ਹਰਿਆਣਾ ਰੋਡਵੇਜ ਦੇ ਬੇੜੇ ਵਿਚ ਸ਼ਾਮਿਲ ਹੋਣਗੀਆਂ 375 ਨਵੀਂਆਂ ਇਲੈਕਟ੍ਰੋਨਿਕ ਬੱਸਾਂ.

ਚੰਡੀਗੜ੍ਹ, 31 ਮਾਰਚ – ਹਰਿਆਣਾ ਵਿਚ ਨਾਗਰਿਕਾਂ ਨੂੰ ਕਿਫਾਇਤੀ ਸੁਰੱਖਿਅਤ, ਸੁਗਮ ਅਤੇ ਵਾਤਾਵਰਣ ਅਨੁਕੂਲਨ ਪਬਲਿਕ ਟ੍ਰਾਸਪੋਰਟ ਸੇਵਾਵਾਂ ਪ੍ਰਦਾਨ ਕਰਨ ਲਈ ਜਲਦੀ ਹੀ ਹਰਿਆਣਾ ਰੋਡਵੇਜ ਦੇ ਬੇੜੇ ਵਿਚ 375 ਨਵੀਆਂ ਇਲੈਕਟ੍ਰੋਨਿਕ ਬੱਸਾਂ ਸ਼ਾਮਿਲ ਹੋਣਗੀਆਂ। ਇਸ ਸਬੰਧ ਵਿਚ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਐਚਪੀਪੀਸੀ) ਅਤੇ ਵਿਭਾਗ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਡੀਐਚਪੀਪੀਸੀ) ਦੀ ਮੀਟਿੰਗ ਵਿਚ ਬੱਸਾਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਨਾਲ ਹੀ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕੁੱਲ 5412 ਕਰੋੜ ਰੁਪਏ ਦੇ ਸਮਾਨ ਅਤੇ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ।

ਮੀਟਿੰਗ ਵਿਚ ਸਕੁਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ , ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇ ਪੀ ਦਲਾਲ ਵੀ ਮੌਜੂਦ ਰਹੇ।

ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਮੀਟਿੰਗ ਵਿਚ ਸਿੰਚਾਈ, ਪੁਲਿਸ, ਟ੍ਰਾਂਸਪੋਰਟ, ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮੀਟੇਡ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ), ਖੇਤੀਬਾੜੀ ਵਿਭਾਗ , ਸੈਕੇਂਡਰੀ ਸਿਖਿਆ , ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਜਨ ਸਿਹਤ ਇੰਜੀਨੀਅਰਿੰਗ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਕੁੱਲ 28 ਏਜੰਡਾ ਰੱਖੇ ਗਏ ਸਨ, ਜਿਸ ਵਿੱਚੋਂ 27 ਏਜੰਡੇ ਨੁੰ ਮੰਜੂਰੀ ਦਿੱਤੀ ਗਈ। ਉਨ੍ਹਾਂ ਨੇ ਦਸਿਆ ਕਿ ਅੱਜ ਵੱਖ-ਵੱਖ ਕੰਪਨੀਆਂ ਨਾਲ ਨੇਗੌਸ਼ਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 85 ਕਰੋੜ ਰੁਪਏ ਨੂੰ ਬਚੱਤ ਕੀਤੀ ਗਈ ਹੈ।

ਸਥਾਨਕ ਨਿਗਮਾਂ ਲਈ ਸਾਢੇ 4 ਲੱਖ ਸਟ੍ਰੀਟ ਲਾਇਟ ਦੀ ਖਰੀਦ ਨੂੰ ਵੀ ਮੰਜੂਰੀ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੀਟਿੰਗ ਵਿਚ ਨਗਰ ਨਿਗਮਾਂ ਦੇ ਲਈ ਲਗਭਗ 4.50 ਲੱਖ ਸਟ੍ਰੀਟ ਲਾਇਟਸ ਦੀ ਖਰੀਦ ਨੂੰ ਵੀ ਮੰਜੂਰੀ ਮਿਲੀ ਹੈ। ਇਸ ਤੋਂ ਇਲਾਵਾ, ਸਫਾਈ ਵਿਵਸਥਾ ਯਕੀਨੀ ਕਰਨ ਲਈ ਸਿਫਾਈ ਕਰਮਚਾਰੀਆਂ ਦੀ ਸੇਫਟੀ ਲਈ ਸੀਵਰ ਦੀ ਸਫਾਈ ਤਹਿਤ 21 ਹਾਈ ਪ੍ਰੈਸ਼ਰ ਜੇਟਿੰਗ-ਕਮ ਸਕਸ਼ਨ ਹਾਈਡ੍ਰੋਲਿਕ ਸੀਵਰ ਕਲੀਨਿੰਗ ਮਸ਼ੀਨਾਂ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਲਗਭਗ 1200 ਕਰੋੜ ਰੁਪਏ ਦੇ ਇਕਟਾਇਲ ਪਾਇਪ ਖਰੀਦਣ ਦੇ ਪ੍ਰਤਸਾਵ ਨੂੰ ਵੀ ਮੰਜੂਰੀ ਦਿੱਤੀ ਗਈ।

ਮੁੱਖ ਮੰਤਰੀ ਨੇ ਦਸਿਆ ਕਿ ਮੀਟਿੰਗ ਵਿਚ ਧਰਮਲ ਪਲਾਂਟ ਵਿਚ ਟਾਰਿਫਾਇਡ ਬਾਇਓਮਾਸ ਪੇਲੇਟਸ ਦੀ ਵਰਤੋ ਲਈ ਵੀ ਏਜੰਡਾ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਸਢੋਰਾ ਦੇ 66 ਕੇਵੀ ਸਬ-ਸਟੇਸ਼ਨ ਨੂੰ ਅਪਗ੍ਰੇਡ ਕਰਨ , ਪੁਲਿਸ ਵਿਭਾਗ ਲਈ 15 ਸੀਟਰ 41 ਦੰਗਾ ਵਿਰੋਧ ਪ੍ਰਦਰਸ਼ਨ ਕੰਟਰੋਲ ਵਾਹਨ ਅਤੇ ਸਮਾਰਟ ਕੰਮਿਊਨੀਕੇਸ਼ਨ ਸਮੱਗਰੀਆਂ ਦੀ ਖਰੀਦ ਦੀ ਵੀ ਮੰਜੂਰੀ ਦਿੱਤੀ ਗਈ ਹੈ।

