ਮੁੱਖ ਮੰਤਰੀ ਦੇ ਸਾਹਮਣੇ 20 ਐਫਪੀਓ ਦੇ 29 ਕੰਪਨੀਆਂ ਤੋਂ ਐਮਓਯੂ ਕੰਪਨੀਆਂ ਸਿੱਧੇ ਕਿਸਾਨਾਂ ਦੇ ਖੇਤਾਂ ਤੋਂ ਖਰੀਦੇਗੀ ਸਬਜੀਆਂ ਤੇ ਹੋਰ ਊਤਪਾਦ.

ਚੰਡੀਗੜ੍ਹ, 30 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨ ਦੀ ਆਰਥਕ ਸਥਿਤੀ ਮਜਬੂਤ ਕਰਨ ਅਤੇ ਉਨ੍ਹਾਂ ਨੂੰ ਵਪਾਰ ਅਤੇ ਬਾਜਾਰ ਦੇ ਪ੍ਰਤੀ ਖਿੱਚਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਵਿਚ ਹਰ ਹੱਥ ਨੂੰ ਕੰਮ ਮਿਲ ਸਕੇ ਅਤੇ ਉਲ੍ਹਾਂ ਦੀ ਆਮਦਨੀ ਦੁਗਣੀ ਹੋ ਸਕੇ।

ਮੁੱਖ ਮੰਤਰੀ ਅੱਜ ਇੱਥੇ ਖੇਤੀਬਾੜੀ ਖੇਤਰ ਨਿਵੇਸ਼ਕਾਂ ਅਤੇ ਕਿਸਾਨ ਉਤਪਾਦਕ ਸੰਗਠਨ ਦੇ ਵਿਚ ਸਮਝੌਤਾ ਹਸਤਾਖਰ ਸਮਾਰੋਹ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਇਹ ਆਯੋਜਿਤ ਇਹ ਸੁਨਹਿਰਾ ਪੋ੍ਰਗ੍ਰਾਮ ਹੈ ਜਿਸ ਵਿਚ ਕਿਸਾਨ ਉਤਪਾਦਕ ਸੰਗਠਨ (ਐਫਪੀਓ) ਰਾਹੀਂ ਸਿੱਧੇ ਲਾਭ ਦੇਣ ਦੇ ਲਈ 29 ਸਮਝੌਤੇ ਕੀਤੇ ਗਏ ਹਨ। ਇੰਨ੍ਹਾਂ ਵਿਚ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨਾਲ ਜੁੜਿਆ ਹੋਇਆ ਐਮਓਯੂ ਵੀ ਸ਼ਾਮਿਲ ਹੈ ਜਿਸ ਦੇ ਤਹਿਤ ਖੇਤੀਬਾੜੀ ਵਿਦਿਆਰਥੀ ਇੰਟਰਨਸ਼ਿਪ ਵੀ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਦਮ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਕਾਰਗਰ ਭੂਮਿਕਾ ਨਿਭਾਉਣਗੇ।

