ਨਵੀਂ ਪਹਿਲ – ਮੈਰਿਟ ਆਧਾਰ ‘ਤੇ ਐਚਕੇਆਰਐਨ ਰਾਹੀਂ ਹੋਈ ਅਧਿਆਪਕਾਂ ਦੀ ਨਿਯੁਕਤੀਆਂ ਮੁੱਖ ਮੰਤਰੀ ਨੇ ਦੋ ਹਜਾਰ ਤੋਂ ਵੱਧ ਅਧਿਆਪਕਾਂ ਨੂੰ ਆਫਰ ਕੀਤੇ ਨਿਯੁਕਤੀ ਪੱਤਰ.

.

ਚੰਡੀਗੜ੍ਹ, 23 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਹੇਠ ਸੂਬਾ ਸਰਕਾਰ ਪਾਰਦਰਸ਼ੀ ਢੰਗ ਨਾਲ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਨਿਯੁਕਤੀਆਂ ਕਰ ਰਹੀ ਹੈ। ਪਹਿਲਾਂ ਸਰਕਾਰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਰਾਹੀਂ ਕੀਤੀ ਜਾ ਰਹੀ ਭਰਤੀਆਂ ਵਿਚ ਪਾਰਦਰਸ਼ਿਤਾ ਲਿਆਈ ਅਤੇ ਪਰਚੀ ਨੂੰ ਖਤਮ ਕਰ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ। ਉੱਥੇ ਹੀ ਹੁਣ ਮੁੱਖ ਮੰਤਰੀ ਦੇ ਨਿਰਦੇਸ਼ ‘ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਜਰਇਏ ਵੀ ਮੈਰਿਟ ਆਧਾਰ ‘ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਮੁੱਖ ਮੰਤਰੀ ਨੇ ਇਕ ਕਲਿਕ ਰਾਹੀਂ ਲਗਭਗ 2075 ਟੀਜੀਟੀ ਅਤੇ ਪੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਆਫਰ ਕੀਤੇ।

ਅਧਿਆਪਕਾਂ ਦੇ ਇੰਨ੍ਹਾਂ ਅਹੁਦਿਆਂ ਦੇ ਲਈ ਰਜਿਸਟ੍ਰੇਸ਼ਣ ਦੀ ਆਖੀਰੀ ਮਿੱਤੀ 6 ਨਵੰਬਰ, 2022 ਸੀ ਅਤੇ ਮੁੱਖ ਮੰਤਰੀ ਨੇ ਅੱਜ ਸਿਰਫ 17 ਦਿਨਾਂ ਵਿਚ 2075 ਉਮੀਦਵਾਰਾਂ ਨੂੰ ਪੀਜੀਟੀ ਤੇ ਟੀਜੀਟੀ ਅਧਿਆਪਕਾਂ ਦੇ ਲਈ ਨਿਯੁਕਤੀ ਪੱਤਰ ਜਾਰੀ ਕੀਤੇ। ਇਹ ਨਿਯੁਕਤੀਆਂ ਉਨ੍ਹਾਂ ਸਕੂਲਾਂ ਵਿਚ ਕੀਤੀਆਂ ਗਈਆਂ ਹੈ ਜਿੱਥੇ ਰੇਸ਼ਨਲਾਇਜੇਸ਼ਨ ਦੇ ਬਾਅਦ ਅਧਿਆਪਕਾਂ ਦੀ ਕਮੀ ਪਾਈ ਗਈ ਸੀ। ਇਸ ‘ਤੇ ਤੁਰੰਤ ਐਕਸ਼ਨ ਲੈਂਦੇ ਹੋਏ ਸੂਬਾ ਸਰਕਾਰ ਨੇ ਫੌਰੀ ਤੌਰ ‘ਤੇ ਇੰਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਹੈ ਤਾਂ ਜੋ ਬੱਚਿਆਂ ਦੀ ਪੜਾਈ ਵਿਚ ਰੁਕਾਵਟ ਨਾ ਹੋ ਸਕੇ। ਹਾਲਾਂਕਿ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਅਧਿਆਪਕਾਂ ਦੀ ਨਿਯਮਤ ਭਰਤੀਆਂ ਲਈ ਵੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ ਪੀਜੀਟੀ ਦੇ 3863 ਅਹੁਦਿਆਂ ਲਈ ਬਿਨੈ ਮੰਗੇ ਹਨ। ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਕੀਤੀ ਜਾਣ ਵਾਲੀ ਭਰਤੀ ਪ੍ਰਕ੍ਰਿਆ ਵਿਚ ਸਮੇਂ ਲੱਗ ਜਾਂਦਾ ਹੈ ਪਰ ਹੁਣ ਜਿਸ-ਜਿਸ ਵਿਭਾਗ ਵਿਚ ਕਰਮਚਾਰੀਆਂ ਦੀ ਜਰੂਰਤ ਹੈ ਉੱਥੇ ਲਈ ਨਿਗਮ ਰਾਹੀਂ ਭਰਤੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਊਟਸੋਰਸਿੰਗ ਪੋਲਿਸੀ -1 ਦੇ ਤਹਿਤ ਸੇਵਾ ਪ੍ਰਦਾਤਾਵਾਂ ਵੱਲੋਂ ਕਰਮਚਾਰੀਆਂ ਦੇ ਸ਼ੋਸ਼ਨ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਇਸ ਲਈ ਉਨ੍ਹਾਂ ਨੇ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕਰਨ ਦਾ ਫੈਸਲਾ ਕੀਤਾ। ਹੁਣ ਆਊਟਸੋਰਸਿੰਗ ਪੋਲਿਸੀ-1 ਦੇ ਤਹਿਤ ਸਾਰੇ ਠੇਕਾ ਕਰਮਚਾਰੀਆਂ ਦੀ ਨਿਯੁਕਤੀ ਇਸ ਨਿਗਮ ਰਾਹੀਂ ਹੋ ਰਹੀ ਹੈ। ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਵਿਚ ਪਹਿਲਾਂ ਤੋਂ ਲੱਗੇ 90 ਹਜਾਰ ਤੋਂ ਵੱਧ ਕਰਮਚਾਰੀਆਂ ਨੂੰ ਨਿਗਮ ਰਾਹੀਂ ਸਮਾਯੋਜਿਤ ਕੀਤਾ ਜਾ ਚੁੱਕਾ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਐਮ ਪਾਂਡੂਰੰਗ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜੇਲ ਸੁਧਾਰਾਂ ‘ਤੇ ਗਠਨ ਸੰਸਦ ਦੀ ਸਥਾਈ ਕਮੇਟੀ ਨੇ ਹਰਿਆਣਾ ਦੀ ਜੇਲਾਂ ਵਿਚ ਹੋ ਰਹੇ ਸੁਧਾਰਾਂ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 23 ਨਵੰਬਰ – ਜੇਲ ਸੁਧਾਰਾਂ ‘ਤੇ ਗਠਨ ਸੰਸਦ ਦੀ ਸਥਾਈ ਕਮੇਟੀ ਨੇ ਹਰਿਆਣਾ ਦੀ ਜੇਲਾਂ ਵਿਚ ਹੋ ਰਹੇ ਸੁਧਾਰਾਂ ਦੀ ਸ਼ਲਾਘਾ ਕੀਤੀ ਹੈ। ਕਮੇਟੀ ਦੇ ਚੇਅਰਮੈਨ ਸੁਸ਼ੀਲ ਮੋਦੀ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਨੇ 15 ਨਵੰਬਰ, 2022 ਨੂੰ ਹਰਿਆਣਾ ਦੀ ਵੱਖ-ਵੱਖ ਜੇਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਵਿਜੀਟਰ ਰਜਿਸਟਰ ਵਿਚ ਲਿਖਿਆ, ਬਹੁਤ ਬਿਹਤਰੀਨ ਵਿਵਸਥਾ, ਅਜਿਹਾ ਲੱਗ ਰਿਹਾ ਹੈ ਕਿ ਘਰ ਵਰਗੀ ਵਿਵਸਥਾ ਹੈ, ਬਹੁਤ-ਬਹੁਤ ਵਧਾਈ।

