ਸਰਕਾਰ ਕਰ ਰਹੀ ਸੂਚਨਾ ਅਤੇ ਤਕਨੀਕ ਦੀ ਭਰਪੂਰ ਵਰਤੋ – ਮੁੱਖ ਮੰਤਰੀ.

ਚੰਡੀਗੜ੍ਹ, 18 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ 8 ਸਾਲਾਂ ਤੋਂ ਲੋਕਾਂ ਦੇ ਜੀਵਨ ਸਹਿਜ ਤੇ ਸਰਲ ਬਨਾਉਣ ਦੇ ਲਈ ਸੂਚਨਾ ਅਤੇ ਤਕਨੀਕ ਦਾ ਭਰਪੂਰ ਵਰਤੋ ਕਰਦੇ ਹੋਏ ਘੱਟ ਤੋਂ ਘੱਟ ਨੁੱਖ ਦਖਲਅੰਦਾਜੀ ਹੋਵੇ ਅਤੇ ਨਾਗਰਿਕਾਂ ਨੂੰ ਦਫਤਰ ਵਿਚ ਆਉਣ ਦੀ ਜਰੂਰਤ ਹੀ ਨਾ ਪਵੇ ਦੇ ਨਿਰਧਾਰਿਤ ਟੀਚੇ ਦੇ ਨਾਲ ਚਲਦੇ ਹੋਏ ਹੁਣ ਸਰਕਾਰ ਨੇ ਆਧਾਰ ਬੇਸਡ 22 ਤਰ੍ਹਾ ਦੀ ਫੇਸਲੈਸ ਸੇਵਾਵਾਂ ਵਾਹਨ ਅਤੇ ਸਾਰਥੀ ਪੋਰਟਲ ਰਾਹੀਂ ਉਪਲਬਧ ਕਰਾਉਣ ਦੀ ਵੀ ਸ਼ੁਰੂਆਤ ਕੀਤੀ ਹੈ। ਇਹ ਸੇਵਾਵਾਂ ਸੇਵਾ ਦਾ ਅਧਿਕਾਰ ਐਕਟ ਦੇ ਦਾਇਰੇ ਵਿਚ ਨੋਟੀਫਾਇਡ ਹੋ ਚੁੱਕੀ ਹੈ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਇੰਨ੍ਹਾਂ ਸੇਵਾਵਾਂ ਦੇ ਲਈ ਕੋਈ ਵੀ ਨਾਗਰਿਕ ਆਪਣੇ ਕੰਪਿਊਟਰ ਜਾਂ ਮੋਬਾਇਲ ਦੇ ਜਰਇਏ ਸਬੰਧਿਤ ਪੋਰਟਲ ‘ਤੇ ਜਾ ਕੇ ਬਿਨੈ ਕਰ ਸਕਦਾ ਹੈ। ਇਸ ਪੋਰਟਲ ‘ਤੇ ਬਿਨੈ ਕਰਨਾ ਬਹੁਤ ਹੀ ਸਰਲ ਹੈ। ਬਿਨੈ ਕਰਨ ਬਾਅਦ ਬਿਨੈਕਾਰ ਆਪਣੀ ਏਪਲੀਕੇਸ਼ਨ ਦਾ ਸਟੇਟਸ ਵੀ ਦੇਖ ਸਕਦਾ ਹੈ। ਇਹ ਕਾਰਜ ਸਬੰਧਿਤ ਕਾਰਜ ਦੀ ਸਮੇਂ ਸੀਮਾ ਦੇ ਅੰਦਰ ਹੀ ਪੂਰਾ ਕੀਤਾ ਜਾਵੇਗਾ।