ਮੁੱਖ ਮੰਤਰੀ ਨੇ ਫੂਡ ਪੋ੍ਰਸੈਂਸਿੰਗ ਵਿਚ ਅੱਗੇ ਆਉਣ ਵਾਲੀ ਕੰਪਨੀਆਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਹੁਣ ਖਰੀਦਦਾਰਾਂ ਨੂੰ ਵੀ ਲਾਭ ਮਿਲੇਗਾ ਅਤੇ ਬਾਜਾਰ ਵਿਚ ਕੀਮਤਾਂ ਵੀ ਘੱਟ ਹੋਣਗੀਆਂ। ਉਨ੍ਹਾਂ ਨੇ ਖੇਤੀਬਾੜੀ ਖੇਤਰ ਦੇ ਨਿਵੇਸ਼ਕਾਂ ਅਤੇ ਐਫਪੀਓ ਨੂੰ ਅਪੀਲ ਕੀਤੀ ਕਿ ਊਹ ਮੁੱਖ ਮੰਤਰੀ ਅੰਤੋਂਦੇਯ ਉਥਾਨ ਯੋਜਲਾ ਦੇ ਤਹਿਤ ਰੁਜਗਾਰ ਦੇਣ ਵਿਚ ਸੂਬੇ ਵਿਚ ਇਕ ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਾਥਮਿਕਤਾ ਦੇਣ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਆਤਮ ਸੰਤੁਸ਼ਟੀ ਦੇ ਨਾਲ -ਨਾਲ ਪੁਣ ਦਾ ਫੱਲ ਵੀ ਮਿਲੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੂਬੇ ਦੇ 500 ਪ੍ਰਗਤੀਸ਼ੀਲ ਕਿਸਾਨਾਂ ਤੋਂ ਛੋਟੇ ਕਿਸਾਨਾਂ ਨੂੰ ਫਸਲ ਵਿਵਿਧੀਕਰਣ ਦੀ ਸਿਖਲਾਈ ਦੇਣ ਨੂੰ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਐਫਪੀਓ ਦੇ ਗਠਨ ਵਿਚ ਮੋਹਰੀ ਰਾਜ ਵਜੋ ਉਭਰ ਰਿਹਾ ਹੈ। ਇਹ ਖੇਤੀਬਾੜੀ ਨੂੰ ਉਪਯੋਗੀ ਬਨਾਉਣ ਦੇ ਲਈ ਵੀ ਕਾਰਜ ਕਰ ਰਹੇ ਹਨ। ਇਸ ਨਾਲ ਆਰਥਕ ਤੌਰ ‘ਤੇ ਮੁਲਾਂਕਨ ਹੋਵੇਗਾ ਅਤੇ ਛੋਟੇ ਕਿਸਾਨਾਂ ਨੂੰ ਭਰਪੂਰ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਐਫਪੀਓ ਕਿਸਾਨਾਂ ਦੇ ਉਤਪਾਦਨ, ਿਵਕਰੀ, ਗੁਣਵੱਤਾ, ਪੈਿਿਕੰਗ, ਪੋ੍ਰਸੈਂਸਿੰਗ ਆਦਿ ਵਿਚ ਸੁਧਾਰ ਕਰਣਗੇ। ਐਫਪੀਓ ਦਾ ਉਦੇਸ਼ ਕਿਸਾਨਾਂ ਨੂੰ ਇਕੱਠਾ ਕਰ ਕੇ, ਉਨ੍ਹਾਂ ਦੇ ਉਤਪਾਦਨ ਦਾ ਉਨ੍ਹਾਂ ਨੂੰ ਵੱਧ ਤੋਂ ਵੱਧ ਮੁੱਲ ਪ੍ਰਦਾਨ ਕਰਾਉਣਾ ਹੈ।

ਫੱਲ, ਸਬਜੀਆਂ, ਮਸਾਲਿਆਂ ਤੇ ਸ਼ਹਿਦ ਸਿੱਧੇ ਤੌਰ ‘ਤੇ ਖਰੀਦਣਗੀਆਂ ਕੰਪਨੀਆਂ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ) ਨੂੰ ਮਜਬੂਤ ਬਨਾਉਣ ਦੇ ਉਦੇਸ਼ ਨਾਲ ਇਹ ਕੰਪਨੀਆਂ ਸੂਬੇ ਦੇ ਐਫਪੀਓ ਨੂੰ ਸਿੱਧੇ ਤੌਰ ‘ਤੇ ਬਾਜਾਰ ਨਾਲ ਜੋੜੇਗੀ। ਉਨ੍ਹਾਂ ਨੂੰ ਆਪਣੇ ਉਤਪਾਦ ਮੰਡੀ ਤੇ ਹੋਰ ਸਥਾਨਾਂ ‘ਤੇ ਵੇਚਣ ਦੀ ਜਰੂਰਤ ਨਹੀਂ ਹੋਵੇਗੀ। ਇਹ ਕੰਪਨੀਆਂ ਸਿੱਧੇ ਖੇਤ ਤੋਂ ਫੱਲ, ਸਬਜੀਆਂ ਤੇ ਸ਼ਹਿਦ ਦੀ ਖਰੀਦ ਕਰੇਗੀ, ਤਾਂ ਜੋ ਕਿਸਾਨ ਉਤਪਾਦਕ ਸੰਗਠਨਾਂ ਨੂੰ ਵੱਧ ਮਜਬੂਤੀ ਪ੍ਰਦਾਨ ਕੀਤੀ ਜਾ ਸਕੇ ਜਿਸ ਦੇ ਤਹਿਤ ਐਫਪੀਓ ਦੀ ਖਰੀਦ ਕਰੇਗੀ, ਤਾਂ ਜੋ ਕਿਸਾਨ ਉਤਪਾਦਕ ਸੰਗਠਨਾਂ ਨੂੰ ਵੱਧ ਮਜਬੂਤੀ ਪ੍ਰਦਾਨ ਕੀਤੀ ਜਾ ਸਕੇ ਜਿਸ ਦੇ ਤਹਿਤ ਐਫਪੀਓ ਨੂੰ ਵੀ ਆਪਣੀ ਫਸਲਾਂ ਦਾ ਸਹੀ ਮੁੱਲ ਮਿਲ ਪਾਵੇਗਾ।

