ਕਾਂਗਰਸ ਵੱਲੋਂ ਦਲਿਤ ਚੇਹਰੇ ਅੱਗੇ ਕਰਨ ਨਿਰੋਲ ਛਲਾਵਾ – ਮਾਇਆਵਤੀ.

ਲਖਨਉ 21.11.2021
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਾਂਗਰਸ ਤੇ ਜੋਰਦਾਰ ਹਮਲਾ ਬੋਲਦਿਆਂ ਟਵੀਟ ਬਿਆਨ ਦਿੱਤਾ ਕਿ ਕਾਂਗਰਸ ਵਲੋਂ ਆਪਣੀ ਪਾਰਟੀ ਦੇ ਡਿੱਗਦੇ ਜਨਆਧਾਰ ਨੂੰ ਰੋਕਣ ਅਤੇ ਰਾਜਨੀਤਕ ਸਵਾਰਥ ਲਈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਹੁਣ ਰਾਜਸਥਾਨ ਵਿਚ ਕੁਝ ਐੱਸ.ਸੀ ਤੇ ਐੱਸ.ਟੀ. ਮੰਤਰੀ ਬਣਾਕੇ ਭਾਰਤੀ ਜਨਤਾ ਪਾਰਟੀ ਵਾਂਗ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਦਲਿਤ ਸਮਾਜ ਨਾਲ ਨਿਰੋਲ ਛਲਾਵਾ ਹੈ।
ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਖ਼ਾਸ ਤੌਰ ਤੇ ਬਹੁਜਨ ਮਸੀਹਾ ਤੇ ਸਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਨੂੰ ਆਦਰ ਸਤਿਕਾਰ ਦੇਣਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਤਾਂ ਦੂਰ ਬਲਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਤੇ ਅਣਗੌਲਿਆ ਕੀਤਾ ਹੈ। ਕਾਂਗਰਸ ਵਰਗੀ ਜਾਤੀਵਾਦੀ ਪਾਰਟੀ ਦਲਿਤਾਂ ਪਛੜੇ ਵਰਗਾਂ ਦੀ ਕਦੀ ਵੀ ਸੱਚੀ ਹਿਤੈਸ਼ੀ ਨਹੀਂ ਹੋ ਸਕਦੀ।

Share