ਜੀ-20 ਗਰੁੱਪ ਦੀ ਸੰਭਾਵਿਤ ਮੀਟਿੰਗਾਂ ਦਾ ਹੋਵੇਗਾ ਸ਼ਾਨਦਾਰ ਪ੍ਰਬੰਧ.

ਚੰਡੀਗੜ੍ਹ, 17 ਜਨਵਰੀ – ਸੰਯੁਕਤ ਰਾਸ਼ਟਰ ਸੰਘ ਦੇ ਲਗਾਤਾਰ ਵਿਕਾਸ ਟੀਚੇ-2030 ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹਰਿਆਣਾ ਰਾਜ ਨੂੰ ਜੀ-20 ਸ਼ਿਖਰ ਸਮੇਲਨ ਦੀਆਂ ਮੀਟਿੰਗਾਂ ਪ੍ਰਬੰਧਿਤ ਕਰਨ ਦਾ ਜੋ ਮੌਕਾ ਮਿਲਿਆ ਹੈ ਉਸ ਦੇ ਸਫਲ ਪ੍ਰਬੰਧ ਲਈ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੁਦ ਕਮਾਨ ਸੰਭਾਲ ਲਈ ਹੈ। ਅਨੇਕ ਪੱਧਰ ‘ਤੇ ਉੱਚ ਅਧਿਕਾਰੀਆਂ ਦੀ ਮੀਟਿੰਗਾਂ ਪ੍ਰਬੰਧਿਤ ਕਰ ਇਸ ਦੇ ਸਫਲ ਪ੍ਰਬੰਧ ਲਈ ਸਾਰੇ ਪੁਖਤਾ ਪ੍ਰਬੰਧ ਸਮੇਂ ‘ਤੇ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਮਾਣ ਦੀ ਗਲ ਇਹ ਹੈ ਕਿ ਜੀ-20 ਸ਼ਿਖਰ ਸਮੇਲਨ ਦੀ ਕੁੱਝ ਮੀਟਿੰਗਾਂ ਗੁਰੂਗ੍ਰਾਮ ਵਿਚ ਹੋ ਰਹੀਆਂ ਹਨ। ਜੀ-20 ਮੈਂਬਰ ਦੇਸ਼ਾਂ ਦੇ ਵਫਦ ਦੇ ਹਰਿਆਣਾ ਆਗਮਨ ‘ਤੇ ਮਹਿਮਾਨਨਿਵਾਜੀ ਦੀ ਭਾਵਨਾ ਨਾਲ ਸੂਬਾ ਸਰਕਾਰ ਉਨ੍ਹਾਂ ਦਾ ਮਹਿਮਾਨ ਸਤਿਕਾਰ ਕਰੇਗੀ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ ਜੀ-20 ਦੀ ਅਗਵਾਈ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ, ਇਹ ਹਰ ਭਾਰਤੀ ਲਈ ਮਾਣ ਦੀ ਗਲ ਹੈ। ਜੀ-20 ਸ਼ਿਖਰ ਸਮੇਲਨ ਦੇ ਤਹਿਤ 1 ਤੋਂ 3 ਮਾਰਚ ਤਕ ਗੁਰੂਗ੍ਰਾਮ ਵਿਚ ਏਂਟੀ ਕਰਪਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ। ਇਸ ਵਾਰ ਪੂਰੀ ਦੁਨੀਆ ਦੀ ਨਜਰ ਭਾਰਤ ‘ਤੇ ਹੈ, ਉੱਥੇ ਗੁਰੂਗ੍ਰਾਮ , ਜਿੱਥੇ ਦੁਨੀਆ ਦੀ 500 ਫਾਰਚੂਨ ਕੰਪਨੀਆਂ ਦੇ ਕਾਰਪੋਰੇਟ ਆਫਿਸ ਸਥਾਪਿਤ ਹਨ ਉਸ ਦੇ ਰਾਹੀਂ ਹਰਿਆਣਾ ਦੇ ਲਈ ਵੀ ਇਹ ਵਿਸ਼ਵ ਪੱਧਰ ‘ਤੇ ਮੁੜ ਆਪਣੀ ਪਹਿਚਾਣ ਸਥਾਪਿਤ ਕਰਨ ਦਾ ਅਨੋਖਾ ਮੌਕਾ ਹੈ।

