ਹਰਿਆਣਾ ਸਰਕਾਰ ਨੇ ਪੁਲਿਸ ਵਿਭਾਗ ਦੇ 14 ਐਚਪੀਐਸ ਅਧਿਕਾਰੀਆਂ ਨੂੰ ਵਧੀਕ ਪੁਲਿਸ ਸੁਪਰਡੈਂਟ ਦੇ ਅਹੁਦੇ ‘ਤੇ ਨਾਮਜਦ ਕਰ ਪੋਸਟਿੰਗ ਤੇ ਟ੍ਰਾਂਸਫਰ ਦੇ ਆਦੇਸ਼ ਜਾਰੀ ਕੀਤੇ ਹਨ।

ਚੰਡੀਗੜ੍ਹ, 22 ਅਕਤੂਬਰ,

ਇਕ ਸੋਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡੀਐਸਪੀ ਵਿਜੈ ਸਿੰਘ ਨੂੰ ਪਾਣੀਪਤ ਵਿਚ ਵਧੀਕ ਪੁਲਿਸ ਸੁਪਰਡੈਂਟ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਸੀ ਤਰ੍ਹਾ, ਡੀਐਸਪੀ ਸਿਦਾਰਥ ਢਾਂਡਾ ਨੂੰ ਸੀਆਈਡੀ ਹੈਡਕੁਆਟਰ ਵਿਚ, ਐਸਪੀ ਕਰਣ ਗੋਇਲ ਨੂੰ ਕੁਰੂਕਸ਼ੇਤਰ ਵਿਚ, ਐਸਪੀ ਸੰਦੀਪ ਕੁਮਾਰ ਨੂੰ ਮਹੇਂਦਰਗੜ੍ਹ ਅਤੇ ਐਸਪੀ ਪੂਨਮ ਨੂੰ ਰਿਵਾੜੀ ਦੀ ਵਧੀਕ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਡੀਐਸਪੀ ਭਾਰਤੀ ਡਬਾਸ ਨੂੰ ਝੱਜਰ, ਡੀਐਸਪੀ ਅਮਿਤ ਦਹਿਆ ਨੂੰ ਹੈਡਕੁਆਟਰ, ਐਸਪੀ ਉਸ਼ਾ ਦਹਿਆ ਨੂੰ ਫਤਿਹਾਬਾਦ, ਡੀਅੇਸਪੀ ਪੁਸ਼ਪਾ ਨੂੰ ਕਰਨਾਲ, ਡੀਐਸਪੀ ਅਨਿਲ ਕੁਮਾਰ ਨੂੰ ਹੈਡਕੁਆਟਰ, ਐਸਪੀ ਹਿਤੇਸ਼ ਯਾਦਵ ਨੂੰ ਭਿਵਾਨੀ, ਡੀਐਸਪੀ ਨੁਪੂਰ ਬਿਸ਼ਨੋਈ ਨੂੰ ਈਆਰਐਸਐਸ, ਐਸਪੀ ਪੰਖੁੜੀ ਕੁਮਾਰੀ ਨੂੰ ਹੈਡਕੁਆਟਰ ਅਤੇ ਡੀਐਸਪੀ ਪੂਜਾ ਡਾਬਲਾ ਨੂੰ ਅੰਬਾਲਾ ਵਿਚ ਵਧੀਕ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।

********************

ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਦੇ ਟ੍ਰਾਂਪਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਜਨ-ਭਲਾਈ ਦੇ ਲਈ ਵਚਨਬੱਧ ਹੈ। ਇਸੀ ਵਚਨਬੱਧਤਾ ਦੇ ਨਾਲ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਅਨੇਕ ਇਤਿਹਾਸਕ ਫੈਸਲਿਆਂ ਨੂੰ ਲਾਗੂ ਕੀਤਾ ਹੈ।

ਸਰਕਾਰ ਦੀ ਸੱਤ ਸਾਲਾਂ ਦੀ ਉਪਲਬਧੀਆਂ ਦੇ ਪ੍ਰਚਾਰ-ਪ੍ਰਸਾਰ ਤਹਿਤ ਅੱਜ ਜਿਲ੍ਹਾ ਹਿਸਾਰ ਵਿਚ ਸੱਤ ਸਾਲ, ਸੱਤ ਕਮਾਲ ਕਿਤਾਬ ਦੀ ਘੁੰਡ ਚੁਕਾਈ ‘ਤੇ ਉਨ੍ਹਾਂ ਨੇ ਇਹ ਗਲਕਹੀ।

ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਰਾਜ ਦੇ ਕਿਸਾਨ ਨੂੰ ਜੋ ਆਪਦਾ ਰਕਮ 6 ਹਜਾਰ ਰੁਪਏ ਪ੍ਰਤੀ ਏਕੜ ਦਿੱਤੀ ਜਾਂਦੀ ਸੀ, ਉਸ ਨੁੰ ਵਧਾ ਕੇ 12 ਹਜਾਰ ਰੁਪਏ ਪ੍ਰਤੀ ਏਕੜ ਕੀਤਾ। ਇਸੀ ਤਰ੍ਹਾ, ਫਸਲ ਬੀਮਾ ਯੋਜਨਾ ਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ 4 ਹਜਾਰ ਕਰੋੜ ਰੁਪਏ ਦੀ ਰਕਮ ਦਿੱਤੀ ਗਈ।

ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਲਈ ਏਕਲ ਰਜਿਸਟ੍ਰੇਸ਼ਣ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਦੇ ਪੋਰਟਲ ‘ਤੇ 4 ਲੱਖ 50 ਹਜਾਰ ਤੋਂ ਵੱਧ ਨੌਜੁਆਨਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ। ਪਹਿਲਾਂ ਬਿਨੈ ‘ਤੇ ਨੌਜੁਆਨਾਂ ਦੇ ਹਜਾਰਾਂ ਰੁਪਏ ਤੇ ਸਮੇਂ ਬਰਬਾਦ ਹੁੰਦਾ ਸੀ। ਸਰਕਾਰੀ ਕਰਮਚਾਰੀਆਂ, ਅਧਿਆਪਕਾਂ ਅਤੇ ਅਧਿਕਾਰੀਆਂ ਦੀ ਆਨਲਾਇਨ ਟ੍ਰਾਂਸਫਰ ਪੋਲਿਸੀ ਲਾਗੂ ਕਰ ਕੇ ਹਰਿਆਣਾ ਨੇ ਜੋ ਕਾਰਜ ਕੀਤਾ, ਉਸ ਦਾ ਅਨੁਸਰਣ ਦੂਜੇ ਸੂਬੇ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਲਗਭਗ 20 ਹਜਾਰ ਅਟੱਲ ਸੇਵਾ ਕੇਂਦਰਾਂ ਅਤੇ ਕਰੀਬ 117 ਅੰਤੋਂਦੇਯ ਸਰਲ ਕੇਂਦਰ ਰਾਹੀਂ 42 ਵਿਭਾਗਾਂ ਦੀ 572 ਸੇਵਾਵਾਂ ਅਤੇ ਯੋਜਨਾਵਾਂ ਆਨਲਾਇਨ ਉਪਲਬਧ ਹੋਣਾ ਬੇਮਿਸਾਲ ਉਪਲਬਧੀ ਹੈ।

ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਸਰਕਾਰ ਨੇ ਰਾਜ ਦੇ ਪਹਿਲੀ ਕਲਾਸ ਤੋਂ ਅੱਠਵੀਂ ਕਲਾਸ ਤਕ ਪੜਨ ਵਾਲੇ ਵਿਦਿਆਰਥੀਆਂ ਦੀ ਕੌਮੀ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਲਈ ਵਿੱਤ ਸਾਲ 2021-22 ਤਹਿਤ ਡਾਇਟ-ਭੱਤਾ ਤੇ ਖੇਡ-ਕਿੱਟ ਦੀ ਦਰਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਕਤ ਕਲਾਸਾਂ ਦੇ ਵਿਦਿਆਰਥੀਆਂ ਦੀ ਕੌਮੀ ਪੱਧਰ ਦੀ ਖੇਡ ਮੁਕਾਬਲਿਆਂ ਦੇ ਲਈ ਡਾਇਟ ਭੱਤੇ ਨੂੰ 200 ਰੁਪਏ ਪ੍ਰਤੀ ਵਿਦਿਆਰਥੀ ਤੋਂ ਵਧਾ ਕੇ 250 ਰੁਪਏ ਪ੍ਰਤੀ ਵਿਦਿਆਰਥੀ ਰੋਜਾਨਾ ਕਰ ਦਿੱਤਾ ਗਿਆ ਹੈ ਅਤੇ ਖੇਡ ਕਿੱਟ ਦੇ ਲਈ 1200 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਵਿਦਿਆਰਥੀ ਤੈਅ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ, ਰਾਜ ਪੱਧਰ ਦੀ ਖੇਡ ਮੁਕਾਬਲਿਆਂ ਦੇ ਲਈ ਡਾਇਟ ਭੱਤਾ ਨੂੰ 125 ਰੁਪਏ ਪ੍ਰਤੀ ਵਿਦਿਆਰਥੀ ਤੋਂ ਵਧਾ ਕੇ 200 ਰੁਪਏ ਪ੍ਰਤੀ ਵਿਦਿਆਰਥੀ ਰੋਜਾਨਾ ਕਰ ਦਿੱਤਾ ਗਿਆ ਹੈ ਅਤੇ ਖੇਡ ਕਿੱਟ ਦੇ ਲਈ 700 ਤੋਂ ਵਧਾ ਕੇ 1500 ਰੁਪਏ ਪ੍ਰਤੀ ਵਿਦਿਆਰਥੀ ਤੈਅ ਕੀਤੇ ਗਏ ਹਨ।

 ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਤੋਂ ਮਿਲ ਰਹੀ ਹੈ ਲੋਕਾਂ ਨੂੰ ਰਾਹਤ

ਲੋਕ ਕਹਿੰਦੇ ਹਨ ਇਹ ਤਾਂ ਸੀਐਮ ਨੇ ਕੀਤਾ ਹੈ ਇਕ ਵਧੀਆ ਕੰਮ

ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਦੇ ਫਲਸਰੂਪ ਸੂਬੇ ਦੀ ਜਨਤਾ ਵਿਚ ਇਕ ਨਵੀਂ ਉਮੀਦ ਜਗੀ ਹੈ। ਸਿਰਫ ਇਕ ਸਾਦੇ ਕਾਗਜ ਜਾਂ ਕੁੱਝ ਸ਼ਬਦਾਂ ਵਿਚ ਵਿਵਸਥਾ ‘ਤੇ ਦਿੱਤੀ ਗਈ ਉਨ੍ਹਾਂ ਦੀ ਫਰਿਯਾਦਾਂ ‘ਤੇ ਸਰਕਾਰ ਤੁਰੰਤ ਸੁਣਵਾਈ ਕਰ ਰਹੀ ਹੈ। ਇਸ ਦੇ ਸੂਤਰਧਾਰ ਬਣੇ ਹਨ ਓਐਸਡੀ ਭੁਪੇਸ਼ਵਰ ਦਿਆਲ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਸੋਚ ਨੂੰ ਮੂਰਤ ਰੂਪ ਦਿੱਤਾ ਹੈ।

ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ, ਸਾਲ 2016 ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਜਿਮੇਵਾਰੀ ਦਿੱਤੀ ਸੀ ਕਿ ਅੰਤੋਂਦੇਯ ਦੇ ਮੂਲਮੰਤਰ ‘ਤੇ ਚਲਦੇ ਹੋਏ ਸਾਨੂੰ ਸਮਾਜ ਦੇ ਉਨ੍ਹਾਂ ਲੋਕਾਂ ਤਕ ਪਹੁੰਚਣਾ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੁੰ ਇਸ ਗਲ ਦੀ ਜਾਣਕਾਰੀ ਹੀ ਨਹੀਂ ਹੈ ਕਿ ਉਹ ਯੋਜਨਾਵਾਂ ਉਨ੍ਹਾਂ ਦੇ ਲਈ ਬਣੀਆਂ ਹਨ ਅਤੇ ਸਹੀ ਮਾਇਨੇ ਵਿਚ ਵੁਹ ਹੀ ਇਸ ਦੇ ਲਾਭਪਾਤਰ ਹਨ।

ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ‘ਤੇ ਲਗਭਗ 9 ਲੱਖ ਸ਼ਿਕਾਇਤਾਂ ਦਾ ਹੱਲ ਇਸ ਸਮੇਂ ਵਿਚ ਕੀਤਾ ਜਾ ਚੁੱਕਾ ਹੈ। ਹੁਣ ਤਾਂ ਆਲਮ ਇਹ ਹੈ ਕਿ ਇਹ ਵਿਵਸਥਾ ਚੌਪਾਲਾਂ ਤੇ ਮੀਟਿੰਗਾਂ ਵਿਚ ਹੁੱਕੇ ‘ਤੇ ਚਰਚਾ ਵਿਸ਼ਾ ਬਣ ਚੁੱਕੀ ਹੈ। ਇੱਥੇ ਤਕ ਕਿ ਤਾਸ਼ ਖੇਡਨ ਵਾਲੇ ਵੀ ਕਹਿੰਦੇ ਹਨ, ਇਹ ਤਾਂ ਸੀਐਮ ਨੇ ਕੀਤਾ ਹੈ ਇਕ ਵਧੀਆ ਕੰਮ, ਲੱਠ ਗਾੜ ਦਿੱਤਾ। ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲੇ ਵੱਡੇ-ਵੱਡੇ ਹੋਏ ਨੇ ਸਿੱਧੇ, ਗੜਬੜੀ ਕੀਤੀ ਗਈ ਰਕਮ ਨੂੰ 21 ਫੀਸਦੀ ਵਿਆਜ ਦੇ ਨਾਲ ਜਮ੍ਹਾ ਕਰਵਾ ਕੇ ਸੁਧਰਨ ਦਾ ਸੰਕੇਤ ਦੇ ਰਹੇ ਹਨ। ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ-ਨਾਲ ਸਰਪੰਚ ਵੀ ਹੋਏ ਹਨ ਚੌਕੰਨੇ ਕਿਤੇ ਕੋਈ ਉਨ੍ਹਾਂ ਦੀ ਸ਼ਿਕਾਇਤ ਸੀਐਮ ਵਿੰਡੋਂ ‘ਤੇ ਨਾ ਕਰ ਦਵੇ।

ਲੋਕ ਹੁਣ ਸਮਝ ਚੁੱਕੇ ਹਨ ਕਿ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਰਾਹੀਂ ਕੋਈ ਵੀ ਵਿਅਕਤੀ ਬਿਨ੍ਹਾ ਕਿਸੇ ਝਿਜਕ ਤੇ ਬਚੌਲੀਆਂ ਦੇ ਬਗੈਰ ਆਪਣੀ ਗਲ ਸਿੱਧੇ ਮੁੱਖ ਮੰਤਰੀ ਦਫਤਰ ਤਕ ਪਹੁੰਚਾ ਸਕਦਾ ਹੈ। ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਸਮਰਪਿਤ ਭਾਵ ਨਾਲ ਕਾਰਜ ਕਰਨ ਵਾਲੇ ਸੇਵਾ ਮੁਕਤ ਐਚਸੀਐਸ ਤੇ ਹਰਿਆਣਾ ਸਿਵਲ ਸਕੱਤਰੇਤ ਦੇ ਅੰਡਰ-ਸਕੱਤਰ ਪੱਧਰ ਦੇ ਅਧਿਕਾਰੀ ਸੀਐਮ ਵਿੰਡੋਂ ‘ਤੇ ਆਈ ਸ਼ਿਕਾਇਤਾਂ ਦੀ ਨਿਪਟਾਨ ਪ੍ਰਕ੍ਰਿਆ ਨੂੰ ਪੂਰਾ ਕਰ ਆਖੀਰੀ ਰਿਪੋਰਟ ਫਾਇਲ ਕਰਦੇ ਹਨ ਅਤੇ ਸ਼ਿਕਾਇਤਕਰਤਾ ਨੂੰ ਵਿਚ-ਵਿਚ ਖਬਰ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਕਿਸੇ ਪੱਧਰ ‘ਤੇ ਹੈ।

ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਜਿੰਦਾ ਹੀ ਸੀਐਮ ਵਿੰਡੋਂ ਜਾਂ ਟਵੀਟਰ ਹੈਂਡਲ ‘ਤੇ ਸ਼ਿਕਾਇਤ ਅਪਲੋਡ ਹੁੰਦੀ ਹੈ ਉਸ ਤੋਂ ਅਗਲੇ ਦਿਨ ਹੀ ਸ਼ਿਕਾਇਤਕਰਤਾ ਦੇ ਮੋਬਾਇਲ ਫੋਨ ‘ਤੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿ ਤੁਹਾਡੀ ਸ਼ਿਕਾਇਤ ਸੀਐਮ ਵਿੰਡੋਂ ‘ਤੇ ਦਰਜ ਹੋ ਗਈ ਹੈ ਅਤੇ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਸਬੰਧਿਤ ਵਿਭਾਗ ਨੂੰ ਜਲਦੀ ਤੋਂ ਜਲਦੀ ਕਾਰਵਾਈ ਦੇ ਲਈ ਲਿਖ ਦਿੱਤਾ ਗਿਆ ਹੈ।

ਇਸ ਕੜੀ ਵਿਚ ਸੀਐਮ ਵਿੰਡੋਂ ਦੀ ਸ਼ੁਰੂਆਤ ਜਿਲ੍ਹਾ ਮਿਨੀ ਸਕੱਤਰੇਤ ਤੇ ਸਬ-ਡਿਵੀਜਨ ਦਫਤਰਾਂ ਤੋਂ ਕੀਤੀ ਗਈ। ਜਿੱਥੇ ਕੋਈ ਵੀ ਵਿਅਕਤੀ ਆਪਣੀ ਫਰਿਯਾਦ ਤੇ ਸ਼ਿਕਾਇਤ ਮੁੱਖ ਮੰਤਰੀ ਦੇ ਕੋਲ ਸਿੱਧੇ ਪਹੁੰਚਾ ਸਕਦਾ ਹੈ। ਕੋਰੋਨਾ ਸਮੇਂ ਵਿਚ ਤਾਂ ਵਿਦੇਸ਼ਾਂ ਵਿਚ ਰਹਿ ਰਹੇ ਅਪ੍ਰਵਾਸੀ ਭਾਰਤੀਆਂ ਨੇ ਵੀ ਇਸ ਦਾ ਭਰਪੂਰ ਵਰਤੋ ਕੀਤੀ ਅਤੇ ਪਰਿਵਾਰ ਨੂੰ ਸਹਾਇਤਾਂ ਦੀ ਗੁਹਾਰ ਲਗਾਈ ਜਿਨ੍ਹਾਂ ਦੇ ਹੱਲ ਦੇ ਅਨੇਕ ਉਦਾਹਰਣ ਹਨ।

