ਮੁੱਖ ਮੰਤਰੀ ਨੇ ਟੋਹਾਨਾ ਵਿਧਾਨਸਭਾ ਖੇਤਰ ਦੇ ਪਿੰਡ ਬਿਡਾਈਖੇੜਾ ਵਿਚ 278 ਕਰੋੜ ਕਰੋੜ ਦੀ 18 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ.

ਚੰਡੀਗੜ੍ਹ, 23 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ‘ਤੇ ਅੱਜ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਵੱਲੋਂ ਟੋਹਾਨਾ ਵਿਧਾਨਸਭਾ ਖੇਤਰ ਦੇ ਪਿੰਡ ਬਿਡਾਈ ਖੇੜਾ ਵਿਚ ਪ੍ਰਬੰਧਿਤ ਮਧੁਰ ਮਿਲਣ ਸਮਾਰੋਹ ਤੇ ਪ੍ਰਗਤੀ ਰੈਲੀ ਦੌਰਾਨ 278 ਕਰੋੜ 30 ਲੱਖ ਰੁਪਏ ਦੀ 18 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ।

ਮੁੱਖ ਮੰਤਰੀ ਨੇ ਸਿੰਚਾਈ ਵਿਭਾਗ ਦੀ 6 ਕਰੋੜ 50 ਲੱਖ ਰੁਪਏ ਦੀ ਲਾਗਤ ਦੀ ਬਲਿਆਲਾ ਗੇਸਟ ਹਾਉਸ ਵਿਚ ਸਵਿਮਿੰਗ ਪੂਲ ਅਤੇ ਸੁੰਦਰੀਕਰਣ ਦੇ ਕੰਮ ਦਾ ਉਦਘਾਟਨ, ਪੰਜ ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਕਲਪਨਾ ਚਾਵਲਾ ਪਾਰਕ, 58 ਕਰੋੜ ਦੱਸ ਲੱਖ 70 ਹਜਾਰ ਰੁਪਏ ਦੀ ਲਾਗਤ ਦੇ ਹਿਸਾਰ ਤੋਂ ਰਤਿਆ ਰੋਡ ਦੇ ਬਾਈਪਾਸ , ਇਕ ਕਰੋੜ 92 ਲੱਖ 70 ਹਜਾਰ ਰੁਪਏ ਦੀ ਲਾਗਤ ਦੇ ਵਾਟਰ ਵਰਕਸ, ਇਕ ਕਰੋੜ 63 ਲੱਖ 75 ਹਜਾਰ ਰੁਪਏ ਦੀ ਲਾਗਤ ਦਾ ਪਿੰਡ ਡੂਲਟ ਵਿਚ ਵਾਟਰ ਵਰਕਸ, ਪਿੰਡ ਨਾਢੋੜੀ ਵਿਚ ਦੋ ਕਰੋੜ 14 ਲੱਖ 54 ਹਜਾਰ ਦੀ ਲਾਗਤ ਦਾ ਵਾਟਰ ਵਰਕਸ, ਇਕ ਕਰੋੜ 72 ਲੱਖ 70 ਹਜਾਰ ਰੁਪਏ ਦੀ ਲਾਗਤ ਦੇ ਪਿੰਡ ਪਾਰਤਾ ਵਿਚ ਵਾਟਰ ਵਰਕਸ ਦਾ ਐਕਸਟੈਂਸ਼ਨ ਕਾਰਜ ਦਾ ਉਦਘਾਟਨ ਕੀਤਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 11 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪਿੰਡ ਭਿਮੇਵਾਲਾ ਵਿਚ ਜਲਭਰਾਵ ਅਤੇ ਹੜ੍ਹ ਰਾਹਤ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸੀ ਤਰ੍ਹਾ ਨਾਲ 131 ਕਰੋੜ 87 ਲੱਖ 72 ਹਜਾਰ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਨਾਗਰਿਕ ਹਸਪਤਾਲ ਟੋਹਾਨਾ, ਪੰਜ ਕਰੋੜ 50 ਲੱਖ ਰੁਪਏ ਦੀ ਲਾਗਤ ਦੇ ਪੰਚਾਇਤ ਭਵਨ ਟੋਹਾਨਾ, 16 ਕਰੋੜ 60 ਲੱਖ 98 ਹਜਾਰ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟੋਹਾਨਾ ਦੇ ਨਵਂੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਪਿੰਡ ਸਮੈਣ ਵਿਚ 13 ਕਰੋੜ 89 ਲੱਖ 87 ਹਜਾਰ ਰੁਪਏ, ਪਿੰਡ ਹੰਸੇਵਾਲਾ ਵਿਚ ਤਿੰਨ ਕਰੋੜ 30 ਲੱਖ 78 ਹਜਾਰ ਰੁਪਏ, ਪਿੰਡ ਠਰਵਾ ਵਿਚ ਚਾਰ ਕਰੋੜ 58 ਲੱਖ 63 ਹਜਾਰ ਰੁਪਏ, ਪਿੰਡ ਕਮਾਲਵਾਲਾ ਵਿਚ ਇਕ ਕਰੋੜ 73 ਲੱਖ 68 ਹਜਾਰ ਰੁਪਏ ਦੇ ਵਾਟਰ ਵਰਕਸ ਦਾ ਵੀ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਪੰਜ ਕਰੋੜ 45 ਲੱਖ 98 ਹਜਾਰ ਰੁਪਏ ਦੀ ਲਾਗਤ ਨਾਲ ਜਾਖਲ ਵਿਚ ਪੀਣ ਦੇ ਪਾਣੀ ਦੀਸਪਲਾਈ ਕੰਮ ਅਤੇ ਫਤਿਹਾਬਾਦ ਵਿਧਾਨਸਭਾ ਖੇਤਰ ਦੇ ਪਿੰਡ ਸ਼ੇਖੂਪੁਰ ਦੜੌਲੀ ਦੇ ਦੋ ਕਰੋੜ ਸੱਤ ਲੱਖ ਰੁਪਏ ਦੀ ਲਾਗਤ ਦੇ ਸਰਕਾਰ ਸੀਨੀਅਰ ਸੈਕੇਂਡਰੀ ਸਕੂਲ ਦੇ ਭਵਨ ਦਾ ਵੀ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਕੀਤੀ ਸੜਕਾਂ ਦੇ ਨਿਰਮਾਣ ਅਤੇ ਸਿੰਚਾਈ ਪ੍ਰੋਜੈਕਟਸ ਸਮੇਤ ਲਗਭਗ 270 ਕਰੋੜ ਰੁਪਏ ਦੀ ਲਾਗਤ ਦੇ ਨਵੇਂ ਐਲਾਨ

ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਅੱਜ ਨਵੇਂ ਐਲਾਨ ਕਰਦੇ ਹੋਏ ਕਿਹਾ ਕਿ 87 ਕਰੋੜ ਰੁਪਏ ਦੀ ਲਾਗਤ ਨਾਲ ਟੋਹਾਨਾ ਤੋਂ ਰਤਿਆ ਰੋਡ ਦਾ ਨਿਰਮਾਣ ਕਰਵਾਇਆ ਜਾਵੇਗਾ। ਜਾਖਲ ਤੋਂ ਧਾਰਸੂਲ ਰੋਡ ਦਾ ਸੁੰਦਰੀਕਰਣ ਤੇ ਚੌੜਾਕਰਣ ਕੀਤਾ ਜਾਵੇਗਾ, ਜਿਸ ‘ਤੇ 67 ਕਰੋੜ ਰੁਪਏ ਦੀ ਲਾਗਤ ਆਵੇਗੀ। ਟੋਹਾਨਾ ਤੋਂ ਭੂਨਾ ਰੋਡ ਨੂੰ 20 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ। ਸੂਰੇਵਾਲਾ ਤੋਂ ਭੂਨਾ ਰੋਡ ਦਾ 27 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਟੋਹਾਨਾ , ਸਨਿਅਯਾਨਾ ਤੇ ਵਿਡਾਈਖੇੜਾ ਰੋਡ ਦਾ ਨਿਰਮਾਣ ਵੀ 8 ਕਰੋੜ 50 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ 36 ਕਰੋੜ ਰੁਪਏ ਦੀ ਲਗਾਤ ਦੇ ਫਤਿਹਾਬਾਦ ਬ੍ਰਾਂਚ ਦੇ ਰਿਮੋਡਲਿੰਗ ਦੇ ਦੋ ਪ੍ਰੋਜੈਕਟ, 11 ਕਰੋੜ ਰੁਪਏ ਦੇ ਭਾਖੜਾ ਮੇਨ ਲਾਇਨ ਦੇ ਦੋ ਪ੍ਰੋਜੈਕਟ, ਬਿਡਾਈਖੇੜਾ ਡਾਗਰਾ ਨਹਿਰ ‘ਤੇ 10 ਕਰੋੜ ਦੀ ਲਾਗਤ ਨਾਲ ਪੁੱਲ ਦਾ ਨਿਰਮਾਣ ਕਰਵਾਏ ਜਾਣ ਦਾ ਵੀ ਐਲਾਨ ਕੀਤਾ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗ੍ਰਾਮ ਦਰਸ਼ਨ ਪੋਰਟਲ ਦੇ 39 ਕਰੋੜ ਰੁਪਏ ਦੇ 26 ਕੰਮ ਪੂਰੇ ਕਰਵਾਏ ਜਾਣਗੇ। ਇਸ ਤਰ੍ਹਾ ਕੁੱਲ 580 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਟੋਹਾਨਾ ਵਾਸੀਆਂ ਨੂੰ ਮਿਲੀ।