ਵਾਹਨ ਪੋਰਟਲ ‘ਤੇ ਮੌਜੂਦ ਹੈ ਇਹ 13 ਸੇਵਾਵਾਂ

ਵਾਹਨ ਪੋਰਟਲ ‘ਤੇ ਬਿਨੇ ਕਰਨ ਲਈ ਬਿਨੈਕਾਰ ਨੇ https://vahan.parivahan.gov.in/vahanservice ‘ਤੇ ਕਲਿਕ ਕਰਨਾ ਹੋਵੇਗਾ। ਇਸ ਪੋਰਟਲ ‘ਤੇ ਹਾਈਪੋਥੈਕੇਸ਼ਨ ਕੰਟਿਨਿਯੂਏਸ਼ਨ, ਸਵਾਮਿਤਵ ਦਾ ਟ੍ਰਾਂਸਫਰ, ਕਿਰਾਇਆ-ਖਰੀਦ ਸਮਝੌਤੇ ਦਾ ਏਗਰੀਮੇਂਟ, ਮੋਟਰ ਵਾਹਨ ਦੇ ਅਸਥਾਈ ਰਜਿਸਟ੍ਰੇਸ਼ਣ ਦੇ ਲਈ ਬਿਨੈ, ਟ੍ਰਾਂਸਪੋਰਟ ਸੇਵਾਵਾਂ ਦੇ ਲਈ ਰਿਕਾਰਡ ਵਿਚ ਮੋਬਾਇਲ ਨੰਬਰ ਅਪਡੇਟ ਕਰਨਾ, ਅਸਥਾਈ ਪਰਮਿਟ ਦੇ ਲਈ ਬਿਨੈ, ਡੁਪਲੀਕੇਟ ਫਿਟਨੇਸ ਸਰਟੀਫਿਕੇਟ ਜਾਰੀ ਕਰਨਾ, ਪਤੇ ਵਿਚ ਬਦਲਾਅ, ਡੁਪਲੀਕੇਟ ਰਜਿਸਟ੍ਰੇਸ਼ਣ ਪ੍ਰਮਾਣਪੱਤਰ, ਨਵਾ ਪਰਮਿਟ ਜਾਰੀ ਕਰਨਾ, ਡੁਪਲੀਕੇਟ ਪਰਮਿਟ ਜਾਰੀ ਕਰਨਾ, ਰਜਿਸਟ੍ਰੇਸ਼ਣ ਪ੍ਰਮਾਣ ਪੱਤਰ ਵੇਰਵਾ ਤੇ ਪਰਮਿਟ ਦਾ ਨਵੀਨੀਕਰਣ ਦੀ ਸੇਵਾਵਾਂ ਸ਼ਾਮਿਲ ਹਨ।

ਸਾਰਥੀ ਪੋਰਟਲ ‘ਤੇ ਮੌਜੂਦ ਹਨ ਇਹ 9 ਸੇਵਾਵਾਂ

ਇਸੀ ਤਰ੍ਹਾ ਸਾਰਥੀ ਪੋਰਟਲ ‘ਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ ਜਾਰੀ ਕਰਨਾ, ਡਰਾਈਵਿੰਗ ਲਾਇਸੈਂਸ ਦਾ ਪ੍ਰਤੀਸਥਾਪਨ, ਡਰਾਈਵਿੰਗ ਲਾਇਸੈਂਸ ਵਿਚ ਪਤੇ ਦਾ ਬਦਲਾਅ, ਡਰਾਈਵਿੰਗ ਲਾਇਸੈਂਸ ਕੱਢਣ ਦਾ ਪ੍ਰਾਵਧਾਨ , ਕੌਮਾਂਤਰੀ ਡਰਾਈਵਿੰਗ ਪਰਮਿਟ ਜਾਰੀ ਕਰਨਾ, ਖਤਰਨਾਕ ਸਮੱਗਰੀ ਚਲਾਉਣ ਲਈ ਮੰਜੂਰੀ, ਪਹਾੜੀ ਖੇਤਰ ਵਿਚ ਡਰਾਇਵ ਕਰਨ ਦੇ ਲਈ ਮੰਜੂਰੀ, ਲਾਇਸੈਂਸ ਤੋਂ ਵਾਹਨ ਦੀ ਸ਼੍ਰੇਣੀ ਦਾ ਸਰੇਂਡਰ ਕਰਨਾ ਤੇ ਡਰਾਈਵਿੰਗ ਲਾਇਸੈਂਸ ਦਾ ਵਨੀਨੀਕਰਣ (ਬਿਨ੍ਹਾ ਡਰਾਈਵਿੰਗ ਟੇਸਟ) ਆਦਿ ਦੀ ਸੇਵਾਵਾਂ ਮੌਜੂਦਹੈ। ਇਸ ਦੇ ਲਈ ਬਿਨੈਕਾਰ ਨੂੰ https://vahan.parivahan.gov.in/vahanservice ‘ਤੇ ਕਲਿਕ ਕਰਨਾ ਹੋਵੇਗਾ।

ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਵੀ ਇੰਨ੍ਹਾਂ ਸੇਵਾਵਾਂ ਨੂੰ ਨਾਗਰਿਕਾਂ ਨੂੰ ਮਹੁਇਆ ਕਰਵਾਉਣ ਦੀ ਸਮੇਂ ਸੀਮਾ ਨੋਟੀਫਾਇਡ ਕੀਤੀ ਗਈ ਹੈ।

