ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਜਿਲਾ ਝੱਜਰ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਕੀਤੀ.

.

ਚੰਡੀਗੜ੍ਹ 13 ਨਵੰਬਰ – ਦੇਸ਼ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਰਿਆਣਾ ਸੰਸਕਾਰਾਂ ਅਤੇ ਵੀਰਾਂ ਦੀ ਧਰਤੀ ਹੈ, ਜੋ ਪੂਰੇ ਦੇਸ਼-ਦੁਨਿਆ ਨੂੰ ਸੰਸਕ੍ਰਿਤੀ ਦਾ ਸੰਦੇਸ਼ ਦਿੰਦੀ ਹੈ। ਅਜਿਹੀ ਵੀਰ ਭੂਮੀ ਨੂੰ ਉਹ ਪ੍ਰਮਾਣ ਕਰਦੇ ਹਨ ਜੋ ਤਿਆਗ ਦੀ ਪ੍ਰੇਰਣਾ ਤੇ ਬਹਾਦੁਰੀ ਦੇ ਬਲਿਦਾਨ ਦਾ ਪ੍ਰਤੀਕ ਹੈ। ਪ੍ਰਿਥਵੀ ਰਾਜ ਚੌਹਾਨ, ਰਾਓ ਤੁਲਾ ਰਾਮ ਵਰਗੇ ਮਹਾਨ ਵੀਰ ਸਪੂਤਾਂ ਦੀ ਮੂਰਤੀਆਂ ਸਾਡੇ ਜੀਵਨ ਵਿਚ ਅੱਗੇ ਵੱਧਣ ਦੀ ਸਿੱਖਿਆ ਦਿੰਦੀ ਹੈ।

ਰੱਖਿਆ ਮੰਤਰੀ ਅੱਜ ਜਿਲਾ ਝੱਜਰ ਦੇ ਪਿੰਡ ਕੁਲਾਨਾ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਤੋਂ ਬਾਅਦ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ। ਮੂਰਤੀ ਘੁੰਡ ਚੁੱਕਾਈ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਿਥਵੀ ਰਾਜ ਚੌਹਾਨ ਦੇ ਮਹਾਨ ਵਿਅਕਤੀਤਵ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਹਵਾਵਾਂ ਵਿਚ ਬਹਾਦੁਰੀ ਤੈਰਤੀ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਇਹ ਗੱਲ ਮੰਨੀ ਜਾਂਦੀ ਹੈ ਕਿ ਹਰਿਆਣਾ ਦਾ ਸ਼ਾਨਦਾਰ ਇਤਿਹਾਸ ਮਿਸਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਰੇਕ ਪਿੰਡ ਵਿਚ ਸਾਡੇ ਸੈਨਿਕਾਂ ਦੀ ਕਹਾਣੀ ਦਾ ਮਾਣ ਵੇਖਣ ਨੂੰ ਮਿਲਦਾ ਹੈ। ਦੇਸ਼ ਦੀ ਸਰਹਦਾਂ ਦੀ ਰੱਖਿਆ ਸਾਡੇ ਦੇ ਜਵਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲਾ ਝੱਜਰ ਦੇ ਮਾਤਨਹੇਲ ਵਿਚ ਸੈਨਿਕ ਸਕੂਲ ਦੀ ਫਿਜੀਬਿਲਟੀ ਵੇਖੀ ਜਾਵੇਗੀ ਅਤੇ ਜੋ ਵੀ ਸੰਭਵ ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ ਤਾਂ ਸਰਗਰਮੀ ਨਾਲ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਦੇਸ਼ ਦੇ ਵਿਕਾਸ ਵਿਚ ਸਹਿਭਾਂਗੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨਿਆ ਵਿਚ ਭਾਰਤ ਦੀ ਲਾਜਵਾਬ ਪਛਾਣ ਕਾਇਮ ਹੋਈ ਹੈ ਅਤੇ 2047 ਵਿਜਨ ਨਾਲ ਭਾਰਤ ਅਮਰੀਕਾ ਤੇ ਚੀਨ ਨੂੰ ਪਿੱਛੇ ਛੱਡਦੇ ਹੋਏ ਨੰਵਬ ਵਨ ਬਣਨ ਵੱਲ ਮੋਹਰੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਤ ਤੇ ਸੰਸਕਾਰ ਵਾਲੇ ਮੁੱਖ ਮੰਤਰੀ ਵੱਜੋਂ ਮਨੋਹਰ ਲਾਲ ਜੀ ਨੇ ਵਧੀਆ ਕੰਮ ਹਰਿਆਣਾ ਦੇ ਵਿਕਾਸ ਲਈ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕੰਮ ਕਰਨ ਦੀ ਆਦਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੱਤਾ ਦੇ ਮੋਹਰੀ ‘ਤੇ ਵੀ ਉਨ੍ਹਾਂ ਦੇ ਦਾਮਨ ‘ਤੇ ਇਕ ਵੀ ਦਾਗ ਨਹੀਂ ਹੈ ਅਤੇ ਭੈਅ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੁਲਾਨਾ ਵਿਚ ਪ੍ਰਿਥਵੀ ਰਾਜ ਚੌਹਾਨ ਦੀ ਮੂਰਤੀ ਦੀ ਘੁੰਡ ਚੁੱਕਾਈ ਸਮਾਰੋਹ ਵਿਚ ਕਿਹਾ ਕਿ ਪ੍ਰਿਥਵੀ ਰਾਜ ਚੌਹਾਨ ਦਾ ਸ਼ਾਨਦਾਨ ਰਿਹਾ ਹੈ ਅਤੇ ਦੇਸ਼ ਦੀ ਸਮਾਜਿਕ, ਸਭਿਆਚਾਰਕ ਦਿਸ਼ਾ ਨੂੰ ਮੋੜਣ ਵਾਲੇ ਪ੍ਰਿਥਵੀ ਰਾਜ ਚੌਹਾਨ ਨੂੰ ਨੌਜੁਆਨ ਸ਼ਕਤੀ ਨਾਲ ਉਨ੍ਹਾਂ ਦੇ ਬਹਾੁਦਰੀ ਤੇ ਬਲਿਦਾਨ ਨੂੰ ਸੰਦੇਸ਼ ਲੈਂਦੇ ਹੋਏ ਪ੍ਰੇਰਣਾ ਲੈਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੱਦਭਾਗਾ ਰਿਹਾ ਹੈ ਕਿ ਇਤਿਹਾਸ ਦਾ ਵੱਡਾ ਰੂਪ ਕਈ ਸਾਲਾਂ ਤਕ ਵਿਖਾਇਆ ਗਿਆ, ਇਸ ਲਈ ਪ੍ਰਿਥਵੀ ਰਾਜ ਚੌਹਾਨ ਦੇ ਨਾਂਅ ‘ਤੇ ਖੋਜ ਸੰਸਥਾਨ ਤੇ ਸਮਾਰਕ ਤਰਾਵੜੀ ਵਿਚ ਬਣਨ ਦਾ ਐਲਾਨ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਮਹਾਪੁਰਖ ਵਿਚਾਰ ਪ੍ਰਸਾਰ ਯੋਜਨਾ ਬਣਾ ਕੇ ਹਰਿਆਣਾ ਨੇ ਮਹਾਪੁਰਖਾਂ ਨੂੰ ਯਾਦ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਅਸੀਂ ਦੇਸ਼ ਦੀ ਆਬਾਦੀ ਦਾ ਸਿਰਫ 2 ਫੀਸਦੀ ਹਾਂ ਲੇਕਿਨ ਫਿਰ ਵੀ ਹਰੇਕ 10ਵਾਂ ਸੈਨਿਕ ਹਰਿਆਣਾ ਤੋਂ ਹੈ।

