ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਢਹਿ ਢੇਰੀ ‘ਆਪ’ ਸਰਕਾਰ ਬੁਰੀ ਤਰਾਂ ਫੇਲ- ਸੁੱਖਮਿੰਦਰਪਾਲ ਸਿੰਘ ਗਰੇਵਾਲ.

ਸਾਹਿਬਜਾਦਾ ਅਜੀਤ ਸਿੰਘ ਨਗਰ,

5 ਨਵੰਬਰ 2022:

ਪੰਜਾਬ ‘ਚ ਜਿਸ ਤਰਾਂ ਇੱਕ ਤੋ ਬਾਅਦ ਇੱਕ ਘਟਨਾਵਾਂ ਵਾਪਰ ਰਹੀਆਂ ਹਨ ਉਸ ਤੋਂ ਪਤਾ ਲੱਗਾ ਹੈ ਕਿ ਸਰਕਾਰ ਕਾਨੂੰਨਵਿਵਸਥਾ ਨੂੰ ਨਿਰੰਤਰਣ ਕਰਨ ‘ਚ ਬੁਰੀ ਤਰਾਂ ਫੇਲ ਸਾਬਿਤ ਹੋ ਰਹੀ ਹੈ। ਕੁੱਝ ਸਮਾਂ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਅੰਬੀਆਂਦਾ ਖੇਡ ਦੇ ਮੈਦਾਨ ਚ ਗੋਲੀਆਂ ਮਾਰ ਕੇ ਕਤਲ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਅਤੇਉਸ ਤੋਂ ਬਾਦ ਹੁਣ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦੀ ਘਟਨਾ ਨੇ ਪੰਜਾਬ ਸਰਕਾਰ ਦੇ ਦਾਵਿਆਂਦੀ ਫੂਕ ਹੀ ਨਹੀਂ ਕੱਢੀ ਸਗੋਂ ਇਹ ਵੀ ਦਰਸਾ ਦਿੱਤਾ ਕਿ ਸਰਕਾਰ ਚਲਾਉਣਾ ਕੋਈ ਖਲਾ ਜੀ ਦਾ ਵਾੜਾ ਨਹੀਂ। ਇਨਾਂ ਵਿਚਾਰਾਂ ਦਾਪ੍ਰਗਟਾਵਾ ਭਾਜਪਾ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਜਿੱਥੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚਨਿੰਦਿਆ ਕੀਤੀ ਉੱਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੇ ਸ਼ਾਸ਼ਨ ਨੂੰ ਪੂਰੀ ਤਰਾਂ ਫੇਲ ਦੱਸਿਆ। ਉਨ੍ਹਾਂ ਕਿਹਾ ਕਿਕੇਜਰੀਵਾਲ ਵੱਲੋਂ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਦਿੱਲੀ ਵਿੱਚ ਪੁਲਿਸ ਉਨਾਂ ਦੇ ਅਧੀਨ ਨਹੀਂ ਹੈ ਪਰ ਪੰਜਾਬ ਵਿੱਚ ਉਨ੍ਹਾਂ ਦੀਪਾਰਟੀ ਦੀ ਉਹ ਸਰਕਾਰ ਹੈ ਜਿਹੜੀ ਵੱਡੇ ਬਹੁਮਤ ਨਾ ਬਣੀ ਸੀ ਅਤੇ ਪੁਲਿਸ ਦਾ ਸਾਰਾ ਕੰਟਰੋਲ ਉਨ੍ਹਾਂ ਦੀ ਪਾਰਟੀ ਦੀ ਸਰਕਾਰਕੋਲ ਹੈ। ਉਨ੍ਹਾਂ ਕਿਹਾ ਕਿ ਅਤੇ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਸ ਕਰਕੇ ਇੱਥੇ ਸੁਰੱਖਿਆ ਨੂੰ ਲੈ ਕੇ ਹੋਰ ਸੂਬਿਆਂ ਤੋਂ ਵੱਧਧਿਆਨ ਦੇਣ ਦੀ ਲੋੜ ਰਹਿੰਦੀ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਥਿਤੀ ਨੂੰ ਹਲਕੇ ਵਿੱਚ ਨਾ ਲੈਣ ਦੀ ਚੇਤਾਵਨੀ ਦਿੰਦਿਆਂਕਿਹਾ ਕਿ ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਸਮੁੱਚੀ ਸਰਕਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਰੁੱਝੀਹੋਈ ਹੈ, ਹਿਮਾਚਲ ਤੇ ਗੁਜਰਾਤ ਵੀ ਸਰਹੱਦੀ ਸੂਬੇ ਹਨ, ਉੱਥੇ ਦੇ ਲੋਕ ਤੁਹਾਡੇ ‘ਤੇ ਕਦੇ ਵੀ ਵਿਸਵਾਸ਼ ਨਹੀਂ ਕਰਨਗੇ।

ਗਰੇਵਾਲ ਨੇ ਕਿਹਾ ਕਿ ਸਰਕਾਰ ਤੇ ਖੁਫੀਆ ਵਿਭਾਗ ਨੂੰ ਸਪੱਸ਼ਟ ਪਤਾ ਸੀ ਕਿ ਸੂਰੀ ਨਿਸ਼ਾਨੇ ‘ਤੇ ਹਨ, ਸਰਕਾਰ ਨੂੰ ਉਨ੍ਹਾਂ ਦੀਸੁਰੱਖਿਆ ਪ੍ਰਤੀ ਹੋਰ ਸਾਵਧਾਨ ਰਹਿਣ ਦੀ ਲੋੜ ਸੀ। ਉਸਦੇ ਕਤਲ ਨਾਲ ਪੰਜਾਬ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇਲੋਕਾਂ ਵਿੱਚ ਸਹਿਮ ਫੈਲ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਕਾਲੇ ਦੌਰ ਵਿੱਚ ਨਹੀਂ ਜਾਣਦਿੱਤੇ ਜਾ ਸਕਦੇ, ਉਨ੍ਹਾਂ ਨੇ ਭਗਵੰਤ ਮਾਨ ਨੂੰ ਚੋਣ ਪ੍ਰਚਾਰ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਲਈ ਕਿਹਾ ਨਹੀਂ ਤਾਂ ਉਹ ਦਿਨ ਦੂਰਨਹੀਂ ਜਦੋਂ ਪੰਜਾਬ ‘ਚੋਂ ਤੁਹਾਡੀ ਸਰਕਾਰ ਦੇ ਨਿਸ਼ਾਨ ਵੀ ਨਜਰ ਨਹੀ ਆਉਣਗੇ।

Share