ਜਨਪ੍ਰਤੀਨਿਧੀ ਸੂਬੇ ਤੇ ਜਨਹਿਤ ਦੇ ਲਈ ਕਰਨ ਕੰਮ – ਦੇਵੇਂਦਰ ਸਿੰਘ ਬਬਲੀ

ਆਮ ਜਨਤਾ ਵੀ ਟੈਂਡਰਿੰਗ ਨੂੰ ਨਵੀਂ ਕਾਰਜਪ੍ਰਣਾਲੀ ਦਾ ਕਰ ਸਕੇਗਾ ਮੁਲਾਂਕਨ

ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ ‘ਤੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਕਰਣਗੇ ਸ਼ਿਰਕਤ

ਚੰਡੀਗੜ੍ਹ, 18 ਜਨਵਰੀ – ਸੂਬੇ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਜਨਪ੍ਰਤੀਨਿਧੀ ਨੂੰ ਸੂਬੇ ਤੇ ਜਨਹਿਤ ਦੇ ਲਈ ਕੰਮ ਕਰਨਾ ਚਾਹੀਦਾ ਹੈ। ਹੁਣ ਵਿਭਾਗ ਵਿਚ ਆਮ ਜਨਮਾਨਸ ਵੀ ਟਂੈਡਰਿੰਗ ਦੀ ਨਵੀਂ ਕਾਰਜਪ੍ਰਣਾਲੀ ਦਾ ਮੁਲਾਂਕਨ ਕਰ ਸਕੇਗਾ। ਇਸ ਕਾਰਜ ਵਿਚ ਪਾਰਦਰਸ਼ਿਤਾ ਆਵੇਗੀ।

ਪੰਚਾਇਤ ਅਤੇ ਵਿਕਾਸ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਦੇ ਮੌਕੇ ‘ਤੇ 23 ਜਨਵਰੀ ਨੂੰ ਟੋਹਾਨਾ ਦੇ ਬਿੜਾਈ ਖੇੜਾ ਵਿਚ ਮਧੁਰ ਮਿਲਨ ਪ੍ਰਗਤੀ ਰੈਲੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਪ੍ਰਗਤੀ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਸ਼ਿਰਕਤ ਕਰਣਗੇ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਮਧੁਰ ਮਿਲਨ ਪ੍ਰਗਤੀ ਰੈਲੀ ਨੂੰ ਲੈ ਕੇ ਆਮਜਨਤਾ ਨੂੰ ਵੀ ਸੱਦਾ ਦਿੰਦੇ ਹੋਏ ਕਿਹਾ ਕਿ ਮਧੁਰ ਮਿਲਣ ਸਮਾਰੋਹ ਪ੍ਰਗਤੀ ਰੈਲੀ ਵਿਚ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਦੇਸ਼ ਨੂੰ ਆਜਾਦ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੇ ਸ਼ਰਦਾਸੁਮਨ ਅਰਪਿਤ ਕਰਨ ਦੇ ਲਈ ਪੂਰੇ ਹਲਕੇ ਦੇ ਲੋਕ ਭਾਰੀ ਗਿਣਤੀ ਵਿਚ ਪਹੁੰਚਣਗੇ। ਇਸ ਨੂੰ ਲੈ ਕੇ ਲੋਕਾਂ ਵਿਚ ਉਤਸਾਹ ਅਤੇ ਜੋਸ਼ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਜੋ ਪੰਚਾਇਤ ਚੋਣ ਹੋਏ ਉਸ ਦੇ ਬਾਅਦ ਜੋ ਬਦਲਾਅ ਸਰਕਾਰ ਨੇ ਕੀਤੇ ਉਹ ਜਨਹਿਤ ਦੇ ਲਈ ਹਨ। ਪਹਿਲਾਂ ਜੋ ਕੰਮ ਨਿਜੀ ਤੌਰ ‘ਤੇ ਹੁੰਦੇ ਸਨ ਹੁਣ ਉਹ ਸਾਫਟਵੇਅਰ ਰਾਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜੋ ਵਿਕਾਸ ਕੰਮ ਲੰਬਿਤ ਪਏ ਰਹਿੰਦੇ ਸਨ ਹੁਣ ਸਮੇਂਸਿਰ ਹੋਣਗੇ ਅਤੇ ਉਨ੍ਹਾਂ ਦੀ ਗੁਣਵੱਤਾ ਦਾ ਪੈਮਾਨਾ ਵੀ ਬਦਲੇਗਾ। ਹੁਣ ਵਿਕਾਸ ਕੰਮਾਂ ਲਈ ਸਮੇਂ ਸੀਮਾ ਨੂੰ ਘੱਟ ਕੀਤਾ ਹੈ। 25 ਲੱਖ ਰੁਪਏ ਤਕ ਦੇ ਟੈਂਡਰ 7 ਦਿਨ ਦੇ ਅੰਦਰ ਕੀਤੇ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਿਸੀ ਦੀ ਸ਼ਕਤੀ ਨੂੰ ਸਰਕਾਰ ਨੇ ਘੱਟ ਨਹੀਂ ਕੀਤਾ ਹੈ। ਹੁਣ ਪੰਚਾਇਤ ਪ੍ਰਤੀਨਿਧੀ ਦੀ ਹੀ ਅਥਾਰਿਟੀ ਰਹੇਗੀ, ਜੋ ਕਾਰਜ ਪਹਿਲਾਂ ਮੁੱਖ ਦਫਤਰ ਪੱਧਰ ‘ਤੇ ਹੁੰਦੇ ਸਨ ਉਨ੍ਹਾਂ ਨੁੰ ਜਿਲ੍ਹਾ ਪੱਧਰ ‘ਤੇ ਦੇ ਕੇ ਸਰਕਾਰ ਨੇ ਪੰਚਾਇਤ ਪ੍ਰਤੀਨਿਧੀ ਦੀ ਸ਼ਕਤੀ ਨੂੰ ਵਧਾਉਣ ਦਾ ਕੰਮ ਕੀਤਾ ਹੈ।

ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ 20 ਲੱਖ ਅਤੇ 2 ਲੱਖ ਰੁਪਏ ਦੀ ਗਲ ਵਾਰ ਵਾਰ ਸਾਹਮਣੇ ਆਈ ਹੈ। ਇਸ ਵਿਚ ਇਕ ਹੀ ਗਲ ਹੈ ਕਿ ਹੁਣ ਇਹ ਕੰਮ ਸਾਫਟਵੇਅਰ ਰਾਹੀਂ ਹੋਵੇਗਾ ਜਦੋਂ ਕਿ ਪਹਿਲਾਂ ਇਹ ਕਾਰਜ ਮੈਨੁਅਲ ਹੁੰਦਾ ਸੀ। ਉਨ੍ਹਾਂ ਨੇ ਤਮਾਮ ਪੰਚਾਇਤ ਪ੍ਰਤੀਨਿਧੀਆਂ ਨੁੰ ਕੀਤੀ ਅਪੀਲ ਕਿਹਾ ਤੁਸੀ ਚੁਣੇ ਹੋਏ ਪ੍ਰਤੀਨਿਧੀ ਹਨ ਅਤੇ ਤੁਸੀ ਸਾਰੇ ਆਪਣੀ ਜਿਮੇਵਾਰੀ ਨੁੰ ਇਮਾਨਦਾਰੀ ਨਾਲ ਨਿਭਾਉਣ ਦਾ ਕੰਮ ਕਰਨ ਅਤੇ ਸਰਕਾਰ ਦਾ ਸਹਿਯੋਗ ਕਰਨ। ਪੰਚਾਇਤ ਪ੍ਰਤੀਨਿਧੀਆਂ ਤੋਂ ਜੋ ਸੁਝਾਅ ਆਏ ਹਨ ਉਨ੍ਹਾਂ ਨੁੰ ਮੁੱਖ ਮੰਤਰੀ ਦੇ ਨਾਲ ਗਲ ਕਰ ਕੇ ਸੁਧਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਚਾਇਤ ਪ੍ਰਤੀਨਿਧੀਆਂ ਦੀ ਕਿਸੇ ਵੀ ਅਸਹੂਲਤ ਜਾਂ ਜਾਣਕਾਰੀ ਲਈ ਟੋਲ ਫਰੀ ਨੰਬਰ 8802647777 ਵੀ ਜਾਰੀ ਕੀਤਾ ਗਿਆ ਹੈ। ਜੇਕਰ ਪੰਚਾਇਤ ਪ੍ਰਤੀਨਿਧੀਆਂ ਨੂੰ ਕੋਈ ਵੀ ਅਸਹੂਲਤ ਆਉਂਦੀ ਹੈ ਤਾਂ ਇਸ ਨੰਬਰ ‘ਤੇ ਗਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਅਥੋਰਾਇਜਡ ਅਥਾਰਿਟੀ ਸਰਪੰਚ ਹੀ ਰਹਿਣਗੇ। ਇਸ ਵਿਚ ਟਂੈਡਰ ਬਨਾਉਣ ਤੋਂ ਲੈ ਕੇ ਸਾਇਨ ਕਰਨ ਤਕ ਸਾਰੇ ਕੰਮ ਸਰਪੰਚ ਕਰਣਗੇ। ਪਹਿਲਾਂ 2 ਲੱਖ ਰੁਪਏ ਤੋਂ ਉੱਪਰ ਦੇ ਕੰਮ ਮੁੱਖ ਦਫਤਰ ਆਉਂਦੇ ਸਨ, ਹੁਣ ਬਲਾਕ ਲੇਵਲ ‘ਤੇ ਮੰਜੂਰ ਕਰ ਦਿੱਤੇ ਜਾਣਗੇ।

