਅਤੇ ਕਈ ਲੋਕਾਂ ਨੂੰ ਜਨਤਕ ਸਿਹਤ ਕੇਂਦਰਾਂ ਵਿਚ ਭੇਜਿਆ ਗਿਆ| ਟੀਬੀ ਤੋਂ ਪੀੜਿਤ ਮਰੀਜਾਂ ਨੂੰ ਨਿਸ਼ਯ ਮਿਤਰਾਂ ਤੋਂ ਮਦਦ ਪ੍ਰਾਪਤ ਕਰਨ ਲਈ ਵੀ ਸਹਿਮਤੀ ਲਈ ਜਾ ਰਹੀ ਹੈ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ੍ਰਮਿਤਕਾਲ ਦੇ ਚਾਰ ਥੰਬ ਦੱਸੇ ਹਨ, ਜਿੰਨ੍ਹਾਂ ਵਿਚ ਨਾਰੀ ਸ਼ਕਤੀ, ਨੌਜੁਆਨ ਸ਼ਕਤੀ, ਖੇਤੀ ਸ਼ਕਤੀ ਯਾਨੀ ਕਿਸਾਨ ਅਤੇ ਗਰੀਬ ਤੇ ਮੱਧਮ ਵਰਗ ਦੀ ਸਮੱਰਥ ਸ਼ਕਤੀ| ਇੰਨ੍ਹਾਂ ਚਾਰੇ ਥੰਬਾਂ ਦੇ ਜ਼ੋਰ ‘ਤੇ ਯਕੀਨੀ ਤੌਰ ‘ਤੇ ਭਾਰਤ ਵਿਕਸਿਤ ਦੇਸ਼ ਬਣੇਗਾ| ਇਸ ਕੜੀ ਵਿਚ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਆਇਤੀ ਫਸਲ ਦੀ ਖੇਤੀ ਛੱਡ ਕੇ ਕੁਦਰਤੀ ਖੇਤੀ ਲਈ ਜਾਗਰੂਕ ਕੀਤਾ ਜਾ ਰਿਹਾ ਹੈ| ਪ੍ਰੋਗ੍ਰਾਮ ਵਿਚ ਖੇਤੀਬਾੜੀ ਵਿਭਾਗ ਵੱਲੋਂ ਸਪੈਸ਼ਲ ਕਾਊਂਟਰ ਸਥਾਪਿਤ ਕਰਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਤਰੀਕੇ, ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਤੇ ਹੋਰ ਮਾਲੀ ਸਹਿਯੋਗ ਅਤੇ ਤਕਨੀਕ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ|
ਯਾਤਰਾ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਚੁੱਕੇ ਪਾਤਰ ਲਾਭਕਾਰੀ ਮੇਰੀ ਕਹਾਣੀ-ਮੇਰੀ ਜੁਬਾਨੀ ਪ੍ਰੋਗ੍ਰਾਮ ਦੇ ਤਹਿਤ ਹੋਰ ਲੋਕਾਂ ਨੂੰ ਆਪਣੀ ਸਫਤਲਾ ਦੀ ਕਹਾਣੀ ਸੁਣਾ ਰਹੇ ਹਨ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਰਹੇ ਹਨ| ਲਾਭਕਾਰੀ ਖੁਦ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਯੂਸ਼ਮਾਨ ਭਾਰਤ, ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ, ਪ੍ਰਧਾਨਮੰਤਰੀ ਉੱਜਵਲਾ ਯੋਜਨਾ, ਚਿਰਾਯੂ ਹਰਿਆਣਾ ਯੋਜਨਾ, ਪਰਿਵਾਰ ਪਛਾਣ ਪੱਤਰ ਰਾਹੀਂ ਆਟੋਮੈਟ੍ਰਿਕ ਪੈਨਸ਼ਨ ਤੇ ਰਾਸ਼ਨ ਕਾਰਡ ਆਦਿ ਯੋਜਨਾਵਾਂ ਦਾ ਕਿਸ ਤਰ੍ਹਾਂ ਨਾਲ ਲਾਭ ਚੁੱਕ ਕੇ ਆਪਣਾ ਜੀਵਨ ਨੂੰ ਆਸਾਨ ਬਣਾਇਆ ਹੈ|
ਚੰਡੀਗੜ੍ਹ, 2 ਦਸੰਬਰ – ਹਰਿਆਣਾ ਪੁਲਿਸ ਸਮੱਰਥਾ ਨਿਰਮਾਣ ਵੱਲ ਲਗਾਤਾਰ ਆਪਣੇ ਕਦਮ ਵੱਧਾ ਰਹੀ ਹੈ ਤਾਂ ਜੋ ਸੂਬੇ ਵਿਚ ਲੋਕਾਂ ਨੂੰ ਡਰ ਮੁਕਤ ਅਤੇ ਸੁਰੱਖਿਅਤ ਮਾਹੌਲ ਮਿਲ ਸਕੇ| ਇਸ ਕੜੀ ਵਿਚ ਹਰਿਆਣਾ ਪੁਲਿਸ ਵੱਲੋਂ ਵਿਸ਼ੇਸ਼ ਪੁਲਿਸ ਫੋਰਸ ਦੀ 424 ਕਮਾਂਡੋ ਦੀ 53 ਟੀਮਾਂ ਤਿਆਰ ਕੀਤੀ ਗਈ ਹੈ| ਹਰੇਕ ਟੀਮ ਵਿਚ 8 ਕਮਾਂਡੋ ਸ਼ਾਮਲ ਕੀਤੇ ਹਨ| ਇਹ ਟੀਮਾਂ ਸੂਬੇ ਦੀ ਵੱਖ-ਵੱਖ ਟੀਮਾਂ ਵਿਚ ਨਿਰਧਾਰਿਤ ਦਿਸ਼ਾਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ|
ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਨੇ ਦਸਿਆ ਕਿ ਇੰਨ੍ਹਾਂ ਟੀਮਾਂ ਨੂੰ ਵਿਸ਼ੇਸ਼ ਨਾਕਾਬੰਦੀ, ਵੀਵੀਆਈਪੀ ਡਿਊਟੀ, ਖਤਰਨਾਕ ਅਪਰਾਧੀਆਂ ਦੀ ਗ੍ਰਿਫਤਾਰੀ ਬਾਰੇ ਵਿਚ ਛਾਪੇਮਾਰੀ, ਸਪੈਸ਼ਲ ਪ੍ਰੋਟੈਕਸ਼ਨ ਵਾਲੇ ਅਪਰਾਧੀਆਂ ਦੀ ਅਦਾਲਤ ਵਿਚ ਪੇਸ਼ੀ ਆਦਿ ਵਿਚ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟੀਮਾਂ ਜਿਲਾ ਮੁੱਖੀਆਂ ਦੇ ਅਗਵਾਈ ਹੇਠ ਕੰਮ ਕਰੇਗੀ| ਉਨ੍ਹਾਂ ਦਸਿਆ ਕਿ ਪੁਲਿਸ ਕਮਿਸ਼ਨਰੀ ਜਾਂ ਪੁਲਿਸ ਰੇਂਜ ‘ਤੇ ਕਮਾਂਡੋ ਯੂਨਿਟ ਵੱਲੋਂ ਇਕ ਇੰਸਪੈਕਟਰ ਨੂੰ ਸਮੇਂ-ਸਮੇਂ ‘ਤੇ ਨਿਯੁਕਤ ਕੀਤਾ ਜਾਵੇਗਾ ਜੋ ਇੰਨ੍ਹਾਂ ਦੀ ਡਿਊਟੀਆਂ ਅਤੇ ਭਲਾਈ ਬਾਰੇ ਜਾਂਚ ਕਰਦੇ ਹੋਏ ਇਸ ਦੀ ਲਿਖਤ ਰਿਪੋਰਟ ਪੁਲਿਸ ਇੰਸਪੈਕਟਰ ਜਨਰਲ ਰੇਲ ਤੇ ਕਮਾਂਡੋ ਤੇ ਪੁਲਿਸ ਸੁਪਰਡੈਂਟ ਕਮਾਂਡੋ ਨੂੰ ਭੇਜੇਗੀ| ਇਸ ਦੇ ਨਾਲ ਹੀ ਇਹ ਟੀਮ ਕਮਿਸ਼ਨਰੀ, ਪੁਲਿਸ ਰੇਂਜਾਂ ਵਿਚ ਵਾਰੀ-ਵਾਰੀ ਰਿਫੈਰਸ਼ਰ ਕੋਰਸ ਕਰੇਗੀ|
ਹਰੇਕ ਜਿਲਾ ਨੂੰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡੀਆ ਗਿਆ ਹੈ| ਉਨ੍ਹਾਂ ਦਸਿਆ ਕਿ ਗੁਰੂਗ੍ਰਾਮ ਵਿਚ ਵਿਸ਼ੇਸ਼ ਪੁਲਿਸ ਬਲ ਦੀ 5 ਕਮਾਂਡੋ ਟੀਮ ਭੇਜੀ ਗਈ ਹੈ, ਜਿਸ ਵਿਚ ਕੁਲ 40 ਜਵਾਨ ਸ਼ਾਮਿਲ ਹਨ| ਇਸ ਤਰ੍ਹਾਂ, ਫਰੀਦਾਬਾਦ, ਸੋਨੀਪਤ ਅਤੇ ਪੰਚਕੂਲਾ ਜਿਲਾ ਵਿਚ ਚਾਰ-ਚਾਰ ਟੀਮਾਂ ਲਗਾਈ ਗਈ ਹੈ, ਜਿੰਨ੍ਹਾਂ ਵਿਚ ਕੁਲ 96 ਪੁਲਿਸ ਦੇ ਜਵਾਨ ਸ਼ਾਮਿਲ ਹਨ| ਪਾਣੀਪਤ, ਹਿਸਾਰ, ਕੁਰੂਕਸ਼ੇਤਰ, ਜੀਂਦ, ਮੇਵਾਤ, ਅੰਬਾਲਾ, ਕਰਨਾਲ, ਕੈਥਲ, ਯਮੁਨਾਨਗਰ, ਰੋਹਤਕ, ਭਿਵਾਨੀ, ਰਿਵਾੜੀ, ਪਲਵਲ, ਝੱਜਰ, ਨਾਰਨੌਲ ਅਤੇ ਫਤਿਹਾਬਾਦ ਜਿਲਾ ਵਿਚ ਦੋ-ਦੋ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ| ਇੰਨ੍ਹਾਂ ਸਾਰੇ ਜਿਲ੍ਹਿਆਂ ਵਿਚ ਕੁਲ 256 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ| ਉਨ੍ਹਾਂ ਦਸਿਆ ਕਿ ਹਾਂਸੀ, ਸਿਰਸਾ, ਡਬਵਾਸੀ ਅਤੇ ਦਾਦਰੀ ਜਿਲ੍ਹਿਆਂ ਵਿਚ ਇਕ-ਇਕ ਟੀਮ ਭੇਜੀ ਗਈ ਹੈ, ਜਿੰਨ੍ਹਾਂ ਵਿਚ ਕੁਲ 32 ਜਵਾਨ ਸ਼ਾਮਿਲ ਹਨ|