ਪੋ੍ਰਸੈਸਸਿੰਗ ਅਤੇ ਮੁੱਲ ਸਵਰਧਨ ਤੋਂ ਆਮਦਨ ਵਿਚ ਵਾਧਾ

ਮੁੱਖ ਮੰਤਰੀ ਨੇ ਕਿਹਾ ਕਿ ਐਫਪੀਓ ਦਾ ਸਿੱਧੇ ਕੰਪਨੀਆਂ ਨਾਲ ਸੰਪਰਕ ਹੋਣ ਦੇ ਕਾਰਨ ਐਫਪੀਓ ਤੋਂ ਫਸਲ ਦੀ ਗੁਣਵੱਤਾ ਵਧੇਗੀ ਅਤੇ ਪ੍ਰੋਸੈਸਿੰਗ ਅਤੇ ਮੁੱਲ ਸਵਰਧਨ ਨਾਲ ਆਮਦਨ ਵਿਚ ਵਾਧਾ ਹੋਵੇਗਾ ਅਤੇ ਭਵਿੱਖ ਵਿਚ ਮਾਰਕਟਿੰਗ ਦੀਆਂ ਯੋਜਨਾਵਾਂ ‘ਤੇ ਜੋਰ ਦਿੱਤਾ ਜਾਵੇਗਾ। ਅਕਸਰ ਕਿਸਾਨਾਂ ਨੂੰ ਬਾਜਾਰ ਵਿਚ ਸਹੀ ਭਾਵ ਤੇ ਵਿਵਸਥਿਤ ਬਾਜਾਰੀਕਰਣ ਦੇ ਅਭਾਵ ਨਾਲ ਫਸਲ ਦੀ ਲੰਬੇ ਸਮੇਂ ਤਕ ਰੱਖਣ ਨਾਲ ਉਸ ਦੇ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਉਤਪਾਦਨ ਵਧਾਉਣ ਅਤੇ ਬਾਜਾਰ ਉਪਲਬਧ ਕਰਵਾਉਣ ਦੇ ਲਈ ਗਨੌਰ ਵਿਚ ਬਾਗਬਾਨੀ ਮੰਡੀ, ਪਿੰਜੌਰ ਵਿਚ ਸਬ-ਮੰਡੀ, ਸੋਨੀਪਤ ਵਿਚ ਮਸਾਲਾ ਮੰਡੀ ਅਤੇ ਗੁਰੂਗ੍ਰਾਮ ਵਿਚ ਫੁੱਲ ਮੰਡੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਐਨਸੀਆਰ ਖੇਤਰ ਦੇ ਕਿਸਾਨਾਂ ਨੂੰ ਪੇਰੀ ਅਰਬਨ ਖੇਤੀ ਕਰਨ ਦੇ ਲਈ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।

ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਖੇਤੀਬਾੜੀ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਐਮਓਯੂ ਹਸਤਾਖਰ ਹੋਣ ਨਾਲ ਐਫਪੀਓ ਨੂੰ ਕੰਪਨੀਆਂ ਨਾਲ ਸਿੱਧੇ ਤੌਰ ਨਾਲ ਜੋੜਿਆ ਗਿਆ ਹੈ। ਐਸਓਯੂ ਦੇ ਤਹਿਤ ਲਗਭਗ 60 ਹਜਾਰ ਟਨ ਬਾਗਬਾਨੀ ਫਸਲਾਂ ਖਰੀਦੀਆਂ ਜਾਣਗੀਆਂ। ਇਹ ਐਮਓਯੂ ਕਿਸਾਨਾਂ ਦੀ ਪ੍ਰਗਤੀ ਨੂੰ ਨਵੀਂ ਦਿਸ਼ਾ ਦੇ ਵੱਲ ਲ ਜਾਣਗੇ ਅਤੇ ਅਜਿਹੀ ਮਾਰਕਟਿੰਗ ਨਾਲ ਕਿਸਾਨ ਖੁਸ਼ਹਾਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ 599 ਐਫਪੀਓ ਦਾ ਗਠਨ ਹੋ ਚੁੱਕਾ ਹੈ ਅਤੇ ਇੰਨ੍ਹਾਂ ਕਿਸਾਨ ਉਤਪਾਦਕ ਕੰਪਨੀਆਂ ਦੇ ਨਾਲ 77,985 ਤੋਂ ਵੀ ਵੱਧ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ। ਨਵੀਂ ਐਫਪੀਓ ਨੀਤੀ ਦੇ ਤਹਿਤ ਸਾਲ 2022 ਤਕ ਐਫਪੀਓ ਗਠਨ ਦੇ ਟੀਚੇ ਨੂੰ 1000 ਤਕ ਪਹੁੰਚਾਉਣ ਦੇ ਯਤਨ ਕੀਤੇ ਜਾਣਗੇ। ਇੰਨ੍ਹਾਂ ਸੰਗਠਨਾਂ ਨਾਲ ਸੂਬੇ ਦੇ 16 ਲੱਖ ਕਿਸਾਨਾਂ ਨੂੰ ਜੋੜਿਆ ਜਾਵੇਗਾ।

ਇਸ ਮੌਕੇ ‘ਤੇ ਵਧੀਕ ਮੁੱਖ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੁਮਿਤਾ ਮਿਸ਼ਰਾ, ਐਮਡੀ, ਸਫੈਕ ਡਾ. ਅਰਜੁਨ ਸਿੰਘ ਸੈਨੀ ਸਮੇਤ ਐਫਪੀਓ, ਕੰਪਨੀ ਨੁਮਾਇੰਦੇ ਅਤੇ ਖੇਤੀਬਾੜੀ ਨਿਵੇਸ਼ਕ ਮੌਜੂਦ ਰਹੇ।

****************************

ਨਸ਼ਾ ਮੁਕਤੀ ਦੇ ਲਈ ਸਮੂਚੇ ਹਰਿਆਣਾ ਵਿਚ ਹੋਵੇ ਬਿਹਤਰ ਯਤਨ – ਅਨਿਲ ਵਿਜ

ਐਸਪੀ ਯਮੁਨਾਨਗਰ ਤੇ ਐਨਜੀਓ ਵੱਲੋਂ ਨਸ਼ਾ ਮੁਕਤੀ ਮੁਹਿੰਮ ਨੂੰ ਲੈ ਕੇ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕੀਤੀ ਗ੍ਰਹਿ ਮੰਤਰੀ ਨੇ

ਚੰਡੀਗੜ੍ਹ, 30 ਨਵੰਬਰ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਯਮੁਨਾਨਗਰ ਪੁਲਿਸ ਵੱਲੋਂ ਚਲਾਏ ਗਈ ਨਸ਼ਾ ਮੁਕਤੀ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਦੇ ਐਸਪੀ ਕਮਲਦੀਪ ਗੋਇਲ ਅਤੇ ਵੱਖ-ਵੱਖ ਐਜੀਓ ਵੱਲੋਂ ਸੰਯੁਕਤ ਤੌਰ ‘ਤੇ ਚਲਾਏ ਗਏ ਨਸ਼ਾ ਮੁਕਤੀ ਮੁਹਿੰਮ ਦਾ ਫਾਇਦਾ ਨੌਜੁਆਨਾ ਨੂੰ ਹੋ ਰਿਹਾ ਹੈ ਅਤੇ ਅਸੀਂ ਚਾਹਾਂਗੇ ਕਿ ਅਜਿਹੇ ਹੀ ਯਤਨ ਸਮੂਚੇ ਹਰਿਆਣਾ ਵਿਚ ਵੀ ਹੋਣ ਚਾਹੀਦੇ ਹਨ।