ਹਰਿਆਣਾ ਸਰਕਾਰ ਨੇ ਪ੍ਰਸਾਸ਼ਨਿਕ ਕੰਮਾਂ ਦੇ ਸੁਚਾਰੂ ਸੰਚਾਲਨ ਲਈ ਲਿੰਕ, ਅਧਿਕਾਰੀ ਕੀਤੇ ਨਾਮਜਦ

ਮਬੱਵ ;ਕੱਤਜ ਨ। ਚਹਜਪ ਕਪਤਹ ਪੱਤਰ

ਚੰਡੀਗੜ੍ਹ, 18 ਜਨਵਰੀ – ਹਰਿਆਣਾ ਸਰਕਾਰ ਨੇ ਪ੍ਰਸਾਸ਼ਨਿਕ ਕੰਮਾਂ ਦੇ ਸੁਗਮ ਸੰਚਾਲਨ ਤਹਿਤ ਵੱਖ-ਵੱਖ ਅਧਿਕਾਰੀਆਂ ਨੁੰ ਲਿੰਕ ਅਧਿਕਾਰੀ ਵਜੋ ਨਾਜਮਦ ਕੀਤਾ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।

ਸ੍ਰੀ ਕੌਸ਼ਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਲਿੰਕ ਅਧਿਕਾਰੀਆਂ ਵਿਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਦਾ ਪਹਿਲਾ ਲਿੰਕ ਅਧਿਕਾਰੀ ਹਰਿਆਣਾ ਭੁਮੀ ਸੁਧਾਰ ਅਤੇ ਵਿਕਾਸ ਨਿਗਮ ਲਿਮੀਟੇਡ ਦਾ ਪ੍ਰਬੰਧ ਨਿਦੇਸ਼ਕ ਹੋਵੇਗਾ ਅਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਦੂਸਰੇ ਲਿੰਕ ਅਧਿਕਾਰੀ ਹੋਣਗੇ।

ਇਸੀ ਤਰ੍ਹਾ, ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਦਾ ਪਹਿਲਾ ਲਿੰਕ ਅਧਿਕਾਰੀ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਨਿਦੇਸ਼ਕ ਹੋਣਗੇ। ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ, ਪੰਚਕੂਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਪਹਿਲਾਂ ਲਿੰਕ ਅਧਿਕਾਰੀ ਹਰਿਆਣਾ ਪਰਿਵਾਰ ਪਹਿਚਾਣ ਅਥਾਰਿਟੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਹੋਵੇਗਾ। ਪ੍ਰਬੰਧ ਨਿਦੇਸ਼ਕ, ਹਰਿਅਣਾ ਇੰਟਰਨੈਸ਼ਨਲ ਹੋਟੀਕਲਚਰ ਮਾਰਕਟਿੰਗ ਕਾਰਪੋਰੇਸ਼ਨ , ਗਨੌਰ ਦਾ ਪਹਿਲਾ ਲਿੰਕ ਅਧਿਕਾਰੀ ਹਰਿਆਣਾ ਮਿਨਰਲਸ ਲਿਮੀਟੇਡ ਨਵੀਂ, ਦਿੱਤੀ ਦਾ ਪ੍ਰਬੰਧ ਨਿਦੇਸ਼ਕ ਹੋਵੇਗਾ।

ਹਰਿਆਣਾ ਪਰਿਵਾਰ ਪਹਿਚਾਣ ਅਥਾਰਿਟੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਪਹਿਲਾ ਲਿੰਕ ਅਧਿਕਾਰੀ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ , ਪੰਚਕੂਲਾ ਦਾ ਮੁੱਖ ਕਾਰਜਕਾਰੀ ਅਧਿਕਾਰੀ ਹੋਵੇਗਾ। ਹਰਿਆਣਾ ਮਿਨਰਲਸ ਲਿਮੀਟੇਡ, ਨਵੀਂ ਦਿੱਲੀ ਦੇ ਪ੍ਰਬੰਧ ਨਿਦੇਸ਼ਕ ਦਾ ਪਹਿਲਾ ਲਿੰਕ ਅਧਿਕਾਰੀ ਪ੍ਰਬੰਧ ਨਿਦੇਸ਼ਕ , ਹਰਿਆਣਾ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਟਿੰਗ ਕਾਰੋਪਰੇਸ਼ਨ ਗਨੌਰ ਹੋਵੇਗਾ।