ਸਰਕਾਰ ਦਾ ਟੀਚਾ ਜਨਤਾ ਦਾ 1-1 ਰੁਪਏ ਪਾਰਦਰਸ਼ੀ ਢੰਗ ਨਾਲ ਜਨਤਾ ਦੇ ਹਿੱਤ ਲਈ ਹੀ ਖਰਚ ਹੋਵੇ

ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਦੀ ਮੀਟਿੰਗ ਵਿਚ ਸਾਰੇ ਡੀਲਰਸ ਦੇ ਨਾਲ ਪਾਰਦਰਸ਼ੀ ਢੰਗ ਨਾਲ ਨੇਗੋਸ਼ਇਏਸ਼ਨ ਕੀਤੀ ਜਾਂਦੀ ਹੈ ਜਿਸ ਨਾਲ ਜਨਤਾ ਦੇ ਪੈਸੇ ਵਿਚ ਬਚੱਤ ਹੁੰਦੀ ਹੈ। ਸਰਕਾਰ ਦਾ ਟੀਚਾ ਇਹੀ ਹੈ ਕਿ ਜਨਤਾ ਦਾ 1-1 ਰੁਪਏ ਪਾਰਦਰਸ਼ੀ ਢੰਗ ਨਾਲ ਜਨਤਾ ਦੇ ਹਿੱਤ ਲਈ ਹੀ ਖਰਚ ਹੋਵੇ।

ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਕਿਸਾਨਾਂ ਦਾ ਕਿਸੇ ਵੀ ਤਰ੍ਹਾ ਦਾ ਜੇਕਰ ਨੁਕਸਾਨ ਹੁੰਦਾ ਹੈ ਤਾਂ ਸੂਬਾ ਸਰਕਾਰ ਤੁਰੰਤ ਮੁਆਵਜਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ 15000 ਪ੍ਰਤੀ ਏਕੜ ਦੀ ਦਰ ਨਾਲ ਮੁਆਵਜਾ ਦੇ ਰਹੀ ਹੈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਦੇ 10 ਸਾਲ ਦੇ ਕਾਰਜਕਾਲ ਵਿਚ ਕਿਸਾਨਾਂ ਨੂੰ ਲਗਭਗ 1200 ਕਰੋੜ ਰੁਪਏ ਦਾ ਮੁਆਵਜਾ ਮਿਲਿਆ ਹੈ, ਜਦੋਂ ਕਿ ਅਸੀਂ ਸਾਲ 2015 ਵਿਚ ਹੀ 1200 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਸੀ। ਉਨ੍ਹਾਂ ਨੈ ਕਿਹਾ ਕਿ ਇਸ ਵਾਰ ਵੀ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਸਰਕਾਰ ਨੂੰ ਮੁਆਵਜਾ ਵੱਧ ਦੇਣਾ ਪਵੇਗਾ ਪਰ ਅਸੀਂ ਕਿਸਾਨ ਨੂੰ ਨੁਕਸਾਨ ਬਰਦਾਸ਼ਤ ਨਹੀਂ ਕਰਣ ਦਵਾਂਗੇ।

ਉਨ੍ਹਾਂ ਨੇ ਕਿਹਾ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਵੱਲੋਂ ਆਪਣੇ ਜਮੀਨ ਦਾ ਖੇਤਰ ਤੇ ਫਸਲ ਦੀ ਪੂਰੀ ਜਾਣਕਾਰੀ ਦਰਜ ਕਰਵਾਈ ਜਾਂਦੀ ਹੈ। ਹੁਣ ਤਾਂ ਸਰਕਾਰ ਨੇ ਈ-ਫਸਲ ਸ਼ਤੀਪੂਰਤੀ ਪੋਰਟਲ ਵੀ ਬਣਾਇਆ ਹੈ ਜਿਸ ‘ਤੇ 72 ਘੰਟੇ ਦੇ ਅੰਦਰ ਕਿਸਾਨ ਆਪਣੀ ਫਸਲ ਦਾ ਖਰਾਬਾ ਦਰਜ ਕਰਦੇ ਹਨ। ਸਾਰੀ ਪ੍ਰਕ੍ਰਿਆ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ ਅਤੇ ਮਈ ਮਹੀਨੇ ਤਕ ਸਾਰੇ ਕਿਸਾਨਾਂ ਨੂੰ ਮੁਆਵਜਾ ਵੰਡਿਆ ਜਾਵੇਗਾ।

ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਇਸ ‘ਤੇ ਸਿਹਤ ਵਿਭਾਗ ਨਜਰ ਬਣਾਏ ਹੋਏ ਹੈ। ਪਹਿਲਾਂ ਵਰਗੀ ਪਰਿਸਥਿਤੀਆਂ ਨਹੀਂ ਆਉਣ ਦਵਾਂਗੇ।

ਹਰਿਆਣਾ ਪ੍ਰਤੀਪੂਰਕ ਵਨੀਕਰਣ ਵਿਕਸਿਤ ਕਰਨ ਦੇ ਲਈ ਭੂਮੀ ਬੈਂਕ ਬਣੇਗਾ – ਮੁੱਖ ਸਕੱਤਰ

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਵਿਕਾਸ ਅਤੇ ਪੰਚਾਇਤ, ਸਿੰਚਾਈ ਅਤੇ ਜਲ ਸੰਸਾਧਨ, ਨਗਰ ਅਤੇ ਗ੍ਰਾਮ ਆਯੋਜਨਾ, ਉਦਯੋਗ ਅਤੇ ਵਪਾਰ ਅਤੇ ਸ਼ਹਿਰੀ ਸਥਾਨਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੰਜਰ, ਜਲਭਰਾਵ ਜਾਂ ਹੋਰ ਲਵਣੀ ਭੂਮੀ ਦਾ ਭੂਮੀ ਬੈਂਕ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਅਜਿਹੀ ਭੂਮੀ ਖੇਤਰ ਦੀ ਵਰਤੋ ਬੁਨਿਆਦੀ ਢਾਂਚੇ ਪਰਿਯੋਜਨਾਵਾਂ ਦੇ ਵਿਕਾਸ ਦੇ ਕਾਰਨ ਵਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਨੁਕਸਾਨ ਦੀ ਪੂਰਤੀ ਲਈ ਵਨੀਕਰਣ ਕੀਤਾ ਜਾ ਸਕੇ।