ਗ੍ਰਹਿ ਮੰਤਰੀ ਸ੍ਰੀ ਵਿਜ ਨੇ ਅੱਜ ਅੰਬਾਲਾ ਵਿਚ ਨਸ਼ਾ ਮੁਕਤੀ ਮੁਹਿੰਮ ਵਿਚ ਕੰਮ ਕਰਨ ਵਾਲੇ ਵੱਖ-ਵੱਖ ਐਨਜੀਓ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜੁਆਨਾਂ ਨੂੰ ਪੁਲਿਸ ਮੁੜ ਸਹੀ ਵਿਚਾਰਧਾਰਾ ਵਿਚ ਲਿਆ ਰਹੀ ਹੈ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਯਮੁਨਾਨਗਰ ਵਿਚ ਨਸ਼ਾ ਸ਼ਕਤੀ ਨੂੰ ਲੈ ਕੇ ਬਿਹਤਰ ਕਾਰਜ ਕੀਤਾ ਜਾ ਰਿਹਾ ਹੈ। ਨੌਜੁਆਨਾਂ ਨੂੰ ਨਸ਼ੇ ਦੇ ਜਾਲ ਤੋਂ ਬਾਹਰ ਕੱਢਣਾ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਹੋਰ ਜਿਲ੍ਹਿਆਂ ਵਿਚ ਵੀ ਅਜਿਹੇ ਯਤਨ ਹੋਣੇ ਚਾਹੀਦੇ ਹਨ। ਨਸ਼ਾ ਮੁਕਤੀ ਮੁਹਿੰਮ ਵਿਚ ਪੁਲਿਸ ਤੋਂ ਇਲਾਵਾ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ ਅਤੇ ਇਹ ਜਲਦੀ ਹੀ ਵਿਭਾਗਾਂ ਦੀ ਸੰਯੁਕਤ ਮੀਟਿੰਗ ਲੈਣਗੇ ਤੇ ਪੋ੍ਰਗ੍ਰਾਮ ਬਨਾਉਣਗੇ। ਨਸ਼ੇ ਦੇ ਜਾਲ ਤੋਂ ਨੌਜੁਆਨਾਂ ਨੂੰ ਬਾਹਰ ਕੱਢਣ ਦਾ ਪੂਰਾ ਯਤਨ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਸਥਾਨਾਂ ‘ਤੇ ਕਈ ਨਸ਼ਾ ਮੁਕਤੀ ਕੇਂਦਰ ਖੁੱਲੇ ਹੋਏ ਹਨ। ਇੰਨ੍ਹਾਂ ਕੇਂਦਰਾਂ ਵਿਚ ਜਿੱਥੇ-ਜਿੱਥੇ ਬੈਡ ਦੀ ਗਿਣਤੀ ਘੱਟ ਹੈ ਉੱਥੇ ਜਰੂਰਤ ਦੇ ਹਿਸਾਬ ਨਾਲ ਬੈਡ ਗਿਣਤੀ ਨੂੰ ਵਧਾਇਆ ਜਾਵੇਗਾ। ਜਿਨ੍ਹਾਂ ਖੇਤਰਾਂ ਵਿਚ ਨਸ਼ਾ ਮੁਕਤੀ ਕੇਂਦਰ ਨਹੀਂ ਖੁੱਲੇ ਉੱਥੇ ਅਜਿਹੇ ਕੇਂਦਰਾਂ ਨੂੰ ਖੋਲਣ ਦਾ ਯਤਨ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਯਮੁਨਾਨਗਰ ਪੁਲਿਸ ਨੇ ਨਸ਼ੇ ਦੇ ਖਿਲਾਫ ਸਹੀ ਰਾਹੀ ਮੁਹਿੰਮ ਛੇੜੀ ਹੈ ਜਿਸ ਵਿਚ ਪੁਲਿਸ ਇਕ ਪਾਸੇ ਜਿੱਥੇ ਨਸ਼ਾ ਵੇਚਣ ਵਾਲਿਆਂ ‘ਤੇ ਸਖਤ ਕਾਰਵਾਈ ਕਰ ਰਹੀ ਹੈ। ਉਥੇ ਦੂਜੇ ਪਾਸੇ ਨਸ਼ਾ ਕਰਨ ਵਾਲੇ ਨੌਜੁਆਨਾਂ ਨੂੰ ਨਸ਼ਾ ਛੱਡਵਾ ਕੇ ਉਨ੍ਹਾਂ ਨੂੰ ਸਹੀ ਰਾਹ ‘ਤੇ ਲਿਆਇਆ ਜਾ ਰਿਹਾ ਹੈ। ਇਸ ਪੋ੍ਰਗ੍ਰਾਮ ਵਿਚ 22 ਐਨਜੀਓ ਵੀ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ। ਐਸਪੀ ਕਮਲਦੀਪ ਨੇ ਦਸਿਆ ਕਿ ਹੁਣ ਤਕ ਯਮੁਨਾਨਗਰ ਦੇ 175 ਨੌਜੁਆਨ ਸਾਡੀ ਇਸ ਮੁਹਿੰਮ ਦੇ ਨਾਲ ਜੁੜ ਕੇ ਨਸ਼ਾ ਛੱਡ ਚੁੱਕੇ ਹਨ।