ਇਹ ਜਾਣਕਾਰੀ ਅੱਜ ਹਰਿਆਣਾ ਦੇ ਜੇਲ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਇਕ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਲ ਸੁਧਾਰਾਂ ਦੇ ਲਈ ਹਰਿਆਣਾ ਵਿਚ ਬਹੁਤ ਕੁੱਝ ਕੀਤਾ ਜਾ ਰਿਹਾ ਹੈ। ਇਸੀ ਲੜੀ ਵਿਚ ਅਸੀਂ ਪਿਛਲੇ ਦਿਨਾਂ ਹਰਿਆਣਾ ਦੀ ਸਾਰੀ ਜੇਲਾਂ ਦੇ ਸੁਪਰੀਟੈਂਡੇਂਟ, ਡੀਜੀਪੀ (ਜੇਲ), ਹਰਿਆਣਾ ਪੁਲਿਸ ਮਹਾਨਿਦੇਸ਼ਕ ਅਤੇ ਤਿਹਾੜ ਜੇਲ ਦਿੱਲੀ ਦੇ ਅਧਿਕਾਰੀਆਂ ਦੇ ਨਾਲ ਲੰਬੀ ਮੀਟਿੰਗ ਕੀਤੀ। ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਇਸ ਮੀਟਿੰਗ ਵਿਚ ਹੋਈ ਚਰਚਾ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਸਕਾਰਪਿਓ ਗੱਡੀ ਜੇਲ ਸਪੁਰਡੈਂਟਾਂ ਨੂੰ ਦੇਣ ਲਈ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ।

ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਹੁਣ ਕੈਦੀਆਂ ਨੂੰ ਰਾਤ ਦਾ ਖਾਣਾ ਵੀ ਸਹੀ ਸਮੇਂ ਦਿੱਤਾ ਜਾਂਦਾ ਹੈ, ਜੋ ਪਹਿਲਾਂ ਸ਼ਾਮ 4 ਵਜੇ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਦਾਦਰੀ ਤੇ ਫਤਿਹਾਬਾਦ ਦੋ ਜੇਲਾਂ ਬਣ ਕੇ ਤਿਆਰ ਹੋ ਗਈਆਂ ਹਨ। ਰੋਹਤਕ ਦੀ ਜੇਲ ਦਾ ਵੀ ਨਿਰਮਾਣ ਕਾਰਜ ਜਾਰੀ ਹੈ, ਜੋ ਲਗਭਗ ਡੇਢ ਸਾਲ ਵਿਚ ਪੂਰਾ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜੇਲਾਂ ਵਿਚ ਗੀਤਾ ਮਨੀਸ਼ੀ ਸ੍ਰੀ ਗਿਆਨਾਨੰਦ ਮਹਾਰਾਜ ਤੇ ਅਵਦੇਸ਼ਾਨੰਦ ਮਹਾਰਾਜ ਤੋਂ ਵੀ ਪ੍ਰਵਚਨ ਕਰਵਾਏ ਜਾ ਰਹੇ ਹਨ ਤਾਂ ਜੋ ਕੈਦੀਆਂ ਦੇ ਆਚਰਣ ਵਿਚ ਸੁਧਾਰ ਹੋਵੇ। ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਕੁਰੂਕਸ਼ੇਤਰ ਜੇਲ ਦੇ ਬਾਹਰ ਪੈਟਰੋਲ ਪੰਪ ਖੋਲਿਆ ਗਿਆ ਹੈ, ਜਿੱਥੇ ਕੈਦੀ ਹੀ ਪੂਰਾ ਕੰਮ ਕਰਦੇ ਹਨ, ਜੋ ਜਲੇ ਸੁਧਾਰਾਂ ਦੇ ਮਾਮਲੇ ਵਿਚ ਇਕ ਚੰਗਾ ਯਤਨ ਹੈ।

ਹਰਿਆਣਾ ਵਿਧਾਨਸਭਾ ਸਦਨ ਦੇ ਲਈ ਵੱਖ ਤੋਂ ਚੰਡੀਗੜ੍ਹ ਵਿਚ ਜਮੀਨ ਦੇ ਅਲਾਟਮੈਂਟ ਦਾ ਪੰਜਾਬ ਦੇ ਨੇਤਾਵਾਂ ਵੱਲੋਂ ਕੀਤੇ ਜਾ ਰਹੇ ਵਿਰੋਧ ‘ਤੇ ਪੁੱਛੇ ਜਾਣ ‘ਤੇ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ 1966 ਵਿਚ ਜਦੋਂ ਹਰਿਆਣਾ ਪੰਜਾਬ ਤੋਂ ਵੱਖ ਹੋਇਆ ਤਾਂ ਉਸ ਸਮੇਂ ਚੰਡੀਗੜ੍ਹ ਵਿਚ ਹਿਮਾਚਲ ਪ੍ਰਦੇਸ਼ ਦਾ ਵੀ ਹਿੱਸਾ ਸੀ। ਸ਼ਾਹ ਕਮਿਸ਼ਨ ਨੇ ਚੰਡੀਗੜ੍ਹ ‘ਤੇ ਹਰਿਆਣਾ ਦਾ ਹੱਕ ਕਰਾਰ ਦਿੱਤਾ ਸੀ ਅਤੇ ਕਮਿਸ਼ਨ ਦੇ ਦੋ ਮੈਂਬਰਾਂ ਨੇ ਚੰਡੀਗੜ੍ਹ ਨੁੰ ਹਿੰਦੀ ਭਾਸ਼ੀ ਖੇਤਰ ਮੰਨਦੇ ਹੋਏ ਹਰਿਆਣਾ ਦੇ ਪੱਖ ਵਿਚ ਆਪਣਾ ਵੋਟ ਦਿੱਤਾ ਸੀ। ਪੰਜਾਬ ਵਿਚ ਉਸ ਸਮੇਂ ਅਕਾਲੀ ਨੇਤਾ ਸ੍ਰੀ ਤਾਰਾ ਸਿੰਘ ਅਤੇ ਫਤਿਹ ਸਿੰਘ ਵਰਗੇ ਨੇਤਾਵਾਂ ਦਾ ਦਬਦਬਾ ਸੀ। ਉਸ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਵੋਟ ਬੈਂਕ ਦੇ ਚੱਕਰ ਵਿਚ ਚੰਡੀਗੜ੍ਹ ‘ਤੇ ਹਰਿਆਣਾ ਦੇ ਹੱਕ ‘ਤੇ ਰੋਕ ਲਗਾ ਦਿੱਤੀ, ਜਦੋਂ ਕਿ ਇਹ ਮਾਮਲਾ ਪੂਰੀ ਤਰ੍ਹਾ ਨਾਲ ਕੇਂਦਰ ਸਰਕਾਰ ਦਾ ਸੀ ਅਤੇ ਚੰਡੀਗੜ੍ਹ ਨੂੰ ਕੇਂਦਰਸ਼ਾਸਿਤ ਸੂਬਾ ਐਲਾਨ ਕਰ ਦਿੱਤਾ।