ਮੁੱਖ ਮੰਤਰੀ ਨੇ ਹਿਕਾ ਕਿ ਰਾਜਪੂਤ ਸਭਾ ਝੱਜਰ ਦੇ ਮਾਲੀ ਮਾਮਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਦੇ ਭਵਨ ਲਈ ਵੀ ਮੁੱਖ ਮੰਤਰੀ ਨੇ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਜਿਲੇ ਦੀ ਲੋਕ ਨਿਰਮਾਣ ਵਿਭਾਗ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਬਣਾਉਣ ਤੇ ਮੁਰੰਮਤ ਕਰਨ ਦਾ ਐਲਾਨ ਕੀਤਾ। ਨਾਲ ਹੀ ਨਵੀਂ ਪੰਚਾਇਤਾਂ ਦੇ ਕੰਮਾਂ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰ 6, 9 ਝੱਜਰ ਨੂੰ ਵਿਕਸਿਤ ਕਰਵਾਇਆ ਜਾਵੇਗਾ ਅਤੇ ਖੇਤਰ ਵਿਚ ਜਲ ਭਰਾਵ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।

ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ, ਰੋਹਤਕ ਤੋਂ ਸਾਂਸਦ ਡਾ.ਅਰਵਿੰਦ ਸ਼ਰਮਾ, ਸਿਰਸਾ ਤੋਂ ਸਾਂਸਦ ਸੁਨਿਤਾ ਦੁਗੱਲ ਤੋਂ ਇਲਾਵਾ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦ ਵਿਚ ਆਯੋਜਿਤ 76ਵੇਂ ਸਾਲਾਨਾ ਦਿਵਾਨ ਵਿਚ ਸ਼ਿਰਕਤ ਕੀਤੀ