ਰੋਹਤਕ ਜਿਲ੍ਹੇ ਦੇ ਸਾਂਪਲਾ ਦੀ ਰਾਜਮੁਖੀ ਨੂੰ ਦਿਵਾਇਆ 6,55,577 ਰੁਪਏ ਦਾ ਮੁਆਵਜਾ

ਓਐਸਡੀ ਦੇ ਅਨੂਸਾਰ ਸਾਂਪਲਾ ਦੇ ਵਾਰਡ ਨੰਬਰ-14 ਦੀ ਮਿਸ਼ਬਰਨ ਮੋਹੱਲੇ ਵਿਚ ਰਹਿਨ ਵਾਲੇ ਰਾਜਮੁਖੀ ਨੇ ਸ਼ਿਕਾਇਤ ਦਰਜ ਕਰਵਾਈ ਸ੍ਰੀ ਕਿ ਸੈਕਟਰ-6 ਦੇ ਲਈ ਅਥੋਰਾਇਜਡ ਕੀਤੀ ਗਈ ਜਮੀਨ ਦਾ ਅਵਾਰਡ ਹੋਣ ਦੇ ਬਾਵਜੂਦ ਵੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਰੋਹਤਕ ਦੇ ਭੂ-ਰਾਖਵਾਂ ਅਧਿਕਾਰੀ ਆਪਣੇ ਨਿਹਿਤ ਸਵਾਰਥ ਦੇ ਚਲਦੇ ਮੁਆਵਜਾ ਦੇਣ ਵਿਚ ਸਾਨੂੰ ਗੁਮਰਾਹ ਤੇ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ‘ਤੇ 14 ਜੂਨ, 2021 ਨੂੰ ਸ਼ਿਕਾਇਤ ਗਿਣਤੀ 044004 ਦੇ ਤਹਿਤ ਅਪਲੋਡ ਕੀਤੀ ਗਈ ਸੀ। ਸੀਐਮ ਦਫਤਰ ਵੱਲੋਂ ਇਸ ‘ਤੇ ਐਕਸ਼ਨ ਲੈਣ ਦੇ ਬਾਅਦ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 21 ਜੂਨ, 2021 ਨੂੰ ਹੀ ਬਿਨੇਕਾਰ ਦੀ ਅਵਾਰਡ ਦੀ ਰਕਮ ਬੈਂਕ ਪੋਰਟਲ ‘ਤੇ ਅਪਲੋਡ ਕੀਤੀ ਜਾ ਚੁੱਕੀ ਹੈ। ਅੰਤ ਮਾਮਲੇ ਨੂੰ ਫਾਇਲ ਕੀਤਾ ਜਾਵੇ। ਸ਼ਿਕਾਇਤਕਰਤਾ ਨੇ ਵੀ ਇਸ ‘ਤੇ ਸਤੁੰਸ਼ਟੀ ਪ੍ਰਗਟਾਈ ਹੈ।

ਭਿਵਾਨੀ ਦੇ ਭਾਰਤ ਭੂਸ਼ਣ ਨੂੰ ਦਵਾਈ 22 ਫਰਵਰੀ, 1989 ਵਿਚ ਹੋਈ ਰਜਿਸਟਰੀ ਦੀ ਨਕਮ

ਸ੍ਰੀ ਭੂਪੇਸ਼ਵਰ ਦਿਆਲ ਨੇ ਦਸਿਆ ਕਿ ਭਾਰਤ ਭੂਸ਼ਣ ਜੈਨ ਨੇ 22 ਅਪ੍ਰੈਲ, 2021 ਨੂੰ ਸ਼ਿਕਾਇਤ ਕੀਤੀ ਸੀ ਕਿ ਡਿਪਟੀ ਕਮਿਸ਼ਨਰ ਦਫਤਰ ਭਿਵਾਨੀ ਦੇ ਕਮਰਾ ਨੰਬਰ 78 ਵਿਚ ਰਿਕਾਰਡ ਇੰਚਾਰਜ ਪਵਨ ਵਾਰ-ਵਾਰ ਚੱਕਰ ਕੱਟਨ ਦੇ ਬਾਅਦ ਵੀ ਰਜਿਸਟਰੀ ਦੀ ਨਕਲ ਨਹੀਂ ਦੇ ਰਿਹਾ ਜਦੋਂ ਕਿ ਮੈਨੂੰ ਕੋਰਟ ਕੇਸ ਦੇ ਲਈ ਇਸ ਦੀ ਜਰੂਰਤ ਹੈ। ਉਨ੍ਹਾਂ ਨੇ ਦਸਿਆ ਕਿ ਸੀਐਮ ਦਫਤਰ ਵੱਲੋਂ ਐਕਸ਼ਨ ਲਿਆ ਗਿਆ ਅਤੇ ਸ੍ਰੀ ਜੈਨ ਨੂੰ ਰਜਿਸਟਰੀ ਦੀ ਨਮਲ ਦਿਵਾਈ ਗਈ ਪਰ ਜਿਲ੍ਹਾ ਮਾਲ ਅਧਿਕਾਰੀ ਵੱਲੋਂ ਸੂਚਿਤ ਕੀਤਾ ਗਿਆ ਕਿ ਸ੍ਰੀ ਜੈਨ ਦੀ ਰਜਿਸਟਰੀ 22 ਫਰਵਰੀ, 1989 ਨੂੰ ਨਾ ਹੋ ਕੇ ਇਹ ਨਕਲ 24 ਫਰਵਰੀ, 1989 ਦੀ ਮਿੱਤੀ ਦੀ ਹੈ। ਹਾਲਾਂਕਿ ਇਹ ਗਲਤੀ ਸ਼ਿਕਾਇਤਕਰਤਾ ਦੀ ਹੈ ਫਿਰ ਵੀ ਸੀਐਮ ਦਫਤਰ ਦੀ ਗਰਿਮਾ ਨੂੰ ਦੇਖਦੇ ਹੋਏ ਪੂਰਾ ਰਿਕਾਰਡ ਖੋਜਿਆ ਗਿਆ ਅਤੇ ਸ੍ਰੀ ਭਾਰਤ ਭੂਸ਼ਣ ਜੈਨ ਨੂੰ ਇਸ ਦੀ ਰਜਿਸਟਰੀ ਦੀ ਨਕਲ ਉਪਲਬਧ ਕਰਵਾਈ ਗਈ।