ਹਰਿਆਣਾ ਸਰਕਾਰ ਨੇ ਸੂਬੇ ਵਿਚ ਸਕੂਲਾਂ ਦੇ ਸਮੇਂ ਵਿਚ ਇਕ ਦਸੰਬਰ, 2022 ਤੋਂ ਬਦਲਾਅ ਕੀਤਾ

ਚੰਡੀਗੜ੍ਹ, 23 ਨਵੰਬਰ – ਹਰਿਆਣਾ ਸਰਕਾਰ ਨੇ ਸੂਬੇ ਵਿਚ ਸਕੂਲਾਂ ਦੇ ਸਮੇਂ ਵਿਚ ਇਕ ਦਸੰਬਰ, 2022 ਤੋਂ ਬਦਲਾਅ ਕਰ ਦਿੱਤਾ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਕਲ ਸ਼ਿਫਟ ਦੇ ਸਕੂਲਾਂ ਦਾ ਸਮੇਂ ਸਵੇਰੇ 9:30 ਤੋਂ ਦੁਪਹਿਰ 3:30 ਵਜੇ ਤਕ ਰਹੇਗਾ। ਇਸ ਤੋਂ ਇਲਾਵਾ, ਡਬਲ ਸ਼ਿਫਟ ਵਾਲੇ ਸਕੂਲਾਂ ਵਿਚ ਪਹਿਲੀ ਸ਼ਿਫਟ ਦਾ ਸਮੇਂ ਸਵੇਰੇ 7:55 ਵਜੇ ਤੋਂ ਦੁਪਹਿਰ 12:30 ਵਜੇ ਤਕ ਅਤੇ ਦੂਜੀ ਸ਼ਿਫਟ

12:40 ਤੋਂ ਸ਼ਾਮ 5:15 ਤਕ ਰਹੇਗਾ।

ਸਕੂਲ ਸਿਖਿਆ ਮੁੱਖ ਦਫਤਰ ਵੱਲੋਂ ਇਸ ਬਾਰੇ ਵਿਚ ਸੂਬੇ ਦੇ ਸਾਰੇ ਜਿਲ੍ਹਾ ਸਿਖਿਆ ਅਧਿਕਾਰੀ ਅਤੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀ ਨੂੰ ਆਪਣੇ ਆਪਣੇ ਸੁਬੋਰਡੀਨੇਟ ਸਕੂਲਾਂ ਨੂੰ ਸਬੰਧਿਤ ਸੂਚਨਾ ਭੇਜਣ ਦੇ ਨਿਰਦੇਸ਼ ਦਿੱਤੇ ਹਨ ਕਿ 1 ਦਸੰਬਰ ਤੋਂ ਉਪਰੋਕਤ ਆਦੇਸ਼ ਲਾਗੂ ਹੋਣਗੇ।

************

ਚੰਡੀਗੜ੍ਹ, 23 ਨਵੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸ੍ਰੀ ਰਾਜੇਂਦਰ ਕੁਮਾਰ ਮੀਣਾ ਪੁਲਿਸ ਸੁਪਰਡੈਂਟ (ਆਈਟੀ) ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਰਾਜਪਾਲ ਦੇ ਏਡੀਸੀ (ਪੀ) ਦਾ ਵੱਧ ਕਾਰਜਭਾਰ 30 ਨਵੰਬਰ ਤਕ ਸੌਂਪਿਆ ਗਿਆ ਹੈ।

ਇਸ ਤੋਂ ਇਲਾਵਾ, ਸੁਮੇਰ ਸਿੰਘ ਐਚਪੀਐਸ ਐਸਪੀ/ਐਚਪੀਯੂ ਨੂੰ ਏਡੀਸੀ (ਐਮ) ਦਾ ਕਾਰਜਭਾਰ ਸਕਾਡ੍ਰਨ ਲੀਡਰ ਮੋਹਨ ਕ੍ਰਿਸ਼ਣ ਪੀ ਕੇ ਛੁੱਟੀ ਸਮੇਂ ਦੌਰਾਨ ਸੌਂਪਿਆ ਗਿਆ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਰਾਸ਼ਟਰਪਤੀ ਦੇ ਪ੍ਰਸਤਾਵਿਤ ਦੌਰੇ ਦੌਰਾਨ ਉਪਰੋਕਤ ਦੋਵਾਂ ਅਧਿਕਾਰੀ 24 ਨਵੰਬਰ ਤੋਂ 30 ਨਵੰਬਰ ਤਕ ਹਰਿਆਣਾ ਰਾਜਭਵਨ ਵਿਚ ਮੌਜੂਦ ਰਹਿਣਗੇ।

ਜੰਗਮ ਜੋਗੀ ਪਰੰਪਰਾ ਨੂੰ ਜਿੰਦਾ ਰੱਖ ਰਹੇ ਨੌਜੁਆਨ ਕਲਾਕਾਰ, ਗੀਤਾ ਜੈਯੰਤੀ ਵਰਗੇ ਮਹਾਉਤਸਵ ਪ੍ਰਬੰਧਿਤ ਕਰਨ ‘ਤੇ ਮੁੱਖ ਮੰਤਰੀ ਦਾ ਪ੍ਰਗਟਾਇਨ ਧੰਨਵਾਦ

ਪੇਸ਼ੇ ਤੋਂ ਪੇਂਟਰ ਤਿੰਨ ਨੌਜੁਆਨ, ਪੁਸ਼ਤੈਨੀ ਪਰੰਪਰਾ ਨੂੰ ਜਿੰਤਾ ਰੱਖਣ ਲਈ ਗੁਨਗੁਨਾ ਰਹੇ ਜੰਗਮ ਜੋਗੀ ਦੇ ਭਜਨ

ਕੌਮਾਂਤਰੀ ਗੀਤਾ ਮਹਾ ਉਤਸਵ ਵਿਚ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਹਨ ਕਲਾਕਾਰ