************

ਚੰਡੀਗੜ੍ਹ, 23 ਜਨਵਰੀ – ਹਰਿਆਣਾ ਸਰਕਾਰ ਦੇ ਸਾਰੇ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਆਦਿ ਵਿਚ 25 ਜਨਵਰੀ ਨੂੰ ਨੈਸ਼ਨਲ ਵੋਟਰਸ ਡੇ ਮਨਾਇਆ ਜਾਵੇਗਾ। ਇਸੀ ਦਿਨ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਨੈਸ਼ਨਲ ਵੋਟਰਸ ਡੇ ਦੀ ਸੁੰਹ ਵੀ ਲਈ ਜਾਵੇਗੀ।

ਇਥ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਸਕੱਤਰ ਵੱਲੋਂ ਇਸ ਸਬੰਧ ਵਿਚ ਨਿਰਦੇਸ਼ ਦਿੱਤੇ ਗਏ ਹਨ ਕਿ ਭਾਰਤ ਚੋਣ ਕਮਿਸ਼ਨ ਦੇ ਫੈਸਲੇ ਅਨੁਸਾਰ ਸਾਲ 2011 ਤੋਂ ਪ੍ਰਤੀ ਸਾਲ 25 ਜਨਵਰੀ ਨੂੰ ਚੋਣ ਕਮਿਸ਼ਨ ਦਾ ਸਥਾਪਨਾ ਦਿਵਸ ਕੌਮੀ ਚੋਣ ਦਿਵਸ ਵਜੋ ਮਨਾਇਆ ਜਾਂਦਾ ਹੈ। ਇਸ ਸਾਲ ਵੀ ਰਾਜ ਪੱਧਰੀ ਸਮਾਰੋਹ ਯਮੁਨਾਨਗਰ ਵਿਚ ਮਨਾਇਆ ਜਾਵੇਗਾ ਜਿਸ ਦੀ ਅਗਵਾਈ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੋਸ਼ਲ ਕਰਣਗੇ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ‘ਤੇ ਇਹ ਦਿਨ ਜਿਲ੍ਹਾ ਮੁੱਖ ਦਫਤਰ ਪੱਧਰ ਤੋਂ ਚੋਣ ਪੱਧਰ ਤਕ ਮਨਾਇਆ ਜਾਵੇਗਾ ਜਿਸ ਵਿਚ ਵੋਟਰਾਂ ਨੂੰ ਉਨ੍ਹਾਂ ਦੇ ਸੰਵੈਧਾਨਿਕ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇਗਾ।

ਗ੍ਰਾਮੀਣ ਆਂਚਲ ਵਿਚ ਖੇਡ ਸਭਿਆਚਾਰ ਨੁੰ ਪ੍ਰੋਤਸਾਹਨ ਦੇਣ ਲਈ ਪੰਚਾਇਤ ਖੇਡ ਫਿਰ ਤੋਂ ਹੋਣਗੇ ਸ਼ੁਰੂ, 12 ਖੇਡ ਹੋਣਗੇ ਸ਼ਾਮਿਲ – ਮੁੱਖ ਮੰਤਰੀ

ਫਤਿਹਾਬਾਦ ਦੇ ਟੋਹਾਨਾ ਸਬ-ਡਿਵੀਜਨ ਦੇ ਰਸੂਲਪੁਰ ਪਿੰਡ ਵਿਚ ਮੈਡੀਕਲ ਕਾਲਜ ਖੋਲਣ ਅਤੇ ਜਾਖਲ ਵਿਚ ਨਰਸਿੰਗ ਕਾਲਜ ਖੋਲਣ ਦਾ ਵੀ ਐਲਾਨ

ਮੁੱਖ ਮੰਤਰੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ‘ਤੇ ਟੋਹਾਨਾ ਵਿਚ ਪ੍ਰਬੰਧਿਤ ਮਧੁਰ ਮਿਲਣ ਸਮਾਰੋਹ ਤੇ ਪ੍ਰਗਤੀ ਰੈਲੀ ਵਿਚ ਕੀਤੀ ਸ਼ਿਰਕਤ