ਸ੍ਰੀ ਕੌਸ਼ਲ ਨੇ ਅੱਜ ਇੱਥੇ ਨੁਕਸਾਨ ਦੀ ਪੂਰਤੀ ਲਈ ਵਨੀਕਰਣ ਲਈ ਭੂਮੀ ਬੈਂਕਾਂ ਦੇ ਨਿਰਮਾਣ ਦੇ ਸਬੰਧ ਵਿਚ ਪ੍ਰਬੰਧਿਤ ਇਕ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਅਜਿਹੀ ਭੂਮੀ ਬੈਂਕ ਦੇ ਲਈ ਇਕ ਰਾਜ ਪੱਧਰੀ ਵੈਬ ਪੋਰਟਲ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਚੋਣ ਕੀਤੇ ਜਾਂ ਪ੍ਰਸਤਾਵਿਤ ਭੂਮੀ ਨੂੰ ਵਨ ਸਰੰਖਣ ਨਿਯਮ, 2022 ਤਹਿਤ ਨੁਕਸਾਨ ਦੀ ਪੂਰਤੀ ਲਈ ਵਨੀਕਰਣ ਦੇ ਲਈ ਵਰਤੋ ਕੀਤਾ ਜਾ ਸਕੇ। ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਵਾਤਾਵਰਣ ਸਰੰਖਣ ਅਤੇ ਹਰਿਆਣਾ ਵਿਚ ਵਨ ਖੇਤਰ ਨੂੰ ਵਧਾਉਣ ਦੇ ਉਦੇਸ਼ ਨਾਲ ਹਰਿਤ ਅਰਥਵਿਵਸਥਾ ਦੇ ਵਿਕਾਸ ਲਈ ਭੂਮੀ ਦੀ ਪਹਿਚਾਣ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਭੂ-ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨੁਕਸਾਨ ਦੀ ਪੂਰਤੀ ਲਈ ਵਨੀਕਰਣ ਲਈ ਚੋਣ ਕੀਤੀ ਭੂਮੀ ਦੇ ਮਾਲ ਰਿਕਾਰਡ ਦੀ ਜਾਂਚ ਕੀਤੀ ਜਾਵੇ।

ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਰਾਜ ਵਿਚ ਕੌਮੀ ਬਾਗ, ਵਨਜੀਵ ਸੈਂਚੁਰੀਜ, ਸਰੰਖਣ ਸੈਂਚੁਰੀਜ ਅਤੇ ਕੰਮਿਊਨਿਟੀ ਸੈਂਚੁਰੀਜ ਦੇ ਵਿਕਾਸ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਵੀ ਨਿਰਦੇਸ਼। ਉਨ੍ਹਾਂ ਨੇ ਅਧਿਕਾਰੀਆਂ ਨੂੰ ਨੁਕਸਾਨ ਦੀ ਪੂਰਤੀ ਲਈ ਵਨੀਕਰਣ ਦੇ ਮਹਤੱਵ ਦੇ ਬਾਰੇ ਵਿਚ ਜਨ ਜਾਗਰੁਕਤਾ ਮੁਹਿੰਮ ਚਲਾਉਣ ਦੇ ਲਈ ਕਿਹਾ।

ਉਨ੍ਹਾਂ ਨੇ ਸ਼ਤੀਪੂਰਕ ਵਨੀਕਰਣ ਦਾ ਸੰਦੇਸ਼ ਫੈਲਾਉਣ ਲਈ ਸਥਾਨਕ ਗੈਰ ਸਰਕਾਰੀ ਸੰਗਠਨਾਂ, ਵਾਤਾਵਰਣ ਸਮੂਹਾਂ ਦੇ ਨਾਲ ਸਹਿਯੋਗ ਕਰਨ, ਹਿਤਧਾਰਕਾਂ ਦਾ ਸਹਿਯੋਗ ਲੈਣ ਲਈ ਕਿਹਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋ ਕਰਨ ਦਾ ਜਰੂਰਤ ‘ਤੇ ਜੋਰ ਵੀ ਦਿੱਤਾ। ਸ਼ਤੀਪੂਰਕ ਵਨੀਕਰਣ ਇਕ ਅਜਿਹੀ ਪ੍ਰਕ੍ਰਿਆ ਹੈ ਜਿਸ ਦੇ ਤਹਿਤ ਵਿਕਾਸ ਪਰਿਯੋਜਨਾਵਾਂ ਜਿਵੇਂ ਰਾਜਮਾਰਗ ਅਤੇ ਹੋਰ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੇ ਕਾਰਨ ਵਨ ਦੇ ਨੁਕਸਾਨ ਦੀ ਭਰਪਾਈ ਲਈ ਦਰਖਤ ਲਗਾਉਣ ਜਾਂ ਨਵੇਂ ਵਨ ਵਿਕਸਿਤ ਕੀਤੇ ਜਾਂਦੇ ਹਨ। ਵਾਤਾਵਰਣ ‘ਤੇ ਮਨੁੱਖ ਗਤੀਵਿਧੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਇਕੋਸਿਸਟਮ ਸੰਤੁਲਨ ਬਣਾਏ ਰੱਖਣ ਲਈ ਇਹ ਇਕ ਮਹਤੱਵਪੂਰਣ ਪ੍ਰਕ੍ਰਿਆ ਵੀ ਹੈ।

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਤੋਂ ਅੱਜ ਸੰਯੁਕਤ ਨਿਦੇਸ਼ਕ ਸ੍ਰੀ ਬੀਐਲ ਧੀਮਾਨ ਅਤੇ ਸਹਾਇਕ ਸੂਚਨਾ ਅਧਿਕਾਰੀ ਸ੍ਰੀ ਸਤਯਵ੍ਰਤ ਸਾਂਗਵਾਨ ਦੀ ਸੇਵਾਮੁਕਤੀ ਦੇ ਮੌਕੇ ‘ਤੇ ਇਕ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਸ੍ਰੀ ਧੀਮਾਨ ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਮੁੱਖ ਮਹਿਮਾਨ ਵਜੋ ਮੌਜੁਦ ਸਨ।