ਚੰਡੀਗੜ੍ਹ, 23 ਨਵੰਬਰ – ਨੌਜੁਆਨ ਪੀੜੀ ਜੇਕਰ ਪਰੰਪਰਾ ਨੂੰ ਜਿੰਦਾ ਰੱਖਣ ਲਈ ਅੱਗੇ ਆਵੇ ਤਾਂ ਇੲ ਮਾਣ ਦੀ ਗੱਲ ਹੈ। ਅਜਿਹਾ ਹੀ ਉਦਾਹਰਣ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਕਾਲਕਾ ਤੋਂ ਪਹੁੰਚੀ ਜੰਗਮ ਜੋਗੀ ਦੀ ਪਾਰਟੀ ਪੇਸ਼ ਕਰ ਰਹੀ ਹੈ। ਇਸ ਪਾਰਟੀ ਵਿਚ ਸ਼ਾਮਿਲ 6 ਕਲਾਕਾਰਾਂ ਵਿੱਚੋਂ 3 ਨੌਜੁਆਨ ਕਲਾਕਾਰ ਹਨ, ਜੋ ਪੇਸ਼ੇ ਤੋਂ ਪੇਂਟਰ ਹਨ ਪਰ ਆਪਣੀ ਪੁਸ਼ਤੈਨੀ ਪਰੰਪਰਾ ਨੂੰ ਜਿੰਦਾ ਰੱਖਣ ਲਈ ਜੰਗਮ ਜੋਗੀ ਦੇ ਭਜਨ ਗੁਨਗੁਨਾ ਰਹੇ ਹਨ। ਇੰਨ੍ਹਾਂ ਸਾਰੇ ਜੰਗਮ ਜੋਗੀ ਕਲਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ ਕਿ ਕੌਮਾਂਤਰੀ ਗੀਤਾ ਜੈਯੰਤੀ ਵਰਗੇ ਮਹਾਉਤਸਵ ਪ੍ਰਬੰਧਿਤ ਕੀਤੇ ਜਾ ਰਹੇ ਹਨ, ਜਿਸ ਤੋਂ ਉਨ੍ਹਾਂ ਵਰਗੇ ਕਲਾਕਾਰਾਂ ਨੂੰ ਇਕ ਮੰਚ ਮਿਲ ਰਿਹਾ ਹੈ।

ਕਾਲਕਾ ਤੋਂ ਜੰਗਮ ਜੋਗੀ ਦੀ ਪਾਰਟੀ ਲੈ ਕੇ ਕੁਰੂਕਸ਼ੇਤਰ ਆਏ ਕ੍ਰਿਸ਼ਣ ਕੁਮਾਰ ਦਾ ਕਹਿਣਾ ਹੈ ਕਿ ਅੱਜ ਦੇ ਨੌਜੁਆਨ ਪੜਾਈ-ਲਿਖਾਈ ਕਰਨ ਦੇ ਬਾਅਦ ਨੌਕਰੀ ਜਾਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਚੁਨਿੰਦਾ ਹੀ ਅਜਿਹੇ ਹੁੰਦੇ ਹਨ, ਜੋ ਆਪਣੀ ਪੁਸ਼ਤੈਨੀ ਪਰੰਪਰਾ ਨੂੰ ਬਣਾਏ ਰੱਖਣ ਲਈ ਯਤਨ ਕਰਦੇ ਹਨ ਅਤੇ ਜੰਗਮ ਜੋਗੀ ਦੇ ਭਜਨ ਗਾਨਾ ਸ਼ੁਰੂ ਕਰਦੇ ਹਨ। ਇੰਨ੍ਹਾਂ ਵਿੱਚੋਂ 22 ਸਾਲ ਦੇ ਮਨੀਸ਼, 24 ਸਾਲ ਦੇ ਅਭਿਸ਼ੇਕ ਅਤੇ 26 ਸਾਲ ਦੇ ਅਰੁਣ ਜੋ ਜੰਗਮ ਜੋਗੀ ਹਨ। ਕ੍ਰਿਸ਼ਣ ਕੁਮਾਰ ਨੇ ਦਸਿਆ ਕਿ ਤਿੰਨ੍ਹਾਂ ਕਲਾਕਾਰ ਰੋਜੀ ਰੋਟੀ ਚਲਾਉਣ ਲਈ ਤਾਂ ਪੇਂਟਰ ਹਨ ਪਰ ਉਨ੍ਹਾਂ ਨੇ ਜੰਗਮ ਜੋਗੀ ਦੀ ਪਰੰਪਰਾ ਨੂੰ ਵੀ ਅਪਣਾਇਆ। ਉਨ੍ਹਾਂ ਨੇ ਸ਼ਿਵ ਸਤੁਤੀ ਸਿੱਖੀ ਅਤੇ ਭਜਨਾਂ ਰਾਹੀਂ ਸਮਾਜ ਵਿਚ ਉਜਿਆਰਾ ਫੈਲਾ ਰਹੇ ਹਨ।

ਗੀਤਾ ਜੈਯੰਤੀ ਵਰਗੇ ਮਹਾਉਤਸਵ ਹੋਣ ਪ੍ਰਬੰਧਿਤ

ਕ੍ਰਿਸ਼ਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਤਿੰਨ ਨੌਜੁਆਨ ਤਾਂ ਉਨ੍ਹਾਂ ਨੂੰ ਮਿਲਾ ਕੇ ਤਿੰਨ ਬਜੁਰਗ ਕਲਾਕਾਰ ਵੀ ਹਨ। ਗੀਤਾ ਜੈਯੰਤੀ ਵਰਗੇ ਪ੍ਰਬੰਧ ਹੋਣ ਨਾਲ ਉਨ੍ਹਾਂ ਨੂੰ ਕੰਮ ਮਿਲਦਾ ਹੈ। ਇਸ ਤੋਂ ਊਹ ਆਪਣੀ ਪਰੰਪਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ। ਇੰਨ੍ਹਾਂ ਸਾਰੇ ਕਲਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਗੀਤਾ ਜੈਯੰਤੀ ਦਾ ਸਵਰੂਪ ਬਦਲਿਆ ਅਤੇ ਇਸ ਨੂੰ ਸਿਰਫ ਕੁਰੂਕਸ਼ੇਤਰ ਵਿਚ ਹੀ ਨਹੀਂ ਸਗੋ ਪੂਰੇ ਪ੍ਰਦੇਸ਼ ਅਤੇ ਵਿਦੇਸ਼ ਵਿਚ ਵੀ ਮਨਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਨਾਲ ਪੂਰੇ ਸੂਬੇ ਵਿਚ ਜਿਲ੍ਹਾ ਪੱਧਰ ‘ਤੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਵੱਖ-ਵੱਖ ਜਿਲ੍ਹਿਆਂ ਵਿਚ ਗੀਤਾ ਜੈਯੰਤੀ ਪ੍ਰੋਗ੍ਰਾਮਾਂ ਵਿਚ ਜੰਗਮ ਜੋਗੀ ਦੀ ਪਰੰਪਰਾ ਨੂੰ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।