ਬਹਾਦੁਰਗੜ੍ਹ ਦੇ ਚਾਰਟਰਡ ਅਕਾਉਂਟੈਂਟ ਫਰਮ ਨੂੰ ਦਿਵਾਏ 2, 04,0624 ਰੁਪਏ

ਇਸੀ ਤਰ੍ਹਾ ਇਕ ਹੋਰ ਮਾਮਲੇ ਵਿਚ, ਨਗਰ ਪਰਿਸ਼ਦ ਬਹਾਦੁਰਗੜ੍ਹ ਦੇ ਬਾਰੇ ਵਿਚ ਬਿੱਲਾਂ ਦੀ ਸਤੀਸ਼ ਰੀਟਾ ਐਂਡ ਕੰਪਨੀ ਨੂੰ ਚਾਰਟਡ ਅਕਾਊਂਟੈਂਟ ਦੀ ਕਾਰੋਬਾਰੀ ਫੀਸ ਨੇ ਦੇਣ ਦੇ ਮਾਮਲੇ ਵਿਚ ਦਰਜ ਸ਼ਿਕਾਇਤ ‘ਤੇ ਸੀਐਮ ਦਫਤਰ ਵੱਲੋਂ ਐਕਸ਼ਨ ਲੈਣ ਦੇ ਫਲਸਰੂਪ ਸੂਚਿਤ ਕੀਤਾ ਗਿਆ ਕਿ ਪਰਿਸ਼ਦ ਵੱਲੋਂ ਫਰਮ ਦੇ ਯੂਨੀਅਨ ਬੈਂਕ ਆਡ ਇੰਡੀਆ ਦੇ ਖਾਤ ਨੰਬਰ 502501010028042 ਵਿਚ 204624 ਰੁਪਏ ਦੀ ਰਕਮ 9 ਸਤੰਬਰ, 2021 ਨੁੰ ਟ੍ਰਾਂਸਫਰ ਕਰ ਦਿੱਤੀ ਗਈ ਸੀ।

ਪੰਚਕੂਲਾ ਦੇ ਰੈਲੀ ਪਿੰਡ ਦੀ ਸੰਤੋਸ਼ ਯਾਦਵ ਨੂੰ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਗਲ ਬਿਜਲੀ ਬਿੱਲਾਂ ਦਾ 81310 ਰੁਪਏ ਦ ਰਕਮ ਦਾ ਸਮਾਯੋਜਨ ਕਰਵਾਇਆ

ਓਐਸਡੀ ਦੇ ਅਨੁਸਾਰ ਪੰਚਕੂਲਾ ਦੇ ਸੈਕਟਰ-12 ਏ ਰੈਲੀ ਪਿੰਡ ਦੇ ਮਕਾਨ ਨੰਬਰ-72 ਦੀ ਸੰਤੋਸ਼ ਯਾਦਵ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਪੁਰਾਣੇ ਮੀਟਰ ਦੇ ਸਥਾਨ ‘ਤੇ ਨਵਾਂ ਇਲੈਕਟ੍ਰੋਨਿਕ ਮੀਟਰ ਲਗਾਉਣ ਦੇ ਬਾਵਜੂਦ ਵੀ ਐਸਤਨ ਪੁਰਾਣੇ ਮੀਟਰ ਦੇ ਹਿਸਾਬ ਨਾਲ ਬਿੱਲ ਭੇਜੇ ਗਏ ਹਨ। ਨਿਪਟਾਨ ਕਰਨ ਦੀ ਥਾਂ ਨਿਗਮ ਨੇ 18 ਜਨਵਰੀ, 2021 ਨੁੰ 145203 ਰੁਪਏ ਦਾ ਇਕ ਹੋਰ ਬਿੱਲ ਭੇਜ ਦਿੱਤਾ। ਅੰਤ ਮੇਰੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ਦੇ ਜਾਣਕਾਰੀ ਵਿਚ ਆਉਣ ਦੇ ਬਾਅਦ 6 ਮਈ, 2021 ਨੂੰ ਸੀਐਮ ਵਿੰਡੋਂ ਦੇ ਜਾਣਕਾਰੀ ਵਿਚ ਲਿਆਉਣ ਦੇ ਬਾਅਦ ਕਾਰਵਾਈ ਕੀਤੀ ਗਈ ਅਤੇ ਨਿਗਮ ਨੇ ਸੂਚਿਤ ਕੀਤਾ ਕਿ 20 ਸਤੰਬਰ, 2021 ਨੂੰ 81310 ਰੁਪਏ ਦਾ ਚੈਕ ਉਸ ਨੂੰ ਭੇਜ ਦਿੱਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਸੰਤੁਸ਼ਟੀ ਵਿਅਕਤ ਕੀਤੀ ਹੈ।

ਓਐਸਡੀ ਨੇ ਦਸਿਆ ਕਿ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਡਿਜੀਟਲਾਈਜੇਸ਼ਨ ਨੂੰ ਪੋ੍ਰਤਸਾਹਨ ਦੇਣ ਨੂੰ ਕੀਤੀ ਜਾ ਰਹੀ ਪਹਿਲਾਂ ਵਿਚ ਸ਼ਾਮਿਲ ਹੈ।

ਚੰਡੀਗੜ੍ਹ, 22 ਅਕਤੂਬਰ – ਕੇਂਦਰੀ ਰਾਜ ਮੰਤਰੀ ਸ੍ਰੀ ਕੌਸ਼ਲ ਕਿਸ਼ੋਰ ਨੇ ਹਰਿਆਣਾ ਕੇਂਦਰੀ ਯੂਨੀਵਰਸਿਟੀ ਮਹੇਂਦਰਗੜ੍ਹ ਵਿਚ ਸਥਾਪਿਤ ਡਾ. ਭੀਮਰਾਓ ਅੰਬੇਦਕਰ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਦੇ ਬਾਅਦ ਆਪਣੇ ਸੰਬੋਧਿਤ ਵਿਚ ਕਿਹਾ ਕਿ ਡਾ. ਅੰਬੇਦਕਰ ਕਿਸੇ ਜਾਤੀ ਤੇ ਸਮਾਜ ਦੇ ਨੇਤਾ ਨਹੀਂ ਸਗੋ ਗਿਆਨ ਦੇ ਪ੍ਰਤੀਕ ਹਨ। ਉਨ੍ਹਾਂ ਨੇ ਹੀ ਭਾਰਤ ਨੂੰ ਇਹ ਸੰਵੈਧਾਨਿਕ ਪ੍ਰਣਾਲੀ ਦਿੱਤੀ, ਜਿਸ ਦੇ ਰਾਹੀਂ ਦੇਸ਼ ਪ੍ਰਗਤੀ ਦੇ ਪੱਥ ‘ਤੇ ਅਗਰਸਰ ਹਨ। ਡਾ. ਅੰਬੇਦਕਰ ਨੂੰ ਕਿਸੇ ਸਮਾਜ ਦੇ ਉਥਾਨ ਨਾਲ ਵੱਧ ਸੰਵਿਧਾਨ ਵਿਚ ਸਿਖਿਆ ਦੇ ਮੁੱਢਲੇ ਅਧਿਕਾਰ ਨੂੰ ਪ੍ਰਦਾਨ ਕਰਨ ਦੇ ਲਈ ਪਹਿਚਾਣਿਆ ਜਾਣਾ ਚਾਹੀਦਾ ਹੈ।

