ਪ੍ਰਧਾਨਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਾਰੀਫ.ਚੰਡੀਗੜ੍ਹ, 21 ਅਕਤੂਬਰ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੈਨੂੰ ਹਰਿਆਣਾ ਵਿਚ ਲੰਬੇ ਸਮੇਂ ਤਕ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਅਨੇਕ ਸਰਕਾਰਾਂ ਨੂੰ ਮੈਂ ਨੇੜੇ ਤੋਂ ਕੰਮ ਕਰਦੇ ਦੇਖਿਆ ਹੈ ਪਰ ਹਰਿਆਣਾ ਨੂੰ ਪੰਚ ਦਸ਼ਕਾਂ ਵਿਚ ਮਨੋਹਰ ਲਾਲ ਦੀ ਅਗਵਾਈ ਵਿਚ ਸ਼ੁੱਧ ਰੂਪ ਨਾਲ ਇਮਾਨਦਾਰ ਸਰਕਾਰ ਮਿਲੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਵੀਰਵਾਰ ਨੂੰ ਝੱਜਰ ਜਿਲ੍ਹਾ ਦੇ ਬਾਡਸਾ ਖੇਤਰ ਸਥਿਤ ਕੌਮੀ ਕੈਂਸਰ ਸੰਸਥਾਨ ਵਿਚ ਨਵੇਂ ਨਿਰਮਾਣਿਤ ਇੰਫੋਸਿਸ ਫਾਊਂਡੇਸ਼ਨ ਰੇਸਟ ਸਦਨ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਵੀਡੀਓ ਕਾਨਫ੍ਰੈਸਿੰਗ ਰਾਹੀਂ ਕੀਤੇ ਗਏ ਰੇਸਟ ਸਦਨ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਇਮਾਨਦਾਰ ਕਾਰਜਸ਼ੈਲੀ ‘ਤੇ ਮੁਹਰ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਹਰ ਸਮੇਂ ਸੂਬੇ ਦੀ ਭਲਾਈ ਦੇ ਲਈ ਸੋਚਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿਕਾਸ ਦਾ ਮੁਲਾਂਕਨ ਕੀਤਾ ਜਾਵੇ ਤਾਂ ਪਿਛਲੇ 5 ਦਸ਼ਕਾਂ ਦੀ ਸੱਭ ਤੋਂ ਉੱਤਮ ਅਤੇ ਸੱਭ ਤੋਂ ਰਚਨਾਤਮਕ ਢੰਗ ਨਾਲ ਕੰਮ ਕਰਨ ਵਾਲੀ ਮਨੋਹਰ ਸਰਕਾਰ ਹਰਿਆਣਾ ਨੂੰ ਮਿਲੀ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਸਮਰੱਥਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੈਂ ਮਨੋਹਰ ਲਾਲ ਜੀ ਨੂੰ ਲੰਬੇ ਸਮੇਂ ਤੋਂ ਜਾਨਦਾ ਹਾਂ ਪਰ ਸੀਐਮ ਬਨਣ ਦੇ ਬਾਅਦ ਉਨ੍ਹਾਂ ਦੀ ਪ੍ਰਤਿਭਾ ਹੋਰ ਵੀ ਨਿਖਰ ਕੇ ਆਈ ਹੈ। ਜਿਸ ਤਰ੍ਹਾ ਹਰਿਆਣਾ ਸਰਕਾਰ ਉਨ੍ਹਾਂ ਦੀ ਅਗਵਾਈ ਹੇਠ ਇਨੋਵੇਟਿਵ ਕੰਮ ਕਰ ਰਹੀ ਹੈ ਕਈ ਵਾਰ ਉਸ ਕਾਰਜਸ਼ੈਲੀ ਨੁੰ ਕੇਂਦਰ ਸਰਕਾਰ ਵੀ ਅਪਣਾਉਂਦੀ ਰਹੀ ਹੈ। ਇਹ ਹੀ ਨਹੀ੍ਹ ਸਗੋ ਹੋਰ ਸੂਬਿਆਂ ਦੇ ਲਈ ਵੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਪੇ੍ਰਰਣਾ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਜਨਤਕ ਤੌਰ ‘ਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹੈ ਕਿ ਜਿਸ ਤਰ੍ਹਾ ਨਾਲ ਉਹ ਕੰਮ ਕਰ ਰਹੇ ਹਨ ਉਹ ਹਰਿਆਣਾ ਦੇ ਸੁਖਦ ਭਵਿੱਖ ਦੀ ਨੀਂਹ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਮਾਣ ਵਧਾਉਂਦੇ ਹੋਏ ਕਿਹਾ ਕਿ ਹਰਿਆਣਾ ਸੂਬਾ ਅੱਜ ਮਨੋਹਰ ਲਾਲ ਦੀ ਅਗਵਾਈ ਹੇਠ ਦੇਸ਼ ਦੇ ਉਜਵਲ ਭਵਿੱਖ ਦੀ ਤਾਕਤ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਉਰਜਾ ਯੁਕਤ ਪ੍ਰੇਰਣਾ ਮਿਲਣ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹੱਥ ਜੋੜ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਦੀ ਵੱਲੋਂ ਜਿਮੇਵਾਰੀ ਹਰਿਆਣਾ ਸਰਕਾਰ ਦੀ ਲਗਾਈ ਜਾਵੇਗੀ ਉਸ ਭਰੋਸੇ ‘ਤੇ ਹਰਿਆਂਣਾ ਸਰਕਾਰ ਖਰਾ ਊਤੇਰੇਗੀ।

ਬਦਤਮੀਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਮੂਲਚੰਦ ਸ਼ਰਮਾ

ਚਰਖੀ ਦਾਦਰੀ ਦਾ ਵੀਡੀਓ ਸਾਹਮਣੇ ਆਉਣ ‘ਤੇ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕੀਤੀ ਕਾਰਵਾਈ

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਰੋਡਵੇਜ ਦੀ ਕਿਲੋਮੀਟਰ ਸਕੀਮ ਬੱਸ ਨੂੰ ਚਲਾ ਰਹੇ ਡਰਾਈਵਰ ਵੱਲੋਂ ਕੰਡਕਟਰ ਦੇ ਨਾਲ ਬਦਤਮੀਜੀ ਤੇ ਗਾਲੀ ਗਲੋਜ ਕੀਤੇ ਜਾਣ ਦੇ ਮਾਮਲੇ ‘ਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਤੁਰੰਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਅਤੇ ਸਬੰਧਿਤ ਬੱਸ ਦੇ ਮਾਲਿਕ ਦਾ ਠੇਕਾ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਸਖਤੀ ਨਾਲ ਹਿਦਾਇਤ ਦਿੱਤੀ ਹੈ ਕਿ ਜੇਕਰ ਕੋਈ ਕਰਮਚਾਰੀ ਜਾਂ ਕਿਲੋਮੀਟਰ ਸਕੀਮ ਬੱਸ ‘ਤੇ ਲਗਿਆ ਡਰਾਈਵਰ ਬਦਤਮੀਜੀ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਚਰਖੀ ਦਾਦਰੀ ਦੇ ਸਬ-ਡਿਪੋ ਲੋਹਾਰੂ ਤੋਂ ਸਵੇਰੇ 7 ਵਜੇ ਰੋਜਾਨਾ ਹਰਿਆਣਾ ਰੋਡਵੇਜ ਦੀ ਬੱਸ ਜੈਪੁਰ ਦੇ ਲਈ ਚਲਦੀ ਹੈ। ਬੁੱਧਵਾਰ ਨੂੰ ਆਮ ਦਿਨਾਂ ਦੀ ਤਰ੍ਹਾ ਬੰਸ ਤੈਅ ਸਮੇਂ ‘ਤੇ ਚੱਲੀ। ਇਸ ਨੂੰ ਡਰਾਈਵਰ ਸੰਦੀਪ ਚਲਾ ਰਿਹਾ ਸੀ। ਰਾਜਸਤਾਨ ਦੇ ਝੁੰਝਨੂ ਵਿਚ ਬੱਸ ਜਦੋਂ ਤੈਅ ਸਮੇਂ ‘ਤੇ ਨਹੀਂ ਪਹੁੰਚੀ ਤਾਂ ਕੰਟਕਟਰ ਮਨੀਸ਼ ਨੇ ਡਰਾਈਵਰ ਨੂੰ ਬੱਸ ਸਮੇਂ ਨਾਲ ਚਲਾਉਣ ਦੇ ਲਈ ਕਿਹਾ। ਦੋਸ਼ ਹੈ ਕਿ ਇਸ ਦੇ ਬਾਅਦ ਡਰਾਈਵਰ ਸੰਦੀਪ ਨੇ ਗਾਲੀ-ਗਲੋਜ ਸ਼ੁਰੂ ਕਰ ਦਿੱਤੀ। ਡਰਾਈਵਰ ਸਵਾਰੀਆਂ ਨਾਲ ਭਰੀ ਬੱਸ ਨੂੰ ਵਿਚ ਰਸਤੇ ਪਿਲਾਨੀ ਵਿਚ ਛੱਡ ਕੇ ਫਰਾਰ ਹੋ ਗਿਆ। ਕੰਡਕਟਰ ਮਨੀਸ਼ ਨੇ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਜੋ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਦੇ ਕੋਲ ਪਹੁੰਚਿਆ।

ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਤੁਰੰਤ ਦੋਸ਼ੀ ਡਰਾਈਵਰ ‘ਤੇ ਮਾਮਲਾ ਦਰਜ ਕਰਵਾਉਣ ਦੇ ਆਦੇਸ਼ ਮਹਾਪ੍ਰਬੰਧਕ ਚਰਖੀ ਦਾਦਰੀ ਨੂੰ ਦੇ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਦੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰਿਆਦਾ ਰੋਡਵੇਜ ਜਨਤਾ ਦੀ ਸਹੂਲਤ ਦੇ ਲਈ ਹੈ। ਜੇਕਰ ਕੋਈ ਵਿਭਾਗ ਦਾ ਕਰਮਚਾਰੀ ਜਾਂ ਕਿਲੋਮੀਟਰ ਸਕੀਮ ਦਾ ਕੋਈ ਡਰਾਈਵਰ ਬਦਤਮੀਜੀ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।

ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਸਬੰਧਿਤ ਬੱਸ ਦੇ ਮਾਲਿਕ ਦਾ ਠੇਕਾ ਰੱਦ ਕਰਨ ਦੇ ਲਈ ਵੀ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬੱਸ ਦੇ ਠੇਕੇਦਾਰ ਦੀ ਜਿਨ੍ਹੀ ਵੀ ਬੱਸਾਂ ਲੱਗੀਆਂ ਹੋਣਗੀਆਂ ਸਾਰਿਆਂ ਦਾ ਠੇਕਾ ਵੀ ਰੱਦ ਕੀਤਾ ਜਾਵੇਗਾ। ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਪੁਲਿਸ ਸਮ੍ਰਿਤੀ ਦਿਵਸ -ਡੀਜੀਪੀ ਹਰਿਆਣਾ ਪੀਕੇ ਅਗਰਵਾਲ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪੁਲਿਸ ਦੇ 377 ਅਮਰ ਸ਼ਹੀਦਾਂ ਨੂੰ ਨਮਨ ਕੀਤਾ

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਸ੍ਰੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਪੁਲਿਸ ਸਮ੍ਰਿਤੀ ਦਿਵਸ-2021 ਦੇ ਮੌਕੇ ‘ਤੇ ਕੰਮ ਕਰ ਰਹੇ ਅਤੇ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦੀ ਅਗਵਾਈ ਕਰਦੇ ਹੋਏ ਜਿਮੇਵਾਰੀ ਨਿਭਾਉਂਦੇ ਹੋਏ ਆਪਣਾ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਸ੍ਰੀ ਅਗਰਵਾਲ ਨੇ ਪੰਚਕੂਲਾ ਸਥਿਤ ਪੁਲਿਸ ਸਮਾਰਕ ‘ਤੇ ਪਿਛਲੇ ਸਾਲ ਪੁਲਿਸ ਸਮੇਤ ਕੇਂਦਰੀ ਆਰਮਡ ਪੁਲਿਸ ਫੋਰਸਿਸ ਦੇ 377 ਅਮਰ ਸ਼ਹੀਦਾਂ ਨੂੰ ਭਾਵਭਿਨੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਕਾਨੂੰਨ-ਵਿਵਸਥਾ, ਏਕਤਾ ਅਤੇ ਅਖੰਡਤਾ ਬਣਾਏ ਰੱਖਣ ਦੇ ਲਈ ਸਾਡੇ ਸ਼ੂਰਵੀਰਾਂ ਵੱਲੋਂ ਦਿੱਤੇ ਗਏ ਸਰਵੋਚ ਬਲਿਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਹਰਿਆਣਾ ਪੁਲਿਸ ਦੇ ਸਿਪਾਹੀ ਸੰਦੀਪ ਕੁਮਾਰ ਨੇ ਵੀ ਡਿਊਟੀ ਦੌਰਾਨ ਜਿਮੇਵਾਰੀ ਅਤੇ ਹਿੰਮਤ ਦਾ ਪਰਿਚੈ ਦਿੰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਦੇਸ਼ ਇੰਨ੍ਹਾਂ ਵੀਰਾਂ ਦਾ ਸਦਾ ਕਰਜਈ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਬਹਾਦੁਰ ਤੇ ਜਾਬਾਂਜ ਜਵਾਨਾਂ ਦਾ ਸਰਵੋਚ ਬਲਿਦਾਨ ਮਾਦ ਨਾਲ ਖਾਕੀ ਪਹਿਨਣ ਵਾਲਿਆਂ ਦੇ ਲਈ ਪੇ੍ਰਰਣਾ ਹੈ।