ਸ਼ਿਵ ਦੇ ਭਜਨਾਂ ਦਾ ਕਰਦੇ ਹਨ ਗੁਣਗਾਨ

ਜੰਗਮ ਜੋਗੀ ਕਲਾਕਾਰ ਕ੍ਰਿਸ਼ਣ ਨੇ ਦਸਿਆ ਕਿ ਉਹ ਭਗਵਾਨ ਸ਼ਿਵ ਦੀ ਸਤੁਤੀ ਕਰਦੇ ਹਨ। ਇਸ ਵਿਚ ਉਨ੍ਹਾਂ ਦੀ ਕਥਾ ਸੁਣਾਈ ਜਾਂਦੀ ਹੈ, ਜਿਸ ਵਿਚ ਸ਼ਿਵ ਵਿਆਹ ਤੋਂ ਲੈ ਕੇ ਉਨ੍ਹਾਂ ਦੇ ਅਮਰਨਾਥ ਤਕ ਜਾਣ ਦੀ ਪੂਰੀ ਕਹਾਣੀ ਗੀਤਾਂ ਰਾਹੀਂ ਪੇਸ਼ ਹੁੰਦੀ ਹੈ। ਕ੍ਰਿਸ਼ਣ ਨੇ ਦਸਿਆ ਕਿ ਇੰਨ੍ਹਾਂ ਗੀਤਾ ਅਤੇ ਭੋਜਨਾਂ ਨੂੰ ਸਿੱਖਣ ਲਈ ਕਈ-ਕਈ ਮਹੀਨੇ ਲਗਾਤਾਰ ਅਭਿਆਸ ਕੀਤਾ ਜਾਂਦਾ ਹੈ।

ਚੰਡੀਗੜ੍ਹ, 23 ਨਵੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਬੰਧਿਤ ਭਾਰਤ ਕੌਮਾਂਤਰੀ ਵਪਾਰ ਮੇਲੇ ਵਿਚ ਸਟਾਲਾਂ ‘ਤੇ ਉਪਲਬਧ ਉਤਪਾਦ ਨਿਰਮਾਤਾਵਾਂ ਅਤੇ ਸਟਾਰਟ ਅੱਪ ਤੋਂ ਗਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਵਪਾਰ ਮੇਲੇ ਦਾ ਥੀਮ-ਵੋਕਲ ਫਾਰ ਲੋਕਨ, ਲੋਕਲ ਟੂ ਗਲੋਬਲ ਰੱਖਿਆ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇਸ ਦੌਰਾਨ ਹਰਿਆਣਾ ਮੰਡਪ ਦਾ ਦੌਰਾ ਕਰ ਉੱਥੇ ਲਗਾਏ ਗਏ ਸਾਰੇ 25 ਸਟਾਲ ਨੂੰ ਪੂਰੀ ਦਿਲਚਸਪੀ ਨਾਲ ਦੇਖਿਆ।

ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਚਾਹੁੰਦੇ ਹਨ ਕਿ ਭਾਂਰਤ ਕੌਮਾਂਤਰੀ ਗੁਣਵੱਤਾ ਦੇ ਉਤਪਾਦ ਬਨਾਉਣ ਦਾ ਪ੍ਰਮੁੱਖ ਸਥਾਨ ਬਣੇ। ਉਨ੍ਹਾਂ ਨੇ ਉਤਪਾਦ ਨਿਰਮਾਤਾਵਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਲੋਕਲ ਉਤਪਾਦਾਂ ਦੀ ਗੁਣਵੱਤਾ ਕੌਮਾਂਤਰੀ ਪੱਧਰ ਦੀ ਮਤਲਬ ਗਲੋਬਲ ਵਰਗੀ ਹੋਵੇ ਤਾਂ ਜੋ ਕੌਮਾਂਤਰੀ ਮਾਰਕਿਟ ਵਿਚ ਸਾਡੇ ਉਤਪਾਦਾਂ ਦੀ ਮੰਗ ਵਧੇ। ਹਰਿਆਣਾ ਖੇਤਰਫਲ ਵਿਚ ਛੋਟਾ ਸੂਬਾ ਹੁੰਦੇ ਹੋਏ ਵੀ ਦੇਸ਼ ਦੇ ਪ੍ਰਮੁੱਖ ਸੂਬਿਆਂ ਵਿਚ ਗਿਨਿਆਂ ਜਾਂਦਾ ਹੈ। ਹਰਿਆਣਾ ਨੇ ਕਈ ਉਪਲਬਧੀਆਂ ਆਪਣੇ ਨਾਂਅ ਦੀ ਹਨ, ਜਿੱਥੇ ਹਰਿਆਣਾ ਖੇਡ ਵਿਚ ਮੋਹਰੀ ਸੂਬਾ ਵਿਚ ਹੈ, ਉੱਥੇ ਸਿਹਤ ਮਾਨਕਾਂ ਦੇ ਸੁਧਾਰੀਕਰਣ ਦੇ ਮਾਮਲੇ ਵਿਚ ਹਰਿਆਣਾ ਦੇਸ਼ ਵਿਚ ਪਹਿਲਾ ਸਥਾਨ ‘ਤੇ ਹੈ। ਉਰਜਾ ਕੁਸ਼ਲਤਾ ਵਿਚ ਸਨ 2019 ਵਿਚ ਹਰਿਆਣਾ ਦੇਸ਼ ਵਿਚ ਅਵੱਲ ਰਿਹਾ ਹੈ ਅਤੇ ਪਰਿਵਾਰ ਪਹਿਚਾਣ ਪੱਤਰ ਵਰਗੀ ਅਨੋਖੀ ਪਹਿਲ ਦੇਸ਼ ਵਿਚ ਪਹਿਲੀ ਵਾਰ ਹਰਿਆਣਾ ਵਿਚ ਸ਼ੁਰੂ ਕੀਤੀ ਗਈ ਹੈ ਜਿਸ ਦੇ ਰਾਹੀਂ ਸੂਬੇ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸੇਵਾਵਾਂ ਅਤੇ ਸਹੂਲਤਾਂ ਸਰਲਤਾ ਨਾਲ ਉਨ੍ਹਾਂ ਦੇ ਘਰਾਂ ‘ਤੇ ਪਹੁੰਚਾਈ ਜਾ ਰਹੀ ਹੈ। ਇਹ ਹੀ ਨਹੀਂ ਈਜ ਆਫ ਡੂਇੰਗ ਬਿਜਨੈਸ ਅਤੇ ਐਮਐਸਐਮਈ ਵਿਚ ਹਰਿਆਣਾ ਦੇਸ਼ ਵਿਚ ਟਾਪ ਅਚੀਵਰਸ ਵਿਚ ਹਨ।