ਮੁੱਖ ਸਕੱਤਰ ਨੇ ਦਸਿਆ ਕਿ ਆਈਏਏਸ, ਐਚਸੀਐਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਵਿਭਾਗਾਂ, ਬੋਰਡਾਂ, ਨਿਗਮਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਕਰਨ ਲਈ ਉਨ੍ਹਾਂ ਦੇ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ‘ਤੇ ਹੋਣ ਜਾਂ ਤਬਾਦਲਾ, ਸੇਵਾਮੁਕਤੀ ਦੇ ਕਾਰਨ ਖਾਲੀ ਜਾਂ ਕਿਸੇ ਹੋਰ ਕਾਰਣ ਨਾਲ ਦਿਨਾਂ ਤੋਂ ਵੱਧ ਦੇ ਲਈ ਬਾਹਰ ਰਹਿਣ ਦੀ ਸਥਿਤੀ ਵਿਚ ਸਬੰਧਿਤ ਲਿੰਕ ਅਧਿਕਾਰੀਆਂ ਵੱਲੋਂ ਕਾਰਜ ਦੇਖਿਆ ਜਾਵੇਗਾ। ਹਰੇਕ ਅਧਿਕਾਰੀ ਛੁੱਟੀ ਸਿਖਲਾਈ, ਦੋਰੇ, ਚੋਣ ਡਿਊਟੀ ‘ਤੇ ਜਾਣ ਤੋਂ ਪਹਿਲਾਂ ਲਿੰਕ ਅਧਿਕਾਰੀ ਨੂੰ ਸੂਚਿਤ ਕਰੇਗਾ।

ਚੰਡੀਗੜ੍ਹ, 18 ਜਨਵਰੀ – ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਵਿਧਾਇਕ ਸ੍ਰੀਮਤੀ ਗੀਤਾ ਭੁੱਕਲ ਨੂੰ ਸਾਲ 2022-2023 ਦੀ ਬਾਕੀ ਸਮੇਂ ਲਈ ਸਰਕਾਰੀ ਆਸ਼ਵਾਸਨਾਂ ‘ਤੇ ਗਠਨ ਕਮੇਟੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਨਾਮਜਦ ਕੀਤਾ ਹੈ।

ਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਇਸ ਸਬੰਧ ਦੀ ਜਰੂਰੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

*******

ਚੰਡੀਗੜ੍ਹ, 18 ਜਨਵਰੀ – ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੁਰਾਣੀ ਅਨਾਜ ਮੰਡੀ ਚਰਖੀ ਦਾਦਰੀ ਦੇ ਬਾਲ ਕ੍ਰਿਸ਼ਣ ਅਗਰਵਾਲ ਨੂੰ ਹਰਿਆਣਾ ਵਪਾਰੀ ਭਲਾਈ ਬੋਰਡ ਦਾ ਚੇਅਰਮੈਨ ਅਤੇ ਉਕਲਾਨਾ ਮੰਡੀ ਦੇ ਸ੍ਰੀਨਿਵਾਸ ਗੋਇਲ ਤੇ ਅਸਲ ਸੁਸ਼ਾਂਤ ਸਿਟੀ ਪਾਣੀਪਤ ਦੇ ਸੁਰੇਸ਼ ਮਿੱਤਲ ਨੂੰ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ।

ਉਦਯੋਗ ਅਤੇ ਵਪਾਰ ਵਿਭਾਗ ਵੱਲੋਂ ਇਸ ਸਬੰਧ ਦੀ ਜਰੂਰੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

*********

ਚੰਡੀਗੜ੍ਹ, 18 ਜਨਵਰੀ – ਹਰਿਆਣਾ ਸਰਕਾਰ ਨੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਇਥ ਮੈਂਬਰ ਦੇ ਖਾਲੀ ਅਹੁਦੇ ਨੂੰ ਭਰਨ ਲਈ ਉਮੀਦਵਾਰਾਂ ਵਿੱਚੋਂ ਯੋਗ ਵਿਅਕਤੀ ਦੇ ਨਾਂਅ ਦੀ ਸਿਫਾਰਿਸ਼ ਕਰਨ ਲਈ ਸੇਵਾਮੁਕਤ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿਚ ਇਕ ਚੋਣ ਕਮੇਟੀ ਦਾ ਗਠਨ ਕੀਤਾ ਹੈ।

ਹਰਿਆਣਾ ਬਿਜਲੀ ਵਿਭਾਗ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਸਕੱਤਰ ਹਰਿਆਣਾ ਸ੍ਰੀ ਸੰਜੀਵ ਕੌਸ਼ਲ ਅਤੇ ਕੇਂਦਰੀ ਬਿਜਲੀ ਅਥਾਰਿਟੀ ਨਵੀਂ ਦਿੱਲੀ ਦੇ ਚੇਅਰਮੈਨ ਇਸ ਕਮੇਟੀ ਦੇ ਮੈਂਬਰ ਹੋਣਗੇ।

ਸਮਾਜਿਕ ਸਮਰਸਤਾ ਦੇ ਲਈ ਸਰਕਾਰ ਲਗਾਤਾਰ ਯਤਨਸ਼ੀਲ – ਡਾ ਬਨਵਾਰੀ ਲਾਲ

ਚੰਡੀਗੜ੍ਹ, 18 ਜਨਵਰੀ – ਸਹਿਕਾਰਤਾ ਅਤੇ ਜਨ ਸਿਹਤ ਇੰਨਜੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਮਹਾਪੁਰਸ਼ ਸਨਮਾਨ ਵਿਚਾਰ ਯੋਜਨਾ ਦੇ ਤਹਿਤ ਸਾਰੇ ਸੰਤ ਮਹਾਤਮਾਵਾਂ ਅਤੇ ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਸਰਕਾਰੀ ਤੌਰ ‘ਤੇ ਬਣਾ ਰਹੀ ਹੈ। ਇਸੀ ਲੜੀ ਵਿਚ 3 ਫਰਵਰੀ ਨੂੰ ਮਾਨੇਸਰ ਵਿਚ ਸੂਬਾ ਪੱਧਰ ‘ਤੇ ਸੰਤ ਸ਼ਿਰੋਮਣੀ ਸ੍ਰੀ ਰਵੀਦਾਸ ਜੈਯੰਤੀ ਮਨਾਈ ਜਾਵੇਗੀ।

ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਗੁਰੂਗ੍ਰਾਮ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚਹੁਮੁਖੀ ਵਿਕਾਸ ਨੂੰ ਪੂਰਣ ਰੂਪ ਨਾਲ ਸਾਰਥਕ ਕਰਨ ਲਈ ਸਮਾਜਿਕ ਸਮਰਸਤਾ ਦਾ ਹੋਣਾ ਬਹੁਤ ਜਰੂਰੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਸਮਾਜਿਕ ਸਮਰਸਤਾ ਨੂੰ ਕਾਇਮ ਰੱਖਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਨੇ ਆਪਣੇ ਅੱਠ ਸਾਲਾਂ ਵਿਚ ਗਰੀਬ ਵਿਅਕਤੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਦੇ ਆਰਥਕ ਜੀਵਨ ਪੱਧਰ ਵਿਚ ਸੁਧਾਰ ਕਰਨ ਦਾ ਕਾਰਜ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਨ ਧਨ ਯੋਜਨਾ, ਉਜਵਲਾ ਯੋਜਨਾ, ਸਵੱਛ ਭਾਰਤ ਮਿਸ਼ਨ, ਆਯੂਸ਼ਮਾਨ ਭਾਰਤ, ਚਿਰਾਯੂ ਯੋਜਨਾ, ਸਿਹਤ ਸਰਵੇਖਣ ਵਰਗੀ ਭਲਾਈਕਾਰੀ ਯੋਜਨਾਵਾਂ ਨਾਲ ਹਰ ਵਰਗ ਨੂੰ ਲਾਭ ਪਹੁੰਚਾਉਣ ਦਾ ਕਾਰਜ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਰਾਹੀਂ 822 ਅੰਤੋਂਦੇਯ ਮੇਲੇ ਲਗਾ ਕੇ ਯੋਗ ਲੋਕਾਂ ਨੂੰ ਸਵੈਰੁਜਗਾਰ ਨਾਲ ਜੋੜਿਆ ਹੈ। ਸਹਿਕਾਰਤਾ ਨੂੰ ਪ੍ਰੋਤਸਾਹਨ ਦੇਣ ਲਈ ਨੌਜੁਆਨਾਂ ਨੂੰ ਹਰਹਿਤ ਸਟੋਰ ਅਤੇ ਵੀਟਾ ਬੂਥ ਉਪਲਬਧ ਕਰਵਾਏ ਜਾ ਰਹੇ ਹਨ।