ਸ੍ਰੀ ਕੌਸ਼ਲ ਕਿਸ਼ੋਰ ਨੇ ਇਸ ਮੌਕੇ ‘ਤੇ ਸਾਰਿਆਂ ਨੂੰ ਦਾ ਨਸ਼ਾ ਮੁਕਤ ਹਰਿਆਣਾ, ਨਸ਼ਾ ਮੁਕਤ ਸਮਾਜ ਤੇ ਨਸ਼ਾ ਮੁਕਤ ਪਰਿਵਾਰ ਦੇ ਨਿਰਮਾਣ ਦਾ ਸੰਕਲਪ ਵੀ ਦਿਵਾਇਆ। ਉਨ੍ਹਾਂ ਨੇ ਯੂਨੀਵਰਸਿਟੀ ਵਿਚ ਹਾਸਟਰਲ ਦੇ ਨਵੇਂ ਬਲਾਕ ਦਾ ਉਦਘਾਟਨ ਤੇ ਜਲਸ਼ੋਧਨ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ। ਪੋ੍ਰਗ੍ਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪੋ੍ਰਫੈਸਰ ਟੰਕੇਸ਼ਵਰ ਕੁਮਾਰ ਨੇ ਕੀਤੀ। ਪੋ੍ਰਗ੍ਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਹਰਿਆਣਾ ਦੇ ਸਾਬਕਾ ਸਿਖਿਆ ਮੰਤਰੀ ਪੋ੍ਰਫੈਸਰ ਰਾਮਬਿਲਾਸ ਸ਼ਰਮਾ ਵੀ ਮੌਜੂਦ ਰਹੇ।

ਵਾਇਸ ਚਾਂਸਲਰ ਪੋ੍ਰਫੈਸਰ ਟੰਕੇਸ਼ਵਰ ਕੁਮਾਰ ਨੇ ਸਵਾਗਤ ਭਾਸ਼ਨ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਰਨਣਯੋਗ ਯਤਨਾਂ ਦੀ ਜਾਣਕਾਰੀ ਦਿੰਦੇ ਹੋਏ ਭਵਿੱਖ ਦੀ ਯੋਜਨਾਵਾਂ ਨਾਲ ਜਾਣੂੰ ਕਰਾਇਆ ਪੋ੍ਰਫੈਸਰ ਟੰਕੇਸ਼ਵਰ ਕੁਮਾਰ ਨੇ ਕਿਹਾ ਕਿ ਵਿਦਿਅਕ ਸੰਸਥਾਨ ਹੋਣ ਦੇ ਨਾਤੇ ਸਾਡੇ ਜਿਮੇਵਾਰੀ ਬਣਦੀ ਹੈ ਕਿ ਅਸੀਂ ਮਿਲਕੇ ਅਜਿਹੇ ਯੁਵਾ ਸ਼ਕਤੀ ਵਿਕਸਿਤ ਕਰਨ ਜੋ ਨਵੇਂ ਭਾਰਤ ਦਾ ਨਿਰਮਾਣ ਕਰਨ।

**********************

ਯਾਤਰੀਆਂ ਦੀ ਸਹੂਲਤ ਦੇ ਲਈ ਰੋਡਵੇਜ ਦੇ ਬੇੜੇ ਵਿਚ ਵੱਧ ਬੱਸਾਂ ਨੂੰ ਸ਼ਾਮਿਲ ਕੀਤਾ ਜਾਵੇਗਾ – ਕੈਬੀਨੇਟ ਮੰਤਰੀ ਮੂਲਚੰਦ ਸ਼ਰਮਾ

ਸੂਬੇ ਵਿਚ ਖਨਨ ਖੇਤਰ ਵਿਚ ਪਾਰਦਰਸ਼ੀ ਵਿਵਸਥਾ ਲਾਗੂ, ਮਾਈਨਿੰਗ ਮਾਫੀਆ ਨੂੰ ਪਨਪਨ ਨਹੀਂ ਦਿੱਤਾ ਜਾਵੇਗਾ

ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਦੇ ਟ੍ਰਾਂਸਪੋਰਟ ਖਨਨ ਅਤੇ ਕੌਸ਼ਲ ਵਿਕਾਸ ਵਿਭਾਗ ਦੇ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਆਵਾਜਾਈ ਦੇ ਵੱਲ ਵੱਧ ਬਿਹਤਰ ਸੇਵਾਵਾਂ ਦੇ ਲਈ ਅ੍ਰਾਂਸਪੋਰਟ ਵਿਭਾਗ ਦੇ ਬੇੜੇ ਵਿਚ 809 ਬੱਸਾਂ ਦੀ ਖਰੀਦ ਕੀਤੀ ਗਈ ਹੈ। ਮਾਰਚ ਮਹੀਨੇ ਤਕ ਹੋਰ ਵੀ ਬੱਸਾਂ ਬੇੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ। ਟ੍ਰਾਂਪਸਪੋਰਟ ਅਤੇ ਖਨਨ ਮੰਤਰੀ ਹਿਸਾਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਹਨ।

ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਅਤੇ ਰੋਡਵੇਜ ਦੇ ਸਿਸਟਮ ਨੂੰ ਹੋਰ ਪਾਰਦਰਸ਼ੀ ਬਨਾਉਣ ਦੇ ਲਈ ਜਲਦੀ ਹੀ ਸਾਰੇ ਡਿਪੋ ਵਿਚ ਈ-ਟਿੰਕਟਿੰਗ ਸਹੂਲਤ ਸ਼ੁਰੂ ਕੀਤੀ ਜਾਵੇਗੀ। ਯਾਤਰੀਆਂ ਨੂੰ ਐਨਸੀਐਮਸੀ ਕਾਰਡ ਜਾਰੀ ਕਰਨ ਦੀ ਦਿਸ਼ਾ ਵਿਜ ਕਾਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰਾ ਦੌਰਾਨ ਕਾਰਡ ਨੁੰ ਸਕੈਨ ਕਰਨ ਨਾਲ ਉਨ੍ਹਾਂ ਦੀ ਯਾਤਰਾ ਦਾ ਕਿਰਾਇਆ ਕੱਟ ਜਾਵੇਗਾ। ਇਸ ਤੋਂ ਇਲਾਵਾ, ਯਾਤਰੀ ਕੈਸ਼ ਦੇ ਕੇ ਵੀ ਈ-ਟਿਕਟਿੰਗ ਮਸ਼ੀਨ ਨਾਲ ਟਿਕਟ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੂਬੇ ਵਿਚ 11 ਵੱਧ ਬੱਸ ਅੱਡਿਆਂ ਨੂੰ ਚਾਲੂ ਕੀਤਾ ਜਾਵੇਗਾ। ਹਿਸਾਰ ਦੇ ਬੱਸ ਅੱਡੇ ‘ਤੇ ਆਵਾਜਾਈ ਵਿਵਸਥਾ ਨੂੰ ਸੰਚਾਰੂ ਬਨਾਉਣ ਦੇ ਲਈ ਜਲਦੀ ਹੀ ਵੈਕਲਪਿਕ ਵਿਵਸਥਾ ਕੀਤੀ ਜਾਵੇਗੀ।

ਕੈਬੀਨੇਅ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਖਨਨ ਖੇਤਰ ਵਿਚ ਨਵੀਂ ਸੰਭਾਵਨਾਵਾਂ ਦੇ ਨਾਲ-ਨਾਲ ਪਾਰਦਰਸ਼ੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। ਸੂਬੇ ਵਿਚ ਮਾਈਨਿੰਗ ਮਾਫੀਆ ਨੂੰ ਪਨਪਣ ਨਹੀਂ ਦਿੱਤਾ ਜਾਵੇਗਾ। ਓਵਰਲੋਡਿੰਗ ਵਾਹਨਾਂ ਦੇ 450 ਕਰੋੜ ਰੁਪਏ ਦੇ ਚਾਲਾਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 25 ਮਾਈਨਿੰਗ ਸਾਇਟ ਦੀ ਆਕਸ਼ਨ ਕੀਤੀ ਗਈ ਹੈ। ਕਰਨਾਲ, ਸੋਨੀਪਤ, ਯਮੁਨਾਨਗਰ, ਪੰਚਕੂਲਾ, ਦਾਦਰੀ ਅਤੇ ਮਹੇਂਦਰਗੜ੍ਹ ਵਿਚ ਖਨਨ ਸੰਭਾਵਨਾਵਾਂ ‘ਤੇ ਕਾਰਜ ਕੀਤਾ ਜਾ ਰਿਹਾ ਹੈ, ਜਿਸ ਦੇ ਬਾਅਦ ਲੋਕਾਂ ਨੂੰ ਵਾਜਿਬ ਦਾਮ ‘ਤੇ ਨਿਰਮਾਣ ਸਮੱਗਰੀ ਮਿਲੇਗੀ।

 ਹਰਿਆਣਾ ਨੂੰ ਮਿਲਿਆ ਵਧੀਆ ਰਾਜ ਖੇਤੀਬਾੜੀ ਅਗਵਾਈ ਪੁਰਸਕਾਰ 2021

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਗ੍ਰਹਿਣ ਕੀਤਾ ਪੁਰਸਕਾਰ

ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਵਿਚ ਖੇਤੀਬਾੜੀ ਖੇਤਰ ਵਿਚ ਪਿਛਲੇ ਸੱਤ ਸਾਲਾਂ ਤੋਂ ਕੀਤੇ ਜਾ ਰਹੇ ਨਵਾਚਾਰ ਤੇ ਨਵੀਂ ਪੱਦਤੀਆਂ ਨੂੰ ਲਾਗੂ ਕਰਨ ਦੇ ਫਲਸਰੂਪ ਸੂਬੇ ਨੂੰ ਸੂਬਿਆਂ ਦੀ ਸ਼zੇਣੀ ਵਿਚ ਵਧੀਆ ਰਾਜ ਖੇਤੀਬਾੜੀ ਅਗਵਾਈ ਪੁਰਸਕਾਰ 2021 ਨਾਲ ਨਵਾਜਿਆ ਗਿਆ ਹੈ।

