ਕੇਂਦਰ ਨੇ ਸੂਬੇ ਨੂੰ ਸੜਕਾਂ ਦੇ ਸੁਧਾਰੀਕਰਣ ਤੇ ਵਿਸਤਾਰੀਕਰਣ ਲਈ ਦਿੱਤੀ ਅਨੇਕ ਸੌਗਾਤ – ਡਿਪਟੀ ਸੀਐਮ.

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੜਕਾਂ ਦੇ ਵਿਸਤਾਰੀਕਰਣ ਤੇ ਸੁਧਾਰੀਕਰਣ ਦੇ ਲਈ ਕੇਂਦਰ ਸਰਕਾਰ ਨੇ ਸੂਬੇ ਨੂੰ ਅਨੇਕ ਸੌਗਾਤ ਦਿੱਤੀ ਹੈ। ਇਸ ਤੋਂ ਸੂਬੇ ਵਿਚ ਸੜਕਾਂ ਦਾ ਜਾਲ ਵਿਛਿਆ ਹੈ। ਉਨ੍ਹਾਂ ਨੇ ਦਸਿਆ ਕਿ ਇਕ ਨਵੀਂ ਸੜਕ ਅਕਸਰਧਾਮ ਦਿੱਲੀ ਤੋਂ ਅੰਬਾਲਾ ਤਕ ਗ੍ਰੀਨ ਫੀਲਡ ਹਾਈ-ਵੇ ਬਣਾਇਆ ਜਾਵੇਗਾ ਜਿਸ ਤੋਂ ਹਾਈਵੇ -44 ਦਾ ਲੋਡ ਘੱਟ ਹੋ ਜਾਵੇਗਾ। ਸੂਬੇ ਵਿਚ ਸੜਕਾਂ ਦੇ ਵਿਸਤਾਰੀਕਰਣ ਦੇ ਲਈ 2250 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

ਡਿਪਟੀ ਮੁੱਖ ਮੰਤਰੀ ਸੋਮਵਾਰ ਨੂੰ ਯਮੁਨਾਨਗਰ ਦੀ ਅਨਾਜ ਮੰਡੀ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸੜਕਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। ਹਰੇਕ ਵਿਧਾਇਕ ਨੂੰ ਸੜਕ ਦੇ ਸੁਧਾਰੀਕਰਣ ਤੇ ਵਿਸਤਾਰੀਕਰਣ ਦੇ ਲਈ 25 ਕਰੋੜ ਰੁਪਏ ਦਿੱਤੇ ਜਾਂਦੇ ਹਨ, ਹੁਣ ਤਕ 17 ਵਿਧਾਇਕਾਂ ਨੇ ਇਸ ਦੇ ਲਈ ਬਿਨੈ ਕੀਤਾ ਹੈ, ਜਿਸ ਦੇ ਲਈ ਉਨ੍ਹਾਂ ਨੇ ਮੰਜੂਰੀ ਦੇ ਦਿੱਤੀ ਹੈ। ਜੋ ਵੀ ਵਿਧਾਇਕ ਬਿਨੈ ਕਰੇਗਾ ਉਸ ਨੂੰ ਇਹ ਰਕਮ ਦਿੱਤੀ ਜਾਵੇਗੀ। ਇਸ ਦੇ ਲਈ ਸੂਬਾ ਸਰਕਾਰ ਨੇ 2250 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨਾਰਥ-ਸਾਊਥ ਦਿਸ਼ਾ ਵਿਚ 9 ਏਕਸਪ੍ਰੈਸ-ਵੇ ਬਣਾਏ ਗਏ ਹਨ ਜਿਸ ਤੋਂ ਸੂਬੇ ਵਿਚ ਸੜਕਾਂ ਦੀ ਸਥਿਤੀ ਵਿਚ ਸੁਧਾਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸਟ-ਵੇਸਟ ਕੋਰੀਡੋਰ ਜੋ ਕਿ ਡਬਵਾਲੀ ਦੇ ਚੌਟਾਲਾ ਤੋਂ ਪਾਣੀਪਤ ਤਕ ਤੇ ਹਿਸਾਰ ਤੋਂ ਰਿਵਾੜੀ ਤਕ ਅਤੇ ਹਾਈਵੇ ਨੰਬਰ 152 ਇਸਮਾਈਲਾਬਾਦ ਤੋਂ ਕੋਟਪੁਤਲੀ ਤਕ ਜੰਮੂ ਤੋਂ ਕਟੜਾ ਹਾਈਵੇ ਜਿਸ ਵਿਚ ਸੂਬੇ ਦੇ 6 ਜਿਲ੍ਹੇ ਕਵਰ ਹੁੰਦੇ ਹਨ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੋ ਵਾਇਦੇ ਅਸੀਂ ਚੋਣ ਤੋਂ ਪਹਿਲਾਂ ਕੀਤੇ ਸਨ ਉਨ੍ਹਾਂ ਨੂੰ ਦੋਵਾਂ ਪਾਰਟੀਆਂ ਦੀ ਸਰਕਾਰ ਨੇ ਮਿਲ ਕੇ ਪੂਰਾ ਕੀਤਾ ਹੈ। ਇਸ ਮੌਕੇ ‘ਤੇ ਗ੍ਰਹਿਲਾ ਦੇ ਵਿਧਾਇਕ ਇਸ਼ਵਰ ਸਿੰਘ ਵੀ ਮੋਜੂਦ ਸਨ।

