ਜਨਪ੍ਰਤੀਨਿਧੀਆਂ ਦੇ ਕਾਰਜ ਪ੍ਰਾਥਮਿਕਤਾ ਨਾਲ ਕੀਤੇ ਜਾਣ – ਦੁਸ਼ਯੰਤ ਚੌਟਾਲਾ.
ਚੰਡੀਗੜ੍ਹ, 22 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਪ੍ਰਤੀਨਿਧੀਆਂ ਵੱਲੋਂ ਸੜਕਾਂ ਦੀ ਮਜਬੂਤੀ ਤੇ ਮੁਰੰਮਤ ਦੇ ਲਈ ਆਉਣ ਵਾਲੇ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤੇ ਜਾਣ। ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਡਿਪਟੀ ਸੀਐਮ ਜਿਨ੍ਹਾਂ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਕਾਰਜਭਾਰ ਵੀ ਹੈ, ਅੱਜ ਪੀਡਬਲਿਯੂਡੀ ਵਿਭਾਗ ਵੱਲੋਂ ਨਿਰਮਾਣਤ ਕੀਤੇ ਜਾ ਰਹੇ ਭਵਨ ਅਤੇ ਸੜਕਾਂ ਦੇ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ ‘ਤੇ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਤੋਂ ਇਲਾਵਾ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਦੇ ਬਾਅਦ ਦਸਿਆ ਕਿ ਸੂਬਾ ਸਰਕਾਰ ਨੇ ਸਾਰੇ ਵਿਧਾਇਕਾਂ ਨੂੰ ਆਪਣੇ-ਆਪਣੇ ਖੇਤਰ ਵਿਚ ਸੜਕਾਂ ਦੇ ਵਿਕਾਸ ਲਈ 25 ਕਰੋੜ ਰੁਪਏ ਤਕ ਕਾਰਜ ਅਨੁਮੋਦਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਕਈ ਵਿਧਾਇਕਾਂ ਨੇ ਵਿਭਾਗ ਨੂੰ ਆਪਣੇ ਕੰਮਾਂ ਦੀ ਸੂਚੀ ਭੇਜਣ ਨੂੰ ਕਿਹਾ ਹੈ।
ਡਿਪਟੀ ਸੀਐਮ ਨੇ ਸੂਬੇ ਦੇ ਸ਼ਹਿਰਾਂ ਤੇ ਵੱਖ-ਵੱਖ ਕਸਬਿਆਂ ਦੇ ਬਾਈਪਾਸ ਦੀ ਪ੍ਰਗਤੀ ਰਿਪੋਰਟ ਲੈਂਦੇ ਹੋਏ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਚੰਡੀਗੜ੍ਹ, 22 ਨਵੰਬਰ – ਹਰਿਆਣਾਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਦੇ ਖੇਤਰ ਨੂੰ ਹੋਲੀ ਕੰਪਲੈਕਸ ਬਣਾਇਆ ਜਾਵੇਗਾ। ਮਨਸਾ ਦੇਵੀ ਮੰਦਿਰ ਦੇ ਨਿਰਧਾਰਿਤ ਖੇਤਰ ਵਿਚ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕੀਤਾ ਜਾਵੇਗਾ। ਮੰਦਿਰ ਖੇਤਰ ਤੋਂ ਕਰੀਬ 2.5 ਕਿਲੋਮੀਟਰ ਦੇ ਖੇਤਰ ਵਿਚ ਸ਼ਰਾਬ ਵਿਕਰੀ ‘ਤੇ ਪੂਰੀ ਤਰ੍ਹਾ ਨਾਲ ਪਾਬੰਦੀ ਹੋਵੇਗੀ। ਇਸ ਦੇ ਨਾਲ-ਨਾਲ ਮੌਜੂਦਾ ਸਮੇਂ ਵਿਚ ਜੋ ਠੇਕੇ ਉੱਥੇ ਹਨ, ਉਨ੍ਹਾਂ ਨੂੰ ਵੀ ਕਿਤੇ ਹੋਰ ਅਲਾਟ ਕੀਤਾ ਜਾਵੇਗਾ। ਮੁੱਖ ਮੰਤਰੀ ਮੰਗਲਵਾਰ ਨੂੰ ਹਰਿਆਣਾ ਸਕੱਤਰੇਤ ਵਿਚ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਦੀ ਮੀਟਿੰਗ ਵਿਚ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਅਤੇ ਕਈ ਅਹਿਮ ਫੈਸਲਿਆਂ ‘ਤੇ ਮੁਹਰ ਲਗਾਈ। ਬੋਰਡ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸ੍ਰੀ ਮਾਤਾ ਮਨਸਾ ਦੇਵੀ ਪਰਿਸਰ ਵਿਚ ਬਣ ਰਹੇ ਸੰਸਕ੍ਰਿਤ ਕਾਲਜ ਨੂੰ ਸ਼੍ਰਾਇਨ ਬੋਰਡ ਹੀ ਚਲਾਏਗਾ। ਇਸ ਕਾਲਜ ਵਿਚ ਸਟਾਫ ਦੀ ਨਿਯੁਕਤੀ , ਉਨ੍ਹਾਂ ਦੀ ਤਨਖਾਹ ਤੇ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਸ਼੍ਰਾਇਨ ਬੋਰਡ ਵੱਲੋਂ ਹੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਨੂੰ ਪ੍ਰੋਤਸਾਹਨ ਦੇਣ ਲਈ ਇਹ ਅਨੋਖੀ ਪਹਿਲ ਹੈ। ਗੌਰਤਲਬ ਹੈ ਕਿ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਸ਼੍ਰਾਇਨ ਬੋਰਡ ਨੇ ਇਸ ਦੇ ਲਈ ਜਮੀਨ ਮਹੁਇਆ ਕਰਵਾ ਦਿੱਤੀ ਹੈ। ਜਲਦੀ ਹੀ ਨਿਰਮਾਣ ਕਾਰਜ ਸ਼ੁਰੂ ਹੋਵੇਗਾ।
ਅੰਤੋਂਦੇਯ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫਾ ਦਵੇਗਾ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ
ਸ਼੍ਰਾਇਨ ਬੋਰਡ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫੈਸਲਾ ਕੀਤਾ ਗਿਆ ਕਿ ਅੰਤੋਂਦੇਯ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਕੌਸ਼ਲ ਵਿਕਾਸ ਲਈ ਵਜੀਫਾ ਦਿੱਤਾ ਜਾਵੇਗਾ। ਇਸ ਵਿਚ ਪੰਚਕੂਲਾ ਦੇ 1 ਲੱਖ 80 ਹਜਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੇ 1 ਹਜਾਰ ਬੱਚਿਆਂ ਨੂੰ ਕੌਸ਼ਲ ਵਿਕਾਸ ਦੇ ਲਈ 3 ਹਜਾਰ ਰੁਪਏ ਮਹੀਨਾ ਦੀ ਰਕਮ ਬਤੌਰ ਵਜੀਫਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੰਤੋਂਦੇਯ ਪਰਿਵਾਰ ਦੇ ਲਈ ਸਰਕਾਰ ਅਨੇਕ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਇਹ ਵੀ ਸ਼੍ਰਾਇਨ ਬੋਰਡ ਦੀ ਚੰਗੀ ਪਹਿਲ ਹੈ।