ਜੀ-20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਹਰਿਆਣਾਵੀਂ ਸਭਿਆਚਾਰ ਅਤੇ ਖਾਣ-ਪੀਣ ਨਾਲ ਹੋਣਗੇ ਰੁਬਰੂ

ਗੁਰੂਗ੍ਰਾਮ ਵਿਚ ਜਿੱਥੇ ਇਕ ਪਾਸੇ ਇੰਨ੍ਹਾਂ ਮੀਟਿੰਗਾਂ ਰਾਹੀਂ ਗਲੋਬਲ ਵਲਡ ਦੀ ਝਲਕ ਦਿਖੇਗੀ, ਉੱਥੇ ਦੂਜੇ ਪਾਸੇ ਵਿਦੇਸ਼ੀ ਮਹਿਮਾਨਾਂ ਨੂੰ ਹਰਿਆਣਾ ਦੀ ਖੁਸ਼ਹਾਲ ਸਭਿਆਚਾਰ ਨੂੰ ਵੀ ਕਰੀਬ ਤੋਂ ਦੇਖਣ ਦਾ ਮੋਕਾ ਮਿਲੇਗਾ। ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਨੇ ਇਸ ਦੇ ਲਈ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੀ-20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਗੁਰੂਗ੍ਰਾਮ ਦੇ ਸੈਕਟਰ-29 ਵਿਚ ਸਥਿਤ ਮਿਯੂਜਿਓ ਕੈਮਰਾ (ਮਿਉਜੀਅਮ) ਦਾ ਵੀ ਦੌਰਾ ਕਰਵਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਹ ਅਨੋਖਾ ਮਿਉਜੀਅਮ ਕਾਫੀ ਦਿਲਚਸਪ ਜਾਣਕਾਰੀਆਂ ਤੋਂ ਪਰਿਪੂਰਣ ਹੈ। ਇਸ ਤੋਂ ਇਲਾਵਾ, ਸੁਲਤਾਨਪੁਰ ਪੰਛੀ ਸੈਂਚੁਰੀ ਦਾ ਵੀ ਦੌਰਾ ਕਰਵਾਉਣਾ ਪ੍ਰਸਤਾਵਿਤ ਹੈ। ਇਸ ਵਿਸ਼ਾਲ ਕੁਦਰਤੀ ਝੀਲ ਵਿਚ ਸਾਈਬੇਰਿਅਨ ਪੰਛੀਆਂ ਦੀ ਲਗਭਗ 100 ਪ੍ਰਜਾਤੀਆਂ ਆਉਂਦੀਆਂ ਹਨ, ਜੋ ਮੁੱਖ ਖਿੱਚ ਦਾ ਕੇਂਦਰ ਹਨ।

ਹਰਿਆਣਾ ਦੀ ਪਹਿਚਾਣ ਬਣ ਚੁੱਕੇ ਕੌਮਾਂਤਰੀ ਸੂਰਜਕੁੰਡ ਕ੍ਰਾਫਟ ਮੇਲੇ ਰਾਹੀਂ ਵੀ ਜੀ-20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਦੇਸ਼-ਵਿਦੇਸ਼ ਦੇ ਕਲਾਕਾਰਾਂ ਦੀ ਕਲਾਕ੍ਰਿਤੀਆਂ , ਹੈਂਡਲੂਮਸ, ਹੈਂਡੀਕ੍ਰਾਫਟ ਅਤੇ ਸਭਿਆਚਾਰਕ ਤਾਨੇ-ਬ;ਨੇ ਦੀ ਖੁਸ਼ਹਾਲ ਅਤੇ ਵਿਵਿਧਤਾ ਦੇਖਣ ਨੂੰ ਮਿਲੇਗੀ। ਇਸ ਦੇ ਨਾਲ-ਨਾਲ ਸਰਕਾਰ ਨੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਝੱਜਰ ਦੇ ਪ੍ਰਤਾਪਗੜ੍ਹ ਫਾਰਮ ਦਾ ਦੌਰਾ ਕਰਵਾਉਣ ਦੀ ਵੀ ਯੋਜਨਾ ਬਣਾਈ ਹੈ। ਇਸ ਫਾਰਮ ਵਿਚ ਮਹਿਮਾਨਾਂ ਨੂੰ ਹਰਿਆਣਾ ਦੇ ਪਾਰੰਪਰਿਕ ਜਨਜੀਵਨ ‘ਤੇ ਅਧਾਰਿਕ ਖੇਡ-ਕੂਦ, ਕਲਾ ਸਭਿਆਚਾਰ, ਖਾਣ-ਪੀਣ, ਖੇਤੀਬਾੜੀ, ਬਾਗਬਾਨੀ ਤੇ ਪਸ਼ੂਪਾਲਣ ਨਾਲ ਜੁੜੀ ਗਤੀਵਿਧੀਆਂ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸਤੋਂ ਇਲਾਵਾ, ਹਰਿਆਣਾ ਦੀ ਵਿਕਾਸ ਗਾਥਾ ਤੇ ਸਭਿਆਚਾਰਕ ਵਿਰਾਸਤ ਨੂੰ ਥੀਮ ਕਾਰਨਰ ਰਾਹੀਂ ਪ੍ਰਦਰਸ਼ਿਤ ਵੀ ਕੀਤਾ ਜਾਵੇਗਾ।