ਟੋਹਾਨਾ ਵਾਸੀਆਂ ਨੂੰ ਕੁੱਲ 580 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਦਿੱਤੀ ਸੌਗਾਤ,272 ਕਰੋੜ ਰੁਪਏ ਦੀ ਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

ਚੰਡੀਗੜ੍ਹ, 23 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਗ੍ਰਾਮੀਣ ਆਂਚਲ ਵਿਚ ਖੇਡ ਸਭਿਆਚਾਰ ਨੁੰ ਪ੍ਰੋਤਸਾਹਨ ਦੇਣ ਲਈ ਪਿੰਡ, ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਪੰਚਾਇਤ, ਪੰਚਾਇਤ ਸਮਿਤੀ ਤੇ ਜਿਲ੍ਹਾ ਪਰਿਸ਼ਦ ਇੰਨ੍ਹਾਂ ਖੇਡਾਂ ਦਾ ਪ੍ਰਬੰਧ ਕਰਵਾਏਗੀ। ਇੰਨ੍ਹਾਂ ਮੁਕਾਬਲਿਆਂ ਵਿਚ 12 ਤਰ੍ਹਾ ਦੇ ਖੇਡ ਹੋਣਗੇ। ਇਸ ਤੋਂ ਇਲਾਵਾ, ਜਿਲ੍ਹਾ ਫਤਿਹਾਬਾਦ ਦੇ ਟੋਹਾਨਾ ਸਬ-ਡਿਵੀਜਨ ਦੇ ਰਸੂਲਪੁਰ ਪਿੰਡ ਵਿਚ ਮੈਡੀਕਲ ਕਾਲਜ ਖੋਲਣ ਅਤੇ ਜਾਖਲ ਵਿਚ ਨਰਸਿੰਗ ਕਾਲਜ ਖੋਲਣ ਦਾ ਵੀ ਐਲਾਨ ਕੀਤਾ।

ਸ੍ਰੀ ਮਨੋਹਰ ਲਾਲ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜੈਯੰਤੀ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਵੱਲੋਂ ਪਿੰਡ ਬਿਡਾਈ ਖੇੜਾ, ਟੋਹਾਨਾ ਵਿਚ ਪ੍ਰਬੰਧਿਤ ਮਧੁਰ ਮਿਲਣ ਸਮਾਰੋਹ ਤੇ ਪ੍ਰਗਤੀ ਰੈਲੀ ਦੌਰਾਨ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕੀਤੀ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਸਨ।

ਸ੍ਰੀ ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਟੋਹਾਨਾ ਵਾਸੀਆਂ ਨੂੰ ਅੱਜ ਕੁੱਲ 580 ਕਰੋੜ ਰੁਪਏ ਦੇ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਇੰਨ੍ਹਾਂ ਵਿੱਚੋਂ 272 ਕਰੋੜ ਰੁਪਏ ਦੀ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਾਲਜ, ਟੋਹਾਨਾ ਨੂੰ ਸ਼ਹਿਰ ਦੀ ਸੀਮਾ ਤੋਂ ਬਾਹਰ ਸਥਾਪਿਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿੱਥੇ ਕਿਤੇ ਵੀ 15-20 ਏਕੜ ਜਮੀਨ ਉਪਲਬਧ ਹੋਵੇਗੀ, ਉੱਥੇ ਕਾਲਜ ਸਥਾਪਿਤ ਕੀਤਾ ਜਾਵੇਗਾ।

ਸ੍ਰੀ ਮਨੋਹਰ ਲਾਲ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਨਮਨ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਤੇ ਉਨ੍ਹਾਂ ਵਰਗੇ ਅਨੇਕਾਂ ਸੁਤੰਤਰਤਾ ਸੈਨਾਨੀਆਂ ਦੀ ਬਦੌਲਤ ਅੱਜ ਅਸੀਂ ਆਜਾਦ ਦੇਸ਼ ਵਿਚ ਖੁੱਲੀ ਹਵਾ ਵਿਚ ਸਾਹ ਲੈ ਰਹੇ ਹਨ। ਉਹ ਸਮੇਂ ਵੱਖ ਸੀ ਜਦੋਂ ਦੇਸ਼ ਲਈ ਮਰਨ ਦੀ ਜਰੂਰਤ ਸੀ ਪਰ ਅੱਜ ਦੇ ਸਮੇਂ ਵਿਚ ਦੇਸ਼ ਲਈ ਜੀਣ ਦੀ ਜਰੂਰਤ ਸੀ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਨਾਲ-ਨਾਲ ਅਸੀਂ ਲੋਕਾਂ ਦੇ ਸਮਾਜਿਕ ਤੇ ਆਰਥਕ ਪੱਧਰ ਨੂੰ ਉੱਚਾ ਚੁੱਕਣ ਲਈ ਹਰਿਆਣਾ ਇਕ ਹਰਿਆਣਵੀਂ ਇਕ ਦੇ ਮੂਲਮੰਤਰ ‘ਤੇ ਚਲਦੇ ਹੋਏ ਕਈ ਕਾਰਜ ਕੀਤੇ ਹਨ।