ਉਨ੍ਹਾਂ ਨੇ ਕਿਹਾ ਕਿ ਵਿਦਿਅਕ, ਉਦਯੋਗਿਕ, ਸੂਚਨਾ ਤਕਨਾਲੋਜੀ, ਖੇਡਾਂ ਆਦਿ ਖੇਤਰਾਂ ਵਿਚ ਹਰਿਆਣਾ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਇੰਨ੍ਹਾਂ ਦੇ ਨਾਲ -ਨਾਲ ਸਭਿਆਚਾਰਕ ਧਰੋਹਰ ਨੂੰ ਸੰਭਾਲਣ ਵਿਸ਼ੇਸ਼ਕਰ ਕੁਰੂਕਸ਼ੇਤਰ ਦੀ ਦੇਸ਼ ਹੀ ਨਹੀਂ ਵਿਸ਼ਵ ਵਿਚ ਵੀ ਵੱਡੀ ਪਹਿਚਾਣ ਹੈ ਜਿੱਥੋਂ ਭਗਵਾਨ ਸ੍ਰੀ ਕ੍ਰਿਸ਼ਣ ਨੇ ਪੂਰੀ ਮਨੁੱਖਤਾ ਨੂੰ ਗੀਤਾ ਦਾ ਸੰਦੇਸ਼ ਦਿੰਦੇ ਹੋਏ ਸਾਰਿਆਂ ਨੂੰ ਆਪਣਾ ਕਰਮ ਇਮਾਨਦਾਰੀ ਨਾਲ ਕਰਨ ਦੀ ਸਿੱਖ ਦਿੱਤੀ।

ਇਸ ਵਾਰ ਭਾਰਤ ਕੌਮਾਂਤਰੀ ਵਪਾਰ ਮੇਲੇ ਦੇ ਹਾਲ ਨੰਬਰ 5 ਵਿਚ ਲਗਾਏ ਗਏ ਹਰਿਆਣਾ ਮੰਡਪ ਵਿਚ ਜਿੱਥੇ ਇਥ ਹੋਰ ਗੁਰੂਗ੍ਰਾਮ ਦਾ ਆਈਟੀ ਉਦਯੋਗ ਪ੍ਰਦਰਸ਼ਤ ਕੀਤਾ ਗਿਆ ਹੈ, ਉੱਥੇ ਦੂਜੀ ਪਾਸੇ ਇਹ ਦਰਸ਼ਾਇਆ ਗਿਆ ਹੈ ਕਿ ਹਰਿਆਣਾ ਕਿਸ ਤਰ੍ਹਾ ਨਾਲ ਨਿਵੇਸ਼ ਦੇ ਲਈ ਉੱਤਮ ਸਥਾਨ ਹੈ।

ਬਿਜਲੀ ਉਪਲਬਧਤਾ ਵਿਚ ਆਤਮਨਿਰਭਰ ਬਣਿਆ ਹੈ ਹਰਿਆਣਾ – ਮੁੱਖ ਮੰਤਰੀ ਮਨੋਹਰ ਲਾਲ

ਸਾਲ 1966 ਵਿਚ ਕੁੱਲ 343 ਮੇਗਾਵਾਟ ਬਿਜਲੀ ਉਪਲਬਧਤਾ, ਅੱਜ ਵੱਧ ਕੇ ਹੋਈ 13106.58 ਮੇਗਾਵਾਟ

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਰਹੀ ਅਹਿਮ ਭੁਮਿਕਾ

ਯਮੁਨਾਨਗਰ ਵਿਚ ਲੱਗੇਗਾ 900 ਮੇਗਾਵਾਟ ਦਾ ਨਵਾਂ ਪਾਵਰ ਪਲਾਂਟ – ਮੁੱਖ ਮੰਤਰੀ

ਚੰਡੀਗੜ੍ਹ, 23 ਨਵੰਬਰ – ਹਰਿਆਣਾ ਆਪਣੇ ਗਠਨ ਬਾਅਦ ਬਿਜਲੀ ਖੇਤਰ ਵਿਚ ਲਗਾਤਾਰ ਅੱਗੇ ਵਧਿਆ ਹੈ। ਇਕ ਪਾਸੇ ਜਿੱਥੇ ਉਸ ਸਮੇਂ ਬਿਜਲੀ ਦੀ ਉਪਲਬਧਤਾ ਸਿਰਫ 343 ਮੇਗਾਵਾਟ ਸੀ ਤਾਂ ਉੱਥੇ ਅੱਜ 13106.58 ਮੇਗਾਵਾਟ ਤਕ ਹੋ ਗਈ ਹੈ। ਇਸ ਤਰ੍ਹਾ ਸੂਬੇ ਵਿਚ ਪਿਛਲੇ 8 ਸਾਲਾਂ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਅੱਜ ਹਰਿਆਣਾ ਬਿਜਲੀ ਉਪਲਬਧਤਾ ਦੇ ਮਾਮਲੇ ਵਿਚ ਆਤਮਨਿਰਭਰ ਬਣਿਆ ਹੈ। ਹੁਣ ਮਈ-ਜੂਨ ਦੇ ਮਹੀਨਿਆਂ ਵਿਚ ਬਿਜਲੀ ਦੀ ਸੱਭ ਤੋਂ ਵੱਧ ਜਰੂਰਤ ਹੁੰਦੀ ਹੈ (ਪੀਕ ਆਵਰਸ), ਤਾਂ ਉਸ ਸਮੇਂ ਬਿਜਲੀ ਦੀ ਮੰਗ 12768 ਮੇਗਾਵਾਟ ਤਕ ਪਹੁੰਚ ਗਈ ਸੀ, ਉਸ ਟੀਚੇ ਨੂੰ ਵੀ ਪੂਰਾ ਕੀਤਾ ਗਿਆ। ਪੂਰੇ ਉੱਤਰੀ ਭਾਰਤ ਵਿਚ ਹੁਣ ਬਿਜਲੀ ਦਾ ਸੰਕਟ ਚੱਲ ਰਿਹਾ ਸੀ ਉਦੋਂ ਵੀ ਹਰਿਆਣਾ ਵਿਚ ਬਿਜਲੀ ਦੀ ਉਪਲਬਧਤਾ ਆਸ ਅਨੁਰੂਪ ਰਹੀ। ਬਿਜਲੀ ਨਿਗਮਾਂ ਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਵੱਲੋਂ ਕੀਤੇ ਗਏ ਬਿਜਲੀ ਸੁਧਾਰਾਂ ਦੀ ਬਦੌਲਤ ਇਹ ਸੰਭਵ ਹੋ ਸਕਿਆ।

