ਭਾਜਪਾ ਦੇ ਆਗੂ ਸੁੱਖਮਿੰਦਰਪਾਲ਼ ਸਿੰਘ ਗਰੇਵਾਲ ਨੇ ਹਿਮਾਚਲ ‘ਚ ਕੇਜਰੀਵਾਲ ਦੀ ਰੈਲੀ ‘ਚ ਹੋਈਹਿੰਸਾ ਦੀ ਸ਼ਖਤ ਸ਼ਬਦਾਂ ਵਿੱਚ ਆਲੋਚਨਾ
ਸਾਹਿਬਜਾਦਾ ਅਜੀਤ ਸਿੰਘ ਨਗਰ,
4 ਨਵੰਬਰ 2022: ਭਾਜਪਾ ਦੇ ਆਗੂ ਸੁੱਖਮਿੰਦਰਪਾਲ਼ ਸਿੰਘ ਗਰੇਵਾਲ ਨੇ ਹਿਮਾਚਲ ‘ਚ ਕੇਜਰੀਵਾਲ ਦੀ ਰੈਲੀ ‘ਚ ਹੋਈਹਿੰਸਾ ਦੀ ਸ਼ਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਉਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਦਾ ਸਿੱਧੇ ਤੌਰ‘ਤੇ ਕੇਜਰੀਵਾਲ ਤੇ ਭਗਵੰਤ ਮਾਨ ਜਿੰਮੇਵਾਰ ਹਨ। ਸ੍ਰੀ ਗਰੇਵਾਲ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਭਗਵੰਤ ਮਾਨ ਅਤੇਕੇਜਰੀਵਾਲ ਦੋਵੇਂ ਨੂੰ ਜਨਤਕ ਤੌਰ ‘ਤੇ ਇਸ ਲਈ ਮੁਆਫੀ ਮੰਗਣ ਅਤੇ ਫੌਰੀ ਤੌਰ ‘ਤੇ ਅਧਿਆਪਕਾਂ ਦੀਆਂ ਮੰਗਾ ਮੰਗਣ ਲਈਕਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕੇਜਰੀਵਾਲ ਦਿੱਲੀ ਸਿੱਖਿਆ ਮਾਡਲ ਦਾ ਸਭ ਪਾਸੇ ਢੰਡੋਰਾ ਪਿੱਟਦੇ ਹਨ ਪਰ ਦੂਜੇ ਪਾਸੇਉਨ੍ਹਾਂ ਦੀ ਪਾਰਟੀ ਵਾਲੀ ਸਰਕਾਰ ਦਾ ਪੰਜਾਬ ਦੇ ਅਧਿਆਪਕਾਂ ਨੂੰ ਇਸ ਤਰਾਂ ਅਣਦੇਖਿਆ ਕਰਨਾ ਉਨ੍ਹਾਂ ਦੀ ਦੋਗਲੀ ਨੀਤੀਦਾ ਹੀ ਇੱਕ ਹਿੱਸਾ ਹੈ।ਉਨਾਂ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆ ਕਿਹਾ ਕਿ ਲੋਕਇਨ੍ਹਾਂ ਗੱਲਾਂ ਦਾ ਹਿਸਾਬ ਤੁਹਾਡੇ ਤੋਂ ਤੁਹਾਡੀ ਕੁਰਸੀ ਖੋਹ ਕੇ ਲੈਣਗੇ। ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੇ ਵਿਰੋਧ ਵਿੱਚ ‘ਆਪ’ ਵਰਕਰਾਂ ਵੱਲੋਂ ਕੁੱਟਮਾਰ ਦਾ ਸ਼ਿਕਾਰਹੋਣ ਵਾਲੇ ਜ਼ਿਆਦਾਤਰ ਲੋਕ ਪੰਜਾਬ ਦੀ ਈ ਟੀ ਟੀ ਪਾਸ ਅਧਿਆਪਕ ਯੂਨੀਅਨ ਦੇ ਮੈਂਬਰ ਸਨ। ਪੰਜਾਬ ਦੀ ਭਗਵੰਤ ਮਾਨ ਦੀਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਨਾ ਸੁਣੇ ਜਾਣ ਤੋਂ ਬਾਅਦ ਇਹ ਲੋਕ ਸੋਲਨ ‘ਚ ਕੇਜਰੀਵਾਲ ਨੂੰ ਮਿਲਣ ਪਹੁੰਚੇ ਸਨ।ਇੱਥੇ ਰੋਡ ਸ਼ੋਅ ਦੌਰਾਨ ਜਦੋਂ ਇਨ੍ਹਾਂ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਪਾਰਟੀ ਦੇਵਰਕਰ ਬਦਸਲੂਕੀ ‘ਤੇ ਉਤਰ ਆਏ। ਰੋਡ ਸ਼ੋਅ ਵਿੱਚ ਸੰਘਰਸ਼ ਕਰਨ ਤੋਂ ਬਾਅਦ ਪੰਜਾਬ ਦੇ ਈ.ਟੀ.ਟੀ.- ਟੀ.ਈ.ਟੀ. ਪਾਸਅਧਿਆਪਕ ਸੰਘ ਦੇ ਪ੍ਰਧਾਨ ਕਮਲ ਠਾਕੁਰ ਅੱਗੇ ਆਏ ਤਾਂ ਕੇਜਰੀਵਾਲ ਦਾ ਭਾਸ਼ਣ ਅੱਧ ਵਿਚਕਾਰ ਛੱਡ ਕੇ ਦਿੱਲੀ ਭੱਜ ਗਿਆ ਹੈ।