ਹਰਿਆਣਾ ਉਦਯੋਗਿਕ ਨਿਵੇਸ਼ ਲਈ ਵਿਸ਼ਵ ਦਾ ਪਸੰਦੀਦਾ ਨਿਵੇਸ਼ ਸਥਾਨ – ਮੁੱਖ ਸਕੱਤਰ

ਨਿਵੇਸ਼ ਨੂੰ ਖਿੱਚਣ ਲਈ ਵੱਖ-ਵੱਖ ਯੋਜਨਾਵਾਂ ਦਾ ਗੰਭੀਰ ਅਧਿਐਨ ਕਰਨ ਅਧਿਕਾਰੀ – ਕੌਸ਼ਲ

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਹਰਿਆਣਾ ਉਦਯੋਗਿਕ ਨਿਵੇਸ਼ ਦੀ ਦ੍ਰਿਸ਼ਟੀ ਨਾਲ ਇਕ ਪਸੰਦੀਦਾ ਨਿਵੇਸ਼ ਸਥਾਨ ਹੈ ਅਤੇ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਖਿੱਚਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਜਿਹੇ ਬਿਨਿਆਂ ਦਾ ਨਿਸ਼ਪਾਦਨ ਨਿਰਧਾਰਤ ਸਮੇਂਸੀਮਾ ਵਿਚ ਕਰਨ। ਅਧਿਕਾਰੀ ਵੱਖ-ਵੱਖ ਯੋਜਨਾਵਾਂ ਦਾ ਗੰਭੀਰ ਅਧਿਐਨ ਵੀ ਕਰਨ ਤਾਂ ਜੋ ਇੰਨ੍ਹਾਂ ਯੋਜਨਾਵਾਂ ਨੂੰ ਨਿਵੇਸ਼ਕਾਂ ਦੀ ਸਹੂਲਤ ਅਨੁਸਾਰ ਲਾਗੂ ਕੀਤਾ ਜਾ ਸਕੇ।

ਮੁੱਖ ਸਕੱਤਰ ਅੱਜ ਇੱਥੇ ਐਚਐਸਆਈਆਈਡੀਸੀ, ਸੂਖਮ, ਮੱਧਮ ਅਤੇ ਛੋਟੇ ਉਦਯੋਗ ਅਤੇ ਵਪਾਰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਸਬੰਧਿਤ ਵਿਭਾਗਾਂ ਦੇ ਪ੍ਰਮੁੱਖਾਂ ਨੂੰ ਆਖੀਰੀ ਤਿੰਨ ਮਹੀਨੇ ਦੀ ਪ੍ਰਦਰਸ਼ਨ ਰਿਪੋਰਟ ਪੇਸ਼ ਕਰਨ ਅਤੇ ਸਾਰੇ ਕੰਮਾਂ ਨੂੰ ਰੋਜਾਨਾ ਆਧਾਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਮੁਹਿੰਮ ਦੇ ਤਹਿਤ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਐਮਐਸਐਮਈ ਵਿਚ ਨਿਰਧਾਰਤ ਪ੍ਰਾਰੂਪ ਨੂੰ ਵੀ ਸੂਬੇ ਵਿਚ ਲਾਗੂ ਕਰ ਦਿੱਤਾ ਹੈ। ਇਸ ਦੇ ਤਹਿਤ ਸੂਖਮ, ਉਦਯੋਗਾਂ ਵਿਚ ਨਿਵੇਸ਼ ਇਕ ਕਰੋੜ ਤੇ ਟਰਨਓਵਰ 5 ਕਰੋੜ , ਛੋਟੇ ਉਦਯੋਗ ਵਿਚ ਨਿਵੇਸ਼ 10 ਕਰੋੜ ਤੇ ਟਰਨਓਵਰ 50 ਕਰੋੜ ਅਤੇ ਮੱਧਮ ਉਦਯੋਗ ਵਿਚ ਨਿਵੇਸ਼ 50 ਕਰੋੜ ਅਤੇ ਟਰਨਓਵਰ 250 ਕਰੋੜ ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2019 -20 ਦੇ ਬਜਟ ਦੇ ਆਧਾਰ ਸੂਬੇ ਵਿਚ ਲੋਕਾਂ ਦਾ ਕਰੀਬ 22 ਫੀਸਦੀ ਐਮਐਸਐਮਈ ਵਿਚ ਯੋਗਦਾਨ ਰਿਹਾ ਹੈ।

ਸੂਬੇ ਵਿਚ ਸਾਲ 2021-22 ਦੌਰਾਨ 19.06 ਲੱਖ ਰੁਜਗਾਰ ਸ੍ਰਿਜਤ ਹੋਏ – ਕੌਸ਼ਲ

ਸ੍ਰੀ ਕੌਸ਼ਲ ਨੇ ਕਿਹਾ ਕਿ 9.53 ਲੱਖ ਸੂਖਮ ਇਕਾਈਆਂ ਹਨ, ਜਦੋਂ ਕਿ ਇਸ ਦੌਰਾਨ ਸੂਬੇ ਵਿਚ 19.06 ਲੱਖ ਰੁਜਗਾਰ ਸ੍ਰਿਜਤ ਹੋਏ ਹਨ। ਇਸ ਦੇ ਨਾਂਲ ਹੀ ਹਰਿਆਣਾ ਉਦਮ ਮੈਮੋਰੇਂਡਮ (ਐਚਯੂਐਮ) ਦੇ ਤਹਿਤ 45844 ਉਦਯੋਗ ਰਜਿਸਟਰਡ ਹੋਏ ਹਨ। ਇਸ ਤੋਂ ਇਲਾਵਾ, 4.14 ਲੱਖ ਯੂਨੀਫਾਰਮ ਰੂਲਸ ਫਾਰ ਕਨੈਕਸ਼ਨ (ਯੂਆਈਸੀ) ਰਜਿਸਟਰਡ ਕੀਤੇ ਗਏ ਹਨ, ਜਿਨ੍ਹਾਂ ਵਿਚ 3.90 ਲੱਖ ਸੂਖਮ, 21164 ਛੋਟੇ ਅਤੇ 1893 ਮੱਧਮ ਇਥਾਈਆਂ ਯੂਆਰਸੀ ਰਜਿਸਟਰਡ ਹੋਏ ਹਨ। ਇੰਨ੍ਹਾਂ ਇਕਾਈਆਂ ਵਿਚ ਆਟੋਮੋਬਾਇਲ, ਖੁਰਾਕ ਪ੍ਰੋਸੈਸਿੰਗ, ਟੈਕਸਟਾਇਲ, ਚਮੜਾ, ਲੱਕੜੀ ਤੇ ਕਾਗਜ, ਧਾਤੂ ਉਤਪਾਦ, ਮਸ਼ੀਨਰੀ ਅਤੇ ਇੰਜੀਨਅਰਿੰਗ, ਫਾਰਮਾ, ਪੈਟਰੋ-ਕੈਮੀਕਲ, ਰਬੜ ਉਤਪਾਦ ਅਤੇ ਬਿਜਲੀ ਅਤੇ ਇਲੈਕਟ੍ਰੋਨਿਕ ਦੇ ਉਦਯੋਗ ਸ਼ਾਮਿਲ ਹਨ।