ਪੁਲਿਸ ਫੋਰਸ ਦੇ ਅਮਰ ਸ਼ਹੀਦਾਂ ਦੇ ਹਿੰਮਤ ਅਤੇ ਬਲਿਦਾਨ ਨੂੰ ਸਲਾਮ ਕਰਦੇ ਹੋਏ ਡੀਜੀਪੀ ਨੇ ਇੰਨ੍ਹਾਂ ਕਰਮਵੀਰਾਂ ਨੂੰ ਵੀ ਸ਼ਰਧਾਂਜਲਦੀ ਦਿੱਤੀ, ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਮੁਸ਼ਕਲ ਸਮੇਂ ਵਿਚ ਮਨੁੱਖਤਾ ਦੀ ਸੇਵਾ ਕਰਦੇ ਹੋਏ ਆਪਣੀ ਜਾਣ ਗਵਾਈ। ਖੁਦ ਦੀ ਜਾਨ ਜੋਖਿਮ ਵਿਚ ਪਾ ਕੇ ਇੰਨ੍ਹਾਂ ਕੋਰੋਨਾ ਯੋਧਾਵਾਂ ਨੇ ਨਾ ਤਾਂ ਹਿਮਤ ਹਾਰੀ ਅਤੇ ਨਾ ਹੀ ਜਨ ਸੁਰੱਖਿਆ ਦੇ ਪ੍ਰਤੀ ਇੰਨ੍ਹਾਂ ਦਾ ਸਮਰਪਣ ਵਿਚ ਕੋਈ ਕਮੀ ਆਈ।

ਡੀਜੀਪੀ ਨੇ ਪੁਲਿਸ ਸਮਾਰਕ ‘ਤੇ ਅਮਰ ਸ਼ਹੀਦਾਂ ਨੂੰ ਫੁੱਲ ਵਿਚ ਅਰਪਿਤ ਕੀਤੇ। ਉਨ੍ਹਾਂ ਦੇ ਨਾਲ ਏਡੀਜੀਪੀ ਕ੍ਰਾਇਮ ਓਪੀ ਸਿੰਘ, ਏਡੀਜੀਪ ਸੀਆਈਡੀ ਆਲੋਕ ਮਿੱਤਲ, ਏਡੀਜੀਪੀ ਏਡਮਿਨ ਅਂੈਡ ਆਈਟੀ ਏਐਸ ਚਾਵਲਾ, ਏਡੀਜੀਪ (ਲਾ ਐਂਡ ਆਡਰ) ਨਵਦੀਪ ਸਿੰਘ ਵਿਰਕ, ਡੀਜੀਪੀ (ਸੇਵਾਮੁਕਤ) ਕੇ. ਸਲੇਵਰਾਜ, ਆਈਜੀਪੀ ਆਧੁਨੀਕਰਣ ਅਮਿਤਾਭ ਸਿੰਘ ਢਿੱਲੋਂ, ਆਈਜੀਪੀ ਸੀਐਮ ਫਲਾਇੰਗ ਸੁਕਆਡ ਰਾਜਿੰਦਰ ਸਿੰਘ, ਡੀਆਈਜੀ ਓਪੀ ਨਰਵਾਲ ਅਤੇ ਹੋਰ ਪੁਲਿਸ ਅਧਿਕਾਰੀ ਤੇ ਜਵਾਨਾਂ ਨੇ ਵੀ ਫੁੱਲ ਅਰਪਿਤ ਕਰ ਸ਼ਹੀਦਾਂ ਨੂੰ ਨਮਨ ਕੀਤਾ।