ਸਾਲ 2023 ਨੂੰ ਭਾਰਤ ਤੋਂ ਇਲਾਵਾ ਵਿਸ਼ਵ ਪੱਧਰ ‘ਤੇ ਵੀ ਕੌਮਾਂਤਰੀ ਮਿਲੇਟਸ ਸਾਲ ਵਜੋ ਮਨਾਇਆ ਜਾ ਰਿਹਾ ਹੈ। ਮੋਟਾ ਅਨਾਜ-ਸਿਹਤ ਦੇ ਲਈ ਲਾਭਕਾਰੀ , ਇਸੀ ਸੰਦੇਸ਼ ਦੇ ਨਾਲ ਮਹਿਮਾਨਾਂ ਨੂੰ ਹਰਿਆਣਵੀਂ ਭੋਜ ਵਿਸ਼ੇਸ਼ਕਰ ਮੋਟੇ ਅਨਾਜ ਤੋਂ ਬਣੇ ਭੋਜਨ ਵੀ ਪਰੋਸੇ ਜਾਣਗੇ।

ਜੀ-20 ਮੀਟਿੰਗ – ਜਨਭਾਗੀਦਾਰੀ ਮੁਹਿੰਮ

ਜੀ-20 ਸ਼ਿਖਰ ਸਮੇਲਨ ਨੂੰ ਇਕ ਜਨਭਾਗੀਦਾਰੀ ਮੁਹਿੰਮ ਬਨਾਉਣ ਲਈ ਰਾਜ ਸਰਕਾਰ ਦਾ ਯਤਨ ਹੈ। ਇਸ ਦੇ ਲਈ ਉੱਚ ਸਿਖਿਆ ਵਿਭਾਗ ਵੱਲੋਂ ਫਰਵਰੀ ਮਹੀਨੇ ਦੌਰਾਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਭਾਰਤ ਦੀ ਜੀ-20 ਅਗਵਾਈ ਤੇ ਗੁਰੂਗ੍ਰਾਮ ਵਿਚ ਏਂਟੀ ਕਰਪਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਵਿਸ਼ਿਆਂ ‘ਤੇ ਸੈਮੀਨਾਰ , ਲੇਖ-ਲੇਖਨ, ਮੁਕਾਬਲਿਆਂ ਤੇ ਹੋਰ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਨਾਲ ਨੌਜੁਆਨਾ, ਵਿਸ਼ੇਸ਼ਕਰ ਸਕੂਲ, ਕਾਲਜ ਦੇ ਵਿਦਿਆਰਥੀਆਂ ਨੂੰ ਵਿਸ਼ਵ ਵਿਚ ਜੀ-20 ਦੇਸ਼ਾਂ ਦੇ ਮਹਤੱਵ ਤੇ ਭੁਮਿਕਾ ਦੇ ਬਾਰੇ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ, ਸਭਿਆਚਾਰਕ ਟੀਮਾਂ ਵੱਲੋਂ ਨੁਕੱੜ ਨਾਟਕ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤਰ੍ਹਾ, ਇਸ ਸ਼ਿਖਰ ਸਮੇਲਨ ਨੂੰ ਇਕ ਜਨਭਾਗੀਦਾਰੀ ਮੁਹਿੰਮ ਬਨਾਉਣ ਦਾ ਟੀਚਾ ਪੂਰਾ ਹੋਵੇਗਾ।