ਡਾ. ਅਮਿਤ ਅਗਰਵਾਲ ਨੇ ਦੋਵਾਂ ਅਧਿਕਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਰਾਜ ਸਰਕਾਰ ਦੇ ਪ੍ਰਮੁੱਖ ਵਿਭਾਗ ਹਨ ਜੋ ਸਰਕਾਰ ਦੀ ਨੀਤੀਆਂ ਨੂੰ ਲੋਕਾਂ ਤਕ ਸਿੱਧਾ ਅਤੇ ਮੀਡੀਆ ਰਾਹੀਂ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਵਿਭਾਗ ਵਿਚ 24 ਘੰਟੇ ਤੇ ਸੱਤਾਂ ਦਿਨ ਕਾਰਜ ਕਰਨਾ ਹੁੰਦਾ ਹੈ। ਉਨ੍ਹਾਂ ਨੇ ਸ੍ਰੀ ਬੀਏਲ ਧੀਮਾਨ ਅਤੇ ਸ੍ਰੀ ਸਤਯਵ੍ਰਤ ਸਾਂਗਵਾਨ ਦੀ ਵਿਭਾਗ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਦੋਵਾਂ ਅਧਿਕਾਰੀਆਂ ਦੀ ਮਿਹਨਤ ਅਤੇ ਕਾਰਜ ਦੇ ਪ੍ਰਤੀ ਸਮਰਪਣ ਨੂੰ ਚੰਗੀ ਤਰ੍ਹਾ ਨਾਲ ਜਾਣਦੇ ਹਨ।

ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨਿਕ) ਸ੍ਰੀ ਗੌਰਵ ਗੁਪਤਾ ਨੇ ਵੀ ਸੰਯੁਕਤ ਨਿਦੇਸ਼ਕ ਸ੍ਰੀ ਬੀਏਲ ਧੀਮਾਨ ਅਤੇ ਸਹਾਇਕ ਸੂਚਨਾ ਅਧਿਕਾਰੀ ਸ੍ਰੀ ਸਤਯਵ੍ਰਤ ਸਾਂਗਵਾਨ ਦੀ ਸੇਵਾਮੁਕਤੀ ਦੇ ਮੌਕੇ ‘ਤੇ ਦੋਵਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਵਧੀਕ ਨਿਦੇਸ਼ਕ (ਖੇਤਰ) ਡਾ. ਕੁਲਦੀਪ ਸੈਨੀ ਅਤੇ ਵਧੀਕ ਨਿਦੇਸ਼ਕ (ਆਟੋ) ਸ੍ਰੀਮਤੀ ਰਾਜ ਪੰਨੂ ਨੇ ਵੀ ਇੰਨ੍ਹਾਂ ਦੋਵਾਂ ਅਧਿਕਾਰੀਆਂ ਦੇ ਨਾਲ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਅਧਿਕਾਰੀਆਂ ਨੂੰ ਜੋ ਵੀ ਕਾਰਜ ਸੌਂਪਿਆ ਗਿਆ, ਉਹ ਇੰਨ੍ਹਾਂ ਨੇ ਬਖੂਬੀ ਨਿਭਾਇਆ ਹੈ।

ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰੈਸ) ਡਾ. ਸਾਹਿਬ ਰਾਮ ਗੋਦਾਰਾ ਤੇ ਉੱਪ ਨਿਦੇਸ਼ਕ ਸ੍ਰੀ ਰਾਜ ਸਿੰਘ ਕਾਦਿਆਨ ਨੇ ਵੀ ਦੋਵਾਂ ਅਧਿਕਾਰੀਆਂ ਦੇ ਨਾਲ ਕੀਤੇ ਗਏ ਕਾਰਜ ਨਾਲ ਸਬੰਧਿਤ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਸੁਖਦ ਅਤੇ ਸਿਹਤਮੰਦ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ‘ਤੇ ਵਿਭਾਗ ਦੀ ਉੱਪ ਨਿਦੇਸ਼ਕ ਸ੍ਰੀਮਤੀ ਉਰਵਸ਼ੀ ਰੰਗਾਰਾ, ਸ੍ਰੀ ਨੀਰਜ ਟੂਟੇਜਾ, ਸ੍ਰੀਮਤੀ ਸੀਮਾ ਅਰੋੜਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਅਤੇ ਸੰਯੁਕਤ ਨਿਦੇਸ਼ਕ ਸ੍ਰੀ ਬੀਏਲ ਧੀਮਾਨ ਅਤੇ ਸਹਾਇਕ ਸੂਚਨਾ ਅਧਿਕਾਰੀ ਸ੍ਰੀ ਸਤਯਵ੍ਰਤ ਸਾਂਗਵਾਨ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

ਜਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗਾਂ ਨਿਯਮਤ ਕੀਤੀਆਂ ਜਾਣ – ਸੰਜੀਵ ਕੌਸ਼ਲ

ਅਵੈਧ ਮਾਈਨਿੰਗ ਰੋਕਨ ਲਈ ਪ੍ਰਭਾਵੀ ਕਦਮ ਚੁੱਕੇ ਜਾਣ

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਅਵੈਧ ਮਾਈਨਿੰਗ ‘ਤੇ ਸਖਤ ਨਿਗਰਾਨੀ ਰੱਖਣ ਲਈ ਜਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗਾਂ ਨਿਯਮਤ ਰੂਪ ਨਾਲ ਕੀਤੀਆਂ ਜਾਣ ਅਤੇ ਇੰਨ੍ਹਾਂ ਵਿਚ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਵੀ ਤਰ੍ਹਾ ਦੀ ਕੋਈ ਵੀ ਚੂਕ ਨਾ ਰਹੇ।

ਮੁੱਖ ਸਕੱਤਰ ਅੱਜ ਰਾਜ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਆਨਲਾਇਨ ਜੁੜੇ ਅਤੇ ਉਨ੍ਹਾਂ ਨੇ ਸਬੰਧਿਤ ਜਿਲ੍ਹਿਆਂ ਵਿਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਤਾਰ ਨਾਲ ਜਾਣੂੰ ਕਰਵਾਇਆ।

ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਦਫਤਰ ਪੱਧਰ ‘ਤੇ ਗਠਨ ਪੋਰਟਲ ਵਿਚ ਜਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਹਰ ਮਹੀਨੇ ਪ੍ਰਬੰਧਿਤ ਹੋਣ ਵਾਲੀ ਮੀਟਿੰਗਾਂ ਦੇ ਬਾਰੇ ਵਿਚ ਸੂਚਨਾ ਪਾਈ ਜਾਵੇ। ਇਸ ਤੋਂ ਇਲਾਵਾ ਮੀਟਿੰਗ ਦੀ ਕਾਰਵਾਈ ਦੀ ਸੂਚਨਾ ਵੀ ਮੁੱਖ ਦਫਤਰ ਨੂੰ ਜਾਣੂੰ ਕਰਵਾਈ ਜਾਵੇ। ਯਮੁਨਾਨਗਰ ਦੇ ਇਕ ਮਾਮਲੇ ਵਿਚ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਡਾਟਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।

ਮੁੱਖ ਸਕੱਤਰ ਨੇ ਕਿਹਾ ਕਿ ਅਵੈਧ ਮਾਈਨਿੰਗ ‘ਤੇ ਕੰਟਰੋਲ ਰੱਖਣ ਲਈ ਨਿਯਮਤ ਰੂਪ ਨਾਲ ਚੈਕਿੰਗ ਅਤੇ ਮਾਨੀਟਰਿੰਗ ਕਰਨ ਅਤੇ ਜਰੂਰਤ ਅਨੁਸਾਰ ਮਾਈਨਿੰਗ ਗਾਰਡ ਵੀ ਤੈਨਾਤ ਕਰਨ। ਇਸ ਤੋਂ ਇਲਾਵਾ, ਬਾਊਂਡਰੀ ਸਬੰਧਿਤ ਸਮਸਿਆਵਾਂ ਦਾ ਵੀ ਨਿਦਾਨ ਕਰਨ ਲਈ ਜਰੂਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ਕਰ ਯਮੁਨਾਨਗਰ , ਪੰਚਕੂਲਾ, ਸੋਨੀਪਤ, ਮਹੇਂਦਰਗੜ੍ਹ, ਚਰਖੀ ਦਾਦਰੀ, ਭਿਵਾਨੀ ਆਦਿ ਜਿਲ੍ਹਿਆਂ ਵਿਚ ਅਵੈਧ ਮਾਈਨਿੰਗ ‘ਤੇ ਸਖਤ ਨਿਗਰਾਨੀ ਰੱਖੀ ਜਾਵੇ।

ਮੁੱਖ ਮੰਤਰੀ ਮਨੋਹਰ ਲਾਲ ਨੇ ਸਿੱਖ ਬਿਜਨੈਸ ਲੀਡਰਸ ਆਫ ਇੰਡੀਆ ਕਾਫੀ ਟੇਬਲ ਬੁੱਕ ਕੀਤੀ ਰਿਲੀਜ਼

ਮੁੱਖ ਮੰਤਰੀ ਨੇ ਉਦਮੀਆਂ ਨੂੰ ਹਰਿਆਣਾ ਵਿਚ ਉਦਯੋਗ ਲਗਾਉਣ ਲਈ ਦਿੱਤਾ ਸੱਦਾ

ਹਰਿਆਣਾ ਵਿਚ ਸੂਬਾ ਸਰਕਾਰ ਨੇ ਉਦਯੋਗਾਂ ਦੇ ਲਈ ਬਣਾਇਆ ਅਨੁਕੂਲ ਮਾਹੌਲ, ਸਾਰੀ ਤਰ੍ਹਾ ਦੀ ਮੰਜੂਰੀ 45 ਦਿਨ ਵਿਚ ਮਿਲ ਰਹੀ – ਮਨੋਹਰ ਲਾਲ

ਭਾਈਚਾਰੇ, ਤਿਆਗ ਅਤੇ ਸਮਰਪਣ ਦੀ ਸਿਖਿਆ ਗੁਰੂਆਂ ਤੋਂ ਹੀ ਮਿਲੀ ਹੈ, ਜੋ ਅੱਜ ਵੀ ਸਮਾਜ ਵਿਚ ਢੁੱਕਵਾਂ – ਮੁੱਖ ਮੰਤਰੀ

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਿੱਲੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਸਿੱਖ ਬਿਜਨੈਸ ਲੀਡਰਸ ਆਫ ਇੰਡੀਆ ਕਾਫੀ ਟੇਬਲ ਬੁੱਕ ਨੂੰ ਰਿਲੀਜ਼ ਕੀਤਾ ਜੋ ਕਿ ਡਾਕਟਰ ਪ੍ਰਭਲੀਨ ਨੇ ਲਿਖੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਆਏ ਉਦਮੀਆਂ ਨੂੰ ਹਰਿਆਣਾ ਵਿਚ ਉਦਯੋਗ ਲਗਾਉਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸੂਬਾ ਸਰਕਾਰ ਨੇ ਉਦਯੋਗਾਂ ਲਈ ਅਨੁਕੂਲ ਮਾਹੌਲ ਬਣਾਇਆ ਹੈ, ਸਰਕਾਰ ਵੱਲੋਂ ਬਹੁਤ ਸਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈ।

ਉਨ੍ਹਾਂ ਨੇ ਸਿੱਖ ਉਦਯੋਗਪਤੀਆਂ ਨੂੰ ਸਬੰਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ ਆ ਕੇ ਵਪਾਰ ਕਰਣਗੇ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਮੁਸ਼ਕਲਾਂ ਨਹੀਂ ਆਉਣਗੀਆਂ। ਸਰਕਾਰ ਨੇ ਸਿੰਗਲ ਰੂਫ ਸਿਸਟਮ ਬਣਾਇਆ ਹੈ, ਜਿਸ ਦੇ ਤਹਿਤ ਉਦਯੋਗਾਂ ਨੂੰ ਮਿਲ ਣ ਵਾਲੀ ਸਾਰੀ ਤਰ੍ਹਾ ਦੀਆਂ ਮੰਜੂਰੀ 45 ਦਿਨ ਵਿਚ ਇਕ ਹੀ ਛੱਤ ਦੇ ਹੇਠਾਂ ਮਿਲ ਰਹੀ ਹੈ। ਸੂਬੇ ਵਿਚ ਹੁਣ ਬਿਜਲੀ ਸਪਲਾਈ ਦੀ ਸਥਿਤੀ ਵੀ ਬਿਤਹਰ ਹੈ। ਇੰਨ੍ਹਾਂ ਹੀ ਨਹੀਂ ਉਦਗੋਗਿਕੀਕਰਣ ਦੀ ਦ੍ਰਿਸ਼ਟੀ ਨਾਲ ਸੂਬਾ ਸਰਕਾਰ ਨੇ ਸੂਬੇ ਨੂੰ 4 ਸ਼੍ਰੇਣੀਆਂ – ਏ, ਬੀ, ਸੀ ਅਤੇ ਡੀ ਵਿਚ ਵੰਡਿਆਂ ਹੈ। ਜੇਕਰ ਸੀ ਅਤੇ ਡੀ ਜੋਨ ਵਿਚ ਉਦਯੋਗ ਸਥਾਪਿਤ ਕਰਣਗੇ ਤਾਂ 4000 ਰੁਪਏ ਪ੍ਰਤੀ ਵਰਕਰ ਪ੍ਰਤੀ ਮਹੀਨਾ ਅਗਲੇ 4 ਸਾਲਾਂ ਤਕ ਹਰਿਆਣਾ ਸਰਕਾਰ ਪ੍ਰੋਤਸਾਹਨ ਵਜੋ ਪ੍ਰਤੀਪੂਰਤੀ ਕਰੇਗੀ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਿੱਖ ਸਮਾਜ ਦਾ ਸੂਬੇ ਅਤੇ ਦੇਸ਼ ਦੀ ਉਨੱਤੀ ਵਿਚ ਬਹੁਤ ਵੱਡਾ ਯੋਗਦਾਨ ਹੈ। ਇਹ ਸਮਾਜ ਕਰਮਸ਼ੀਲ ਸਮਾਜ ਹੈ ਅਤੇ ਇੰਨ੍ਹਾਂ ਨੂੰ ਸੰਘਰਸ਼ ਕਰ ਕੇ ਆਪਣੇ ਵਪਾਰ, ਆਪਣੇ ਪਰਿਵਾਰ, ਦੇਸ਼ ਅਤੇ ਸਮਾਜ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਜੋ ਗਰੀਬ ਹੈ, ਜੋ ਕਿਸੇ ਕਾਰਣ ਵਜੋ ਮੁੱਖਧਾਰਾ ਤੋਂ ਪਿੱਛੇ ਰਹਿ ਗਏ ਹਨ, ਉਨ੍ਹਾਂ ਨੂੰ ਅੱਗੇ ਵਧਾਉਣ ਦੇ ਲਈ ਵੀ ਸੇਵਾ ਭਾਵ ਨਾਲ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਦਸਮ ਪਾਤਸ਼ਾਹੀ ਦੇ ਸਮੇਂ ਦੇਸ਼ ਵਿਚ ਜੋ ਹਾਲਾਤ ਸਨ, ਉਸ ਸਮੇਂ ਦੇਸ਼ ਗੁਲਾਮੀ ਦੀ ਜਿੰਦਗੀ ਜੀ ਰਿਹਾ ਸੀ। ਆਪਣੇ ਆਪ ਨੂੰ ਉਜਾਗਰ ਕਰਨ ਜਾਂ ਆਪਣੀ ਗਲ ਕਹਿਣ ਅਤੇ ਸਵਾਭੀਮਾਨ ਨਾਲ ਜੀਣ ਦਾ ਮੌਕਾ ਨਹੀਂ ਸੀ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਗਤੀ ਅੰਦੋਲਨ ਸ਼ੁਰੂ ਕੀਤਾ। ਉਸ ਦੇ ਬਾਅਦ ਕਈ ਕਥਾਵਾਚਕਾਂ ਨੇ ਵੀ ਲੋਕਾਂ ਵਿਚ ਭਗਤੀ ਭਾਵ ਪੈਦਾ ਕਰ ਕੇ ਲੋਕਾਂ ਦਾ ਮਨ ਮਜਬੂਤ ਕਰਨ ਦਾ ਕੰਮ ਕੀਤਾ। ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੇਂ ਜਦੋਂ ਆਇਆ ਉਦੋਂ ਇਹ ਮਹਿਸੂਸ ਹੋਇਆ ਕਿ ਭਗਤੀ ਭਾਵ ਦੇ ਬਾਅਦ ਸ਼ਕਤੀ ਮਾਰਗ ਦੀ ਵੀ ਵਰਤੋ ਕਰਨਾ ਪਵੇਗਾ। ਸ਼ਕਤੀ ਦੀ ਵਰਤੋ ਕਰ ਕੇ ਦੁਸ਼ਮਨਾਂ ਨੂੰ ਹਰਾ ਕੇ ਅੱਗੇ ਵੱਧਨਾ ਹੋਵੇਗਾ।

ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਨਾਲ ਮੁਕਾਬਲਾ ਕਰ ਲੋਹਗੜ੍ਹ ਵਿਚ ਬਣਾਈ ਰਾਜਧਾਨੀ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਵਿਚ ਤੁਹਾਡੀ ਜਰੂਰਤ ਹੈ, ਜਿੱਥੇ ਜਨਤਾ ‘ਤੇ ਮੁਗਲਾਂ ਵੱਲੋਂ ਜੁਲਮ ਕੀਤੇ ਜਾ ਰਹੇ ਹਨ। ਮੁਗਲਾਂ ਦੇ ਖਿਲਾਫ ਲੜਨ ਲਈ ਇਕ ਸੇਨਾਪਤੀ ਚਾਹੀਦਾ ਹੈ, ਜਿਸ ‘ਤੇ ਬਾਬਾ ਬੰਦਾ ਸਿੰਘ ਬਹਾਦੁਰ ਖਰੇ ਉਤਰੇ ਅਤੇ ਆਪਣੇ ਆਪਨੂੰ ਅੱਜਿੱਤ ਮੰਨਣ ਵਾਲੇ ਮੁਗਲਾਂ ਨੂੰ ਵੀ ਲਗਿਆ ਕਿ ਉਨ੍ਹਾਂ ਨੂੰ ਲੋਹੇ ਦੇ ਚਣੇ ਚਬਵਾਉਣ ਵਾਲੇ ਸੇਨਾਪਤੀ ਨਾਲ ਮੁਕਾਲਬਾ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਸੋਨੀਪਤ ਜਿਲ੍ਹੇ ਦੇ ਖੰਡਾ ਸ਼ੇਰੀ ਪਿੰਡ ਤੋਂ ਨੋਜੁਆਨਾਂ ਨੂੰ ਇਕੱਠਾ ਕਰ ਸੇਨਾ ਬਨਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤਰ੍ਹਾ ਵੱਖ-ਵੱਖ ਸਥਾਨਾਂ ਦਾ ਦੌਰਾ ਕਰ ਇਕ ਸੇਨਾ ਖੜੀ ਕੀਤੀ ਅਤੇ ਲੋਹਗੜ੍ਹ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਪਹਿਲੀ ਵਾਰ ਖੇਤੀਬਾੜੀ ਸੁਧਾਰ ਦਾ ਕਾਨੂੰਨ ਵੀ ਉਨ੍ਹਾਂ ਨੇ ਹੀ ਲਾਗੂ ਕੀਤਾ ਸੀ।

ਭਾਈਚਾਰੇ, ਤਿਆਗ ਅਤੇ ਸਮਰਪਣ ਦੀ ਸਿਖਿਆ ਗੁਰੂਆਂ ਤੋਂ ਹੀ ਮਿਲੀ ਹੈ, ਜੋ ਅੱਜ ਵੀ ਸਮਾਜ ਵਿਚ ਢੁੱਕਵੀਂ

ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਜੀ ਵੱਲੋਂ ਕੀਤੇ ਗਏ ਸਰਵੋਚ ਬਲਿਦਾਨ ਦੀ ਕਹਾਣੀ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਭਾਈ ਜੇਤਾ ਜੀ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਨੂੰ ਆਨੰਦਪੁਰ ਸਾਹਿਬ ਲੈ ਜਾਂਦੇ ਹੋਏ ਸੋਨੀਪਤ ਪਹੁੰਚੇ, ਉਸ ਸਮੇਂ ਮੁਗਲਾਂ ਦੀ ਸੇਨਾ ਉਨ੍ਹਾਂ ਦੇ ਪਿੱਛੇ ਸੀ। ਉਸ ਤੋਂ ਬੱਚਨ ਲਈ ਭਾਈ ਜੇਤਾ ਜੀ ਸੋਨੀਪਤ ਦੇ ਪਿੰਡ ਬੜਖਾਲਸਾ ਵਿਚ ਲੁੱਕ ਗਏ। ਇਸ ਪਿੰਡ ਦੇ ਕੁਸ਼ਾਲ ਸਿੰਘ ਦਹਿਆ, ਜਿਨ੍ਹਾਂ ਦੀ ਸ਼ਕਲ ਗੁਰੂ ਜੀ ਤੋਂ ਮਿਲਦੀ ਸੀ, ਨੇ ਗੁਰੂ ਦੇ ਸੀਸ ਦੇ ਬਦਲੇ ਆਪਣਾ ਸੀਸ ਨਿਯੋਛਾਵਰ ਕਰ ਦਿੱਤਾ ਜਿਸ ਨੂੰ ਗੁਰੂ ਜੀ ਦਾ ਸੀਸ ਸਮਝ ਕੇ ਮੁਗਲ ਆਪਣੇ ਨਾਲ ਲੈ ਗਹੇ। ਕੁਸ਼ਲ ਦਾਹਿਆ ਦੇ ਬਲਿਦਾਨ ਨਾਲ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਆਨੰਦਪੁਰ ਸਾਹਿਬ ਪਹੁੰਚਾਇਆ ਜਾ ਸਕਿਆ।

ਮੁੱਖ ਮੰਤਰੀ ਨੇ ਕਿਹਾ ਕਿ ਭਾਈ ਕੁਸ਼ਾਲ ਸਿੰਘ ਦਹਿਆ ਦੇ ਇਸ ਮਹਾਨ ਬਲਿਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਯਾਦ ਵਿਚ ਬੜਖਾਲਸਾ ਵਿਚ ਇਕ ਮੈਮੋਰਿਅਲ ਵੀ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਗੁਰੂਆਂ ਦੀ ਬਹੁਤ ਸਾਰੀ ਨਿਸ਼ਾਨੀਆਂ ਹਨ। ਹਰਿਆਣਾ ਗੁਰੂਆਂ ਦਾ ਕਰਮਖੇਤਰ ਰਿਹਾ ਹੈ। ਭਾਈਚਾਰੇ, ਤਿਆਗ ਅਤੇ ਸਮਰਪਣ ਦੀ ਸਿਖਿਆ ਗੁਰੂਆਂ ਤੋਂ ਹੀ ਮਿਲੀ ਹੈ, ਉਹ ਅੱਜ ਵੀ ਸਮਾਜ ਵਿਚ ਢੁੱਕਵੀਂ ਹੈ।

ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਕੀਤੇ ਸ਼ਲਾਘਾਯੋਗ ਕੰਮ – ਸਰਦਾਰ ਤਰਲੋਚਨ ਸਿੰਘ