ਇਹ ਪੁਰਸਕਾਰ ਪਿਛਲੀ ਸ਼ਾਮ ਨਵੀਂ ਦਿੱਲੀ ਵਿਚ ਏਗਰੀਕਲਚਰ ਟੁਡੇ ਗਰੁੱਪ ਵੱਲੋਂ ਆਯੋਜਿਤ ਇਕ ਪੋ੍ਰਗ੍ਰਾਮ ਵਿਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਤੋਂ 12ਵੇਂ ਖੇਤੀਬਾੜੀ ਅਗਵਾਈ ਸਮੇਲਨ ਤੇ ਅਗਵਾਈ ਪੁਰਸਕਾਰ, 2021 ਦੌਰਾਨ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਨੇ ਗ੍ਰਹਿਣ ਕੀਤਾ। ਪੋ੍ਰਗ੍ਰਾਮ ਵਿਚ ਸੂਬੇ ਦੇ ਪ੍ਰਗਤੀਸ਼ੀਲ ਕਿਸਾਨ ਸ੍ਰੀ ਕੰਵਲ ਸਿੰਘ ਚੌਹਾਨ ਨੂੰ ਵੀ ਪੁਰਸਕਾਰ ਦਿੱਤਾ ਗਿਆ। 12ਵੇਂ ਖੇਤੀਬਾੜੀ ਅਗਵਾਈ ਸਮੇਲਨ ਤੇ ਅਗਵਾਈ ਪੁਰਸਕਾਰ 2021 ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਜੇਪੀ ਦਲਾਲ ਨੇ ਕਿਹਾ ਕਿ ਹਰਿਆਦਾ ਨੇ ਇਨੋਵੇਸ਼ਨ ਦੇ ਲਈ ਜੋ ਕਦਮ ਚੁੱਕੇ ਹਨ ਉਨ੍ਹਾਂ ਵਿਚ ਪਾਣੀ ਦੀ ਸਹੀ ਵਰਤੋ ਕਰਨਾ, ਘੰਟ ਪਾਣੀ ਵਿਚ ਤਿਆਰ ਹੋਣ ਵਾਲੀ ਫਸਲਾਂ ਦਾ ਵਿਵਿਧੀਕਰਨ ਅਤੇ ਕਿਸਾਨ ਦੀ ਆਮਦਨ ਵਧਾਉਣ ਦੇ ਲਈ ਤਰ੍ਹਾ੍ਰਤਰ੍ਹਾ ਦੀ ਅਨੇਕ ਯੋਜਨਾਵਾਂ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੀ ਆਮਦਨੀ ਵਧਾਉਣ ਦਾ ਜੋ ਟੀਚਾ ਰੱਖਿਆ ਹੋਇਆ ਹੈ ਉਸ ਦਿਸ਼ਾ ਵਿਚ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਅਗਵਾਈ ਵਿਚ ਪੁਰੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੈ। ਰਾਜ ਦਾ ਕੇਂਦਰੀ ਪੂਲ ਵਿਚ ਅਨਾਜ ਦੇਣ ਵਿਚ ਚੰਗਾ ਯੋਗਦਾਨ ਹੈ। ਇਸ ਸਮੇਂ ਫਸਲਾਂ ਦੇ ਵਿਵਿਧੀਕਰਣ ਦੇ ਵੱਲ ਧਿਆਲ ਦਿੱਤਾ ਜਾ ਰਿਹਾ ਹੈ ਕਿ ਕਿਵੇਂ ਬਾਗਬਾਨੀ ਤੇ ਸਬਜੀਆਂ ਦੀ ਖੇਤੀ ਨੂੰ ਅੱਗੇ ਵਧਾਇਆ ਜਾਵੇ। ਡੇਅਰੀ ਪਸ਼ੂਪਾਲਣ ਰਾਹੀਂ ਰੁਜਗਾਰ ਦੇ ਸਰੋਤਾਂ ਨੂੰ ਵਧਾਇਆ ਜਾਵੇ ਅਤੇ ਫਾਰਮ ਗੇਟ ਪੋ੍ਰਸੇਸਿੰਗ ਯੂਨਿਟ ਕਿਵੇਂ ਲਗਾਉਣ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਖਾਰੇ ਪਾਣੀ ਵਾਲੀ ਥਾਂ ਤੇ ਝੀਂਗਾ ਮੱਛਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਸ੍ਰੀ ਦਲਾਲ ਨੇ ਦਸਿਆ ਕਿ ਸੂਬੇ ਦੇ ਢਾਈ ਏਕੜ ਦੇ ਕਿਸਾਨ ਨੇ ਛੇ ਮਹੀਨੇ ਵਿਚ 55 ਲੱਖ ਰੁਪਏ ਦੀ ਝੀਂਗਾ ਮੱਛਲੀ ਵੇਚੀ ਹੈ ਜਿਸ ਤੇ ਉਸ ਦੀ ਕੁੱਲ ਲਾਗਤ 20 ਲੱਖ ਰੁਪਏ ਤੋਂ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਕਿ ਇਕ ਕਿਸਾਨ ਢਾਈ ਏਕੜ ਜਮੀਨ ਤੋਂ ਇੰਨ੍ਹਾਂ ਵੱਡਾ ਮੁਨਾਫਾ ਕਮਾ ਸਕਦਾ ਹੈ।

ਚੰਡੀਗੜ੍ਹ, 22 ਅਕਤੂਬਰ – ਦੱਖਣ ਹਰਿਆਦਾ ਬਿਜਲੀ ਵੰਡ ਨੇ ਬਿਜਲੀ ਚੋਰੀ ਕਰਨ ਵਾਲਿਆਂ ਦੇ ਵਿਰੁੱਧ ਚਲਾਏ ਗਈ ਮੁਹਿੰਮ ਦੇ ਤਹਿਤ ਪਿਛਲੇ ਮਹੀਨੇ ਸਤੰਬਰ ਦੌਰਾਨ ਬਿਜਲੀ ਚੋਰੀ ਦੇ 4558 ਮਾਮਲੇ ਫੜ ਕੇ ਦੋਸ਼ੀ ਖਪਤਕਾਰਾਂ ਤੇ 16.41 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਮੇਂ ਤੇ ਜੁਰਮਾਨਾ ਨਾ ਭਰਨ ਦੇ ਕਾਰਨ ਦੋਸ਼ੀ ਖਪਤਕਾਰਾਂ ਦੇ ਖਿਲਾਫ ਐਫਆਈਆਰ ਦਰਜ ਕਰਾਈ ਗਈ ਹੈ।

ਨਿਗਮ ਦੇ ਪ੍ਰਬੰਧ ਨਿਦੇਸ਼ਕ ਪੀਸੀ ਮੀਣਾ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਜਲੀ ਚੋਰੀ ਦੇ ਵਿਰੁੱਧ ਚਲਾਏ ਜਾ ਰਹੀ ਮੁਹਿੰਮ ਵਿਚ ਅਜਿਹੇ ਪਰਿਸਰਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜਿਸ ਦੇ ਕਨੈਕਸ਼ਨ ਕੱਟੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਬਿਜਲੀ ਚੋਰੀ ਵਿਚ ਸ਼ਾਮਿਲ ਹੋਣ ਦੀ ਵੱਧ ਸੰਭਾਵਨਾ ਹੈ। ਉਨ੍ਹਾਂ ਦੇ ਵੱਲੋਂ ਅਨਅਥੋਰਾਇਜਡ ਰੂਪ ਨਾਲ ਬਿਜਲੀ ਦੀ ਵਰਤੋ ਕਰਨ ਦੇ ਕਾਰਨ ਓਵਰਲੋਡਿੰਗ ਤੇ ਟ੍ਰਿਪਿੰਗ ਹੁੰਦੀ ਹੈ।

ਉਨ੍ਹਾਂ ਨੇ ਬਿਜਲੀ ਖਪਤਕਾਰਾਂ ਨੁੰ ਅਪੀਲ ਕੀਤੀ ਹੈ ਕਿ ਬਿਜਲੀ ਚੋਰੀ ਰੋਕਨ ਵਿਚ ਸਹਿਯੋਗ ਕਰਨ ਅਤੇ ਜੇਕਰ ਤੁਹਾਡੇ ਆਲ੍ਰਦੁਆਲੇ ਕੋਈ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਦੇ ਬਾਰੇ ਵਿਚ ਨਿਗਮ ਦੇ ਟੋਲ ਫਰੀ ਨੰਬਰ 1800-180-1011 ਅਤੇ ਲੈਂਡਲਾਇਨ ਨੰਬਰ 101662-221527 ਤੇ ਸੂਚਿਤ ਕਰਨ। ਬਿਜਲੀ ਚੋਰੀ ਦੀ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

Share