ਮੰਦਿਰ ਪਰਿਸਰ ਵਿਚ ਬਣ ਰਹੇ ਬਜੁਰਗ ਆਸ਼ਰਮ ਨੂੰ ਚਲਾਉਣ ਦਾ ਪਲਾਨ ਬਨਾਉਣ ਦੇ ਨਿਰਦੇਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਪਰਿਸਰ ਵਿਚ ਬਣ ਰਹੇ ਬਜੁਰਗ ਆਸ਼ਰਮ ਦੀ ਇਮਾਰਤ ਲਗਭਗ ਤਿਆਰ ਹੋ ਗਈ ਹੈ। ਇਸ ਦੇ ਸੰਚਾਲਨ ਲਈ ਬੋਰਡ ਨੂੰ ਜਲਦੀ ਤੋਂ ਜਲਦੀ ਕੋਈ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਇਸ ਨੂੰ ਪ੍ਰਭਾਵੀ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਬਜੁਰਗ ਆਸ਼ਰਮ ਲਈ ਫਰਨੀਚਰ ਖਰੀਦਣ ਲਈ ਵੀ ਮੰਜੂਰੀ ਦਿੱਤੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿਚ ਬਨਣ ਵਾਲੇ ਕੌਮੀ ਆਯੂਰਵੇਦ, ਯੋਗ ਅਤੇ ਕੁਦਰਤੀ ਮੈਡੀਕਲ ਸੰਸਥਾਨ ਤੇ ਸੰਸਕ੍ਰਿਤ ਗੁਰੂਕੁੱਲ ਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਮੀਟਿੰਗ ਵਿਚ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਮਲ ਗੁਪਤਾ, ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ, ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਪੰਚਕੂਲਾ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ, ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਦੇ ਸੀਈਓ ਅਸ਼ੋਕ ਕੁਮਾਰ ਬੰਸਲ, ਸਕੱਤਰ ਸ਼ਾਰਦਾ ਪ੍ਰਜਾਪਤੀ, ਸਕੱਤਰ ਕਾਲਕਾ ਪ੍ਰਿਥਵੀ ਰਾਜ, ਮੈਂਬਰ ਸਾਕਬਾ ਵਿਧਾਇਕ ਲਤਿਕਾ ਸ਼ਰਮਾ, ਮੈਂਬਰ ਬੰਤੋ ਕਟਾਰਿਆ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
*********
ਸੂਬੇ ਦੇ ਸਾਰੇ ਬਲਾਕਾਂ ਵਿਚ 238 ਪੀਐਮ ਸ੍ਰੀ ਸਕੂਲ ਖੋਲੇ ਜਾਣਗੇ – ਸਿਖਿਆ ਮੰਤਰੀ
ਚੰਡੀਗੜ੍ਹ, 22 ਨਵੰਬਰ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਨੇ ਕਿਹਾ ਕਿ ਸੂਬੇ ਦੇ ਸਾਰੇ ਬਲਾਕਾਂ ਵਿਚ 238 ਪੀਐਮ ਸ੍ਰੀ ਸਕੂਲ ਖੋਲੇ ਜਾਣਗੇ। ਕੇਂਦਰ ਸਰਕਾਰ ਦੇ ਸਹਿਯੋਗ ਨਾਂਲ ਹਰੇਕ ਬਲਾਕ ਵਿਚ ਅਜਿਹੇ ਦੋ-ਦੋ ਸਕੂਲ ਖੋਲਣ ਦਾ ਪ੍ਰਾਵਧਾਨ ਹੈ, ਸਰਕਾਰ ਵੱਲੋਂ ਹਰੇਕ ਸਕੂਲ ਦੇ ਨਵੀਨੀਕਰਣ ‘ਤੇ ਇਕ ਕਰੋੜ ਰੁਪਏ ਤਕ ਦੀ ਰਕਮ ਮਹੁਇਆ ਕਰਵਾਈ ਜਾਵੇਗੀ।