ਡੀਜੀਪੀ ਹਰਿਆਣਾ ਨੇ ਏਐਚਟੀਯੂ ਦੇ ਬਜਰੰਗੀ ਭਾਈਜਾਨ ਦੀ ਕਰੀ ਸ਼ਲਾਘਾ, ਕਿਹਾ ਮਨੁੱਖੀ ਕਹਾਣੀਆਂ ਕਈ ਲੋਕਾਂ ਦੇ ਜੀਵਨ ਨੂੰ ਕਰਦੀ ਹੈ ਪ੍ਰਭਾਵਿਤ

ਦ ਬੇਟਰ ਇੰਡੀਆ ਨੇ ਏਐਮਆਈ ਰਾਜੇਸ਼ ਕੁਮਾਰ ਦੇ ਯਤਨਾਂ ਨੂੰ ਆਪਣੇ ਨਵੀਨਤਮ ਪ੍ਰਕਾਸ਼ਨ ਬੁੱਕ ਆਫ ਹੋਪ ਵਿਚ ਕੀਤਾ ਪ੍ਰਕਾਸ਼ਿਤ

ਰਾਜੇਸ਼ ਹੁਣ ਤਕ ਪੂਰੀ ਦੁਨੀਆ ਦੇ ਤਿੰਨ ਦੇਸ਼ਾ ਅਤੇ 20 ਤੋਂ ਵੱਧ ਸੂਬਿਆਂ ਤੋਂ ਮਹਿਲਾਵਾਂ, ਬੱਚਿਆਂ ਤੇ ਬਜੁਰਗਾਂ ਸਮੇਤ 600 ਤੋਂ ਵੱਧ ਲਾਪਤਾ ਲੋਕਾਂ ਨੂੰ ਲੱਭਕੇ ਫਿਰ ਤੋਂ ਪਰਿਵਾਰਾਂ ਨਾਲ ਮਿਲ ਚੁੱਕੇ ਹਨ

ਚੰਡੀਗੜ੍ਹ, 30 ਨਵੰਬਰ – ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਸ੍ਰੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਹਰਿਆਣਾ ਪੁਲਿਸ ਦੀ ਏਂਟੀ ਹਿਯੂਮਨ ਯੂਨਿਟ (ਏਐਚਟੀਯੂ) ਦੇ ਏਐਸਆਈ ਰਾਜੇਸ਼ ਕੁਮਾਰ ਦੇ ਯਤਨਾਂ ਅਤੇ ਸਮਰਪਣ ਭਾਵ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਪਿਛਲੇ 5 ਸਾਲਾਂ ਵਿਚ ਨੇਕ ਕੰਮ ਕਰਦੇ ਹੋਏ 600 ਤੋਂ ਵੱਧ ਲਾਪਤਾ ਲੋਕਾਂ ਨੂੰ ਲੱਭ ਕੇ ਮੁੜ ਪਰਿਵਾਰਾਂ ਨਾਲ ਮਿਲਵਾਇਆ ਹੈ।