ਹਰਿਆਣਾ ਉਦਮ ਅਤੇ ਰੁਜਗਾਰ ਨੀਤੀ-2020 ਲਾਗੂ, ਨੀਤੀ ਦੇ ਤਹਿਤ ਰਾਜ ਵਿਚ 5 ਲੱਖ ਨਵੇਂ ਰੁਜਗਾਰ ਸ੍ਰਿਜਤ ਕਰਨ, 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਅਤੇ ਨਿਰਯਾਤ ਨੂੰ 2 ਲੱਖ ਕਰੋੜ ਰੁਪਏ ਤਕ ਕਰਨ ਦਾ ਟੀਚਾ – ਕੌਸ਼ਲ

ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਨੇ ਇਕ ਕਦਮ ਅੱਗੇ ਵੱਧ ਕੇ ਕੰਮ ਕੀਤਾ ਹੈ ਅਤੇ ਉਦਯੋਗਾਂ ਨੂੰ ਵੱਧ ਤੋਂ ਵੱਧ ਪ੍ਰੋਤਸਾਹਨ ਦੇ ਕੇ ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕੇ ਸ੍ਰਿਜਤ ਕਰਨ ਤਹਿਤ ਸਾਲ 2020 ਵਿਚ ਹਰਿਆਣਾ ਉਦਮ ਅਤੇ ਰੁਜਗਾਰ ਨੀਤੀ-2020 ਲਾਗੂ ਕੀਤੀ। ਇਸ ਨੀਤੀ ਨਾਲ ਰਾਜ ਵਿਚ 5 ਲੱਖ ਨਵੇਂ ਰੁਜਗਾਰ ਸ੍ਰਿਜਤ ਕਰਨ, 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਅਤੇ ਨਿਰਯਾਤ ਨੂੰ 2 ਲੱਖ ਕਰੋੜ ਰੁਪਏ ਤਕ ਕਰਨ ਦਾ ਟੀਚਾ ਰੱਖਿਆ ਗਿਆ। ਮੀਟਿੰਗ ਵਿਚ ਦਸਿਆ ਗਿਆ ਕਿ ਇਸ ਨੀਤੀ ਦੇ ਲਾਗੂ ਹੋਣ ਬਾਅਦ ਕਈ ਵੱਡੇ ਨਿਵੇਸ਼ਕ ਨਿਵੇਸ਼ ਲਈ ਆਕਰਸ਼ਤ ਹੋ ਰਹੇ ਹਨ ਅਤੇ ਅੱਗੇ ਆ ਰਹੇ ਹਨ। ਮੁੱਖ ਸਕੱਤਰ ਨੇ ਕੇਂਦਰ ਸਰਕਾਰ ਵੱਲੋਂ ਉਦਯੋਗ ਵਿਭਾਗ ਨੂੰ ਕੌਮੀ ਐਮਐਸਐਮਈ ਪੁਰਸਕਾਰ-2022 ਪ੍ਰਾਪਤ ਕਰਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਿਚ ਹੋਰ ਵੱਧ ਸੁਧਾਰ ਦੀ ਜਰੂਰਤ ਹੈ ਤਾਂ ਜੋ ਦੇਸ਼ ਵਿਚ ਹਰਿਆਣਾ ਆਪਣੀ ਵੱਖ ਪਹਿਚਾਣ ਛੱਡ ਸਕੇ।

ਮੀਟਿੰਗ ਵਿਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ, ਸੂਖਮ, ਮੱਧਮ ਅਤੇ ਛੋਟੇ ਉਦਯੋਗ ਦੇ ਮਹਾਨਿਦੇਸ਼ਕ ਸ਼ੇਖਰ ਵਿਦਿਆਰਥੀ ਸਮੇਤ ਅਨੇਕ ਅਧਿਕਾਰੀ ਮੋਜੂਦ ਸਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਨੋਹਰ ਲਾਲ ਜਨਤਾ ਦੇ ਪ੍ਰਧਾਨ ਸੇਵਕ

ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦੇ ਜਨਸੇਵਕ ਦੀ ਭੁਮਿਕਾ ਨਿਭਾਉਣ – ਮੁੱਖ ਮੰਤਰੀ

ਹੁਣ ਰਾਜਤੰਤਰਿਕ ਵਿਵਸਥਾ ਨਹੀਂ ਜਨਤਾ ਦੇ ਭਰੋਸੇ ਨਾਲ ਜਨਸੇਵਾ ਦਾ ਮਿਲਿਆ ਮੌਕਾ

ਨਵੇਂ ਚੁਣੇ ਪੰਚ ਸਰਪੰਚਕਾਂ ਨੂੰ ਮੁੱਖ ਮੰਤਰੀ ਨੇ ਪੜਾਇਆ ਸੁਸਾਸ਼ਨ ਦਾ ਪਾਠ

ਹਰ ਵਰਗ ਤਬਕੇ ਹਰ ਵਿਅਕਤੀ ਦੇ ਨਾਲ ਨਿਆਂ ਕਰਨ ਨਵੀਂ ਗਠਨ ਪੰਚਾਇਤਾਂ

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਲੋਕਤੰਤਰ ਵਿਚ ਜਨਤਾ ਜਨਪ੍ਰਤੀਨਿਧੀ ਨੂੰ ਚੁਣ ਕੇ ਜਨ ਸੇਵਾ ਦੇ ਉਦੇਸ਼ ਨਾਲ ਸਹਿਯੋਗ ਕਰਦੀ ਹੈ, ਅਜਿਹੇ ਵਿਚ ਨਵੇਂ ਚੁਣ ਸਰਪੰਚ ਤੇ ਪੰਚ ਜਨਤਾ ਦੇ ਭਰੋਸੇ ਨੂੰ ਕਾਇਮ ਰੱਖਦੇ ਹੋਏ ਪੇਂਡੂ ਵਿਕਾਸ ਵਿਚ ਭਾਗੀਦਾਰ ਬਨਣ। ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਜਿਲ੍ਹਾ ਦੇ ਮਾਨੇਸਰ ਖੇਤਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੇ ਜਨਪ੍ਰਤੀਨਿਧੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਰਾਜਾ ਅਤੇ ਮਹਾਰਾਜ ਨਈਂ ਹੁੰਦੇ ਅਤੇ ਨਾ ਹੀ ਰਾਜਤੰਤਰਿਕ ਵਿਵਸਥਾ ਹੈ, ਅੱਜ ਤਾਂ ਜਨਤਾ ਦੇ ਭਰੋਸੇ ‘ਤੇ ਖਰਾ ਉਤਰਦਾ ਹੈ ਉਸ ਨੂੰ ਹੀ ਜਨ ਸੇਵਾ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਹੀ ਇਸੀ ਭਰੋਸੇ ਦੇ ਜਰਇਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੈਂ ਪ੍ਰਧਾਨ ਸੇਵਕ ਅਤੇ ਜਨਸੇਵਕ ਵਜੋ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਮਿਲਣ ਆਏ ਨਵੇਂ ਚੁਣ ਪੰਚ ਸਰਪੰਚਾਂ ਨੂੰ ਮੁੱਖ ਮੰਤਰੀ ਨੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੁਸਾਸ਼ਨ ਦਾ ਪਾਠ ਵੀ ਪੜਾਇਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੁਰਾਣਾ ਦੌਰਾ ਸੀ ਜਦੋਂ ਰਾਜਾ ਮਹਾਰਾਜਾ ਦੀ ਵਿਵਸਥਾ ਹੁੰਦੀ ਸੀ ਅਤੇ ਰਾਜਾ ਦਾ ਬੇਟਾ ਹੀ ਰਾਜਾ ਬਣ ਜਾਂਦਾ ਸੀ ਅੱਜ ਤਾਂ ਜਨਤਾ ਦੇ ਭਰੋਸੇ ਨੂੰ ਹਾਸਲ ਕਰਨ ਵਾਲਾ ਵਿਅਕਤੀ ਹੀ ਜਨਸੇਵਾ ਤਕ ਪਹੁੰਚ ਪਾਉਂਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਪ੍ਰਧਾਨ ਸੇਵਕ ਅਤੇ ਮੈਂ ਮੁੱਖ ਸੇਵਕ ਵਜੋ ਜਨਤਾ ਦਾ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਨੇ ਨਵੇਂ ਚੁਣੀ ਪੰਚਾਇਤਾਂ ਨੂੰ ਸਿੱਖ ਦਿੰਦੇ ਹੋਏ ਕਿਹਾ ਕਿ ਸਰਕਾਰ ਤੋਂ ਲੈ ਕੇ ਅਤੇ ਪਿੰਡ ਪੰਚਾਇਤ ਤਕ ਦਾ ਇਹ ਜਿਮੇਵਾਰ ਹੈ ਕਿ ਹਰ ਤਬਕੇ, ਹਰ ਵਰਗ ਅਤੇ ਹਰ ਵਿਅਕਤੀ ਦੇ ਨਾਲ ਨਿਆਂ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਹਰਿਆਣਾ ਇਕ ਹਰਿਆਣਵੀ ਇਥ ਦੇ ਸਿਦਾਂਤ ‘ਤੇ ਸਰਕਾਰ ਚਲਾਈ ਹੈ ਵੈਸੇ ਹੀ ਪੰਚਾਇਤਾਂ ਵੀ ਪੂਰੇ ਪਿੰਡ ਨੂੰ ਇਥ ਪਰਿਵਾਰ ਮੰਨ ਕੇ ਕੰਮ ਕਰਨ। ਪਿੰਡ ਦਾ ਪੈਸਾ ਪਿੰਡ ਦੇ ਸਮੂਹਿਕ ਕੰਮਾਂ ਵਿਚ ਲੱਗੇ ਹਨ ਅਤੇ ਇਸ ਨੂੰ ਕੋਈ ਗਲਤ ਢੰਗ ਨਾਲ ਨਾ ਕੱਢ ਪਾਵੇ ਇਹ ਚੌਕੀਦਾਰੀ ਵੀ ਅਸੀਂ ਕਰਨੀ ਹੈ।

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਲਦੀ ਹੀ ਪੰਚ ਸਰਪੰਚਾਂ ਦੀ ਸੁੰਹ ਚੁੱਕ ਪ੍ਰੋਗ੍ਰਾਮ ਕਰਾਇਆ ਜਾਵੇਗਾ, ਜਿਸ ਦੇ ਬਾਅਦ ਸਾਰੇ ਪੰਚਾਇਤ ਵਿਚ ਵਿਧੀਵਤ ਅਤੇ ਆਪਣਾ ਕੰਮ ਸ਼ੁਰੂ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਾਡਾ ਟੀਚਾ ਇਹ ਵੀ ਹੈ ਕਿ ਅਸੀਂ ਨਵੇਂ ਪੰਚ ਸਰਪੰਚਾਂ ਨੂੰ ਸਰਕਾਰ ਦੇ ਕੰਮਕਾਜ ਨਾਲ ਰੁਬਰੂ ਕਰਾਉਣ ਲਈ ਅਗਲੇ ਮਹੀਨੇ ਟ੍ਰੇਨਿੰਗ ਵੀ ਕਰਾਉਣਗੇ।

**********

ਚੰਡੀਗੜ੍ਹ, 21 ਨਵੰਬਰ – ਹਰਿਆਣਾ ਵਿਚ 26 ਨਵੰਬਰ, 2022 ਸੰਵਿਧਾਨ ਦਿਵਸ ਨੂੰ ਗੌਰਵਮਈ ਢੰਗ ਨਾਲ ਮਨਾਇਆ ਜਾਵੇਗਾ। ਇਸ ਸਾਲ ਭਾਰਤ ਸਰਕਾਰ ਨੇ ਇਸ ਦਿਵਸ ਨੂੰ ਭਾਰਤ -ਲੋਕਤੰਤਰ ਦੀ ਜਨਨੀ ਵਿਸ਼ਾ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ।

ਇਥ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਸਕੱਤਰ ਦਫਤਰ ਵੱਲੋਂ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਡਿਵੀਜਨਲ ਕਮਿਸ਼ਨਰਾਂ, ਬੋਰਡ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਅਤੇ ਸਾਰੇ ਡਿਪਟੀਕਮਿਸ਼ਨਰਾਂ ਨੂੰ ਇਸ ਸਬੰਧ ਦਾ ਇਥ ਸਰਕੂਲਰ ਜਾਰੀ ਕੀਤਾ ਗਿਆ।

ਉਨ੍ਹਾਂ ਨੇ ਦਸਿਆ ਕਿ ਕਿਉਂਕਿ ਇਹ ਨਿ ਕੌਮੀ ਮਹਤੱਤਾ ਦਾ ਦਿਵਸ ਵੀ ਹੁੰਦਾ ਹੈ ਇਸ ਲਈ ਸਾਰੇ ਦਫਤਰਾਂ, ਸਕੂਲਾਂ, ਕਾਲਜਾਂ, ਸੰਸਥਾਨਾਂ, ਆਟੋਨੋਮਸ ਨਿਗਮਾਂ ਅਤੇ ਪਬਲਿਕ ਖੇਤਰ ਦੇ ਇੰਟਰਪ੍ਰਾਈਜਿਜ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਪੜੀ ਜਾਣੀ ਯਕੀਨੀ ਕੀਤੀ ਜਾਵੇ। ਇਸ ਪ੍ਰੋਗ੍ਰਾਮ ਵਿਚ ਆਮ ਜਨਤਾ ਵੀ ਆਨਲਾਇਨ ਹਿੱਸਾ ਲੈ ਸਕੇਗੀ। ਇਸ ਵਿਚ ਹਿੱਸਾ ਲੈਣ ਵਾਲੇ ਨਾਗਰਿਕਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾਣਗੇ।

ਉਨ੍ਹਾਂ ਨੇ ਦਸਿਆ ਕਿ ਸੰਸਦੀ ਕਾਰਜ ਮੰਤਰਾਲੇ ਵੱਲੋਂ ਦੋ ਵੈਬਪੋਰਟਲ ਵੀ ਬਣਾਏ ਗਏ ਹਨ ਜਿਨ੍ਹਾਂ ਵਿਚ readpreamble.nic.in ਪੋਰਟਲ ‘ਤੇ ਅੰਗ੍ਰੇਜੀ ਸਮੇਤ 22 ਅਧਿਕਾਰਕ ਭਾਸ਼ਾਵਾਂ ਵਿਚ ਸੰਵੀਧਾਨ ਦੀ ਪ੍ਰਸਤਾਵਨਾ ਆਨਲਾਇਨ ਪੜੀ ਜਾਵੇਗੀ ਜਦੋਂ ਦੂਜੇ ਪੋਰਟਲ constitutionquiz.nic.in ‘ਤੇ ਭਾਂਰਤ ਲੋਕਤੰਤਰ ਦੀ ਜਨਨੀ ਵਿਸ਼ਾ ‘ਤੇ ਆਨਲਾਇਨ ਕਵਿਜ ਮੁਕਾਬਲਾ ਕਰਵਾਇਆ ਜਾਵੇਗਾ।

ਚਿਰਾਯੂ ਹਰਿਆਣਾ – ਸਵਾ ਕਰੋੜ ਹਰਿਆਣਵੀਆਂ ਨੂੰ ਮੁਫਤ ਇਲਾਜ ਦਾ ਮਨੋਹਰ ਉਪਹਾਰ

ਬੀਮਾਰ ਹੋਣ ‘ਤੇ ਇਲਾਜ ਦੇ ਖਰਚ ਦੀ ਟੈਂਸ਼ਨ ਖਤਮ, ਮੁੱਖ ਮੰਤਰੀ ਨੇ ਕੀਤੀ ਇਤਹਾਸਕ ਯੋਜਨਾ ਦੀ ਸ਼ੁਰੂਆਤ

ਸਿਖਿਆ, ਸੁਰੱਖਿਆ, ਸਿਹਤ, ਸਵਾਭੀਮਾਨ ਅਤੇ ਸਵਾਵਲੰਬੀ ਦੇ ਸਿਦਾਂਤ ‘ਤੇ ਕੰਮ ਕਰ ਰਹੀ ਸਰਕਾਰ – ਮੁੱਖ ਮੰਤਰੀ

ਹਰਿਆਣਾ ਵਿਚ ਅੰਤੋਂਦੇਯ ਪਰਿਵਾਰਾਂ ਤਕ ਆਯੂਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦਾ ਵਿਸਤਾਰ

ਮੁੱਖ ਮੰਤਰੀ ਨੇ ਮਾਨੇਸਰ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭਕਾਰਾਂ ਨੂੰ ਗੋਲਡਨ ਕਾਰਡ ਵੰਡੇ

ਹਰਿਆਣਾ ਵਿਚ ਹੁਣ 28 ਲੱਖ ਪਰਿਵਾਰ ਆਯੂਸ਼ਮਾਨ ਭਾਰਤ ਦੇ ਘੇਰੇ ਵਿਚ, ਮੁਫਤ ਹੋਵੇਗਾ 5 ਲੱਖ ਤੱਕ ਦਾ ਇਲਾਜ

ਚੰਡੀਗੜ੍ਹ, 21 ਨਵੰਬਰ( – ਸੂਬੇ ਵਿਚ ਹਰ ਵਿਅਕਤੀ ਨੂੰ ਸਿਹਤ ਸਹੂਲਤਾਂ ਦਾ ਲਾਭ ਯਕੀਨੀ ਕਰਨ ਦੀ ਦਿਸ਼ਾ ਵਿਚ ਇਥ ਹੋਰ ਇਤਹਾਸਕ ਕਦਮ ਵਧਾਉਂਦੇ ਹੋਏ ਹਰਿਆਣਾ ਸਰਕਾਰ ਨੇ ਅਜਿਹੇ ਜਰੂਰਤਮੰਦ ਪਰਿਵਾਰਾਂ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭ ਦੇਣ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤਕ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਮਾਨੇਸਰ ਵਿਚ ਲਾਭਕਾਰਾਂ ਨੂੰ ਗੋਲਡਨ ਕਾਰਡ ਵੰਡ ਕੇ ਇਸ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਨਾਲ ਸੂਬੇ ਦੇ ਕਰੀਬ 28 ਲੱਖ ਪਰਿਵਾਰਾਂ ਦੀ ਬੀਮਾਰੀ ਦੀ ਸਥਿਤੀ ਵਿਚ ਇਲਾਜ ‘ਤੇ ਆਉਣ ਵਾਲੇ ਖਰਚ ਦੀ ਚਿੰਤਾ ਖਤਮ ਹੋਵੇਗੀ। ਯੋਜਨਾ ਨਾਲ ਸਿੱਧੇ ਤੌਰ ‘ਤੇ ਸਵਾ ਕਰੋੜ ਹਰਿਆਣਵੀਆਂ ਨੂੰ ਲਾੰਭ ਹੋਵੇਗਾ। ਯਾਨੀ ਹਰਿਆਣਾ ਦੀ 50% ਜਨਤਾ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਚਿਰਾਯੂ ਹਰਿਆਣਾ ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਾਂਤਾ ਦੇਵੀ ਅਤੇ ਹਰਪਾਲ ਸਮੇਤ ਦਰਜਨਾਂ ਲਾਭਕਾਰਾਂ ਨੂੰ ਗੋਲਡਨ ਕਾਰਡ ਵੰਡੇ। ਇਸ ਯੋਜਨਾ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਇੰਨ੍ਹਾਂ ਪਰਿਵਾਰਾਂ ਦਾ 5 ਲੱਖ ਰੁਪਏ ਤਕ ਦਾ ਖਰਚ ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦਸਿਆ ਕਿ ਹੁਣ ਦਿਵਆਂਗ ਦਾ ਇਲਾਜ ਵੀ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ‘ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਤਿਆਰ ਫਿਲਮ ਵੀ ਪ੍ਰਦਰਸ਼ਿਤ ਕੀਤੀ ਗਈ।

ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਦੇ ਚੰਗੀ ਸਿਹਤ ਦੇ ਪ੍ਰਤੀ ਸੂਬਾ ਸਰਕਾਰ ਨੂੰ ਪ੍ਰਤੀਬੱਧਤਾ ਦਾ ਇਕ ਨਵਾਂ ਸੰਦੇਸ਼ ਲੈ ਕੇ ਆਇਆ ਹੈ। ਅੱਜ ਤੋਂ ਅੰਤੋਂਦੇਯ ਪਰਿਵਾਰਾਂ ਨੂੰ ਵੀ ਆਯੂਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦੇੇ ਦਾਇਰੇ ਵਿਚ ਲਿਆਇਆ ਜਾ ਰਿਹਾ ਹੈ। ਇਸ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਿਹਤਮੰਦ ਭਾਰਤ-ਮਜਬੂਤ ਭਾਰਤ ਦੇ ਵਿਜਨ ਨੂੰ ਇਥ ਨਵੀ ਦਿਸ਼ਾ ਅਤੇ ਗਤੀ ਮਿਲੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਹਿਲੇ ਦਿਨ ਤੋਂ ਹੀ ਗਰੀਬ ਦੀ ਮੁੱਢਲੀ ਸਹੂਲਤਾਂ ਦੀ ਕਲਪਨਾ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਿਹਾ ਕਿ ਲਾਭਕਾਰਾਂ ਦਾ ਡਾਟਾ ਕੌਮੀ ਸਿਹਤ ਅਥਾਰਿਟੀ ਦੇ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਜੋ ਉਸ ਨੂੰ ਆਯੂਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਪੋਰਟਲ ਅਤੇ ਪੀਪੀਪੀ ਆਈਡੀ ਦੇ ਨਾਲ ਏਕੀਕ੍ਰਿਤ ਕੀਤਾ ਜਾ ਸਕੇ। ਯੋਗ ਲਾਭਕਾਰਾਂ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਰਜਿਸਟਰਡ ਕਰਨ ਅਤੇ ਮਿਸ਼ਨ ਮੋਡ ਵਿਚ ਉਨ੍ਹਾਂ ਦੇ ਕਾਰਡ ਬਨਾਉਣ ਲਈ ਸਾਰੇ ਜਿਲ੍ਹਿਆਂ ਦੇ ਨਾਲ ਏਕੀਕ੍ਰਿਤ ਡੇਟਾ ਸਾਂਝਾ ਕੀਤਾ ਜਾ ਰਿਹਾ ਹੈ।

ਗੌਰਤਲਬ ਹੈ ਕਿ ਕੇਂਦਰ ਸਰਕਾਰ ਦੇ ਮਾਨਦੰਡਾਂ ਦੇ ਅਨੁਸਾਰ ਇਸ ਯੋਜਨਾ ਦੇ ਲਾਭਕਾਰ ਪਰਿਵਾਰਾਂ ਦਾ ਚੋਣ ਆਰਥਕ, ਸਮਾਜਿਕ ਤੇ ਜਾਤੀ ਮਰਦਮਸ਼ੁਮਾਰੀ -2011 ਦੇ ਆਧਾਰ ‘ਤੇ ਕੀਤਾ ਗਿਆ ਹੈ। ਇਸ ਦੇ ਅਨੁਸਾਰ ਹਰਿਆਣਾ ਵਿਚ 15 ਲੱਖ 51,798 ਪਰਿਵਾਰ ਇਸ ਯੋਜਨਾ ਵਿਚ ਚੋਣ ਕੀਤੇ ਹੋਏ ਸਨ ਪਰ ਇੰਨ੍ਹਾਂ ਵਿੱਚੋਂ ਸਿਰਫ 9 ਲੱਖ ਦਾ ਡਾਟਾ ਤਸਦੀਕ ਹੋ ਪਾਇਆ ਸੀ ਅਤੇ ਇੰਨ੍ਹਾਂ 9 ਲੱਖ ਪਰਿਵਾਰਾਂ ਨੂੰ ਯੋਜਨਾ ਦਾ ਲਾਭ ਮਿਲ ਰਿਹਾ ਸੀ ਪਰ ਹੁਣ ਰਾਜ ਸਰਕਾਰ ਦੇ ਖਰਚ ‘ਤੇ ਯੋਜਨਾ ਦਾ ਦਾਇਰਾ ਵਧਾਇਆ ਗਿਆ ਹੈ। ਪੀਪੀਪੀ ਦੇ ਡਾਟਾ ਦੇ ਆਧਾਰ ‘ਤੇ ਇਸ ਯੋਜਨਾ ਨਾਲ ਸੂਬੇ ਵਿਚ ਹੁਣ 28 ਲੱਖ 89,036 ਪਰਿਵਾਰ ਕਵਰ ਹੋ ਰਹੇ ਹਨ। ਯਾਨੀ ਪਹਿਲਾਂ ਜਿੱਥੇ ਕਰੀਬ 9 ਲੱਖ ਪਰਿਵਾਰਾਂ ਨੂੰ ਯੋਜਨਾ ਦਾ ਲਾਭ ਮਿਲ ਰਿਹਾ ਸੀ ਉੱਥੇ ਹੁਣ ਕਰੀਬ 20 ਲੱਖ ਹੋਰ ਪਰਿਵਾਰ ਇਸ ਵਿਚ ਜੋੜੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਿਸਾਬ ਨਾਲ ਕੇਂਦਰ ਦੀ 1 ਲੱਖ 20 ਹਜਾਰ ਸਾਲਾਨਾ ਆਮਦਨ ਦੀ ਸੀਮਾ ਨੂੰ 1.80 ਹਜਾਰ ਤਕ ਕੀਤਾ ਹੈ। ਇੰਨ੍ਹਾਂ ਪਰਿਵਾਰਾਂ ਦੇ ਗੋਲਡਨ ਕਾਰਡ ਬਣਾਏ ਜਾ ਰਹੇ ਹਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਿਸ਼ਨ ਮੋਡ ਵਿਚ ਅੰਤੋਂਦੇਯ ਪਰਿਵਾਰਾਂ ਦੇ ਸਾਰੇ ਲਾਭਕਾਰਾਂ ਨੂੰ ਕਵਰ ਕਰਨ ਲਈ ਲਾਭਕਾਰ ਦੀ ਪਹਿਚਾਣ ਅਤੇ ਕਾਰਡ ਬਨਾਉਣ ਲਈ ਜਿਲ੍ਹਾ ਅਤੇ ਬਲਾਕ ਪੱਧਰ ‘ਤੇ ਕੈਂਪ ਵੀ ਪ੍ਰਬੰਧਿਤ ਕੀਤੇ ਜਾਣਗੇ। ਊਮੀਂਦ ਹੈ ਕਿ 31 ਦਸੰਬਰ ਤਕ ਸਾਰਿਆਂ ਨੂੰ ਇਹ ਕਾਰਡ ਮਿਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਂਰਤ ਯੋਜਨਾ ਦੇ ਤਹਿਤ ਸੂਬੇ ਵਿਚ ਕੁੱਲ 715 ਹਸਪਤਾਲ ਸੂਚੀਬੱਧ ਹਨ, ਜਿਨ੍ਹਾਂ ਵਿਚ 539 ਨਿਜੀ ਹਸਪਤਾਲ ਅਤੇ 176 ਸਰਕਾਰੀ ਹਸਪਤਾਲ ਸ਼ਾਮਿਲ ਹਨ। ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਹਰਿਆਣਾ ਦੇ 22 ਜਿਲ੍ਹਿਆਂ ਵਿਚ ਹਰ ਜਿਲ੍ਹੇ ਵਿਚ ਲਗਭਗ 32 ਹਸਪਤਾਲਾਂ ਵਿਚ ਇਸ ਯੋਜਨਾ ਨਾਲ ਜਰੂਰਤਮੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲ ਰਿਹਾ ਹੈ। 1500 ਤਰ੍ਹਾ ਦੀਆਂ ਬੀਮਾਰੀਆਂ ਦਾ ਇਲਾਜ ਇਸ ਯੋਜਨਾ ਦੇ ਜਰਇਏ ਸੰਭਵ ਹੋ ਸਕੇਗਾ। ਮੁੱਖ ਮੰਤਰੀ ਨੇ ਦਸਿਆ ਕਿ ਹੁਣ ਤਕ ਆਯੂਸ਼ਮਾਨ ਭਾਂਰਤ ਯੋਜਨਾ ਦੇ ਤਹਿਤ 580.77 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਿੱਤੇ ਗਏ ਹਨ। ਸਾਲ 2021 ਦੌਰਾਨ ਜਲਦੀ ਕਲੇਮ ਭੁਗਤਾਨ ਲਈ ਹਰਿਆਣਾ ਦੀ ਕੌਮੀ ਸਿਹਤ ਅਥਾਰਿਟੀ (ਐਨਐਚਏ) ਤੋਂ ਸ਼ਲਾਘਾਪੱਤਰ ਵੀ ਮਿਲਿਆ ਹੈ। ਆਯੂਸ਼ਮਾਨ ਭਾਂਰਤ ਕਾਰਡਾਂ ਨੂੰ ਆਧਾਰ ਨਾਲ ਜੋੜਨ ਵਾਲਾ ਹਰਿਆਣਾਂ ਦੇਸ਼ ਦਾ ਪਹਿਲਾ ਸੂਬਾ ਹੈ। ਸੂਬੇ ਵਿਚ ਹਸਪਤਾਲ ਵਿਚ ਭਰਤੀ ਹੋਣ ਦੇ ਸਮੇਂ 100 ਫੀਸਦੀ ਬਾਇਓਮੈਟ੍ਰਿਕ ਪ੍ਰਮਾਣੀਕਰਣ (ਨਵਜਾਤ ਸ਼ਿਸ਼ੂਆ ਅਤੇ ਐਮਰਜੈਂਸੀ ਸਥਿਤੀ ਨੂੰ ਛੱਡਕੇ) ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤੋਂ ਇਲਾਵਾ ਵੀ ਸੂਬੇ ਵਿਚ ਆਮਜਨਤਾ ਨੂੰ ਕਿਫਾਇਤੀ , ਸਰਲ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਕੀਤਾ ਹੈ। ਅੱਜ ਸੂਬੇ ਵਿਚ 228 ਤਰ੍ਹਾ ਦੇ ਆਪ੍ਰੇਸ਼ਨ, 70 ਤਰ੍ਹਾ ਦੇ ਟੇਸਟ ਅਤੇ 21 ਤਰ੍ਹਾ ਦੀਆਂ ਡੈਂਟਲ ਮੈਡੀਕਲ ਮੁਫਤ ਉਪਲਬਧ ਹੈ। ਨਾਲ ਹੀ 541 ਦਵਾਈਆਂ ਵੀ ਮੁਫਤ ਦਿੱਤੀਆਂ ਜਾਦੀਆਂ ਹਨ। ਸਿਹਤ ਸਹੂਲਤਾਂ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਗਰੀਬਾਂ ਦੇ ਉਥਾਨ ਅਤੇ ਭਲਾਈ ਦੇ ਲਈ ਕਾਰਗਰ ਕਦਮ ਚੁੱਕੇ ਹਨ। ਅੰਤੋਂਦੇਯ ਮੁਹਿੰਮ ਵਿਚ ਅਸੀਂ ਉਨ੍ਹਾਂ ਪਰਿਵਾਰਾਂ ਨੂੰ ਆਰਥਕ ਰੂਪ ਤੋਂ ਮਜਬੂਤ ਕਰਨ ਵਿਚ ਲੱਗੇ ਹਨ, ਜੋ ਕਈ ਕਾਰਣਾਂ ਤੋਂ ਪਿਛੜੇ ਰਹਿ ਗਏ। ਸਰਕਾਰ ਨੇ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਰਾਹੀਂ ਹਰ ਪਰਿਵਾਰ ਦੀ ਆਮਦਨ ਘੱਟ ਤੋਂ ਘੱਟ 1 ਲੱਖ 80 ਹਜਾਰ ਰੁਪਏ ਕਰਨ ਦਾ ਬੀੜਾ ਚੁਕਿਆ ਹੈ। ਸੂਬੇ ਵਿਚ ਤਿੰਨ ਪੜਾਆਂ ਵਿਚ 550 ਤੋਂ ਉੱਪਰ ਅੰਤੋਂਦੇਯ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵਿਚ ਕਰੀਬ ਢਾਈ ਲੱਖ ਤੋਂ ਵੱਧ ਪਰਿਵਾਰ ਸ਼ਾਮਿਲ ਹੋਏ।

ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾਵਾਂ ਦੀ ਆਖੀਰੀ ਗਰੀਬ ਤਕ ਪਹੁੰਚ ਅਤੇ ਆਖੀਰੀ ਵਿਅਕਤੀ ਦਾ ਊਦੈ ਹੀ ਸਰਕਾਰ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਿਖਿਆ, ਸੁਰੱਖਿਆ, ਸਿਹਤ, ਸਵਾਭੀਮਾਨ ਅਤੇ ਸਵਾਵਲੰਬੀ ਦੇ ਸਿਦਾਂਤ ‘ਤੇ ਕੰਮ ਕਰ ਰਹੀ ਹੈ। ਹਰਿਆਣਾ ਵੱਡੇ ਸੂਬਿਆਂ ਵਿਚ ਦੇਸ਼ ਵਿਚ ਸੱਭ ਤੋਂ ਅੱਗੇ, ਹਰਿਆਣਾ ਦੀ ਜਨਤਾ ਨੂੰ ਸਹੂਲਤਾਂ ਦਾ ਲਾਭ ਮਿਲਣ ਇਹ ਯਕੀਨੀ ਕੀਤਾ ਜਾ ਰਿਹਾ ਹੈ। ਇਸੀ ਦੇ ਚਲਦੇ ਪਰਿਵਾਰ ਪਹਿਚਾਣ ਪੱਤਰ ਨੂੰ ਲਾਗੂ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਤੋਂ ਇਲਾਵਾ ਵਿਧਾਇਕ ਸਤਯਪ੍ਰਕਾਸ਼ ਜਰਾਵਤਾ, ਹਰਿਆਣਾ ਵਿਚ ਆਯੂਸ਼ਮਾਨ ਯੋਜਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਨਰਾਇਣ ਕੌਸ਼ਿਕ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਰਾਜ ਸਰਕਾਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਹਰਿਆਣਾ ਦੇ ਸਾਰੇ ਲੋਕਸਭਾ ਤੇ ਰਾਜਸਭਾ ਸਾਂਸਦ ਅਤੇ ਕੈਬੀਨੇਟ ਦੇ ਮੈਂਬਰ ਵਰਚੂਅਲੀ ਇਸ ਪ੍ਰੋਗ੍ਰਾਮ ਨਾਨ ਜੁੜੇ। ਇਸ ਮੌਕੇ ‘ਤੇ ਪੂਰੇ ਸੂਬੇ ਵਿਚ ਲਗਭਗ 29 ਥਾਵਾਂ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਹੋਏ।

Share