ਟ੍ਰਾਂਸਪੋਰਟ ਬੇੜੇ ਵਿਚ ਹੋਣਗੀਆਂ ਦੋ ਹਜਾਰ ਨਵੀਂਆਂ ਬੱਸਾਂ – ਟ੍ਰਾਂਸਪੋਰਟ ਮੰਤਰੀ

ਚੰਡੀਗੜ੍ਹ, 17 ਜਨਵਰੀ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਟ੍ਰਾਂਸਪੋਰਟ ਬੇੜੇ ਵਿਚ ਮਾਰਚ-2023 ਤਕ ਦੋ ਹਜਾਰ ਨਵੀਂਆਂ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਰੋਡਵੇਜ ਨੂੰ ਮਜਬੂਤੀ ਦੇਣ ਲਈ ਮਜਬੂਤ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਆਵਾਜਾਈ ਨੂੰ ਹੋਰ ਵੱਧ ਸੁਗਮ ਰਹਿ ਸਕੇ।

ਟ੍ਰਾਂਸਪੋਰਟ ਮੰਤਰੀ ਸੋਨੀਪਤ ਵਿਚ ਜਿਲ੍ਹਾ ਪਰਿਵਾਦ ਅਤੇ ਹੱਲ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੀ ਸੁਣਵਾਈ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਏਜੰਡਾ ਵਿਚ ਸ਼ਾਮਿਲ 10 ਵਿੱਚੋਂ 6 ਸ਼ਿਕਾਇਤਾਂ ਦਾ ਹੱਲ ਮੌਕੇ ‘ਤੇ ਹੀ ਕੀਤਾ। ਬਾਕੀ ਚਾਰ ਸ਼ਿਕਾਇਤਾਂ ਦੇ ਹੱਲ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਅਗਲੀ ਮੀਟਿੰਗ ਲਈ ਲੰਬਿਤ ਰੱਖਣ।

ਸਰਪੰਚਕਾਂ ਵੱਲੋਂ ਈ-ਟੇਂਡਰਿੰਗ ਦੇ ਵਿਰੋਧ ਦੇ ਸੁਆਲ ਦੇ ਜਵਾਬ ਵਿਚ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਲਈ ਇਹ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਸੱਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਸਰਕਾਰ ਨੇ ਪੰਚਾਇਤਾਂ ਨੂੰ 850 ਕਰੋੜ ਰੁਪਏ ਦੀ ਰਕਮ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਸਾਸ਼ਨਿਕ ਮੰਜੂਰੀ ਦੇ ਵੀ ਅਧਿਕਾਰ ਦਿੱਤੇ ਹਨ।

ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਲਲਿਤ ਸਿਵਾਚ ਸਮੇਤ ਕਈ ਅਧਿਕਾਰੀ ਵੀ ਮੌਜੂਦ ਰਹੇ।

ਪੀਪੀਪੀ ਕੈਂਪਾਂ ਵਿਚ ਵਿਸ਼ੇਸ਼ ਆਧਾਰ ਅਪਡੇਟਿੰਗ ਕਾਊਂਟਰ ਲਗਾਏ ਜਾਣਗੇ – ਮੁੱਖ ਸਕੱਤਰ

ਚੰਡੀਗੜ੍ਹ, 17 ਜਨਵਰੀ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਨਾਗਰਿਕਾਂ ਦੀ ਸਹੂਲਤ ਤਹਿਤ ਸੂਬਾ ਸਰਕਾਰ ਵੱਲੋਂ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਕੈਂਪਾਂ ਵਿਚ ਆਧਾਰ ਅਪਡੇਟ ਕਰਨ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਜਾਣਗੇ।

ਮੁੱਖ ਸਕੱਤਰ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ, ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਾ ਮੁੱਖ ਦਫਤਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਆਧਾਰ ਅਪਡੇਸ਼ਨ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ।

ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਈ-ਦਿਸ਼ਾ ਕੇਂਦਰਾਂ ‘ਤੇ ਆਈਰਿਸ ਸਕੈਨਰ ਦੀ ਉਪਲਬਧਤਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਧਾਰ ਪ੍ਰਮਾਣੀਕਰਣ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਲ੍ਹਾ ਮੁੱਖ ਦਫਤਰ ਪੱਧਰ ‘ਤੇ ਆਨਲਾਇਨ ਅਤੇ ਆਫਲਾਇਨ ਸਿਖਲਾਈ ਕਂੈਪ ਪ੍ਰਬੰਧਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਅਧਿਕਾਰੀਆਂ ਨੂੰ ਆਧਾਰ ਪ੍ਰਮਾਣੀਕਰਣ ਦੇ ਸਬੰਧ ਵਿਚ ਸਿਖਲਾਈ ਦਿੱਤਾ ਜਾ ਸਕੇ, ਜਿਸ ਤੋਂ ਉਨ੍ਹਾਂ ਨੁੰ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿਚ ਤੇਜੀ ਲਿਆਉਣ ਵਿਚ ਮਦਦ ਮਿਲੇਗੀ।

ਮੁੱਖ ਸਕੱਤਰ ਨੇ ਜਿਲ੍ਹਾ ਮੁੱਖ ਦਫਤਰ ਦੇ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਆਧਾਰ ਤਸਦੀਕ ਕਿਯੂਆਰ ਕੋਡ ਸਕੈਨਰ ਏਪਲੀਕੇਸ਼ਨ ਐਮ ਆਧਾਰ ਦੀ ਵਰਤੋ ਦੇ ਬਾਰੇ ਵਿਚ ਹੋਰ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਡੁਪਲੀਕੇਸੀ ਦੀ ਜਾਂਚ ਕੀਤੀ ਜਾ ਸਕੇ ਅਤੇ ਜਨਤਾ ਨੁੰ ਦਿੱਤੀ ਜਾਣ ਵਾਲੀ ਸੇਵਾਵਾਂ ਦਾ ਗਲਤ ਢੰਗ ਨਾਲ ਲਾਭ ਲੈਣ ਵਾਲਿਆਂ ‘ਤੇ ਕੰਟਰੋਲ ਕੀਤਾ ਜਾ ਸਕੇ। ਨਵੀਂ ਵਿਕਸਿਤ ਐਮਆਧਾਰ , ਆਧਾਰ ਕਿਯੂਆਰ ਸਕੈਨਰ ਏਪਲੀਕੇਸ਼ਨ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਨੂੰ ਪ੍ਰਮਾਣਿਤ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ, ਇਹ ਵਿਅਕਤੀ ਦੇ ਨਾਂਅ ਦੇ ਕੁੱਝ ਅੱਖਰ ਜਾਂ ਨੰਬਰ, ਜਨਮ ਮਿੱਤੀ, ਪਤਾ, ਲਿੰਗ, ਫੋਟੋ , ਮੋਬਾਇਲ ਅਤੇ ਹਸਤਾਖਰ ਆਦਿ ਪ੍ਰਦਰਸ਼ਿਤ ਕਰਦੀ ਹੈ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਧਾਰ ਵੈਲੀਡੇਸ਼ਨ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਜਿਨ੍ਹਾਂ ਨਾਗਰਿਕਾਂ ਦੇ ਆਧਾਰ ਕਾਰਡ ਬਣੇ ਹੋਏ 10 ਸਾਲ ਤੋਂ ਵੱਧ ਸਮੇਂ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪਿਛਲੇ 10 ਸਾਲਾਂ ਵਿਚ ਆਪਣੇ ਆਧਾਰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਦਾ ਲਗਾਤਾਰ ਲਾਭ ਚੁੱਕਣ ਦੇ ਲਈ ਪਹਿਚਾਣ ਦੇ ਪ੍ਰਮਾਣ (ਪੀਓਆਈ) ਅਤੇ ਪਤੇ ਦੇ ਪ੍ਰਮਾਣ (ਪੀਓਏ) ਦੇ ਵੈਧ ਦਸਤਾਵੇਜਾਂ ਦੇ ਨਾਲ ਆਧਾਰ ਅਪਡੇਟ ਕਰ ਕੇ ਆਪਣੇ ਆਧਾਰ ਵੇਰਵੇ ਨੂੰ ਫਿਰ ਤੋਂ ਤਸਦੀਕ ਕਰਨ ਦੀ ਜਰੂਰਤ ਹੈ।

ਮੀਟਿੰਗ ਵਿਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸੂਚਨਾ, ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਯੂਆਈਡੀਏਆਈ, ਖੇਤਰੀ ਦਫਤਰ ਚੰਡੀਗੜ੍ਹ ਦੀ ਉੱਪ ਮਹਾਨਿਦੇਸ਼ਕ ਭਾਵਨਾ ਗਰਗ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Share