ਜਨ ਸਹਿਤ ਇੰਜੀਨੀਅਰਿੰਗ ਮੰਤਰੀ ਨੇ ਕਿਹਾ ਕਿ ਆਰਥਕ ਰੂਪ ਤੋਂ ਕਮਜੋਰ ਅਤੇ ਪਿਛੜੇ ਵਰਗਾਂ ਦਾ ਪੂਰੀ ਤਰ੍ਹਾ ਉਦੈ ਹੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਸਪਨਾ ਹੈ ਅਤੇ ਇਸ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਅੰਬੇਦਕਰ ਮਕਾਨ ਨਵੀਨੀਕਰਣ ਯੋਜਨਾ ਦੀ ਸਹਾਇਤਾ ਰਕਮ 25 ਹਜਾਰ ਰੁਪਏ ਤੋਂ ਵਧਾ ਕੇ 80 ਹਜਾਰ ਰੁਪਏ ਕਰਨਾ, ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਰਕਮ 71000 ਕਰਨਾ, ਮੁੱਖ ਮੰਤਰੀ ਸਮਾਜਿਕ ਸਮਰਸਤਾ ਅੰਤਰਜਾਤੀ ਵਿਆਹ ਸ਼ਗਨ ਯੋਜਨਾ ਰਕਮ ਵਧਾ ਕੇ 2.50 ਲੱਖ ਰੁਪਏ ਕਰਨਾ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਪੰਚਾਇਤਾਂ ਨੁੰ ਪ੍ਰੋਤਸਾਹਨ ਰਕਮ ਦੇਣਾ ਵਰਗੇ ਕੰਮ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਨੁੰ ਲਾਭ ਦੇਣਾ ਹੈ।

ਚੰਡੀਗੜ੍ਹ, 18 ਜਨਵਰੀ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਰਾਜਭਵਨ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਿਖਿਤ ਕਿਤਾਬ ਏਗਜ਼ਾਮ ਵਾਰਿਅਰਸ ਦੀ ਘੁੰਡ ਚੁਕਾਈ ਕੀਤੀ। ਉਨ੍ਹਾਂ ਨੇ ਕਿਤਾਬ ਲੇਖਣ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਲਈ ਪ੍ਰੋਤਸਾਹਨ ਅਤੇ ਪ੍ਰੇਰਣਾ ਦਾ ਇਕ ਵੱਡਾ ਸਰੋਤ ਹੈ ਜੋ ਵਿਦਿਆਰਥੀਆਂ ਲਈ ਉਤਸਾਹਵਰਧਕ ਦਾ ਕੰਮ ਕਰੇਗਾ। ਇਸ ਕਿਤਾਬ ਦੇ ਪੜਨ ਨਾਲ ਵਿਦਿਆਰਥੀਆਂ ਵਿਚ ਤਨਾਅ ਦੂਰ ਹੋਵੇਗਾ, ਆਤਮ ਵਿਸ਼ਵਾਸ ਵਧੇਗਾ ਅਤੇ ਨੈਤਿਕ ਜੋਰ ਮਿਲੇਗਾ, ਜਿਸ ਨਾਲ ਵਿਦਿਆਰਥੀ ਸਮਾਜ ਦੇ ਜਿਮੇਵਾਰ ਨਾਗਰਿਕ ਬਨਣਗੇ। ਇਸੀ ਭਾਵਨਾ ਨਾਲ ਬੱਚੇ ਆਪਣੀ ਪ੍ਰੀਖਿਆਵਾਂ ਵਿਚ ਬਿਹਤਰ ਕਰ ਪਾਉਂਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਲਈ ਸਿਖਿਆ ਦੇ ਖੇਤਰ ਬਹੁਤ ਹੀ ਹਰਮਨਪਿਆਰਾ ਹੈ। ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਉਨ੍ਹਾਂ ਦੇ ਰੇਡਿਓ ਪ੍ਰੋਗ੍ਰਾਮ ਮਨ ਕੀ ਬਾਤ ਸਮਾਜ ਦੇ ਹਰੇਕ ਵਰਗ ਦੇ ਵਿਚ ਬਹੁਤ ਹੀ ਪ੍ਰਸਿੱਦ ਹੈ। ਇਸੀ ਪ੍ਰੋਗ੍ਰਾਮ ਰਾਹੀਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਤੋਂ ਸਮੇਂ-ਸਮੇਂ ‘ਤੇ ਸੰਵਾਦ ਕਰਦੇ ਹਨ। ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸੌਸ਼ਲ ਮੀਡੀਆ ਅਤੇ ਨਰੇਂਦਰ ਮੋਦੀ ਮੋਬਾਇਲ ਏਪ ਰਾਹੀਂ ਵੀ ਵਿਦਿਆਰਥੀਆਂ ਦੇ ਨਾਲ ਜੁੜੇ ਰਹਿੰਦੇ ਹਨ। ਇਸ ਤੋਂ ਸਮੇਂ ਸਮੇਂ ‘ਤੇ ਵਿਦਿਆਰਥੀਆਂ ਦਾ ਉਤਸਾਹ ਵੱਧਦਾ ਹੈ।

Share