ਸਿਖਿਆ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਸਕੂਲਾਂ ਵਿਚ ਸਾਡੀ ਸਰਕਾਰ ਐਕਸੀਲੈਂਸ ਅਧਿਆਪਕ ਉਪਲਬਧ ਕਰਵਾਏਗੀ। ਅਜਿਹੇ ਸਕੂਲਾਂ ਵਿਚ ਚੰਗੀ ਸਿਖਿਆ, ਸਭਿਆਚਾਰਕ ਅਤੇ ਸ਼ਰੀਰਿਕ ਗਤੀਵਿਧੀਆਂ ਦਾ ਉੱਚ ਪੱਧਰੀ ਉਦਾਹਰਣ ਦੇਖਣ ਨੂੰ ਮਿਲੇਗਾ। ਕੇਂਦਰ ਸਰਕਾਰ ਨੇ ਇੰਨ੍ਹਾਂ ਸਕੂਲਾਂ ਦੇ ਚੋਣ ਲਈ ਇਥ ਪੈਮਾਨਾ ਨਿਰਧਾਰਿਤ ਕੀਤਾ ਹੈ ਤਾਂ ਜੋ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਦੇ ਆਧਾਰ ‘ਤੇ ਸਕੂਲਾਂ ਦੇ ਚੋਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੰਨ੍ਹਾਂ ਦੇ ਲਈ ਜਿਲ੍ਹਾ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਸਮੀਖਿਆ ਸੂਬਾ ਪੱਧਰ ‘ਤੇ ਗਠਨ ਕਮੇਟੀ ਕਰੇਗੀ।
ਸ੍ਰੀ ਕੰਵਰਪਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਦੇਸ਼ ਵਿਚ 138 ਸੰਸਕ੍ਰਿਤ ਮਾਡਲ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ, ਇੰਨ੍ਹਾਂ ਸਕੂਲਾਂ ਵਿਚ ਵੱਧ ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਕੰਮ ਕਰ ਰਹੇ ਜਿਆਦਾਤਰ ਗੇਸਟ ਟੀਚਰਸ ਦਾ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਪ੍ਰਕ੍ਰਿਆਧੀਨ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਤਕ ਵਿਦਿਆਰਥੀਆਂ ਨੂੰ ਕਿਤਾਬ ਜਲਦੀ ਉਪਲਬਧ ਕਰਵਾਈ ਜਾਵੇਗੀ। ਮੀਟਿੰਗ ਵਿਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਵੀਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
ਸੂਬੇ ਦੇ ਸਾਰੇ 22 ਜਿਲ੍ਹਿਆਂ ਦੇ 26 ਬਲਾਕਾਂ ਦੇ ਪ੍ਰਾਥਮਿਕ, ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਡਿਯੂਲ ਡੇਸਕ ਖਰੀਦੇ ਜਾ ਰਹੇ ਹਨ – ਸਿਖਿਆ ਮੰਤਰੀ
ਚੰਡੀਗੜ੍ਹ, 22 ਨਵੰਬਰ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਨੇ ਕਿਹਾ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਦੇ 26 ਬਲਾਕਾਂ ਦੇ ਪ੍ਰਾਥਮਿਕ, ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਡਿਯੂਲ ਡੇਸਕ ਖਰੀਦੇ ਜਾ ਰਹੇ ਹਨ। ਇੰਨ੍ਹਾਂ ‘ਤੇ ਕਰੀਬ 95 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ ਅਤੇ ਇਸ ਦੇ ਪਹਿਲੇ ਪੜਾਅ ਵਿਚ 31 ਜਨਵਰੀ, 2023 ਤਕ ਇਹ ਡੇਸਕ ਸਬੰਧਿਤ ਸਕੂਲਾਂ ਵਿਚ ਪਹੁੰਚਾ ਦਿੱਤੇ ਜਾਣਗੇ।