ਸਾਲ 1970 ਵਿਚ ਹੀ ਪਿੰਡ-ਪਿੰਡ ਵਿਚ ਪਹੁੰਚੀ ਸੀ ਬਿਜਲੀ

ਵੱਖ ਸੂਬੇ ਵਜੋ ਹਰਿਆਣਾ ਜਦੋਂ 1966 ਵਿਚ ਪੰਜਾਬ ਤੋਂ ਵੱਖ ਹੋਇਆ ਤਾਂ ਉਸ ਸਮੇਂ ਹਰਿਆਣਾ ਦੇ ਕੋਲ ਸੰਸਾਧਨਾਂ ਦੀ ਬਹੁਤ ਕਮੀ ਸੀ। ਉਸ ਸਮੇਂ ਦੀਆਂ ਸਰਕਾਰਾਂ ਦੇ ਸਾਹਮਣੇ ਜਨਤਾ ਨੂੰ ਸੜਕ, ਬਿਜਲੀ, ਪਾਣੀ ਵਰਗੀ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਇਕ ਵੱਡੀ ਚਨੌਤੀ ਸੀ। ਪਰ 1970 ਵਿਚ ਪਿੰਡ-ਪਿੰਡ ਵਿਚ ਬਿਜਲੀ ਪਹੁੰਚਾਈ ਗਈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਮੰਨਦੇ ਹਨ ਕਿ ਸੂਬੇ ਦੇ ਵਿਕਾਸ ਵਿਚ ਹੁਣ ਤਕ ਦੀ ਜਿੰਨ੍ਹੀ ਵੀ ਸਰਕਾਰਾਂ ਰਹੀਆਂ ਹਨ, ਸਾਰਿਆਂ ਨੇ ਇਸ ਕੰਮ ਵਿਚ ਆਪਣਾ ਯੋਗਦਾਨ ਦਿੱਤਾ ਹੈ। ਪਰ ਜਿੰਨ੍ਹਾਂ ਕੰਮ ਪਿਛਲੇ 8 ਸਾਲਾਂ ਵਿਚ ਹੋਏ ਹਨ, ਇਹ 48 ਸਾਲਾਂ ਦੇ ਕੰਮਾਂ ‘ਤੇ ਭਾਰੀ ਪੈ ਰਹੇ ਹਨ। ਬਿਜਲੀ ਸੁਧਾਰਾਂ ਦੇ ਖੇਤਰ ਵਿਚ ਤਾਂ ਹਰਿਆਣਾ ਨੇ ਇੰਨ੍ਹਾਂ 8 ਸਾਲਾਂ ਵਿਚ ਇਕ ਉੱਚੀ ਛਾਲ ਲਗਾਈ ਹੈ। ਸੂਬੇ ਨੇ ਸਿਰਫ ਬਿਜਲੀ ਦੀ ਉਪਲਬਧਤਾ ਦੇ ਖੇਤਰ ਵਿਚ ਆਤਮਨਿਰਭਰ ਬਣਿਆ ਹੈ ਸਗੋ ਬਿਜਲੀ ਵੰਡ ਦੀਆਂ ਚਾਰੋਂ ਕੰਪਨੀਆਂ ਪਹਿਲੀ ਵਾਰ ਮੁਨਾਫੇ ਵਿਚ ਆਈਆਂ ਹਨ।

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨਰ (ਐਚਈਆਰਸੀ) ਵੀ ਨਿਭਾ ਰਹੀ ਹੈ ਅਹਿਮ ਭੁਮਿਕਾ

ਬਿਜਲੀ ਖਪਤਕਾਰਾਂ ਦੇ ਹਿੱਤਾਂ ਦੇ ਸਰੰਖਣ, ਬਿਜਲੀ ਦਰਾਂ ਨੂੰ ਨਿਆਂਸੰਗਤ ਬਨਾਉਣ ਅਤੇ ਵਾਤਾਵਰਣ ਦੇ ਮੱਦੇਨਜਰ ਅਨੁਕੂਲ ਨੀਤੀਆਂ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਲਈ 1998 ਵਿਚ ਹਰਿਆਣਾ ਪਾਵਰ ਰਿਫਾਰਮ ਏਕਟ ਲਾਗੂ ਹੋਇਆ, ਇਸ ਦੇ ਬਾਅਦ 16 ਅਗਸਤ, 1998 ਨੂੰ ਐਚਈਆਰਸੀ ਦਾ ਗਠਨ ਕੀਤਾ ਗਿਆ। ਹਰਿਆਣਾ ਰਾਜ ਬਿਜਲੀ ਬੋਰਡ ਦੇ ਸਥਾਨ ‘ਤੇ ਦੋ ਕੰਪਨੀਆਂ ਬਣੀਆਂ- ਹਰਿਆਣਾ ਬਿਜਲੀ ਪ੍ਰਸਾਰਣ ਨਿਗਮ (ਐਚਵੀਪੀਐਨ) ਅਤੇ ਹਰਿਆਣਾ ਬਿਜਲੀ ਉਤਪਾਦਨ ਨਿਗਮ (ਐਚਪੀਜੀਸੀਐਲ)।

ਸਾਲ 1999 ਵਿਚ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਤੋਂ ਦੋ ਵੱਖ ਕੰਪਨੀਆਂ ਬਣਾਈਆਂ ਗਈਆਂ ਜੋ ਸਿਰਫ ਬਿਜਲੀ ਵੰਡ ਦਾ ਕੰਮ ਕਰਣਗੀਆਂ- ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂਐਚਬੀਵੀਐਨ) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐਚਬੀਵੀਐਨ), ਯਾਨੀ ਯੂਐਚਬੀਵੀਐਨ ਦੇ ਤਹਿਤ ਅੰਬਾਲਾ , ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ ਅਤੇ ਝੱਜਰ ਸਮੇਤ ਦੱਸ ਬਿਜਲੀ ਸਰਕਲ ਹੈ, ਇੰਨ੍ਹਾਂ ਦੱਸ ਸਰਕਲਾਂ ਵਿਚ 32 ਡਿਵੀਜਨ ਹਨ ਅਤੇ 128 ਸਬ-ਡਿਵੀਜਨ ਹਨ ਇਸ ਤਰ੍ਹਾ, ਡੀਐਚਬੀਵੀਐਨ ਦੇ ਤਹਿਤ ਹਿਸਾਰ, ਫਤਿਹਾਬਾਦ, ਜੀਂਦ, ਨਾਰਨੌਲ, ਰਿਵਾੜੀ, ਭਿਵਾਨੀ, ਗੁਰੂਗ੍ਰਾਮ-1, ਗੁਰੂਗ੍ਰਾਮ-2, ਫਰੀਦਾਬਾਦ , ਪਲਵਲ ਅਤੇ ਸਿਰਸਾ ਸਮੇਤ 11 ਸਰਕਲ , 30 ਡਿਵੀਜਨਅਤੇ 129 ਸਬ-ਡਿਵੀਜਨ ਹਨ।

ਯਮੁਨਾਨਗਰ ਵਿਚ ਲੱਗੇਗਾ 900 ਮੈਗਾਵਾਟ ਦਾ ਨਵਾਂ ਪਾਵਰ ਪਲਾਂਟ ਅਤੇ ਅੱਜ ਖੇਤੀਬਾੜੀ ਖੇਤਰ ਵਿਚ ਕਨੈਕਸ਼ਨਾਂ ਦੀ ਗਿਣਤੀ ਹੋਈ ਛੇ ਲੱਖ 64 ਹਜਾਰ ਤੋਂ ਵੱਧ