ਪੰਚਾਇਛ ਤੀਜੀ ਸਰਕਾਰ, ਪੰਚਾਇਤਾਂ ਨੂੰ ਦਿੱਤੇ ਕਈ ਅਧਿਕਾਰ

ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤ ਤੀਜੀ ਸਰਕਾਰ ਹੁੰਦੀ ਹੈ ਅਤੇ ਇੰਨ੍ਹਾਂ ਸਥਾਈ ਸਰਕਾਰਾਂ ਨੂੰ ਅਸੀਂ ਕਈ ਅਧਿਕਾਰ ਦਿੱਤੇ ਹਨ। ਪਿਛਲੀ ਸਰਕਾਰਾਂ ਨੇ ਤਾਂ ਪੰਚਾਇਤਾਂ ਨੂੰ ਅਧਿਕਾਰ ਨਹੀਂ ਦਿੱਤੇ, ਪਰ ਸਾਡੀ ਸਰਕਾਰ ਨੇ ਪੰਚਾਇਤਾਂ ਨੂੰ ਵਿਕਾਸ ਕੰਮ ਆਪਣੇ ਆਪ ਕਰਾਉਣ ਦਾ ਅਧਿਕਾਰ ਦਿੱਤਾ ਹੈ। ਪੈਸਾ ਪੰਚਾਇਛਾਂ ਦਾ ਹੈ, ਜਿਵੇਂ ਚਾਹੇ ਖਰਚ ਕਰਨ। ਪ੍ਰਸਤਾਵ ਪਾਸ ਕਰਨ ਅਤੇ ਆਪਣੇ ਖੇਤਰ ਵਿਚ ਵਿਕਾਸ ਕੰਮ ਕਰਵਾਉਣ। ਅੱਗੇ ਵੀ ਅਧਿਕਾਰ ਵਧਾਉਣਾ ਹੋਵੇਗਾ ਜਾਂ ਪੈਸਾ ਵਧਾਉਣਾ ਹੋਵੇਗਾ, ਤਾਂ ਜਿਵੇਂ ਹੀ ਮੰਗ ਆਵੇਗੀ ਵਧਾ ਸਕਦੇ ਹਨ।

ਪੰਚਾਇਤਾਂ ਨੂੰ ਵਿੱਤੀ ਰੂਪ ਨਾਲ ਕੀਤਾ ਮਜਬੂਤ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਾਇਤਾਂ ਨੂੰ ਵਿੱਤੀ ਰੂਪ ਨਾਲ ਮਜਬੂਤ ਕਰਨ ਦੇ ਲਈ ਹੁਣ ਸਟਾਂਪ ਡਿਊਟੀ ਦਾ 2 ਫੀਸਦੀ ਹਿੱਸਾ ਵੀ ਪੰਚਾਇਤਾਂ ਨੂੰ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤ ਸਾਲ ਦੇ ਆਖੀਰੀ ਤਿਮਾਹੀ ਵਿਚ ਪਿੰਡਾਂ ਵਿਚ ਵਿਕਾਸ ਕੰਮਾਂ ਦੇ ਲਈ ਪੰਚਾਇਤਾਂ ਨੂੰ 1100 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ। ਪੰਚਾਇਤਾਂ ਨੂੰ ਮਜਬੂਤ ਕਰਨ ਲਈ ਇੰਟਰ ਡਿਸਟ੍ਰਿਕਟ ਕਾਊਂਸਿਲ ਵੀ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਦਾ ਪੈਮਾਨਾ ਬਣਾਇਆ ਹੈ। ਜਨਤਾ ਵੀ ਪਾਰਦਰਸ਼ਿਤਾ ਆਉਣ ਤੋਂ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕੰਮ ਤਾਂ ਹੋ ਜਾਂਦੇ ਹਨ ਪਰ ਉਨ੍ਹਾਂ ਦੀ ਸੰਭਾਲ ਕਰਨ ਦੇ ਲਈ ਸਰਪੰਚਾਂ ਦੇ ਸਹਿਯੋਗ ਨਾਲ ਸੇਵਾਮੁਕਤ ਲੋਕਾਂ ਨੂੰ ਮਿਲਾ ਕੇ ਸੰਭਾਲ ਕਰਨ।

ਜਨਤਾ ਦੇ ਜੀਵਨ ਨੂੰ ਸਰਲ ਬਨਾਉਣ ਲਈ ਵਿਵਸਥਾ ਬਦਲਾਅ ਦੇ ਕੀਤੇ ਅਨੇਕ ਕੰਮ

ਮੁੱਖ ਮੰਤਰੀ ਨੇ ਗ੍ਰਾਮੀਣਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡ ਵਿਚ ਨਸ਼ੇ ਦੀ ਸਮਸਿਆ ਨੂੰ ਖਤਮ ਕਰਨ ਲਈ ਇਕਜੁੱਟ ਹੋਣ। ਉਨ੍ਹਾਂ ਨੇ ਕਿਹਾ ਕਿ 2014 ਵਿਚ ਜਨਤਾ ਦੇ ਜੀਵਨ ਨੂੰ ਸਰਲ ਬਨਾਉਣ ਲਈ ਵਿਵਸਥਾ ਬਦਲਾਅ ਦੇ ਕਈ ਕੰਮ ਕੀਤੇ ਹਨ। ਸੀਐਮ ਵਿੰਡੋਂ ਤੋਂ ਲੈ ਕੇ ਟ੍ਰਾਂਸਫਰ ਪੋਲਿਸੀ ਬਣਾਈ ਹੈ। ਹੁਣ ਇਸ ਨੀਤੀ ਵਿਚ ਟ੍ਰਾਂਸਫਰ ਲਈ ਪਹਿਲਾਂ ਮਹਿਲਾਵਾਂ ਨੂੰ ਪ੍ਰਾਥਮਿਕਤਾ ਦੇਣਗੇ ਤਾਂ ਜੋ ਉਨ੍ਹਾਂ ਨੁੰ ਨੇੜੇ ਦੇ ਸਟੇਸ਼ਨ ਮਿਲਣ।

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਦੇ ਕੰਮ ਜਨਤਾ ਵੀ ਸਿੱਧੇ ਸਰਕਾਰ ਤਕ ਪਹੁੰਚਾ ਸਕੇ ਇਸ ਦੇ ਲਈ ਗ੍ਰਾਮ ਦਰਸ਼ਨ ਪੋਰਟਲ ਬਣਾਇਆ ਹੈ। ਇਸ ਪੋਰਟਲ ‘ਤੇ ਟੋਹਾਨਾ ਹਲਕੇ ਦੇ ਨਾਗਰਿਕਾਂ ਨੇ 26 ਵਿਕਾਸ ਕੰਮਾਂ ਦੀ ਮੰਗ ਭੇਜੀ ਸੀ, ਜੋ ਅਪਰੂਵ ਹੋ ਗਈ ਹੈ।

ਪੀਪੀਪੀ ਨਾਲ ਆਖੀਰੀ ਵਿਅਕਤੀ ਤਕ ਪਹੁੰਚਾ ਰਿਹਾ ਯੋਜਨਾਵਾਂ ਦਾ ਲਾਭ

ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਹਰ ਯੋਜਨਾ ਦਾ ਲਾਭ ਆਖੀਰੀ ਪਾਇਦਾਨ ‘ਤੇ ਖੜੇ ਆਖੀਰੀ ਵਿਅਕਤੀ ਤਕ ਪਹੁੰਚਾ ਰਹੇ ਹਨ। ਪੀਪੀਪੀ ਰਾਹੀਂ ਹੁਣ ਰਾਸ਼ਨ ਕਾਰਡ ਵੀ ਆਟੋਮੇਟਿਕ ਬਣਾਏ ਜਾ ਰਹੇ ਹਨ। 12 ਲੱਖ ਨਵੇਂ ਰਾਸ਼ਨ ਕਾਰਡ ਬਣੇ ਹਨ। ਇਸ ਦੇ ਤਹਿਤ ਸੂਬਾ ਸਰਕਾਰ ਨੇ ਇਕ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ ਸਿਖਿਆ, ਸਿਤਹ, ਸੁਰੱਖਿਆ, ਸਵਾਭੀਮਾਨ ਅਤੇ ਸਵਾਵਲੰਬਨ ‘ਤੇ ਜੋਰ ਦਿੰਦੇ ਹੋਏ ਹਰੇਕ ਨਾਗਰਿਕ ਦਾ ਸਮੂਚਾ ਵਿਕਾਸ ਤੇ ਭਲਾਈ ਯਕੀਨੀ ਕੀਤੀ ਜਾਵੇਗੀ। ਇਸ ਦੇ ਲਈ ਪਰਿਵਾਰ ਪਹਿਚਾਣ ਪੱਤਰ ਵਿਚ ਇਕੱਠੇ ਨਾਗਰਿਕਾਂ ਦੇ ਡਾਟਾ ਨੂੰ ਉਮਰ ਵਰਗ ਅਨੁਸਾਰ ਵੱਖ-ਵੱਖ ਵਰਗਾਂ ਵਿਚ ਵਿਭਾਜਿਤ ਕੀਤਾ ਅਿਗਾ ਹੈ ਅਤੇ ਹਰਕੇ ਵਰਗ ਦਾ ਜਿਮੇਾ ਇਕ ਵਿਭਾਗ ਨੂੰ ਸੌਂਪਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਗਰੀਬ ਤੇ ਜਰੂਰਤਮੰਤਾਂ ਦੇ ਉਥਾਨ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਵੀ ਇਕ ਮਹਤੱਵਪੂਰਣ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿਚ ਜਲਭਰਾਵ ਦੀ ਸਮਸਿਆ ਦੇ ਨਿਦਾਨ ਲਈ ਲਗਭਗ 1100 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ।

ਪ੍ਰੋਗ੍ਰਾਮ ਦੌਰਾਨ ਸਰਪੰਚ, ਪਾਰਸ਼ਦਾਂ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਪਗੜੀ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਤੇ ਅਭਿਨੰਦਨ ਕੀਤਾ।

ਬਿਡਾਈ ਖੇੜਾ ਦਾ ਕੰਮਿਊਨਿਟੀ ਸੈਂਟਰ ਪੂਰੇ ਸੂਬੇ ਲਈ ਮਾਡਲ

ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ 126ਵੀਂ ਜੈਯੰਤੀ ‘ਤੇ ਨਮਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਟੋਹਾਨਾ ਹਲਕੇ ਦੇ ਲਈ ਵਿਸ਼ੇਸ਼ ਮਹਤੱਵ ਦਾ ਦਿਨ ਹੈ। ਅੱਜ ਹਰਿਆਣਾ ਪ੍ਰਗਤੀ ਦੇ ਪੱਥ ‘ਤੇ ਹੈ। ਈ-ਭੂਮੀ ਪੋਰਟਲ ‘ਤੇ ਜਮੀਨ ਭੂ-ਮਾਲਿਕਾਂ ਦੀ ਸਹਿਮਤੀ ਨਾਲ ਖਰੀਦ ਰਹੇ ਹਨ। ਹਾਲ ਹੀ ਵਿਚ ਟੋਹਾਨਾ ਦੇ ਨਵੇਂ ਬੱਸ ਅੱਡੇ ਲਈ ਛੇ ਏਕੜ ਭੂਮੀ ਈ-ਪੋਰਟਲ ਤੋਂ ਖਰੀਦੀ ਹੈ। ਇਸ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ।

ਉਨ੍ਹਾਂ ਨੇ ਕਿਹਾ ਕਿ ਬਿਡਾਈ ਖੇੜਾ ਦਾ ਕੰਮਿਊਨਿਟੀ ਸੈਂਟਰ ਪੂਰੇ ਸੂਬੇ ਲਈ ਇਕ ਮਾਡਲ ਹੈ ਅਤੇ ਇਸੀ ਤਰਜ ‘ਤੇ ਪਿੰਡਾਂ ਵਿਚ ਸਮਾਜਿਕ ਸਮਾਰੋਹ ਲਈ ਕੰਮਿਊਨਿਟੀ ਸੈਂਟਰਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਮਾਣ ਕਰਵਾਏ ਗਏ ਢਾਂਚੇ ਦੀ ਦੇਖਭਾਲ ਗ੍ਰਾਮੀਣ ਆਪਣੇ ਪੱਧਰ ‘ਤੇ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਸਿਖਿਆ ਦਾ ਪੱਧਰ ਵਧਾਉਣ ਦੀ ਜਰੂਰਤ ਹੈ। ਪਿੰਡਾਂ ਤੇ ਛੋਟੇ ਸ਼ਹਿਰਾਂ ਵਿਚ ਬੱਚਿਆਂ ਨੂੰ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀਆਂ ਲਈ ਵਿਵਸਥਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਸਥਾਨਕ ਨੌਜੁਆਨਾ ਨੂੰ ਰੁਜਗਾਰ ਦੇ ਮੋਕੇ ਉਪਲਬਧ ਕਰਵਾਉਣ ਲਈ ਕੇਂਦਰ ਸਰਕਾਰ ਦੀ ਵਨ ਜਿਲਾ-ਵਨ ਉਤਪਾਦ ਯੋਜਨਾ ਦੀ ਤਰਜ ‘ਤੇ ਹਰਿਆਣਾ ਦੇ 142 ਬਲਾਕਾਂ ਵਿਚ ਵਨ ਬਲਾਕ-ਵਨ ਪ੍ਰੋਡਕਟ ਦੇ ਤਹਿਤ ਉਦਯੋਗ ਲਗਾਏ ਜਾਣਗੇ ਅਤੇ ਇੱਥੋਂ ਉਤਪਾਦਤ ਵਸਤੂਆਂ ਦੇਸ਼-ਵਿਦੇਸ਼ ਵਿਚ ਭੇਜੀ ਜਾਵੇਗੀ। ਜਾਖਲ ਤੇ ਟੋਹਾਨਾ ਵਿਚ 50 ਏਕੜ ਜਮੀਨ ਉਪਲਬਧ ਹੋਵੇ ਤਾਂ ਅਸੀਂ ਅਜਿਹਾ ਕਲਰਸਟਰ ਪੋਲਾਂਗੇ। ਪਦਮਾ ਯੋਜਨਾ ਦੇ ਤਹਿਤ ਸਰਕਾਰ 80 ਫੀਸਦੀ ਢਾਂਚਾ ਲਈ ਕਰਜਾ ਉਪਲਬਧ ਕਰਵਾ ਰਹੀ ਹੈ।

ਟੋਹਾਨਾ ਨੁੰ ਮਿਲੀ ਕਰੋੜਾ ਰੁਪਏ ਦੀ ਵਿਕਾਸ ਕੰਮਾਂ ਦੀ ਸੌਗਾਤ

ਵਿਕਾਸ ਅਤੇ ਪੰਚਾਇਤ ਮੰਤਰੀ ਤੇ ਰੈਲੀ ਦੇ ਸੰਯੋਜਕ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਅੱਜ ਭਾਜਪਾ-ਜਜਪਾ ਇਕ ਸਾਂਝਾ ਵਿਜਨ ਵਾਲੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਟੋਹਾਨਾ ਦੇ ਨਾਲ ਭੇਦਭਾਵ ਹੁੰਦਾ ਰਿਹਾ। ਇਹ ਸ਼ਹਿਰਾਂ ਦੀ ਨਗਰੀ ਤੇ ਦੇਸ਼ਭਗਤਾਂ ਦੀ ਧਰਤੀ ਹੈ। ਅੱਜ ਇਸ ਖੇਤਰ ਵਿਚ ਰਾਜਨੀਤਿ ਵਿਚ ਬਦਲਾਅ ਆਇਆ ਹੈ। ਇੱਥੇ ਦੇ ਲੋਕ ਰਾਜਨੀਤਿ ਵਿਚ ਬਦਲਾਅ ਲਿਆਏ ਹਨ ਅਤੇ ਇਸ ਦੇ ਲਈ ਉਹ ਵਧਾਈਯੋਗ ਹਨ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਅੱਜ ਟੋਹਾਨਾ ਨੂੰ ਵੱਡੀ ਸੌਗਾਤ ਦੇਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਦਾ ਧੰਨਵਾਦ ਪ੍ਰਗਟਾਇਆ। ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ ਤੇ ਜਜਪਾ ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਨੇ ਵੀ ਮਧੁਰ ਮਿਲਣ ਸਮਾਰੋਹ ਅਤੇ ਪ੍ਰਗਤੀ ਰੈਲੀ ਨੂੰ ਸੰਬੋਧਿਤ ਕੀਤਾ।

ਇਸ ਮੌਕੇ ‘ਤੇ ਵਿਧਾਇਕ ਦੂੜਾ ਰਾਮ, ਲਕਛਮਣ ਨਾਪਾ, ਭਾਜਪਾ ਨੇਤਾ ਸ਼ਮਸ਼ੇਰ ਖੜਕੜਾ, ਅਨੁਸੂਚਿਤ ਜਾਤੀ ਅਤੇ ਵਿੱਤ ਵਿਕਾਸ ਭਲਾਈ ਬੋਰਡ ਦੇ ਚੇਅਰਮੈਨ ਪਵਨ ਖਰਖੌਦਾ ਸਮੇਤ ਵੱਡੀ ਗਿਣਤੀ ਵਿਚ ਖੇਤਰ ਦੇ ਮਾਣਯੋਗ ਨਾਗਰਿਕ ਮੋਜੂਦ ਰਹੇ।

Share