ਸਿਖਿਆ ਮੰਤਰੀ ਨੇ ਅੱਜ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਸੂਬੇ ਦੇ ਸਾਰੇ ਬਲਾਕਾਂ ਦੇ ਸਕੂਲਾਂ ਵਿਚ ਕਰੀਬ 1.41 ਲੱਖ ਡਿਯੂਲ ਡੇਸਕ ਖਰੀਦੇ ਜਾਣਗੇ। ਇਸ ਦੇ ਲਈ ਆਡਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਸ ਸਾਲ 31 ਦਸੰਬਰ ਤਕ 23 ਬਲਾਕਾਂ ਦੇ ਸਕੂਲਾਂ ਵਿਚ ਡਿਯੂਲ ਡੇਸਕ ਉਪਲਬਧ ਕਰਵਾਉਣ ਤਹਿਤ ਆਡਰ ਜਾਰੀ ਕਰ ਦਿੱਤਾ ਜਾਵੇਗਾ ਜਦੋਂ ਕਿ ਬਾਕੀ 60 ਬਲਾਕਾਂ ਦੇ ਸਕੂਲਾਂ ਵਿਚ ਇੰਨ੍ਹਾਂ ਨੂੰ ਸਾਲ 2023 ਤਕ ਉਪਲਬਧ ਕਰਵਾ ਦਿੱਤੇ ਜਾਣਗੇ।
ਸ੍ਰੀ ਕੰਵਰਪਾਲ ਨੇ ਦਸਿਆ ਕਿ ਰਾਜ ਦੇ 26 ਬਲਾਕਾਂ ਦੇ ਸਕੂਲਾਂ ਵਿਚ 65501 ਡੇਸਕ ਪੰਜਵੀਂ ਕਲਾਸ ਤਕ ਦੇ ਵਿਦਿਆਰਥੀਆਂ ਤਹਿਤ, 36168 ਡੇਸਕ ਛੇਵੀਂ ਤੋਂ ਅੱਠਵੀਂ ਤਕ ਅਤੇ 39208 ਡੇਸਕ ਨੌਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਦੇ ਲਈ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਡਿਯੂਲ ਡੇਸਕ ਤੇ ਉਨ੍ਹਾਂ ਦੀ ਮੁਰੰਮਤ ਤਹਿਤ ਸੈਕੇਂਡਰੀ ਵਿਭਾਗ ਦੇ ਲਈ ਕਰੀਬ 17 ਕਰੋੜ ਰੁਪਏ ਅਤੇ ਮੁੱਢਲੀ ਵਿਭਾਗ ਲਈ ਕਰੀਬ 57 ਕਰੋੜ ਰੁਪਏ ਦੀ ਜਰੂਰਤ ਰਹੇਗੀ।
ਸਿਖਿਆ ਮੰਤਰੀ ਨੇ ਕਿਹਾ ਕਿ ਸੂ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਜਿਨ੍ਹਾਂ ਵਿਦਿਆਰਥੀਆਂ ਨੂੰ ਟੈਬਲੇਟ ਦਿੱਤੇ ਗਏ ਹਨ, ਉਨ੍ਹਾਂ ਨੂੰ 30 ਨਵੰਬਰ ਤਕ ਟੈਬਲੇਟ ਸਿਮ ਉਪਲਬਧ ਕਰਵਾ ਦਿੱਤੇ ਜਾਣਗੇ। ਹੁਣ ਤਕ ਸੂਬੇ ਦੇ ਦੱਸਵੀਂ ਤੋਂ 12ਵੀਂ ਕਲਾਸ ਲਈ 5.28 ਲੱਖ ਵਿਦਿਆਰਥੀਆਂ ਨੂੰ ਟੈਬਲੇਟ ਉਪਲਬਧ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਕੂਲਾਂ ਵਿਚ ਚੱਲ ਰਹੇ ਮੁਰੰਮਤ ਕੰਮਾਂ ਦੀ ਗੁਣਵੱਤਾ ਦਾ ਪੂਰਾ ਪਧਆਨ ਰੱਖਦੇ ਹੋਏ ਸਮੇਂ ‘ਤੇ ਕੰਮ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਨ੍ਹਾਂ ਸਕੂਲਾਂ ਵਿਚ ਕੰਮ ਚੱਲ ਰਿਹਾ ਹੈ। ਉਸ ਦੀ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ।