ਮੁੱਖ ਮੰਤਰੀ ਨੇ ਕੀਤਾ-ਲੰਮ੍ਹੋਂ ਕੀ ਸ਼ਬਨਮ-ਕਾਵ ਸੰਗ੍ਰਹਿ ਦੀ ਘੁੰਡ ਚੁਕਾਈ.

ਚੰਡੀਗੜ੍ਹ, 18 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੱਲੋਂ ਰਚਿਤ ਪੰਜਵਾਂ ਕਵੀਤਾਵਾਂ ਦਾ ਸੰਗ੍ਰਹਿ ਲੰਮ੍ਹੋਂ ਕੀ ਸ਼ਬਨਮ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਵੱਖ-ਵੱਖ ਕਵੀਤਾਵਾਂ ਦੀ ਲੜੀ ਵਿਚ ਪਿਰੌਂਦੇ ਹੋਏ ਕਿਹਾ ਕਿ ਕਿਤਾਬ ਰਾਹੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਉਜਾਗਰ ਕਰਨਾ ਵੀ ਇਕ ਕਲਾ ਹੈ ਜਿਨ੍ਹਾਂ ਨੇ ਕਵੀਤਾਵਾਂ ਰਾਹੀਂ ਲੋਕਾਂ ਤਕ ਪਹੁੰਚਾਉਣ ਦਾ ਕਾਰਜ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਡਾ. ਮਿਸ਼ਰਾ ਵਿਚ ਲਿਖਣ ਦੀ ਬਿਹਤਰ ਕਲਾ ਹੈ ਜਿਸ ਨੂੰ ਉੱਚ ਅਹੁਦੇ ‘ਤੇ ਰਹਿੰਦੇ ਹੋਏ ਵੀ ਸਮੇਂ ਕੱਢਣ ਕੇ ਇਹ ਗੰਗ੍ਰਹਿ ਲਿਖੇ ਹਨ। ਉਹ ਉਨ੍ਹਾਂ ਦੀ ਨਾ ਦਿਖਣ ਵਾਲੀ ਪ੍ਰਤਿਭਾ ਨੂੰ ਦਰਸ਼ਾਉਂਦਾ ਹੈ ਅਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਉਹ ਗੁਣਾਂ ਦੀ ਧਨੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਚਾਰ ਕਵੀਤਾਵਾਂ ਦੇ ਸੰਗ੍ਰਹਿ ਆਏ ਹਨ ਉਨ੍ਹਾਂ ਵਿਚ ਦੋ ਅੰਗ੍ਰੇਜੀ ਤੇ ਦੋ ਹਿੰਦੀ ਕਵੀਤਾਵਾਂ ਦੇ ਸ਼ਾਮਿਲ ਹਨ। ਉਨ੍ਹਾਂ ਨੇ ਕਾਮਨਾ ਕੀਤੀ ਕਿ ਡਾ. ਮਿਸ਼ਰਾ ਭਵਿੱਖ ਵਿਚ ਵੀ ਅਜਿਹੀ ਹੀ ਕਵੀਤਾਵਾਂ ਦੇ ਸੰਗ੍ਰਹਿ ਲਿਆਉਂਦੀ ਰਹੇ ਅਤੇ ਆਪਣੀ ਲੇਖਨੀ ਨਾਲ ਤਜਰਿਬਆਂ ਨੂੰ ਰੁਬਰੂ ਕਰਵਾਉਂਦੀ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਲੰਮ੍ਹੋਂ ਕੀ ਸ਼ਬਨਮ ਦੇ ਕਵਿਤਾ ਸੰਗ੍ਰਹਿ ਵਿਚ ਸੰਵੇਦਨਸ਼ੀਲਤਾ ਦੇ ਸਾਕਾਰਤਮਕ ਪਹਿਲੂਆਂ ਨੂੰ ਦਰਸ਼ਾਉਣ ਦਾ ਯਤਨ ਕੀਤਾ ਗਿਆ ਹੈ। ਕਵਿਤਾ ਸੰਗ੍ਰਹਿ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਇਸ ਵਿਚ ਮਹਿਲਾਵਾਂ ਦੇ ਪ੍ਰਤੀ ਹੋ ਰਹੇ ਰੋਸ ਦੀ ਝਲਕ ਸਾਹਮਣੇ ਆਵੇਗੀ ਪਰ ਸ਼ਬਨਮ ਜਿੰਨ੍ਹੀ ਠੰਢੀ , ਸੁੰਦਰ, ਪਾਰਦਰਸ਼ੀ ਅਤੇ ਮਨ ਨੂੰ ਸਕੂਨ ਦੇਣ ਵਾਲੀ ਹੁੰਦੀ ਹੈ ਉਹ ਕਵਿਤਾ ਸੰਗ੍ਰਹਿ ਉਸੀ ਪਰਿਭਾਸ਼ਾ ਨੂੰ ਸਾਕਾਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਇਹ ਸੰਗ੍ਰਹਿ ਜਹਿਨ ਤੋਂ ਨਹੀਂ ਦਿੱਲ ਤੋਂ ਲਿਖੀ ਹੋਈ ਰਚਨਾਵਾਂ ਹਨ ਜੋ ਰਿਸ਼ਤਿਆਂ ਨੂੰ ਦਰਸ਼ਾਊਂਦੀ ਹੈ। ਰਚਨਾਕਾਰਾਂ ਵਿਚ ਇਤਿਹਾਸ ਦਾ ਬੋਧ ਹੋਣਾ ਹੀ ਉਨ੍ਹਾਂ ਦੀ ਲੇਖਨੀ ਨੂੰ ਮਜਬੂਤ ਅਤੇ ਸ਼ਾਨਦਾਰ ਬਨਾਉਂਦਾ ਹੈ।