ਰਾਜ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਡੀਜੀਪੀ ਨੇ ਕਿਹਾ ਕਿ ਡਿਊਟੀ ਦੇ ਦੌਰਾਨ ਵੀਰਗਤੀ ਨੂੰ ਪ੍ਰਾਪਤ ਹੋਣ ਵਾਲੇ ਪੁਲਿਸ ਕਰਮਚਾਰੀਆਂ ਨੂੰ 30 ਲੱਖ ਰੁਪਏ ਦੀ ਵਿਸ਼ੇਸ਼ ਅਨੁਗ੍ਰਹਿ ਅਨੁਦਾਨ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਦੁਰਘਟਨਾ ਮੌਤ ਬੀਮਾ ਕਵਰ ਦੇ ਵਿਸ਼ੇਸ਼ ਸਮਝੌਤੇ ਦੇ ਤਹਿਤ ਮ੍ਰਿਤਕ ਕਮਰਚਾਰੀਆਂ ਦੇ ਪਰਿਜਨਾਂ ਨੂੰ 65 ਲੱਖ ਰੁਪਏ ਦੀ ਆਰਥਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ।

ਇਸ ਮੌਕੇ ‘ਤੇ ਪੁਲਿਸ ਕਮਿਸ਼ਨ ਪੰਚਕੂਲਾ, ਸੌਰਭ ਸਿੰਘ ਨੇ ਰਾਜ ਪੁਲਿਸ ਅਤੇ ਕੇਂਦਰੀ ਆਰਮਡ ਫੋਰਸਿਜ ਦੇ ਸ਼ਹੀਦਾਂ ਦੇ ਨਾਂਅ ਪੜ ਕੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਸਰਵੋਚ ਬਲਿਦਾਨ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ।

1959 ਵਿਚ ਚੀਨੀ ਫੌਜੀਆਂ ਨਾਲ ਲੜਦੇ ਹੋਏ ਲੱਦਾਖ ਦੇ ਹਾਟ ਸਪ੍ਰਿੰਗਸ ਵਿਚ ਸ਼ਹੀਦ ਹੋਏ 10 ਪੁਲਿਸ ਕਰਮਚਾਰੀਟਾ ਦੀ ਯਾਦ ਵਿਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਸਮ੍ਰਿਤੀ ਦਿਵਸ ਮਨਾਇਆ ਜਾਂਦਾ ਹੈ।

***************************

ਚੰਡੀਗੜ੍ਹ, 21 ਅਕਤੂਬਰ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 25 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸੁਪਰਡੈਂਟ ਇੰਜੀਨੀਅਰ ਦੇ ਦਫਤਰ, ਐਸਸੀਓ ਨੰਬਰ-89, ਦੂਜੀ ਮੰਜਿਲ, ਸੈਕਟਰ-5 ਪੰਚਕੂਲਾ ਵਿਚ ਕੀਤੀ ਜਾਵੇਗੀ।

ਨਿਗਮ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੰਚ ਦੇ ਮੈਂਬਰ ਖਪਤਕਾਰਾਂ ਦੀ ਸਾਰੀ ਤਰ੍ਹਾ ਦੀਆਂ ਸਮਸਿਆਵਾਂ ਦੀ ਸੁਣਵਾਈ ਕਰਣਗੇ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਜਾਂ ਜੋੜਨ, ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ। ਬਹਿਰਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਅਣਅਥੋਰਾਇਜਡ ਵਰਤੋ ਦੇ ਮਾਮਲਿਆਂ ਵਿਚ ਸਜਾ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।

ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਸ਼ਿਕਾਇਤਾਂ ਦੇ ਹੱਲ ਲਈ ਇਸ ਮੌਕੇ ਦਾ ਲਾਭ ਚੁੱਕਣ।

Share