ਹਰਿਆਣਾ ਬਿਜਲੀ ਉਤਪਾਦਨ ਨਿਗਮ ਕੁੱਲ 2582.40 ਮੇਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ, ਜਿਸ ਵਿੱਚੋਂ ਪਾਣੀਪਤ ਥਰਮਲ ਪਲਾਂਟ ਤੋਂ 710 ਮੇਗਾਵਾਟ ਬਿਜਲੀ ਦਾ, ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਤੋਂ 1200 ਮੇਗਾਵਾਟ, ਦੀਨਬੰਧੂ ਛੋਟੂਰਾਮ ਥਰਮਲ ਪਲਾਂਟ, ਯਮੁਨਾਨਗਰ ਤੋਂ 600 ਮੈਗਾਵਾਟ, ਵੇਸਟਰਨ ਯਮੁਨਾ ਕੈਨਾਲ ਤੋਂ 62.4 ਮੇਗਾਵਾਟ ਹਾਈਡਰੋ ਅਤੇ ਪਾਣੀਪਤ ਪਾਵਰ ਪ੍ਰੋਜੈਕਟ ਤੋਂ 10 ਮੈਗਾਵਾਟ ਸੋਲਰ ਦਾ ਬਿਜਲੀ ਉਤਪਾਦਨ ਹੁੰਦਾ ਹੈ। 1966 ਵਿਚ ਜਿੱਥੇ ਹਰਿਆਣਾ ਵਿਚ 20 ਹਜਾਰ 190 ਖੇਤੀਬਾੜੀ ਦੇ ਲਈ ਵਰਤੋ ਵਿਚ ਆਉਣ ਵਾਲੇ ਟਿਯੂਬਵੈਲ ਦੇ ਬਿਜਲੀ ਕਨੈਕਸ਼ਨ ਸਨ ਜੋ ਹੁਣ 2022 ਵਿਚ ਵੱਧ ਕੇ 6 ਲੱਖ 64 ਹਜਾਰ 882 ਹੋ ਗਏ। 1966 ਵਿਚ ਹਰਿਆਣਾ ਵਿਚ ਸਿਰਫ 9749 ਉਦਯੋਗਿਕ ਖੇਤਰ ਦੇ ਬਿਜਲੀ ਕਨੈਕਸ਼ਨ ਸਨ ਜੋ ਜਦੋਂ 2022 ਵਿਚ ਵੱਧ ਕੇ 1 ਲੱਖ 18 ਹਜਾਰ 80 ਹੋ ਗਏ ਹਨ। ਸਾਲ 1966 ਵਿਚ ਪ੍ਰਤੀ ਵਿਅਕਤੀ 48 ਯੂਨਿਟ ਬਿਜਲੀ ਦੀ ਖਪਤ ਸੀ ਜੋ ਹੁਣ ਵੱਧ ਕੇ ਕਰੀਬ 1805 ਯੂਨਿਟ ਹੋ ਗਈ ਹੈ। ਅੱਜ ਬਿਜਲੀ ਖਪਤਕਾਰਾਂ ਦੀ ਗਿਣਤੀ ਵੱਧ ਕੇ 73 ਲੱਖ 82 ਹਜਾਰ 836 ਹੋ ਗਈ ਹੈ। ਮੁੱਖ ਮੰਤਰੀ ਨੇ ਕੌਮੀ ਹਰਿਤ ਟ੍ਰਿਬਿਯੂਨਲ (ਐਨਜੀਟੀ) ਦੇ ਦਿਸ਼ਾ-ਨਿ+ਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਨਸੀਆਰ ਤੋਂ ਬਾਹਰ ਯਮੁਨਾਨਗਰ ਵਿਚ 900 ਮੈਗਾਵਾਟ ਇਕ ਹੋਰ ਪਾਵਰ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਜਲਦੀ ਹੀ ਇਸ ਦੇ ਸਥਾਨ ਚੋਣ ਤੇ ਡੀਪੀਆਰ ਨੂੰ ਮੰਜੂਰੀ ਮਿਲ ਜਾਵੇਗੀ।

ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਨਾਲ ਜਗਮਗ ਹੋ ਰਿਹਾ ਹਰਿਆਣਾ

ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਦਾ ਮੰਨਣਾ ਹੈ ਕਿ ਬਿਜਲੀ ਦੀ ਸਪਲਾਈ ਖਪਤਕਾਰਾਂ ਦੀ ਮੰਗ ‘ਤੇ ਦੀ ਜਾਂਦੀ ਹੈ ਜਿਸ ਤਰ੍ਹਾ ਦੁਕਾਨ ਤੋਂ ਕੋਈ ਗ੍ਰਾਹਕ ਸਮਾਨ ਲੈਂਦਾ ਹੈ ਅਤੇ ਭੁਗਤਾਨ ਕਰਦਾ ਹੈ। ਉਸੀ ਤਰ੍ਹਾ ਬਿਜਲੀ ਦਾ ਵੀ ਭੁਗਤਾਨ ਖਪਤਕਾਰਾਂ ਨੁੰ ਕਰਨਾ ਹੁੰਦਾ ਹੈ, ਸੂਬੇ ਵਿਚ ਬਿਜਲੀ ਬਿੱਲ ਨਾ ਭਰਨ ਦੀ ਇਕ ਪ੍ਰਥਾ ਚਲੀ ਆ ਰਹੀ ਸੀ ਜਿਸ ਮਿਥਿਆ ਨੂੰ ਮੁੱਖ ਮੰਤਰੀ ਨੇ ਸਾਲ 2016 ਵਿਚ ਪਿੰਡ ਬਾਦੜਾ ਵਿਚ ਤੋੜਿਆ ਸੀ, ਜਿੱਥੇ ਉਨ੍ਹਾਂ ਨੇ ਝੋਲੀ ਫੈਲਾ ਕੇ ਲੋਕਾਂ ਨੂੰ ਬਿਜਲੀ ਬਿੱਲ ਭਰਨ ਦੀ ਅਪੀਲ ਕੀਤੀ ਸੀ ਅਤੇ ਊਸ ਦੇ ਬਾਅਦ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਤਹਿਤ ਹੁਣ ਇਸ ਸਮੇਂ ਸੂਬੇ ਦੇ 5681 ਮਤਲਬ 84 ਫੀਸਦੀ ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀਆਂ ਹਨ, ਜਦੋਂ ਕਿ ਅਕਤੂਬਰ 2014 ਵਿਚ ਸਿਰਫ 538 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਸੀ। ਅਕਤੂਬਰ, 2014 ਵਿਚ ਪੇਂਡੂ ਖੇਤਰ ਤੋਂ ਬਿਜਲੀ ਬਿੱਲਾਂ ਦੀ ਰਿਕਵਰੀ 50 ਫੀਸਦੀ ਤੋਂ ਵੀ ਘੱਟ ਸੀ ਹੁਣ ਵੱਧ ਕੇ 90 ਫੀਸਦੀ ਤੋਂ ਵੱਧ ਹੋ ਗਈ ਹੈ। ਇਸ ਤਰ੍ਹਾਂ ਅੱਜ ਹਰਿਆਣਾ ਬਿਜਲੀ ਉਤਪਾਦਨ ਵਿਚ ਨਾ ਸਿਰਫ ਆਤਮਨਿਰਭਰ ਬਣਿਆ ਹੈ ਸਗੋ ਬਿਜਲੀ ਤੋਂ ਚਲਣ ਵਾਲੇ ਉਦਯੋਗ ਧੰਧਿਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਚ ਵੀ ਦੇਸ਼ ਵਿਚ ਮੋਹਰੀ ਸਥਾਨ ‘ਤੇ ਹੈ।

Share