ਇਕ ਕੌਮੀ ਪੱਧਰ ਦੇ ਪ੍ਰਕਾਸ਼ਨ ਨੇ ਹਾਲ ਹੀ ਵਿਚ ਆਪਣੀ ਨਵੀਨਤਮ ਕਿਤਾਬ ਵਿਚ ਰਾਜੇਸ਼ ਦੀ ਰਿਯੂਨਾਈਟਿੰਗ ਕਹਾਣੀਆਂ ਨੂੰ ਚਿਤਰਨ ਕੀਤਾ ਹੈ।

ਏਐਸਆਈ ਰਾਜੇਸ਼ ਨੇ ਹੁਣ ਤਕ ਪੂਰੀ ਦੁਨੀਆ ਦੇ 20 ਤੋਂ ਵੱਧ ਸੂਬਿਆਂ ਅਤੇ ਤਿੰਨ ਦੇਸ਼ਾਂ ਤੋਂ ਮਹਿਲਾਵਾਂ, ਬੱਚਿਆਂ ਅਤੇ ਬਜੁਰਗਾਂ ਸਮੇਤ 600 ਤੋਂ ਵੱਧ ਲਾਪਤਾ ਲੋਕਾਂ ਦੀ ਖੋਜ ਕਰ ਫਿਰ ਤੋਂ ਪਰਿਵਾਰਾਂ ਨਾਲ ਮਿਲਵਾਇਆ ਹੈ ਜੋ ਕਿਸੇ ਨਾ ਕਿਸੇ ਕਾਰਨ ਵਿਛੜ ਗਏ ਸਨ।

ਡੀਜੀਪੀ ਨੇ ਕਿਹਾ ਕਿ ਰਾਜੇਸ਼ ਵਰਗੇ ਪੁਲਿਸ ਕਰਮਚਾਰੀਆਂ ਨੇ ਜਨ ਸੇਵਾ ਕਰਨ ਦੀ ਤਰਜ ‘ਤੇ ਆਪਣੀ ਜਿਮੇਵਾਰੀ ਨਾਲ ਅੱਗੇ ਵੱਧਦੇ ਹੋਏ ਸਰਗਰਮ ਪੁਲਿਸਿੰਗ ਦੀ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲਾਂ ਜਾਂ ਮਹੀਨਿਆਂ ਦੇ ਬਾਅਦ ਪਰਿਵਾਰ ਦੇ ਇਕ ਲਾਪਤਾ ਮੈਂਬਰ ਨੂੰ ਮੁੜ ਪਾਉਣ ਤੋਂ ਵੱਧ ਉਮੀਦ ਜਾਂ ਖੁਸ਼ੀ ਕੀ ਹੋ ਸਕਦੀ ਹੈ। ਵੁਨ੍ਹਾਂ ਦੀ ਕਹਾਣੀਆਂ ਯਕੀਨੀ ਰੂਪ ਨਾਲ ਬੁੱਕ ਆਫ ਹੋਪ ਦੇ ਪਾਠਕਾਂ ਦੇ ਲਈ ਵੀ ਪੇ੍ਰਰਣਾਦਾਇਕ ਹੋਣਗੀਆਂ।

ਵਰਨਣਯੋਗ ਹੈ ਕਿ ਗਾਰਜਿਅਨ, ਗਲਫ ਨਿਯੂਜ, ਏਸ਼ਿਆ, ਵੱਖ-ਵੱਖ ਭਾਰਤੀ ਸਮਾਚਾਰ ਚੈਨਲਾਂ ਅਤੇ ਕੌਮਾਂਤਰੀ ਮੀਡੀਆ ਸਮੇਤ ਕਈ ਵਰਨਣਯੋਗ ਵਿਅਕਤੀਤੱਵਾਂ ਅਤੇ ਪ੍ਰਕਾਸ਼ਨਾਂ ਨੇ ਰਾਜੇਸ਼ ਕੁਮਾਰ ਦੇ ਨੇਕ ਕੰਮਾਂ ਤੇ ਸ਼ਲਾਘਾਯੋਗ ਯਤਨਾਂ ਨੁੰ ਮਾਨਤਾ ਦਿੱਤੀ ਹੈ।