ਚੰਡੀਗੜ੍ਹ 13 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਹਿਸਾਰ ਦੇ ਹਾਂਸ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੀ ਯਾਦ ਵਿਚ ਆਯੋਜਿਤ 76ਵੇਂ ਸਾਲਾਨਾ ਦਿਵਾਨ ਦੇ ਸਮਾਪਨ ਮੌਕੇ ‘ਤੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਮੱਥਾ ਟੇਕਿਆ। ਦਿਵਾਨ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਆਏ ਸ਼ਰਧਾਂਲੂਆਂ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ, ਜਿਸ ਨਾਲ ਨਾ ਸਿਰਫ ਆਉਣ ਵਾਲੀ ਪੀੜ੍ਹੀ ਨੂੰ ਮਹਾਪੁਰਖਾਂ ਦੀ ਜੀਵਨੀ ਨਾਲ ਪ੍ਰੇਰਣਾ ਮਿਲਦੀ ਹੈ, ਸਗੋਂ ਇਸ ਨਾਲ ਸਮਾਜ ਵਿਚ ਇਕ ਨਵੀਂ ਊਰਜਾ, ਤਾਕਤ ਅਤੇ ਸਮਾਜਿਕ ਸੁਰੱਖਿਆ ਦੀ ਭਾਵਨਾ ਦਾ ਸੰਚਾਰ ਵੀ ਹੁੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਇਸ ਤਰ੍ਹਾਂ ਦੇ ਸਮਾਗਰ ਵਿਚ ਜ਼ਰੂਰ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨ ਨੂੰ ਅਸੀਂ ਪੜ੍ਹਦੇ ਹਾਂ ਜਾਂ ਕਲਾਕਲਾਰਾਂ ਰਾਹੀਂ ਉਨ੍ਹਾਂ ਦੀ ਜੀਵਨੀ ਨੂੰ ਨਾਟਕ ਰਾਹੀਂ ਦਰਸਾਇਆ ਜਾਂਦਾ ਹੈ। ਉਸ ਨੂੰ ਵੇਖਦੇ ਹਾਂ ਅਤੇ ਉਨ੍ਹਾਂ ਦੇ ਜੀਵਨ ‘ਤੇ ਤਿਆਰ ਭਜਨ ਸੁਣਦੇ ਹਾਂ ਤਾਂ ਰੋਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਦਾ ਉਨ੍ਹਾਂ ਦਾ ਜੀਵਨ ਰਿਹਾ। ਬਾਬਾ ਬੰਦਾ ਸਿੰਘ ਬਹਾਦੁਰ ਨੇ ਆਪਣੇ ਸਭਿਆਚਾਰ ਨੂੰ ਅੱਗੇ ਵੱਧਾਉਣ ਲਈ ਮੁਗਲਾਂ ਖਿਲਾਫ ਲੜਾਈ ਲੜ ਕੇ ਦੇਸ਼ ਵਿਚ ਗੁਲਾਮੀ ਨੂੰ ਖਤਮ ਕਰਕੇ ਆਜਾਦੀ ਦਾ ਝੰਡਾ ਲਹਿਰਾਉਣ ਵਿਚ ਯੋਗਦਾਨ ਪਾਇਆ। ਬਾਬਾ ਬੰਦਾ ਸਿੰਘ ਬਹਾਦੁਰ ਨੇ ਗੁਰੂ ਪੁੱਤਰਾਂ ਦੀ ਸ਼ਾਹਦਤ ਦਾ ਬਦਲਾ ਵੀ ਲਿਆ ਅਤੇ ਆਪਣੀ ਸ਼ਾਹਦਤ ਵੀ ਦਿੱਤੀ। ਇੱਥੇ ਤਕ ਆਪਣੇ ਪੁੱਤਰ ਦਾ ਵੀ ਉਨ੍ਹਾਂ ਨੇ ਬਲਿਦਾਨ ਦਿੱਤਾ। ਇਹ ਅਸਲ ਵਿਚ ਪ੍ਰੇਰਣਾਦਾਇਕ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪ੍ਰੇਰਣਾ ਦਿੱਤੀ ਕਿ ਸੰਤ ਦੀ ਥਾਂ ਸਿਪਾਹੀ ਦੀ ਤਰ੍ਹਾਂ ਕੰਮ ਕਰੋ। ਬਾਬਾ ਬੰਦਾ ਸਿੰਘ ਬਹਾਦੁਰ ਸਮਾਜ ਲਈ ਸੰਤ ਸਨ, ਲੇਕਿਨ ਸਮਾਜ ਦੇ ਦੁਸ਼ਮਣਾਂ ਲਈ ਇਕ ਸਿਪਾਹੀ ਸਨ। ਉਨ੍ਹਾਂ ਨੇ ਹਥਿਆਰ ਚੁੱਕੇ, ਦੇਸ਼ ਦੀ ਰੱਖਿਆ ਕੀਤੀ ਅਤੇ ਸੱਭ ਤੋਂ ਪਹਿਲਾਂ ਸਿੱਖ ਰਾਜ ਦੀ ਸਥਾਪਨਾ ਕਰਕੇ ਲੋਹਗੜ੍ਹ ਵਿਚ ਰਾਜਧਾਨੀ ਬਣਾਈ। ਸਮਾਜ ਦੀ ਭਲਾਈ ਲਈ ਅਨੇਕ ਕੰਮ ਕੀਤੇ।