ਉਨ੍ਹਾਂ ਨੇ ਇਸ ਕਿਤਾਬ ਦੀ ਕਾਵ ਲਾਇਨਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਨੂਨ ਦੀ ਉਮਰ ਹੋਣੀ ਚਾਹੀਦੀ ਹੈ ਉਸ ਦੀ ਫਿਰਾਕ ਵਿਚ ਪਾਉਣ ਜੀਣ ਵਿਚ ਸੁੱਖ ਤੇ ਕੋਸ਼ਿਸ਼ ਦੀ ਹੱਦ ਤੈਅ ਹੋਣੀ ਚਾਹੀਦੀ ਹੈ। ਹੋਰ ਲਾਇਨਾਂ ਨੂੰ ਪੜ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਾਨਵ-ਤੁਮ ਇਸ ਪੱਲ ਕੋ ਤਰਾਸ਼ਤੇ ਰਹੋ, ਵੋ ਚੱਟਾਨ ਲੱਗੇ ਤੋਂ ਤੁਮਾਰਾ ਨਯਾ ਬੁੱਤ ਉਸੀ ਮੇਂ ਨਿਹਾਰ ਰਹਾ ਹੈ।

ਕਵਿਤਰੀ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਇਸ ਕਵਿਤਾ ਸੰਗ੍ਰਹਿ ਵਿਚ 75 ਕਵਿਤਾਵਾਂ ਹਨ ਜੋ ਆਜਾਦੀ ਦੇ ਅਮ੍ਰਿਤ ਮਹਾਉਤਸਵ ਨੂੰ ਸਮਰਪਿਤ ਹਨ। ਉਨ੍ਹਾਂ ਨੇ ਇਹ ਸੰਗ੍ਰਹਿ ਆਪਣੇ ਟੂਰ ‘ਤੇ ਆਉਂਦੇ-ਜਾਂਦੇ ਲਿਖੇ ਹਨ। ਜੋ ਰੋਜਮਰਾ ਦੇ ਜੀਵਨ ਵਿਚ ਕੋਈ ਗਲ ਮਨ ਨੂੰ ਛੋਹ ਜਾਂਦੀ ਹੈ, ਕੋਈ ਚੁੱਭ ਜਾਂਦੀ ਹੈ ਅਤੇ ਕੋਈ ਚਨੌਤੀ ਬਣ ਜਾਂਦੀ ਹੈ ਉਨ੍ਹਾਂ ਨੂੰ ਆਪਣੇ ਅਲਫਾਜਾਂ ਵਿਚ ਪਿਰੋ ਕੇ ਖੁਦ ਦੇ ਲਈ ਮਾਇਨੇ ਲੱਭੇ ਹਨ। ਉਨ੍ਹਾਂ ਨੇ ਕਿਤਾਬ ਘੁੰਡ ਚੁਕਾਈ ਪ੍ਰੋਗ੍ਰਾਮ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

Share