ਪ੍ਰੋਗ੍ਰਾਮ ਵਿਚ ਸਾਬਕਾ ਸੰਸਦ ਪਦਮਭੁਸ਼ਨ ਸਰਦਾਰ ਤਰਲੋਚਨ ਸਿੰਘ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਬਨਣ ਦੇ ਬਾਅਦ ਸਿੱਖ ਇਤਿਹਾਸ ਅਤੇ ਸਿੱਖਾਂ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੱਭ ਤੋਂ ਵੱਧ ਕੰਮ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਗੁਣ ਗਾਊਂਦੇ ਰਹਿਣ, ਪਰ ਉਨ੍ਹਾਂ ਦੀ ਯਾਦਗਾਰ ਵਿਚ ਕੋਈ ਨਿਸ਼ਾਨੀ ਬਨਾਉਣ ਦੀ ਕਦੀ ਨਹੀਂ ਸੋਚੀ। ਸ੍ਰੀ ਮਨੋਹਰ ਲਾਲ ਨੇ ਬਾਬਾ ਬੰਦਾ ਸਿੰਘ ਬਹਾਦੁਰ ਜਿੱਥੇ ਰਾਜ ਕਰਦੇ ਸਨ, ਉਨ੍ਹਾਂ ਦੀ ਰਾਜਧਾਨੀ ਵਿਚ ਹੀ ਉਨ੍ਹਾਂ ਦੀ ਯਾਦਗਾਰ ਵਿਚ ਕਰੋੜਾਂ ਰੁਪਏ ਖਰਚ ਕਰ ਕੇ ਇਤਿਹਾਸਕ ਸਮਾਰਕ ਬਣਵਾਇਆ ਹੈ। ਬਾਬਾ ਬੰਦਾ ਸਿੰਘ ਬਹਾਦੁਰ ਦਾ ਇਤਿਹਾਸ ਪੁਨਰਜੀਵਤ ਕਰਨ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਅਹਿਮ ਯੋਗਦਾਨ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਏ ਕਈ ਬੇਮਿਸਾਲ ਕੰਮ – ਸੰਤ ਕਰਮਜੀਤ ਸਿੰਘ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੰਤ ਕਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅਭੂਤਪੂਰਵ ਕੰਮ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਲ ਸ਼ਹੀਦ ਹੋਣ ਵਾਲੇ ਪਰਿਵਾਰ ਦੇ ਵੰਸ਼ਜ ਹਨ ਮੁੱਖ ਮੰਤਰੀ। ਬਾਬਾ ਬੰੰਦਾ ਸਿੰਘ ਬਹਾਦੁਰ ਦੇ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਵੱਖ ਫਾਊਂਡੇਸ਼ਨ ਵੀ ਬਣਾਈ ਹੈ।

ਪੂਰੇ ਦੇਸ਼ ਤੋਂ ਸਿੱਖ ਸਮਾਜ ਦੇ ਮੰਨੇ-ਪ੍ਰਮੰਨੇ ਲੋਕ ਜੁਟੇ

ਪ੍ਰੋਗ੍ਰਾਮ ਵਿਚ ਵੱਡੀ ਗਿਣਤੀ ਵਿਚ ਸਿੱਖ ਸਮਾਜ ਦੇ ਬਹੁਤ ਮੰਨੇ-ਪ੍ਰਮੰਨੇ ਲੋਕ ਮੌਜੂਦ ਰਹੇ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਚੇਅਰਮੈਨ ਸਰਦਾਰ ਐਸਐਸ ਕੋਹਲੀ, ਖਦੂਰ ਸਾਹਿਬ ਤੋਂ ਸਾਂਸਦ ਸਰਦਾਰ ਜਸਬੀਰ ਸਿੰਘ ਗਿੱਲ, ਇੰਟਰਨੈਸ਼ਨਲ ਪੰਜਾਬ ਫੋਰਮ ਦੇ ਰਾਜੇਂਦਰ ਸਿੰਘ ਰਾਜੂ ਚੱਡਾ, ਹੇਮਕੁੰਟ ਮੈਨੇਜਮੇਂਟ ਟਰਸਟ ਉੱਤਰਾਖੰਡ ਦੇ ਚੇਅਰਮੈਨ ਸਰਦਾਰ ਨਰੇਂਦਰਜੀਤ ਸਿੰਘ ਬਿੰਦਰਾ, ਸਿਗਮਾ ਗਰੁੱਪ ਆਫ ਕੰਪਨੀਜ ਦੇ ਚੇਅਰਮੈਨ ਸਰਦਾਰ ਕਬੀਰ ਸਿੰਘ, ਏਵਨ ਸਾਈਕਲ ਲੁਧਿਆਣਾ ਦੇ ਸੀਐਮਡੀ ਸਰਦਾਰ ਓਂਕਾਰ ਸਿੰਘ ਪਾਹਵਾ, ਸਮਿਤੀ ਦੇ ਮਹਾਸਕੱਤਰ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਵਾਇਸ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਧਮੀਜਾ, ਪੰਜਾਬ ਤੇ ਹਰਿਆਣਾ ਵਿਚ ਆਦੇਸ਼ ਗਰੁੱਪ ਆਫ ਹਾਸਪਿਟਲ ਤੇ ਕਾਲਜਾਂ ਦੇ ਚੇਅਰਮੈਨ ਡਾ. ਹਰਿੰਦਰ ਸਿੰਘ ਗਿੱਲ, ਬਾਨ ਬ੍ਰੈਡ ਦੇ ਚੇਅਰਮੈਨ ਸਰਦਾਰ ਮੰਜੀਤ ਸਿੰਘ, ਸੈਮ ਯੂਨੀਵਰਸਿਟੀ ਭੋਪਾਲ ਦੇ ਚਾਂਸਲਰ ਡਾ. ਐਚਐਸ ਸਲੂਜਾ, ਬੇਲ ਲਾ ਮੋਂਡੇ ਗਰੁੱਪ ਦੇ ਚੇਅਰਮੈਨ ਸਰਕਾਰ ਗੁਰਮੀਤ ਸਿੰਘ, ਆਊਟਲੇਕ ਸਮੂਹ ਦੇ ਪ੍ਰਕਾਸ਼ਕ ਸੰਦੀਪ ਘੋਸ਼, ਪੰਜਾਬ ਅਤੇ ਸਿੰਧ ਬੈਂਕ ਦੇ ਚੇਅਰਮੈਨ ਡਾਕਟਰ ਚਰਣ ਸਿੰਘ ਸਮੇਤ ਸਿੱਖ ਕੰਮਿਊਨਿਟੀ ਦੇ ਪੂਰੇ ਦੇਸ਼ ਤੋਂ ਮੰਨੇ-ਪ੍ਰਮੰਨੇ ਉਦਮੀ ਅਤੇ ਕਾਰੋਬਾਰੀ ਸ਼ਾਮਿਲ ਸਨ।

Share