ਸ੍ਰੀ ਮਨੋਹਰ ਲਾਲ ਨੇ ਹਾਂਸੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਂਸੀ ਦਾ ਆਪਣਾ ਇਕ ਪ੍ਰੇਰਣਾ ਵਾਲਾ ਇਤਿਹਾਸ ਹੈ। ਮਹਾਰਾਜਾ ਪ੍ਰਿਥਵੀ ਰਾਜ ਚੌਹਾਨ ਦੀ ਰਾਜਧਾਨੀ ਹਾਂਸੀ ਸੀ, ਉਨ੍ਹਾਂ ਨੇ ਸਾਰੀਆਂ ਲੜਾਈਆਂ ਹਾਂਸੀ ਵਿਚ ਲੜੀਆਂ ਸਨ। ਹਾਂਸੀ ਦਾ ਦੇਸ਼ ਦੁਨਿਆ ਵਿਚ ਨਾਂਅ ਹੋਵੇ, ਜਿਸ ਨਾਲ ਲੋਕਾਂ ਨੂੰ ਪ੍ਰੇਰਣਾ ਮਿਲੇ। ਇਸ ਲਈ ਜਿਸ ਤਰ੍ਹਾਂ ਲੋਹਗੜ੍ਹ ਵਿਚ ਯਾਦਗਾਰ ਬਣਾਈ ਜਾ ਰਹੀ ਹੈ ਅਤੇ ਮਾਰਸ਼ਲ ਆਰਟ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹਾਂਸੀ ਵਿਚ ਵੀ ਕੋਈ ਥਾਂ ਬਣਾਈ ਜਾਵੇ, ਜਿਸ ਨਾਲ ਹਾਂਸੀ ਦਾ ਨਾਂਅ ਰੋਸ਼ਨ ਹੋਵੇਗਾ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾੁਦਰ ਦੀ ਯਾਦ ਵਿਚ ਸੋਸਾਇਟੀ ਬਣੀ ਹੋਈ ਹੈ, ਇਹ ਲਗਾਤਾਰ ਕੰਮ ਕਰ ਰਹੀ ਹੈ। ਆਉਣ ਵਾਲੇ ਪੀੜ੍ਹੀ ਨੂੰ ਗੁਰੂ ਦੀ ਸਿਖਿਆ ਮਿਲੇ, ਇਸ ਲਈ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਇਸ ਲਈ ਜਿੱਥੇ ਗੁਰੂਦੁਆਰੇ ਨਹੀਂ ਹਨ, ਉੱਥੇ ਗੁਰੂਦੁਆਰੇ ਬਣਾਉ ਦੇ ਯਤਨ ਕਰਨ ਅਤੇ ਇਸ ਕੰਮ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਮਦਦ ਕਰੇਗੀ। ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨੀ ਬਾਰੇ ਵੀ ਨਵੀਂ ਪੀੜ੍ਹੀ ਨੂੰ ਸਿੱਖਣ ਲਈ ਉਨ੍ਹਾਂ ਦੇ ਜੀਵਨ ‘ਤੇ ਕਿਤਾਬਾਂ ਤਿਆਰ ਕਰਨ, ਕਲਾ, ਗੀਤ, ਭਜਨ ਤੇ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਾਵੇਗਾ।

ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਮੰਤਰੀ ਡਾ. ਕਮਲ ਗੁਪਤਾ, ਲੋਕਸਭਾ ਸਾਂਸਦ ਸੰਜੈ ਭਾਟੀਆ, ਬ੍ਰਿਜੇਂਦਰ ਸਿੰਘ, ਰਾਜ ਸਭਾ ਸਾਂਸਦ ਕਾਰਕ੍ਰਿਤ ਸ਼ਰਮਾ, ਵਿਧਾਇਥ ਵਿਨੋਦ ਭਯਾਨਾ, ਬਾਬਾ ਬੰਦਾ ਸਿੰਘ ਬਹਾਦੁਰ ਦੇ ਵੰਸ਼ਜ ਜਿਤੇਂਦਰ ਪਾਲਾ ਸਿੰਘ ਸੋਢੀ ਸਮੇਤ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਰਹੇ।

Share