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਵੀ ਪਿਛਲੇ ਸਾਲ ਟਵੀਟ ਕਰਦੇ ਹੋਏ ਲਿਖਿਆ ਸੀ, ਭਾਰਤ ਨੂੰ ਅਜਿਹੇ ਦਿਆਲੂ ਅਤੇ ਬਹਾਦੁਰ ਪੁਲਿਸ ਕਰਮਚਾਰੀਆਂ ਦੀ ਜਰੂਰਤ ਹੈ। ਮੈਨੂੰ ਹੁਣ ਏਐਸਆਈ ਰਾਜੇਸ਼ ਕੁਮਾਰ ਨਾਲ ਗਲ ਕੀਤੀ ਹੈ ਜੋ ਲਾਪਤਾ ਬੱਚਿਆਂ ਨੂੰ ਫਿਰ ਤੋਂ ਪਰਿਵਾਰਾਂ ਨਾਲ ਮਿਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਮੈਂ ਉਨ੍ਹਾਂ ਨੂੰ ਕਿਹਾ – ਖੁਦ ਇਕ ਪੁਲਿਸ ਕਾਂਸਟੇਬਲ ਦਾ ਬੇਟਾ ਹੋਣ ਦੇ ਨਾਤੇ, ਪੁਲਿਸ ਦੀ ਇਸ ਤਰ੍ਹਾ ਦੇ ਕੰਮਾਂ ਨਾਲ ਮੈਨੂੰ ਬਹੁਤ ਮਾਣ ਹੁੰਦਾ ਹੈ।

ਚੰਡੀਗੜ੍ਹ, 30 ਨਵੰਬਰ – ਹਰਿਆਣਾ ਸਰਕਾਰ ਵੱਲੋਂ ਕੁੜੀਆਂ ਦੇ ਲਈ ਫਰੀ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਦੇ ਤਹਿਤ ਸਰਕਾਰੀ ਕਾਲਜਾਂ ਤੋਂ ਕੁੜੀਆਂ ਦਾ ਡਾਟਾ 3 ਦਸੰਬਰ, 2021 ਤਕ ਪੋਰਟਲ ‘ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਦੇ ਗ੍ਰਾਮੀਣ ਖੇਤਰ ਦੀ ਜੋ ਕੁੜੀਆਂ ਪਿੰਡ ਤੋਂ ਸ਼ਹਿਰ ਦੇ ਸਰਕਾਰੀ ਕਾਲਜਾਂ ਵਿਚ ਰੋਜਾਨਾ ਰੂਪ ਨਾਲ ਪੜਨ ਜਾਂਦੀ ਹੈ, ਉਨ੍ਹਾਂ ਦੇ ਲਈ ਸੂਬਾ ਸਰਕਾਰ ਵੱਲੋਂ ਫਰੀ-ਬੱਸ ਪਾਸ ਦੀ ਸਹੂਲਤ ਸ਼ੁਰੂ ਕੀਤੀ ਹੋਈ ਹੈ। ਅਜਿਹੇ ਵਿਚ ਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੋ ਕੁੜੀਆਂ ਉਨ੍ਹਾਂ ਦੇ ਪਿੰਡ ਤੋਂ ਸਰਕਾਰੀ ਕਾਲਜ ਦੇ ਈਆਪੀ ਪੋਰਟਲ https://collegeerp.highereduhry.ac.in ‘ਤੇ ਅਪਲੋਡ ਕਰਨ ਤਾਂ ਜੋ ਉਕਤ ਫਰੀ ਬੱਸ ਪਾਸ ਦੀ ਸਹੂਲਤ ਚਾਲੂ ਕੀਤੀ ਜਾ ਸਕੇ।

Share